You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਕੀ ਨਿੰਬੂ, ਕਪੂਰ, ਨੈਬੁਲਾਇਜ਼ਰ ਵਰਗੇ ਨੁਸਖ਼ਿਆਂ ਨਾਲ ਵੱਧਦਾ ਹੈ ਆਕਸੀਜਨ ਲੈਵਲ -ਰਿਐਲਟੀ ਚੈੱਕ
ਕੋਰੋਨਾ ਦੀ ਦੂਜੀ ਲਹਿਰ ਨੇ ਭਾਰਤ ਦੇ ਸਿਹਤ ਸੰਭਾਲ ਸਿਸਟਮ ਨੂੰ ਬੇਹਾਲ ਕਰ ਦਿੱਤਾ ਹੈ। ਵੱਡੀ ਗਿਣਤੀ ਵਿੱਚ ਲੋਕਾਂ ਨੂੰ ਤੁਰੰਤ ਇਲਾਜ ਦੀ ਲੋੜ ਪੈ ਰਹੀ ਹੈ। ਨਤੀਜੇ ਵਜੋਂ ਲੋਕ ਬੇਹਾਲੀ ਵਿੱਚ ਤਰ੍ਹਾਂ-ਤਰ੍ਹਾਂ ਦੇ ਨੁਖ਼ਸੇ ਅਜ਼ਮਾ ਰਹੇ ਹਨ।
ਇੰਟਰਨੈੱਟ ਅਤੇ ਸੋਸ਼ਲ ਮੀਡੀਆ 'ਤੇ ਗੁੰਮਰਾਹਕੁੰਨ ਜਾਣਕਾਰੀ ਫ਼ੈਲਾਅ ਕੇ ਇਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਬੇਹੱਦ ਖ਼ਤਰਨਾਕ ਤਰੀਕਿਆਂ ਨਾਲ ਗੁਮਰਾਹ ਕੀਤਾ ਜਾ ਰਿਹਾ ਹੈ।
ਮਿਸਾਲ ਵਜੋਂ ਲੋਕਾਂ ਨੂੰ ਆਕਸੀਜਨ ਸੈਚੂਰੇਸ਼ਨ ਲੈਵਲ ਵਧਾਉਣ ਲਈ ਘਰੇਲੂ ਨੁਖ਼ਸੇ ਦੱਸੇ ਜਾ ਰਹੇ ਹਨ, ਜੋ ਬਿਲਕੁਲ ਵੀ ਕਾਰਗਰ ਨਹੀਂ ਹਨ।
ਇਹ ਵੀ ਪੜ੍ਹੋ:
ਨੈਬੁਲਾਇਜ਼ਰ ਨਾਲ ਹੋ ਮਿਲਦੀ ਹੈ ਆਕਸੀਜਨ
ਇਸ ਸਮੇਂ ਪੂਰੇ ਦੇਸ ਵਿੱਚ ਮੈਡੀਕਲ ਆਕਸੀਜਨ ਲਈ ਹਾਹਾਕਾਰ ਮਚੀ ਹੋਈ ਹੈ। ਪਰ ਇਸ ਦਰਮਿਆਨ ਖ਼ੁਦ ਨੂੰ ਡਾਕਟਰ ਦੱਸਣ ਵਾਲੇ ਇੱਕ ਵਿਅਕਤੀ ਦੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਨੂੰ ਬਹੁਤ ਤੇਜ਼ੀ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਇਸ ਵੀਡੀਓ ਵਿੱਚ ਇਹ ਕਥਿਤ ਡਾਕਟਰ ਇਹ ਦਾਅਵਾ ਕਰ ਰਿਹਾ ਹੈ ਕਿ ਨੈਬੂਲਾਇਜ਼ਰ ਆਕਸੀਜਨ ਸਿਲੰਡਰ ਦਾ ਕੰਮ ਕਰ ਸਕਦੀ ਹੈ।
