ਸ਼ਾਹਰੁਖ਼ ਖਾ਼ਨ ਦਾ ਮੁੰਡਾ ਆਰਿਅਨ ਖ਼ਾਨ NCB ਨੇ ਡਰੱਗ ਪਾਰਟੀ ਦੇ ਇਲਜ਼ਾਮ ਵਿਚ ਇੱਕ ਦਿਨਾਂ NCB ਰਿਮਾਂਡ 'ਤੇ ਭੇਜਿਆ ਗਿਆ
- ਲੇਖਕ, ਜਾਨ੍ਹਵੀ ਮੂਲੇ
- ਰੋਲ, ਬੀਬੀਸੀ ਪੱਤਰਕਾਰ
ਆਰਿਅਨ ਖ਼ਾਨ ਅਤੇ ਉਨ੍ਹਾਂ ਦੇ ਨਾਲ ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਨੂੰ ਇੱਕ ਦਿਨ ਦੀ ਐੱਨਸੀਬੀ ਦੀ ਰਿਮਾਂਡ ਵਿੱਚ ਭੇਜ ਦਿੱਤਾ ਹੈ, ਭਾਵ ਕਿ ਤਿੰਨੇਂ ਮੁਲਜ਼ਮ ਚਾਰ ਅਕਤੂਬਰ ਤੱਕ ਰਿਮਾਂਡ ਵਿੱਚ ਰਹਿਣਗੇ।
ਬੀਬੀਸੀ ਮਰਾਠੀ ਦੇ ਪੱਤਰਕਾਰ ਮਯੰਕ ਭਾਗਵਤ ਨੇ ਜਾਣਕਾਰੀ ਦਿੱਤੀ ਹੈ ਕਿ ਅਦਾਲਤ ਵਿੱਚ ਆਰਿਅਨ ਖ਼ਾਨ ਦੇ ਵਕੀਲ ਨੇ ਕਿਹਾ ਐੱਨਸੀਬੀ ਨੂੰ ਆਰਿਅਨ ਨੂੰ ਸੋਮਵਾਰ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕਰੇਗੀ ਅਤੇ ਕੱਲ ਹੀ ਉਨ੍ਹਾਂ ਜ਼ਮਾਨਤ ਅਰਜੀ ਉੱਪਰ ਸੁਣਵਾਈ ਕਰੇਗੀ
ਐੱਨਸੀਬੀ ਨੇ ਸ਼ਨਿੱਚਰਵਾਰ (2ਅਕਤੂਬਰ) ਅੱਧੀ ਰਾਤ ਨੂੰ ਮੁੰਬਈ ਵਿੱਚ ਕਰੂਜ਼ 'ਤੇ ਛਾਪਾ ਮਾਰਿਆ ਸੀ।
ਐੱਨਸੀਬੀ ਮੁੰਬਈ ਦੇ ਨਿਰਦੇਸ਼ਕ ਸਮੀਰ ਵਾਨਖੇੜੇ ਨੇ ਜਾਣਕਾਰੀ ਦਿੱਤੀ ਹੈ ਕਿ ਰੇਵ ਪਾਰਟੀ ਵਿੱਚ ਕਥਿਤ ਸ਼ਮੂਲੀਅਤ ਦੇ ਇਲਜ਼ਾਮਾਂ ਵਿੱਚ ਆਰਿਅਨ ਖ਼ਾਨ ਦੀ ਜਾਂਚ ਕੀਤੀ ਜਾ ਰਹੀ ਹੈ।
ਆਰਿਅਨ ਖ਼ਾਨ ਤੋਂ ਇਲਾਵਾ ਪੁਲਿਸ ਨੇ ਅਰਬਾਜ਼ ਮਰਚੈਂਟ, ਮੁਨਮੂਨ ਧਮੇਚਾ, ਨੁਪੁਰ ਸਾਰਿਕਾ, ਇਸਮੀਤ ਸਿੰਘ, ਮੁਹਾਕ ਜੈਸਵਾਲ, ਵਿਕਰਾਂਤ ਚੋਕਰ ਤੇ ਗੋਮਿਤ ਚੋਪੜਾ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਮਾਮਲਾ ਕੀ ਹੈ?
