ਕੋਰੋਨਾਵਾਇਰਸ: ਪੰਜਾਬ 'ਚ ਸਪਲਾਈ ਘੱਟ ਹੋਣ ਕਾਰਨ ਕਿਸ ਨੂੰ ਮਿਲੇਗੀ ਸਭ ਤੋਂ ਪਹਿਲਾਂ ਵੈਕਸੀਨ - 5 ਅਹਿਮ ਖ਼ਬਰਾਂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਤਾਬਕ ਸੀਰਮ ਇੰਸਟੀਚਿਊਟ ਆਫ਼ ਇੰਡੀਆ ਤੋਂ ਆਉਣ ਵਾਲੀ ਵੈਕਸੀਨ ਵਿੱਚੋਂ ਸਾਢੇ 3 ਲੱਖ ਵੈਕਸੀਨ ਪੰਜਾਬ ਦੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਮਈ ਮਹੀਨੇ ਲਈ ਐਲੋਕੇਟ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਸੀਐੱਮ ਨੇ ਕਿਹਾ ਕਿ 70 ਫੀਸਦੀ ਵੈਕਸੀਨ ਉਨ੍ਹਾਂ ਲੋਕਾਂ ਲਈ ਰਾਖਵੀਂ ਹੋਵੇਗੀ ਜਿਨ੍ਹਾਂ ਨੂੰ ਗੰਭੀਰ ਬਿਮਾਰੀਆਂ ਹਨ ਅਤੇ 30 ਫੀਸਦੀ ਵੈਕਸੀਨ ਹਾਈ ਰਿਸਕ ਕੈਟੇਗਰੀ ਦੇ ਕਰਮਚਾਰੀਆਂ, ਅਧਿਆਪਕਾਂ ਆਦਿ ਲਈ ਜ਼ਿਲ੍ਹਾ ਪੱਧਰ ਉੱਤੇ ਰਾਖਵੀਂ ਹੋਵੇਗੀ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾਵਾਇਰਸ ਦੇ ਇਸ ਦੌਰ 'ਚ ਮਾਨਤਾ ਪ੍ਰਾਪਤ ਅਤੇ ਪੀਲੇ ਕਾਰਡ ਧਾਰਕ ਪੱਤਰਕਾਰਾਂ ਨੂੰ ਫਰੰਟਲਾਈਨ ਵਰਕਰ ਐਲਾਨਿਆ ਹੈ।

ਇਹ ਵੀ ਪੜ੍ਹੋ:

ਇਸ ਤੋਂ ਇਲਾਵਾ ਕੈਪਟਨ ਨੇ ਬਿਜਲੀ ਮਹਿਕਮੇ ਦੇ ਕਰਮਚਾਰੀਆਂ ਨੂੰ ਵੀ ਫਰੰਟਲਾਈਨ ਵਰਕਰਾਂ ਦੀ ਕੈਟੇਗਰੀ ਵਿੱਚ ਰੱਖਿਆ ਹੈ।

ਫਰੰਟਲਾਈਨ ਵਰਕਰਾਂ ਦੀ ਕੈਟੇਗਰੀ ਵਿੱਚ ਆਉਣ ਵਾਲੇ ਪੱਤਰਕਾਰਾਂ ਅਤੇ ਹੋਰ ਕਰਮਚਾਰੀਆਂ ਨੂੰ ਵੈਕਸੀਨ ਲਗਵਾਉਣ ਵਿੱਚ ਪਹਿਲ ਸਣੇ ਹੋਰ ਲਾਭ ਮਿਲਣਗੇ।

ਹਾਈ ਲੈਵਲ ਮੀਟਿੰਗ ਦੀ ਅਗਵਾਈ ਕਰਦਿਆਂ ਕੈਪਟਨ ਨੇ ਐਲਾਨ ਕੀਤਾ ਕਿ 18 ਤੋਂ 44 ਸਾਲ ਉਮਰ ਦੇ ਲੋਕਾਂ ਲਈ ਵੈਕਸੀਨ ਪਹਿਲੇ ਫੇਜ਼ ਵਿੱਚ ਮੁੱਖ ਸ਼ਹਿਰੀ ਸੈਂਟਰਾਂ ਤੱਕ ਸੀਮਤ ਹੋਵੇਗੀ।

