ਕੋਰੋਨਾਵਾਇਰਸ: ਪੰਜਾਬ ਸਣੇ ਕੁਝ ਹੋਰ ਸੂਬਿਆਂ 'ਚ ਨਾਈਟ ਕਰਫ਼ਿਊ ਲਗਾਉਣ ਪਿੱਛੇ ਕੀ ਹੈ ਲੌਜਿਕ

ਕੋਰੋਨਾਵਾਇਰਸ

ਤਸਵੀਰ ਸਰੋਤ, EPA

    • ਲੇਖਕ, ਸਰੋਜ ਸਿੰਘ
    • ਰੋਲ, ਬੀਬੀਸੀ ਪੱਤਰਕਾਰ

"ਇੱਕ ਗੱਲ ਦੱਸੋ ਦੀਦੀ, ਕੋਰੋਨਾਵਾਇਰਸ ਕੀ ਰਾਤ ਨੂੰ ਹੀ ਸਭ ਤੋਂ ਜ਼ਿਆਦਾ ਸਰਗ਼ਰਮ ਹੁੰਦਾ ਹੈ?"

ਦਫ਼ਤਰ ਤੋਂ ਦੇਰ ਰਾਤ ਘਰ ਵਾਪਸ ਆਉਂਦੇ ਹੋਏ ਰਾਸ਼ੀ ਨੇ ਮੈਨੂੰ ਪੁੱਛਿਆ। ਰਾਤ ਦੇ ਕਰੀਬ ਸਾਢੇ ਦੱਸ ਵੱਜੇ ਸਨ।

ਮੈਂ ਖਾਣਾ ਖਾਣ ਤੋਂ ਬਾਅਦ ਘਰ ਤੋਂ ਬਾਹਰ ਸੈਰ ਕਰ ਰਹੀ ਸੀ ਤੇ ਰਾਸ਼ੀ ਦੇਰ ਸ਼ਾਮ ਨੌਕਰੀ ਕਰਕੇ ਵਾਪਸ ਘਰ ਆ ਰਹੀ ਸੀ। ਰਸਤੇ ਵਿੱਚ ਪੁਲਿਸ ਵਾਲਿਆਂ ਨਾਲ ਵੀ ਕੁਝ ਬਹਿਸ ਹੋ ਗਈ।

ਇਹ ਵੀ ਪੜ੍ਹੋ-

ਦਿੱਲੀ ਸਰਕਾਰ ਨੇ ਛੇ ਅਪ੍ਰੈਲ ਤੋਂ 30 ਅਪ੍ਰੈਲ ਤੱਕ ਰਾਤ 10 ਵਜੇ ਤੋਂ ਸਵੇਰ 5 ਵਜੇ ਤੱਕ ਨਾਈਟ ਕਰਫ਼ਿਊ ਲਾਉਣ ਦਾ ਐਲਾਨ ਕੀਤਾ।

ਹਾਲਾਂਕਿ ਇਸ ਵਿੱਚ ਜ਼ਰੂਰੀ ਸੇਵਾਵਾਂ ਨੂੰ ਢਿੱਲ ਦਿੱਤੀ ਗਈ ਹੈ। ਬੁੱਧਵਾਰ ਨੂੰ ਪੰਜਾਬ ਸਰਕਾਰ ਨੇ ਵੀ ਨਾਈਟ ਕਰਫ਼ਿਊ ਦਾ ਐਲਾਨ ਕੀਤਾ। ਪੰਜਾਬ ਵਿੱਚ ਨਾਈਟ ਕਰਫ਼ਿਊ ਦਾ ਸਮਾਂ ਰਾਤ 9 ਵਜੋਂ ਤੋਂ ਹੀ ਸ਼ੁਰੂ ਹੋ ਜਾਵੇਗਾ।

