ਟੋਕੀਓ ਪੈਰਾਲੰਪਿਕ: ਬੈਡਮਿੰਟਨ ਵਿੱਚ ਪ੍ਰਮੋਦ ਭਗਤ ਨੇ ਜਿੱਤਿਆ ਗੋਲਡ ਤੇ ਮਨੋਜ ਨੇ ਜਿੱਤਿਆ ਕਾਂਸੀ

ਟੋਕੀਓ ਪੈਰਾ ਓਲੰਪਿਕ ਵਿੱਚ ਬੈਡਮਿੰਟਨ ਖਿਡਾਰੀ ਪ੍ਰਮੋਦ ਭਗਤ ਨੇ ਗੋਲਡ ਮੈਡਲ ਜਿੱਤਿਆ ਹੈ। ਭਗਤ ਨੇ ਗ੍ਰੇਟ ਬ੍ਰਿਟੇਨ ਦੀ ਡੈਨੀਅਲ ਬੈਥਲ ਨੂੰ 21-14, 21-17 ਨਾਲ ਹਰਾਇਆ।

ਮਨੋਜ ਸਰਕਾਰ ਨੇ ਵੀ ਜਪਾਨ ਦੇ ਡਾਇਸੁਕੇ ਫੂਜੀਹਾਰਾ ਨੂੰ ਕਾਂਸੀ ਦਾ ਮੈਡਲ ਜਿੱਤਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਵੇਂ ਖਿਡਾਰੀਆਂ ਨੂੰ ਉਨ੍ਹਾਂ ਦੀ ਜਿੱਤ ਦੀ ਵਧਾਈ ਦਿੱਤੀ ਹੈ।

ਇਹ ਵੀ ਪੜ੍ਹੋ-

ਇਸ ਤੋਂ ਪਹਿਲਾਂ ਭਾਰਤ ਦੇ ਮਨੀਸ਼ ਨਰਵਾਲ ਨੇ ਪੈਰਾਲੰਪਿਕ ਖੇਡਾਂ ਵਿੱਚ ਮਰਦਾਂ ਦੀ 50 ਮੀਟਰ ਏਅਰ ਪਿਸਟਲ ਐੱਐੱਚ ਵਨ ਈਵੈਂਟ ਵਿੱਚ ਸੋਨ ਤਮਗਾ ਜਿੱਤ ਲਿਆ ਹੈ। ਨਰਵਾਲ ਨੇ ਪੈਰਾਲੰਪਿਕ ਰਿਕਾਰਡ 218.2 ਪੁਆਇੰਟ ਨਾਲ ਕਾਇਮ ਕੀਤਾ।

ਟੋਕੀਓ ਵਿਖੇ ਚੱਲ ਰਹੀਆਂ ਪੈਰਾਲੰਪਿਕ ਖੇਡਾਂ ਵਿੱਚ ਮੰਗਲਵਾਰ ਨੂੰ ਭਾਰਤ ਨੇ ਕਾਂਸੀ ਦਾ ਤਮਗਾ ਜਿੱਤਿਆ।

ਸ਼ੂਟਿੰਗ ਵਿੱਚ ਭਾਰਤ ਦੇ ਸਿੰਘਰਾਜ ਅਧਾਨਾ ਨੇ ਪੁਰਸ਼ਾਂ ਦੇ ਦਸ ਮੀਟਰ ਏਅਰ ਪਿਸਟਲ ਐੱਸਐੱਚ ਵਨ ਮੁਕਾਬਲੇ ਵਿੱਚ ਜਿੱਤ ਹਾਸਿਲ ਕੀਤੀ।

ਟੋਕੀਓ ਪੈਰਾਲੰਪਿਕ ਵਿੱਚ ਭਾਰਤ ਦਾ ਇਹ ਅੱਠਵਾਂ ਤਮਗਾ ਹੈ। ਖ਼ਬਰ ਏਜੰਸੀ ਏਐਨਆਈ ਮੁਤਾਬਕ ਸਿੰਘਰਾਜ ਦੇ ਘਰ ਜਸ਼ਨ ਦਾ ਮਾਹੌਲ ਹੈ ਅਤੇ ਉਨ੍ਹਾਂ ਦੇ ਪਿਤਾ ਸੀਤਾਰਾਜ ਨੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਸ਼ੂਟਿੰਗ ਦਾ ਸ਼ੌਂਕ ਪਿਆ।