45 ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨ ਸਬੰਧੀ ਫ਼ਿਕਰ ਜ਼ਾਹਿਰ ਕਰਦਿਆਂ ਕੈਪਟਨ ਨੇ ਆਖਿਆ ਕਿ ਸੂਬੇ ਵਿੱਚ ਵੈਕਸੀਨ ਦੀ ਸਪਲਾਈ ਘੱਟ ਹੋਣ ਕਾਰਨ ਕੁਝ ਕੁ ਵੈਕਸੀਨ ਸੈਂਟਰ ਹੀ ਚੱਲ ਰਹੇ ਸਨ।

ਪੰਜਾਬ ਵਿੱਚ ਪਾਬੰਦੀਆਂ ਖਿਲਾਫ਼ ਸੜਕਾਂ 'ਤੇ ਕਿਉਂ ਉੱਤਰੇ ਵਪਾਰੀ, ਇੱਥੇ ਪੜ੍ਹੋ ਅਤੇ ਕੋਰੋਨਾ ਨਾਲ ਨਜਿੱਠਣ ਲਈ ਇੱਕ ਡਾਕਟਰ ਨੇ ਦੱਸੇ ਇਹ ਰਾਹ, ਇੱਥੇ ਪੜ੍ਹੋ

ਕੋਰੋਨਾਵਾਇਰਸ ਪੀੜਤਾਂ ਤੱਕ ਖਾਣਾ ਪਹੁੰਚਾਉਂਦੇ ਨੌਜਵਾਨ ਕੌਣ

ਕੋਰੋਨਾਵਾਇਰਸ ਦੀ ਦੂਜੀ ਲਹਿਰ, ਪਹਿਲਾਂ ਨਾਲੋਂ ਵੱਧ ਖ਼ਤਰਨਾਕ ਹੈ। ਲਾਗ਼ ਪ੍ਰਭਾਵਿਤ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।

ਕੁਝ ਮਾਮਲਿਆਂ ਵਿੱਚ ਪਰਿਵਾਰ ਦੇ ਸਾਰੇ ਮੈਂਬਰ ਕੋਰੋਨਾ ਦਾ ਸ਼ਿਕਾਰ ਹਨ। ਇਸ ਲਈ ਅਕਸ਼ੇ ਸਮੇਤ ਕਈ ਨੌਜਵਾਨ

ਮਹਾਰਾਸ਼ਟਰ ਦੇ ਕਈ ਇਲਾਕਿਆਂ ਵਿੱਚ ਲੋੜਵੰਦਾਂ ਨੂੰ ਮੁਫ਼ਤ ਟਿਫ਼ਿਨ ਸਰਵਿਸ ਮੁਹੱਈਆ ਕਰਵਾ ਰਹੇ ਹਨ।

ਪੂਣੇ ਵਿੱਚ ਅਕਾਂਕਸ਼ਾ ਸਾਦੇਕਰ ਅਤੇ ਮੁੰਬਈ ਵਿੱਚ ਬਾਲਚੰਦਰ ਜਾਧਵ ਨੇ ਵੀ ਅਜਿਹੀ ਹੀ ਪਹਿਲ ਸ਼ੁਰੂ ਕੀਤੀ ਹੈ।

ਅਕਸ਼ੇ, ਅਕਾਂਕਸ਼ਾ ਅਤੇ ਬਾਲਚੰਦਰ ਵੱਖ-ਵੱਖ ਸ਼ਹਿਰਾਂ ਵਿੱਚ ਕੰਮ ਕਰ ਰਹੇ ਹਨ, ਪਰ ਉਨ੍ਹਾਂ ਦੀ ਕੋਸ਼ਿਸ਼ ਇੱਕੋ ਹੀ ਹੈ, ਲੋੜਵੰਦ ਲੋਕਾਂ ਤੱਕ ਖਾਣਾ ਪਹੁੰਚਾਉਣਾ।

ਇਹ ਨੌਜਵਾਨ ਕੋਰੋਨਾ ਮਰੀਜ਼ਾਂ ਨੂੰ ਖਾਣਾ ਪਹੁੰਚਾਉਣ ਦਾ ਕੰਮ ਕਿਵੇਂ ਕਰਦੇ ਹਨ, ਇੱਥੇ ਕਲਿੱਕ ਕਰਕੇ ਜਾਣੋ