ਮੁੰਬਈ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੇ ਅਧਿਕਾਰੀਆਂ ਨੇ ਸ਼ਨੀਵਾਰ ਦੇਰ ਰਾਤ ਨੂੰ ਇੱਕ ਕਰੂਜ਼ ਸ਼ਿੱਪ ਉੱਤੇ ਛਾਪੇਮਾਰੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਇਸ ਸ਼ਿੱਪ 'ਤੇ ਡਰੱਗ ਪਾਰਟੀ ਚੱਲ ਰਹੀ ਸੀ।
ਇਸ ਛਾਪੇਮਾਰੀ ਦੌਰਾਨ 8 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਨ੍ਹਾਂ ਵਿੱਚ ਦੋ ਕੁੜੀਆਂ ਵੀ ਹਨ। ਐਨਸੀਬੀ ਨੇ ਕਿਹਾ ਹੈ ਕਿ ਜਾਂਚ ਜਾਰੀ ਹੈ ਅਤੇ ਉਹ ਜਾਂਚ ਕਰ ਰਹੇ ਹਨ ਕਿ ਇਸ ਦੌਰਾਨ ਕਿਸ-ਕਿਸ ਦੀ ਕੀ ਭੂਮਿਕਾ ਸੀ।
ਇਹ ਵੀ ਪੜ੍ਹੋ:
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਮੁੰਬਈ ਤੋਂ ਗੋਆ ਜਾ ਰਿਹਾ ਸੀ ਜਹਾਜ਼
ਐਨਸੀਬੀ ਨੇ ਜੋ ਜਾਣਕਾਰੀ ਸਾਂਝੀ ਕੀਤੀ ਹੈ ਉਸ 'ਚ ਦੱਸਿਆ ਗਿਆ ਹੈ ਕਿ ਪੁਲਿਸ ਨੂੰ ਕੋਰਡੇਲਿਆ ਕਰੂਜ਼ 'ਤੇ ਡਰੱਗ ਪਾਰਟੀ ਦੀ ਜਾਣਕਾਰੀ ਮਿਲੀ ਸੀ। ਇਹ ਜਹਾਜ਼ ਮੁੰਬਈ ਤੋਂ ਗੋਆ ਜਾ ਰਿਹਾ ਸੀ ਅਤੇ ਇਸ ਨੇ ਸੋਮਵਾਰ ਨੂੰ ਵਾਪਸ ਪਰਤਣਾ ਸੀ।
ਐਨਸੀਬੀ ਅਧਿਕਾਰੀ ਸੈਲਾਨੀਆਂ ਦੇ ਤੌਰ 'ਤੇ ਕਰੂਜ਼ 'ਤੇ ਗਏ ਸਨ, ਜਿਵੇਂ ਹੀ ਜਹਾਜ਼ ਚੱਲਣ ਲੱਗਿਆ ਤਾਂ ਸਾਰੇ ਮੁਲਜ਼ਮਾਂ ਨੂੰ ਰੰਗੇ ਹੱਥੀਂ ਫੜ੍ਹਿਆ ਗਿਆ।

ਤਸਵੀਰ ਸਰੋਤ, Reuters
ਐਤਵਾਰ ਦੀ ਸਵੇਰ ਐਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਮੀਡੀਆ ਨਾਲ ਗੱਲਬਾਤ 'ਚ ਇਸ ਅਭਿਆਨ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਹਿਰਾਸਤ ਵਿੱਚ ਲਏ ਗਏ ਲੋਕਾਂ ਦੀ ਪਛਾਣ ਜ਼ਾਹਿਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਨਿਰਪੱਖ ਜਾਂਚ ਦਾ ਐੱਨਸੀਬੀ ਦਾ ਵਾਅਦਾ
ਵਾਨਖੇੜੇ ਨੇ ਕਿਹਾ ਕਿ ਹਿਰਾਸਤ ਵਿੱਚ ਲਏ ਗਏ ਲੋਕਾਂ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਐੱਨਸੀਬੀ ਮੁਖੀ ਐੱਸਐੱਨ ਪ੍ਰਧਾਨ ਨੇ ਦੱਸਿਆ ਕਿ ਮੁੰਬਈ ਕਰੂਜ਼ ਡਰੱਗ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ।
ਪ੍ਰਧਾਨ ਨੇ ਕਿਹਾ,''ਅਸੀਂ ਇਸ ਮਾਮਲੇ ਵਿੱਚ ਨਿਰਪੱਖ ਰੂਪ ਵਿੱਚ ਕੰਮ ਕਰ ਰਹੇ ਹਨ। ਗੌਰਤਲਬ ਹੈ ਕਿ ਇਸ ਮਾਮਲੇ ਵਿੱਚ ਬਾਲੀਵੁੱਡ ਅਤੇ ਕੁਝ ਅਮੀਰ ਲੋਕ ਵੀ ਸ਼ਾਮਲ ਹਨ। ਉਨ੍ਹਾਂ ਵਿੱਚੋਂ ਕੋਈ ਵੀ ਹੋਵੇਗਾ ਤਦ ਵੀ ਆਪਣਾ ਕੰਮ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਾਂਗੇ।''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਅਸਲ ਵਿੱਚ ਕੀ ਹੋਇਆ
