ਗੁਜਰਾਤ ਦੰਗਿਆਂ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੈਂ ਦਰਦ ਝਲਦੇ ਹੋਏ ਦੇਖਿਆ: ਅਮਿਤ ਸ਼ਾਹ

ਤਸਵੀਰ ਸਰੋਤ, ANI
ਕੇਂਦਰੀ ਗ੍ਰਹਿ ਮੰਤਰੀ ਤੇ ਭਾਜਪਾ ਨੇਤਾ ਅਮਿਤ ਸ਼ਾਹ ਨੇ ਇੱਕ ਖਾਸ ਇੰਟਰਵਿਊ ਵਿੱਚ 2002 ਵਿੱਚ ਗੁਜਰਾਤ ਵਿੱਚ ਹੋਏ ਫਿਰਕੂ ਦੰਗਿਆਂ ਬਾਰੇ ਵਿਸਥਾਰ ਨਾਲ ਆਪਣੀ ਗੱਲ ਰੱਖੀ ਹੈ।
ਇਸ ਇੰਟਰਵਿਊ ਵਿੱਚ ਉਨ੍ਹਾਂ ਨੇ ਤਤਕਾਲੀ ਮੁੱਖ ਮੰਤਰੀ ਰਹੇ ਪ੍ਰਧਾਨ ਮੰਤਰੀ ਉੱਤੇ ਲਗਾਏ ਗਏ ਇਲਜ਼ਾਮਾਂ ਬਾਰੇ ਵੀ ਜਵਾਬ ਦਿੱਤਾ ਹੈ।
ਅਮਿਤ ਸ਼ਾਹ ਦਾ ਇਹ ਇੰਟਰਵਿਊ ਗੁਜਰਾਤ ਦੰਗਿਆਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਇੱਕ ਅਹਿਮ ਫੈਸਲੇ ਦੇ ਇੱਕ ਦਿਨ ਬਾਅਦ ਪ੍ਰਸਾਰਿਤ ਹੋਇਆ ਹੈ।
ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਗੁਜਰਾਤ ਦੰਗਿਆਂ ਵਿੱਚ ਮਾਰੇ ਗਏ ਕਾਂਗਰਸ ਦੇ ਆਗੂ ਤੇ ਸਾਬਕਾ ਮੈਂਬਰ ਪਾਰਲੀਮੈਂਟ ਅਹਿਸਾਨ ਜਾਫਰੀ ਦੀ ਵਿਧਾ ਜ਼ਾਕਿਆ ਜਾਫਰੀ ਦੀ ਪਟੀਸ਼ਨ ਖਾਰਿਜ ਕਰ ਦਿੱਤੀ ਸੀ।
ਇਸ ਪਟੀਸ਼ਨ ਵਿੱਚ 2002 ਦੇ ਗੁਜਰਾਤ ਦੰਗਿਆਂ ਵਿੱਚ ਮਾਮਲੇ ਵਿੱਚ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਸਣੇ 59 ਲੋਕਾਂ ਨੂੰ ਐੱਸਆਈਟੀ ਤੋਂ ਮਿਲੀ ਕਲੀਨ ਚਿੱਟ ਨੂੰ ਚੁਣੌਤੀ ਦਿੱਤੀ ਗਈ ਸੀ।
ਸਮਾਚਾਰ ਏਜਸੀ ਏਐੱਨਆਈ ਦੀ ਸੰਪਾਦਕ ਸਮਿਤਾ ਪ੍ਰਕਾਸ਼ ਨੂੰ ਦਿੱਤੇ ਗਏ 40 ਮਿੰਟ ਦੇ ਇੰਟਰਵਿਊ ਵਿੱਚ ਅਮਿਤ ਸ਼ਾਹ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਉਸ ਵੇਲੇ ਦੀ ਗੁਜਰਾਤ ਸਰਕਾਰ ਉੱਤੇ ਲਗਾਏ ਇਲਜ਼ਾਮਾਂ ਨੂੰ ਖਾਰਿਜ ਕੀਤਾ ਹੈ।
