ਪੌਜ਼ੀਟਿਵਿਟੀ ਅਨਲਿਮੀਟਿਡ: ਐਮਰਜੈਂਸੀ ਵੇਲੇ ਦੀ ਇੰਦਰਾ ਗਾਂਧੀ ਦੀ ਨੀਤੀ ਨਾਲ ਕਿਵੇਂ ਮੇਲ ਖਾ ਰਹੀ ਹੈ ਸੰਘ ਤੇ ਭਾਜਪਾ ਦੀ ਪਹੁੰਚ

    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

"ਇਹ ਔਖਾ ਵੇਲਾ ਹੈ। ਕਈ ਲੋਕ ਮਰ ਗਏ ਹਨ ਪਰ ਉਹ ਚਲੇ ਗਏ ਹਨ ਤੇ ਤੁਸੀਂ ਕੁਝ ਨਹੀਂ ਕਰ ਸਕਦੇ।"

ਇਨ੍ਹਾਂ ਦਾ ਸ਼ਬਦਾਂ ਦਾ ਪ੍ਰਗਟਾਵਾ ਰਾਸ਼ਟਰੀ ਸਵੈਮ ਸੇਵਕ ਸੰਗਠਨ ਦੇ ਮੁਖੀ ਮੋਹਨ ਭਾਗਵਤ ਨੇ ਇੱਕ ਹਫ਼ਤਾਵਾਰੀ ਟੈਲੀਵਿਜ਼ਨ ਦੀ ਇੱਕ ਸੀਰੀਜ਼ 'ਪੌਜ਼ੀਟਿਵਿਟੀ ਅਨਲਿਮੀਟਿਡ' ਵਿੱਚ ਇੱਕ ਲੈਕਚਰ ਦੌਰਾਨ ਕੀਤਾ।

ਉਨ੍ਹਾਂ ਦਾ ਮੁੱਖ ਉਦੇਸ਼ ਕੋਰੋਨਾ ਮਹਾਮਾਰੀ ਦੀ ਦੂਜੀ ਭਿਆਨਕ ਲਹਿਰ ਦੌਰਾਨ ਲੋਕਾਂ ਦਾ ਮਨੋਬਲ ਵਧਾਉਣਾ ਸੀ, ਜਿਸ ਨੇ ਸੈਂਕੜੇ ਲੋਕਾਂ ਦੀ ਜਾਨ ਲੈ ਲਈ ਹੈ।

ਇਹ ਵੀ ਪੜ੍ਹੋ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਸਰਕਾਰ ਦੇ ਕਈ ਆਲੋਚਕਾਂ ਤੇ ਮਾਹਰਾਂ ਦਾ ਕਹਿਣਾ ਹੈ ਕਿ ਵੱਧ ਲਾਗ ਵਾਲਾ ਵੈਰੀਐਂਟ, ਅਧਿਕਾਰਤ ਅਣਗੌਲਾਪਣ ਅਤੇ ਮੌਜੂਦਾ ਸੰਕਟ ਦੀ ਤਿਆਰੀ ਵਿੱਚ ਅਸਫ਼ਲਤਾ ਕਾਰਨ ਵਾਧਾ ਹੋਇਆ ਹੈ।

ਭਾਗਵਤ ਨੇ ਕਿਹਾ, "ਲੋਕ ਜੋ ਸਾਨੂੰ ਛੱਡ ਗਏ ਹਨ ਉਹ ਇੱਕ ਤਰ੍ਹਾਂ ਨਾਲ ਆਜ਼ਾਦ ਹੋ ਗਏ ਹਨ ਕਿਉਂਕਿ ਉਨ੍ਹਾਂ ਨੂੰ ਇਸ ਹਾਲਾਤ ਦਾ ਹੋਰ ਸਾਹਮਣਾ ਨਹੀਂ ਕਰਨਾ ਪਵੇਗਾ। ਸਾਨੂੰ ਸਾਹਮਣਾ ਕਰਨਾ ਪੈਣਾ ਹੈ ਅਤੇ ਇੱਕ-ਦੂਜੇ ਨੂੰ ਸੁਰੱਖਿਅਤ ਰੱਖਣਾ ਹੈ।"

"ਇਹ ਔਖਾ ਹੈ, ਦੁਖਾਂ ਭਰਿਆ ਸਮਾਂ ਹੈ। ਅਸੀਂ ਨਕਾਰਾਤਮਕ ਨਹੀਂ ਹੋ ਸਕਦੇ। ਸਾਨੂੰ ਸਕਾਰਾਤਮਕ ਰਹਿਣ ਹੋਵੇਗਾ ਅਤੇ ਸਾਡੇ ਸਰੀਰ ਨੂੰ ਨਕਾਰਾਤਮਕ ਰੱਖਣਾ ਹੋਵੇਗਾ।"

ਮਿਸ਼ਰਤ ਅਲੰਕਾਰਾਂ ਨੂੰ ਇੱਕ ਪਲ ਲਈ ਭੁੱਲ ਜਾਓ ਅਤੇ ਸਰਵਾਨਾਸ਼ੀ ਹਕੀਕਤ 'ਤੇ ਗੌਰ ਕਰੋ, ਜਿਸ ਨਾਲ ਭਾਰਤੀ ਨਜਿੱਠ ਰਹੇ ਹਨ।

ਅਧਿਕਾਰਤ ਅੰਕੜਿਆਂ ਮੁਤਾਬਕ, ਕੋਰੋਨਾਵਾਇਰਸ ਨਾਲ ਭਾਰਤ ਵਿੱਚ ਹੁਣ ਤੱਕ ਢਾਈ ਲੱਖ ਤੋਂ ਵੱਧ ਲੋਕ ਮਾਰੇ ਗਏ ਹਨ।

ਇਨ੍ਹਾਂ ਵਿਚੋਂ ਕਰੀਬ 40 ਫੀਸਦ ਲੋਕ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਮਾਰੇ ਗਏ ਹਨ। 2,20,000 ਲੋਕ ਲਾਗ ਨਾਲ ਪ੍ਰਭਾਵਿਤ ਹੋਏ ਹਨ ਅਤੇ ਅਪ੍ਰੈਲ ਦੇ ਹਰੇਕ ਦਿਨ ਔਸਤਨ ਕਰੀਬ 1500 ਲੋਕ ਇਸ ਬਿਮਾਰੀ ਨਾਲ ਮਾਰੇ ਗਏ ਹਨ। (ਅਸਲ, ਅੰਕੜ ਕਈ ਗੁਣਾ ਵੱਧ ਹੈ)

ਮੌਡਲਰਸ ਦੇ ਅੰਦਾਜ਼ੇ ਮੁਤਾਬਕ, ਮਈ ਵਿੱਚ ਇੱਕ ਲੱਖ ਤੋਂ ਵੱਧ ਲੋਕਾਂ ਦੇ ਮਰਨ ਦਾ ਖਦਸ਼ਾ ਹੈ।

ਆਕਸੀਜਨ ਦੀ ਘਾਟ ਕਾਰਨ ਲੋਕ ਆਪਣੇ ਘਰਾਂ, ਹਸਪਤਾਲਾਂ ਅਤੇ ਭੀੜ-ਭਾੜ ਵਾਲੇ ਐਮਰਜੈਂਸੀ ਵਾਲੇ ਕਮਰਿਆਂ ਦੇ ਬਾਹਰ ਦਮ ਤੋੜ ਦਿੱਤਾ।

ਬੈੱਡਾਂ ਲਈ ਧੱਕੇ ਖਾਣਾ, ਆਕਸੀਜਨ, ਮੈਡੀਕਲ ਉਪਕਰਨ ਅਤੇ ਦਵਾਈਆਂ ਨੂੰ ਬਲੈਕ ਮਾਰਕਿਟ ਵਿੱਚੋਂ ਖਰੀਦਣ ਲਈ ਮਜਬੂਰ ਪਰਿਵਾਰ ਸਦਮੇ ਵਿੱਚ ਹਨ ਤੇ ਆਰਥਿਕ ਤੌਰ 'ਤੇ ਬਰਬਾਦ ਹੋ ਗਏ ਹਨ।

ਵਾਇਰਸ ਪੇਂਡੂ ਇਲਾਕਿਆਂ ਵਿੱਚ ਫੈਲਣ ਕਾਰਨ, ਸੈਂਕੜੇ ਹੀ ਲਾਸ਼ਾਂ ਨਦੀ ਵਿੱਚ ਤੈਰਦੀਆਂ ਮਮਿਲੀਆਂ, ਸ਼ਾਇਦ ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਪਰਿਵਾਰ ਅੰਤਿਮ ਸੰਸਕਾਰ ਕਰਨ ਵਿੱਚ ਅਸਮਰੱਥ ਹੈ।

