ਵੀਰ ਦਾਸ: ਉਹ ਕਾਮੇਡੀਅਨ, ਜਿਸ ਖ਼ਿਲਾਫ਼ ਕੰਗਨਾ ਰਨੌਤ ਨੇ ਕਾਰਵਾਈ ਦੀ ਮੰਗ ਕੀਤੀ

ਤਸਵੀਰ ਸਰੋਤ, virdas/twiter
ਕਾਮੇਡੀਅਨ ਵੀਰ ਦਾਸ ਦੀ ਇੱਕ ਵੀਡੀਓ ਦੀ ਸੋਸ਼ਲ ਮੀਡੀਆ ਉੱਪਰ ਭਰਭੂਰ ਚਰਚਾ ਹੋ ਰਹੀ ਹੈ। ਇਸ ਮਾਮਲੇ ਵਿਚ ਫਿਲਮ ਅਦਾਕਾਰਾ ਕੰਗਨਾ ਰਨੌਤ ਨੇ ਵੀ ਕਾਮੇਡੀਅਨ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਲੋਕ ਉਨ੍ਹਾਂ ਦੇ ਪੱਖ ਅਤੇ ਵਿਰੋਧ ਵਿੱਚ ਪ੍ਰਤੀਕਿਰਿਆਵਾਂ ਦੇ ਰਹੇ ਹਨ। ਦਿੱਲੀ ਅਤੇ ਮੁੰਬਈ ਵਿੱਚ ਉਨ੍ਹਾਂ ਦੇ ਖ਼ਿਲਾਫ਼ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ।
ਵੀਰਦਾਸ ਨੇ ਸੋਮਵਾਰ ਨੂੰ ਆਪਣੇ ਯੂਟਿਊਬ ਚੈਨਲ 'ਤੇ ਛੇ ਮਿੰਟ ਦੀ ਇੱਕ ਵੀਡੀਓ ਸਾਂਝੀ ਕੀਤੀ। ਇਹ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਦੇ ਜਾਨ੍ਹ ਐੱਫ਼ ਕੈਨੇਡੀ ਸੈਂਟਰ ਵਿੱਚ ਹੋਏ ਉਨ੍ਹਾਂ ਦੇ ਇੱਕ ਸ਼ੋਅ ਦਾ ਹੈ।
ਇਸ ਵਿੱਚ ਵੀਰ ਦਾਸ ਇੱਕ ਮੋਨੇਲਾਗ ਪੜ੍ਹ ਰਹੇ ਹਨ, ਜਿਸ ਦਾ ਸਿਰਲੇਖ ਹੈ- 'ਆਈ ਕਮ ਫਰਾਮ ਟੂ ਇੰਡੀਆਜ਼' ਯਾਨੀ ਮੈਂ ਦੋ ਭਾਰਤਾਂ ਤੋਂ ਆਉਂਦਾ ਹਾਂ।
ਵੀਡੀਓ ਵਿੱਚ ਉਨ੍ਹਾਂ ਨੇ ਭਾਰਤ ਦੇ ਵਿਰੋਧਾਭਾਸ ਉਜਾਗਰ ਕੀਤੇ ਹਨ। ਇਸ ਵੀਡੀਓ ਦੇ ਸਾਹਮਣੇ ਆਉਂਦਿਆਂ ਹੀ ਸਿਰਫ਼ ਕੁਝ ਹੀ ਘੰਟਿਆਂ ਵਿੱਚ ਇਹ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਗਈ ਅਤੇ ਲੋਕ ਪ੍ਰਤੀਕਿਰਿਆ ਦਿੰਦੇ ਹੋਏ ਦੋ ਧੜਿਆਂ ਵਿੱਚ ਵੰਡੇ ਗਏ।