ਨੈਬੁਲਾਇਜ਼ਰ ਇੱਕ ਅਜਿਹੀ ਮਸ਼ੀਨ ਹੁੰਦੀ ਹੈ,ਜਿਸ ਜ਼ਰੀਏ ਮਰੀਜ਼ ਸਾਹ ਖਿੱਚ ਕੇ ਦਵਾਈ ਆਪਣੇ ਸਰੀਰ ਵਿੱਚ ਪਹੁੰਚਾਉਂਦਾ ਹੈ। ਦਵਾਈ ਸਪ੍ਰੇਅ ਵਿੱਚ ਤਬਦੀਲ ਹੋ ਜਾਂਦੀ ਹੈ ਅਤੇ ਮਰੀਜ਼ ਇਸ ਨੂੰ ਸਾਹ ਖਿੱਚ ਕੇ ਅੰਦਰ ਲੈ ਲੈਂਦਾ ਹੈ।
ਫ਼ੇਸਬੁੱਕ, ਟਵਿੱਟਰ ਅਤੇ ਵੱਟਸਐਪ 'ਤੇ ਸਾਂਝੇ ਕੀਤੇ ਗਏ ਇਸ ਵੀਡੀਓ ਵਿੱਚ ਇਸ ਸ਼ਖ਼ਸ ਨੂੰ ਹਿੰਦੀ ਵਿੱਚ ਇਸ ਦਾ ਇਸਤੇਮਾਲ ਦੱਸਦੇ ਹੋਏ ਦੇਖਿਆ ਜਾ ਸਕਦਾ ਹੈ।
ਇਹ ਵਿਅਕਤੀ ਕਹਿ ਰਿਹਾ ਹੈ, "ਸਾਡੇ ਵਾਤਾਵਰਨ ਵਿੱਚ ਬਹੁਤ ਆਕਸੀਜਨ ਹੈ ਅਤੇ ਇਹ ਨੈਬੁਲਾਇਜ਼ਰ ਇਸ ਨੂੰ ਤੁਹਾਡੇ ਸਰੀਰ ਦੇ ਅੰਦਰ ਪਹੁੰਚਾ ਸਕਦੀ ਹੈ। ਆਕਸੀਜਨ ਖਿੱਚਣ ਲਈ ਤੁਹਾਨੂੰ ਸਿਰਫ਼ ਇਸ ਨੈਬੁਲਾਇਜ਼ਰ ਦੀ ਲੋੜ ਹੈ।"
ਇਸ ਪੋਸਟ ਵਿੱਚ ਜਿਸ ਹਸਪਤਾਲ ਦਾ ਨਾਮ ਲਿਆ ਗਿਆ ਹੈ ਉਹ ਰਾਜਧਾਨੀ ਦਿੱਲੀ ਦੇ ਨੇੜੇ ਹੈ। ਪਰ ਉਸ ਨੇ ਵੀਡੀਓ ਵਿੱਚ ਕੀਤੇ ਜਾ ਰਹੇ ਦਾਅਵੇ ਤੋਂ ਆਪਣੇ ਆਪ ਅਲੱਗ ਕਰ ਲਿਆ ਹੈ।
ਉਸ ਦਾ ਕਹਿਣਾ ਹੈ ਕਿ ਨੈਬੁਲਾਇਜ਼ਰ ਨਾਲ ਆਕਸੀਜਨ ਮਿਲ ਸਕਦੀ ਹੈ, "ਇਸ ਦਾ ਕੋਈ ਸਬੂਤ ਜਾਂ ਵਿਗਿਆਨਿਕ ਆਧਾਰ ਨਹੀਂ ਹੈ।"
ਮੈਡੀਕਲ ਮਾਹਰਾਂ ਨੇ ਵੀ ਕਿਹਾ ਹੈ ਕਿ ਇਹ ਤਕਨੀਕ ਵੱਧ ਆਕਸੀਜਨ ਮੁਹੱਈਆ ਕਰਵਾਉਣ ਵਿੱਚ ਬਿਲਕੁਲ ਕਾਰਗਰ ਨਹੀਂ ਹੈ।
ਜਦੋਂ ਵੀਡੀਓ ਸਾਂਝਾ ਕਰਨ ਵਾਲੇ ਕਥਿਤ ਡਾਕਟਰ ਦੀ ਅਲੋਚਣਾ ਹੋਣ ਲੱਗੀ ਤਾਂ ਉਸ ਨੇ ਇੱਕ ਹੋਰ ਵੀਡੀਓ ਜਾਰੀ ਕੀਤੀ।
