ਫੋਰਡ ਭਾਰਤ ਵਿੱਚ ਗੱਡੀਆਂ ਬਣਾਉਣਾ ਕਿਉਂ ਕਰ ਰਿਹਾ ਹੈ ਬੰਦ - ਪ੍ਰੈੱਸ ਰਿਵੀਊ

ਅਮਰੀਕਾ ਦੀ ਵੱਡੀ ਕਾਰ ਨਿਰਮਾਤਾ ਕੰਪਨੀ ਫੋਰਡ ਦੇ ਇੱਕ ਬਿਆਨ ਮੁਤਾਬਕ ਉਹ ਭਾਰਤ ਵਿੱਚ ਕਾਰਾਂ ਦਾ ਨਿਰਮਾਣ ਬੰਦ ਕਰ ਦੇਵੇਗੀ ਅਤੇ ਦੇਸ਼ 'ਚ ਚੱਲਦੇ ਆਪਣੇ ਦੋਵੇਂ ਪਲਾਂਟ ਕਰ ਦੇਵੇਗੀ।

ਬੀਬੀਸੀ ਵਰਲਡ ਦੀ ਖ਼ਬਰ ਮੁਤਾਬਕ ਫੋਰਡ ਨੇ ਕਿਹਾ ਹੈ ਕਿ ਇਹ 2022 ਦੀ ਦੂਜੀ ਤਿਮਾਹੀ ਤੱਕ ਗੁਜਰਾਤ ਅਤੇ ਤਮਿਲਨਾਡੂ ਵਾਲੇ ਪਲਾਂਟ ਬੰਦ ਕਰ ਦੇਵੇਗਾ ਪਰ ਐਕਸਪੋਰਟ ਲਈ ਇੰਜਨ ਬਣਾਉਣ ਦਾ ਕੰਮ ਜਾਰੀ ਰੱਖੇਗੀ।

ਹਾਲ ਦੇ ਸਾਲਾਂ ਵਿੱਚ ਭਾਰਤ ਛੱਡਣ ਵਾਲੀ ਇਹ ਨਵੇਕਲੀ ਫਰਮ ਹੈ।

ਇਸ ਤੋਂ ਪਹਿਲਾਂ 2017 ਵਿੱਚ ਜਨਰਲ ਮੋਟਰ (ਜੀਐੱਮ) ਨੇ ਭਾਰਤ 'ਚ ਕਾਰਾਂ ਬਣਾਉਣ ਦਾ ਆਪਣਾ ਕੰਮ ਬੰਦ ਕੀਤਾ ਸੀ ਤੇ ਪਿਛਲੇ ਸਾਲ ਹਾਰਲੇ ਡਾਵਿਡਸਨ ਨੇ ਆਪਣੀ ਨਿਰਮਾਣ ਕਾਰਜ ਬੰਦ ਕਰ ਦਿੱਤਾ ਸੀ।

ਇਨ੍ਹਾਂ ਦਾ ਇਸ ਤਰ੍ਹਾਂ ਜਾਣਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ੀ ਨਿਰਮਾਤਾਵਾਂ ਨੂੰ ਲੁਭਾਉਣ ਅਤੇ ਭਾਰਤ 'ਚ ਕਾਇਮ ਰੱਖਣ ਦੇ ਯਤਨਾਂ ਨੂੰ ਝਟਕਾ ਹੈ।

ਇਹ ਵੀ ਪੜ੍ਹੋ-

ਫੋਰਡ ਦਾ ਕਹਿਣਾ ਹੈ ਕਿ ਫਰਮ ਨੇ ਪਿਛਲੇ ਇੱਕ ਦਹਾਕੇ ਵਿੱਚ 200 ਕਰੋੜ ਡਾਲਰ ਤੋਂ ਵੱਧ ਦਾ ਘਾਟਾ ਖਾਧਾ ਹੈ ਅਤੇ ਨਵੇਂ ਵਾਹਨਾਂ ਦੀ ਮੰਗ ਵੀ ਘਟ ਗਈ ਸੀ।

ਸਥਾਨਕ ਬਾਜ਼ਾਰ ਲਈ ਪੰਜ ਮਾਡਲ ਬਣਾਉਣ ਵਾਲੀ ਕੰਪਨੀ ਨੇ ਕਿਹਾ ਹੈ ਕਿ ਉਹ ਮੌਜੂਦਾਂ ਗਾਹਕਾਂ ਦੀ ਸਾਂਭ-ਸੰਭਾਲ ਦੀਆਂ ਸੇਵਾਵਾਂ, ਪੁਰਜੇ ਅਤੇ ਵਾਰੰਟੀ ਸਹਾਇਤਾ ਦੇਣਾ ਜਾਰੀ ਰੱਖੇਗੀ।

ਫੋਰਡ 25 ਸਾਲਾਂ ਤੋਂ ਭਾਰਤ ਵਿੱਚ ਕਾਰਾਂ ਦਾ ਨਿਰਮਾਣ ਕਰ ਰਹੀ ਹੈ ਅਤੇ ਇਸ ਨੇ ਮੁਕਾਬਲੇ ਵਿੱਚ ਬਣੇ ਰਹਿਣ ਲਈ ਸੰਘਰਸ਼ ਕੀਤਾ ਹੈ।