ਕੋਹਿਨੂਰ: ਰਣਜੀਤ ਸਿੰਘ ਨੇ ਹੀਰਾ ਕਿੱਥੋਂ ਲਿਆ ਤੇ ਫਿਰ ਇੰਗਲੈਂਡ ਦੀ ਮਹਾਰਾਣੀ ਕੋਲ ਕਿਵੇਂ ਚਲਾ ਗਿਆ

ਕੋਹਿਨੂਰ ਬਾਰੇ ਕਿਹਾ ਜਾਂਦਾ ਹੈ ਕਿ ਸੰਭਾਵਨਾ ਹੈ ਕਿ ਇਸ ਨੂੰ ਤੁਰਕਾਂ ਨੇ ਕਿਸੇ ਦੱਖਣੀ ਭਾਰਤੀ ਮੰਦਰ ਵਿੱਚੋਂ ਇੱਕ ਮੂਰਤੀ ਦੀ ਅੱਖ ਵਿੱਚੋਂ ਕੱਢਿਆ ਸੀ।

'ਕੋਹਿਨੂਰ: ਦਿ ਸਟੋਰੀ ਆਫ਼ ਦਾ ਵਰਲਡਜ਼ ਮੋਸਟ ਇਨਫ਼ੇਮਸ ਡਾਇਮੰਡ' ਕਿਤਾਬ ਦੇ ਲੇਖਕ ਵਿਲੀਅਮ ਡਾਲਰੇਂਪਲ ਕਹਿੰਦੇ ਹਨ, ''ਕੋਹਿਨੂਰ ਦਾ ਪਹਿਲਾ ਅਧਿਕਾਰਿਤ ਜ਼ਿਕਰ 1750 ਵਿੱਚ ਫ਼ਾਰਸੀ ਦੇ ਇਤਿਹਾਸਕਾਰ ਮੁਹੰਮਦ ਮਾਰਵੀ ਵੱਲੋਂ ਨਾਦਰ ਸ਼ਾਹ ਦੇ ਭਾਰਤ ਸਬੰਧੀ ਵਰਣਨ ਵਿੱਚ ਮਿਲਦਾ ਹੈ।

ਮਾਰਵੀ ਲਿਖਦੇ ਹਨ ਕਿ ਉਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਕੋਹਿਨੂਰ ਨੂੰ ਦੇਖਿਆ ਸੀ।

ਉਹ ਉਸ ਸਮੇਂ ਤਖ਼ਤੇ-ਤਾਉਸ ਦੇ ਉੱਪਰਲੇ ਹਿੱਸੇ ਵਿੱਚ ਜੜਿਆ ਹੋਇਆ ਸੀ, ਜਿਸ ਨੂੰ ਨਾਦਰ ਸ਼ਾਹ ਦਿੱਲੀ ਤੋਂ ਲੁੱਟ ਕੇ ਇਰਾਨ ਲੈ ਗਿਆ ਸੀ।

ਕੋਹਿਨੂਰ ਮੁਰਗੀ ਦੇ ਛੋਟੇ ਅੰਡੇ ਦੇ ਬਰਾਬਰ ਸੀ ਅਤੇ ਇਸ ਬਾਰੇ ਕਿਹਾ ਜਾਂਦਾ ਸੀ ਕਿ ਉਸ ਨੂੰ ਵੇਚ ਕੇ ਦੁਨੀਆਂ ਦੇ ਲੋਕਾਂ ਨੂੰ ਢਾਈ ਦਿਨ ਤੱਕ ਖਾਣਾ ਖਵਾਇਆ ਜਾ ਸਕਦਾ ਹੈ।

ਦੁਨੀਆਂ ਦਾ ਸਭ ਤੋਂ ਮਸ਼ਹੂਰ ਹੀਰਾ ਕੋਹਿਨੂਰ ਵੀਸਟ ਇੰਡੀਆ ਕੰਪਨੀ ਦੇ ਕਬਜ਼ੇ ਵਿੱਚ ਕਿਵੇਂ ਆ ਗਿਆ, ਇੱਥੇ ਪੜ੍ਹੋ

