ਜੇ ਤੁਸੀਂ ਵਟਸਐਪ ਦੀਆਂ ਨਵੀਆਂ ਸ਼ਰਤਾਂ ਨਹੀਂ ਮੰਨੀਆਂ ਤਾਂ ਨਹੀਂ ਕਰ ਪਾਓਗੇ ਮੈਸੇਜ, ਅਕਾਉਂਟ ਵੀ ਹੋ ਜਾਵੇਗਾ ਡਿਲੀਟ

ਤਸਵੀਰ ਸਰੋਤ, Getty Images
ਜੇ ਵਟਸਐਪ ਯੂਜ਼ਰ 15 ਮਈ ਦੀ ਡੈਡਲਾਈਨ ਤੋਂ ਪਹਿਲਾਂ ਉਸ ਦੀਆਂ ਨਵੀਆਂ ਸ਼ਰਤਾਂ ਨੂੰ ਸਵੀਕਾਰ ਨਹੀਂ ਕਰਦਾ ਹੈ ਤਾਂ ਉਸ ਤੋਂ ਬਾਅਦ ਨਾ ਤਾਂ ਕੋਈ ਮੈਸੇਜ ਭੇਜ ਸਕੇਗਾ ਅਤੇ ਨਾ ਹੀ ਕੋਈ ਮੈਸੇਜ ਰਿਸੀਵ ਕਰ ਪਾਵੇਗਾ। ਇਸ ਲਈ ਨਵੀਆਂ ਸ਼ਰਤਾਂ ਨੂੰ ਮੰਨਣਾ ਜ਼ਰੂਰੀ ਹੋਵੇਗਾ।
ਉਨ੍ਹਾਂ ਦਾ ਅਕਾਉਂਟ "ਇਨਐਕਟਿਵ" ਦਿਖਾਈ ਦੇਵੇਗਾ ਅਤੇ ਇਨਐਕਟਿਵ ਅਕਾਉਂਟ 120 ਦਿਨਾਂ ਬਾਅਦ ਡਿਲੀਟ ਹੋ ਜਾਵੇਗਾ।
ਫੋਨ ਅਤੇ ਨੋਟੀਫਿਕੇਸ਼ਨ "ਕੁਝ ਸਮੇਂ ਲਈ" ਆਉਂਦੇ ਰਹਿਣਗੇ, ਪਰ ਟੈਕਕ੍ਰਾਂਚ ਦੀ ਰਿਪੋਰਟ ਦੇ ਅਨੁਸਾਰ ਸ਼ਾਇਦ ਇਹ ਸਿਰਫ "ਕੁਝ ਹਫਤੇ" ਹੋਵੇਗਾ।
ਵਟਸਐਪ ਨੇ ਇਸ ਅਪਡੇਟ ਬਾਰੇ ਜਨਵਰੀ ਨੂੰ ਦੱਸਿਆ ਸੀ।
ਇਸ ਤੋਂ ਬਾਅਦ ਬਹੁਤ ਸਾਰੇ ਯੂਜ਼ਰਜ਼ ਨੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਇਨ੍ਹਾਂ ਯੂਜ਼ਰਜ਼ ਨੇ ਸੋਚਿਆ ਕਿ ਇਸਦਾ ਮਤਲਬ ਹੈ, ਵਟਸਐਪ ਹੁਣ ਆਪਣੀ ਪੇਰੇਂਟ ਕੰਪਨੀ ਫੇਸਬੁੱਕ ਨਾਲ ਵਧੇਰੇ ਡੇਟਾ ਨੂੰ ਸਾਂਝਾ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਵਟਸਐਪ ਨੇ ਬਾਅਦ ਵਿਚ ਸਪੱਸ਼ਟ ਕੀਤਾ ਕਿ ਇਹ ਨਹੀਂ ਹੋਵੇਗਾ, ਪਰ ਇਹ ਅਪਡੇਟ ਅਸਲ ਵਿਚ ਵਪਾਰਕ ਖਾਤਿਆਂ ਨਾਲ ਜੁੜਿਆ ਹੋਇਆ ਹੈ।
ਇਹ ਵੀ ਪੜ੍ਹੋ

ਤਸਵੀਰ ਸਰੋਤ, Getty Images
ਯੂਜ਼ਰਜ਼ ਨੂੰ ਜਾਣਕਾਰੀ ਦੇਣ ਦੇ ਤਰੀਕੇ ਵਿੱਚ ਤਬਦੀਲੀਆਂ
ਵਟਸਐਪ ਪਹਿਲਾਂ ਹੀ ਫੇਸਬੁੱਕ ਨਾਲ ਕੁਝ ਜਾਣਕਾਰੀ ਸਾਂਝੀ ਕਰਦਾ ਹੈ, ਜਿਵੇਂ ਕਿ ਉਪਭੋਗਤਾਵਾਂ ਦਾ ਆਈਪੀ ਐਡਰੈੱਸ (ਇਹ ਇੰਟਰਨੈਟ ਨਾਲ ਜੁੜੇ ਹਰ ਡਿਵਾਈਸ ਨਾਲ ਜੁੜੇ ਨੰਬਰਾਂ ਦਾ ਇਕ ਕ੍ਰਮ ਹੈ, ਇਸ ਦੀ ਵਰਤੋਂ ਡਿਵਾਈਸ ਦੀ ਸਥਿਤੀ ਦਾ ਪਤਾ ਲਗਾਉਣ ਲਈ ਵੀ ਕੀਤੀ ਜਾ ਸਕਦੀ ਹੈ) ਅਤੇ ਪਲੇਟਫਾਰਸ ਜ਼ਰੀਏ ਖਰੀਦਾਰੀ ਕਰਨ ਦੀ ਜਾਣਕਾਰੀ ਵੀ ਪਹਿਲਾਂ ਤੋਂ ਹੀ ਸਾਂਝੀ ਕਰਦਾ ਹੈ।
ਪਰ ਯੂਰਪ ਅਤੇ ਯੂਕੇ ਵਿਚ ਉਹ ਅਜਿਹਾ ਨਹੀਂ ਕਰਦਾ। ਇਨ੍ਹਾਂ ਦੇਸ਼ਾਂ ਵਿਚ ਵੱਖੋ ਵੱਖਰੇ ਪ੍ਰਾਈਵੇਸੀ ਕਾਨੂੰਨ ਹਨ।
ਸ਼ੁਰੂਆਤੀ ਐਲਾਨ ਤੋਂ ਬਾਅਦ, ਵਟਸਐਪ ਯੂਜ਼ਰ ਇਨਕ੍ਰਿਪਟਡ-ਮੈਸੇਜਿੰਗ ਸੇਵਾ ਲਈ ਹੋਰ ਵਿਕਲਪਾਂ ਦੀ ਖੋਜ ਕਰਨ ਲੱਗੇ ਸਨ, ਜਿਸ ਤੋਂ ਬਾਅਦ ਅਚਾਨਕ ਟੈਲੀਗ੍ਰਾਮ ਅਤੇ ਸਿਗਨਲ ਪਲੇਟਫਾਰਮਾਂ ਦੀ ਮੰਗ ਵੱਧ ਗਈ ਸੀ।
ਵਟਸਐਪ ਨੇ ਅਪਡੇਟ ਨੂੰ ਲਾਗੂ ਕਰਨ ਦੀ ਸ਼ੁਰੂਆਤੀ ਤਾਰੀਖ ਨੂੰ ਮੁਲਤਵੀ ਕਰ ਦਿੱਤਾ ਸੀ ਅਤੇ ਹੁਣ ਉਪਭੋਗਤਾਵਾਂ ਨੂੰ ਇਸ ਬਾਰੇ ਜਾਣਕਾਰੀ ਦੇਣ ਦੇ ਤਰੀਕੇ ਨੂੰ ਬਦਲ ਦਿੱਤਾ ਹੈ।

ਤਸਵੀਰ ਸਰੋਤ, EPA
ਫੇਸਬੁਕ ਆਸਟਰੇਲੀਆ ਵਿਚ ਨਿਊਜ਼ 'ਤੇ ਲੱਗੀ ਪਾਬੰਦੀ ਹਟਾਵੇਗਾ
ਫੇਸਬੁੱਕ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਆਸਟਰੇਲੀਆਈ ਉਪਭੋਗਤਾਵਾਂ ਲਈ ਨਿਊਜ਼ ਸਮੱਗਰੀ 'ਤੇ ਲੱਗੀ ਪਾਬੰਦੀ ਨੂੰ ਹਟਾ ਰਿਹਾ ਹੈ।
ਦਿੱਗਜ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਇੱਕ ਪ੍ਰਸਤਾਵਿਤ ਕਾਨੂੰਨ ਦੇ ਵਿਰੋਧ ਵਿੱਚ ਪਿਛਲੇ ਵੀਰਵਾਰ ਤੋਂ ਆਸਟਰੇਲੀਆ ਵਿੱਚ ਨਿਊਜ਼ ਨਾਲ ਸਬੰਧਤ ਸਮਗੱਰੀ ਨੂੰ ਰੋਕ ਦਿੱਤਾ ਸੀ। ਇਸ ਪ੍ਰਸਤਾਵਿਤ ਕਾਨੂੰਨ ਵਿੱਚ ਪ੍ਰਾਵਧਾਨ ਹੈ ਕਿ ਫੇਸਬੁੱਕ ਅਤੇ ਗੂਗਲ ਨੂੰ ਸਮੱਗਰੀ ਲਈ ਨਿਊਜ਼ ਪ੍ਰਕਾਸ਼ਕਾਂ ਨੂੰ ਪੈਸੇ ਅਦਾ ਕਰਨੇ ਪੈਣਗੇ।
ਆਸਟਰੇਲੀਆ ਦੇ ਵਿੱਤ ਮੰਤਰੀ ਜੋਸ਼ ਫ੍ਰਾਇਡੇਨਬਰਗ ਨੇ ਕਿਹਾ ਕਿ "ਆਉਣ ਵਾਲੇ ਦਿਨਾਂ ਵਿੱਚ", ਫੇਸਬੁੱਕ ਸਾਰੇ ਨਿਯੂਜ਼ ਪੇਜਾਂ ਨੂੰ ਮੁੜ ਚਾਲੂ ਕਰੇਗੀ।
ਮੰਗਲਵਾਰ ਨੂੰ, ਉਨ੍ਹਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਾਨੂੰਨ ਵਿੱਚ ਸੋਧ ਕੀਤੀ ਜਾਏਗੀ।
ਸਰਕਾਰ ਨੇ ਕਿਹਾ ਹੈ ਕਿ ਇਹ ਕਾਨੂੰਨ ਬਾਜ਼ਾਰ ਵਿਚ ਤਕਨੀਕੀ ਕੰਪਨੀਆਂ ਅਤੇ ਮੀਡੀਆ ਸੰਸਥਾਵਾਂ ਵਿਚਾਲੇ ਤਾਕਤ ਦਾ ਸੰਤੁਲਨ ਸਥਾਪਤ ਕਰਨ ਲਈ ਲਿਆਂਦਾ ਜਾ ਰਿਹਾ ਹੈ।
ਇਸ ਕਾਨੂੰਨ 'ਤੇ ਵਿਸ਼ਵ ਦੀਆਂ ਨਜ਼ਰਾਂ ਟਿਕੀਆ ਸੀ, ਪਰ ਫੇਸਬੁੱਕ ਅਤੇ ਗੂਗਲ ਨੇ ਇਸ ਦਾ ਸਖ਼ਤ ਵਿਰੋਧ ਕੀਤਾ।
ਪਰ ਫੇਸਬੁੱਕ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਨੇ ਤਾਜ਼ਾ ਵਿਚਾਰ ਵਟਾਂਦਰੇ ਵਿਚ ਇਸ ਦਾ ਭਰੋਸਾ ਦਿੱਤਾ ਹੈ।
ਫੇਸਬੁੱਕ 'ਤੇ, ਨਿਊਜ਼ ਪਾਰਟੀਸੀਪੇਸ਼ਨ ਦੀ ਵਾਈਸ ਪ੍ਰੇਜ਼ੀਡੇਂਟ ਕੈਂਪਬੈਲ ਬ੍ਰਾਊਨ ਨੇ ਕਿਹਾ, "ਅਸੀਂ ਇਕ ਸਮਝੌਤੇ 'ਤੇ ਪਹੁੰਚ ਗਏ ਹਾਂ, ਜਿਸ ਦੇ ਅਨੁਸਾਰ ਅਸੀਂ ਸਮਰਥਨ ਲਈ ਛੋਟੇ ਅਤੇ ਸਥਾਨਕ ਪ੍ਰਕਾਸ਼ਕਾਂ ਦੀ ਚੋਣ ਕਰ ਸਕਾਂਗੇ।"
ਫੇਸਬੁੱਕ ਦਾ ਆਪਣਾ ਖ਼ੁਦ ਦਾ "ਸ਼ੋਕਾਸ" ਉਤਪਾਦ ਹੈ, ਜਿਸ ਰਾਹੀਂ ਉਹ ਮੀਡੀਆ ਅਦਾਰਿਆਂ ਨੂੰ ਆਪਣੇ ਪਲੇਟਫਾਰਮ 'ਤੇ ਨਿਊਜ਼ ਵਿਖਾਉਣ ਲਈ ਅਦਾਇਗੀ ਕਰਦਾ ਹੈ।
ਹਾਲਾਂਕਿ, ਆਸਟਰੇਲੀਆ ਦੇ ਨਵੇਂ ਕਾਨੂੰਨ ਦੇ ਤਹਿਤ, ਫੇਸਬੁੱਕ 'ਤੇ ਨਿਊਜ਼ ਲਿੰਕ ਨੂੰ ਸਾਂਝਾ ਕਰਨ ਅਤੇ ਪੋਸਟ ਕਰਨ ਲਈ ਪੈਸੇ ਦੇਣੇ ਪੈਣਗੇ।
ਪਿਛਲੇ ਵੀਰਵਾਰ ਤੋਂ, ਆਸਟਰੇਲੀਆ ਵਿੱਚ ਕੋਈ ਵੀ ਉਨ੍ਹਾਂ ਦੇ ਅਕਾਊਂਟ 'ਤੇ ਖਬਰਾਂ ਵੇਖ ਜਾਂ ਸ਼ੇਅਰ ਨਹੀਂ ਕਰ ਪਾ ਰਿਹਾ ਸੀ।

ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