ਸਕੂਲ ਮੁੜ ਖੋਲ੍ਹਣ ਲਈ ਬੱਚਿਆਂ ਦਾ ਟੀਕਾਕਰਨ ਕੋਈ ਸ਼ਰਤ ਨਹੀਂ˸ ਡਾ. ਵੀਕੇ ਪੌਲ

ਸਿਹਤ ਮਾਮਲਿਆਂ 'ਤੇ ਨੀਤੀ ਆਯੋਗ ਦੇ ਮੈਂਬਰ ਡਾ. ਵੀਕੇ ਪੌਲ ਨੇ ਵੀਰਾਵਰ ਨੂੰ ਕਿਹਾ ਹੈ ਕਿ ਸਕੂਲਾਂ ਨੂੰ ਮੁੜ ਖੋਲ੍ਹਣ ਲਈ ਬੱਚਿਆਂ ਦਾ ਟੀਕਾਕਰਨ ਕਰਨ ਦੀ ਸ਼ਰਤ ਨਹੀਂ ਰੱਖੀ ਗਈ ਹੈ।

ਇਕਨੋਮਿਕ ਟਾਈਮਜ਼ ਮੁਤਾਬਕ, ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਿਹਾ, "ਪੂਰੀ ਦੁਨੀਆਂ ਵਿੱਚ ਕਿਤੇ ਵੀ ਅਜਿਹਾ ਕੋਈ ਮਾਪਦੰਡ ਨਹੀਂ ਰੱਖਿਆ ਗਿਆ ਹੈ।"

"ਕੋਈ ਵੀ ਵਿਗਿਆਨਕ ਸੰਸਥਾ ਜਾਂ ਮਹਾਮਾਰੀ ਵਿਗਿਆਨ ਦੇ ਸਬੂਤ ਬੱਚਿਆਂ ਨੂੰ ਕੋਰੋਨਾ ਦੀ ਵੈਕਸੀਨ ਲਗਵਾਉਣ ਤੋਂ ਬਾਅਦ ਹੀ ਸਕੂਲ ਖੋਲ੍ਹਣ ਦੀ ਸ਼ਰਤ ਤੈਅ ਕਰਨ ਦੀ ਜਾਣਕਾਰੀ ਨਹੀਂ ਦਿੰਦੇ ਹਨ।"

ਉਨ੍ਹਾਂ ਨੇ ਕਿਹਾ ਹੈ ਕਿ ਬੱਚਿਆਂ ਲਈ ਟੀਕਾਕਰਨ ਲਈ ਵਿਸ਼ਵ ਸਿਹਤ ਸੰਗਠਨ ਵੱਲੋਂ ਕੋਈ ਸਿਫ਼ਾਰਿਸ਼ ਨਹੀਂ ਹੈ ਅਤੇ ਅਜੇ ਤੱਕ ਸਿਰਫ਼ ਕੁਝ ਦੇਸ਼ਾਂ 'ਚ ਹੀ ਇਸ ਦੀ ਸ਼ੁਰੂਆਤ ਹੋਈ ਹੈ।

ਹਾਲਾਂਕਿ, ਡਾ. ਪੌਲ ਨੇ ਕਿਹਾ ਹੈ ਕਿ ਸਕੂਲਾਂ ਨੂੰ ਖੋਲ੍ਹਣ ਲਈ ਉਸ ਨਾਲ ਕਰਮੀਆਂ ਦਾ ਟੀਕਰਕਰਨ ਹੋਣਾ ਚਾਹੀਦਾ ਹੈ, ਤਾਂ ਜੋ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਨਾਲ 96.6% ਤੇ ਦੂਜੀ ਨਾਲ 97.5% ਘਟਿਆ ਮੌਤ ਦਾ ਖਦਸ਼ਾ

ਸਿਹਤ ਮੰਤਰਾਲੇ ਵੱਲੋਂ ਜਾਰੀ ਡਾਟਾ ਮੁਤਾਬਕ ਜਿਨ੍ਹਾਂ ਨੇ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲਈ ਹੈ ਉਨ੍ਹਾਂ ਵਿੱਚ ਮੌਤ ਦਾ ਖਦਸ਼ਾ 96.6 ਫੀਸਦ ਘੱਟ ਦੇਖਿਆ ਗਿਆ ਅਤੇ ਦੂਜੀ ਵਾਲਿਆਂ ਵਿੱਚ 97.5 ਫੀਸਦ ਘੱਟ।

ਸਿਹਤ ਮੰਤਰਾਲੇ ਵੱਲੋਂ ਚਾਰ ਮਹੀਨਿਆਂ ਦੀ ਵੈਕਸੀਨ ਮੁਹਿੰਮ ਦਾ ਡਾਟਾ ਜਾਰੀ ਕੀਤਾ ਗਿਆ ਹੈ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ, ਇਹ ਰੀਅਲ ਟਾਈਮ ਡਾਟਾ 18 ਅਪ੍ਰੈਲ ਅਤੇ 15 ਅਗਸਤ ਵਿਚਾਲੇ ਲਿਆ ਗਿਆ ਹੈ।

ਆਈਸੀਐੱਮਆਰ ਦੇ ਡਾਇਰੈਕਟਰ ਡਾ. ਬਲਰਾਮ ਭਾਰਗਵ ਨੇ ਦੱਸਿਆ ਹੈ ਕਿ ਸਿਹਤ ਮੰਤਰਾਲਾ ਛੇਤੀ ਹੀ ਰੀਅਲ ਟਾਈਮ ਟ੍ਰੇਕਰ ਜਾਰੀ ਕਰੇਗਾ। ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ ਉਨ੍ਹਾਂ ਨੂੰ ਜਲਦ ਵੈਕਸੀਨ ਲਗਵਾ ਲੈਣੀ ਚਾਹੀਦੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)