ਸਰਕਾਰੀ ਨੌਕਰੀਆਂ ਵਿੱਚ ਔਰਤਾਂ ਲਈ 50% ਤੇ ਨਿੱਜੀ ਤੇ ਜਨਤਕ ਕੰਪਨੀਆਂ ’ਚ ਪੰਜਾਬੀ ਨੌਜਵਾਨਾਂ ਲਈ 75% ਰਾਖਵਾਂਕਰਨ ਕਰਾਂਗੇ - ਸੁਖਬੀਰ

ਅਕਾਲੀ-ਬਸਪਾ ਗਠਜੋੜ ਵੱਲੋਂ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਆਉਣ 'ਤੇ ਔਰਤਾਂ ਨੂੰ ਨੌਕਰੀਆਂ ਵਿੱਚ ਘੱਟੋ-ਘੱਟ 50 ਫੀਸਦ ਰਾਂਖਵਾਕਰਨ ਦਿੱਤਾ ਜਾਵੇਗਾ।

ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਜਨਤਕ ਤੇ ਨਿੱਜੀ ਉਦਯੋਗਾਂ ਵਿੱਚ ਪੰਜਾਬ ਦੇ ਨੌਜਵਾਨਾਂ ਲਈ 75 ਫੀਸਦੀ ਰਾਖਵਾਂਕਰਨ ਕੀਤਾ ਜਾਵੇਗਾ।

ਸੁਖਬੀਰ ਬਾਦਲ ਨੇ ਘਰੇਲੂ ਖਪਤਕਾਰਾਂ ਨੂੰ 400 ਯੂਨੀਟ ਮੁਫ਼ਤ ਬਿਜਲੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕਿ ਵਿਦਿਆਰਥੀਆਂ ਨੂੰ ਦੇਸ-ਵਿਦੇਸ਼ ਦੇ ਕਾਲਜਾਂ ਤੇ IELTS ਦੇ ਕੋਰਸ ਲਈ 10 ਲੱਖ ਰੁਪਏ ਤੱਕ ਦਾ ਵਿਆਜ਼ ਰਹਿਤ ਲੋਨ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ-

ਸੁਖਬੀਰ ਬਾਦਲ ਦੇ ਹੋਰ ਅਹਿਮ ਐਲਾਨ ਇਸ ਪ੍ਰਕਾਰ ਹਨ:

  • ਮਾਤਾ ਖੀਵੀ ਰਸੋਈ ਸੇਵਾ ਸਕੀਮ ਦੇ ਤਹਿਤ 2000 ਰੁਪਏ ਨੀਲੇ ਕਾਰਡ ਧਾਰਕਾਂ ਦੇ ਪਰਿਵਾਰ ਦੀ ਮੁਖੀ ਔਰਤ ਨੂੰ ਦਿੱਤਾ ਜਾਵੇਗਾ।
  • ਖੇਤੀਬਾੜੀ ਵਰਤੋਂ ਲਈ ਪੈਟ੍ਰੋਲ ਅਤੇ ਡੀਜ਼ਲ 'ਤੇ ਪ੍ਰਤੀ ਲੀਟਰ 'ਤੇ 10 ਰੁਪਏ ਦੀ ਛੋਟ ਦਿੱਤੀ ਜਾਵੇਗੀ।
  • ਨੀਲੇ ਕਾਰਡ ਧਾਰਕਾਂ ਦੇ ਰਿਹਾਇਸ਼ੀ ਬਿੱਲਾਂ ਦੇ ਬਕਾਏ ਮਾਫ਼ ਕੀਤੇ ਜਾਣਗੇ। ਘਰੇਲੂ ਕੱਟੇ ਹੋਏ ਕਨੈਕਸ਼ਨਾਂ ਦੇ ਮਾਮਲੇ ਵੀ ਸੁਲਝਾਏ ਜਾਣਗੇ।
  • ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਸਥਾਪਿਤ ਕੀਤੇ ਜਾਣਗੇ ਤੇ ਹਰ ਕਾਲਜ ਵਿੱਚ ਸਰਕਾਰੀ ਸਕੂਲਾਂ ਤੋਂ ਪੜ੍ਹੇ ਵਿਦਿਆਰਥੀਆਂ ਲਈ 33 ਫੀਸਦ ਸੀਟਾਂ ਰਾਖਵੀਆਂ ਕੀਤੀਆਂ ਜਾਣਗੀਆਂ।
  • ਸਰਕਾਰੀ ਨੌਕਰੀਆਂ ਵਿੱਚ 50 ਫੀਸਦ ਔਰਤਾਂ ਲਈ ਰਾਖਵਾਂਕਰਨ
  • ਜਨਤਕ ਤੇ ਨਿੱਜੀ ਉਦਯੋਗਾਂ ਵਿੱਚ 75 ਫੀਸਦ ਨੌਕਰੀਆਂ ਪੰਜਾਬੀ ਨੌਜਵਾਨਾਂ ਲਈ
  • ਮਾਈਕ੍ਰੋ, ਸਮਾਲ ਅਤੇ ਮੀਡੀਅਮ ਇੰਡਸਟਰੀ ਲਈ ਬਿਜਲੀ 5 ਰੁਪਏ ਪ੍ਰਤੀ ਯੂਨਿਟ, ਵੱਡੇ ਉਦਯੋਗਾਂ ਨੂੰ ਸੂਬੇ ਵਿੱਚ ਟਰਾਂਸਮਿਸ਼ਨ ਚਾਰਜ਼ਾਂ ਵਿੱਚ ਛੋਟ ਦੇ ਕੇ ਸੋਲਰ ਊਰਜਾ ਵੱਲ ਉਤਸ਼ਾਹਿਤ ਕੀਤਾ ਜਾਵੇਗਾ
  • ਸਫ਼ਾਈ ਕਰਮਚਾਰੀਆਂ ਸਣੇ ਠੇਕੇ 'ਤੇ ਰੱਖੇ ਸਾਰੇ ਕਰਮੀਆਂ ਨੂੰ ਰੇਗੂਲਰ ਕੀਤਾ ਜਾਵੇਗਾ
  • ਸਾਰੇ ਸਰਕਾਰੀ ਅਦਾਰੇ ਡਿਜੀਟਲ ਕਰ ਦਿੱਤੇ ਜਾਣਗੇ ਅਤੇ ਸਰਕਾਰੀ ਸੇਵਾਵਾਂ ਲਈ ਦਫ਼ਤਰ ਆਉਣ ਦੀ ਲੋੜ ਨਹੀਂ ਹੋਵੇਗੀ। ਸੇਵਾ ਕੇਂਦਰ ਮੁੜ ਸ਼ੁਰੂ ਕੀਤੇ ਜਾਣਗੇ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)