ਭਾਰਤੀ ਆਪਣੇ ਪਿਆਰਿਆਂ ਦੀਆਂ ਲਾਸ਼ਾਂ ਆਪਣੇ ਮੋਢਿਆਂ, ਰਿਕਸ਼ਿਆਂ ਅਤੇ ਮੋਟਰਸਾਈਕਲਾਂ 'ਤੇ ਢੋਹ ਰਹੇ ਹਨ। ਸ਼ਮਸ਼ਾਨ ਘਾਟ ਭਰੇ ਹੋਏ ਹਨ।

ਲਾਸ਼ਾਂ ਨੂੰ ਮੁਰਦਾਘਰਾਂ ਵਿੱਚ ਰੱਖਿਆ ਗਿਆ ਹੈ। ਨਾਗਰਿਕ ਆਪਣਿਆਂ ਨੂੰ ਗੁਆਉਣ ਕਾਰਨ ਗੁੱਸੇ ਵਿੱਚ ਅਤੇ ਸੁੰਨ ਪਏ ਹਨ। ਮਨੁੱਖੀ ਅਤੇ ਵਿੱਤੀ ਤੌਰ 'ਤੇ ਛੱਡੇ ਜਾਣ ਦੀ ਗੱਲ ਕਰ ਰਹੇ ਹਨ।

ਡਾਕਟਰਾਂ ਦਾ ਮੰਨਣਾ ਹੈ ਕਿ ਜੇਕਰ ਮਰੀਜ਼ਾਂ ਨੂੰ ਸਮੇਂ ਸਿਰ ਦਵਾਈਆਂ ਤੇ ਆਕਸੀਜਨ ਮਿਲ ਜਾਂਦੀ ਤਾਂ ਕਈ ਲੋਕਾਂ ਨੂੰ ਬਚਾਇਆ ਜਾ ਸਕਦਾ ਸੀ।

ਹੁਣ ਟੀਕੇ ਦੀ ਗੰਭੀਰ ਕਮੀ ਕਾਰਨ ਜੁਲਾਈ ਦੇ ਅੰਤ ਤੱਕ 250 ਮਿਲੀਅਨ ਲੋਕਾਂ ਨੂੰ ਟੀਕਾ ਲਗਾਉਣ ਯਤਨ ਨੂੰ ਖ਼ਤਰਾ ਪੈਦਾ ਹੋ ਗਿਆ ਹੈ।

ਭਾਗਵਤ ਦਾ ਮੰਨਣਾ ਹੈ ਕਿ ਸਕਾਰਾਤਮਕਤਾ ਦਾ ਛੋਟਾ ਜਿਹਾ ਡੋਜ਼ ਹਾਲਾਤ ਨੂੰ ਸੁਧਾਰ ਸਕਦੇ ਹਨ।

ਉਨ੍ਹਾਂ ਨੇ ਸਵੀਕਾਰ ਕੀਤਾ ਹੈ ਕਿ ਦੂਜੀ ਲਹਿਰ ਇੰਨੀ ਭਿਆਨ ਹੋਈ ਕਿਉਂਕਿ ਲੋਕਾ, ਸਰਕਾਰ ਅਤੇ ਅਧਿਕਾਰੀਆਂ ਨੇ "ਡਾਕਟਰਾਂ ਦੇ ਸੰਕੇਤਾਂ ਦਾ ਬਾਵਜੂਦ ਲਾਪਰਵਾਹੀ ਵਰਤੀ"।

ਜਦੋਂ ਬਾਹਰ ਮਹਾਮਾਰੀ ਫੈਲ ਰਹੀ ਸੀ ਤਾਂ ਸਰਕਾਰੀ ਅਧਿਕਾਰੀ "ਸਰਕਾਰ ਦੀ ਸਕਾਰਾਤਮਕ ਭੂਮਿਕਾ ਸਿਰਜਣ ਲਈ" ਹੋ ਰਹੀਆਂ ਵਰਕਸ਼ਾਪਾਂ ਵਿੱਚ ਲੱਗੇ ਹੋਏ ਸਨ।

ਨਕਾਰਾਤਮਕ ਵਿਚਾਰ ਮਦਦਗਾਰ ਨਹੀਂ ਹੋ ਸਕਦੇ ਪਰ ਦੁੱਖਾਂ ਦੀ ਛਾਂ ਵਿਚਾਵੇ ਸਕਾਰਾਤਮਕ ਭਾਵਨਾਵਾਂ ਮਦਦ ਕਰ ਸਕਦੀਆਂ ਹਨ।"

