You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਓਮੀਕਰੋਨ: ਟੀਕਾਕਰਨ ਦੇ ਕੌਮਾਂਤਰੀ ਰਿਕਾਰਡ ਤੋੜਨ ਦੇ ਦਾਅਵੇ ਕਰਨ ਵਾਲੀ ਮੋਦੀ ਸਰਕਾਰ 100 % ਟੀਚਾ ਕਿਉਂ ਨਹੀਂ ਹਾਸਲ ਕਰ ਸਕੀ
- ਲੇਖਕ, ਸ਼ਰੁਤੀ ਮੈਨਨ
- ਰੋਲ, ਬੀਬੀਸੀ ਰਿਐਲੀਟੀ ਚੈਕ
ਭਾਰਤ 31 ਦਸੰਬਰ 2021 ਤੱਕ ਆਪਣੀ ਪੂਰੀ ਬਾਲਗ ਵਸੋਂ ਨੂੰ ਕੋਰੋਨਾਵਾਇਰਸ ਖ਼ਿਲਾਫ਼ ਟੀਕਾਕਰਨ ਕਰਨ ਦਾ ਟੀਚਾ ਪੂਰਾ ਨਹੀਂ ਕਰ ਸਕਿਆ ਹੈ।
ਦੇਸ਼ ਦੀ ਕੁੱਲ ਬਾਲਗ ਵਸੋਂ 94 ਕਰੋੜ ਹੈ ਅਤੇ ਟੀਚੇ ਤਹਿਤ ਸਾਰੀ ਵਸੋਂ ਨੂੰ ਵੈਕਸੀਨ ਦੀਆਂ ਦੋ ਖ਼ੁਰਾਕਾਂ ਦਿੱਤੀਆਂ ਜਾਣੀਆਂ ਸਨ।
ਟੀਚੇ ਦਾ ਐਲਾਨ ਪਹਿਲੀ ਵਾਰ ਤਤਕਾਲੀ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਮਈ ਵਿੱਚ ਕੀਤਾ ਸੀ।
ਉਨ੍ਹਾਂ ਨੇ ਕਿਹਾ ਸੀ, "ਦਸੰਬਰ 2021 ਤੱਕ ਭਾਰਤ ਵਿੱਚ ਟੀਕਾਕਰਨ ਮੁਕੰਮਲ ਹੋ ਜਾਵੇਗਾ।"
ਟੀਕਾਕਰਨ ਪ੍ਰੋਗਰਾਮ ਕਿਵੇਂ ਚੱਲ ਰਿਹਾ ਹੈ?
30 ਦਸੰਬਰ ਦੇ ਡੇਟਾ ਮੁਤਾਬਕ ਦੇਸ਼ ਦੀ ਕੁੱਲ ਬਾਲਗ ਵਸੋਂ ਵਿੱਚੋਂ 64% ਨੂੰ ਕੋਵਿਡ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਅਤੇ 90% ਨੂੰ ਪਹਿਲੀ ਖ਼ੁਰਾਕ ਲੱਗ ਚੁੱਕੀ ਸੀ।
ਮਾਹਰਾਂ ਦਾ ਕਹਿਣਾ ਹੈ ਕਿ ਟੀਕਾਕਰਨ ਮੁਕੰਮਲ ਕਰਨ ਵਿੱਚ ਸਮਾਂ ਲੱਗੇਗਾ।
ਡਾ਼ ਚੰਦਰਕਾਂਤ ਲਹਾਰੀਆ ਜੋ ਕਿ ਮਾਹਾਮਾਰੀ ਅਤੇ ਹੈਲਥ ਸਿਸਟਮ ਮਾਹਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦਾ 100 ਫ਼ੀਸਦੀ ਵਸੋਂ ਨੂੰ ਟੀਕਾਕਰਨਾ "ਗੈਰ-ਯਥਾਰਥਵਾਦੀ" ਸੀ।