ਕਈ ਲੋਕ ਵੀਰਦਾਸ ਦੀ ਖੁੱਲ੍ਹੀ ਤਾਰੀਫ਼ ਕਰਦੇ ਹਨ ਪਰ ਕਈ ਲੋਕ ਕਹਿ ਰਹੇ ਹਨ ਕਿ ਇਸ ਨਾਲ ਭਾਰਤ ਦਾ ਅਕਸ ਖ਼ਰਾਬ ਹੋਇਆ ਹੈ ਅਤੇ ਲੋਕ ਉਨ੍ਹਾਂ ਦੀ ਆਲੋਚਨਾ ਕਰ ਰਹੇ ਹਨ।
ਆਸ਼ੂਤੋਸ਼ ਦੂਬੇ ਨਾਮ ਦੇ ਇੱਕ ਵਿਅਕਤੀ ਨੇ ਵੀਰਦਾਸ ਦੇ ਖ਼ਿਲਾਫ਼ ਮੁੰਬਈ ਪੁਲਿਸ ਨੂੰ ਇੱਕ ਲਿਖਤੀ ਸ਼ਿਕਾਇਤ ਦਿੱਤੀ ਹੈ। ਇਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਵੀਰਦਾਸ ਨੇ ਭਾਰਤ ਦੇ ਖ਼ਿਲਾਫ਼ ਅਸੱਭਿਅਕ ਟਿੱਪਣੀ ਕੀਤੀ ਹੈ।
ਉਨ੍ਹਾਂ ਨੇ ਅਜਿਹੇ ਬਿਆਨ ਦਿੱਤੇ ਹਨ, ਜਿਸ ਤੋਂ ਲਗਦਾ ਹੈ ਕਿ ਭਾਰਤ ਦਾ ਲੋਕਤੰਤਰ ਖ਼ਤਰੇ ਵਿੱਚ ਹੈ ਜੋ ਕਿ ਇੱਕ ਬੇਬੁਨਿਆਦ ਇਲਜ਼ਾਮ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਦਿੱਲੀ ਦੇ ਤਿਲਕ ਮਾਰਗ ਥਾਣੇ ਵਿੱਚ ਵੀ ਵੀਰਦਾਸ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਗਈ ਹੈ।
ਆਦਿੱਤਿਆ ਝਾਅ ਨਾਮ ਦੇ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਹੈ। ਇਲਜ਼ਾਮ ਲਗਾਇਆ ਗਿਆ ਹੈ ਕਿ ਅਮਰੀਕਾ ਵਿੱਚ ਰੱਖੇ ਗਏ ਇੱਕ ਪ੍ਰੋਗਰਾਮ ਵਿੱਚ ਕਾਮੇਡੀਅਨ ਨੇ ਦੇਸ਼ ਦੇ ਖ਼ਿਲਾਫ਼ ਅਸੱਭਿਅਕ ਟਿੱਪਣੀ ਕੀਤੀ ਹੈ।
‘ਮੈਂ ਦੋ ਭਾਰਤਾਂ ਤੋਂ ਆਉਂਦਾ ਹਾਂ’- ਵੀਡੀਓ ਵਿੱਚ ਕੀ ਕਿਹਾ ਗਿਆ ਹੈ?
