ਖਾਲਿਸਤਾਨ ਸਣੇ ਇਨ੍ਹਾਂ ਸ਼ਬਦਾਂ ਦੀ ਵਰਤੋਂ ਸੰਸਦ ਵਿੱਚ ਨਹੀਂ ਕਰ ਸਕੋਗੇ, ਜਿਸਦਾ ਵਿਰੋਧ ਹੋ ਰਿਹਾ

ਸੰਸਦ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਪ੍ਰਧਾਨ ਓਮ ਬਿਰਲਾ

ਤਾਨਾਸ਼ਾਹੀ, ਜੁਮਲਾਜੀਵੀ, ਜੈਚੰਦ, ਅੰਟ-ਸ਼ੰਟ, ਕਰੱਪਟ, ਨੌਟੰਕੀ, ਢਿੰਢੋਰਾ ਪਿੱਟਣਾ, ਨਿਕੰਮਾ ਵਰਗੇ ਆਮ ਬੋਲਚਾਲ ਵਿੱਚ ਕਹੇ ਜਾਣ ਵਾਲੇ ਸ਼ਬਦ ਹੁਣ ਸੰਸਦ ਦੀ ਕਾਰਵਾਈ ਦੌਰਾਨ ਮਰਿਆਦਾ ਦੇ ਉਲਟ ਮੰਨੇ ਜਾਣਗੇ।

ਸੰਸਦ ਦਾ ਮਾਨਸੂਨ ਸੈਸ਼ਨ 18 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਇਸਦੀ 12 ਅਗਸਤ ਤੱਕ ਚੱਲਣ ਦੀ ਸੰਭਾਵਨਾ ਹੈ।

ਇਸ ਤੋਂ ਪਹਿਲਾਂ ਲੋਕ ਸਭਾ ਸਕੱਤਰੇਤ ਨੇ ਹਿੰਦੀ ਅਤੇ ਅੰਗਰੇਜ਼ੀ ਦੇ ਅਜਿਹੇ ਸ਼ਬਦਾਂ-ਵਾਕਾਂ ਦੀ ਸੂਚੀ ਤਿਆਰ ਕੀਤੀ ਹੈ, ਜਿਨ੍ਹਾਂ ਦਾ ਸਦਨ ਵਿੱਚ ਇਸਤੇਮਾਲ ਗ਼ੈਰ-ਸੰਸਦੀ ਮੰਨਿਆ ਜਾਵੇਗਾ।

ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਜਿਨ੍ਹਾਂ ਸ਼ਬਦਾਂ ਨੂੰ ਗ਼ੈਰ-ਸੰਸਦੀ ਭਾਸ਼ਾ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਉਨ੍ਹਾਂ ਵਿੱਚ ਸ਼ਕੁਨੀ, ਤਾਨਾਸ਼ਾਹ, ਜੈਚੰਦ, ਵਿਨਾਸ਼ ਪੁਰਸ਼, ਖ਼ਾਲਿਸਤਾਨੀ ਅਤੇ ਖ਼ੂਨ ਨਾਲ ਖੇਤੀ ਸ਼ਾਮਿਲ ਹੈ।

ਇਸ ਦਾ ਮਤਲਬ ਜੇਕਰ ਇਨ੍ਹਾਂ ਸ਼ਬਦਾਂ ਦੀ ਵਰਤੋਂ ਸੰਸਦ ਵਿੱਚ ਕੀਤੀ ਗਈ ਤਾਂ ਉਸ ਨੂੰ ਸੰਸਦ ਦੇ ਰਿਕਾਰਡ ਤੋਂ ਹਟਾ ਦਿੱਤਾ ਜਾਵੇਗਾ।

ਲੋਕ ਸਭਾ ਸਪੀਕਰ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਸੰਸਦ ਦੀ ਕਾਰਵਾਈ ਦੌਰਾਨ ਲੋਕ ਸਭਾ ਸਪੀਕਰ ਓਮ ਬਿਰਲਾ (ਸੰਕੇਤਕ ਤਸਵੀਰ)