ਮੁੰਬਈ ਵਿੱਚ ਡਰੱਗ ਕੰਟਰੋਲ ਸਕਵਾਇਡ ਨੇ ਸ਼ਨਿੱਚਰਵਾਰ ਅੱਧੀ ਰਾਤ ਨੂੰ ਵੱਡਾ ਅਪਰੇਸ਼ਨ ਸ਼ੁਰੂ ਕੀਤਾ।
ਮਹਾਰਾਸ਼ਟਰ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ, ਸਮੁੰਦਰ ਦੇ ਵਿੱਚ ਇੱਕ ਕਰੂਜ਼ਸ਼ਿਪ ਉੱਪਰ ਕਥਿਤ ਤੌਰ ਤੇ ਡਰੱਗ ਪਾਰਟੀ ਚੱਲ ਰਹੀ ਸੀ। ਉੱਥੇ ਛਾਪਾ ਮਾਰਿਆ ਗਿਆ ਹੈ ਅਤੇ ਐੱਨਸੀਬੀ ਨੇ 10 ਜਣਿਆਂ ਨੂੰ ਹਿਰਾਸਤ ਵਿੱਚ ਲਿਆ ਹੈ।
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਾਰਟੀ ਮੁੰਬਈ ਤੋਂ ਗੋਆ ਜਾ ਰਹੀ ਇੱਕ ਕਰੂਜ਼ਸ਼ਿਪ ਉੱਪਰ ਚੱਲ ਰਹੀ ਸੀ।
ਇਸ ਲਈ ਐੱਨਸੀਬੀ ਦੇ ਅਧਿਕਾਰੀ ਯਾਤਰੀ ਬਣ ਕੇ ਗਏ ਅਤੇ ਇੱਕ ਕਰੂਜ਼ ਉੱਪਰ ਚਲੇ ਗਏ। ਐੱਨਸੀਬੀ ਨੇ ਕਿਹਾ ਕਿ ਕਰੂਜ਼ ਦੇ ਸਮੁੰਦਰ ਵਿੱਚ ਜਾਣ ਤੋਂ ਬਾਅਦ ਪਾਰਟੀ ਸ਼ੁਰੂ ਹੋਈ।

ਤਸਵੀਰ ਸਰੋਤ, Instagrasm
ਐੱਨਸੀਬੀ ਦੀ ਟੀਮ ਨੇ ਡਰੱਗਸ ਲੈਣਾ ਸ਼ੁਰੂ ਕਰਨ ਤੋਂ ਬਾਅਦ ਇਨ੍ਹਾਂ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਵਿੱਚ ਇੱਕ ਅਦਾਕਾਰ ਦਾ ਬੇਟਾ ਵੀ ਸ਼ਾਮਲ ਸੀ।
ਸ਼ਨਿੱਚਰਵਾਰ ਨੂੰ ਰਵਾਨਾ ਹੋਏ ਇਸ ਕਰੂਜ਼ ਨੂੰ ਸੋਮਵਾਰ ਨੂੰ ਮੁੰਬਈ ਵਾਪਸ ਆਉਣਾ ਸੀ।
ਪੁਲਿਸ ਨੇ ਜਿਸ ਕਰੂਜ਼ ਸ਼ਿਪ ਨੂੰ ਕਬਜ਼ੇ ਵਿੱਚ ਲਿਆ ਹੈ, ਉਸ ਦੀ ਸਰਵਿਸ ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋਈ ਸੀ।
ਇਸ ਦੇ ਨਾਲ ਹੀ ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਸ ਪਾਰਟੀ ਲਈ ਕਰੂਜ਼ ਸ਼ਿਪ ਦਾ ਟਿਕਟ ਕਰੀਬ 80,000 ਰੁਪਏ ਦਾ ਸੀ।
ਇਸੇ ਦੌਰਾਨ ਇਸ ਮਾਮਲੇ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਉਣ ਲੱਗੀਆਂ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਮਹਾਰਾਸ਼ਟਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਅਤੁਲ ਲੋਂਧੇ ਨੇ ਵੀ ਮੁੰਬਈ ਦੇ ਸਮੁੰਦਰ ਵਿੱਚ ਕਰੂਜ਼ ਸ਼ਿਪ ਉੱਪਰ ਪਾਰਟੀ ਦੌਰਾਨ ਐੱਨਸੀਬੀ ਦੀ ਕਾਰਵਾਈ ਉੱਪਰ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ।
ਉਨ੍ਹਾਂ ਨੇ ਸਵਾਲੀਆ ਲਹਿਜ਼ੇ ਵਿੱਚ ਕਿਹਾ, ''ਗੁਜਰਾਤ ਵਿੱਚ ਮਿਲੇ ਨਸ਼ੀਨੇ ਪਦਾਰਥਾਂ ਦਾ ਕੀ ਬਣਿਆ?''
ਅਤੁਲ ਲੋਂਧੇ ਨੇ ਪੁੱਛਿਆ ਹੈ ਕਿ ਇਹ ਛੋਟੀ-ਛੋਟੀ ਕਾਰਵਾਈ ਵੱਡੀ ਘਟਨਾ ਨੂੰ ਢਕਣ ਲਈ ਨਹੀਂ ਹੈ?
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2