ਕੋਰੋਨਾਵਾਇਰਸ: ਨੌਕਰੀ ਛੱਡ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਨ ਵਾਲੀ ਔਰਤ- 5 ਅਹਿਮ ਖ਼ਬਰਾਂ

ਓਡੀਸ਼ਾ ਦੀ ਨਰਸ ਮਧੂਸਮਿਤਾ ਪਰੂਸਤੀ ਨਰਸਿੰਗ ਦੀ ਨੌਕਰੀ ਛੱਡ ਕੇ ਲਾਵਾਰਿਸ ਲਾਸ਼ਾਂ ਦੀ ਸਸਕਾਰ ਕਰ ਰਹੀ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਮਧੂਸਮਿਤਾ ਦਾ ਕਹਿਣਾ ਹੈ, "ਮੈਂ ਭੁਵਨੇਸ਼ਵਰ ਵਿੱਚ ਢਾਈ ਸਾਲਾਂ ਵਿੱਚ 500 ਲਾਸ਼ਾਂ ਦਾ ਅਤੇ ਪਿਛਲੇ ਇੱਕ ਸਾਲ ਵਿੱਚ 300 ਤੋਂ ਵੱਧ ਕੋਵਿਡ ਨਾਲ ਮਰਨ ਵਾਲਿਆਂ ਦੀ ਅੰਤਿਮ ਸੰਸਕਾਰ ਕਰ ਚੁੱਕੀ ਹਾਂ।"

"ਔਰਤ ਹੋਣ ਕਰਕੇ ਮੇਰੀ ਆਲੋਚਨਾ ਵੀ ਹੋਈ ਪਰ ਮੇਰੇ ਪਤੀ ਨੇ ਮੇਰਾ ਸਾਥ ਦਿੱਤਾ।"

ਮਧੂਸਮਿਤਾ ਨੇ ਕੋਲਕਾਤਾ ਦੇ ਫੋਰਟਿਸ ਹਸਪਤਾਲ ਵਿੱਚ ਨਰਸ ਵਜੋਂ ਕੰਮ ਕਰਦੀ ਸੀ ਅਤੇ ਉਨ੍ਹਾਂ ਨੇ ਆਪਣੇ ਪਤੀ ਨਾਲ ਭੁਵਨੇਸ਼ਨਰ ਵਿੱਚ ਕੋਵਿਡ ਲਾਗ ਵਾਲੇ ਮਰਨ ਵਾਲੇ ਲੋਕਾਂ ਅਤੇ ਲਾਵਾਰਿਸ ਦੇਹਾਂ ਦਾ ਸਸਕਾਰ ਕਰਨ ਲਈ ਨੌਕਰੀ ਛੱਡ ਦਿੱਤੀ। ਬੀਤੇ ਦਿਨ ਦੀਆਂ ਖ਼ਾਸ ਖ਼ਬਰਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਪੰਜਾਬ ਪੁਲਿਸ ਜਿਨ੍ਹਾਂ ਨੂੰ KTF ਦੇ ਅੱਤਵਾਦੀ ਦੱਸ ਰਹੀ ਉਹ ਕੌਣ ਹਨ ਤੇ ਉਨ੍ਹਾਂ ਦੇ ਕੈਨੇਡਾ ਨਾਲ ਕੀ ਸਬੰਧ

ਪੰਜਾਬ ਪੁਲਿਸ ਨੇ ਸ਼ਨੀਵਾਰ ਰਾਤ ਨੂੰ ਡੇਰਾ ਸੱਚਾ ਸੌਦਾ ਪ੍ਰੇਮੀ ਦੇ ਕਤਲ ਮਾਮਲੇ ਵਿਚ ਦੋ ਕਥਿਤ ਖ਼ਾਲਿਸਤਾਨ ਟਾਈਗਰ ਫੋਰਸ ਦੇ 2 ਕਾਰਕੁਨਾਂ ਨੂੰ ਫੜ੍ਹਨ ਦਾ ਦਾਅਵਾ ਕੀਤਾ ਹੈ।

ਆਪਣੇ ਅਧਿਕਾਰਤ ਟਵਿੱਟਰ ਹੈਂਡਲ ਉੱਤੇ ਪੰਜਾਬ ਪੁਲਿਸ ਨੇ ਟਵੀਟ ਰਾਹੀਂ ਅਤੇ ਬਆਦ ਵਿਚ ਪ੍ਰੈਸ ਨੋਟ ਜਾਰੀ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਪੁਲਿਸ ਨੇ ਬਕਾਇਦਾ ਪ੍ਰੈਸ ਨੋਟ ਜਾਰੀ ਕਰਕੇ ਇਹ ਵੀ ਦਾਅਵਾ ਕੀਤਾ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਤਾਰ ਖਾਲਿਸਤਾਨ ਟਾਈਗਰ ਫੋਰਸ ਦੇ ਨਿਰਦੇਸ਼ਾਂ 'ਤੇ ਫਿਲੌਰ ਵਿਚ ਪਾਦਰੀ 'ਤੇ ਫਾਇਰਿੰਗ ਵਾਲੇ ਕੇਸ ਨਾਲ ਵੀ ਜੁੜੇ ਹੋਏ ਸਨ। ਪੁਲਿਸ ਮੁਤਾਬਕ ਉਸ ਨੂੰ 1 ਭਗੌੜੇ ਮੁਲਜ਼ਮ ਦੀ ਭਾਲ ਹੈ ਅਤੇ 3 ਸਹਿ-ਸਾਜ਼ਿਸ਼ਕਰਤਾ ਕੈਨੇਡਾ ਵਿੱਚ ਹਨ।

ਪੁਲਿਸ ਮੁਤਾਬਕ ਗ੍ਰਿਫਤਾਰ ਦੋਵੇਂ ਵਿਅਕਤੀ ਕੇ.ਟੀ.ਐਫ. ਦੇ ਕਨੇਡਾ ਅਧਾਰਤ ਮੁਖੀ ਹਰਦੀਪ ਸਿੰਘ ਨਿੱਝਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ। ਇਨ੍ਹਾਂ ਬਾਰੇ ਵਿਸਥਾਰ 'ਚ ਜਾਨਣ ਲਈ ਇੱਥੇ ਕਲਿੱਕ ਕਰੋ।

ਲੈਲਾ ਖ਼ਾਲਿਦ: ਕਿਵੇਂ ਬਣੀ ਸੀ ਫ਼ਸਲਤੀਨੀ ਖਾੜਕੂਆਂ ਦੀ ਪੋਸਟਰ ਗਰਲ

29 ਅਗਸਤ 1969 ਦਾ ਦਿਨ, ਰੋਮ ਹਵਾਈ ਅੱਡੇ 'ਤੇ ਚਿੱਟਾ ਸੂਟ ਅਤੇ ਸਨ ਹੈਟ ਪਹਿਨ ਕੇ, ਵੱਡਾ ਧੁੱਪ ਦਾ ਚਸ਼ਮਾ ਲਗਾ ਕੇ ਇੱਕ 25 ਸਾਲਾ ਮੁਟਿਆਰ ਫਲਾਈਟ TWA 840 ਦਾ ਇੰਤਜ਼ਾਰ ਕਰ ਰਹੀ ਸੀ।

ਅੰਦਰੋਂ ਉਹ ਬਹੁਤ ਘਬਰਾਈ ਹੋਈ ਸੀ। ਹੌਲੀਵੁੱਡ ਅਦਾਕਾਰਾ ਅੋਡਰੀ ਹੇਪਬਰਨ ਦੀ ਤਰ੍ਹਾਂ ਦਿਖਣ ਵਾਲੀ ਇਹ ਮੁਟਿਆਰ ਏਅਰਪੋਰਟ ਸਿਕਿਓਰਿਟੀ ਨੂੰ ਝਾਂਸਾ ਦੇ ਕੇ ਇੱਕ ਪਿਸਤੌਲ ਅਤੇ ਦੋ ਹੈਂਡ ਗ੍ਰੇਨੇਡ ਅੰਦਰ ਲਿਆਉਣ ਵਿੱਚ ਸਫਲ ਹੋ ਗਈ ਸੀ।

ਲੈਲਾ ਅਤੇ ਉਸ ਦੇ ਸਾਥੀ ਇਸਾਵੀ ਨੇ ਜਾਣਬੁੱਝ ਕੇ ਫਸਟ ਕਲਾਸ ਵਿੱਚ ਆਪਣੀਆਂ ਸੀਟਾਂ ਬੁੱਕ ਕੀਤੀਆਂ ਸਨ ਤਾਂ ਕਿ ਉਨ੍ਹਾਂ ਨੂੰ ਜਹਾਜ਼ ਦੇ ਕੌਕਪਿਟ ਤੱਕ ਪਹੁੰਚਣ ਵਿੱਚ ਆਸਾਨੀ ਹੋਵੇ।

ਜਹਾਜ਼ ਵਿੱਚ ਲੈਲਾ ਖ਼ਾਲਿਦ ਅਤੇ ਸਲੀਮ ਇਸਾਵੀ ਦੀਆਂ ਸੀਟਾਂ ਕੋਲ-ਕੋਲ ਸਨ। ਏਅਰਹੋਸਟੈੱਸ ਨੂੰ ਕਿਹਾ ਕਿ ਉਸ ਨੂੰ ਠੰਢ ਲੱਗ ਰਹੀ ਹੈ ਅਤੇ ਉਸ ਦੇ ਢਿੱਡ ਵਿੱਚ ਦਰਦ ਹੈ, ਇਸ ਲਈ ਤੁਸੀਂ ਮੈਨੂੰ ਇੱਕ ਹੋਰ ਕੰਬਲ ਦੇ ਦਿਓ। ਕੰਬਲ ਮਿਲਦੇ ਹੀ ਲੈਲਾ ਨੇ ਆਪਣੇ ਹੈਂਡ ਗ੍ਰੇਨੇਡ ਅਤੇ ਪਿਸਤੌਲ ਕੰਬਲ ਦੇ ਹੇਠ ਰੱਖ ਦਿੱਤੇ ਤਾਂ ਕਿ ਉਨ੍ਹਾਂ ਤੱਕ ਆਸਾਨੀ ਨਾਲ ਪਹੁੰਚਿਆ ਜਾ ਸਕੇ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਪੌਜ਼ੀਟਿਵਿਟੀ ਅਨਲਿਮੀਟਿਡ: ਐਮਰਜੈਂਸੀ ਵੇਲੇ ਦੀ ਇੰਦਰਾ ਗਾਂਧੀ ਦੀ ਨੀਤੀ ਨਾਲ ਕਿਵੇਂ ਮੇਲ ਖਾ ਰਹੀ ਹੈ ਸੰਘ ਤੇ ਭਾਜਪਾ ਦੀ ਪਹੁੰਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਸਰਕਾਰ ਦੇ ਕਈ ਆਲੋਚਕਾਂ ਤੇ ਮਾਹਰਾਂ ਦਾ ਕਹਿਣਾ ਹੈ ਕਿ ਵੱਧ ਲਾਗ ਵਾਲਾ ਵੈਰੀਐਂਟ, ਅਧਿਕਾਰਤ ਅਣਗੌਲਾਪਣ ਅਤੇ ਮੌਜੂਦਾ ਸੰਕਟ ਦੀ ਤਿਆਰੀ ਵਿੱਚ ਅਸਫ਼ਲਤਾ ਕਾਰਨ ਵਾਧਾ ਹੋਇਆ ਹੈ।

ਆਕਸੀਜਨ ਦੀ ਘਾਟ ਕਾਰਨ ਲੋਕ ਆਪਣੇ ਘਰਾਂ, ਹਸਪਤਾਲਾਂ ਅਤੇ ਭੀੜ-ਭਾੜ ਵਾਲੇ ਐਮਰਜੈਂਸੀ ਵਾਲੇ ਕਮਰਿਆਂ ਦੇ ਬਾਹਰ ਦਮ ਤੋੜ ਦਿੱਤਾ।

ਬੈੱਡਾਂ ਲਈ ਧੱਕੇ ਖਾਣਾ, ਆਕਸੀਜਨ, ਮੈਡੀਕਲ ਉਪਕਰਨ ਅਤੇ ਦਵਾਈਆਂ ਨੂੰ ਬਲੈਕ ਮਾਰਕਿਟ ਵਿੱਚੋਂ ਖਰੀਦਣ ਲਈ ਮਜਬੂਰ ਪਰਿਵਾਰ ਸਦਮੇ ਵਿੱਚ ਹਨ ਤੇ ਆਰਥਿਕ ਤੌਰ 'ਤੇ ਬਰਬਾਦ ਹੋ ਗਏ ਹਨ।

ਭਾਰਤੀ ਆਪਣੇ ਪਿਆਰਿਆਂ ਦੀਆਂ ਲਾਸ਼ਾਂ ਆਪਣੇ ਮੋਢਿਆਂ, ਰਿਕਸ਼ਿਆਂ ਅਤੇ ਮੋਟਰਸਾਈਕਲਾਂ 'ਤੇ ਢੋਹ ਰਹੇ ਹਨ। ਸ਼ਮਸ਼ਾਨ ਘਾਟ ਭਰੇ ਹੋਏ ਹਨ।

ਵਿਸ਼ਲੇਸ਼ਕ ਦਾ ਕਹਿਣਾ ਹੈ, "ਉਹ ਇਸ ਗੱਲ ਨਾਲ ਮਿਲਦੇ-ਜੁਲਦੇ ਹਨ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਦੋਂ 1975 ਵਿਚ ਨਾਗਰਿਕ ਅਜ਼ਾਦੀ ਨੂੰ ਮੁਅੱਤਲ ਕਰਨ ਅਤੇ 21 ਮਹੀਨਿਆਂ ਦੀ ਦੇਸ਼-ਵਿਆਪੀ ਐਮਰਜੈਂਸੀ ਲਾਗੂ ਕਰਨ ਤੋਂ ਬਾਅਦ ਪ੍ਰਤੀਕਿਰਿਆ ਦਿੱਤੀ ਸੀ। ਵਿਸਥਾਰ 'ਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

'ਇੱਕ ਹਫ਼ਤੇ ਵਿੱਚ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਨੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ'

ਤੱਕੀਪੁਰ ਪਿੰਡ ਪਿਛਲੇ ਦਿਨੀਂ ਉਸ ਸਮੇਂ ਚਰਚਾ ਵਿੱਚ ਆਇਆ ਸੀ ਜਦੋਂ ਇੱਥੇ ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਅਚਾਨਕ ਹਫ਼ਤੇ ਦੇ ਅੰਦਰ-ਅੰਦਰ ਮੌਤ ਹੋ ਗਈ।

ਪਹਿਲਾਂ ਮੌਤਾਂ ਨੂੰ ਕੋਰੋਨਾਵਾਇਰਸ ਦੇ ਨਾਲ ਜੋੜਿਆ ਗਿਆ ਅਤੇ ਬਾਅਦ ਵਿੱਚ ਮੈਡੀਕਲ ਰਿਪੋਰਟ ਤੋਂ ਸਪੱਸ਼ਟ ਹੋਇਆ ਕਿ ਮ੍ਰਿਤਕਾਂ ਵਿੱਚ ਸਿਰਫ਼ ਇੱਕ ਕੋਵਿਡ ਪੌਜ਼ੀਟਿਵ ਸੀ ਤੇ ਬਾਕੀ ਦੋ ਦੀ ਮੌਤ ਦੂਜੀਆਂ ਬਿਮਾਰੀਆਂ ਕਾਰਨ ਹੋਈ ਸੀ।

ਇਸ ਤੋਂ ਬਾਅਦ ਪੂਰੇ ਪਿੰਡ 'ਚ ਸਿਹਤ ਮਹਿਕਮੇ ਦੀ ਟੀਮ ਵੱਲੋਂ ਰੈਪਿਡ ਐਂਟੀਜਨ ਟੈਸਟ ਕੀਤੇ ਜਾ ਰਹੇ ਹਨ।

ਪਿੰਡ ਵਾਸੀ ਧਰਮਿੰਦਰ ਸਿੰਘ ਦੱਸਦੇ ਹਨ ਕਿ ਤਿੰਨ ਮੌਤਾਂ ਤੋਂ ਬਾਅਦ ਪਿੰਡ 'ਚ ਸਹਿਮ ਦਾ ਮਾਹੌਲ ਹੋ ਗਿਆ।

ਇਸ ਤੋਂ ਇਲਾਵਾ ਕੁਝ ਮੀਡੀਆ ਰਿਪੋਰਟਾਂ 'ਚ ਤਿੰਨੇ ਮੌਤਾਂ ਨੂੰ ਕੋਵਿਡ ਨਾਲ ਜੋੜ ਦਿੱਤਾ ਗਿਆ, ਜਿਸ ਕਾਰਨ ਪੂਰਾ ਪਿੰਡ ਸਦਮੇ ਵਿੱਚ ਆ ਗਿਆ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)