ਵਿਰੋਧੀ ਧਿਰ ਦੇ ਨੇਤਾਵਾਂ ਨੇ ਹਮਲਾਵਰ ਰੁਖ਼ ਅਪਣਾਉਂਦੇ ਹੋਏ ਇਲਜ਼ਾਮ ਲਗਾਇਆ ਹੈ ਕਿ ਸੂਚੀ ਵਿੱਚ ਉਹ ਸਾਰੇ ਸ਼ਬਦ ਹਨ, ਜਿਨ੍ਹਾਂ ਦੀ ਵਰਤੋਂ ਸਦਨ ਵਿੱਚ ਸਰਕਾਰ ਲਈ ਵਿਰੋਧੀ ਧਿਰ ਕਰਦੀ ਹੈ।

ਸਮਾਚਾਰ ਏਜੰਸੀ ਪੀਟੀਆਈ ਮੁਤਾਬਕ, ਸੂਚੀ ਵਿੱਚ ਜੋ ਨਵੇਂ ਸ਼ਬਦ ਇਸ ਵਾਰ ਜੋੜੇ ਗਏ ਹਨ ਉਹ ਸਾਰੇ ਸ਼ਬਦ 2021 ਵਿੱਚ ਸੰਸਦ ਦੇ ਦੋਵਾਂ ਸਦਨਾਂ, ਵੱਖ-ਵੱਖ ਵਿਧਾਨ ਸਭਾਵਾਂ ਅਤੇ ਕਾਮਨਵੈਲਥ ਦੇਸ਼ਾਂ ਦੀ ਸੰਸਦ ਵਿੱਚ ਵਰਤੇ ਜਾਂਦੇ ਹਨ।

ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਕਿਸੇ ਵੀ ਸ਼ਬਦ 'ਤੇ ਪਾਬੰਦੀ ਨਹੀਂ ਲੱਗੀ ਹੈ ਤੇ ਲੋਕ ਸਭਾ ਦੇ ਮੈਂਬਰ ਆਪਣੇ ਵਿਚਾਰ ਖੁਲ੍ਹ ਕੇ ਰੱਖ ਸਕਦੇ ਹਨ।

ਉਨ੍ਹਾਂ ਨੇ ਕਿਹਾ ਕਿ ਪਹਿਲਾਂ ਉਹਨਾ ਸ਼ਬਦਾਂ ਦੀ ਇੱਕ ਕਿਤਾਬ ਛਾਪੀ ਜਾਂਦੀ ਸੀ ਜਿਨ੍ਹਾਂ ਨੂੰ ਪਾਰਲੀਮੈਂਟ ਵਿੱਚ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਹੈ। ਹੁਣ ਇਸ ਨੂੰ ਇੰਟਰਨੈੱਟ 'ਤੇ ਪਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ-

ਕਿਹੜੇ ਸ਼ਬਦਾਂ 'ਤੇ ਲੱਗੀ ਰੋਕ?

ਜੁਮਲਾਜੀਵੀ, ਬਾਲ ਬੁੱਧੀ, ਬਹਿਰੀ ਸਰਕਾਰ, ਉਲਟਾ ਚੋਰ ਕੋਤਵਾਲ ਕੋ ਡਾਂਟੇ, ਉਚੱਕੇ, ਅਹੰਕਾਰ, ਕਾਂ-ਕਾਂ ਕਰਨਾ, ਕਾਲਾ ਦਿਨ, ਗੁੰਡਾਗਰਦੀ, ਗੁਲਛਰਾ, ਗੁਲ ਖਿਲਾਉਣਾ, ਗੁੰਡਿਆਂ ਦੀ ਸਰਕਾਰ, ਦੋਹਰਾ ਚਰਿੱਤਰ, ਚੋਰ-ਚੋਰ ਮੌਸੇਰੇ ਭਾਈ, ਚੌਕੜੀ, ਤੜੀਪਾਰ, ਤਲਵੇ ਚੱਟਣਾ, ਤਾਨਾਸ਼ਾਹ, ਦਾਦਾਗਿਰੀ, ਦੰਗਾ ਸਣੇ ਕਈ ਅੰਗਰੇਜ਼ੀ ਸ਼ਬਦਾਂ ਦਾ ਇਸਤੇਮਾਲ ਵੀ ਹੁਣ ਲੋਕ ਸਭਾ ਜਾਂ ਰਾਜ ਸਭਾ ਵਿੱਚ ਬਹਿਸ ਦੌਰਾਨ ਕਾਰਵਾਈ ਵਿੱਚ ਸ਼ਾਮਿਲ ਨਹੀਂ ਕੀਤਾ ਜਾਵੇਗਾ।