ਹੋਲੋਕੋਸਟ ਦੇ ਪੀੜਤ ਰਹੇ ਅਤੇ ਮਨੋਵਿਗਿਆਨੀ ਵਿਕਟਰ ਫ੍ਰੈਂਕਲ ਨੇ ਆਪਣੀ ਕਿਤਾਬ ਮੈਨਸ ਸਰਚ ਫਾਰ ਮੀਨਿੰਗ ਵਿੱਚ ਲਿਖਿਆ ਹੈ, "ਖੁਸ਼ੀ ਦਾ ਪਿੱਛਾ ਨਹੀਂ ਕੀਤਾ ਜਾ ਸਕਦਾ, ਇਹ ਹੋਣੀ ਚਾਹੀਦੀ ਹੈ।"

ਫ੍ਰੈਂਕਲ ਨੇ "ਤ੍ਰਾਸਦਿਕ ਆਸ਼ਾਵਾਦ" ਬਾਰੇ ਵੀ ਲਿਖਿਆ ਹੈ, ਇਸ ਦਾ ਮਤਲਬ ਹੈ ਨੁਕਸਾਨ, ਦਰਦ ਅਤੇ ਪੀੜਾ ਦੇ ਬਾਵਜੂਦ ਜੀਵਨ ਵਿੱਚ ਅਰਥ ਦੀ ਭਾਲ ਕਰਨਾ। ਜੋ ਕੁਝ ਡੂੰਘਾ ਵਿਅਕਤਿਤਵ ਹੈ।

ਪਰ ਇਸ ਸਕਾਰਤਾਮਕਤਾ ਦੇ ਮੂਲ ਵਿੱਚ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਆਲੋਚਨਾ ਨੂੰ ਦਬਾਉਣ ਲਈ ਕਹਾਣੀ ਨੂੰ ਕੰਟ੍ਰੋਲ ਕਰਨ ਲਈ ਮੋਦੀ ਸਰਕਾਰ ਦੀ ਇਕਪਾਸੜ ਸਨਕ ਹੈ।

ਇੱਕ ਮੁੱਖ ਸੰਚਾਰ ਸਲਾਹਕਾਰ ਦਿਲੀਪ ਚੈਰੀਅਨ ਬੜੇ ਅਜੀਬ ਢੰਗ ਨਾਲ ਕਹਿੰਦੇ ਹਨ, "ਸਕਾਰਾਤਮਕ ਹੋਣਾ ਆਪਣੇ ਆਪ ਵਿੱਚ ਇੱਕ ਜੋਖ਼ਮ ਭਰਿਆ ਸ਼ਬਦ ਹੈ। (ਵਾਇਰਸ ਲਈ) ਸਕਾਰਾਤਮਕ ਹੋਣਾ ਇੱਕ ਅਜਿਹੀ ਚੀਜ਼ ਹੈ, ਜਿਸ ਤੋਂ ਤੁਸੀਂ ਸਭ ਤੋਂ ਜ਼ਿਆਦਾ ਡਰਦੇ ਹੋ।"

ਮੋਦੀ ਸਰਕਾਰ ਦੀ ਦਿੱਕਤ ਬਾਰੇ ਚੈਰੀਅਨ ਦਾ ਕਹਿਣਾ ਹੈ, "ਸੰਕਟ ਨਾਲ ਨਜਿੱਠਣਾ ਲਈ "ਸੰਚਾਰ ਅਤੇ ਅਕਸ ਬਣਾਉਣਾ ਉਨ੍ਹਾਂ ਦੀ ਪਹਿਲੀ ਪਸੰਦ ਦਾ ਹਥਿਆਰ ਰਿਹਾ ਹੈ।"

ਉਨ੍ਹਾਂ ਨੇ ਮੈਨੂੰ ਦੱਸਿਆ, "ਇਸ ਮਾਮਲੇ ਵਿੱਚ ਪਸੰਦ ਦਾ ਪਹਿਲਾ ਹਥਿਆਰ ਵਿਗਿਆਨ ਹੋਣਾ ਚਾਹੀਦਾ ਹੈ ਅਤੇ ਹੋਰ ਕੁਝ ਨਹੀਂ। ਵਿਗਿਆਨ ਨਾਲ ਸੰਚਾਰ ਜਾਨਾਂ ਬਚਾਅ ਸਕਦਾ ਹੈ।"

ਇਸ ਸਾਲ ਦੀ ਸ਼ੁਰੂਆਤ ਵਿੱਚ ਪਹਿਲੀ ਲਹਿਰ ਰੁਕਣ ਤੋਂ ਬਾਅਦ, ਖੁਸ਼ਕਿਸਮਤੀ ਨਾਲ ਅਤੇ ਲਾਗ ਦੇ ਘੱਟ ਫੈਲਣ ਨਾਲ ਮੋਦੀ ਸਰਕਾਰ ਉਤਸ਼ਾਹਿਤ ਹੋ ਗਈ।