ਇਸ ਵਿੱਚ ਉਸ ਨੇ ਕਿਹਾ ਉਸ ਦੇ ਮੈਸੇਜ ਨੂੰ ਲੈ ਕੇ ਲੋਕਾਂ ਨੂੰ "ਗਲਤਫ਼ਹਿਮੀ" ਹੋਈ ਹੈ। ਉਸ ਦੇ ਕਹਿਣ ਦਾ ਇਹ ਅਰਥ ਬਿਲਕੁਲ ਵੀ ਨਹੀਂ ਸੀ ਕਿ ਨੈਬੁਲਾਇਜ਼ਰ ਆਕਸੀਜਨ ਸਿਲੰਡਰ ਦੀ ਜਗ੍ਹਾ ਲੈ ਸਕਦੀ ਹੈ। ਇਸ ਦੇ ਬਾਵਜੂਦ ਇਹ ਵਾਇਰਲ ਵੀਡੀਓ ਹੁਣ ਤੱਕ ਸੋਸ਼ਲ ਮੀਡੀਆ 'ਤੇ ਸਰਕੁਲੇਟ ਹੋ ਰਹੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਾਲ ਦੇ ਇੱਕ ਸੰਬੋਧਨ ਵਿੱਚ ਇਸ ਵੀਡੀਓ ਦਾ ਸਕਰੀਨਸ਼ਾਟ ਦਿਖਾਇਆ ਗਿਆ ਸੀ। ਜਦੋਂ ਮੋਦੀ ਨੇ ਸੰਬੋਧਨ ਵਿੱਚ ਕਹਿ ਰਹੇ ਸਨ ਕਿ ਕਈ ਡਾਕਟਰ ਸੋਸ਼ਲ ਮੀਡੀਆ 'ਤੇ ਜਾਣਕਾਰੀ ਦੇ ਰਹੇ ਹਨ।
ਫ਼ੋਨ ਅਤੇ ਵੱਟਸਐਪ ਜ਼ਰੀਏ ਮਰੀਜ਼ਾਂ ਨੂੰ ਦਵਾਈ ਅਤੇ ਸਲਾਹ ਦੇ ਰਹੇ ਹਨ, ਉਸ ਸਮੇਂ ਇਸ ਸਕ੍ਰੀਨਸ਼ਾਟ ਨੂੰ ਦਿਖਾਇਆ ਜਾ ਰਿਹਾ ਸੀ। ਹਾਲਾਂਕਿ ਇਸ ਸੰਬੋਧਨ ਵਿੱਚ ਵੀਡੀਓ ਦਾ ਆਡੀਓ ਇਸਤੇਮਾਲ ਨਹੀਂ ਕੀਤਾ ਗਿਆ।
ਜੁੜੀਆਂ ਬੂਟੀਆਂ ਨਾਲ ਨਹੀਂ ਵੱਧਦਾ ਆਕਸੀਜਨ
ਭਾਰਤ ਵਿੱਚ ਇੰਨ੍ਹੀ ਦਿਨੀ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ ਕੋਵਿਡ-19 ਦਾ ਇਲਾਜ ਦੀ ਸਲਾਹ ਦਿੰਦੇ ਅਤੇ ਸਰੀਰ ਵਿੱਚ ਡਿੱਗਦੇ ਆਕਸੀਜਨ ਲੈਵਲ ਦੇ ਤਰੀਕੇ ਦੱਸਦੇ ਘਰੇਲੂ ਨੁਖ਼ਸਿਆਂ ਦਾ ਹੜ੍ਹ ਆਇਆ ਹੋਇਆ ਹੈ।
ਇੰਟਰਨੈੱਟ ਅਤੇ ਚੈਟ ਪਲੇਟਫ਼ਾਰਮਜ਼ 'ਤੇ ਇੱਕ ਨੁਸਖਾ ਬਹੁਤ ਸਾਂਝਾ ਕੀਤਾ ਜਾ ਰਿਹਾ ਹੈ।