ਮੈਂ ਉਸ ਭਾਰਤ ਤੋਂ ਆਉਂਦਾ ਹਾਂ, ਜਿੱਥੇ ਬੱਚੇ ਇੱਕ ਦੂਜੇ ਦਾ ਹੱਥ ਵੀ ਮਾਸਕ ਪਾ ਕੇ ਫੜਦੇ ਹਨ ਪਰ ਨੇਤਾ ਬਿਨਾਂ ਮਾਸਕ ਦੇ ਇੱਕ-ਦੂਜੇ ਨੂੰ ਜੱਫ਼ੀਆਂ ਪਾਉਂਦੇ ਹਨ।
ਮੈਂ ਉਸ ਭਾਰਤ ਤੋਂ ਆਉਂਦਾ ਹਾਂ ਜਿੱਥੇ ਏਕਿਊਆਈ 9000 ਹੈ ਪਰ ਅਸੀਂ ਆਪਣੀਆਂ ਛੱਤਾਂ ਉੱਪਰ ਪੈ ਕੇ ਰਾਤ ਨੂੰ ਤਾਰੇ ਦੇਖਦੇ ਹਾਂ।
ਮੈਂ ਉਸ ਭਾਰਤ ਤੋਂ ਆਇਆ ਹਾਂ, ਜਿੱਥੇ ਅਸੀਂ ਟਵਿੱਟਰ ਉੱਪਰ ਬਾਲੀਵੁੱਡ ਬਾਰੇ ਵੰਡੇ ਜਾਂਦੇ ਹਾਂ ਪਰ ਥਿਏਟਰ ਦੇ ਹਨੇਰੇ ਵਿੱਚ ਬਾਲੀਵੁੱਡ ਕਾਰਨ ਇੱਕ ਹੋ ਜਾਂਦੇ ਹਨ।
ਮੈਂ ਇੱਕ ਅਜਿਹੇ ਭਾਰਤ ਤੋਂ ਆਇਆ ਹਾਂ, ਜਿੱਥੇ ਪੱਤਰਕਾਰੀ ਖ਼ਤਮ ਹੋ ਚੁੱਕੀ ਹੈ, ਮਰਦ ਪੱਤਰਕਾਰ ਇੱਕ ਦੂਜੇ ਦੀ ਵਾਹਵਾਹੀ ਕਰਦੇ ਹਨ।
(ਅਤੇ) ਮਹਿਲਾ ਪੱਤਰਕਾਰ ਸੜਕਾਂ ਉੱਪਰ ਲੈਪਟਾਪ ਲਈ ਬੈਠੀਆਂ ਹਨ, ਸਚਾਈ ਦੱਸ ਰਹੀਆਂ ਹਨ।

ਤਸਵੀਰ ਸਰੋਤ, VIRDAS/twitter
ਮੈਂ ਉਸ ਭਾਰਤ ਤੋਂ ਆਉਂਦਾ ਹਾਂ ਜਿੱਥੇ ਸਾਡੀ ਹਾਸੀ ਦੀ ਖਿਲਖਿਲਾਹਟ ਸਾਡੇ ਘਰਾਂ ਦੀਆਂ ਕੰਧਾਂ ਤੋਂ ਬਾਹਰ ਤੱਕ ਸੁਣ ਸਕਦੇ ਹਾਂ।
(ਅਤੇ) ਮੈਂ ਉਸ ਭਾਰਤ ਤੋਂ ਵੀ ਆਉਂਦਾ ਹਾਂ ਜਿੱਥੇ ਕਾਮੇਡੀ ਕਲੱਬ ਦੀਆਂ ਕੰਧਾਂ ਤੋੜ ਦਿੱਤੀਆਂ ਜਾਂਦੀਆਂ ਹਨ, ਜਦੋਂ ਉਸ ਦੇ ਅੰਦਰੋਂ ਹਾਸੀ ਦੀ ਅਵਾਜ਼ ਆਉਂਦੀ ਹੈ।
ਮੈਂ ਉਸ ਭਾਰਤ ਤੋਂ ਆਉਂਦਾ ਹਾਂ ਜਿੱਥੋਂ ਦੀ ਵੱਡੀ ਆਬਾਦੀ 30 ਸਾਲ ਤੋਂ ਘੱਟ ਉਮਰ ਦੀ ਹੈ ਪਰ ਅਸੀਂ 75 ਸਾਲ ਦੇ ਆਗੂਆਂ ਦੇ 150 ਸਾਲ ਪੁਰਾਣੇ ਵਿਚਾਰ ਸੁਣਨਾ ਬੰਦ ਨਹੀਂ ਕਰਦੇ।
