ਮਹੂਆ ਮੋਇਤਰਾ ਨੇ ਦੱਸਿਆ ਭਾਜਪਾ ਦੇ 'ਜੈ ਸ਼੍ਰੀ ਰਾਮ' ਨਾਅਰੇ ਦਾ ਕਾਰਨ - 5 ਅਹਿਮ ਖ਼ਬਰਾਂ

ਟੀਐਮਸੀ ਦੀ ਐਮਪੀ ਮਹੂਆ ਮੋਇਤਰਾ ਨੇ ਬੀਬੀਸੀ ਪੱਤਰਕਾਰ ਸਰੋਜ ਸਿੰਘ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਤੁਸੀਂ ਗਦਾਰ ਕਿਵੇਂ ਕਹਿ ਦੇਖ ਸਕਦੇ ਹੋ। ਤੁਸੀਂ ਦੇਖੋ ਹਰ ਪਿੰਡ ਤੋਂ ਕਿੰਨੇ ਕਿੰਨੇ ਨੌਜਵਾਨ ਸਾਡੇ ਸੁੱਰਖਿਆ ਦਸਤਿਆਂ ਵਿੱਚ ਜਾ ਕੇ ਭਰਤੀ ਹੁੰਦੇ ਹਨ।
ਭਾਜਪਾ ਆਗੂਆਂ ਵੱਲੋਂ ਜੈਸ਼੍ਰੀਰਾਮ ਦਾ ਨਾਅਰਾ ਲਗਾਉਣ ਬਾਰੇ ਉਨ੍ਹਾਂ ਨੇ ਕਿਹਾ ਕਿ ਉਹ ਲੋਕ ਆਪਣੇ ਆਪ ਨੂੰ ਹਿੰਦੂ ਸਥਾਪਿਤ ਕਰਨ ਲਈ ਨਹੀਂ ਲਗਾਉਂਦੇ, ਸਗੋਂ ਇਸ ਲਈ ਲਗਾਉਂਦੇ ਹਨ ਤਾਂ ਜੋ ਦੇਸ਼ ਵਿੱਚ ਰਹਿ ਰਹੇ ਘੱਟ ਗਿਣਤੀਆਂ ਵਿੱਚ ਡਰ ਪੈਦਾ ਹੋਵੇ। ਇਹ ਉਨ੍ਹਾਂ ਲਈ ਇੱਕ ਜੰਗੀ ਨਾਅਰਾ ਹੈ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਕਿਹਾ ਕਿ ਜੇ ਭਾਰਤ ਦੇ ਗਣਤੰਤਰ ਵਿੱਚ ਖੜ੍ਹੇ ਹੋ ਕੇ ਸੱਚ ਨਹੀਂ ਬੋਲ ਸਕਦੇ ਤਾਂ ਕਿੱਥੇ ਕਹੋਗੇ। ਉਨ੍ਹਾਂ ਨੇ ਆਪਣੇ ਭਾਸ਼ਣਾਂ ਦੀ ਤਿਆਰੀ ਬਾਰੇ ਵੀ ਚਰਚਾ ਕੀਤੀ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕੀ ਟਵਿੱਟਰ ਮੋਦੀ ਸਰਕਾਰ ਨਾਲ ਲੜਾਈ ਮੁੱਲ ਲੈ ਸਕਦਾ ਹੈ

ਤਸਵੀਰ ਸਰੋਤ, Reuters/Getty Images
ਕੇਂਦਰੀ ਇਲੈਕਟਰਾਨਿਕਸ, ਸੂਚਨਾ ਟੈਕਨਾਲੌਜੀ ਅਤੇ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਦੇ ਮੁਤਾਬਕ ਭਾਰਤ ਵਿੱਚ ਸੋਸ਼ਲ ਮੀਡੀਆ ਕੰਪਨੀਆਂ ਨੇ ਦੂਹਰੇ ਮਾਪਦੰਡ ਅਪਣਾ ਰੱਖੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਅਮਰੀਕਾ ਦੇ ਕੈਪੀਟਲ ਹਿੱਲ ਉੱਪਰ ਹਿੰਸਾ ਹੋਈ ਤਾਂ ਸੋਸ਼ਲ ਮੀਡੀਆ ਨੇ ਉੱਥੋਂ ਦੇ ਰਾਸ਼ਟਰਪਤੀ ਤੱਕ ਦੇ ਅਕਾਊਂਟ ਉੱਪਰ ਵੀ ਪਾਬੰਦੀ ਲਗਾ ਦਿੰਤੀ।
ਸਰਕਾਰ ਦੇ ਹੁਕਮਾਂ ਮੁਤਾਬਕ ਟਵਿੱਟਰ ਨੇ ਕੁਝ ਅਕਾਊਂਟ ਬਾਲਕ ਤਾਂ ਕਰ ਦਿੱਤੇ ਪਰ ਬਾਅਦ ਵਿੱਚ ਉਨ੍ਹਾਂ ਵਿੱਚੋਂ ਕਈਆਂ ਨੂੰ ਮੁੜ ਬਹਾਲ ਵੀ ਕਰ ਦਿੱਤਾ ਗਿਆ।
ਅਜਿਹੇ ਵਿੱਚ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਟਵਿੱਟਰ ਭਾਰਤ ਵਿੱਚ ਸਰਕਾਰ ਨਾਲ ਲੜਾਈ ਮੁੱਲ ਲੈ ਸਕਦਾ ਹੈ। ਪੜ੍ਹੋ ਬੀਬੀਸੀ ਪੱਤਰਕਾਰ ਸਲਮਾਨ ਰਾਵੀ ਦੀ ਇਹ ਰਿਪੋਰਟ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਨਿਰਭਿਆ ਫੰਡ ਦੇ ਕਰੋੜਾਂ ਰੁਪਏ ਆਖ਼ਰ ਕਿੱਥੇ ਗਏ

ਤਸਵੀਰ ਸਰੋਤ, Getty Images
ਸਾਲ 2013 ਵਿੱਚ ਦਿੱਲੀ ਗੈਂਗ ਰੇਪ ਦੀ ਘਟਨਾ ਤੋਂ ਬਾਅਦ ਭਾਰਤ ਵਿੱਚ ਇੱਕ ਮਹੱਤਵਕਾਂਸ਼ੀ -113 ਮਿਲੀਅਨ ਡਾਲਰ ਦੇ ਨਿਰਭਿਆ ਫੰਡ ਦੀ ਸ਼ੁਰੂਆਤ ਕੀਤੀ ਗਈ। ