ਗੂਗਲ 'ਤੇ 2021 ਵਿੱਚ ਭਾਰਤੀਆਂ ਨੇ ਕੋਰੋਨਾਵਾਇਰਸ ਤੋਂ ਵੱਧ ਕੀ ਸਰਚ ਕੀਤਾ

ਕ੍ਰਿਕਟ ਭਾਰਤੀਆਂ ਦਾ ਪਹਿਲਾ ਪਿਆਰ ਹੈ। ਇਸ ਸਾਲ ਵੀ ਉਨ੍ਹਾਂ ਨੇ ਇਹ ਸਾਬਿਤ ਕਰ ਦਿੱਤਾ।

ਕੋਰੋਨਾ ਮਹਾਮਾਰੀ ਦੀਆਂ ਦੋ ਲਹਿਰਾਂ ਜਿਸ ਵਿੱਚ ਬੇਹੱਦ ਘਾਤਕ ਦੂਜੀ ਲਹਿਰ ਵੀ ਸ਼ਾਮਿਲ ਰਹੀ, ਉਹ ਵੀ ਇਸ ਖੇਡ ਲਈ ਦੇਸ਼ ਦੇ ਪਿਆਰ ਨੂੰ ਘੱਟ ਨਹੀਂ ਕਰ ਸਕੀ।

ਇਸ ਸਾਲ ਦੇ ਗੂਗਲ ਇੰਡੀਆ ਦੇ 'ਈਅਰ ਇਨ ਸਰਚ' ਦੇ ਸਿੱਟੇ ਦੱਸਦੇ ਹਨ ਕਿ ਭਾਰਤੀਆਂ ਨੇ ਇਸ ਸਾਲ ਸਭ ਤੋਂ ਜ਼ਿਆਦਾ ਜੋ ਸਰਚ ਕੀਤਾ, ਉਹ ਹੈ ਇੰਡੀਅਨ ਪ੍ਰੀਮਿਅਰ ਲੀਗ ਯਾਨਿ ਆਈਪੀਐੱਲ।

ਇਸ ਤੋਂ ਇਲਾਵਾ ਆਈਸੀਸੀ ਟੀ-20 ਵਰਲਡ ਕੱਪ ਵੀ ਟੌਪ ਸਰਚ ਸ਼ਾਮਿਲ ਰਿਹਾ।

ਹਰ ਸਾਲ ਵਾਂਗ, ਗੂਗਲ ਨੇ 'ਈਅਰ ਇਨ ਸਰਚ 2021' ਦੀ ਸੂਚੀ ਜਾਰੀ ਕਰ ਕੇ ਦੱਸਿਆ ਹੈ ਕਿ ਦੇਸ਼ ਵਿੱਚ ਅਤੇ 70 ਹੋਰ ਦੇਸ਼ਾਂ ਵਿੱਚ ਇਸ ਸਾਲ ਟੌਪ ਸਰਚ ਟਰੈਂਡ ਕੀ ਰਹੇ।

ਗੂਗਲ ਦੀ 'ਈਅਰ ਇਨ ਸਰਚ' ਲਿਸਟ ਕੀ ਹੈ?

ਗੂਗਲ ਬੇਹੱਦ ਮਸ਼ਹੂਰ ਸਰਚ ਇੰਜਨ ਹੈ। ਗੂਗਲ ਹਰ ਸਾਲ ਦੇ ਅਖੀਰ ਵਿੱਚ ਇੱਕ ਲਿਸਟ ਜਾਰੀ ਕਰਦਾ ਹੈ, ਜਿਸ ਵਿੱਚ ਦੱਸਿਆ ਜਾਂਦਾ ਹੈ ਕਿ ਸਾਲ ਭਰ ਲੋਕਾਂ ਨੇ ਗੂਗਲ 'ਤੇ ਸਭ ਤੋਂ ਜ਼ਿਆਦਾ ਕੀ ਸਰਚ ਕੀਤਾ।

ਇਸ ਸਾਲ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ। ਇਸ ਵਿੱਚ ਇੱਕ ਓਵਰਆਲ ਸੂਚੀ ਸ਼ਾਮਲ ਹੈ ਅਤੇ ਇਸ ਤੋਂ ਇਲਾਵਾ ਵੱਖ-ਵੱਖ ਕੈਟੇਗਰੀ ਵਿੱਚ ਵੀ ਸੂਚੀਆਂ ਜਾਰੀ ਕੀਤੀਆਂ ਗਈਆਂ ਹਨ।

ਭਾਰਤ ਵਿੱਚ 2021 ਦੌਰਾਨ ਕੀ ਸਭ ਤੋਂ ਵੱਧ ਗੂਗਲ ਕੀਤਾ ਗਿਆ?

ਚਾਰਟ ਵਿੱਚ ਕ੍ਰਿਕਟ ਦਾ ਪਹਿਲਾ ਸਥਾਨ ਬਰਕਰਾਰ ਰਿਹਾ। ਫੁਟਬਾਲ ਵਿੱਚ ਵੀ ਲੋਕਾਂ ਨੇ ਦਿਲਚਸਪੀ ਦਿਖਾਈ ਅਤੇ ਯੂਰੋ ਕੱਪ ਅਤੇ ਕੋਪਾ ਕੱਪ ਨੂੰ ਵੀ ਸੂਚੀ ਵਿੱਚ ਥਾਂ ਮਿਲੀ।

ਸਾਲ ਦੌਰਾਨ ਜਿਸ ਨੇ ਸਭ ਤੋਂ ਵੱਧ ਲੋਕਾਂ ਦਾ ਧਿਆਨ ਖਿੱਚਿਆ ਉਹ ਸੀ 'ਟੋਕੀਓ ਓਲੰਪਿਕ' ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ।

ਦੁਨੀਆਂ ਦੇ ਸਭ ਤੋਂ ਵੱਡਾ ਟੀਕਾਕਰਨ ਅਭਿਆਨ ਦੀ ਸ਼ੁਰੂਆਤ ਦੇ ਨਾਲ ਕੋਵਿਨ ਅਤੇ ਕੋਵਿਡ ਵੈਕਸੀਨ ਬਾਰੇ ਵੀ ਭਾਰਤੀਆਂ ਨੇ ਕਾਫੀ ਸਰਚ ਕੀਤਾ।

ਲੋਕ ਵੈਕਸੀਨ ਦੇ ਬਦਲ ਅਤੇ ਉਸ ਦੀ ਉਪਲਬਧਤਾ ਬਾਰੇ ਜਾਣਨਾ ਚਾਹੁੰਦੇ ਹਨ।

ਇਸ ਤੋਂ ਇਲਾਵਾ 'ਫ੍ਰੀ ਫਾਇਰ' ਇਕੱਲਾ ਗੇਮ ਸੀ ਜਿਸ ਨੇ ਓਵਰਆਲ ਟ੍ਰੇਂਡਿੰਗ ਲਿਸਟ ਵਿੱਚ ਥਾਂ ਬਣਾਈ। ਇੱਕ ਨਜ਼ਰ ਭਾਰਤ ਵਿੱਚ ਟੌਪ ਗੂਗਲ ਸਰਚ ਦੀ ਓਵਰਆਲ ਸਿਲਟ 'ਤੇ..

ਟੌਪ-10 ਸਰਚ

  • ਇੰਡੀਅਨ ਪ੍ਰੀਮੀਅਰ ਲੀਗ (IPL)
  • ਕੋਵਿਨ (Cowin)
  • ਆਈਸੀਸੀ ਟੀ20 ਵਰਲਡ ਕੱਪ (ICC T20 World Cup)
  • ਯੂਰੋ ਕੱਪ (Euro Cup)
  • ਟੋਕੀਓ ਓਲੰਪਿਕ (Tokyo Olympic)
  • ਕੋਵਿਡ ਵੈਕਸੀਨ (Covid Vaccine)
  • ਫ੍ਰੀ ਫਾਇਰ ਰਿਡੀਮ ਕੋਡ(Free Fire Redeem Code)
  • ਕੋਪਾ ਅਮਰੀਕਾ (Copa America)
  • ਨੀਰਜ ਚੋਪੜਾ (Neeraj Chopra)
  • ਆਰਿਅਨ ਖਾਨ (Aryan Khan)

ਇਹ ਵੀ ਪੜ੍ਹੋ-

ਜਿਨ੍ਹਾਂ ਹਸਤੀਆਂ ਨੂੰ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ

ਤੁਹਾਨੂੰ ਜਾਣ ਕੇ ਬਿਲਕੁੱਲ ਵੀ ਹੈਰਾਨੀ ਨਹੀਂ ਹੋਵੇਗੀ ਕਿ 2021 ਵਿੱਚ ਕਿਸ ਸ਼ਖ਼ਸੀਅਤ ਦਾ ਨਾਮ ਭਾਰਤੀਆਂ ਨੇ ਗੂਗਲ 'ਤੇ ਸਭ ਤੋਂ ਜ਼ਿਆਦਾ ਸਰਚ ਕੀਤਾ।

ਇਹ ਨਾਮ ਹੈ ਨੀਰਜ ਚੋਪੜਾ ਦਾ ਜਿਨ੍ਹਾਂ ਨੇ ਓਲੰਪਿਕ ਵਿੱਚ ਦੇਸ਼ ਨੂੰ ਐਥਲੇਟਿਕਸ ਦਾ ਪਹਿਲਾ ਗੋਲਡ ਮਾਡਲ ਦਿਵਾ ਕੇ ਇਤਿਹਾਸ ਰਚ ਦਿੱਤਾ।

ਦੂਜਾ ਨਾਮ ਜੋ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ, ਉਹ ਸੀ ਸ਼ਾਹਰੁਖ਼ ਖਾਨ ਦੇ ਬੇਟੇ ਆਰਿਅਨ ਖਾਨ ਦਾ ਨਾਮ।

ਇਨ੍ਹਾਂ ਤੋਂ ਇਲਾਵਾ ਵਿੱਕੀ ਕੌਸ਼ਲ, ਸ਼ਹਿਨਾਜ਼ ਗਿੱਲ ਅਤੇ ਰਾਜ ਕੁੰਦਰਾ ਦੇ ਨਾਮ ਵੀ ਲਿਸਟ ਵਿੱਚ ਦੇਖੇ ਜਾ ਸਕਦੇ ਹਨ। ਇਸ ਲਿਸਟ 'ਤੇ ਇੱਕ ਨਜ਼ਰ-

ਟੌਪ-10 ਪਰਸਨੈਲਿਟੀ ਸਰਚ ਲਿਸਟ

  • ਨੀਰਜ ਚੋਪੜਾ (Neeraj Chopra)
  • ਆਰਿਆਨ ਖਾਨ (Aryan Khan)
  • ਸ਼ਹਿਨਾਜ਼ ਖਾਨ (Shehnaaz Gill)
  • ਰਾਜ ਕੁੰਦਰਾ (Raj Kundra)
  • ਐਲਨ ਮਸਕ (Elon Musk)
  • ਵਿੱਕੀ ਕੌਸ਼ਲ (Vicky Kaushal)
  • ਪੀਵੀ ਸਿੰਧੂ (PV Sindhu)
  • ਬਜਰੰਗ ਪੁਨੀਆ (Bajrang Punia)
  • ਸੁਸ਼ੀਲ ਕੁਮਾਰ (Sushil Kumar)
  • ਨਤਾਸ਼ਾ ਦਲਾਲ (Natasha Dalal)

'ਨੀਅਰ ਮੀ' ਵਿੱਚ ਸਭ ਤੋਂ ਜ਼ਿਆਦ ਸਰਚ ਕੋਵਿਡ ਨੂੰ ਲੈ ਕੇ

'ਨੀਅਰ ਮੀ' (ਮੇਰੇ ਨੇੜੇ) ਲਿਖ ਕੇ ਭਾਰਤੀਆਂ ਨੇ ਸਭ ਤੋਂ ਵੱਧ ਕੋਵਿਡ ਨੂੰ ਲੈ ਕੇ ਸਰਚ ਕੀਤਾ।

ਯਾਨਿ ਉਹ ਉਨ੍ਹਾਂ ਦੇ ਨੇੜੇ ਕੋਵਿਡ ਵੈਕਸੀਨ, ਕੋਵਿਡ ਟੈਸਟ ਅਤੇ ਕੋਵਿਡ ਹਸਪਤਾਲ ਦੇ ਹਾਲਾਤ ਬਾਰੇ ਵਿੱਚ ਜਾਣਨਾ ਚਾਹੁੰਦੇ ਸਨ।

2021 ਵਿੱਚ ਭਾਰਤੀ ਕੋਰੋਨਾ ਦੀ ਘਾਤਕ ਦੂਜੀ ਲਹਿਰ ਨਾਲ ਜੂਝਦੇ ਦੇਖੇ ਗਏ। ਇਹੀ ਕਾਰਨ ਹੈ ਕਿ ਲੋਕਾਂ ਨੇ ਆਕਸੀਜਨ ਸਲੈਂਡਰ ਅਤੇ ਸਿਟੀ ਸਕੈਨ ਲਿਖ ਕੇ ਵੀ ਗੂਗਲ 'ਤੇ ਕਾਫੀ ਸਰਚ ਕੀਤਾ।

ਇਸ ਤੋਂ ਇਲਾਵਾ ਖਾਣੇ ਦੀ ਡਿਲੀਵਰੀ, ਟਿਫਨ ਸਰਵਿਸ ਅਤੇ ਟੇਕਾਊਟ ਰੈਸਟੋਰੈਂਟ ਨੂੰ ਲੈ ਕੇ ਵੀ ਬਹੁਤ ਸਰਚ ਕੀਤਾ।

ਇਸ ਦੇ ਪਿੱਛੇ ਸਮੇਂ-ਸਮੇਂ 'ਤੇ ਲੱਗੇ ਲੌਕਡਾਊਨ ਨੂੰ ਇੱਕ ਕਾਰਨ ਵਜੋਂ ਦੇਖਿਆ ਜਾ ਸਕਦਾ ਹੈ। ਇੱਕ ਨਜ਼ਰ ਇਸ ਲਿਸਟ 'ਤੇ-

ਨੀਯਰ ਮੀ ਲਿਖ ਕੇ ਭਾਰਤ ਨੇ ਇਹ ਖੋਜਿਆ

  • ਕੋਵਿਡ ਵੈਕਸੀਨੇਸ਼ਨ ਨੀਅਰ ਮੀ (Covid Vaccination Near Me)
  • ਕੋਵਿਡ ਟੈਸਟ ਨੀਅਰ ਮੀ (COVID test near me)
  • ਫੂਡ ਡਿਲੀਵਰੀ ਨੀਅਰ ਮੀ (Food delivery near me)
  • ਆਕਸੀਜਨ ਸਿਲੈਂਡਰ ਨੀਅਰ ਮੀ (Oxygen cylinder near me)
  • ਕੋਵਿਡ ਹਸਪਤਾਲ ਨੀਅਰ ਮੀ (Covid hospital near me)
  • ਟਿਫਿਨ ਸਰਵਿਸ ਨੀਅਰ ਮੀ (Tiffin service near me)
  • ਸਿਟੀ ਸਕੈਨ ਨੀਅਰ ਮੀ (CT scan near me)
  • ਟੇਕਆਊਟ ਰੈਸਟੋਰੈਂਟਸ ਨੀਅਰ ਮੀ (Takeout restaurants near me)
  • ਫਾਸਟੈਗ ਨੀਅਰ ਮੀ (Fastag near me)
  • ਡ੍ਰਾਈਵਿੰਗ ਸਕੂਲ ਨੀਅਰ ਮੀ (Driving school near me)

ਬੌਲੀਵੁੱਡ ਦੇ ਨਾਲ ਰੀਜਨਲ ਸਿਨੇਮਾ ਅਤੇ ਹੌਲੀਵੁੱਡ ਟੌਪ ਟਰੈਂਡ

2021 ਵਿੱਚ ਭਾਰਤੀਆਂ ਨੇ ਰੀਜਨਲ ਸਿਨੇਮਾ ਵਿੱਚ ਖਾਸ ਦਿਲਚਸਪੀ ਦਿਖਾਈ। ਮੂਵੀ ਦੀ ਲਿਸਟ ਵਿੱਚ ਉੱਪਰ 'ਜੈ ਭੀਮ' ਦਾ ਨਾਮ ਹੈ, ਜੋ ਇੱਕ ਤਮਿਲ ਬਲਾਕਬਸਟਰ ਹੈ।

ਇਸ ਦੇ ਬਾਅਦ ਬੌਲੀਵੁੱਡ ਫਿਲਮ 'ਸ਼ੇਰਸ਼ਾਹ' ਦਾ ਨਾਮ ਹੈ। 'ਰਾਧੇ' ਅਤੇ 'ਬੇਲ ਬੌਟਮ' ਟੌਪ 10 ਵਿੱਚ ਸ਼ਾਮਿਲ ਹੋਣ ਵਾਲੀ ਹੋਰ ਹਿੰਦੀ ਫਿਲਮਾਂ ਰਹੀ।

'ਗੌਡਜਿਲਾ vs ਕੌਂਗ' ਅਤੇ 'ਇਟਰਨਲਸ' ਵਰਗੀਆਂ ਚਿਰਾਂ ਤੋਂ ਇੰਤਜ਼ਾਰ ਵਿੱਚ ਰਹੀਆਂ ਹੌਲੀਵੁੱਡ ਫਿਲਮਾਂ ਵਿੱਚ ਵੀ ਭਾਰਤੀਆਂ ਕਾਫੀ ਦਿਲਚਸਪੀ ਦਿਖਾਈ।

ਇੱਕ ਨਜ਼ਰ ਇਸ ਸੂਚੀ 'ਤੇ-

ਟੌਪ-10 ਸਰਚ ਫਿਲਮ

  • ਜੈ ਭੀਮ (ਤਾਮਿਲ)
  • ਸ਼ੇਰਸ਼ਾਹ (ਹਿੰਦੀ)
  • ਰਾਧੇ (ਹਿੰਦੀ)
  • ਬੇਲ ਬੌਟਸ (ਹਿੰਦੀ)
  • ਇਟਰਨਲਸ (ਹੌਲੀਵੁੱਡ)
  • ਮਾਸਟਰ (ਤਾਮਿਲ)
  • ਸੂਰਿਆਵੰਸ਼ੀ (ਹਿੰਦੀ)
  • ਗੌਡਜ਼ਿਲਾ vs ਕੌਂਗ (ਹੌਲੀਵੁੱਡ)
  • ਦ੍ਰਿਸ਼ਮ-2 (ਹਿੰਦੀ)
  • ਭੁਜ: ਦਿ ਪ੍ਰਾਇਡ ਆਫ ਇੰਡੀਆ (ਹਿੰਦੀ)

'ਵੱਟ ਇਜ਼' ਅਤੇ 'ਹਾਊ ਟੂ' ਵਿੱਚ ਲਿਖਿਆ ਕੋਰੋਨਾ ਦਾ ਦਰਦ

ਸਭ ਤੋਂ ਜ਼ਿਆਦਾ ਕੋਵਿਡ-19 ਨਾਲ ਜੁੜੀਆਂ ਖਬਰਾਂ ਦੀ ਸਰਚ ਕੀਤੀ ਗਈ। ਇਸ ਤੋਂ ਇਲਾਵਾ ਲੋਕਾਂ ਵਿੱਚ ਟੋਕੀਓ ਓਲੰਪਿਕ ਬਲੈਕ ਫੰਗਸ, ਅਫ਼ਗਾਨਿਸਤਾਨ ਅਤੇ ਪੱਛਮੀ ਚੋਣਾਂ ਜਿਵੇਂ ਗਲੋਬਲ ਇਵੈਂਟ ਅਤੇ ਵਿਸ਼ਿਆਂ ਬਾਰੇ ਜਾਣਨ ਨੂੰ ਲੈ ਕੇ ਵੀ ਦਿਲਚਸਪੀ ਰਹੀ।

ਲੋਕ ਕਈ ਮਹੱਤਵਪੂਰਨ ਅਤੇ ਪ੍ਰਾਸੰਗਿਕ ਜਾਣਕਾਰੀਆਂ ਹਾਸਲ ਕਰਨ ਲਈ ਗੂਗਲ 'ਤੇ ਲਗਾਤਾਰ ਆਉਂਦੇ ਰਹੇ।

ਜਿਵੇਂ-ਕੋਵਿਡ ਵੈਕਸੀਨ ਲਈ ਕਿਵੇਂ ਰਜਿਸਟਰ ਕਰੀਏ? ਵੈਕਸੀਨ ਸਰਟੀਫਿਕੇਟ ਕਿਵੇਂ ਡਾਊਨਲੋਡ ਕਰੀਏ? ਆਕਸੀਜਨ ਲੇਵਲ ਕਿਵੇਂ ਵਧਾਈਏ? ਇਹ 'ਹਾਊ ਟੂ' ਵਾਲੀ ਸਰਚ ਲਿਸਟ ਵਿੱਚ ਇਸ ਸਾਲ ਟੌਪ ਤਿੰਨ ਵਿੱਚ ਸ਼ਾਮਿਲ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਉੱਥੇ ਹੀ 'ਵੱਟ ਇਜ਼' ਕੈਟੇਗਰੀ ਸਰਚ ਵਿੱਚ ਭਾਰਤੀਆਂ ਨੇ ਬਲੈਕ ਫੰਗਸ ਬਾਰੇ ਵਿੱਚ ਜਾਣਨ ਦੀ ਕੋਸ਼ਿਸ਼ ਕੀਤੀ। ਇਸ ਦੇ ਇਲਾਵਾ ਤਾਲਿਬਾਨ ਕੀ ਹੈ? ਰੇਮੇਡੀਸੇਵੀਅਰ ਕੀ ਹੈ? ਵਰਗੀਆਂ ਚੀਜਾਂ ਸਰਚ ਕਰਦੇ ਰਹੇ। ਇੱਕ ਨਜ਼ਰ ਇਨ੍ਹਾਂ ਸਾਰੀਆਂ ਲਿਸਟਾਂ 'ਤੇ-

ਗੂਗਲ 'ਤੇ ਖੋਜੀ ਗਈ ਇਹ ਚੀਜਾਂ (How to...)

  • ਕੋਵਿਡ ਵੈਕਸੀਨ ਲਈ ਕਿਵੇਂ ਰਜਿਸਟਰ ਕਰੀਏ?
  • ਵੈਕਸੀਨ ਸਰਟੀਫਿਕੇਟ ਕਿਵੇਂ ਡਾਊਨਲੋਡ ਕਰੀਏ?
  • ਆਕਸੀਜਨ ਲੈਵਲ ਕਿਵੇਂ ਵਧਾਈਏ?
  • ਆਧਾਰ ਨਾਲ ਪੈਨ ਕਿਵੇਂ ਲਿੰਕ ਕਰੀਏ?
  • ਆਕਸੀਜਨ ਘਰ ਕਿਵੇਂ ਬਣਾਈਏ?
  • ਭਾਰਤ 'ਚ ਡੌਗੀਕੁਆਈਨ ਕਿਵੇਂ ਖ਼ਰੀਦੀਏ?
  • ਬਨਾਨਾ ਬ੍ਰੈੱਡ ਕਿਵੇਂ ਬਣਾਈਏ?
  • ਆਈਪੀਓ ਅਲਾਟਮੈਂਟ ਸਟੇਟਸ ਕਿਵੇਂ ਚੈੱਕ ਕਰੀਏ?
  • ਬਿਟਕੁਆਇਨ 'ਚ ਕਿਵੇਂ ਨਿਵੇਸ਼ ਕਰੀਏ?
  • ਮਾਰਕਸ ਦੇ ਪਰਸੈਂਟੇਜ ਕਿਵੇਂ ਕੱਢੀਏ?

ਗੂਗਲ 'ਤੇ ਪੁੱਛੇ ਗਏ ਸਵਾਲ (What is...)

  • ਬਲੈਕ ਫੰਗਸ ਕੀ ਹੈ?
  • ਫੈਕਟੋਰੀਅਲ ਆਫ ਹੰਡ੍ਰੈਡ ਕੀ ਹੈ?
  • ਤਾਲਿਬਾਨ ਕੀ ਹੈ?
  • ਅਫ਼ਗਾਨਿਸਤਾਨ ਵਿੱਚ ਕੀ ਹੋ ਰਿਹਾ ਹੈ?
  • ਰੈਮਡੈਸੇਵੀਅਰ ਕੀ ਹੈ?
  • 4 ਦਾ ਵਰਗਮੂਲ ਕੀ ਹੈ?
  • ਸਟੇਰਾਇਡ ਕੀ ਹੈ?
  • ਟੂਲਕਿਟ ਕੀ ਹੈ?
  • ਸਕਵਿਡ ਗੇਮ ਕੀ ਹੈ?
  • ਡੇਲਟਾ ਪਲੱਸ ਵੇਰੀਅੰਟ ਕੀ ਹੈ?

ਕਿਹੜੀਆਂ ਖ਼ਬਰਾਂ ਨੂੰ ਕੀਤਾ ਗਿਆ ਸਭ ਤੋਂ ਜ਼ਿਆਦ ਸਰਚ?

  • ਟੋਕੀਓ ਓਲੰਪਿਕ
  • ਬਲੈਕ ਫੰਗਸ
  • ਅਫ਼ਗਾਨਿਸਤਾਨ ਨਿਊਜ਼
  • ਪੱਛਮੀ ਬੰਗਾਲ ਚੋਣ
  • ਤੌਕਤੇ ਤੂਫਾਨ
  • ਲੌਕਡਾਊਨ
  • ਸਵੇਜ ਨਹਿਰ ਸੰਕਟ
  • ਕਿਸਾਨ ਅੰਦੋਲਨ
  • ਬਰਡ ਫਲੂ
  • ਯਾਸ ਤੂਫਾਨ

ਇਨ੍ਹਾਂ ਦੇ ਇਲਾਵਾ ਗੂਗਲ ਨੇ ਰੇਸਿਪੀ ਦੀ ਟੌਪ ਸਰਚ ਅਤੇ ਸਭ ਤੋਂ ਜ਼ਿਆਦਾ ਸਰਚ ਕੀਤੇ ਗਏ ਗੇਮਜ਼ ਦੀ ਵੀ ਲਿਸਟ ਜਾਰੀ ਕੀਤੀ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)