ਇਹ ਵੀ ਪੜ੍ਹੋ:
ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਸਮੇਂ ਤੇ ਪੂਰੀ ਬਾਲਗ ਵਸੋਂ ਦਾ ਟੀਕਾਕਰਨ ਕਰਨਾ ਸੰਭਵ ਹੀ ਨਹੀਂ ਹੋ ਸਕਦਾ।
ਹਮੇਸ਼ਾ ਕੁਝ ਨਾ ਕੁਝ ਅਜਿਹੇ ਲੋਕ ਹੋਣਗੇ ਜੋ ਟੀਕਾ ਨਹੀਂ ਲਗਵਾਉਣਾ ਚਾਹੁਣਗੇ।
ਭਾਰਤ ਦੇ ਵੈਕਸੀਨ ਡੈਸ਼ਬੋਰਡ (ਕੋਵਿਨ) ਮੁਤਾਬਕ ਹਫ਼ਤਾਵਾਰ ਟੀਕਾਕਰਨ ਦੀ ਦਰ ਵਿੱਚ ਕਮੀ ਆਈ ਹੈ।
ਮੱਧ ਅਕਤੂਬਰ ਤੋਂ ਬਾਅਦ ਪਹਿਲੀ ਖ਼ੁਰਾਕ ਨਾਲੋਂ ਦੂਜੀ ਖ਼ੁਰਾਕ ਜ਼ਿਆਦਾ ਦਿੱਤੀ ਗਈ ਹੈ।
ਰੋਜ਼ਾਨਾ ਦੀ ਟੀਕਾਕਰਨ ਸੰਖਿਆ ਵਧਦੀ-ਘਟਦੀ ਰਹੀ ਹੈ। ਦੇਸ਼ ਵਿੱਚ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ ਟੀਕਾਕਰਨ ਦਾ ਰਿਕਾਰਡ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਬਣਾਇਆ ਗਿਆ।
ਉਸ ਦਿਨ ਦੋ ਕਰੋੜ ਲੋਕਾਂ ਨੂੰ ਟੀਕਾ ਲਗਾਇਆ ਗਿਆ ਪਰ ਉਸ ਤੋਂ ਬਾਅਦ ਇੱਕ ਦਿਨ ਵੀ ਇਹ ਆਂਕੜਾ ਦੁਬਾਰਾ ਹਾਸਲ ਨਹੀਂ ਕੀਤਾ ਗਿਆ।
ਮਾਹਰਾਂ ਦਾ ਕਹਿਣਾ ਹੈ ਕਿ ਜੇ ਉਹੀ ਰਫ਼ਤਾਰ ਕਾਇਮ ਰੱਖੀ ਜਾਂਦੀ ਤਾਂ ਭਾਰਤ ਟੀਚੇ ਦੇ ਨੇੜੇ ਪਹੁੰਚਿਆ ਹੁੰਦਾ ਪਰ ਮੰਗ ਘਟ ਗਈ ਹੋਣੀ ਸੀ।
ਜਨਵਰੀ ਵਿੱਚ ਸ਼ੁਰੂ ਹੋਏ ਟੀਕਾਕਰਨ ਪ੍ਰੋਗਰਾਮ ਦੇ ਰਾਹ ਵਿੱਚ ਜਿਵੇਂ ਕਿ ਸਪਲਾਈ ਚੇਨ ਵਿੱਚ ਰੁਕਾਵਟ, ਲੋਕਾਂ ਦੀ ਟੀਕਾ ਲਗਵਾਉਣ ਤੋਂ ਝਿਜਕ ਆਦਿ ਕਈ ਅੜਚਨਾਂ ਆਈਆਂ।
ਹਾਲਾਂਕਿ ਸਾਲ ਦੇ ਦੂਜੇ ਅੱਧ ਵਿੱਚ ਸਪਲਾਈ ਚੇਨ ਦੀਆਂ ਰੁਕਾਵਟਾਂ ਦੂਰ ਕਰ ਲਈਆਂ ਗਈਆਂ।
ਹੁਣ ਚੁਣੌਤੀ ਪੂਰਤੀ ਨਾਲੋਂ ਮੰਗ ਦੇ ਮਾਮਲੇ ਵਿੱਚ ਜ਼ਿਆਦਾ ਹੈ।
ਡਾ਼ ਲਹਾਰੀਆ ਦਾ ਕਹਿਣਾ ਹੈ, "ਟੀਕਾਰਨ ਮੱਠਾ ਹੋਇਆ ਹੈ ਕਿਉਂਕਿ ਲੋਕ ਟੀਕਾ ਲਗਵਾਉਣ ਤੋਂ ਝਿਜਕ ਰਹੇ ਹਨ।"
ਤਿੰਨ ਨਵੰਬਰ ਤੋਂ ਸਰਕਾਰ ਨੇ ਘਰੋ-ਘਰ ਟੀਕਾਕਰਨ ਦੀ ਸ਼ੁਰੂਆਤ ਕੀਤੀ।
ਇੱਕ ਮਹੀਨੇ ਬਾਅਦ ਇਸ ਪਹਿਲੀ ਡੋਜ਼ ਵਿੱਚ ਮਹਿਜ਼ 6% ਦਾ ਵਾਧਾ ਅਤੇ ਦੂਜੀ ਵਿੱਚ ਸਿਰਫ਼ 12% ਫ਼ੀਸਦੀ ਦਾ ਵਾਧਾ ਨੋਟ ਕੀਤਾ ਗਿਆ।
ਓਮੀਕਰੋਨ ਦੇ ਵਧਦੇ ਕੇਸਾਂ ਦੇ ਮੱਦੇ-ਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣ ਸੂਬਿਆਂ ਨੂੰ ਨੀਵੇਂ ਟੀਕਾਕਰਨ ਵਾਲੇ ਜ਼ਿਲਿਆਂ ਵਿੱਚ ਟੀਕਾਕਰਨ ਦੀ ਰਫ਼ਤਾਰ ਵਧਾਉਣ ਲਈ ਕਿਹਾ ਹੈ।
ਪਿਛਲੇ ਕੁਝ ਮਹੀਨਿਆਂ ਤੋਂ 100% ਟੀਕਾਕਰਨ ਦਾ ਸਿਹਤ ਮੰਤਰਾਲਾ ਦੇ ਕਿਸੇ ਵੀ ਪ੍ਰੈੱਸ ਕਾਨਫ਼ਰੰਸ ਵਿੱਚ ਜ਼ਿਕਰ ਨਹੀਂ ਕੀਤਾ ਗਿਆ ਹੈ।
ਅਸੀਂ ਮੰਤਰਾਲਾ ਤੋਂ ਟੀਚਾ ਖੁੰਝ ਜਾਣ ਬਾਰੇ ਪੁੱਛਿਆ ਪਰ ਕੋਈ ਜਵਾਬ ਉਨ੍ਹਾਂ ਵੱਲੋਂ ਨਹੀਆਂ ਆਇਆ।
ਕੀ ਭਾਰਤ ਕੋਲ ਕਾਫ਼ੀ ਟੀਕੇ ਹਨ?
ਭਾਰਤ ਇਸ ਸਮੇਂ ਤਿੰਨ ਟੀਕੇ ਕੋਵੀਸ਼ੀਲਡ, ਕੋਵੈਕਸੀਨ ਅਤੇ ਸਪੂਤਨਿਕ-ਵੀ ਲਗਾ ਰਿਹਾ ਹੈ।
ਭਾਰਤ ਦੀ ਸਭ ਤੋਂ ਵੱਡੀ ਦਵਾਈ ਨਿਰਮਾਤਾ ਕੰਪਨੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਇੱਕ ਮਹੀਨਾ ਪਹਿਲਾਂ ਤੱਕ ਹਰ ਮਹੀਨੇ 25 ਕਰੋੜ ਖ਼ੁਰਾਕਾਂ ਦਾ ਉਤਪਾਦਨ ਕਰ ਰਹੀ ਸੀ। ਹਾਲਾਂਕਿ ਦਸੰਬਰ ਵਿੱਚ ਕੰਪਨੀ ਨੇ ਆਰਡਰਾਂ ਦੀ ਕਮੀ ਕਾਰਨ ਉਤਪਾਦਨ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ।
ਹੁਣ ਇਹ ਇੱਕ ਮਹੀਨੇ ਵਿੱਚ 12.5 ਕਰੋੜ ਤੋਂ ਲੈਕੈ 15 ਕਰੋੜ ਤੱਕ ਖ਼ੁਰਾਕਾਂ ਬਣਾ ਰਹੀ ਹੈ।