ਬੰਗਾਲ 'ਚ 'ਦੀਦੀ ਓ ਦੀਦੀ' ਕਹਿਣ ਵਾਲੇ ਮੋਦੀ ਨੂੰ 'ਖੇਲਾ ਹੋਬੇ' ਕਹਿ ਮਾਤ ਦੇਣ ਵਾਲੀ ਮਮਤਾ ਦੀ ਜਿੱਤ ਦੇ ਕਾਰਨ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਨੇ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਤਰਫੋਂ ਇੱਕ ਨਾਅਰਾ ਦਿੱਤਾ ਸੀ - 'ਖੇਲਾ ਹੋਬੇ' ਭਾਵ 'ਖੇਡ ਹੋਏਗਾ'।

ਹੁਣ ਚੋਣ ਨਤੀਜਿਆਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਮਮਤਾ ਅਤੇ ਟੀਐਮਸੀ ਅੱਠ ਪੜਾਵਾਂ ਵਿੱਚ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੱਕ ਚੱਲਣ ਵਾਲੇ ਚੋਣ ਪ੍ਰਚਾਰ ਮਗਰੋਂ ਵਿੱਚ ਇੱਕ ਵੱਡੀ ਜਿੱਤ ਹਾਸਿਲ ਕੀਤੀ ਹੈ।

ਦੂਜੇ ਪਾਸੇ, ਇਸ ਵਾਰ 200 ਪਾਰ ਦੇ ਨਾਅਰੇ ਨਾਲ ਭਾਜਪਾ ਆਪਣੀ ਪੂਰੀ ਤਾਕਤ ਅਤੇ ਸਰੋਤਾਂ ਨਾਲ ਸੱਤਾ ਹਾਸਲ ਕਰਨ ਦੇ ਟੀਚੇ ਨਾਲ ਮੈਦਾਨ 'ਚ ਉਤਰੀ ਸੀ ਪਰ ਆਪਣੀ ਮੰਜ਼ਿਲ ਦੀ ਅੱਧੀ ਦੂਰੀ ਵੀ ਤੈਅ ਨਹੀਂ ਕਰ ਪਾਈ ਸੀ।

ਸੱਤਾ ਦੀ ਹੈਟ੍ਰਿਕ ਬਣਾਉਣ ਤੋਂ ਬਾਅਦ ਟੀਐਮਸੀ ਅਤੇ ਇਸ ਦੇ ਸਮਰਥਕਾਂ ਵਿੱਚ ਜਸ਼ਨ ਦਾ ਮਾਹੌਲ ਹੈ, ਜਦੋਂਕਿ ਭਾਜਪਾ ਵਿੱਚ ਇਸ ਹਾਰ ਲਈ ਕੇਂਦਰੀ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਹਿਰਾਉਣ ਦਾ ਦੌਰ ਸ਼ੁਰੂ ਹੋ ਗਿਆ ਹੈ।

ਪੱਛਮੀ ਬੰਗਾਲ ਵਿਚ, ਇਸ ਸਾਲ ਦੀ ਸ਼ੁਰੂਆਤ ਤੋਂ, ਹਮਲਾਵਰ ਢੰਗ ਨਾਲ, ਭਾਜਪਾ ਨੇ ਟੀਐਮਸੀ 'ਤੇ ਹਮਲੇ ਕਰਦਿਆਂ ਵੱਡੀਆਂ ਚੋਣ ਰੈਲੀਆਂ ਕੀਤੀਆਂ ਸਨ, ਕਈ ਵਾਰ ਰਾਜਨੀਤਿਕ ਹਲਕਿਆਂ ਵਿਚ ਵੀ ਭਗਵਾ ਪਾਰਟੀ ਦੇ ਸੱਤਾ ਵਿਚ ਆਉਣ ਜਾਂ ਟੀਐਮਸੀ ਨੂੰ ਕੜੀ ਟੱਕਰ ਦੇਣ ਦੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਸਨ।

ਮਮਤਾ ਦੀ ਜਿੱਤ ਦੇ ਕਾਰਨ ਜਾਣੋ, ਇੱਥੇ ਕਲਿੱਕ ਕਰੋ

ਐੱਮਕੇ ਸਟਾਲਿਨ: ਫਿਲਮਾਂ 'ਚ ਅਦਾਕਾਰੀ, ਐਮਰਜੈਂਸੀ ਦੌਰਾਨ ਜੇਲ੍ਹ ਤੇ ਫਿਰ ਤਾਮਿਲਨਾਡੂ ਦੀ ਸੱਤਾ 'ਤੇ ਕਾਬਿਜ਼ ਸਟਾਲਿਨ ਨੂੰ ਜਾਣੋ