ਦਿੱਲੀ ਤੋਂ ਪਹਿਲਾਂ ਮਹਾਰਾਸ਼ਟਰ ਸਰਕਾਰ ਨੇ ਵੀ ਰਾਤ 8 ਵਜੇ ਤੋਂ ਸਵੇਰੇ 7 ਵਜੇ ਤੱਕ ਨਾਈਟ ਕਰਫ਼ਿਊ ਲਗਾਇਆ ਹੋਇਆ ਹੈ। ਦੇਸ ਦੇ ਕਈ ਹੋਰ ਸੂਬਿਆਂ ਨੇ ਪਹਿਲਾਂ ਵੀ ਅਜਿਹਾ ਕੀਤਾ ਹੈ। ਪਿਛਲੇ ਸਾਲ ਕੇਂਦਰ ਸਰਕਾਰ ਨੇ ਵੀ ਨਾਈਟ ਕਰਫਿਊ ਦੇ ਹੁਕਮ ਦਿੱਤੇ ਸਨ।

ਪਰ ਨਾਈਟ ਕਰਫ਼ਿਊ ਦੇ ਪਿੱਛੇ ਤਰਕ ਕੀ ਹੈ? ਕੀ ਸੂਬਾ ਸਰਕਾਰਾਂ ਇੱਕ ਦੂਜੇ ਨੂੰ ਦੇਖ ਕੇ ਅਜਿਹਾ ਕਰ ਰਹੀਆਂ ਹਨ ਜਾਂ ਕੇਂਦਰ ਦੀ ਸਲਾਹ 'ਤੇ ਇਹ ਕਿਸੇ ਵੀ ਸੂਬੇ ਦੀ ਸਰਕਾਰ ਨੇ ਦੱਸਿਆ ਨਹੀਂ।

ਬੀਬੀਸੀ ਮਰਾਠੀ ਦੇ ਪੱਤਰਕਾਰ ਮਿਅੰਕ ਭਾਰਗਵ ਮੁਤਾਬਕ ਮਹਾਰਾਸ਼ਟਰ ਸਰਕਾਰ ਦੀ ਦਲੀਲ ਹੈ ਕਿ ਲੋਕ ਰਾਤ ਨੂੰ ਵੱਡੀ ਗਿਣਤੀ ਵਿੱਚ ਘਰ ਤੋਂ ਬਾਹਰ ਮਨੋਰੰਜਨ ਕਰਨ ਨਿਕਲਦੇ ਹਨ, ਨਾਈਟ ਕਲੱਬ ਜਾਂਦੇ ਹਨ, ਰੈਸਟੋਰੈਂਟਾਂ ਵਿੱਚ ਖਾਣਾ ਖਾਣ ਜਾਂਦੇ ਹਨ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਸਰਕਾਰ ਲੋਕਾਂ ਨੂੰ ਅਜਿਹਾ ਕਰਨ ਤੋਂ ਮਨ੍ਹਾਂ ਕਰਨ ਲਈ ਨਾਈਟ ਕਰਫ਼ਿਊ ਲਗਾ ਰਹੀ ਹੈ।

ਦਿੱਲੀ ਸਰਕਾਰ ਦੇ ਇਸ ਫ਼ੈਸਲੇ ਪਿੱਛੇ ਕੋਈ ਦਲੀਲ ਨਹੀਂ ਦਿੱਤੀ ਗਈ। ਬੀਬੀਸੀ ਨੇ ਦਿੱਲੀ ਸਰਕਾਰ ਨੂੰ ਇਸ ਬਾਰੇ ਸਵਾਲ ਕੀਤਾ ਜਿਸ ਦਾ ਅਧਿਕਾਰਿਤ ਜਵਾਬ ਨਹੀਂ ਆਇਆ।

ਨਾਮ ਨਾ ਛਾਪਣ ਦੀ ਸ਼ਰਤ 'ਤੇ ਇੱਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਦੇ ਉਪ-ਰਾਜਪਾਲ ਦੀ ਅਗਵਾਈ ਵਿੱਚ ਡੀਡੀਐੱਮਏ ਦੀ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਗਿਆ ਸੀ।

ਪਰ ਨਾਈਟ ਕਰਫ਼ਿਊ ਪਿੱਛੇ ਕੀ ਤਰਕ ਹੈ ਇਸ ਬਾਰੇ ਚਰਚਾ ਹੋਈ ਜਾਂ ਨਹੀਂ ਇਸ ਬਾਰੇ ਕੁਝ ਨਹੀਂ ਕਿਹਾ ਗਿਆ।