ਮੈਂ ਅਜਿਹੇ ਭਾਰਤ ਤੋਂ ਆਉਂਦਾ ਹਾਂ, ਜਿੱਥੇ ਪੀਐੱਮ ਨਾਲ ਜੁੜੀ ਹਰ ਸੂਚਨਾ ਦਿੱਤੀ ਜਾਂਦੀ ਹੈ ਪਰ ਸਾਨੂੰ ਪੀਐਮਕੇਅਰ ਦੀ ਕੋਈ ਸੂਚਨਾ ਨਹੀਂ ਮਿਲਦੀ।
ਮੈਂ ਅਜਿਹੇ ਭਾਰਤ ਤੋਂ ਆਇਆ ਹਾਂ, ਜਿੱਥੇ ਔਰਤਾਂ ਸਾੜ੍ਹੀ ਅਤੇ ਸ੍ਰੀਕਰ ਪਾਉਂਦੀਆਂ ਹਨ ਅਤੇ ਇਸ ਤੋਂ ਬਾਅਦ ਵੀ ਉਨ੍ਹਾਂ ਨੂੰ ਇੱਕ ਬਜ਼ੁਰਗ ਦੀ ਸਲਾਹ ਲੈਣੀ ਪੈਂਦੀ ਹੈ, ਜਿਸ ਨੇ ਜੀਵਨ ਭਰ ਕਦੇ ਸਾੜੀ ਨਹੀਂ ਪਾਈ।
ਮੈਂ ਉਸ ਭਾਰਤ ਤੋਂ ਆਉਂਦਾ ਹਾਂ. ਜਿੱਥੇ ਅਸੀਂ ਸ਼ਾਕਾਹਾਰੀ ਹੋਣ ਉੱਪਰ ਮਾਣ ਮਹਿਸੂਸ ਕਰਦੇ ਹਾਂ ਪਰ ਉਨ੍ਹਾਂ ਕਿਸਾਨਾਂ ਨੂੰ ਹੀ ਕੁਚਲ ਦਿੰਦੇ ਹਾਂ ਜੋ ਇਹ ਸਬਜ਼ੀਆਂ ਉਗਾਉਂਦੇ ਹਨ।
ਮੈਂ ਉਸ ਭਾਰਤ ਤੋਂ ਆਇਆ ਹਾਂ, ਜਿੱਥੇ ਫ਼ੌਜੀਆਂ ਦੀ ਅਸੀਂ ਪੂਰੀ ਹਮਾਇਤ ਕਰਦੇ ਹਾਂ ਜਦੋਂ ਤੱਕ ਉਨ੍ਹਾਂ ਦੀ ਪੈਨਸ਼ਨ ਦੀ ਗੱਲ ਨਾ ਕੀਤੀ ਜਾਵੇ।
ਮੈਂ ਉਸ ਭਾਰਤ ਤੋਂ ਆਉਂਦਾ ਹਾਂ ਜੋ ਚੁੱਪ ਨਹੀਂ ਰਹੇਗਾ।

ਤਸਵੀਰ ਸਰੋਤ, TWITTER/VIRDAS
ਮੈਂ ਉਸ ਭਾਰਤ ਤੋਂ ਆਇਆ ਹਾਂ, ਜੋ ਬੋਲੇਗਾ ਵੀ ਨਹੀਂ ਹੈ।
ਮੈਂ ਉਸ ਭਾਰਤ ਤੋਂ ਆਉਂਦਾ ਹਾਂ ਜੋ ਮੈਨੂੰ ਸਾਡੀਆਂ ਬੁਰਾਈਆਂ ਬਾਰੇ ਗੱਲ ਕਰਨ ਲਈ ਕੋਸੇਗਾ।
ਮੈਂ ਉਸ ਭਾਰਤ ਤੋਂ ਆਉਂਦਾ ਹਾਂ ਜੋ ਦੇਖੇਗਾ ਅਤੇ ਕਹੇਗਾ 'ਇਹ ਕਮੇਡੀ ਨਹੀਂ ਹੈ... ਕਿਉਂਕਿ ਇਸ ਵਿੱਚ ਵਿਅੰਗ ਕਿੱਥੇ ਹੈ?'
