ਮੇਹੁਲ ਚੌਕਸੀ ਦੀਆਂ ਜੇਲ੍ਹ ਤੋਂ ਸੱਟਾਂ ਲੱਗੀਆਂ ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇ- ਪ੍ਰੈੱਸ ਰਿਵੀਊ

ਮੇਹੁਲ ਚੌਕਸੀ

ਤਸਵੀਰ ਸਰੋਤ, ANI via Antigua News Room

ਸ਼ਨੀਵਾਰ ਨੂੰ ਭਾਰਤ ਤੋਂ ਭਗੌੜੇ ਹੀਰਾ ਕਾਰੋਬਾਰੀ ਅਤੇ ਪੀਐੱਨਬੀ ਬੈਂਕ ਘੁਟਾਲੇ ਵਿੱਚ ਲੋੜੀਂਦੇ ਮੇਹੁਲ ਚੋਕਸੀ ਦੀਆਂ ਜੇਲ੍ਹ ਵਿੱਚ ਲਈਆਂ ਗਈਆ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

ਖ਼ਬਰ ਏਜੰਸੀ ਏਐੱਨਆਈ ਨੇ ਐਂਟੀਗੁਆਨਿਊਜ਼ਰੂਮ ਦੇ ਹਵਾਲੇ ਨਾਲ ਭਾਰਤ ਤੋਂ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਦੀਆਂ ਜੇਲ੍ਹ ਵਿੱਚ ਬੰਦ ਹੋਣ ਤੋਂ ਬਾਅਦ ਦੀਆਂ ਪਹਿਲੀਆਂ ਤਸਵੀਰਾਂ ਨਸ਼ਰ ਕੀਤੀਆਂ ਹਨ।

ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੇਹੁਲ ਦੀ ਇੱਕ ਅੱਖ ਲਾਲ ਹੈ ਅਤੇ ਬਾਹਾਂ 'ਤੇ ਵੀ ਨੀਲ ਪਏ ਹੋਏ ਹਨ।

ਇਹ ਵੀ ਪੜ੍ਹੋ:

ਏਐੱਨਆਈ ਮੁਤਾਬਕ ਮੇਹੁਲ ਦੇ ਡੌਮਿਨਿਕਾ ਦੇ ਵਕੀਲ ਨੇ ਉਸ ਕੋਲ 23 ਮਈ ਨੂੰ ਪੁਸ਼ਟੀ ਕੀਤੀ ਸੀ ਕਿ ਮੇਹੁਲ ਨੂੰ ਅਗਵਾ ਕਰ ਕੇ ਕੁੱਟਿਆ-ਮਾਰਿਆ ਗਿਆ ਹੈ।

ਉਨ੍ਹਾਂ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ ਅਤੇ ਪਿੰਡੇ 'ਤੇ ਕਈ ਥਾਈਂ ਸੜੇ ਦੇ ਨਿਸ਼ਾਨ ਸਨ ( ਜੋ ਕਿਸੇ ਬਿਜਲਈ ਉਪਕਰਨ ਨਾਲ ਬਣੇ ਹੋਣਗੇ)।

ਮੇਹੁਲ ਚੌਕਸੀ ਦੇ ਵਕੀਲ ਦਾ ਦਾਅਵਾ ਹੈ ਕਿ ਉਸ ਦੇ ਕਲਾਈਂਟ ਦੇ ਪਿੰਡੇ ਉੱਪਰ ਨੀਲ ਕਿਸੇ ਬਿਜਲਈ ਉਪਕਰਨ ਕਾਰਨ ਪਏ ਹਨ

ਤਸਵੀਰ ਸਰੋਤ, ANI via Antigua News Room

ਤਸਵੀਰ ਕੈਪਸ਼ਨ, ਮੇਹੁਲ ਚੌਕਸੀ ਦੇ ਵਕੀਲ ਦਾ ਦਾਅਵਾ ਹੈ ਕਿ ਉਸ ਦੇ ਕਲਾਈਂਟ ਦੇ ਪਿੰਡੇ ਉੱਪਰ ਨੀਲ ਕਿਸੇ ਬਿਜਲਈ ਉਪਕਰਨ ਕਾਰਨ ਪਏ ਹਨ

ਇਸ ਤੋਂ ਪਹਿਲਾਂ ਮੇਹੁਲ ਚੌਕਸੀ ਵੱਲ਼ੋਂ ਦਾਇਰ ਹੈਬੀਅਸ ਕੌਰਪਸ ਪਟੀਸ਼ਨ ਦਾ ਸੰਗਿਆਨ ਲੈਂਦੇ ਹੋਏ ਈਸਟਰਨ ਕੈਰੇਬੀਅਨ ਸੁਪਰੀਮ ਕੋਰਟ ਨੇ ਡੌਮਿਨਿਕੋ ਦੇ ਅਧਿਕਾਰੀਆਂ 'ਤੇ ਮੇਹੁਲ ਨੂੰ ਦੇਸ਼ ਤੋਂ ਬਾਹਰ ਭੇਜਣ 'ਤੇ ਰੋਕ ਲਗਾ ਦਿੱਤੀ ਸੀ।

ਭਾਵ ਮੇਹੁਲ ਨੂੰ 2 ਜੂਨ ਤੋਂ ਪਹਿਲਾਂ ਭਾਰਤ ਵੀ ਨਹੀਂ ਭੇਜਿਆ ਜਾ ਸਕਦਾ ਸੀ।

ਕਾਲੀ ਫੰਗਸ: ਬਠਿੰਡਾ ਵਿੱਚ 3 ਦਿਨਾਂ ਵਿੱਚ 4 ਮੌਤਾਂ

ਬਲੈਕ ਫੰਗਸ

ਬਠਿੰਡਾ ਜਿਲ੍ਹੇ ਵਿੱਚ ਪਿਛਲੇ ਤਿੰਨ ਦਿਨਾਂ ਦੌਰਾਨ ਬਲੈਕ ਫੰਗਸ ਦੇ ਸੱਤ ਨਵੇਂ ਕੇਸ ਸਾਹਮਣੇ ਆਏ ਹਨ ਅਤੇ ਚਾਰ ਮੌਤਾਂ ਹੋਈਆਂ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸਰਾਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ ਸੂਬੇ ਵਿੱਚ ਕਾਲੀ ਫੰਗਸ ਦੇ 45 ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 25 ਸਿਰਫ਼ ਬਠਿੰਡੇ ਤੋਂ ਹਨ।

ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਬਲੈਕ ਫੰਗਸ ਦੇ ਇਲਾਜ ਦੀ ਸੁਵਿਧਾ ਨਾ ਹੋਣ ਕਾਰਨ ਸਥਾਨਕ ਏਮਜ਼ ਵਿੱਚ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਸਿਹਤ ਮਾਹਰ ਵਿਟੁਲ ਕੇ ਗੁਪਤਾ ਮੁਤਾਬਕ ਹਾਲਾਂਕਿ ਬਲੈਕ ਫੰਗਸ ਦੇ ਕਾਰਨਾਂ ਦਾ ਅਧਿਐਨ ਕੀਤਾ ਜਾ ਰਿਹਾ ਹੈ।

''ਪਰ ਫਿਰ ਵੀ ਕੋਵਿਡ ਮਰੀਜ਼ਾਂ ਨੂੰ ਅਨਹਾਈਜਿਨਕ ਤਰੀਕੇ ਨਾਲ ਦਿੱਤੀ ਗਈ ਆਕਸੀਜਨ ਉਹ ਵੀ ਸਨਅਤੀ, ਸਟੀਰੋਇਡਸ ਦੀ ਬੇਲੋੜੀ ਵਰਤੋਂ,ਗੰਦੇ ਮਾਸਕਾਂ ਦੀ ਵਰਤੋਂ, ਦੂਸ਼ਿਤ ਹਿਊਮਿਡੀਫਾਇਰ, ਘੱਟ ਆਕਸੀਜਨ, ਸ਼ੂਗਰ, ਖੂਨ ਵਿੱਚ ਲੋਹੇ ਦਾ ਉੱਚਾ ਪੱਧਰ, ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਦਾ ਦਮਨ, ਲੰਬੇ ਸਮੇਂ ਤੱਕ ਹਸਪਤਾਲ ਵਿੱਚ ਰਹਿਣਾ, ਮਕੈਨੀਕਲ ਵੈਂਟੀਲੇਟਰ ਅਤੇ ਜਿੰਕ ਦੀ ਵਧੇਰੇ ਮਾਤਰਾ ਵਰਗੇ ਕਾਰਨ ਹੋ ਸਕਦੇ ਹਨ।''

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕੋਵਿਡ-19 ਕਾਰਨ ਅਨਾਥ ਬੱਚਿਆਂ ਨੂੰ ਪੀਐੱਮ ਕੇਅਰ ਫੰਡ ਵਿੱਚੋਂ ਮਿਲੇਗੀ ਮਦਦ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਮਾਂ ਦੀ ਕਬਰ ਪੁੱਟਣ ਵਾਲੀ ਕੁੜੀ ਦੇ ਹਵਾਲੇ ਤੋਂ ਜਾਣੋ ਕੋਰੋਨਾ ਕਰਕੇ ਅਨਾਥ ਬੱਚਿਆਂ ਦਾ ਹਾਲ

ਭਾਰਤ ਸਰਕਾਰ ਨੇ ਇੱਕ ਅਹਿਮ ਫ਼ੈਸਲਾ ਲੈਂਦਿਆਂ ਕੋਵਿਡ-19 ਕਾਰਨ ਆਪਣੇ ਦੋਵੇਂ ਮਾਪੇ, ਇੱਕ ਮਾਪੇ ਵਾਲੇ ਜਾਂ ਜੋ ਲੋਕ ਕੋਵਿਡ ਕਾਰਨ ਅਨਾਥ ਹੋਣ ਵਾਲੇ ਬੱਚਿਆਂ ਨੂੰ ਗੋਦ ਲੈਣਗੇ ਉਨ੍ਹਾਂ ਲਈ ਵਿੱਤੀ ਮਦਦ ਦਾ ਐਲਾਨ ਕੀਤਾ ਹੈ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਇਹ ਮਦਦ ਪੀਐੱਮ ਕੇਅਰ ਫੰਡ ਵਿੱਚੋਂ ਮੁਹੱਈਆ ਕਰਵਾਈ ਜਾਵੇਗੀ।

ਇੱਕ ਹੋਰ ਫ਼ੈਸਲੇ ਮੁਤਾਬਕ ਇੰਪਲਾਈਜ਼ ਸਟੇਟ ਇਨਸ਼ਿਓਰੈਂਸ ਕਾਰਪੋਰੇਸ਼ਨ ਤਹਿਤ ਮਿਲਣ ਵਾਲੀ ਪੈਨਸ਼ਨ ਹੁਣ ਇਸ ਸਕੀਮ ਵਿੱਚ ਰਜਿਸਟਰਡ ਸਾਰੇ ਲੋਕਾਂ ਨੂੰ ਮਿਲੇਗੀ।

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਇਮਪਲਾਈਜ਼ ਡਿਪੌਜ਼ਿਟ ਲਿੰਕ ਇਨਸ਼ਿਓਰੈਂਸ ਸਕੀਮ ਦੇ ਅੰਦਰ ਵੀ ਸਾਰੇ ਰਿਜਸਟਰਡ ਆਸ਼ਰਿਤ ਮੈਂਬਰਾਂ ਨੂੰ ਪੈਨਸ਼ਨ ਕਵਰ ਦੇਣ ਦੀ ਗੱਲ ਦੁਹਰਾਈ ਗਈ।

ਨਰਿੰਦਰ ਮੋਦੀ

ਤਸਵੀਰ ਸਰੋਤ, PM MODI/YOUTUBE

ਪ੍ਰਧਾਨ ਮੰਤਰੀ ਨੇ ਇੱਕ ਟਵੀਟ ਵਿੱਚ ਕਿਹਾ ਕਿ ਇਸ ਨਾਲ ਪੈਨਸ਼ਨ ਸਕੀਮ ਨਾਲ ਆਪਣਾ ਕਮਾਊ ਮੈਂਬਰ ਗਵਾਉਣ ਵਾਲੇ ਪਰਿਵਾਰਾਂ ਨੂੰ ਆਰਥਿਕ ਤੰਗੀ ਦੇ ਸਮੇਂ ਵਿੱਚ ਮਦਦ ਮਿਲੇਗੀ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਇਹ ਐਲਾਨ ਇਸਤਰੀ ਅਤੇ ਬਾਲ ਵਿਕਾਸ ਮੰਤਰਾਲਾ ਦੇ ਬਿਆਨ ਕਿ ਦੇਸ਼ ਭਰ ਵਿੱਚ 577 ਬੱਚੇ ਕੋਵਿਡ ਕਾਰਨ ਅਨਾਥ ਹੋ ਗਏ ਹਨ ਤੋਂ ਬਾਅਦ ਕੀਤਾ ਗਿਆ ਹੈ।

ਪੀਐੱਮ ਕੇਅਰ ਫੰਡ ਵਿੱਚੋਂ ਹੀ ਕੋਵਿਡ ਕਾਰਨ ਅਨਾਥ ਹੋਣ ਵਾਲੇ ਹਰੇਕ ਬੱਚੇ ਲਈ 10 ਲੱਖ ਰੁਪਏ ਦੀ ਰਾਸ਼ੀ ਰਾਖਵੀਂ ਰੱਖੀ ਜਾਵੇਗੀ।

ਇਸ ਰਾਸ਼ੀ ਵਿੱਚੋਂ 18 ਸਾਲ ਦੀ ਉਮਰ ਤੋਂ ਬਾਅਦ ਬੱਚੇ ਨੂੰ 23 ਸਾਲ ਦੀ ਉਮਰ ਤੱਕ ਉਚੇਰੀ ਸਿੱਖਿਆ ਹਾਸਲ ਕਰਨ ਦੌਰਾਨ ਵਜੀਫ਼ੇ ਦੇ ਰੂਪ ਵਿੱਚ ਦਿੱਤੀ ਜਾਵੇਗੀ ਅਤੇ 23 ਸਾਲ ਦਾ ਹੋਣ 'ਤੇ ਇਹ ਦੱਸ ਲੱਖ ਰੁਪਏ ਦੀ ਇਕਮੁਸ਼ਤ ਰਾਸ਼ੀ ਉਸ ਨੂੰ ਆਪਣੀ ਨਿੱਜੀ ਜਾਂ ਪੇਸ਼ੇਵਰ ਵਰਤੋਂ ਲਈ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)