ਯੁਵਰਾਜ ਸਿੰਘ ਦੇ ‘ਪਿੱਚ ’ਤੇ ਵਾਪਸੀ’ ਦੇ ਐਲਾਨ ਬਾਰੇ ਸੋਸ਼ਲ ਮੀਡੀਆ ’ਤੇ ਇਹ ਚਰਚਾ ਹੋਣ ਲੱਗੀ

ਤਸਵੀਰ ਸਰੋਤ, Reuters
ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਨੇ ਆਪਣੇ ਸੋਸ਼ਲ ਮੀਡੀਆ 'ਤੇ ਕੁਝ ਅਜਿਹਾ ਪੋਸਟ ਕੀਤਾ ਹੈ ਜਿਸ ਨੂੰ ਪੜ੍ਹ ਕੇ ਉਨ੍ਹਾਂ ਦੇ ਚਾਹੁਣ ਵਾਲੇ ਖ਼ੁਸ਼ ਹੋ ਰਹੇ ਹਨ।
ਇੰਸਟਾਗ੍ਰਾਮ 'ਤੇ ਯੁਵਰਾਜ ਸਿੰਘ ਨੇ ਪੁਰਾਣੀ ਵੀਡੀਓ ਪਾਉਂਦੇ ਹੋਏ ਲਿਖਿਆ ਹੈ ਕਿ ਰੱਬ ਤੁਹਾਡੀ ਤਕਦੀਰ ਤੈਅ ਕਰਦਾ ਹੈ।
ਇਸ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਫਰਵਰੀ ਤੱਕ ਪਿੱਚ 'ਤੇ ਵਾਪਸੀ ਕਰਨਗੇ। ਅਜਿਹਾ ਉਹ ਲੋਕਾਂ ਦੀ ਭਾਰੀ ਮੰਗ ਤੇ ਕਰ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਚਾਹੁਣ ਵਾਲਿਆਂ ਦਾ ਧੰਨਵਾਦ ਵੀ ਕੀਤਾ।
ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਇਹ ਭਾਰਤ ਦੀ ਟੀਮ ਹੈ ਅਤੇ ਸੱਚੇ ਫੈਨ ਹਮੇਸ਼ਾਂ ਆਪਣੀ ਟੀਮ ਦਾ ਸਮਰਥਨ ਕਰਦੇ ਹਨ ਚਾਹੇ ਹਾਲਾਤ ਮੁਸ਼ਕਿਲ ਹੀ ਕਿਉਂ ਨਾ ਹੋਣ। ਇਸ ਤੋਂ ਬਾਅਦ ਟਵਿੱਟਰ ਸੋਸ਼ਲ ਮੀਡੀਆ ਉੱਪਰ 'ਯੁਵਰਾਜ ਸਿੰਘ' ਟ੍ਰੇਂਡ ਹੋਣਾ ਸ਼ੁਰੂ ਹੋ ਗਿਆ
ਯੁਵਰਾਜ ਸਿੰਘ ਦੀ ਇਸ ਪੋਸਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਬਾਰੇ ਖੂਬ ਚਰਚਾ ਹੋ ਰਹੀ ਹੈ। ਦਰਅਸਲ ਉਨ੍ਹਾਂ ਨੇ ਜੂਨ 2019 ਵਿੱਚ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ।
ਸੋਸ਼ਲ ਮੀਡੀਆ ਯੂਜ਼ਰਜ਼ ਲਗਾ ਰਹੇ ਹਨ ਅੰਦਾਜ਼ੇ
ਉਨ੍ਹਾਂ ਦੀ ਇਸ ਪੋਸਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕ ਅੰਦਾਜ਼ਾ ਲਗਾ ਰਹੇ ਹਨ ਕਿ ਸ਼ਾਇਦ ਉਹ ਕ੍ਰਿਕਟ ਦੀ ਦੁਨੀਆਂ ਵਿੱਚ ਫਿਰ ਤੋਂ ਵਾਪਸੀ ਕਰ ਰਹੇ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਯੁਵਰਾਜ 39 ਸਾਲ ਦੇ ਹਨ ਅਤੇ ਆਪਣੀ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਨਾਲ ਉਨ੍ਹਾਂ ਨੇ ਭਾਰਤ ਨੂੰ ਕਈ ਵਾਰ ਵੱਡੇ ਟੂਰਨਾਮੈਂਟ ਜਿਤਵਾਏ ਸਨ।
2007 ਦੇ ਟੀ ਟਵੰਟੀ ਵਿਸ਼ਵ ਕੱਪ ਵਿੱਚ ਉਨ੍ਹਾਂ ਨੇ ਸਾਊਥ ਅਫਰੀਕਾ ਦੇ ਖਿਲਾਫ਼ ਇੱਕ ਓਵਰ ਵਿੱਚ ਛੇ ਛੱਕੇ ਲਗਾ ਕੇ ਇਤਿਹਾਸ ਰਚਿਆ ਸੀ। ਭਾਰਤ ਨੇ ਇਹ ਵਿਸ਼ਵ ਕੱਪ ਜਿੱਤਿਆ ਸੀ।
2011 ਵਿਸ਼ਵ ਕੱਪ ਵੀ ਭਾਰਤੀ ਟੀਮ ਨੇ ਜਿੱਤਿਆ ਸੀ ਅਤੇ ਯੁਵਰਾਜ ਸਿੰਘ 'ਪਲੇਅਰ ਆਫ ਦਾ ਟੂਰਨਾਮੈਂਟ' ਐਲਾਨੇ ਗਏ ਸਨ।
ਸੰਨਿਆਸ ਲੈਣ ਤੋਂ ਬਾਅਦ ਬੀਸੀਸੀਆਈ ਤੋੰ ਇਜਾਜ਼ਤ ਲੈਣ ਮਗਰੋਂ ਉਹ ਦੁਨੀਆਂ ਦੀਆਂ ਵੱਖ-ਵੱਖ ਟੀ-20 ਲੀਗਜ਼ ਵਿੱਚ ਵੀ ਖੇਡ ਚੁੱਕੇ ਹਨ। ਕ੍ਰਿਕਟ ਦੀ ਪਿੱਚ ਉੱਤੇ ਉਨ੍ਹਾਂ ਨੇ ਵਾਪਸੀ ਦਾ ਐਲਾਨ ਕੀਤਾ ਹੈ ਪਰ ਇਹ ਸਾਫ਼ ਨਹੀਂ ਕੀਤਾ ਕਿ ਉਨ੍ਹਾਂ ਦਾ ਰੋਲ ਕੀ ਰਹੇਗਾ।
ਜੇ ਕੋਈ ਖਿਡਾਰੀ ਆਪਣੇ ਰਿਟਾਇਰਮੈਂਟ ਤੋਂ ਵਾਪਸ ਵੀ ਆਉਣਾ ਚਾਹੁੰਦਾ ਹੈ ਤਾਂ ਉਸ ਨੂੰ ਇੱਕ ਪ੍ਰਕਿਰਿਆ ਤੋਂ ਲੰਘਣਾ ਪਵੇਗਾ।
ਯੁਵਰਾਜ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਸ ਪਿੱਚ 'ਤੇ ਵਾਪਸੀ ਦੀ ਗੱਲ ਕੀਤੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਉਨ੍ਹਾਂ ਦੀ ਚਾਹੁਣ ਵਾਲਿਆਂ ਵਿੱਚ ਇਸ ਨਾਲ ਖੁਸ਼ੀ ਦੀ ਲਹਿਰ ਜ਼ਰੂਰ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












