ਦੋ ਤੋਂ ਵੱਧ ਬੱਚੇ ਕਰੋਗੇ ਤਾਂ ਇਹ ਸਹੂਲਤਾਂ ਖੁੱਸ ਜਾਣਗੀਆਂ, ਗੱਲ ਮੰਨੀ ਤਾਂ ਹੋਵੇਗੀ 'ਚਾਂਦੀ' - ਪ੍ਰੈੱਸ ਰਿਵੀਊ

ਯੋਗੀ ਅਦਿਤਿਯਾਨਾਥ

ਤਸਵੀਰ ਸਰੋਤ, FB/Yogi Adityanath

ਉੱਤਰ ਪ੍ਰਦੇਸ਼ ਵਿੱਚ ਪਾਪੂਲੇਸ਼ਨ ਕੰਟਰੋਲ ਬਿੱਲ ਦਾ ਖਰੜਾ ਤਿਆਰ ਕਰ ਲਿਆ ਗਿਆ ਹੈ ਜਿਸ ਦੇ ਮੁਤਾਬਕ ਜੇ ਕਿਸੇ ਨੇ ਦੋ ਤੋਂ ਵੱਧ ਬੱਚੇ ਜੰਮਣ ਦੀ ਨੀਤੀ ਦੀ ਉਲੰਘਣਾ ਕੀਤੀ ਤਾਂ ਇਸ ਦੇ ਨੁਕਸਾਨ ਹੋਣਗੇ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਦੋ ਤੋਂ ਵੱਧ ਬੱਚਿਆਂ ਦੀ ਨੀਤੀ ਨੂੰ ਨਾ ਮੰਨਣ ਵਾਲਾ ਸ਼ਖ਼ਸ ਲੋਕਲ ਬੋਡੀਜ਼ ਦੀਆਂ ਚੋਣਾਂ ਨਹੀਂ ਲੜ ਸਕੇਗਾ, ਸਰਕਾਰੀ ਨੌਕਰੀ ਵਿੱਚ ਪ੍ਰਮੋਸ਼ਨ ਲਈ ਅਪਲਾਈ ਨਹੀਂ ਕਰ ਸਕੇਗਾ ਅਤੇ ਕਿਸੇ ਤਰ੍ਹਾਂ ਦੀ ਸਰਕਾਰੀ ਸਬਸਿਡੀ ਨਹੀਂ ਮਿਲੇਗੀ।

ਉੱਤਰ ਪ੍ਰਦੇਸ਼ ਸਟੇਟ ਲਾਅ ਕਮਿਸ਼ਨ ਮੁਤਾਬਕ ਇਹ ਤਜਵੀਜ਼ ਉਸ ਖਰੜੇ ਦਾ ਹਿੱਸਾ ਹੈ ਜਿਸ ਦਾ ਸਿਰਲੇਖ ''ਦਿ ਉੱਤਰ ਪ੍ਰਦੇਸ਼ ਪਾਪੂਲੇਸ਼ਨ (ਕੰਟਰੋਲ, ਸਟੈਬਲਾਈਜ਼ੇਸ਼ਨ ਅਤੇ ਵੈਲਫ਼ੇਅਰ) ਬਿੱਲ 2021'' ਹੈ।

ਆਬਾਦੀ, ਜਨਸੰਖਿਆ, ਉੱਤਰ ਪ੍ਰਦੇਸ਼

ਤਸਵੀਰ ਸਰੋਤ, Getty Images

ਜਿਨ੍ਹਾਂ ਸਰਕਾਰੀ ਮੁਲਾਜ਼ਮਾਂ ਵੱਲੋਂ ਦੋ ਬੱਚਿਆਂ ਦੀ ਨੀਤੀ ਅਪਣਾਈ ਜਾਵੇਗੀ, ਡਰਾਫ਼ਟ ਬਿੱਲ ਮੁਤਾਬਕ, ''ਉਨ੍ਹਾਂ ਸਰਕਾਰੀ ਮੁਲਾਜ਼ਮਾਂ ਨੂੰ ਦੋ ਅਲਹਿਦਾ ਇਨਕ੍ਰੀਮੈਂਟ ਆਪਣੀ ਨੌਕਰੀ ਦੌਰਾਨ ਮਿਲਣਗੇ।''