ਆਮ ਲੋਕਾਂ ਦੇ ਮਨ ਵਿੱਚ ਵੀ ਨਾਈਟ ਕਰਫ਼ਿਊ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ।

ਬੀਬੀਸੀ ਨੇ ਤਿੰਨ ਜਾਣਕਾਰ ਡਾਕਟਰਾਂ ਨਾਲ ਗੱਲ ਕੀਤੀ ਤੇ ਨਾਈਟ ਕਰਫ਼ਿਊ ਲਗਾਉਣ ਪਿਛਲੇ ਤਰਕ ਨੂੰ ਜਾਣਨ ਦੀ ਕੋਸ਼ਿਸ਼ ਕੀਤੀ। ਇਸ ਬਾਰੇ ਪੁੱਛੇ ਜਾਣ 'ਤੇ ਤਿੰਨਾਂ ਦੇ ਜਵਾਬ ਬਿਲਕੁਲ ਵੱਖਰੇ ਸਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਪਹਿਲੇ ਜਾਣਕਾਰ ਹਨ -ਏਮਜ਼ ਦੇ ਕਮਿਊਨਿਟੀ ਮੈਡੀਸਨ ਦੇ ਪ੍ਰੋਫ਼ੈਸਰ ਡਾ. ਸੰਜੇ ਰਾਏ

"ਕੋਰੋਨਾਵਾਇਰਸ ਤੋ ਕਾਬੂ ਪਾਉਣ ਦਾ ਨਾਈਟ ਕਰਫ਼ਿਊ ਬਹੁਤਾ ਪ੍ਰਭਾਵਸ਼ਾਲੀ ਤਰੀਕਾ ਨਹੀਂ ਹੈ। ਇਹ ਸਿਰਫ਼ ਦੱਸਦਾ ਹੈ ਕਿ ਸਰਕਾਰਾਂ ਚਿੰਤਤ ਹਨ ਅਤੇ ਸਰਕਾਰ ਕੁਝ ਨਾ ਕੁਝ ਕਰਦੀ ਹੋਈ ਨਜ਼ਰ ਆਉਣਾ ਚਾਹੁੰਦੀ ਹੈ।

ਇਹ ਸਿਰਫ਼ ਜਨਤਾ ਦੀਆਂ ਅੱਖਾਂ ਵਿੱਚ ਮਿੱਟੀ ਪਾਉਣ ਵਾਲੀ ਗੱਲ ਹੈ।

ਕੋਰੋਨਾ ਸਭ ਤੋਂ ਜ਼ਿਆਦਾ ਤਿੰਨ ਤਰੀਕਿਆਂ ਨਾਲ ਫ਼ੈਲਦਾ ਹੈ। ਸਭ ਤੋਂ ਜ਼ਿਆਦ ਲਾਗ਼ ਡ੍ਰਾਪਲੈਟ (ਕੋਰੋਨਾ ਲਾਗ਼ ਪ੍ਰਭਾਵਿਤ ਬੂੰਦਾਂ) ਦੇ ਕਾਰਨ ਫ਼ੈਲਦਾ ਹੈ।

ਏਮਜ਼ ਦੇ ਕਮਿਊਨਿਟੀ ਮੈਡੀਸਨ ਦੇ ਪ੍ਰੋਫ਼ੈਸਰ ਡਾ. ਸੰਜੇ ਰਾਏ
ਤਸਵੀਰ ਕੈਪਸ਼ਨ, ਏਮਜ਼ ਦੇ ਕਮਿਊਨਿਟੀ ਮੈਡੀਸਨ ਦੇ ਪ੍ਰੋਫ਼ੈਸਰ ਡਾ. ਸੰਜੇ ਰਾਏ