ਡੀਐੱਮਕੇ ਆਗੂ ਸਟਾਲਿਨ ਦੀ ਅਗਵਾਈ ਵਿਚ ਪਾਰਟੀ ਨੇ ਤਮਿਲਨਾਡੂ ਦੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਹਾਸਲ ਕੀਤੀ ਹੈ ਅਤੇ ਉਹ ਸੂਬੇ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਹਨ। ਉਨ੍ਹਾਂ ਅੰਨਾਡੀਐਮਕੇ ਦੀ 10 ਸਾਲ ਪੁਰਾਣੀ ਸੱਤਾ ਦਾ ਅੰਤ ਕਰ ਦਿੱਤਾ ਹੈ।

ਸਟਾਲਿਨ ਨੇ ਡੀਐੱਮਕੇ ਦੇ ਇੱਕ ਸਥਾਨਕ ਪ੍ਰਤੀਨਿਧੀ ਦੇ ਤੌਰ 'ਤੇ ਆਪਣੇ ਰਾਜਨੀਤਕ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਸਟਾਲਿਨ ਜਦੋਂ ਡੀਐੱਮਕੇ ਦੀ ਯੁਵਾ ਇਕਾਈ ਦੇ ਸਕੱਤਰ ਦੇ ਤੌਰ 'ਤੇ ਚਰਚਾ ਵਿੱਚ ਆਏ, ਉਦੋਂ ਇਸ ਦੀ ਵੰਸ਼ਵਾਦ ਦੀ

ਰਾਜਨੀਤੀ ਕਹਿ ਕੇ ਆਲੋਚਨਾ ਕੀਤੀ ਗਈ। ਬਾਅਦ ਵਿੱਚ ਆਪਣੀ ਮਿਹਨਤ ਨਾਲ ਸਟਾਲਿਨ ਨੇ ਸਾਬਤ ਕਰ ਦਿੱਤਾ ਕਿ ਉਸ ਨੂੰ ਸਿਰਫ਼ ਇਸ ਲਈ ਸੱਤਾ ਨਹੀਂ ਮਿਲੀ ਹੈ ਕਿ ਉਹ ਕਰੁਣਾਨਿਧੀ ਦਾ ਬੇਟਾ ਹੈ।

ਐੱਮ ਕਰੁਣਾਨਿਧੀ ਅਤੇ ਉਨ੍ਹਾਂ ਦੀ ਦੂਜੀ ਪਤਨੀ ਦਿਆਲੂ ਅੰਮਾਲ ਦੇ ਘਰ ਇੱਕ ਮਾਰਚ 1953 ਨੂੰ ਸਟਾਲਿਨ ਦਾ ਜਨਮ ਹੋਇਆ ਸੀ। ਐੱਮ ਕੇ. ਮੁੱਥੂ ਅਤੇ ਐੱਮ.ਕੇ. ਅਲਾਗਿਰੀ ਦੇ ਬਾਅਦ ਉਹ ਕਰੁਣਾਨਿਧੀ ਦੇ ਤੀਜੇ ਬੇਟੇ ਹਨ।

ਉਨ੍ਹਾਂ ਦੇ ਜਨਮ ਦੇ ਚਾਰ ਦਿਨ ਬਾਅਦ ਸੋਵੀਅਤ ਨੇਤਾ ਜੋਸੇਫ਼ ਸਟਾਲਿਨ ਦਾ ਦੇਹਾਂਤ ਹੋ ਗਿਆ ਸੀ, ਇਸ ਲਈ ਕਰੁਣਾਨਿਧੀ ਨੇ ਉਨ੍ਹਾਂ ਦਾ ਨਾਂ ਸਟਾਲਿਨ ਰੱਖਿਆ।

ਫ਼ਿਲਮਾਂ ਵਿੱਚ ਸਫ਼ਲ ਸਟਾਲਿਨ ਦੀ ਸਿਆਸਤ ਵਿੱਚ ਐਂਟਰੀ ਕਿਵੇਂ ਹੋਈ, ਇੱਥੇ ਪੜ੍ਹੋ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)