ਅੰਗਰੇਜ਼ੀ ਸ਼ਬਦਾਂ ਦੀ ਫਹਿਰਿਸਤ ਵਿੱਚ ਅਬਯੂਜ਼ਡ, ਬ੍ਰਿਟ੍ਰੈਡ, ਕਰੱਪਟ, ਡਰਾਮਾ, ਹਿਪੋਕ੍ਰੇਸੀ ਅਤੇ ਇਨਕੌਂਪੀਟੈਂਟ, ਕੋਵਿਡ ਸਪ੍ਰੈਡਰ ਅਤੇ ਸਨੂਪਗੇਟ ਸ਼ਾਮਿਲ ਹਨ।

ਇਸ ਤੋਂ ਇਲਾਵਾ ਪ੍ਰਧਾਨ 'ਤੇ ਇਤਰਾਜ਼ ਨੂੰ ਲੈ ਕੇ ਇਸਤੇਮਾਲ ਕੀਤੇ ਗਏ ਵਾਕ ਵੀ ਗ਼ੈਰ-ਸੰਸਦੀ ਪ੍ਰਗਟਾਵੇ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।

ਜਿਵੇਂ, ਤੁਸੀਂ ਮੇਰੀ ਸਮਾਂ ਖ਼ਰਾਬ ਕਰ ਰਹੇ ਹੋ, ਤੁਸੀਂ ਸਾਡਾ ਗਲਾ ਘੁੱਟ ਦਿਓ, ਚੇਅਰ ਨੂੰ ਕਮਜ਼ੋਰ ਕਰ ਦਿੱਤਾ ਗਿਆ ਹੈ, ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਕਿਸ ਦੇ ਅੱਗੇ ਬੀਨ ਵਜਾ ਰਹੇ ਹੋ?

લાઇન

ਸੰਸਦ ਵਿੱਚ ਇਹ ਨਹੀਂ ਬੋਲ ਸਕਣਗੇ ਸੰਸਦ ਮੈਂਬਰ

લાઇન
  • ਜੁਮਲਾਜੀਵੀ, ਬਾਲ ਬੁੱਧੀ, ਬਹਿਰੀ ਸਰਕਾਰ,
  • ਉਲਟਾ ਚੋਰ ਕੋਤਵਾਲ ਨੂੰ ਡਾਂਟੇ, ਉਚੱਕੇ, ਅਹੰਕਾਰ,
  • ਕਾਂ-ਕਾਂ ਕਰਨਾ, ਕਾਲਾ ਦਿਨ, ਗੁੰਡਾਗਰਦੀ, ਗੁਲਛਰਾ,
  • ਗੁਲ ਖਿਲਾਉਣਾ, ਗੁੰਡਿਆਂ ਦੀ ਸਰਕਾਰ, ਦੋਹਰਾ ਚਰਿੱਤਰ,
  • ਚੋਰ-ਚੋਰ ਮੌਸੇਰੇ ਭਾਈ, ਚੌਕੜੀ, ਤੜੀਪਾਰ,
  • ਤਲਵੇ ਚੱਟਣਾ, ਤਾਨਾਸ਼ਾਹ, ਦਾਦਾਗਿਰੀ,
  • ਅੰਟ-ਸ਼ੰਟ, ਅਨਪੜ੍ਹ, ਅਨਗਰਲ, ਅਨਾਰਕਿਸਟ
લાઇન

ਵਿਰੋਧੀ ਧਿਰ ਨੇ ਸਾਧਿਆ ਨਿਸ਼ਾਨਾ

ਨਵੀਂ ਸੂਚੀ 'ਤੇ ਵਿਰੋਧੀ ਧਿਰ ਦੇ ਨੇਤਾਵਾਂ ਨੇ ਵੀ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਹਨ।

