ਨੀਨਾ ਗੁਪਤਾ ਨੇ ਦੱਸਿਆ ਕਿ ਕਿਵੇਂ ਵਿਆਹ ਦੇ ਐਨ ਮੌਕੇ ਉਨ੍ਹਾਂ ਦੇ ਸਾਥੀ ਨੇ ਉਨ੍ਹਾਂ ਨੂੰ ਛੱਡ ਦਿੱਤਾ ਸੀ - ਪ੍ਰੈੱਸ ਰਿਵੀਊ

ਨੀਨਾ ਗੁਪਤਾ ਨੇ ਅਦਾਕਾਰ ਕਰੀਨਾ ਕਪੂਰ ਨੂੰ ਦੱਸਿਆ ਕਿਵੇਂ ਉਸ ਵਿਅਕਤੀ ਨੇ ਉਨ੍ਹਾਂ ਨੂੰ ਧੋਖਾ ਦਿੱਤਾ, ਜਿਸ ਨਾਲ ਵਿਆਹ ਕਰਵਾਉਣਾ ਚਾਹੁੰਦੇ ਸਨ ਅਤੇ ਇੱਥੋਂ ਤੱਕ ਉਹ ਉਸ ਦੇ ਨਾਲ ਰਹਿੰਦੇ ਸਨ।

ਕਰੀਨਾ ਕਪੂਰ ਨੇ ਅਦਾਕਾਰਾ ਨੀਨਾ ਗੁਪਤਾ ਦੀ ਸਵੈ-ਜੀਵਨੀ ਜਾਰੀ ਕੀਤੀ, ਜਿਸ ਦਾ ਸਿਰਲੇਖ 'ਸੱਚ ਕਹੂ ਤੋਂ' ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇੱਕ ਇਸੰਟਾਗ੍ਰਮ ਪੋਸਟ ਵਿੱਚ ਕਰੀਨਾ ਅਤੇ ਨੀਨਾ 'ਇਕੱਲੇਪਨ' 'ਤੇ ਚਰਚਾ ਕਰ ਰਹੇ ਹਨ ਅਤੇ ਨੀਨਾ ਇਸ 'ਤੇ ਬੇਹੱਦ ਸਪੱਸ਼ਟਤਾ ਨਾਲ ਗੱਲ ਕਰ ਰਹੇ ਹਨ।

ਨੀਨਾ ਕਹਿ ਰਹੇ ਹਨ ਕਿ 'ਛੋਟੇ-ਮੋਟੇ ਅਫੇਅਰਸ ਹੋਣ ਤੋਂ ਇਲਾਵਾ, ਮੁੰਬਈ ਆਉਣ ਵਿੱਚ ਅਸਲ ਵਿੱਚ ਉਨ੍ਹਾਂ ਦਾ ਕੋਈ ਸਾਥੀ ਨਹੀਂ ਸੀ। ਹੁਣ ਉਨ੍ਹਾਂ ਦਾ ਵਿਆਹ ਵਿਵੇਕ ਮਹਿਰਾ ਨਾਲ ਹੋਇਆ ਹੈ।

ਨੀਨਾ, ਕਰੀਨਾ ਕਪੂਰ ਨੂੰ ਦੱਸ ਰਹੇ ਹਨ, "ਅਸਲ ਵਿੱਚ ਜਦੋਂ ਮੈਂ ਇਹ ਕਿਤਾਬ ਲਿਖ ਰਹੀ ਸੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਜ਼ਿੰਦਗੀ ਦੇ ਮੁੱਖ ਸਾਲਾਂ ਦੌਰਾਨ ਮੈਂ ਪ੍ਰੈਮੀ ਅਤੇ ਪਤੀ ਬਿਨਾਂ ਰਹੀ ਹਾਂ। ਮੈਂ ਬਿਲਕੁਲ ਇਕੱਲੀ ਸੀ।"

ਇਹ ਵੀ ਪੜ੍ਹੋ-

ਨੀਨਾ ਨੇ ਇਸ ਦੌਰਾਨ ਇੱਕ ਹੋਰ ਵਿਅਕਤੀ ਦਾ ਜ਼ਿਕਰ ਕੀਤਾ, ਜਿਸ ਨੇ ਐਨ ਮੌਕੇ 'ਤੇ, ਜਦੋਂ ਵਿਆਹ ਲਈ ਕੱਪੜੇ ਖਰੀਦ ਰਹੀ ਸੀ ਤਾਂ ਵਿਆਹ ਤੋਂ ਮਨ੍ਹਾਂ ਕਰ ਦਿੱਤਾ। "ਮੈਨੂੰ ਅੱਜ ਤੱਕ ਨਹੀਂ ਪਤਾ ਕੀ ਹੋਇਆ ਸੀ। ਪਰ ਅਜਿਹਾ ਹੋਇਆ, ਮੈਂ ਕੀ ਕਰ ਸਕਦੀ ਸੀ, ਮੈਂ ਫਿਰ ਅੱਗੇ ਵਧੀ।"

"ਮੈਂ ਉਸ ਨਾਲ ਵਿਆਹ ਕਰਨਾ ਚਾਹੁੰਦੀ ਸੀ ਅਤੇ ਉਸ ਦੇ ਮਾਤਾ-ਪਿਤਾ ਪ੍ਰਤੀ ਵੀ ਬਹੁਤ ਸਨਮਾਨ ਸੀ। ਮੈਂ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਘਰ ਵਿੱਚ ਹੀ ਰਹਿੰਦੀ ਸੀ।"

'ਕੋਰੋਨਾਵਾਇਰਸ ਵੁਹਾਨ ਦੀ ਲੈਬ'ਚੋਂ ਲੀਕ ਹੋਇਆ, ਇਸ ਦੇ ਕੋਈ ਸਬੂਤ ਨਹੀਂ ਹਨ'

ਇੱਕ ਮੋਹਰੀ ਵਾਇਰੋਲੋਜਿਸਟ ਨੇ ਦਿ ਨਿਊ ਯਾਰਕ ਟਾਈਮਜ਼ ਨੂੰ ਦੱਸਿਆ ਕਿ ਕੋਰੋਨਾਵਇਰਸ ਵੁਹਾਨ ਲੈਬ ਵਿੱਚੋਂ ਲੀਕ ਹੋਇਆ ਹੈ, ਇਸ ਗੱਲ ਦਾ ਕੋਈ ਸਬੂਤ ਨਹੀਂ ਹੈ। ਚੀਨ ਦੀ ਗੁਪਤਤਾ ਇਸ ਨੂੰ ਸਾਬਿਤ ਕਰਨਾ ਔਖਾ ਕਰਦੀ ਹੈ।

ਵਾਇਰੋਲੋਜਿਸਟ ਸ਼ੀ ਜ਼ੈਂਗਲੀ ਨੇ ਦੱਸਿਆ ਕਿ ਵੁਹਾਨ ਲੈਬ 'ਤੇ ਅਟਕਲਾਂ ਅਧਾਰਹੀਣ ਹਨ। ਪਰ ਚੀਨ ਦੀ ਸੁਰੱਖਿਆ ਇਸ ਨੂੰ ਸਾਬਿਤ ਕਰਨ ਲਈ ਮੁਸ਼ਕਲ ਬਣਾਉਂਦੀ ਹੈ।

ਦਰਅਸਲ, ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕੋਰੋਨਾਵਾਇਰਸ ਸ਼ਾਇਦ ਚੀਨ ਦੇ ਕੇਂਦਰੀ ਸ਼ਹਿਰ ਵੁਹਾਨ ਦੀ ਇੱਕ ਲੈਬ ਤੋਂ ਅਚਾਨਕ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਪੈਦਾ ਹੋਇਆ ਸੀ। ਵੁਹਾਨ 'ਚ ਹੀ ਸਭ ਤੋਂ ਪਹਿਲਾਂ ਕੋਰੋਨਾਵਾਇਰਸ ਦੀ ਪਛਾਣ ਸਾਹਮਣੇ ਆਈ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਪਹੁੰਚੇ ਹਾਈ ਕੋਰਟ, ਪੰਜਵੇਂ ਦਿਨ ਵੀ ਨਹੀਂ ਹੋਇਆ ਸਸਕਾਰ

ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦਾ ਪੰਜਵੇਂ ਦਿਨ ਵੀ ਅੰਤਿਮ ਸਸਕਾਰ ਨਹੀਂ ਹੋਇਆ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਜੈਪਾਲ ਦੇ ਪਿਤਾ ਉਸ ਦਾ ਦੁਬਾਰਾ ਪੋਸਟਮਾਰਟਮ ਕਰਵਾਉਣ ਦੀ ਮੰਗ 'ਤੇ ਅੜੇ ਹੋਏ ਹਨ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਮੰਗ ਮੰਨਣ ਤੋਂ ਇਨਕਾਰ ਕਰਨ ਤੋਂ ਬਾਅਦ ਭੁਪਿੰਦਰ ਸਿੰਘ ਭੁੱਲਰ ਨੇ ਹੁਣ ਹਾਈ ਕੋਰਟ ਦਾ ਰੁਖ਼ ਕੀਤਾ ਹੈ।

ਉਨ੍ਹਾਂ ਨੇ ਸਾਫ਼ ਕਿਹਾ ਹੈ ਕਿ ਪੋਸਟਮਾਰਟਮ ਤੋਂ ਪਹਿਲਾਂ ਪੁੱਤ ਦਾ ਸਸਕਾਰ ਨਹੀਂ ਕਰਨਗੇ।

ਉਨ੍ਹਾਂ ਨੂੰ ਸ਼ੱਕ ਹੈ ਕਿ ਪਹਿਲਾਂ ਜੈਪਾਲ ਨਾਲ ਕੁੱਟਮਾਰ ਕੀਤੀ ਗਈ ਹੈ, ਜਿਸ ਦੌਰਾਨ ਉਸ ਦੀਆਂ ਬਾਂਹ ਦੀਆਂ ਕੁਝ ਪਸਲੀਆਂ ਟੁੱਟ ਗਈਆਂ ਸਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)