ਭਾਰਤ ਬਾਇਓਟੈਕ ਹਰ ਮਹੀਨੇ ਪੰਜ ਤੋਂ ਛੇ ਕਰੋੜ ਖ਼ੁਰਾਕਾਂ ਹਰ ਮਹੀਨੇ ਬਣਾਉਂਦੀ ਹੈ।
ਭਾਰਤ ਦੇ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਹਾਲ ਹੀ ਵਿੱਚ ਪਾਰਲੀਮੈਂਟ ਨੂੰ ਦੱਸਿਆ ਕਿ 20 ਦਸੰਬਰ ਤੱਕ ਸੂਬਿਆਂ ਕੋਲ 17 ਕਰੋੜ ਟੀਕਿਆਂ ਦਾ ਭੰਡਾਰ ਮੌਜੂਦ ਸੀ।
ਉਨ੍ਹਾਂ ਦਾ ਕਹਿਣਾ ਸੀ ਕਿ ਆਉਣ ਵਾਲੇ ਮਹੀਨਿਆਂ ਵਿੱਚ ਵੈਕਸੀਨ ਉਤਪਾਦਨ 31 ਕਰੋੜ ਪ੍ਰਤੀ ਮਹੀਨੇ ਤੋਂ ਵੱਧ ਕੇ 45 ਕਰੋੜ ਹੋ ਜਾਵੇਗਾ।
ਇਸ ਵਿੱਚ ਹੋਰ ਉਤਪਾਦਕਾਂ ਤੋਂ ਹਾਸਲ ਕੀਤੇ ਵੈਕਸੀਨ ਵੀ ਸ਼ਾਮਲ ਹੋ ਸਕਦੇ ਹਨ।
ਸਿਹਤ ਰਾਜ ਮੰਤਰੀ ਭਾਰਤੀ ਪਵਾਰ ਨੇ ਕਿਹਾ ਕਿ ਦੋਵੇਂ ਕੰਪਨੀਆਂ (ਭਾਰਤ ਬਾਇਓਟੈਕ ਤੇ ਸੀਰਮ ਇੰਸਟੀਚਿਊਟ) ਆਪਣੀ ਉਤਪਾਦਨ ਸਮਰੱਥਾ ਦੇ 90% ਉੱਪਰ ਪਹੁੰਚ ਚੁੱਕੇ ਹਨ।
ਇਸੇ ਮਹੀਨੇ ਸਰਕਾਰ ਨੇ 15-18 ਸਾਲ ਦੇ ਬੱਚਿਆਂ ਲਈ ਟੀਕਾਕਰਨ ਅਤੇ ਹੈਲਥ ਵਰਕਰਾਂ ਅਤੇ 60 ਸਾਲ ਤੋਂ ਉਮਰਦਰਾਜ਼ ਲੋਕਾਂ ਲਈ ਬੂਸਟਰ ਖ਼ੁਰਾਕ ਦਾ ਐਲਾਨ ਕੀਤਾ ਹੈ।
ਸਿਹਤ ਮੰਤਰਾਲਾ ਦਾ ਕਹਿਣਾ ਹੈ ਕਿ ਟੀਕਾਕਰਨ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਲੈਕੇ ਹੁਣ ਤੱਕ 62 ਲੱਖ ਖ਼ੁਰਾਕਾਂ ਬਰਬਾਦ ਵੀ ਹੋ ਚੁੱਕੀਆਂ ਹਨ।
ਹਾਲਾਂਕਿ ਇਹ ਆਂਕੜਾ ਵਿਸ਼ਵ ਸਿਹਤ ਸੰਗਠਨ ਵੱਲੋਂ ਕਿਆਸੇ ਗਏ ਆਂਕੜੇ ਨਾਲੋਂ ਬਹੁਤ ਘੱਟ ਹੈ।
ਨੇੜਲੇ ਭਵਿੱਖ ਵਿੱਚ ਹੋਰ ਵੀ ਦੇਸੀ ਵੈਕਸੀਨਾਂ ਦੀ ਵਰਤੋਂ ਕੋਰੋਨਾਵਇਰਸ ਖ਼ਿਲਾਫ਼ ਸ਼ੁਰੂ ਹੋ ਜਾਣ ਦੀ ਉਮੀਦ ਹੈ।
ਭਾਰਤ ਹੋਰ ਕਿਹੜੇ ਟੀਕੇ ਵਰਤ ਸਕਦਾ ਹੈ?