ਜਨਵਰੀ ਵਿੱਚ ਸਰਕਾਰ ਭਾਰਤ ਵਾਇਰਸ ਨੂੰ ਹਰਾਉਣ ਵਿੱਚ ਸਫ਼ਲ ਰਿਹਾ ਹੈ ਅਤੇ ਹੁਣ ਪੂਰੀ ਦੁਨੀਆਂ ਨੂੰ ਟੀਕੇ ਦੀ ਪੂਰਤੀ ਕਰੇਗਾ।

28 ਜਨਵਰੀ ਨੂੰ ਮੋਦੀ ਨੇ ਕਿਹਾ ਕਿ ਭਾਰਤ ਨੇ ਕੋਵਿਡ ਨੂੰ ਕੰਟ੍ਰੋਲ ਕਰਕੇ "ਦੁਨੀਆਂ ਨੂੰ ਆਪਦਾ ਤੋਂ ਬਚਾਇਆ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਦੋ ਮਹੀਨੇ ਬਾਅਦ, ਚੀਜ਼ਾਂ ਕੰਟ੍ਰੋਲ ਤੋਂ ਬਾਹਰ ਹੋ ਗਈਆਂ, ਵਾਇਰਸ ਦੇਸ਼ ਨੂੰ ਤਬਾਹ ਕਰ ਰਿਹਾ ਹੈ, ਜਨਤਕ ਸਿਹਤ ਪ੍ਰਣਾਲੀ ਵਿਗੜ ਦੀ ਕਹਾਰ 'ਤੇ ਪਹੁੰਚ ਗਈ ਸੀ ਅਤੇ ਟੀਕਾਕਰਨ ਮੁਹਿੰਮ ਵੀ ਹਿਲ ਗਈ ਸੀ।

ਦਿੱਲੀ ਵਿੱਚ ਥਿੰਕ ਟੈਂਕ ਵਿੱਚ ਸੈਂਟਰ ਫਾਰ ਪਾਲਸੀ ਰਿਸਰਚ ਦੇ ਐਸੋਸੀਏਟ ਰਿਸਰਚਰ ਅਸੀਮ ਅਲੀ ਮੁਤਾਬਕ, "ਹੁਣ ਆਪਣਿਆਂ ਨੂੰ ਗੁਆਉਣ ਵਾਲੇ ਅਤੇ ਬੈੱਡਾਂ ਤੇ ਦਵਾਈਆਂ ਲਈ ਧੱਕੇ ਖਾਣ ਵਾਲੇ ਪੀੜਤ ਲੋਕਾਂ ਲਈ ਇਸ ਤਰ੍ਹਾਂ ਸਕਾਰਾਤਮਕਤਾ ਦਾ ਸੱਦਾ ਸਰਕਾਰ ਖ਼ਿਲਾਫ਼ ਹੋਰ ਗੁੱਸਾ ਪੈਦਾ ਕਰ ਸਕਦਾ ਹੈ।"

ਆਲੋਚਕਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਗੁੱਸੇ ਵਿੱਚ ਲਿਆ ਜਾ ਰਿਹਾ ਹੈ ਕਿਉਂਕਿ ਉਹ ਆਪਣੀਆਂ ਅਸਫ਼ਲਤਾਵਾਂ ਨੂੰ ਸਵੀਕਾਰਨ ਤੋਂ ਇਨਕਾਰ ਕਰ ਰਹੀ ਹੈ ਅਤੇ ਵਿਰੋਧੀ ਧਿਰ 'ਤੇ ਨਕਾਰਾਤਮਕਤਾ ਫੈਲਾਉਣ ਦਾ ਇਲਜ਼ਾਮ ਲਗਾ ਰਹੀ ਹੈ।

ਸੀਨੀਅਰ ਆਗੂ ਨੇ ਪਿਛਲੇ ਹਫ਼ਤੇ ਪੱਤਰਾਕਾਰਾਂ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਕੀ ਟੀਕੇ ਦੀ ਕਮੀ ਕਾਰਨ ਸਰਕਾਰ ਖ਼ੁਦ ਨੂੰ ਫਾਂਸੀ ਲਗਾ ਲਏ।

ਭਾਜਪਾ ਨੇ ਪਿਛਲੇ ਹਫ਼ਤੇ ਆਪਣੇ ਅਕਸ ਦਾ ਬਚਾਅ ਕੀਤਾ ਅਤੇ ਕੁਝ ਤੱਥਾਂ ਨੂੰ ਟਵੀਟ ਕਰਦਿਆਂ ਕਿਹਾ ਕਿ ਆਲੋਚਕ "ਆਪਣੇ ਸਿਆਸੀ ਹਿੱਤਾਂ ਲਈ ਮਹਾਮਾਰੀ" ਦੀ ਵਰਤੋਂ ਕਰ ਰਹੇ ਹਨ। ਇਲਜ਼ਾਮਾਂ ਦਾ ਜਵਾਬ ਦਿੰਦਿਆਂ ਪਾਰਟੀ ਨੇ ਕਿਹਾ, "ਹਮਮ, ਲੋਕਾਂ ਕੋਲ ਬਿਹਤਰ ਆਈਕਿਊ ਹੁੰਦਾ।"

ਅਲੀ ਨੇ ਕਿਹਾ, "ਸੁਰ ਪੂਰੀ ਤਰ੍ਹਾਂ ਸਪਰਸ਼ ਤੋਂ ਬਾਹਰ ਸਨ, ਅਹੰਕਾਰੀ ਅਤੇ ਧੱਕੇਸ਼ਾਹੀ ਵਾਲੇ। ਮੈਂ ਹੈਰਾਨ ਹਾਂ ਕਿ ਪਾਰਟੀ ਦੇ ਸੰਚਾਰ ਨੂੰ ਕੌਣ ਸਾਂਭ ਰਿਹਾ ਹੈ।"

ਵਿਸ਼ਲੇਸ਼ਕ ਦਾ ਕਹਿਣਾ ਹੈ, "ਉਹ ਇਸ ਗੱਲ ਨਾਲ ਮਿਲਦੇ-ਜੁਲਦੇ ਹਨ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਦੋਂ 1975 ਵਿਚ ਨਾਗਰਿਕ ਅਜ਼ਾਦੀ ਨੂੰ ਮੁਅੱਤਲ ਕਰਨ ਅਤੇ 21 ਮਹੀਨਿਆਂ ਦੀ ਦੇਸ਼-ਵਿਆਪੀ ਐਮਰਜੈਂਸੀ ਲਾਗੂ ਕਰਨ ਤੋਂ ਬਾਅਦ ਪ੍ਰਤੀਕਿਰਿਆ ਦਿੱਤੀ ਸੀ।

ਲੰਡਨ ਦੇ ਕਿੰਗਜ਼ ਇੰਡੀਆ ਇੰਸਟੀਚਿਊਟ ਵਿਚ ਭਾਰਤੀ ਰਾਜਨੀਤੀ ਅਤੇ ਸਮਾਜ ਸ਼ਾਸਤਰ ਦੀ ਪ੍ਰੋਫੈਸਰ ਕ੍ਰਿਸਟੋਫੇ ਜਾਫਰੀਲੋਟ ਦਾ ਕਹਿਣਾ ਹੈ ਕਿ ਇੰਦਰਾ ਗਾਂਧੀ ਨੇ ਐਮਰਜੈਂਸੀ ਦੌਰਾਨ ਵਿਰੋਧੀ ਧਿਰ ਦਾ ਵਿਰੋਧ ਕਰਦਿਆਂ ਕਿਹਾ ਕਿ "ਇਸ ਦੇ ਨੇਤਾ ਦੇਸ਼ ਦਾ ਨਿਰਾਦਰ ਕਰ ਰਹੇ ਹਨ।"

ਆਕਸਫੋਰਡ ਯੂਨੀਵਰਸਿਟੀ ਦੇ ਵਿਦਵਾਨ ਪ੍ਰਾਤੀਨਾਵ ਅਨਿਲ, ਜਿਸਨੇ ਪ੍ਰੋਫੈਸਰ ਜਾਫਰੀਲੋਟ ਦੇ ਨਾਲ ਐਮਰਜੈਂਸੀ ਬਾਰੇ ਇੱਕ ਨਵੀਂ ਕਿਤਾਬ ਦਾ ਸਹਿ-ਲੇਖਨ ਕੀਤਾ, ਉਨ੍ਹਾਂ ਦਾ ਕਹਿਣਾ ਹੈ ਕਿ ਇਹ "ਇੰਦਰਾ ਗਾਂਧੀ ਨੂੰ ਕਦੇ ਮਹਿਸੂਸ ਨਹੀਂ ਹੋਇਆ ਕਿ ਲੋਕ ਨਾਖੁਸ਼ ਸਨ।"

ਮੌਜੂਦਾ ਸਰਕਾਰ ਦੇ ਸਮਰਥਕਾਂ ਦਾ ਮੰਨਣਾ ਹੈ ਕਿ ਮੋਦੀ ਜਿਸ ਆਲੋਚਨਾ ਦਾ ਸਾਹਮਣਾ ਕਰ ਰਹੇ ਹਨ ਉਹ ਸਹੀ ਨਹੀਂ ਹੈ। ਕੋਈ ਵੀ ਸਰਕਾਰ ਅਜਿਹੇ ਜੋਖ਼ਮ ਭਰੇ ਉਤਾਰ-ਚੜਾਅ ਦਾ ਸਾਹਮਣਾ ਕਰਨ ਲਈ ਸੰਘਰਸ਼ਾਂ ਕਰਦੀ ਹੈ।

ਭਾਜਪਾ ਦੇ ਕੌਮੀ ਜਨਰਲ ਸਕੱਤਰ ਰਾਮ ਮਾਧਵ ਦਾ ਕਹਿਣਾ ਹੈ, "ਬਿਰਤਾਂਤ ਦਾ ਇੱਕ ਵੱਡਾ ਹਿੱਸਾ ਪ੍ਰਧਾਨ ਮੰਤਰੀ ਨੂੰ ਅਸੰਵੇਦਨਸ਼ੀਲ ਅਤੇ ਅਸਮਰਥ ਤੌਰ 'ਤੇ ਪੇਸ਼ ਕਰਨ ਦੇ ਇੱਕਮਾਤਰ ਉਦੇਸ਼ ਨੂੰ ਬੇਇੱਜ਼ਤ ਕਰਨ 'ਤੇ ਹੈ।"

ਉਹ ਕਹਿੰਦੇ ਹਨ, ਉਹ "ਦੁਨੀਆਂ ਦੀ ਨਜ਼ਰ ਵਿੱਚ ਭਾਰਤ ਨੂੰ ਨੀਚਾ ਦਿਖਾ ਰਹੇ ਹਨ। ਉਹਨਾਂ ਨੇ ਅੱਗੇ ਕਿਹਾ ਕਿ ਆਲੋਚਕ ਦੂਜੀ ਲਹਿਰ ਨਾਲ ਜੂਝਣ ਵਿੱਚ ਸਰਕਾਰ ਦੇ ਇਮਾਨਦਾਰ ਯਤਨਾਂ ਅਤੇ ਅਸਲ ਚੁਣੌਤੀਆਂ ਨੂੰ ਭੁੱਲ ਰਹੇ ਹਨ।

ਪ੍ਰੋਫੈਸਰ ਜੈਫਰੇਲੋਟ ਦਾ ਕਹਿਣਾ ਹੈ ਕਿ ਮੋਦੀ ਨੇ ਹਮੇਸ਼ਾ ਭਾਰਤੀ ਨੂੰ ਸੁਪਨੇ ਦੇਖਣ ਲਈ ਸੱਦਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ਦਾ ਉਦੇਸ਼ 2025 ਤੱਕ ਅਰਥਚਾਰੇ ਨੂੰ 5 ਟ੍ਰਿਲੀਅਨ ਡਾਲਰ ਤੱਕ ਪਹੁੰਚਾਉਣਾ ਹੈ ਅਤੇ ਸਾਲ 2022 ਤੱਕ ਕਿਸਾਨਾਂ ਦੀ ਆਮਦਨੀ ਨੂੰ ਦੁਗਣਾ ਕਰਨਾ ਹੈ।

"ਹਾਲਾਂਕਿ ਲੋਕ ਸੁਪਨੇ ਦੇਖਣਾ ਪਸੰਦ ਕਰਦੇ ਹਨ ਅਤੇ ਉਹ ਅਜੇ ਵੀ ਮੰਨਦੇ ਹਨ ਕਿ ਇਸ ਸੰਕਟ ਤੋਂ ਬਾਅਦ ਵੀ ਚੰਗਾ ਸਮਾਂ ਆਵੇਗਾ।"

ਆਲੋਚਕਾਂ ਦਾ ਕਹਿਣਾ ਹੈ ਕਿ ਮੋਦੀ ਆਪਣੀ ਸਰਕਾਰ ਦੀਆਂ ਨਾਕਾਮੀਆਂ ਨੂੰ ਮੰਨਦਿਆਂ ਸ਼ੁਰੂਆਤ ਕਰ ਸਕਦੇ ਹਨ ਅਤੇ ਮਹਾਂਮਾਰੀ ਨਾਲ ਨਜਿੱਠਣ ਲਈ ਨੀਤੀ ਬਣਾਉਣ ਲਈ ਨੌਕਰਸ਼ਾਹਾਂ ਦੀ ਬਜਾਏ ਸੁਤੰਤਰ ਵਿਗਿਆਨੀਆਂ ਨੂੰ ਸੁਣਨਾ ਸ਼ੁਰੂ ਕਰ ਸਕਦੇ ਹਨ।

ਅਪ੍ਰੈਲ ਦੇ ਅਖੀਰ ਤੋਂ ਗਲੋਬਲ ਕੋਰੋਨਾਵਾਇਰਸ ਦੇ 40% ਤੋਂ ਵੱਧ ਕੇਸਾਂ ਦਾ ਲੇਖਾ ਜੋਖਾ ਅਤੇ ਮਈ ਦੇ ਅਰੰਭ ਤੋਂ ਵਿਸ਼ਵਵਿਆਪੀ ਲਾਗ ਨਾਲ ਹੋਈਆਂ ਮੌਤਾਂ ਦਾ ਤੀਜੇ ਹਿੱਸੇ ਨਾਲ ਭਾਰਤ ਹੁਣ ਮਹਾਂਮਾਰੀ ਦਾ ਕੇਂਦਰ ਹੈ।

ਭਾਜਪਾ ਦਾ ਕਹਿਣਾ ਹੈ ਕਿ ਮੋਦੀ ਨੇ ਸਤੰਬਰ ਅਤੇ ਅਪ੍ਰੈਲ ਵਿਚਾਲੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਅੱਧੀ ਦਰਜਨ ਮੁਲਾਕਾਤਾਂ ਵਿੱਚ ਦੂਜੀ ਲਹਿਰ ਦੀ ਭਾਰੀ ਚੇਤਾਵਨੀ ਦਿੱਤੀ ਸੀ।

ਉਸ ਸਥਿਤੀ ਵਿੱਚ ਆਲੋਚਕ ਹੈਰਾਨ ਹਨ ਕਿ ਉਸ ਦੀ ਸਰਕਾਰ ਨੇ ਹਜ਼ਾਰਾਂ ਪ੍ਰਸ਼ੰਸਕਾਂ ਨੂੰ ਮਾਰਚ ਵਿੱਚ ਅਹਿਮਦਾਬਾਦ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਖੇਡਾਂ ਵਿਚ ਆਉਣ ਦੀ ਇਜਾਜ਼ਤ ਕਿਉਂ ਦਿੱਤੀ ਅਤੇ ਅਪ੍ਰੈਲ ਵਿਚ ਉਤਰਾਖੰਡ ਵਿਚ ਕੁੰਭ ਮੇਲੇ ਲਈ ਲੱਖਾਂ ਸ਼ਰਧਾਲੂਆਂ ਨੂੰ ਇਕੱਠ ਕਰਨ ਦਿੱਤਾ?

ਮਹੀਨਾਵਾਰ ਲੰਬੇ ਸਮੇਂ ਲਈ ਚੱਲੀਆਂ ਚੋਣਾਂ, ਮਾਰਚ ਦੇ ਅੰਤ ਵਿੱਚ, ਸੰਘੀ ਪ੍ਰਸ਼ਾਸਨ ਵੱਲੋਂ ਹਰੀ ਝੰਡੀ ਕਿਉਂ ਦਿੱਤੀ ਗਈ?

ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਆਲੋਚਕ ਪੁੱਛਦੇ ਹਨ ਕਿ 17 ਅਪ੍ਰੈਲ ਤੋਂ ਹੀ ਦੇਸ਼ ਭਰ ਵਿੱਚ ਦੂਜੀ ਲਹਿਰ ਚਲ ਰਹੀ ਹੈ, ਸਪੱਸ਼ਟ ਤੌਰ 'ਤੇ ਮੋਦੀ ਨੇ ਪੱਛਮੀ ਬੰਗਾਲ ਵਿੱਚ ਵੋਟਾਂ ਹਾਸਲ ਕਰਨ ਲਈ ਇਕ ਚੋਣ ਮੁਹਿੰਮ ਦੀ ਬੈਠਕ ਵਿਚ ਬਿਨਾਂ ਮਾਸਕ ਤੋਂ ਪੇਸ਼ ਹੋਏ ਅਤੇ ਐਲਾਨ ਕੀਤਾ, "ਮੈਂ ਕਦੇ ਕਿਸੇ ਰੈਲੀ ਵਿਚ ਇੰਨੀ ਵੱਡੀ ਭੀੜ ਨਹੀਂ ਵੇਖੀ"?

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)