ਮੈਂ ਉਸ ਭਾਰਤ ਤੋਂ ਵੀ ਆਉਂਦਾ ਹਾਂ ਜੋ ਸਮਝੇਗਾ ਕਿ ਇਹ ਵਿਅੰਗ ਹੀ ਹੈ ਬਸ ਮਜ਼ਾਹੀਆ ਨਹੀਂ ਹੈ।
ਦੋ ਧੜਿਆਂ ਵਿੱਚ ਵੰਡੇ ਗਏ ਲੋਕ
ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਸ ਨੇ ਵੀਰਦਾਸ ਦੇ ਪੱਖ ਵਿੱਚ ਲਿਖਿਆ,"ਵੀਰ ਦਾਸ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਦੋ ਭਾਰਤ ਹਨ। ਅਸੀਂ ਨਹੀਂ ਚਾਹੁੰਦੇ ਕਿ ਇੱਕ ਭਾਰਤੀ ਦੁਨੀਆਂ ਨੂੰ ਇਸ ਬਾਰੇ ਦੱਸੇ। ਅਸੀਂ ਅਸਹਿਣਸ਼ੀਲ ਅਤੇ ਪਖੰਡੀ ਹਾਂ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਹਾਲਾਂਕਿ ਕਾਂਗਰਸ ਦੇ ਅੰਦਰ ਵੀ ਵੀਰ ਦਾਸ ਬਾਰੇ ਦੋ ਸੁਰਾਂ ਉੱਠ ਰਹੀਆਂ ਹਨ। ਸੀਨੀਅਰ ਕਾਂਗਰਸੀ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਵੀਰ ਦਾਸ ਦੀ ਆਲੋਚਨਾ ਵਿੱਚ ਟਵੀਟ ਕੀਤਾ ਹੈ।
ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, ''ਕੁਝ ਲੋਕਾਂ ਦੀਆਂ ਬੁਰਾਈਆਂ ਨੂੰ ਪੂਰੇ ਦੇਸ਼ ਦੇ ਪ੍ਰਸੰਗ ਵਿੱਚ ਸਧਾਰਨੀਕਰਨ ਕਰਕੇ ਪੇਸ਼ ਕਰਨਾ ਅਤੇ ਦੇਸ਼ ਨੂੰ ਦੁਨੀਆਂ ਦੇ ਸਾਹਮਣੇ ਬਦਨਾਮ ਕਰਨਾ ਠੀਕ ਨਹੀਂ ਹੈ। ਬਸਤੀਵਾਦੀ ਸ਼ਾਸਨ ਦੇ ਦੌਰਾਨ ਜਿਨ੍ਹਾਂ ਲੋਕਾਂ ਨੇ ਭਾਰਤ ਨੂੰ ਪੱਛਮੀ ਦੁਨੀਆਂ ਦੇ ਸਾਹਮਣੇ ਸਪੇਰਿਆਂ ਅਤੇ ਲੁਟੇਰਿਆਂ ਦੇ ਦੇਸ਼ ਵਜੋਂ ਪੇਸ਼ ਕੀਤਾ, ਉਨ੍ਹਾਂ ਦੀ ਹੋਂਦ ਅਜੇ ਖ਼ਤਮ ਨਹੀਂ ਹੋਈ ਹੈ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਟਵੀਟ ਕੀਤਾ, "ਇੱਕ ਸਟੈਂਡਅਪ ਕਾਮੇਡੀਅਨ (ਖੜ੍ਹ ਕੇ ਵਿਅੰਗ ਸੁਣਾਉਣ ਵਾਲਾ) ਜਿਸ ਨੂੰ ਸਹੀ ਮਾਅਨਿਆਂ ਵਿੱਚ ਸਟੈਂਡ ਅਪ (ਖੜ੍ਹੇ ਹੋਣ ਦਾ) ਹੋਣ ਦਾ ਮਤਲਬ ਪਤਾ ਹੈ। ਸਰੀਰਕ ਨਹੀਂ ਸਗੋਂ ਨੈਤਿਕਤਾ ਦੇ ਅਧਾਰ 'ਤੇ ਖੜ੍ਹੇ ਹੋਣ ਦਾ ਅਰਥ ਜਾਣਦਾ ਹੈ।''