ਜਦੋਂ ਅਸੀਂ ਗੱਲ ਕਰਦੇ ਹਾਂ, ਛਿੱਕਦੇ ਹਾਂ, ਇੱਕ ਦੂਜੇ ਦੇ ਨੇੜੇ ਜਾ ਕੇ ਗੱਲ ਕਰਦੇ ਹਾਂ ਤਾਂ ਬੂੰਦਾਂ ਦੇ ਜ਼ਰੀਏ ਕੋਰੋਨਾ ਫ਼ੈਲਦਾ ਹੈ।

ਪਰ ਬੂੰਦਾਂ ਦੋ ਮੀਟਰ ਤੋਂ ਜ਼ਿਆਦਾ ਦੂਰ ਨਹੀਂ ਜਾਂਦੀਆਂ। ਲਾਗ਼ ਦੇ ਇਸ ਤਰੀਕੇ ਤੋਂ ਬਚਣ ਲਈ ਮਾਸਕ ਪਾਉਣ ਤੇ ਦੂਜਿਆਂ ਤੋਂ ਦੋ ਗਜ ਦੀ ਦੂਰੀ ਰੱਖਣ ਦੀ ਸਲਾਹ ਇਸੇ ਲਈ ਦਿੱਤੀ ਜਾਂਦੀ ਹੈ।

ਦੂਜਾ ਤਰੀਕਾ ਹੈ ਫ਼ੋਮਾਈਟ ਜ਼ਰੀਏ ਲਾਗ਼ ਦਾ ਫ਼ੈਲਣਾ। ਇਸ ਵਿੱਚ ਬੂੰਦਾਂ ਜਾ ਕੇ ਸਤਹਿ 'ਤੇ ਚਿਪਕ ਜਾਂਦੀਆਂ ਹਨ।

ਲਾਗ਼ ਦੇ ਇਸ ਤਰੀਕੇ ਤੋਂ ਬਚਣ ਲਈ ਵਾਰ-ਵਾਰ ਹੱਥ ਧੋਣ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ ਇਸ ਤਰ੍ਹਾਂ ਲਾਗ਼ ਲੱਗਣ ਦੇ ਸਬੂਤ ਵੀ ਘੱਟ ਹੀ ਹਨ।

ਤੀਜਾ ਤਰੀਕਾ ਹੈ ਏਰੋਸੋਲ ਰਾਹੀਂ ਲਾਗ਼ ਲੱਗਣਾ। ਕੁਝ ਬੂੰਦਾਂ ਬਹੁਤ ਹੀ ਛੋਟੀਆਂ ਹੁੰਦੀਆਂ ਹਨ, ਜੋ ਕੁਝ ਸਮੇਂ ਤੱਕ ਹਵਾ ਵਿੱਚ ਫ਼ੈਲੀਆਂ ਰਹਿ ਸਕਦੀਆਂ ਹਨ।

ਇਹ ਛੋਟੀਆਂ ਬੂੰਦਾਂ ਖੁੱਲ੍ਹੇ ਵਿੱਚ ਘੱਟ ਅਤੇ ਬੰਦ ਕਮਰਿਆਂ ਵਿੱਚ ਜ਼ਿਆਦਾ ਲਾਗ਼ ਲਗਾ ਸਕਦੀਆਂ ਹਨ। ਪਰ ਕੋਰੋਨਾ ਲਾਗ਼ ਦੇ ਇਸ ਤਰ੍ਹਾਂ ਫ਼ੈਲਣ ਦੀਆਂ ਉਦਾਹਰਣਾਂ ਸਭ ਤੋਂ ਘੱਟ ਦੇਖੀਆਂ ਗਈਆਂ ਹਨ।

ਕਿਉਂਕਿ ਜ਼ਿਆਦਾਤਰ ਕੋਰੋਨਾ ਡ੍ਰਾਪਲੈਟ ਤੋਂ ਫ਼ੈਲਦਾ ਹੈ, ਇਸ ਲਈ ਦੁਨੀਆਂ ਭਰ ਵਿੱਚ ਮਾਸਕ ਪਾਉਣ, ਦੋ ਗ਼ਜ ਦੀ ਦੂਰੀ ਬਣਾਉਣ ਤੇ ਹੱਥ ਧੋਣ ਦੀ ਸਲਾਹ ਦਿੱਤੀ ਜਾ ਰਹੀ ਹੈ।"

ਦੂਜੇ ਜਾਣਕਾਰ ਹਨ -ਸੀਐੱਸਆਈਆਰ ਦੇ ਡਾਇਰੈਕਟਰ ਜਨਰਲ ਡਾ. ਸ਼ੇਖਰ ਸੀ ਮਾਂਡੇ

ਇਸ ਮਹਾਂਮਾਰੀ ਵਿੱਚ ਹੋ ਰਹੀ ਵੱਖੋ-ਵੱਖਰੀ ਖੋਜ ਤੇ ਉਨ੍ਹਾਂ ਦੀ ਸੰਸਥਾ ਬਾਰੀਕ ਨਜ਼ਰ ਰੱਖਦੀ ਹੈ। ਡਾ. ਸੰਜੇ ਰਾਏ ਦੀ ਗੱਲ ਨੂੰ ਹੀ ਉਹ ਵੱਖਰੇ ਤਰੀਕੇ ਨਾਲ ਦੱਸਦੇ ਹਨ ਤੇ ਉਨ੍ਹਾਂ ਤੋਂ ਵੱਖਰੀ ਰਾਇ ਰੱਖਦੇ ਹਨ।

ਸੀਐੱਸਆਈਆਰ ਦੇ ਡਾਇਰੈਕਟਰ ਜਨਰਲ ਡਾ. ਸ਼ੇਖਰ ਸੀ ਮਾਂਡੇ
ਤਸਵੀਰ ਕੈਪਸ਼ਨ, ਸੀਐੱਸਆਈਆਰ ਦੇ ਡਾਇਰੈਕਟਰ ਜਨਰਲ ਡਾ. ਸ਼ੇਖਰ ਸੀ ਮਾਂਡੇ

"ਕੋਰੋਨਾ ਫ਼ੈਲਣ ਦਾ ਇੱਕ ਕਾਰਨ ਹੁੰਦਾ ਹੈ-ਜਦੋਂ ਲੋਕ ਜ਼ਿਆਦਾ ਬੰਦ ਥਾਵਾਂ 'ਤੇ ਜਾਂਦੇ ਹਨ। ਜਿਹੜੀ ਜਗ੍ਹਾ ਜ਼ਿਆਦਾ ਹਵਾਦਾਰ ਹੋਵੇ ਉੱਥੇ ਕੋਰੋਨਾ ਫ਼ੈਲਣ ਦੀਆਂ ਸੰਭਾਵਨਾਵਾਂ ਘੱਟ ਹੁੰਦੀਆਂ ਹਨ ਅਤੇ ਜਿੱਥੇ ਕਮਰੇ ਬੰਦ ਹੋਣ ਉੱਥੇ ਕੋਰੋਨਾ ਫ਼ੈਲਣ ਦੀ ਸੰਭਾਵਨਾ ਵੱਧ ਹੁੰਦੀ ਹੈ ਜਿਵੇਂ ਕਿ ਰੈਸਟੋਰੈਂਟ, ਬਾਰ ਜਾਂ ਜਿੰਮ।"

"ਵਿਸ਼ਵ ਸਿਹਤ ਸੰਗਠਨ ਨੇ ਵੀ ਇਸ ਗੱਲ ਨੂੰ ਮੰਨਿਆ ਹੈ। ਨਾਈਟ ਕਰਫ਼ਿਊ ਲਾਉਣ ਪਿੱਛੇ ਵਿਗਿਆਨਿਕ ਆਧਾਰ ਇਹ ਹੈ ਕਿ ਲੋਕ ਰਾਤ ਨੂੰ ਬਾਹਰ ਇਨ੍ਹਾਂ ਬੰਦ ਥਾਵਾਂ 'ਤੇ ਨਾ ਜਾਣ। ਜੇ ਲੋਕ ਇਨ੍ਹਾਂ ਥਾਵਾਂ 'ਤੇ ਜਾਣਾ ਆਉਣਾ ਖ਼ੁਦ ਬੰਦ ਕਰ ਦੇਣ ਤਾਂ ਸਰਕਾਰਾਂ ਨੂੰ ਅਜਿਹਾ ਕਰਨ ਦੀ ਲੋੜ ਨਾ ਪਵੇ।"