ਇਸ ਵਿੱਚ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਪੂਰ, ਅਜਵਾਇਣ, ਅਤੇ ਯੁਕੇਲਿਪਟਸ ਦੇ ਤੇਲ ਦਾ ਮਿਸ਼ਰਣ ਕੋਵਿਡ ਵਿੱਚ ਆਕਸੀਜਨ ਲੈਵਲ ਵਧਾਉਣ ਵਿੱਚ ਕਾਫ਼ੀ ਕਾਰਗਰ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਪਰ ਇਸ ਦਾ ਕੋਈ ਸਬੂਤ ਨਹੀਂ ਹੈ ਕਿ ਇਹ ਕੋਵਿਡ-19 ਪ੍ਰਭਾਵਿਤ ਮਰੀਜ਼ਾਂ ਨੂੰ ਕੋਈ ਫ਼ਾਇਦਾ ਪਹੁੰਚਾਉਂਦਾ ਹੈ।
ਇੱਕ ਡਾਕਟਰ ਵੱਲੋਂ ਸਾਂਝੀ ਕੀਤੀ ਇਸ ਰਵਾਇਤੀ ਆਯੁਰਵੈਦਿਕ ਦਵਾਈ ਨੂੰ ਪ੍ਰਮੋਟ ਕਰਨ ਵਾਲੇ ਵੀਡੀਓ ਨੂੰ ਫ਼ੇਸਬੁੱਕ 'ਤੇ 23 ਹਜ਼ਾਰ ਵਾਰ ਸ਼ੇਅਰ ਕੀਤਾ ਗਿਆ ਹੈ। ਇਹ ਵੀਡੀਓ ਵੱਟਸਐਪ 'ਤੇ ਵੀ ਕਾਫ਼ੀ ਸਾਂਝਾ ਕੀਤਾ ਜਾ ਰਿਹਾ ਹੈ।
ਜਦੋਂ ਕਿ ਅਸਲੀਅਤ ਇਹ ਹੈ ਕਿ ਆਮ ਤੌਰ 'ਤੇ ਸਕਿਨ ਕੇਅਰ ਕਰੀਮ ਅਤੇ ਮਲ੍ਹੱਮ ਦੇ ਤੌਰ 'ਤੇ ਇਸਤੇਮਾਲ ਹੋਣ ਵਾਲੇ ਕਪੂਰ ਨੂੰ ਜੇ ਸਰੀਰ ਦੇ ਅੰਦਰ ਲਿਆ ਜਾਵੇ ਤਾਂ ਇਹ ਖ਼ਤਰਨਾਕ ਹੋ ਸਕਦਾ ਹੈ।
ਅਮਰੀਕਾ ਦੇ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਨੇ ਚੇਤਾਵਨੀ ਦਿੱਤੀ ਹੈ ਕਿ ਕਪੂਰ ਦੀ ਭਾਫ਼ ਸਰੀਰ ਦੇ ਅੰਦਰ ਜਾ ਕੇ ਜ਼ਹਿਰੀਲੀ ਹੋ ਸਕਦੀ ਹੈ।
ਨਿੰਬੂ ਦਾ ਰਸ ਕੋਰੋਨਾ ਦਾ ਜਵਾਬ ਨਹੀਂ
ਇੱਕ ਸੀਨੀਅਰ ਆਗੂ ਅਤੇ ਉੱਦਮੀ ਨੇ ਹਾਲ ਹੀ ਵਿੱਚ ਦਾਅਵਾ ਕੀਤਾ ਕਿ ਨੱਕ ਵਿੱਚ ਦੋ ਬੂੰਦ ਨਿੰਬੂ ਦਾ ਰਸ ਪਾਉਣ ਨਾਲ ਸਰੀਰ ਵਿੱਚ ਆਕਸੀਜਨ ਸੈਚੁਰੇਸ਼ਨ ਲੈਵਲ ਵੱਧ ਜਾਂਦਾ ਹੈ।
ਵਿਜੈਸੰਕੇਸ਼ਵਰ ਨਾਮ ਦੇ ਇਸ ਸਿਆਸੀ ਆਗੂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਉਨ੍ਹਾਂ ਸਹਿਕਰਮੀਆਂ ਨੂੰ ਇਸ ਨੁਸਖ਼ੇ ਨੂੰ ਅਜਮਾਉਣ ਲਈ ਕਿਹਾ ਹੈ ਜਿਨ੍ਹਾਂ ਦਾ ਆਕਸੀਜਨ ਲੈਵਲ ਘੱਟ ਹੈ।
ਉਨ੍ਹਾਂ ਨੇ ਦਾਅਵਾ ਕੀਤਾ, "ਇਸ ਨੁਸਖੇ ਨੂੰ ਅਜ਼ਮਾਉਣ ਤੋਂ ਬਾਅਦ ਇਨ੍ਹਾਂ ਸਹਿਕਰਮੀਆਂ ਦਾ ਆਕਸੀਜਨ ਲੈਵਲ 88 ਫ਼ੀਸਦ ਤੋਂ ਵੱਧ ਕੇ 96 ਫ਼ੀਸਦ ਹੋ ਗਿਆ।"
ਕੋਰੋਨਾਵਾਇਰਸ ਨਾਲ ਜੁੜੀਆਂ ਹੋਰ ਖ਼ਬਰਾਂ:
ਉਨ੍ਹਾਂ ਕਿਹਾ ਕਿ ਭਾਰਤ ਦੀ 80 ਫ਼ੀਸਦ ਆਬਾਦੀ ਦੀ ਆਕਸੀਜਨ ਦੀ ਸਮੱਸਿਆ ਇਸ ਇਸੇ ਨੁਸਖੇ ਨਾਲ ਖ਼ਤਮ ਹੋ ਜਾਵੇਗੀ।
ਪਰ ਆਕਸੀਜਨ ਲੈਵਲ ਸੁਧਾਰਨ ਵਿੱਚ ਇਸ ਨੁਸਖੇ ਦੇ ਰੋਲ ਦਾ ਕੋਈ ਵੀ ਵਿਗਿਆਨਿਕ ਸਬੂਤ ਨਹੀਂ ਹੈ।
ਆਕਸੀਜਨ ਵਧਾਉਣ ਲਈ ਯੋਗ ਗੁਰੂ ਰਾਮਦੇਵ ਦਾ 'ਜਾਦੂ'
ਭਾਰਤ ਦੇ ਮਸ਼ਹੂਰ ਯੋਗ ਗੁਰੂ ਰਾਮਦੇਵ ਵੀ ਅੱਜਕੱਲ੍ਹ ਨਿਊਜ਼ ਚੈਨਲਾਂ ਤੇ ਆਪਣੇ ਯੂ-ਟਿਊਬ ਚੈਨਲ ਦੇ ਵੀਡੀਓ ਵਿੱਚ ਲੋਕਾਂ ਨੂੰ ਘਰ ਬੈਠੇ ਹੀ ਆਕਸੀਜਨ ਲੈਵਲ ਵਧਾਉਣ ਦੇ ਤਰੀਕੇ ਦੱਸਦੇ ਨਜ਼ਰ ਆ ਰਹੇ ਹਨ।
ਇਸ ਵੀਡੀਓ ਵਿੱਚ ਉਹ ਕਹਿੰਦੇ ਹਨ, "ਪੂਰੇ ਦੇਸ ਵਿੱਚ ਆਕਸੀਜਨ ਲਈ ਹਾਏ-ਤੌਬਾ ਮਚੀ ਹੋਈ ਹੈ।"
ਆਪਣੀ ਉਂਗਲੀ ਵਿੱਚ ਬਲੱਡ ਆਕਸੀਜਨ ਲੈਵਲ ਜਾਂਚਣ ਵਾਲੀ ਡਿਵਾਇਸ ਪਹਿਨੀ ਬਾਬਾ ਰਾਮਦੇਵ ਕਹਿ ਰਹੇ ਹਨ ਮੈਂ ਤੁਹਾਨੂੰ ਇੱਕ ਜਾਦੂ ਦਿਖਾਉਣ ਜਾ ਰਿਹਾ ਹਾਂ। ਇਸ ਤੋਂ ਬਾਅਦ ਉਹ ਸਾਹ ਸਬੰਧੀ ਕੁਝ ਕਸਰਤ ਕਰਕੇ ਦਿਖਾਉਂਦੇ ਹਨ।
ਆਸਣ ਲਗਾਕੇ ਬੈਠੇ ਰਾਮਦੇਵ ਪਹਿਲਾਂ ਆਪਣਾ ਸਾਹ ਕੁਝ ਦੇਰ ਤੱਕ ਰੋਕ ਲੈਂਦੇ ਹਨ ਅਤੇ ਦਿਖਾਉਂਦੇ ਹਨ ਕਿ ਉਨ੍ਹਾਂ ਦਾ ਬਲੱਡ ਆਕਸੀਜਨ ਸੁਰੱਖਿਅਤ ਮੰਨੇ ਜਾਣ ਵਾਲੇ ਲੈਵਲ ਤੋਂ ਵੀ ਹੇਠਾਂ ਡਿੱਗਦਾ ਜਾ ਰਿਹਾ ਹੈ।
ਇਸ ਤੋਂ ਬਾਅਦ ਉਹ ਕਹਿੰਦੇ ਹਨ, "ਆਕਸੀਜਨ ਨੂੰ ਹੇਠਾਂ ਜਾਣ ਵਿੱਚ 20 ਸਕਿੰਟ ਲੱਗਣਗੇ। ਦੋ ਵਾਰ ਲੰਬੀ ਸਾਹ ਲਓ ਅਤੇ ਤੁਹਾਡੇ ਖ਼ੂਨ ਵਿੱਚ ਆਕਸੀਜਨ ਖ਼ੁਦ ਆ ਜਾਵੇਗੀ ਕਿਉਂਕਿ ਵਾਤਾਵਰਣ ਵਿੱਚ ਕਾਫ਼ੀ ਮਾਤਰਾ ਵਿੱਚ ਆਕਸੀਜਨ ਹੈ।"
ਆਮ ਤੌਰ 'ਤੇ ਯੋਗ ਕਰਨਾ ਸਿਹਤ ਲਈ ਚੰਗਾ ਹੈ ਪਰ ਡਬਲਿਊਐੱਚਓ ਦਾ ਕਹਿਣਾ ਹੈ ਕਿ ਜਦੋਂ ਕੋਵਿਡ-19 ਵਰਗੀ ਕਿਸੇ ਸਿਹਤ ਸਮੱਸਿਆ ਕਾਰਨ ਸਰੀਰ ਵਿੱਚ ਆਕਸੀਜਨ ਦਾ ਲੈਵਲ ਸੈਚੁਰੇਸ਼ਨ ਲੈਵਲ ਤੋਂ ਘੱਟ ਹੁੰਦਾ ਹੈ ਤਾਂ ਇਸ ਨੂੰ ਬਾਹਰ ਤੋਂ ਦੇਣਾ ਪੈਂਦਾ ਹੈ। ਯਾਨੀ ਸਪਲੀਮੈਂਟ ਮੈਡੀਕਲ ਆਕਸੀਜਨ ਦੀ ਲੋੜ ਹੁੰਦੀ ਹੈ।
ਡਬਲਿਊਐੱਚਓ ਦੇ ਡਾ. ਜੇਨਟ ਡਿਆਜ਼ ਕਹਿੰਦੇ ਹਨ, "ਜੇ ਮਰੀਜ਼ ਦੇ ਸਰੀਰ ਵਿੱਚ ਆਕਸੀਜਨ ਦਾ ਪੱਧਰ ਘੱਟ ਹੈ ਅਤੇ ਇਹ ਸਥਿਤੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ, ਇਸ ਦਾ ਇਲਾਜ ਨਹੀਂ ਹੁੰਦਾ ਤਾਂ ਸਰੀਰ ਦੇ ਸੈੱਲ ਖੁਦ ਠੀਕ ਤਰੀਕੇ ਨਾਲ ਕੰਮ ਕਰਨਾ ਬੰਦ ਕਰ ਦਿੰਦੇ ਹਨ। ਅਜਿਹੀ ਸਥਿਤੀ ਵਿੱਚ ਸਿਰਫ਼ ਮੈਡੀਕਲ ਆਕਸੀਜਨ ਹੀ ਜਾਨ ਬਚਾ ਸਕਦੀ ਹੈ।"
ਇਹ ਵੀ ਪੜ੍ਹੋ: