ਪਠਾਨਕੋਟ ਛਾਉਣੀ 'ਚ ਗ੍ਰੇਨੇਡ ਧਮਾਕਾ, ਹਾਈ ਅਲਰਟ 'ਤੇ ਪੁਲਿਸ - ਪ੍ਰੈੱਸ ਰਿਵੀਊ

ਖ਼ਬਰ ਏਜੰਸੀ ਏਐਨਆਈ ਦੀ ਰਿਪੋਰਟ ਮੁਤਾਬਕ ਸੋਮਵਾਰ ਤੜਕੇ ਪਠਾਨਕੋਟ ਦੇ ਧੀਰਾਪੁੱਲ ਨੇੜੇ ਭਾਰਤੀ ਫੌਜ ਦੇ ਤ੍ਰਿਵੇਣੀ ਗੇਟ ਉੱਤੇ ਗ੍ਰੇਨੇਡ ਧਮਾਕਾ ਹੋਇਆ ਹੈ।

ਖ਼ਬਰ ਮੁਤਾਬਕ ਅਣਪਛਾਤੇ ਲੋਕਾਂ ਵੱਲੋਂ ਆਰਮੀ ਸਟੇਸ਼ਨ ਨੇੜੇ ਗ੍ਰੇਨੇਡ ਸੁੱਟਿਆ ਗਿਆ ਸੀ ਅਤੇ ਇਹ ਲੋਕ ਕੋਲੋ ਲੰਘ ਰਹੀ ਇੱਕ ਬਾਰਾਤ ਦੌਰਾਨ ਬਾਈਕ ਉੱਤੇ ਆਏ ਸਨ।

ਇਸ ਘਟਨਾ ਤੋਂ ਬਾਅਦ ਪੁਲਿਸ ਫੋਰਸ ਮੌਕੇ ਉੱਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਦੇਖ ਰਹੀ ਹੈ ਅਤੇ ਪਠਾਨਕੋਟ ਵਿੱਚ ਸਾਰੇ ਚੈੱਕ ਪੋਸਟਾਂ ਨੂੰ ਅਲਰਟ ਉੱਤੇ ਰੱਖਿਆ ਗਿਆ ਹੈ।

ਐਸਐਸਪੀ ਪਠਾਨਕੋਟ ਸੁਰੇਂਦਰ ਲਾਂਬਾ ਮੁਤਾਬਕ ਸੀਸੀਟੀਵੀ ਪੁਟੇਜ ਦੇਖੀ ਜਾ ਰਹੀ ਹੈ ਅਤੇ ਜਾਂਚ ਜਾਰੀ ਹੈ।

ਖ਼ਬਰ ਮੁਤਾਬਕ ਕਿਸੇ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਨਹੀਂ ਹੈ। ਗ੍ਰੇਨੇਡ ਦੇ ਹਿੱਸੇ ਸਥਾਨਕ ਪੁਲਿਸ ਵੱਲੋਂ ਰਿਕਵਰ ਕਰ ਲਏ ਗਏ ਹਨ ਅਤੇ ਅੱਗੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ:

ਖੇਤੀ ਕਾਨੂੰਨਾਂ ਦੇ ਰੱਦ ਹੋਣ ਦੇ ਐਲਾਨ ਨਾਲ ਐਂਟੀ ਸੀਏਏ ਮੁਜ਼ਾਹਰਿਆਂ ਦਾ ਆਗਾਜ਼

ਖੇਤੀ ਕਾਨੂੰਨਾਂ ਦੇ ਵਾਪਸ ਲਏ ਜਾਣ ਦੇ ਨਾਲ ਹੀ ਅਸਾਮ ਵਿੱਚ ਕਈ ਗਰੁੱਪ ਸਰਗਰਮ ਹੋ ਗਏ ਹਨ ਅਤੇ 12 ਦਸੰਬਰ ਦੇ ਇੱਕ ਪ੍ਰੋਗਰਾਮ ਨੂੰ ਲੈ ਕੇ ਯੋਜਨਾ ਬਣ ਰਹੀ ਹੈ।

ਦਿ ਹਿੰਦੂ ਦੀ ਖ਼ਬਰ ਮੁਤਾਬਕ ਪੀਐਮ ਨਰਿੰਦਰ ਮੋਦੀ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੇ ਐਲਾਨ ਦੇ ਨਾਲ ਹੀ ਨਾਗਰਿਕਤਾ ਸੋਧ ਕਾਨੂੰਨ (CAA) ਦੇ ਖ਼ਿਲਾਫ਼ ਕਈ ਗਰੁੱਪ ਸਰਗਰਮ ਹੋ ਗਏ ਹਨ ਅਤੇ ਇੱਕ ਮੁਜ਼ਾਹਰ 12 ਦਸੰਬਰ ਨੂੰ ਪਲਾਨ ਕੀਤਾ ਗਿਆ ਹੈ।