"ਹੁਣ ਲੋਕ ਨਹੀਂ ਮੰਨਦੇ ਤਾਂ ਸਰਕਾਰਾਂ ਨਾਈਟ ਕਰਫ਼ਿਊ ਵਰਗੇ ਕਦਮ ਚੁੱਕਦੀਆਂ ਹਨ। ਦੂਜੀ ਗੱਲ ਇਹ ਹੈ ਕਿ ਰਾਤ ਨੂੰ ਜ਼ਿਆਦਾਤਰ ਲੋਕ ਮਨੋਰੰਜਨ ਲਈ ਘਰਾਂ ਤੋਂ ਬਾਹਰ ਨਿਕਲਦੇ ਹਨ, ਕੰਮ ਲਈ ਘੱਟ। ਦਿਨ ਵਿੱਚ ਲੋਕ ਕੰਮ ਲਈ ਜ਼ਿਆਦਾ ਬਾਹਰ ਨਿਕਲਦੇ ਹਨ, ਮਨੋਰੰਜਨ ਲਈ ਘੱਟ।"

"ਨਾਈਟ ਕਰਫ਼ਿਊ ਤੋਂ ਇਲਾਵਾ ਆਫ਼ਿਸ ਨੂੰ ਬੰਦ ਕਰਕੇ, ਕੁਝ ਆਰਥਿਕ ਗਤੀਵਿਧੀਆਂ 'ਤੇ ਰੋਕ ਲਗਾਕੇ ਵੀ ਕੋਰੋਨਾਵਾਇਰਸ ਨੂੰ ਕਾਬੂ ਕੀਤਾ ਜਾ ਸਕਦਾ ਹੈ। ਪਰ ਉਸ ਨਾਲ ਅਰਥਵਿਵਸਥਾ ਨੂੰ ਨੁਕਸਾਨ ਹੁੰਦਾ ਹੈ। ਇਸ ਲਈ ਦੋਵਾਂ ਦਰਮਿਆਨ ਤਾਲਮੇਲ ਬਣਾਉਣਾ ਵੀ ਜ਼ਰੂਰੀ ਹੈ। ਇਸ ਤਰੀਕੇ ਨਾਲ ਨਾਈਟ ਕਰਫ਼ਿਊ ਇੱਕ ਬਿਹਤਰ ਬਦਲ ਹੋ ਸਕਦਾ ਹੈ।"

ਇਹ ਵੀ ਪੜ੍ਹੋ-

ਤੀਜੇ ਮਾਹਰ ਹਨ - ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿੱਚ ਕਮਿਊਨਿਟੀ ਮੈਡੀਸਨ ਵਿਭਾਗ ਦੇ ਮੁੱਖ ਡਾ. ਜੁਗਲ ਕਿਸ਼ੋਰ

"ਨਾਈਟ ਕਰਫ਼ਿਊ ਕੋਰੋਨਾ ਦੇ ਖ਼ਿਲਾਫ਼ ਸਰਕਾਰ ਦੀ ਵੱਡੀ ਰਣਨੀਤੀ ਦਾ ਛੋਟਾ ਹਿੱਸਾ ਹੋ ਸਕਦਾ ਹੈ। ਵੱਡੀ ਰਣਨੀਤੀ ਇਹ ਹੋ ਸਕਦੀ ਹੈ ਕਿ ਬਿਨਾਂ ਗੱਲ ਦੇ ਲੋਕ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਨਾ ਜਾਣ। ਇਸ 'ਤੇ ਅਮਲ ਕਰਨ ਦੇ ਕਈ ਤਰੀਕੇ ਹੋ ਸਕਦੇ ਹਨ।"