''ਵੀਰ ਦਾਸ ਲੱਖਾਂ ਲੋਕਾ ਵੱਲੋਂ ਬੋਲੇ ਹਨ। ਆਪਣੇ ਛੇ ਮਿੰਟ ਦੇ ਵੀਡੀਓ ਵਿੱਚ ਉਨ੍ਹਾਂ ਨੇ ਦੋ ਕਿਸਮ ਦੇ ਭਾਰਤਾਂ ਬਾਰੇ ਗੱਲ ਕੀਤੀ ਹੈ ਅਤੇ ਦੱਸਿਆ ਹੈ ਕਿ ਉਹ ਕਿਸ ਤਰ੍ਹਾਂ ਦੇ ਭਾਰਤ ਲਈ ਖੜ੍ਹੇ ਹਨ। ਇਹ ਵਿਅੰਗ ਤਾਂ ਹੈ ਪਰ ਮਜ਼ਾਹੀਆ ਬਿਲਕੁਲ ਨਹੀਂ ਹੈ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 4
ਇਸ ਵੀਡੀਓ ਦੀ ਇੱਕ ਪੰਕਤੀ ਲਿਖਦੇ ਹੋਏ ਪੱਤਰਕਾਰ ਬਰਖਾ ਦੱਤ ਨੇ ਵੀਰ ਦਾਸ ਦਾ ਸ਼ੁਕਰੀਆ ਕੀਤਾ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 5
ਸਵਰਜਾਰ ਇੰਡੀਆ ਦੇ ਕਨਵੀਨਰ ਯੋਗਿੰਦਰ ਯਾਦਵ ਕਹਿੰਦੇ ਹਨ, ''ਜ਼ਰੂਰ ਸੁਣੋ, ਵੀਰ ਦਾਸ ਦੱਸ ਰਹੇ ਹਨ, ਉਨ੍ਹਾਂ ਦੋ ਭਾਰਤਾਂ ਬਾਰੇ ਜਿੱਥੋਂ ਦੇ ਉਹ ਰਹਿਣ ਵਾਲੇ ਹਨ, ਦੁੱਖ ਦੀ ਗੱਲ ਹੈ ਕਿ ਅਸੀਂ ਇੱਕ ਅਜਿਹੇ ਮੁਕਾਮ ਉੱਪਰ ਪਹੁੰਚ ਗਏ ਹਾਂ, ਜਿੱਥੇ ਜੋ ਹੈ, ਉਹ ਕਹਿਣਾ ਵੀ ਇੱਕ ਹੌਂਸਲੇ ਵਾਲੀ ਗੱਲ ਬਣ ਚੁੱਕਿਆ ਹੈ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 6
ਪੱਤਰਕਾਰ ਵੀਰ ਸਾਂਘਵੀ ਲਿਖਦੇ ਹਨ,"ਬਹਾਦਰ, ਦ੍ਰਿਸ਼ਟੀਕੋਣ ਰੱਖਣ ਵਾਲੇ ਅਤੇ ਪ੍ਰਤਿਭਾਸ਼ਾਲੀ ਵੀਰ ਦਾਸ ਦੇ ਨਾਲ ਇੱਕਜੁਟਤਾ ਦਿਖਾਉਂਦੇ ਹੋਏ ਮੈਂ ਇਹ ਲਿੰਕ ਸਾਂਝਾ ਕਰ ਰਿਹਾ ਹਾਂ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 7