ਰਾਜ ਸਭਾ ਸੰਸਦ ਮੈਂਬਰ ਅਤੇ ਕਾਂਗਰਸ ਦੇ ਜਨਕਲ ਸਕੱਤਰ ਜੈਰਾਮ ਰਮੇਸ਼ ਨੇ ਨਵੀਂ ਸੂਚੀ 'ਤੇ ਲਿਖਿਆ ਹੈ, "ਮੋਦੀ ਸਰਕਾਰ ਦੀ ਸੱਚਾਈ ਦਿਖਾਉਣ ਲਈ ਵਿਰੋਧੀ ਧਿਰ ਵੱਲੋਂ ਇਸਤੇਮਾਲ ਕੀਤੇ ਜਾਣ ਵਾਲੇ ਸਾਰੇ ਸ਼ਬਦ ਹੁਣ ਗ਼ੈਰ-ਸੰਸਦੀ ਮੰਨੇ ਜਾਣਗੇ। ਹੁਣ ਅੱਗੇ ਕੀ ਵਿਸ਼ਗੁਰੂ?"

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਟੀਐੱਮਸੀ ਸੰਸਦ ਮੈਂਬਰ ਮਹੂਆ ਮੋਇੱਤਰਾ ਨੇ ਟਵੀਟ ਕੀਤਾ ਹੈ, "ਲੋਕ ਸਭਾ ਅਤੇ ਰਾਜ ਸਭਾ ਲਈ ਗ਼ੈਰ-ਸੰਸਦੀ ਸ਼ਬਦਾਂ ਦੀ ਸੂਚੀ ਵਿੱਚ 'ਸੰਘ' ਸ਼ਾਮਿਲ ਨਹੀਂ ਹੈ। ਦਰਅਸਲ, ਸਰਕਾਰ ਨੇ ਹਰ ਉਸ ਸ਼ਬਦ ਨੂੰ ਬੈਨ ਕਰ ਦਿੱਤਾ ਹੈ ਜਿਸ ਰਾਹੀਂ ਵਿਰੋਧੀ ਧਿਰ ਇਹ ਦੱਸਦੀ ਹੈ ਕਿ ਭਾਜਪਾ ਕਿਵੇਂ ਭਾਰਤ ਨੂੰ ਬਰਬਾਦ ਕਰ ਰਹੀ ਹੈ।"

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਸੋਨੀਆ ਗਾਂਧੀ

ਤਸਵੀਰ ਸਰੋਤ, ANI

ਕਾਂਗਰਸ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਲਿਖਿਆ ਹੈ, "ਸਰਕਾਰ ਦੀ ਮੰਸ਼ਾ ਹੈ ਕਿ ਜਦੋਂ ਉਹ ਭ੍ਰਿਸ਼ਟਾਚਾਰ ਕਰੇ ਤਾਂ ਉਸ ਨੂੰ ਭ੍ਰਿਸ਼ਟ ਨਹੀਂ, ਭ੍ਰਿਸ਼ਟਾਚਾਰ ਨੂੰ ਮਾਸਟਰਸਟ੍ਰੋਕ ਬੋਲਿਆ ਜਾਵੇ।"

"2 ਕਰੋੜ ਰੁਜ਼ਗਾਰ, ਕਿਸਾਨਾਂ ਦੀ ਆਮਦਨ ਦੁਗਣੀ, ਵਰਗੇ ਜੁਮਲੇ ਸੁੱਟੇ, ਜੋ ਉਸ ਨੂੰ ਜੁਮਲਾਜੀਵੀ ਨਹੀਂ, ਥੈਂਕਯੂ ਬੋਲਿਆ ਜਾਵੇਗਾ। ਸੰਸਦ ਵਿੱਚ ਦੇਸ਼ ਦੇ ਅੰਨਦਾਤਾਵਾਂ ਲਈ ਅੰਦੋਲਨਜੀਵੀ ਸ਼ਬਦ ਕਿਸ ਨੇ ਵਰਤਿਆ ਸੀ?"

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 3

ਇਤਿਹਾਸਕਾਰ ਇਰਫ਼ਾਨ ਹਬੀਬੀ ਨੇ ਨਵੀਂ ਸੂਚੀ ਨੂੰ ਲੈ ਕੇ ਅਖ਼ਬਾਰਾਂ ਵਿੱਚ ਛਪੀ ਇੱਕ ਖ਼ਬਰ ਦਾ ਕਲਿੱਪ ਸ਼ੇਅਰ ਕਰਦਿਆਂ ਹੋਇਆ ਲਿਖਿਆ, "ਹੁਣ ਆਮ ਬੋਲਚਾਲ ਵਿੱਚ ਬੋਲੇ ਜਾਣ ਵਾਲੇ ਸ਼ਬਦ ਸਾਡੀ ਸੰਸਦੀ ਬਹਿਸ ਵਿੱਚ ਗ਼ੈਰ-ਸੰਸਦੀ ਹਨ। ਕੁਝ ਪਾਬੰਦੀਸ਼ੁਦਾ ਸ਼ਬਦ ਵਾਕਈ ਹਾਸੇ ਲਾਇਕ ਹਨ। ਬਹੁਤ ਕੁਝ ਹੋਰ ਹੈ ਕਰਨ ਨੂੰ ਪਰ...।"

Skip X post, 4
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 4

ਰਾਜ ਸਭਾ ਸੰਸਦ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਟਵੀਟ ਕੀਤਾ ਹੈ, "ਇਹ ਜਾਣ ਕੇ ਚੰਗਾ ਲੱਗਾ ਕਿ ਸਰਕਾਰ ਉਨ੍ਹਾਂ ਵਿਸ਼ੇਸ਼ਣਾਂ ਤੋਂ ਜਾਣੂ ਹੈ ਜੋ ਉਸ ਦੇ ਕੰਮਕਾਜ ਦਾ ਸਟੀਕ ਅਤੇ ਸਹੀ ਵਰਣਨ ਕਰਦੇ ਹਨ।"

Skip X post, 5
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 5

"ਹਰ ਸਾਲ ਜਾਰੀ ਹੁੰਦੀ ਹੈ ਸੂਚੀ"

ਗ਼ੈਰ-ਸੰਸਦੀ ਸ਼ਬਦਾਂ ਦੀ ਸੂਚੀ 'ਤੇ ਲੋਕ ਸਭਾ ਸਕੱਤਰੇਤ ਦੇ ਇੱਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਬੀਬੀਸੀ ਹਿੰਦੀ ਨਾਲ ਗੱਲ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜੋ ਸ਼ਬਦ ਮੀਡੀਆ ਦੀਆਂ ਖ਼ਬਰਾਂ ਵਿੱਚ ਦੱਸੇ ਜਾ ਰਹੇ ਹਨ, ਉਹ ਵਾਕਈ ਪਾਬੰਦੀਸ਼ੁਦਾ ਹਨ ਅਤੇ ਇਹੀ ਸਕੱਤਰੇਤ ਵੱਲੋਂ ਜਾਰੀ ਤਾਜ਼ਾ ਸੂਚੀ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਕਿਹਾ, "ਲੋਕ ਸਭਾ ਜਾਂ ਰਾਜ ਸਭਾ ਦੇ ਪ੍ਰਧਾਨ ਨੇ ਕਦੇ ਨਾ ਕਦੇ ਇਨ੍ਹਾਂ ਸ਼ਬਦਾਂ ਨੂੰ ਗ਼ੈਰ-ਸੰਸਦੀ ਦੱਸਿਆ ਹੋਵੇਗਾ। ਇਹ ਸੂਚੀ ਅਸੀਂ ਆਪਣੇ-ਆਪ ਤਿਆਰ ਨਹੀਂ ਕਰਦੇ। ਇਹ ਪ੍ਰਧਾਨ ਦਾ ਫ਼ੈਸਲਾ ਹੁੰਦਾ ਹੈ ਅਤੇ ਉਨ੍ਹਾਂ ਦੇ ਹਿਸਾਬ ਨਾਲ ਸੂਚੀ ਬਣਦੀ ਹੈ।"

ਉਨ੍ਹਾਂ ਨੇ ਦੱਸਿਆ, "ਇਹ ਸੂਚੀ ਲੋਕ ਸਭਾ-ਰਾਜ ਸਭਾ ਦੇ ਨਾਲ ਹੀ ਵਿਧਾਨ ਸਭਾ ਦੀਆਂ ਕਾਰਵਾਈਆਂ ਦੌਰਾਨ ਮਰਿਆਦਾ ਦੇ ਉਲਟ ਐਲਾਨ ਕੀਤੇ ਗਏ ਸ਼ਬਦਾਂ ਨੂੰ ਮਿਲਾ ਕੇ ਬਣਦੀ ਹੈ।"

