ਕੋਰੋਨਾਵਾਇਰਸ: ਮੁੰਬਈ ਨੇ ਕਿਹਾ ਐੱਕਸਈ ਵੈਰੀਐਂਟ ਦਾ ਪਹਿਲਾ ਕੇਸ ਆਇਆ ਸਾਹਮਣੇ, ਸਿਹਤ ਮੰਤਰਾਲੇ ਨੇ ਕਿਹਾ ਇਹ ਰਿਪੋਰਟ ਸਹੀ ਨਹੀਂ

ਮੁੰਬਈ ਵਿੱਚ ਕੋਰੋਨਾਵਾਇਰਸ ਦਾ ਐੱਕਸਈ ਵੈਰੀਐਂਟ ਦੇ ਕੇਸ ਸਾਹਮਣੇ ਆਇਆ ਹੈ। ਮੁੰਬਈ ਮਿਊਨਿਸਿਪਲ ਕਾਰਪੋਰੇਸ਼ਨ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਭਾਰਤ ਦੇ ਸਿਹਤ ਮੰਤਰਾਲੇ ਨੇ ਇਨ੍ਹਾਂ ਰਿਪੋਰਟਾਂ ਨੂੰ ਗਲਤ ਦੱਸਿਆ ਹੈ।

ਮੁੰਬਈ ਵਿੱਚ ਇੱਕ ਕੇਸ ਕੱਪਾ ਵੈਰੀਐਂਟ ਦਾ ਵੀ ਸਾਹਮਣੇ ਆਇਆ ਹੈ।

ਇੱਕ ਅਫ਼ਸਰ ਨੇ ਪੀਟੀਆਈ ਨੂੰ ਦੱਸਿਆ ਕਿ ਕੱਪਾ ਵੈਰੀਐਂਟ ਦਾ ਕੇਸ ਵੀ ਸੀਰੋ ਸਰਵੇ ਵਿੱਚ ਆਇਆ ਹੈ।

ਇੱਕ ਔਰਤ ਜੋ ਦੱਖਣੀ ਅਫ਼ਰੀਕਾ ਤੋਂ ਆਈ ਸੀ ਉਹ ਇਸ ਵੈਰੀਐਂਟ ਨਾਲ ਪੀੜਤ ਹੈ।

ਬੀਐੱਮਸੀ ਵੱਲੋਂ ਉਨ੍ਹਾਂ ਲੋਕਾਂ ਦੇ ਰੈਂਡਮ ਟੈਸਟ ਕੀਤੇ ਗਏ ਜੋ ਵਿਦੇਸ਼ ਤੋਂ ਆਏ ਹਨ। ਉਨ੍ਹਾਂ ਟੈਸਟਾਂ ਵਿੱਚ ਵੀ ਐੱਕਸਈ ਵੈਰੀਐਂਟ ਦਾ ਪਤਾ ਲਗਿਆ।

ਅਸਲ ਵਿੱਚ ਇਹ ਦੋਵੇਂ ਕੇਸ 230 ਸੈਂਪਲਾਂ ਦੀ ਜੀਨੋਮ ਸਿਕੁਐਂਸਿੰਗ ਵਿੱਚ ਸਾਹਮਣੇ ਆਏ ਹਨ। ਬਾਕੀ ਦੋਵੇਂ 228 ਲੋਕ ਓਮੀਕਰੋਨ ਨਾਲ ਪੀੜਤ ਮਿਲੇ ਹਨ।

ਮੁੰਬਈ ਨਗਰ ਨਿਗਮ ਵੱਲੋਂ ਜਾਰੀ ਬਿਆਨ ਅਨੁਸਾਰ 230 ਵਿੱਚੋਂ 21 ਲੋਕਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਹੈ।

ਇਸ ਦੇ ਨਾਲ ਹੀ ਨਗਰ ਨਿਗਮ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਉਨ੍ਹਾਂ ਵਿੱਚੋਂ ਕਿਸੇ ਨੂੰ ਆਈਸੀਯੂ ਤੇ ਆਕਸੀਜਨ ਦੀ ਲੋੜ ਨਹੀਂ ਪਈ ਹੈ।

ਐੱਕਸਈ ਵੈਰੀਐਂਟ ਬਾਰੇ ਕੀ ਪਤਾ ਹੈ

ਬਰਤਾਨਵੀਂ ਸਰਕਾਰ ਦੀ ਯੂਨਾਈਟਿਡ ਕਿੰਗਡਮ ਹੈਲਥ ਸਿਕਿਓਰਿਟੀ ਏਜੰਸੀ ਦੀ ਰਿਪੋਰਟ ਅਨੁਸਾਰ ਐੱਕਸਈ ਵੈਰੀਐਂਟ ਬੀਏ.2 ਤੇ ਬੀਏ.1 ਵੈਰੀਐਂਟ ਨਾਲ ਮਿਲ ਕੇ ਬਣਿਆ ਹੈ।

ਯੂਕੇ ਵਿੱਚ ਇਸ ਦਾ ਪਹਿਲਾ ਮਾਮਲਾ 19 ਜਨਵਰੀ 2022 ਨੂੰ ਆਇਆ ਸੀ।

ਯੂਕੇ ਵਿੱਚ ਇਸ ਨਵੇਂ ਵੈਰੀਐਂਟ ਦੇ 600 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)