ਇਸ ਤੋਂ ਇਲਾਵਾ 12 ਮਹੀਨਿਆਂ ਲਈ ਪੈਟਰਨਟੀ ਲੀਵ, ਪੂਰੀ ਤਨਖ਼ਾਹ ਅਤੇ ਖ਼ਰਚੇ ਨਾਲ ਮਿਲਣਗੇ। ਇਹੀ ਨਹੀਂ ਤਿੰਨ ਫੀਸਦੀ ਵਾਧਾ ਐਂਪਲਾਇਰਜ਼ ਕੌਂਟਰੀਬਿਊਸ਼ਨ ਫੰਡ ਵਿੱਚ ਵੀ ਨੈਸ਼ਨਲ ਪੈਨਸ਼ਨ ਸਕੀਮ ਤਹਿਤ ਮਿਲੇਗਾ।

ਇਹ ਵੀ ਪੜ੍ਹੋ:

ਦਿੱਲੀ ਵਾਲਿਆਂ ਨੂੰ ਦੇਣਾ ਪੈ ਸਕਦਾ ਹੈ 1 ਲੱਖ ਰੁਪਏ ਤੱਕ ਜੁਰਮਾਨਾ

ਜੇ ਦਿੱਲੀ ਵਾਲਿਆਂ ਨੇ ਆਵਾਜ਼ ਪ੍ਰਦੂਸ਼ਣ ਦੀ ਉਲੰਘਣਾ ਕੀਤੀ ਤਾਂ ਉਨ੍ਹਾਂ ਨੂੰ 10 ਹਜ਼ਾਰ ਰੁਪਏ ਤੋਂ 1 ਲੱਖ ਰੁਪਏ ਤੱਕ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਲਾਊਡ ਸਪੀਕਰਾਂ ਦੇ ਇਸਤੇਮਾਲ ਲਈ ਇਜਾਜ਼ਤ ਲੈਣੀ ਪਏਗੀ। ਬਿਨਾਂ ਇਜਾਜ਼ਤ ਲਾਊਡ ਸਪੀਕਰਾਂ ਨੂੰ ਚਲਾਉਣ 'ਤੇ ਦਿੱਲੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਅਧਿਕਾਰੀਆਂ ਨੂੰ ਸਖ਼ਤ ਕਦਮ ਚੁੱਕਣ ਲਈ ਕਿਹਾ ਹੈ।

ਸਪੀਕਰ

ਤਸਵੀਰ ਸਰੋਤ, Getty Images

ਦਰਅਸਲ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜੁਰਮਾਨੇ ਵਿੱਚ ਕੁਝ ਬਦਲਾਅ ਕੀਤੇ ਹਨ ਜਿਸ ਮੁਤਾਬਕ ਲਾਊਡ ਸਪੀਕਰ ਨਾਲ ਰੌਲਾ ਪਾਉਣ ਜਾਂ ਕਿਸੇ ਵੀ ਜਨਤਕ ਥਾਂ ਉੱਤੇ ਪਬਲਿਕ ਐਡਰੈਸ ਸਿਸਟਮ ਰਾਹੀਂ ਬਿਨਾਂ ਇਜਾਜ਼ਤ ਆਵਾਜ਼ ਪ੍ਰਦੂਸ਼ਣ ਦੀ ਉਲੰਘਣਾ ਕਰਨ ਵਾਲੇ ਨੂੰ 10 ਹਜ਼ਾਰ ਰੁਪਏ ਜੁਰਮਾਨਾ ਦੇਣਾ ਪਵੇਗਾ।

ਇਸ ਤੋਂ ਇਲਾਵਾ ਰਾਤ ਨੂੰ ਅਜਿਹਾ ਕਰਨ 'ਤੇ ਜੁਰਮਾਨੇ ਦੇ ਨਾਲ-ਨਾਲ ਸਮਾਨ ਵੀ ਕਬਜ਼ੇ ਵਿੱਚ ਲਿਆ ਜਾਵੇਗਾ।

1000 ਕੇਵੀਏ ਤੋਂ ਉੱਤੇ ਦੇ ਡੀਜ਼ਲ ਜਨਰੇਟਰ ਦੀ ਵਰਤੋਂ ਉੱਤੇ 1 ਲੱਖ ਰੁਪਏ ਜੁਰਮਾਨਾ ਰੱਖਿਆ ਗਿਆ ਹੈ, ਇਸ ਤੋਂ ਇਲਾਵਾ 65.5 ਕੇਵੀਏ ਤੋਂ 1000 ਕੇਵੀਏ ਲਈ 25 ਹਜ਼ਾਰ ਰੁਪਏ ਅਤੇ 62.5 ਕੇਵੀਏ ਤੱਕ 10 ਹਜ਼ਾਰ ਰੁਪਏ ਜੁਰਮਾਨਾ ਰੱਖਿਆ ਗਿਆ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਰਿਹਾਇਸ਼ੀ ਇਲਾਕਿਆਂ ਵਿੱਚ ਮਨਜ਼ੂਰ ਆਵਾਜ਼ ਦਾ ਪੱਧਰ 55 ਡੇਸੀਬਲ ਦਿਨ ਵੇਲੇ ਰੱਖਿਆ ਗਿਆ ਅਤੇ 45 ਡੇਸੀਬਲ ਰਾਤ ਵੇਲੇ ਰੱਖਿਆ ਗਿਆ ਹੈ।

ਇਸੇ ਤਰ੍ਹਾਂ ਕਮਰਸ਼ੀਅਲ ਥਾਂ ਉੱਤੇ ਦਿਨ ਵੇਲੇ 65 ਡੇਸੀਬਲ ਅਤੇ ਰਾਤ ਵੇਲੇ 55 ਡੇਸੀਬਲ ਸਾਊਂਡ ਲੈਵਲ ਦੀ ਇਜਾਜ਼ਤ ਹੈ।

ਨਿਊਜ਼ੀਲੈਂਡ ਦੇ ਯੂਟਿਊਬਰ ਦੀ ਭਾਰਤ 'ਚ ਐਂਟਰੀ ਬੈਨ ਕਿਉਂ ਹੋਈ

ਨਿਊਜ਼ੀਲੈਂਡ ਦੇ ਮਸ਼ਹੂਰ ਬਲੌਗਰ ਕਾਰਲ ਰੌਕ ਦੀ ਭਾਰਤ ਵਿੱਚ ਐਂਟਰੀ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਕਾਰਲ ਰੌਕ

ਤਸਵੀਰ ਸਰੋਤ, Twitter/Karl Rock

ਤਸਵੀਰ ਕੈਪਸ਼ਨ, ਕਾਰਲ ਰੌਕ ਆਪਣੀ ਪਤਨੀ ਮਨੀਸ਼ਾ ਮਲਿਕ ਨਾਲ

ਐਨਡੀਟੀਵੀ ਦੀ ਖ਼ਬਰ ਮੁਤਾਬਕ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਇਸ ਬਾਰੇ ਕਿਹਾ ਹੈ ਕਿ ਕਾਰਲ ਦੀ ਐਂਟਰੀ ਅਕਤੂਬਰ 2020 ਤੋਂ ਬੈਨ ਹੈ ਅਤੇ ਉਸ ਨੇ ਵੀਜ਼ਾ ਨਿਯਮਾਂ ਦੀ ਉਲੰਘਣਾ ਕੀਤੀ ਹੈ।

ਨਿਊਜ਼ੀਲੈਂਡ ਵਾਸੀ ਕਾਰਲ ਦਾ ਵਿਆਹ ਭਾਰਤ ਵਿੱਚ ਹੋਇਆ ਹੈ ਅਤੇ ਉਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਬਲੈਕਲਿਸਟ ਕੀਤਾ ਗਿਆ ਹੈ। ਕਾਰਲ ਨੇ ਇਸ ਸਬੰਧੀ ਭਾਰਤ ਅਤੇ ਨਿਊਜ਼ੀਲੈਂਡ ਵਿੱਚ ਕਈ ਅਥਾਰਿਟੀਜ਼ ਕੋਲ ਗੱਲ ਰੱਖੀ ਹੈ।

ਪੀਟੀਆਈ ਦੀ ਰਿਪੋਰਟ ਮੁਤਾਬਕ ਇਸੇ ਦਰਮਿਆਨ ਕਾਰਲ ਰੌਕ ਦੀ ਪਤਨੀ ਮਨੀਸ਼ਾ ਮਲਿਕ ਨੇ ਦਿੱਲੀ ਹਾਈ ਕੋਰਟ ਦਾ ਰੁਖ ਕਰਦਿਆਂ ਕੇਂਦਰ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ।

ਉਨ੍ਹਾਂ ਸੰਵਿਧਾਨ ਦੇ ਆਰਟਿਕਲ 21 ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਇਸ ਨਾਲ ਜ਼ਿੰਦਗੀ ਦੇ ਬੁਨਿਆਦੀ ਅਧਿਕਾਰ ਦੀ ਗਾਰੰਟੀ ਮਿਲਦੀ ਹੈ।

ਪਾਕਿਸਤਾਨ ਦੇ ਅੱਤਵਾਦੀ ਸੰਗਠਨ ਤਾਲਿਬਾਨ ਦੇ ਗੜ੍ਹ 'ਚ

ਲਸ਼ਕਰ-ਏ-ਤਾਇਬਾ, ਜੈਸ਼-ਏ-ਮੁਹੰਮਦ ਅਤੇ ਹੋਰ ਕਈ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਦੇ ਹਜ਼ਾਰਾਂ ਅੱਤਵਾਦੀ ਅਫ਼ਗਾਨਿਸਤਾਨ ਵਿੱਚ ਆਪਣਾ ਦਬਦਬਾ ਕਾਇਮ ਕਰ ਰਹੇ ਹਨ।

ਅੱਤਵਾਦੀ

ਤਸਵੀਰ ਸਰੋਤ, Getty Images

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇੱਕ ਪਾਸੇ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਹੈ ਤਾਂ ਦੂਜੇ ਪਾਸੇ ਇਹ ਸੰਗਠਨ ਹਨ, ਜੋ ਸੁਰੱਖਿਆ ਏਜੰਸੀਆਂ ਦੀਆਂ ਰਿਪੋਰਟਾਂ ਮੁਤਾਬਕ 2020 ਦੇ ਤਾਲਿਬਾਨ ਤੇ ਅਮਰੀਕਾ ਦੇ ਸ਼ਾਂਤੀ ਸਮਝੌਤੇ ਦੀ ਉਲੰਘਣਾ ਹੈ।

ਇਨ੍ਹਾਂ ਅੱਤਵਾਦੀ ਸੰਗਠਨਾਂ ਦੇ ਅਫ਼ਗਾਨਿਸਤਾਨ 'ਚ ਸਰਗਰਮ ਹੋਣ ਨੇ ਅੰਤਰਾਸ਼ਟਰੀ ਪੱਧਰ ਉੱਤੇ ਚਿੰਤਾ ਵਧਾ ਦਿੱਤੀ ਹੈ ਅਤੇ ਭਾਰਤ ਵੀ ਇਨ੍ਹਾਂ 'ਚ ਸ਼ਾਮਲ ਹੈ।

ਤਾਲਿਬਾਨ ਦੀ ਅਫ਼ਗਾਨਿਸਤਾਨ ਵਿੱਚ ਤੇਜ਼ੀ ਨਾਲ ਮੁੜ ਉੱਭਰਨ ਦੀ ਸਥਿਤੀ ਹੈ ਕਿ ਕੁਝ ਖੂਫੀਆ ਏਜੰਸੀਆਂ ਨੂੰ ਡਰ ਹੈ ਕਿ ਉਹ ਅਫ਼ਗਾਨਿਸਤਾਨ ਸਰਕਾਰ ਤੋਂ ਦੇਸ਼ ਦੇ ਮੁੱਖ ਹਿੱਸਿਆਂ ਉੱਤੇ ਕੰਟਰੋਲ ਕਰ ਲੈਣਗੇ।

ਬਹੁਤੇ ਅੱਤਵਾਦੀ ਪੂਰਬੀ ਅਫ਼ਗਾਨਿਸਤਾਨ ਦੇ ਕੁਨਾਰ ਅਤੇ ਨੰਗਾਰਹਰ ਸੂਬੇ ਵਿੱਚ ਸਰਗਰਮ ਹਨ, ਇਸ ਤੋਂ ਇਲਾਵਾ ਦੱਖਣੀ ਪੂਰਬੀ ਹਿੱਸੇ ਦੇ ਹੇਲਮੰਡ ਅਤੇ ਕੰਧਾਰ ਸੂਬੇ ਵਿੱਚ ਵੀ ਸਰਗਰਮ ਹਨ। ਇਹ ਜਾਣਕਾਰੀ ਅਫ਼ਗਾਨ ਅਤੇ ਭਾਰਤੀ ਸੁਰੱਖਿਆ ਏਜੰਸੀਆਂ ਵੱਲੋਂ ਇਕੱਠੀ ਕੀਤੀ ਗਈ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)