"ਜਿਵੇਂ ਕਿ ਲੋਕ ਆਪਣੇ ਆਪ ਸਮਝਣ ਤੇ ਬਾਹਰ ਨਾ ਜਾਣ। ਦੂਜਾ ਤਰੀਕਾ ਹੋ ਸਕਦਾ ਹੈ ਕਨਟੇਨਮੈਂਟ ਜ਼ੋਨ ਬਣਾਕੇ ਲੋਕਾਂ ਦੀ ਆਵਾਜਾਈ ਨੂੰ ਰੋਕਿਆ ਜਾਵੇ।"

ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿੱਚ ਕਮਿਊਨਿਟੀ ਮੈਡੀਸਨ ਵਿਭਾਗ ਦੇ ਮੁੱਖ ਡਾ. ਜੁਗਲ ਕਿਸ਼ੋਰ
ਤਸਵੀਰ ਕੈਪਸ਼ਨ, ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿੱਚ ਕਮਿਊਨਿਟੀ ਮੈਡੀਸਨ ਵਿਭਾਗ ਦੇ ਮੁੱਖ ਡਾ. ਜੁਗਲ ਕਿਸ਼ੋਰ

ਕੰਟੇਨਮੈਂਟ ਜ਼ੋਨ ਦਾ ਤਰੀਕਾ ਇੱਕ ਛੋਟੇ ਖੇਤਰ ਵਿੱਚ ਹੀ ਅਸਰਦਾਰ ਹੁੰਦਾ ਹੈ, ਇਸ ਨਾਲ ਬਾਕੀ ਇਲਾਕੇ ਵਿੱਚ ਫ਼ਰਕ ਨਹੀਂ ਪੈਂਦਾ। ਤੀਜਾ ਤਰੀਕਾ ਹੋ ਸਕਦਾ ਹੈ, ਅਜਿਹੇ ਸਮਾਰੋਹ 'ਤੇ ਰੋਕ ਲਗਾਉਣਾ ਜਿੱਥੇ ਲੋਕ ਇਕੱਤਰ ਹੋ ਰਹੇ ਹੋਣ ਜਿਵੇਂ ਕਿ ਵਿਆਹ, ਜਨਮ ਦਿਨ ਦੀ ਪਾਰਟੀ, ਪੱਬ ਜਾਂ ਬਾਰ।

ਤੀਜੇ ਤਰੀਕੇ ਵਜੋਂ ਸਰਕਾਰ ਨਾਈਟ ਕਰਫ਼ਿਊ ਦਾ ਇਸਤੇਮਾਲ ਕਰ ਰਹੀ ਹੈ।

ਕੋਰੋਨਾ ਰੋਕਣ ਲਈ ਇਹ ਬਹੁਤ ਪ੍ਰਭਾਵਆਲੀ ਤਰੀਕਾ ਨਹੀਂ ਹੈ, ਪਰ ਇਸ ਨਾਲ ਜਨਤਾ ਨੂੰ ਇੱਕ ਸੁਨੇਹਾ ਜ਼ਰੂਰ ਜਾਂਦਾ ਹੈ ਕਿ ਸਮੱਸਿਆ ਗੰਭੀਰ ਰੂਪ ਲੈ ਰਹੀ ਹੈ ਤੇ ਲੋਕ ਹੁਣ ਵੀ ਨਾ ਸੰਭਲੇ ਤਾਂ ਹਾਲਾਤ ਹੋਰ ਵਿਗੜ ਸਕਦੇ ਹਨ। ਅਜਿਹੇ ਸਮੇਂ ਵਿੱਚ ਇਸ ਤਰ੍ਹਾਂ ਦੇ ਸੁਨੇਹੇ ਵੀ ਅਰਥ ਰੱਖਦੇ ਹਨ।

ਸਿਰਫ਼ ਨਾਈਟ ਕਰਫ਼ਿਊ ਲਗਾਉਣ ਨਾਲ ਕੋਰੋਨਾ ਨੂੰ ਕਿੰਨਾ ਘੱਟ ਕੀਤਾ ਜਾ ਸਕਦਾ ਹੈ, ਇਸ ਬਾਰੇ ਕੋਈ ਅਧਿਐਨ ਨਹੀਂ ਹੋਇਆ।

ਪਰ ਲੋਕਾਂ ਦੀ ਆਵਾਜਾਈ ਘੱਟ ਕਰਨ ਨਾਲ ਕੋਰੋਨਾ 'ਤੇ ਕਾਬੂ ਕੀਤਾ ਜਾ ਸਕਦਾ ਹੈ ਇਸ ਦੇ ਵਿਗਿਆਨਕ ਸਬੂਤ ਹਨ।

ਲੋਕਾਂ ਦੀ ਆਵਾਜਾਈ ਘੱਟ ਕਰਨ ਨਾਲ R ਨੰਬਰ (ਵਾਇਰਸ ਦਾ ਰੀਪ੍ਰੋਡਕਟਿਵ ਨੰਬਰ) ਹੌਲੀ ਹੌਲੀ ਘੱਟ ਹੋਣ ਲੱਗਦਾ ਹੈ। ਜ਼ਰੂਰਤ ਹੈ ਇਸ ਦੇ ਨਾਲ ਸਖ਼ਤ ਕਦਮ ਚੁੱਕਣ ਦੀ।

ਚੌਥੀ ਜਾਣਕਾਰੀ ਖ਼ੁਦ ਕੇਂਦਰ ਸਰਕਾਰ ਵਲੋਂ ਆਈ

15 ਮਾਰਚ 2021 ਨੂੰ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਇੱਕ ਚਿੱਠੀ ਮਹਾਰਾਸ਼ਟਰ ਸਰਕਾਰ ਨੂੰ ਭੇਜੀ ਸੀ।

ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਮਹਾਰਾਸ਼ਟਰ ਸਰਕਾਰ ਨੂੰ ਲਿਖਿਆ ਇਹ ਪੱਤਰ
ਤਸਵੀਰ ਕੈਪਸ਼ਨ, ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਮਹਾਰਾਸ਼ਟਰ ਸਰਕਾਰ ਨੂੰ ਲਿਖਿਆ ਇਹ ਪੱਤਰ

ਚਿੱਠੀ ਦੇ ਆਖ਼ਰੀ ਹਿੱਸੇ ਵਿੱਚ ਲਿਖਿਆ ਗਿਆ ਸੀ ਕਿ ਕੋਰੋਨਾ ਲਾਗ਼ ਦੇ ਫ਼ੈਲਾਅ ਨੂੰ ਰੋਕਣ ਵਿੱਚ ਵੀਕਐਂਡ (ਐਤਵਾਰ ਤੇ ਸ਼ਨਿੱਚਰਵਾਰ) ਲੌਕਡਾਊਨ ਤੇ ਨਾਈਟ ਕਰਫ਼ਿਊ ਦਾ ਬਹੁਤ ਹੀ ਸੀਮਤ ਅਸਰ ਹੈ।

ਕੋਰੋਨਾ ਲਾਗ਼ ਦੇ ਫ਼ੈਲਾਅ ਨੂੰ ਰੋਕਣ ਲਈ ਸੂਬਾ ਸਰਕਾਰ ਨੂੰ ਕੇਂਦਰੀ ਸਿਹਤ ਵਿਭਾਗ ਵਲੋਂ ਜਾਰੀ ਸਖ਼ਤ ਕਮਟੇਮੈਂਟ ਰਣਨੀਤੀ 'ਤੇ ਹੀ ਧਿਆਨ ਦੇਣਾ ਚਾਹੀਦਾ ਹੈ।

ਇਸ ਚਿੱਠੀ ਤੋਂ ਸਾਫ਼ ਹੋ ਜਾਂਦਾ ਹੈ ਕਿ ਇਸ ਵਾਰ ਦਾ ਨਾਈਟ ਕਰਫ਼ਿਊ ਕੇਂਦਰ ਸਰਕਾਰ ਦੇ ਕਹਿਣ 'ਤੇ ਨਹੀਂ ਸਗੋਂ ਸੂਬਾ ਸਰਕਾਰਾਂ ਦੇ ਹੁਕਮਾ 'ਤੇ ਜਾਰੀ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)