ਇਸ ਲੜੀ ਵਿੱਚ ਦੋ ਮੋਹਰੀ ਨਾਮ ਹਨ, ਭਾਰਤ ਵਿੱਚ ਹੀ ਵਿਕਸਿਤ ਕੋਵਾਵੈਕਸ ਅਤੇ ਅਮਰੀਕਾ ਦਾ ਨੋਵਾਵੈਕਸ। ਇਨ੍ਹਾਂ ਦੋਵਾਂ ਦਾ ਉਤਪਾਦਨ ਸੀਰਮ ਇੰਸਟੀਚਿਊਟ ਕਰ ਰਿਹਾ ਹੈ
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਨ੍ਹਾਂ ਨੂੰ ਐਮਰਜੈਂਸੀ ਹਾਲਤਾਂ ਵਿੱਚ ਵਰਤੋਂ ਨੂੰ ਵਿਸ਼ਵ ਸਿਹਤ ਸੰਗਠਨ ਨੇ ਵੀ ਮਨਜ਼ੂਰੀ ਦੇ ਦਿੱਤੀ ਹੋਈ ਹੈ।
ਸੀਰਮ ਇੰਸਟੀਚਿਊਟ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਫ਼ਿਲਾਹਾਲ ਇਨ੍ਹਾਂ ਟੀਕਿਆਂ ਨੂੰ ਬਣਾ ਕੇ ਇਕੱਠਾ ਕਰ ਰਹੇ ਹਨ। ਕੰਪਨੀ ਨੇ ਦੱਸਿਆ ਕਿ ਇਨ੍ਹਾਂ ਵੈਕਸੀਨਾਂ ਨੂੰ ਕੋਵੀਸ਼ੀਲਡ ਅਤੇ ਬਣਾ ਰਹੀ ਥਾਂ ਤੋਂ ਵੱਖਰੀ ਥਾਂ ਤੇ ਬਣਾਇਆ ਜਾਵੇਗਾ।
ਭਾਰਤ ਬਾਇਓਟੈਕ ਨੇ ਆਪਣੇ ਨੱਕ ਰਾਹੀਂ ਦਿੱਤੇ ਜਾਣ ਵਾਲੇ ਵੈਕਸੀਨ ਨੂੰ ਬੂਸਟਰ ਖ਼ੁਰਾਕ ਵਜੋਂ ਦਿੱਤੇ ਜਾਣ ਲਈ ਪ੍ਰਵਾਨਗੀ ਮੰਗੀ ਹੈ।
ਭਾਰਤੀ ਦਵਾਈ ਨਿਰਮਾਤਾ ਕੰਪਨੀ ਬਾਇਓਲੋਜੀਕਲ-ਈ ਵੱਲੋਂ ਉਤਪਾਦਿਤ ਕੋਰਬੇਵੈਕਸ ਨੂੰ ਵੀ ਭਾਰਤ ਵਿੱਚ ਪ੍ਰਵਾਨਗੀ ਮਿਲ ਗਈ ਹੈ।
ਇਸ ਤੋਂ ਇਲਾਵਾ ਭਾਰਤ ਨੇ ਅਮਰੀਕਾ ਵਿੱਚ ਤਿਆਰ ਮੌਡਰਨਾ ਵੈਕਸੀਨ ਦੀ ਵਰਤੋਂ ਨੂੰ ਵੀ ਜੂਨ ਵਿੱਚ ਪ੍ਰਵਾਨਗੀ ਦੇ ਦਿੱਤੀ ਸੀ। ਹਾਲਾਂਕਿ ਅਜੇ ਤੱਕ ਇਹ ਭਾਰਤ ਨਹੀ ਪਹੁੰਚ ਸਕੀ ਹੈ।
ਜੌਹਨਸ ਐਂਡ ਜੌਹਨਸਨ ਦੀ ਇਕਹਿਰੀ ਖ਼ੁਰਾਕ ਵਾਲੀ ਵੈਕਸੀਨ ਨੂੰ ਵੀ ਅਗਸਤ ਵਿੱ ਮਨਜ਼ੂਰੀ ਮਿਲ ਗਈ ਸੀ ਪਰ ਅਜੇ ਤੱਕ ਕਿਸੇ ਨੂੰ ਲਗਾਈ ਨਹੀਂ ਗਈ ਹੈ।
ਵਿਦੇਸ਼ੀ ਵੈਕਸੀਨਾਂ ਦੀ ਪੂਰਤੀ ਵਿੱਚ ਇੱਕ ਕਾਨੂੰਨੀ ਅੜਚਣ ਨਿਰਮਾਤਾ ਕੰਪਨੀਆਂ ਦਾ ਕਾਨੂੰਨੀ ਦਾਅਵਿਆਂ ਤੋਂ ਸੁਰੱਖਿਆ ਦੀ ਮੰਗ ਕਰਨਾ ਵੀ ਹੈ। ਹਾਲਾਂਕਿ ਇਹ ਕਿਸੇ ਭਾਰਤੀ ਕੰਪਨੀ ਨੂੰ ਇਹ ਸੁਰੱਖਿਆ ਹਾਸਲ ਨਹੀਂ ਹੈ।
ਵੈਕਸੀਨ ਬਾਹਰ ਭੇਜਣ ਬਾਰੇ
ਜਿਵੇਂ ਕਿ ਦੇਸ਼ ਦੇ ਅੰਦਰ ਵੈਕਸੀਨ ਦੀ ਮੰਗ ਵਿੱਚ ਕਮੀ ਆ ਰਹੀ ਹੈ ਅਤੇ ਕੋਰੋਨਾ ਦੇ ਕੇਸਾਂ ਦੀ ਗਿਣਤੀ ਵਿੱਚ ਵੀ ਕਮੀ ਆ ਰਹੀ ਹੈ। ਸੀਰੀਮ ਇੰਸਟੀਚਿਊਟ ਨੇ ਵੈਕਸੀਨਾਂ ਨੂੰ ਨਵੰਬਰ ਵਿੱਚ ਮੁੜ ਤੋਂ ਬਾਹਰ ਭੇਜਣਾ ਸ਼ੁਰੂ ਕਰ ਦਿੱਤਾ ਸੀ।
ਇੰਸਟੀਚਿਊਟ ਉਹ ਕੌਮਾਂਤਰੀ ਵੈਕਸੀਨ ਪ੍ਰੋਗਰਾਮ (ਕੋਵੈਕਸ)ਵਿੱਚ ਹਿੱਸੇਦਾਰੀ ਵਜੋਂ ਭੇਜ ਰਿਹਾ ਹੈ।
ਭਾਰਤ ਸਰਕਾਰ ਨੇ ਅਪ੍ਰੈਲ ਵਿੱਚ ਦੂਜੀ ਲਹਿਰ ਦੌਰਨ ਵੈਕਸੀਨ ਬਾਹਰ ਭੇਜਣ ਉੱਪਰ ਰੋਕ ਲਗਾ ਦਿੱਤੀ ਸੀ।
ਉਸ ਤੋਂ ਪਿਹਲਾਂ ਕੋਵੈਕਸ ਪ੍ਰੋਗਰਾਮ ਦਰਮਿਆਨੀ ਆਮਦਨੀ ਵਾਲੇ ਦੇਸ਼ਾਂ ਵਿੱਚ ਟੀਕਾਕਰਨ ਪ੍ਰੋਗਰਾਮ ਨੂੰ ਮਦਦ ਦੇਣ ਲਈ ਸੀਰਮ ਇੰਸਟੀਚਿਊਟ ਦੁਆਰਾ ਭੇਜੀਆਂ ਖ਼ੁਰਾਕਾਂ ਉੱਪਰ ਹੀ ਨਿਰਭਰ ਕਰ ਰਿਹਾ ਸੀ।
ਇਸ ਕੌਮਾਂਤਰੀ ਪ੍ਰੋਗਰਾਮ ਤਹਿਤ 14 ਦਸੰਬਰ ਤੱਕ 144 ਦੇਸ਼ਾਂ ਨੂੰ ਜੋ 70 ਕਰੋੜ ਵੈਕਸੀਨਾਂ ਮੁਹਈਆ ਕਰਵਾਈਆਂ ਗਈਆਂ ਹਨ। ਉਨਮਹਾਂ ਵਿੱਚੋਂ ਚਾਰ ਕਰੋੜ ਵੈਕਸੀਨ ਸੀਰਮ ਇੰਸਟੀਚਿਊਟ ਦੀਆਂ ਸਨ।
ਕੋਵੈਕਸ ਮੁਤਾਬਕ ਸੀਰਮ ਇੰਸਟੀਚਿਊਟ ਵੱਲੋਂ ਭੇਜੀਆਂ ਇਨ੍ਹਾਂ ਖ਼ੁਰਾਕਾਂ ਵਿੱਚੋਂ ਲਗਭਗ 2.8 ਕਰੋੜ ਵੈਕਸੀਨ ਪਿਛਲੇ ਸਾਲ ਜਨਵਰੀ ਤੋਂ ਅਪ੍ਰੈਲ ਦੇ ਅਰਸੇ ਦੌਰਾਨ ਭੇਜੀਆਂ ਗਈਆਂ ਸਨ।
ਇਹ ਵੀ ਪੜ੍ਹੋ:
ਇਹ ਵੀ ਦੇਖੋ: