You’re viewing a text-only version of this website that uses less data. View the main version of the website including all images and videos.
ਕਿਸਾਨ ਅੰਦੋਲਨ: ਜੰਤਰ ਮੰਤਰ 'ਚ 'ਕਿਸਾਨ ਸੰਸਦ' ਕਰਨ ਦੀ ਆਗਿਆ, ਸੰਸਦ ਜਾਣ ਤੋਂ ਰੋਕਿਆ ਤਾਂ ਗ੍ਰਿਫ਼ਤਾਰੀ ਦਿਆਂਗੇ- ਦਰਸ਼ਨਪਾਲ
ਦਿੱਲੀ ਦੇ ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਮੁਤਾਬਕ ਮਾਨਸੂਨ ਸੈਸ਼ਨ ਦੌਰਾਨ ਕਿਸਾਨਾਂ ਨੂੰ ਜੰਤਰ ਮੰਤਰ ਵਿਚ ''ਕਿਸਾਨ ਸੰਸਦ'' ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਸਰਕਾਰ ਨੇ ਕਿਸਾਨਾਂ ਨੂੰ ਕਿਸਾਨ ਸੰਸਦ ਦੌਰਾਨ ਕੋਵਿਡ ਨਿਯਮਾਂ ਦੀ ਪਾਲਣ ਕਰਨ ਲਈ ਵੀ ਕਿਹਾ ਹੈ।
ਕਿਸਾਨ 22 ਮਾਰਚ ਤੋਂ ਸੰਸਦ ਦੇ ਇਜਲਾਸ ਦੌਰਾਨ ਹਰ ਰੋਜ਼ ਸੰਸਦ ਭਵਨ ਅੱਗੇ ਜਾ ਕੇ ਕਿਸਾਨ ਸੰਸਦ ਲਾਇਆ ਕਰਨਗੇ।
ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਨੇ ਬੀਬੀਸੀ ਪੱਤਰਕਾਰ ਖੁਸ਼ਹਾਲ ਲਾਲੀ ਨੂੰ ਦੱਸਿਆ ਕਿ ਦਿੱਲੀ ਆਪਦਾ ਪ੍ਰਬੰਧਨ ਅਥਾਰਟੀ ਨੇ ਕਿਸਾਨਾਂ ਨੂੰ 22 ਜੁਲਾਈ ਤੋਂ 9 ਅਗਸਤ ਤੱਕ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਦੇ ਦੌਰਾਨ ਜੰਤਰ-ਮੰਤਰ ਵਿਖੇ ਵੱਧ ਤੋਂ ਵੱਧ 200 ਲੋਕਾਂ ਦੇ ਨਾਲ ਰੋਸ ਮੁਜ਼ਾਹਰਾ ਕਰਨ ਦੀ ਆਗਿਆ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਨੂੰ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨੀ ਪਏਗੀ।
ਦਿੱਲੀ ਪੁਲਿਸ ਨੇ ਵੀ ਇਸ ਮੁਜ਼ਾਹਰੇ ਲਈ ਪ੍ਰਗਾਨਗੀ ਦੇ ਦਿੱਤੀ ਹੈ। ਪੁਲਿਸ ਕਿਸਾਨਾਂ ਨੂੰ ਯੰਤਰ ਮੰਤਰ ਤੋਂ ਅੱਗੇ ਨਾ ਜਾਣ ਦੇਣ ਦੇ ਪ੍ਰਬੰਧ ਕਰ ਰਹੀ ਹੈ।
ਕਿਸਾਨਾਂ ਜਥੇਬੰਦੀਆਂ ਵਲੋਂ ਵੀ ਇਸ ਗੈਰ-ਰਸਮੀ ਪੁਸ਼ਟੀ ਤਾਂ ਕੀਤੀ ਗਈ ਪਰ ਅਧਿਕਾਰਤ ਤੌਰ ਉੱਤੇ ਨਾ ਕਿਸਾਨਾਂ ਅਤੇ ਨਾ ਹੀ ਪੁਲਿਸ ਨੇ ਇਸ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ:
ਸੰਸਦ ਭਵਨ ਵੱਲ 200 ਕਿਸਾਨਾਂ ਦਾ ਪਹਿਲਾ ਜਥਾ 22 ਜੁਲਾਈ ਨੂੰ ਸਿੰਘੂ ਬਾਰਡਰ ਤੋਂ ਰਵਾਨਾਂ ਹੋਵੇਗਾ। ਪੁਲਿਸ ਦੀ ਟੀਮ ਕਿਸਾਨਾਂ ਦੀਆਂ ਬੱਸਾਂ ਨੂੰ ਉਵੇਂ ਹੀ ਐਸਕਾਰਟ ਕਰਕੇ ਲਿਜਾਏਗੀ ਜਿਵੇਂ ਗੱਲਬਾਤ ਲਈ ਲੈਕੇ ਜਾਂਦੀ ਸੀ।
26 ਜਨਵਰੀ 2021 ਵਰਗੀ ਹਿੰਸਾਂ ਤੋਂ ਬਚਣ ਲਈ ਕਿਸਾਨ ਅਤੇ ਪੁਲਿਸ ਕਾਫ਼ੀ ਚੌਕਸੀ ਵਰਤ ਰਹੇ ਹਨ।
ਪੂਰੇ ਸੈਸ਼ਨ ਦੌਰਾਨ ਰੋਜ਼ ਜਾਣਗੇ ਜਥੇ
ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ 26 ਨਵੰਬਰ 2020 ਤੋਂ ਦਿੱਲੀ ਉੱਤੇ ਬੈਠੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਵੀ ਕਿਸਾਨ ਸੰਸਦ ਦੀ ਰਣਨੀਤੀ ਤੈਅ ਕੀਤੀ।
ਸੰਯੁਕਤ ਕਿਸਾਨ ਮੋਰਚੇ ਦੇ ਬਿਆਨ ਮੁਤਾਬ 22 ਮਾਰਚ ਤੋਂ ਸੰਸਦ ਦੀ ਕਾਰਵਾਈ ਵਾਲੇ ਦਿਨਾਂ ਦੌਰਾਨ, ਹਰ ਰੋਜ਼ 200 ਕਿਸਾਨਾਂ ਦੇ ਜਥੇ ਜੰਤਰ ਮੰਤਰ ਲਈ ਰਵਾਨਾ ਹੋਇਆ ਕਰਨਗੇ।
ਜਿਥੇ ਉਹ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਿਆ ਕਰਨਗੇ ਅਤੇ ਕਿਸਾਨ ਸੰਸਦ ਦੀ ਕਾਰਵਾਈ ਚਲਾਇਆ ਕਰਨਗੇ। ਇਹ ਸਿਲਸਿਲਾ ਸੰਸਦ ਦੇ ਸ਼ੈਸਨ ਖਤਮ ਹੋਣ ਤੱਕ ਚਲੇਗਾ। ਇਸ ਸਬੰਧੀ ਤਿਆਰੀਆਂ ਜੋਰਾਂ 'ਤੇ ਹਨ।
ਕਿਸਾਨ ਸੰਸਦ ਨਾਲ ਇਕਜੁਟਤਾ ਪ੍ਰਗਟਾਉਣ ਲਈ ਕੇਰਲਾ ਦੀ ਜਥੇਬੰਦੀ' ਕਰਸਕਾ ਪਰਕਸੋਭਾ ਏਕਾਧਾਰਿਆ ਸੰਮਤੀ' ਕੇਰਲਾ ਦੇ ਸਾਰੇ 14 ਜਿਲ੍ਹਾ ਹੈਡਕੁਆਰਟਰਾਂ 'ਤੇ ਅਤੇ ਬਲਾਕ ਪੱਧਰ 'ਤੇ ਕੇਂਦਰੀ ਸਰਕਾਰ ਦੇ ਦਫਤਰਾਂ ਮੂਹਰੇ ਧਰਨੇ ਦੇਵੇਗੀ।
ਸੰਸਦ ਮੁਜ਼ਾਹਰਿਆਂ ਵਿੱਚ ਭਾਗ ਲੈਣ ਲਈ ਕੇਰਲਾ ਤੋਂ ਕਿਸਾਨਾਂ ਦੇ ਦੋ ਜਥੇ ਦਿੱਲੀ ਲਈ ਰਵਾਨਾ ਹੋ ਚੁੱਕੇ ਹਨ। ਇਸੇ ਤਰ੍ਹਾਂ ਕਰਨਾਟਕਾ, ਤਾਮਿਲਨਾਡੂ ਤੇ ਦੂਰ ਵਾਲੇ ਦੂਸਰੇ ਸੂਬਿਆ ਤੋਂ ਕਿਸਾਨਾਂ ਦੇ ਜਥੇ ਪਹੁੰਚ ਰਹੇ ਹਨ।
ਕਿਸਾਨ ਆਗੂ ਕੀ ਕਹਿੰਦੇ ਹਨ
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਦੱਸਿਆ ਕਿ ਵੀਰਵਾਰ ਨੂੰ 200 ਲੋਕ 4-5 ਬੱਸਾਂ ਵਿੱਚ ਸਿੰਘੂ ਬਾਰਡਰ ਤੋਂ ਦਿੱਲੀ ਲਈ ਰਵਾਨਾ ਹੋਣਗੇ।
ਟਿਕੈਤ ਨੇ ਮੀਡੀਆ ਨੂੰ ਦੱਸਿਆ, "ਵੱਖ-ਵੱਖ ਵਿਰੋਧ ਸਥਾਨਾਂ ਤੋਂ ਸਲੋਕ ਸਿੰਘੂ ਸਰਹੱਦ 'ਤੇ ਇਕੱਠੇ ਹੋਣਗੇ ਅਤੇ ਉੱਥੋਂ ਜੰਤਰ-ਮੰਤਰ ਲਈ ਰਵਾਨਾ ਹੋਣਗੇ। ਅਸੀਂ ਮਾਨਸੂਨ ਸੈਸ਼ਨ ਜਾਰੀ ਹੋਣ ਤੱਕ ਅਜਿਹਾ ਕਰਦੇ ਰਹਾਂਗੇ।"ਕਿਸਾਨ ਆਗੂ ਦਰਸ਼ਨ ਪਾਲ ਸਿੰਘ ਨੇ ਏ.ਐੱਨ.ਆਈ. ਨੂੰ ਦੱਸਿਆ, "ਕੱਲ੍ਹ ਕਿਸਾਨ ਪਾਰਲੀਮੈਂਟ ਹੋਵੇਗੀ, ਕਿਸਾਨਾਂ ਦੇ ਮੁੱਦਿਆਂ' ਤੇ ਵਿਚਾਰ-ਵਟਾਂਦਰੇ ਕੀਤੇ ਜਾਣਗੇ। ਸੰਸਦ ਸ਼ਾਮ 5 ਵਜੇ ਤੱਕ ਚੱਲੇਗੀ। ਅਗਲੇ ਦਿਨ 200 ਲੋਕ ਸੰਸਦ ਜਾਣਗੇ। ਜੇ ਜਾਣ ਦਿੱਤਾ ਗਿਆ ਤਾਂ ਸੰਸਦ ਹੋਵੇਗੀ, ਜੇ ਗ੍ਰਿਫਤਾਰ ਕੀਤਾ ਜਾਂਦਾ ਹੈ, ਤਾਂ ਜੇਲ੍ਹ ਜਾਣਗੇ। "
ਦਿੱਲੀ ਪੁਲਿਸ ਚੌਕਸ
ਅੰਦੋਲਨਕਾਰੀ ਕਿਸਾਨਾਂ ਨੇ ਕਿਸਾਨ ਸੰਸਦ ਦਾ ਐਲਾਨ ਬਹੁਤ ਪਹਿਲਾਂ ਕੀਤਾ ਸੀ ਅਤੇ ਕਿਹਾ ਸੀ ਕਿ ਦਿੱਲੀ ਜਾ ਰਹੇ ਕਿਸਾਨਾਂ ਦਾ ਇੱਕ ਸ਼ਨਾਖਤੀ ਕਾਰਡ ਹੋਵੇਗਾ ਅਤੇ ਉਹ ਪੁਲਿਸ ਦੀ ਸੁਰੱਖਿਆ ਹੇਠ ਆਉਣਗੇ।ਇਸ ਸਾਲ 26 ਜਨਵਰੀ ਨੂੰ ਹਿੰਸਾ ਹੋਈ, ਜਦੋਂ ਕਿਸਾਨ ਵਿਰੋਧ ਪ੍ਰਦਰਸ਼ਨ ਕਰਨ ਲਈ ਦਿੱਲੀ ਦੇ ਲਾਲ ਕਿਲ੍ਹੇ ਗਏ। ਜਿਸ ਦੇ ਮੱਦੇਨਜ਼ਰ ਪੁਲਿਸ ਇਸ ਵਾਰ ਸੁਚੇਤ ਹੈ।ਦਿੱਲੀ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ, "ਅਸੀਂ ਪੁਖਤਾ ਪ੍ਰਬੰਧ ਕੀਤੇ ਹਨ, ਉੱਪਰੋਂ ਡਰੋਨ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਦੰਗਾ-ਵਿਰੋਧੀ ਦਸਤਕ ਵੀ ਤਿਆਰ ਰੱਖੀ ਗਈ ਹੈ।"ਪੁਲਿਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਹੈ ਕਿ ਸੀਨੀਅਰ ਅਧਿਕਾਰੀ ਕਿਸਾਨ ਆਗੂਆਂ ਨਾਲ ਗੱਲਬਾਤ ਕਰ ਰਹੇ ਹਨ ਤਾਂ ਕਿ ਸਭ ਕੁਝ ਸ਼ਾਂਤਮਈ ਰਹੇ ਅਤੇ ਕਾਨੂੰਨ ਵਿਵਸਥਾ ਦਾ ਸੰਕਟ ਪੈਦਾ ਨਾ ਹੋਵੇ।
ਇਹ ਵੀ ਪੜ੍ਹੋ :