"ਇਹ ਤਾਜ਼ਾ ਸੂਚੀ 2021 ਦੀ ਹੈ। ਅਸੀਂ ਹਰ ਸਾਲ ਇਹ ਸੂਚੀ ਅਪਡੇਟ ਕਰਦੇ ਹਾਂ। ਜਦੋਂ 2022 ਸਾਲ ਬੀਤ ਜਾਵੇਗਾ ਉਦੋਂ 2023 ਵਿੱਚ ਨਵੀਂ ਸੂਚੀ ਨਿਕਲੇਗੀ।"

ਅਧਿਕਾਰੀ ਨੇ ਦੱਸਿਆ, "ਆਮ ਤੌਰ 'ਤੇ ਜਨਵਰੀ-ਫਰਵਰੀ ਤੋਂ ਇਸ ਸੂਚੀ ਨੂੰ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਇਹ ਸੂਚੀ ਲੋਕ ਸਭਾ ਦੇ ਅਧਿਕਾਰੀ ਕੱਢਦੇ ਹਨ ਪਰ ਇਹ ਰਾਜ ਸਭਾ ਲਈ ਵੀ ਲਾਗੂ ਹੁੰਦੀ ਹੈ।"

ਨਰਿੰਦਰ ਮੋਦੀ ਤੇ ਓਮ ਬਿਰਲਾ

ਤਸਵੀਰ ਸਰੋਤ, Getty Images

"ਲੋਕ ਸਭਾ ਅਤੇ ਰਾਜ ਸਭਾ ਦੇ ਪ੍ਰਧਾਨ ਜਿਨ੍ਹਾਂ ਸ਼ਬਦਾਂ ਨੂੰ ਗ਼ੈਰ-ਸੰਸਦੀ ਦੱਸ ਦਿੰਦੇ ਹਨ, ਅਸੀਂ ਉਨ੍ਹਾਂ ਦੀ ਸੂਚੀ ਤਿਆਰ ਕਰ ਲੈਂਦੇ ਹਾਂ। ਹੋ ਸਕਦਾ ਹੈ ਕਿ ਕਿਸੇ ਸੰਦਰਭ ਵਿੱਚ ਕੋਈ ਸ਼ਬਦ ਨਹੀ ਲੱਗ ਰਿਹਾ ਹੋਵੇ ਪਰ ਸੰਦਰਭ ਨੂੰ ਦੇਖਦੇ ਹੋਏ ਹੀ ਕੋਈ ਸ਼ਬਦ ਗ਼ੈਰ-ਸੰਸਦੀ ਐਲਾਨਿਆ ਜਾਂਦਾ ਹੈ।"

ਇੱਕ ਸਾਲ ਵਿੱਚ ਕਿੰਨੇ ਸ਼ਬਦ ਜੁੜਦੇ ਹਨ ਇਸ ਸਵਾਲ 'ਤੇ ਅਧਿਕਾਰੀ ਨੇ ਬੀਬੀਸੀ ਹਿੰਦੀ ਨੂੰ ਦੱਸਿਆ ਕਿ ਇਸ ਵਾਰ 15-20 ਨਵੇਂ ਸ਼ਬਦ ਜੁੜੇ ਹੋਣਗੇ। ਜੋ ਸ਼ਬਦ ਅਸਲ ਵਿੱਚ ਸਦਨ ਅੰਦਰ ਇਸਤੇਮਾਲ ਕੀਤੇ ਗਏ ਹਨ, ਉਨ੍ਹਾਂ ਨੂੰ ਇਸ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਗ਼ੈਰ-ਸੰਸਦੀ ਐਲਾਨ ਹੋਣ ਦੇ ਬਾਵਜੂਦ ਵੀ ਜੇਕਰ ਕੋਈ ਮੈਂਬਰ ਇਨ੍ਹਾਂ ਸ਼ਬਦਾਂ ਦੀ ਬਹਿਸ ਦੌਰਾਨ ਇਸਤੇਮਾਲ ਕਰਦਾ ਹੈ ਤਾਂ ਇਨ੍ਹਾਂ ਸ਼ਬਦਾਂ ਰਿਕਾਰਡ ਤੋਂ ਬਾਹਰ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)