ਸੀਏਏ ਉਨ੍ਹਾਂ ਗ਼ੈਰ-ਮੁਸਲਿਮਾਂ ਨੂੰ ਨਾਗਰਿਕਤਾ ਦੀ ਗਾਰੰਟੀ ਦਿੰਦਾ ਹੈ ਜੋ ਅਫ਼ਗਾਨਿਸਤਾਨ, ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਹਨ ਅਤੇ ਬਤੌਰ ਸ਼ਰਨਾਰਥੀ ਭਾਰਤ ਵਿੱਚ ਰਹਿ ਰਹੇ ਹਨ।

ਅਸਾਮ ਵਿੱਚ ਕੁਝ ਸੰਗਠਨਾਂ ਨੇ ਇਹ ਫ਼ੈਸਲਾ ਲਿਆ ਹੈ ਕਿ ਐਂਟੀ-ਸੀਏਏ ਮੁਜ਼ਾਹਰੇ ਮੁੜ ਸ਼ੁਰੂ ਕੀਤੇ ਜਾਣਗੇ। ਇਨ੍ਹਾਂ ਸੰਗਠਨਾਂ ਵਿੱਚ ਆਲ ਅਸਾਮ ਸਟੂਡੈਂਟਸ ਯੂਨੀਅਨ (AASU), ਕ੍ਰਿਸ਼ਕ ਮੁਕਤੀ ਸੰਗਰਾਮ ਸਮਿਤੀ (KMSS) ਅਤੇ ਅਸੋਮ ਜਾਤੀਆ ਪ੍ਰੀਸ਼ਦ ਸ਼ਾਮਲ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ 2022 ਦੀ ਚੋਣ ਲੜਨਗੇ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਟਿਆਲਾ ਸੀਟ ਤੋਂ ਮੈਦਾਨ ਵਿੱਚ ਆਉਣਗੇ।

ਪੀਟੀਆਈ ਦੀ ਖ਼ਬਰ ਮੁਤਾਬਕ ਸ਼ਨੀਵਾਰ ਨੂੰ ਉਨ੍ਹਾਂ ਆਪਣੇ 'ਪੰਜਾਬ ਦਾ ਕੈਪਟਨ' ਫੇਸਬੁੱਕ ਪੇਜ ਉੱਤੇ ਲਿਖਿਆ, ''ਮੈਂ ਪਟਿਆਲਾ ਤੋਂ ਹੀ ਚੋਣ ਲੜਾਂਗਾ।''

''ਪਟਿਆਲਾ ਸਾਡੇ ਨਾਲ 400 ਸਾਲਾਂ ਤੋਂ ਹੈ ਅਤੇ ਮੈਂ ਇਸ ਨੂੰ ਨਵਜੋਤ ਸਿੱਧੂ ਦੇ ਸਹਾਰੇ ਨਹੀਂ ਛੱਡ ਸਕਦਾ।''

ਪਟਿਆਲਾ ਸੀਟ ਅਮਰਿੰਦਰ ਸਿੰਘ ਦੇ ਪਰਿਵਾਰ ਲਈ ਅਹਿਮ ਰਹੀ ਹੈ। ਉਨ੍ਹਾਂ ਨੇ ਇਹ ਸੀਟ ਦੀ ਅਗਵਾਈ ਚਾਰ ਵਾਰ ਕੀਤੀ ਹੈ, 2002 - 2007 - 2012 ਅਤੇ 2017

ਅਮਰਿੰਦਰ ਸਿੰਘ ਨੇ 2014 ਵਿੱਚ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਚੁਣੋ ਜਾਣ ਤੋਂ ਬਾਅਦ ਬਤੌਰ ਵਿਧਾਇਕ ਅਸਤੀਫ਼ਾ ਦੇ ਦਿੱਤਾ ਸੀ।

ਉਨ੍ਹਾਂ ਦੀ ਪਤਨੀ ਪਰਨੀਤ ਕੌਰ ਪਟਿਆਲਾ ਤੋਂ ਲੜੇ ਅਤੀ ਤਿੰਨ ਸਾਲ ਇਸ ਹਲਕੇ ਦੀ ਅਗਵਾਈ ਕੀਤੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)