ਸੁਮਿਤ ਅੰਤਿਲ ਨੇ ਬਣਾਇਆ ਵਿਸ਼ਵ ਰਿਕਾਰਡ

ਸੋਮਵਾਰ ਨੂੰ ਪੈਰਾ ਜੈਵੇਲਿਨ ਥ੍ਰੋਅ ਵਿੱਚ ਹਰਿਆਣਾ ਦੇ ਸੋਨੀਪਤ ਦੇ ਰਹਿਣ ਵਾਲੇ ਥ੍ਰੋਅਰ ਸੁਮਿਤ ਅੰਤਿਲ ਨੇ ਟੋਕੀਓ ਪੈਰਾਲੰਪਿਕ ਵਿੱਚ ਵਿਸ਼ਵ ਰਿਕਾਰਡ ਬਣਾਉਂਦਿਆਂ ਗੋਲਡ ਮੈਡਲ ਜਿੱਤਿਆ।

ਉਨ੍ਹਾਂ ਨੇ 68.55 ਮੀਟਰ ਦੂਰ ਨੇਜਾ ਸੁੱਟ ਕੇ ਇਹ ਰਿਕਾਰਡ ਬਣਾਇਆ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਿਕਾਰਡ ਤੋੜ ਪੇਸ਼ਕਾਰੀ 'ਤੇ ਵਧਾਈ ਦਿੱਤੀ।

ਏਜੰਸੀ ਨਾਲ ਗੱਲ ਕਰਦਿਆਂ ਸੁਮਿਤ ਦੀ ਮਾਂ ਨਿਰਮਲਾ ਨੇ ਕਿਹਾ, "ਮੈਂ ਸਵੇਰੇ ਉਸ ਨਾਲ ਗੱਲ ਕੀਤੀ ਸੀ, ਉਸ ਨੇ ਮੈਨੂੰ ਕਿਹਾ ਸੀ ਚਿੰਤਾ ਨਾ ਕਰੋ, 'ਮੈਂ ਗੋਲਡ ਮੈਡਲ ਲੈ ਕੇ ਆਵਾਂਗਾ।' ਉਹ 2015 ਵਿੱਚ ਇੱਕ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ ਅਤੇ ਉਸ ਵਿੱਚ ਉਸ ਦੀ ਲੱਤ ਚਲੀ ਸੀ।"

"ਇਲਾਜ ਤੋਂ ਬਾਅਦ ਉਹ SAI ਗਿਆ ਅਤੇ ਬਾਅਦ ਵਿੱਚ ਦਿੱਲੀ। ਉਸ ਨੇ ਕਿਵੋਡ ਦੌਰਾਨ ਬਹੁਤ ਮਿਹਨਤ ਕੀਤੀ।"

ਸ਼ੂਟਰ ਅਵਨੀ ਲੇਖਾਰਾ ਨੇ ਵੀ ਜਿੱਤਿਆ ਗੋਲਡ ਮੈਡਲ

ਟੋਕੀਓ ਪੈਰਾ ਉਲੰਪਿਕ ਚ' ਭਾਰਤ ਦੀ ਸ਼ੂਟਰ ਅਵਨੀ ਲੇਖਾਰਾ ਨੇ ਔਰਤਾਂ ਦੀ 10 ਮੀਟਰ ਏਅਰ ਰਾਈਫਲ ਸਟੈਂਡਿੰਗ ਮੁਕਾਬਲੇ ਵਿੱਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਿਆ ਹੈ।

19 ਸਾਲਾ ਅਵਨੀ ਪੈਰਾਲੰਪਿਕਸ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ।

ਇਸ ਤੋਂ ਇਲਾਵਾ ਦੇਵੇਂਦਰ ਝਝਰੀਆ ਅਤੇ ਸੁੰਦਰ ਸਿੰਘ ਗੁੱਜਰ ਨੇ ਜੈਵਲਿਨ ਵਿੱਚ ਚਾਂਦੀ ਅਤੇ ਕਾਂਸੀ ਦਾ ਤਮਗਾ ਜਿੱਤਿਆ।

ਡਿਸਕਸ ਥਰੋਅ ਵਿਚ ਭਾਰਤ ਦੇ ਹੀ ਯੋਗੇਸ਼ ਕਥੂਨਿਆ ਨੇ ਚਾਂਦੀ ਦਾ ਤਮਗਾ ਜਿੱਤ ਕੇ ਭਾਰਤ ਨੂੰ ਸੋਮਵਾਰ ਨੂੰ ਚਾਰ ਮੈਡਲ ਦਿਵਾਉਣ ਵਿੱਚ ਆਪਣੀ ਹਿੱਸੇਦਾਰੀ ਨਿਭਾਈ ਹੈ।

ਇਹ ਵੀ ਪੜ੍ਹੋ-

ਉਨ੍ਹਾਂ ਨੇ ਇਸ ਮੁਕਾਬਲੇ ਵਿਚ 249.6 ਅੰਕਾਂ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਇਹ ਵਿਸ਼ਵ ਰਿਕਾਰਡ ਦੀ ਬਰਾਬਰੀ ਵੀ ਹੈ।

ਅਭਿਨਵ ਬਿੰਦਰਾ ਤੋਂ ਮਿਲੀ ਪ੍ਰੇਰਨਾ

ਅਵਨੀ ਮੂਲ ਰੂਪ ਤੋਂ ਰਾਜਸਥਾਨ ਦੇ ਜੈਪੁਰ ਨਾਲ ਸੰਬੰਧਿਤ ਹੈ। 2012 ਵਿੱਚ ਦੁਰਘਟਨਾ ਤੋਂ ਬਾਅਦ ਉਨ੍ਹਾਂ ਨੂੰ ਰੀੜ੍ਹ ਦੀ ਹੱਡੀ ਉੱਤੇ ਸੱਟ ਵੱਜੀ ਅਤੇ ਉਹ ਤੁਰਨ ਫਿਰਨ ਤੋਂ ਅਵਾਜਾਰ ਹੋ ਗਈ।

ਵੀਲ੍ਹ ਚੇਅਰ ਉੱਤੋਂ ਹੀ ਸ਼ੂਟਿੰਗ ਸ਼ੁਟਿੰਗ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀ ਅਵਨੀ ਨੇ 2015 ਵਿੱਚ ਸ਼ੂਟਿੰਗ ਦੀ ਸ਼ੁਰੂਆਤ ਕੀਤੀ ਸੀ।

ਬੀਜਿੰਗ ਓਲੰਪਿਕ ਦੇ ਸ਼ੂਟਿੰਗ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਣ ਵਾਲੇ ਅਭਿਨਵ ਬਿੰਦਰਾ ਦੀ ਸਵੈਜੀਵਨੀ ਤੋਂ ਅਵਨੀ ਕਾਫ਼ੀ ਪ੍ਰਭਾਵਿਤ ਹੋਏ ਹਨ।

ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਕੇਂਦਰੀ ਖੇਡ ਮੰਤਰੀ ਸਮੇਤ ਉਨ੍ਹਾਂ ਨੂੰ ਕਈ ਹਸਤੀਆਂ ਵਧਾਈ ਦੇ ਰਹੀਆਂ ਹਨ।

ਡਿਸਕਸ ਥਰੋਅ ਵਿੱਚ ਵੀ ਭਾਰਤ ਨੇ ਜਿੱਤਿਆ ਤਮਗਾ

ਟੋਕੀਓ ਪੈਰਾਲੰਪਿਕ ਵਿੱਚ ਹੀ ਪੁਰਸ਼ਾਂ ਦੇ ਡਿਸਕਸ ਥ੍ਰੋਅ ਮੁਕਾਬਲੇ ਵਿੱਚ ਯੋਗੇਸ਼ ਕਥੂਨੀਆ ਨੇ ਚਾਂਦੀ ਦਾ ਤਮਗਾ ਜਿੱਤਿਆ ਹੈ।

24 ਸਾਲਾ ਯੋਗੇਸ਼ ਨੇ ਛੇਵੇਂ ਅਤੇ ਆਖ਼ਰੀ ਮੌਕੇ ਵਿੱਚ 44.38 ਮੀਟਰ ਦੂਰ ਡਿਸਕਸ ਸੁੱਟ ਕੇ ਇਹ ਜਿੱਤ ਹਾਸਿਲ ਕੀਤੀ।

ਉਨ੍ਹਾਂ ਦੀ ਜਿੱਤ ਤੋਂ ਬਾਅਦ ਉਨ੍ਹਾਂ ਦੇ ਹਰਿਆਣਾ ਸਥਿਤ ਘਰ ਵਿਖੇ ਜਸ਼ਨ ਦਾ ਮਾਹੌਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਇਸ ਸਫਲਤਾ ਲਈ ਵਧਾਈ ਦਿੱਤੀ ਹੈ।