ਬੀਜੇਪੀ ਆਗੂ ਪ੍ਰੀਤੀ ਗਾਂਧੀ ਲਿਖਦੇ ਹਨ,"ਵੀਰ ਦਾਸ ਤੁਸੀਂ ਇੱਕ ਅਜਿਹੇ ਭਾਰਤ ਤੋਂ ਆਉਂਦੇ ਹੋ, ਜਿੱਥੇ ਆਪਣੇ ਹੀ ਦੇਸ਼ ਦੀ ਬੇਇੱਜ਼ਤੀ ਕਰਕੇ ਤੁਸੀਂ ਰੋਜ਼ੀਰੋਟੀ ਚਲਾ ਰਹੇ ਹੋ। ਤੁਸੀਂ ਇੱਕ ਅਜਿਹੇ ਭਾਰਤ ਤੋਂ ਆਉਂਦੇ ਹੋ ਜੋ ਤੁਹਾਡੀ ਘਿਨੌਣੀ, ਅਪਮਾਨਜਨਕ ਬਕਵਾਸ ਨੂੰ ਪਰਗਟਾਵੇ ਦੀ ਸੁਤੰਤਰਤਾ ਦੇ ਰੂਪ ਵਿੱਚ ਪੇਸ਼ ਕਰਨ ਦੀ ਆਗਿਆ ਦਿੰਦਾ ਹੈ। ਤੁਸੀਂ ਇੱਕ ਅਜਿਹੇ ਭਾਰਤ ਤੋਂ ਆਉਂਦੇ ਹੋ, ਜਿਸ ਨੇ ਤੁਹਾਡੀ ਝੂਠੀ ਨਿੰਦਾ ਨੂੰ ਲੰਬੇ ਸਮੇਂ ਤੱਕ ਝੱਲਿਆ ਹੈ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 8
ਵੀਰ ਦਾਸ ਦਾ ਬਿਆਨ
ਵਿਵਾਦ ਦੇ ਵਿੱਚ ਵੀਰ ਦਾਸ ਨੇ ਟਵਿੱਟਰ ਉੱਪਰ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ।
"ਮੈਂ ਇੱਕ ਵੀਡੀਓ ਯੂਟਿਊਬ ਉੱਪਰ ਸਾਂਝਾ ਕੀਤਾ ਹੈ। ਉਸ ਉੱਪਰ ਬਹੁਤ ਸਾਰੀਆਂ ਟਿੱਪਣੀਆਂ ਆ ਰਹੀਆਂ ਹਨ। ਇਹ ਵੀਡੀਓ ਭਾਰਤ ਦੇ ਦੂਹਰੇਪਣ ਬਾਰੇ, ਦੋ ਪੱਖ ਜੋ ਇੱਕ ਦੂਜੇ ਤੋਂ ਬਿਲਕੁਲ ਵੱਖਰੇ ਹਨ, ਜਿਵੇਂ ਕਿ ਹਰ ਦੇਸ਼ ਦਾ ਇੱਕ ਚੰਗਾ ਅਤੇ ਬੁਰਾ ਪਹਿਲੂ ਹੁੰਦਾ ਹੈ ਅਤੇ ਇਹ ਗੱਲ ਕੋਈ ਰਹੱਸ ਨਹੀਂ ਹੈ।"
"ਵੀਡੀਓ ਸਾਨੂੰ ਅਪੀਲ ਕਰਦਾ ਹੈ ਕਿ ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਅਸੀਂ ਮਹਾਨ ਹਾਂ ਅਤੇ ਇਸ ਗੱਲ ਉੱਪਰ ਫੋਕਸ ਕਰਨਾ ਬੰਦ ਨਾ ਕਰੀਏ ਕਿ ਸਾਨੂੰ ਕੀ ਚੀਜ਼ ਮਹਾਨ ਬਣਾਉਂਦੀ ਹੈ। ਵੀਡੀਓ ਦੇ ਅੰਤ ਵਿੱਚ ਦੇਸ਼ਪ੍ਰੇਮ ਨਾਲ ਭਰੀਆਂ ਤਾੜੀਆਂ ਦੀ ਗੂੰਜ ਹੁੰਦੀ ਹੈ। ਇਹ ਤਾੜੀਆਂ ਉਸ ਦੇਸ਼ ਲਈ ਹਨ, ਜਿਸ ਨੂੰ ਅਸੀਂ ਸਾਰੇ ਪਿਆਰ ਕਰਦੇ ਹਾਂ, ਜਿਸ ਵਿੱਚ ਸਾਡਾ ਵਿਸ਼ਵਾਸ ਹੈ ਅਤੇ ਜਿਸ 'ਤੇ ਸਾਨੂੰ ਮਾਣ ਹੈ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 9