ਸੁਪਰੀਮ ਕੋਰਟ ਦੇ ਫੈਸਲੇ ਤੋਂ ਇਹ ਵੀ ਸਾਫ਼ ਹੁੰਦਾ ਹੈ ਕਿ ਉਹ ਇਲਜ਼ਾਮ ਸਿਆਸਤ ਤੋਂ ਪ੍ਰੇਰਿਤ ਸਨ।

ਤਸਵੀਰ ਸਰੋਤ, AFP
ਅਮਿਤ ਸ਼ਾਹ ਨੇ ਕਿਹਾ ਹੈ ਕਿ 19 ਸਾਲ ਤੋਂ ਬਾਅਦ ਸੁਪਰੀਮ ਕੋਰਟ ਨੇ ਜੋ ਫੈਸਲਾ ਦਿੱਤਾ ਹੈ ਉਸ ਨਾਲ ਪ੍ਰਧਾਨ ਮੰਤਰੀ ਮੋਦੀ ਉੱਤੇ ਲਗਾਏ ਸਾਰੇ ਇਲਜ਼ਾਮਾਂ ਨੂੰ ਖਾਰਿਜ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਗਿਆ। ਇਸ ਫੈਸਲੇ ਤੋਂ ਭਾਜਪਾ ਦੀ ਸਰਕਾਰ ਉੱਤੇ ਲਗਿਆ ਦਾਗ ਵੀ ਮਿੱਟ ਗਿਆ ਹੈ।
ਅਮਿਤ ਸ਼ਾਹ ਨੇ ਕਿਹਾ, "ਪੀਐੱਮ ਮੋਦੀ ਤੋਂ ਵੀ ਪੁੱਛਗਿੱਛ ਹੋਈ ਹੈ ਪਰ ਕੋਈ ਧਰਨਾ ਪ੍ਰਦਰਸ਼ਨ ਨਹੀਂ ਹੋਇਆ।ਅਸੀਂ ਨਿਆਂ ਪ੍ਰਕਿਰਿਆ ਦਾ ਸਾਥ ਦਿੱਤਾ ਹੈ। ਮੈਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਕੋਈ ਧਰਨਾ ਪ੍ਰਦਰਸ਼ਨ ਨਹੀਂ ਹੋਇਆ ਸੀ।"
ਅਮਿਤ ਸ਼ਾਹ ਨੇ ਕਿਹਾ, "ਇਲਜ਼ਾਮ ਸੀ ਕਿ ਦੰਗਿਆਂ ਵਿੱਚ ਮੋਦੀ ਦਾ ਹੱਥ ਸੀ। ਦੰਗੇ ਹੋਏ ਸੀ ਪਰ ਇਲਜ਼ਾਮ ਲੱਗਿਆ ਸੀ ਕਿ ਉਸ ਵਿੱਚ ਮੁੱਖ ਮੰਤਰੀ ਮੋਦੀ ਅਤੇ ਸੂਬਾ ਸਰਕਾਰ ਦਾ ਹੱਥ ਸੀ ਅਤੇ ਹੁਣ ਸੁਪਰੀਮ ਕੋਰਟ ਦੇ ਫੈਸਲੇ ਨੇ ਸਭ ਕੁਝ ਸਾਫ਼ ਕਰ ਦਿੱਤਾ ਹੈ।"
ਸ਼ਾਹ ਨੇ ਕਿਹਾ ਕਿ ਅਦਾਲਤ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਨੇ ਵਾਰ-ਵਾਰ ਸ਼ਾਂਤੀ ਦੀ ਅਪੀਲ ਕੀਤੀ ਸੀ। ਸੂਬਾ ਸਰਕਾਰ ਨੇ ਦੰਗਾ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਸੀ।
ਉਨ੍ਹਾਂ ਨੇ ਕਿਹਾ, "ਇਲਜ਼ਾਮ ਤਾਂ ਇਹ ਵੀ ਲਗਾਇਆ ਗਿਆ ਕਿ ਗੁਜਰਾਤ ਦੰਗਿਆਂ ਵਿੱਚ ਫਾਇਰਿੰਗ ਵਿੱਚ ਕੇਵਲ ਮੁਸਲਮਾਨ ਮਾਰੇ ਗਏ ਪਰ ਸੁਪੀਰਮ ਕੋਰਟ ਨੇ ਇਸ ਨੂੰ ਵੀ ਨਕਾਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਅਜਿਹਾ ਨਹੀਂ ਹੋਇਆ"
ਪੀਐੱਮ ਮੋਦੀ ਨੂੰ 'ਦਰਦ ਬਰਦਾਸ਼ਤ ਕਰ ਦੇ ਵੇਖਿਆ'
ਅਮਿਤ ਸ਼ਾਹ ਨੇ ਕਿਹਾ ਕਿ 18-19 ਸਾਲ ਦੀ ਲੜਾਈ ਅਤੇ ਦੇਸ ਦਾ ਇੰਨਾ ਵੱਡਾ ਨੇਤਾ ਇੱਕ ਸ਼ਬਦ ਬੋਲੇ ਬਗੈਰ ਸਾਰਿਆਂ ਦੁਖਾਂ ਨੂੰ ਭਗਵਾਨ ਸ਼ੰਕਰ ਦੇ ਜ਼ਹਿਰ ਪੀਣ ਵਾਂਗ ਗਲੇ ਵਿੱਚ ਉਤਾਰ ਕੇ ਬਰਦਾਸ਼ਤ ਕਰਦੇ ਹੋਏ ਲੜਦਾ ਰਿਹਾ।
ਅੱਜ ਹੁਣ ਸੱਚ ਸੋਨੇ ਵਾਂਗ ਚਮਕਦਾ ਬਾਹਰ ਆਇਆ ਹੈ ਤਾਂ ਆਨੰਦ ਹੀ ਹੋਵੇਗਾ।
ਅਮਿਤ ਸ਼ਾਹ ਨੇ ਕਿਹਾ, "ਮੈਂ ਪੀਐੱਮ ਮੋਦੀ ਨੂੰ ਨਜ਼ਦੀਕ ਨਾਲ ਇਸ ਦਰਦ ਨੂੰ ਬਰਦਾਸ਼ਤ ਕਰਦਿਆਂ ਵੇਖਿਆ ਹੈ। ਕਿਉਂਕਿ ਨਿਆਂਇਕ ਪ੍ਰਕਿਰਿਆ ਚੱਲ ਰਹੀ ਸੀ ਤਾਂ ਸਭ ਕੁਝ ਸੱਚ ਹੋਣ ਦੇ ਬਾਵਜੂਦ ਵੀ ਹੁਣ ਅਸੀਂ ਕੁਝ ਨਹੀਂ ਬੋਲਾਂਗੇ। ਬਹੁਤ ਮਜ਼ਬੂਤ ਮਨ ਦਾ ਆਦਮੀ ਦੀ ਇਹ ਸਟੈਂਡ ਲੈ ਸਕਦਾ ਹੈ।"

ਤਸਵੀਰ ਸਰੋਤ, Getty Images
ਸੁਪਰੀਮ ਕੋਰਟ ਦੇ ਫੈਸਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸੁਪਰੀਮ ਕੋਰਟ ਨੇ ਸਾਰਿਆਂ ਇਲਜ਼ਾਮਾਂ ਨੂੰ ਖਾਰਿਜ ਕੀਤਾ ਹੈ ਅਤੇ ਇਲਜ਼ਾਮ ਕਿਉਂ ਲਗਾਏ ਗਏ, ਇਸ ਵਿਸ਼ੇ ਵਿੱਚ ਵੀ ਸੁਪਰੀਮ ਕੋਰਟ ਨੇ ਕਿਹਾ ਹੈ।
"ਇੱਕ ਪ੍ਰਕਾਰ ਤੋਂ ਇਹ ਇਲਜ਼ਾਮ ਸਿਆਸਤ ਤੋਂ ਪ੍ਰੇਰਿਤ ਸਨ। ਸੁਪਰੀਮ ਕੋਰਟ ਦੇ ਫੈਸਲੇ ਨੇ ਵੀ ਇਹ ਸਾਬਿਤ ਕਰ ਦਿੱਤਾ ਹੈ। ਭਾਜਪਾ ਦੀਆਂ ਵਿਰੋਧੀ ਪਾਰਟੀਆਂ, ਕੁਝ ਵਿਚਾਰਧਾਰਾ ਦੇ ਲਈ ਸਿਆਸਤ ਵਿੱਚ ਆਏ ਪੱਤਰਕਾਰ ਅਤੇ ਕੁਝ ਗੈਰ ਸਰਕਾਰੀ ਸੰਗਠਨਾਂ ਨੇ ਇਲਜ਼ਾਮਾਂ ਦਾ ਇੰਨਾ ਪ੍ਰਚਾਰ ਕੀਤਾ ਅਤੇ ਇਨ੍ਹਾਂ ਦਾ ਇੱਕੋਸਿਸਟਮ ਇੰਨਾ ਮਜ਼ਬੂਤ ਸੀ ਕਿ ਹੌਲੀ-ਹੌਲੀ ਸਾਰੇ ਝੂਠ ਨੂੰ ਹੀ ਸੱਚ ਮੰਨਣ ਲੱਗੇ।"
ਗੁਜਰਾਤ ਦੰਗੇ ਦੌਰਾਨ ਦੇਰੀ ਨਾਲ ਕਦਮ ਚੁੱਕੇ ਜਾਣ ਦੇ ਸਵਾਲ ਉੱਤੇ ਅਮਿਤ ਸ਼ਾਹ ਨੇ ਕਿਹਾ ਕਿ ਜਿੱਥੋਂ ਤੱਕ ਗੁਜਰਾਤ ਸਰਕਾਰ ਦਾ ਸਵਾਲ ਹੈ ਤਾਂ ਅਸੀਂ ਕੋਈ ਦੇਰੀ ਨਹੀਂ ਕੀਤੀ ਸੀ।
ਇਹ ਵੀ ਪੜ੍ਹੋ:
ਗੁਜਰਾਤ ਬੰਦ ਦਾ ਜਿਸ ਦਿਨ ਐਲਾਨ ਹੋਇਆ ਸੀ ਉਸੇ ਦਿਨ ਅਸੀਂ ਫੌਜ ਨੂੰ ਬੁਲਾ ਲਿਆ ਸੀ।
ਉਨ੍ਹਾਂ ਕਿਹਾ, "ਗੁਜਰਾਤ ਸਰਕਾਰ ਨੇ ਇੱਕ ਦਿਨ ਦੀ ਵੀ ਦੇਰੀ ਨਹੀਂ ਕੀਤੀ ਸੀ ਅਤੇ ਕੋਰਟ ਨੇ ਵੀ ਇਸ ਦੀ ਤਾਰੀਫ਼ ਕੀਤੀ ਹੈ।"
ਅਮਿਤ ਸ਼ਾਹ ਨੇ ਕਿਹਾ, "ਪਰ ਦਿੱਲੀ ਵਿੱਚ ਫੌਜ ਦਾ ਮੁੱਖ ਦਫ਼ਤਰ ਹੈ। ਜਦੋਂ ਇੰਨੇ ਸਾਰੇ ਸਿੱਖ ਭਰਾਵਾਂ ਨੂੰ ਮਾਰਿਆ ਗਿਆ 3 ਦਿਨ ਤੱਕ ਕੁਝ ਨਹੀਂ ਹੋਇਆ, ਕਿੰਨੀਆਂ ਐੱਸਆਈਟੀ ਬਣੀਆਂ? ਸਾਡੀ ਸਰਕਾਰ ਆਉਣ ਤੋਂ ਬਾਅਦ ਐੱਸਆਈਟੀ ਬਣੀ, ਇਹ ਲੋਕ ਹੁਣ ਸਾਡੇ ਉੱਤੇ ਇਲਜ਼ਾਮ ਲਗਾ ਰਹੇ ਹਨ।"
'ਇਸ ਕਾਰਨ ਹੋਏ ਸੀ ਦੰਗੇ'
ਅਮਿਤ ਸ਼ਾਹ ਨੇ ਗੁਜਰਾਤ ਦੰਗਿਆਂ ਲਈ ਗੋਧਰਾ ਕਾਂਡ ਨੂੰ ਜ਼ਿੰਮੇਵਾਰ ਦੱਸਿਆ।
ਉਨ੍ਹਾਂ ਕਿਹਾ, "ਦੰਗੇ ਹੋਣ ਦਾ ਮੁੱਖ ਕਾਰਨ ਗੋਧਰਾ ਟਰੇਨ ਨੂੰ ਅੱਗ ਲਗਾਉਣਾ ਸੀ। ਇਸ ਕਾਰਨ ਦੰਗੇ ਹੋਏ ਅਤੇ ਅੱਗੇ ਜੋ ਦੰਗੇ ਹੋਏ ਉਹ ਸਿਆਸਤ ਨਾਲ ਪ੍ਰੇਰਿਤ ਸਨ।
ਅਮਿਤ ਸ਼ਾਹ ਨੇ ਕਿਹਾ, "ਕੋਰਟ ਨੇ ਆਪਣੇ ਫੈਸਲੇ ਵਿੱਚ ਇਹ ਵੀ ਕਿਹਾ ਕਿ ਟਰੇਨ ਵਿੱਚ ਅੱਗ ਲਗਾਉਣ ਤੋਂ ਬਾਅਦ ਦੀਆਂ ਘਟਨਾਵਾਂ ਪਹਿਲਾਂ ਤੋਂ ਤੈਅ ਨਹੀਂ ਸਨ ਬਲਕਿ ਸਵੈ ਪ੍ਰੇਰਿਤ ਸਨ ਅਤੇ ਤਹਿਲਕਾ ਦੇ ਸਟਿੰਗ ਆਪ੍ਰੇਸ਼ਨ ਨੂੰ ਵੀ ਖਾਰਿਜ ਕਰ ਦਿੱਤਾ ਕਿਉਂਕਿ ਇਸ ਦੇ ਅੱਗੇ-ਪਿੱਛੇ ਦਾ ਜਦੋਂ ਫੁਟੇਜ ਆਇਆ ਤਾਂ ਉਦੋਂ ਪਤਾ ਲਗਿਆ ਕਿ ਸਟਿੰਗ ਸਿਆਸਤ ਨਾਲ ਪ੍ਰੇਰਿਤ ਹੋ ਕੇ ਕੀਤਾ ਗਿਆ ਸੀ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