ਜੈਵਲਿਨ ਥ੍ਰੋ ਵਿੱਚ ਭਾਰਤ ਦੇ ਨਾਮ ਦੋ ਤਮਗੇ

ਸੋਮਵਾਰ ਨੂੰ ਟੋਕੀਓ ਪੈਰਾਲੰਪਿਕ ਵਿੱਚ ਭਾਰਤ ਨੇ ਸੋਨੇ,ਚਾਂਦੀ ਅਤੇ ਕਾਂਸੀ ਦੇ ਚਾਰ ਤਮਗੇ ਜਿੱਤੇ।

ਜਿੱਥੇ ਸ਼ੂਟਿੰਗ ਚ' ਅਵਨੀ ਨੇ ਸੋਨ ਤਮਗਾ ਜਿੱਤਿਆ ਉਥੇ ਹੀ ਡਿਸਕਸ ਥ੍ਰੋਅ ਵਿੱਚ ਯੋਗੇਸ਼ ਕਥੂਨੀਆ ਨੇ ਚਾਂਦੀ ਦਾ ਤਮਗਾ ਜਿੱਤਿਆ।

ਜੈਵਲਿਨ ਥਰੋਅ ਵਿੱਚ ਭਾਰਤ ਨੇ ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤੇ।

ਦੇਵੇਂਦਰ ਝਝਰੀਆ ਨੇ ਆਪਣਾ ਵਿਅਕਤੀਗਤ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ 64.35 ਮੀਟਰ ਦੂਰ ਜੈਵਲਿਨ ਸੁੱਟਿਆ ਅਤੇ ਦੂਸਰਾ ਸਥਾਨ ਹਾਸਿਲ ਕੀਤਾ।

ਉਨ੍ਹਾਂ ਨੇ ਏਥਨਜ਼ ਅਤੇ ਰੀਓ ਵਿਖੇ ਹੋਏ ਪੈਰਾਲੰਪਿਕ ਵਿੱਚ ਵੀ ਤਮਗੇ ਜਿੱਤੇ ਸਨ।

ਭਾਰਤ ਦੇ ਹੀ ਸੁੰਦਰ ਸਿੰਘ ਨੇ 64.01 ਮੀਟਰ ਦੂਰ ਜੈਵਲਿਨ ਸੁੱਟ ਕੇ ਤੀਸਰਾ ਸਥਾਨ ਹਾਸਿਲ ਕੀਤਾ।

ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਵੇਂਦਰ ਝਝਰੀਆ ਅਤੇ ਸੁੰਦਰ ਸਿੰਘ ਨਾਲ ਫੋਨ ਰਾਹੀਂ ਗੱਲ ਕਰ ਕੇ ਵਧਾਈ ਦਿੱਤੀ ਹੈ।

ਐਤਵਾਰ ਨੂੰ ਵੀ ਭਾਰਤ ਦੀ ਭਾਵਿਨਾ ਪਟੇਲ ਅਤੇ ਨਿਸ਼ਾਦ ਕੁਮਾਰ ਨੇ ਟੇਬਲ ਟੈਨਿਸ ਅਤੇ ਹਾਈ ਜੰਪ ਵਿੱਚ ਚਾਂਦੀ ਦੇ ਤਮਗੇ ਜਿੱਤੇ ਸਨ।

ਮੰਗਲਵਾਰ ਸਵੇਰੇ ਭਾਰਤ ਦੇ ਮਨੀਸ਼ ਨਰਵਾਲ ਤੇ ਸਿੰਘਰਾਜ ਆਦਾਨਾ ਨੇ ਮਰਦਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ। ਮੰਗਲਵਾਰ ਸ਼ਾਮ ਨੂੰ ਭਾਰਤ ਦੇ ਅਥਲੀਟ ਪੈਰਾਲੰਪਿਕਸ ਦੀਆਂ ਪ੍ਰਤੀਯੋਗਤਾਵਾਂ ਚ' ਹਿੱਸਾ ਲੈਣਗੇ।

ਮਰੀਅੱਪਨ,ਸ਼ਰਦ ਕੁਮਾਰ ਅਤੇ ਵਰੁਣ ਸਿੰਘ ਭਾਟੀ ਮਰਦਾਂ ਦੀ ਹਾਈ ਜੰਪ ਪ੍ਰਤੀਯੋਗਤਾ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨਗੇ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)