"ਇਸ ਵੀਡੀਓ ਦਾ ਮਕਸਦ ਇਹ ਦੱਸਣਾ ਹੈ ਕਿ ਸੁਰਖੀਆਂ ਤੋਂ ਵੱਖ ਸਾਡਾ ਦੇਸ਼ ਬਹੁਤ ਕੁਝ ਹੈ, ਉਸ ਦੀ ਡੁੰਘਾਈ ਅਤੇ ਖ਼ੂਬਸੂਰਤੀ-ਇਸੇ ਲਈ ਲੋਕਾਂ ਨੇ ਤਾੜੀਆਂ ਮਾਰੀਆਂ।
"ਇਸ ਵੀਡੀਓ ਦੇ ਛੋਟੇ ਜਿਹੇ ਹਿੱਸੇ ਨਾਲ ਤੁਹਾਨੂੰ ਵਰਗਲਾਇਆ ਜਾ ਰਿਹਾ ਹੈ। ਇਸ ਤਰ੍ਹਾਂ ਨਾ ਹੋਣ ਦਿਓ। ਲੋਕਾਂ ਨੇ ਭਾਰਤ ਲਈ ਚੀਅਰ (ਕਿਲਕਾਰੀਆਂ ਮਾਰੀਆਂ) ਕੀਤਾ ਹੈ ਅਤੇ ਇਹ ਨਫ਼ਰਤ ਨਹੀਂ ਪਿਆਰ ਨਾਲ ਭਰੀਆਂ ਅਵਾਜ਼ਾਂ ਸਨ। ਲੋਕਾਂ ਨੇ ਸਤਿਕਾਰ ਨਾਲ ਭਾਰਤ ਲਈ ਤਾੜੀਆਂ ਮਾਰੀਆਂ ਨਾ ਕਿ ਈਰਖਾ ਨਾਲ।
"ਤੁਸੀਂ ਨਕਾਰਾਤਮਿਕਤਾ ਦੇ ਨਾਲ ਸ਼ਾਬਾਸ਼ੀ ਨਹੀਂ ਪਾ ਸਕਦੇ। ਤੁਹਾਡੇ ਟਿਕਟ ਨਹੀਂ ਵਿਕ ਸਕਦੇ। ਇਹ ਤਾਂ ਹੀ ਹੋ ਸਕਦਾ ਹੈ, ਜਦੋਂ ਤੁਹਾਨੂੰ ਆਪਣੇ-ਆਪ ਤੇ ਫ਼ਖ਼ਰ ਹੋਵੇ। ਮੈਨੂੰ ਮੇਰੇ ਦੇਸ਼ ਉੱਪਰ ਮਾਣ ਹੈ ਅਤੇ ਮੈਂ ਇਸ ਮਾਣ ਨੂੰ ਨਾਲ ਲੈ ਕੇ ਚੱਲਦਾ ਹਾਂ। ਲੋਕਾਂ ਨਾਲ ਤੂੜ ਕੇ ਭਰੇ ਹਾਲ ਵਿੱਚ ਜੇ ਲੋਕ ਭਾਰਤ ਦੇ ਸਤਿਕਾਰ ਵਿੱਚ ਖੜ੍ਹ ਹੁੰਦੇ ਹਨ ਤਾਂ ਮੇਰੇ ਲਈ ਇਹ ਪਿਆਰ ਵਾਂਗ ਹੈ।
"ਮੈਂ ਤੁਹਾਨੂੰ ਓਹੀ ਕਹਿ ਰਿਹਾ ਹਾਂ ਜੋ ਮੈਂ ਉਨ੍ਹਾਂ ਦਰਸ਼ਕਾਂ ਨੂੰ ਕਿਹਾ ਸੀ- ਅਸੀਂ ਚਾਨਣ ਵੱਲ ਧਿਆਨ ਲਗਾਉਣਾ ਹੈ, ਅਸੀਂ ਕਿਉਂ ਮਹਾਨ ਹਾਂ ਇਹ ਯਾਦ ਰੱਖਣਾ ਹੈ ਅਤੇ ਲੋਕਾਂ ਨੂੰ ਪਿਆਰ ਵੰਡਣਾ ਹੈ।"
ਇਹ ਵੀ ਪੜ੍ਹੋ:
ਇਹ ਵੀ ਵੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post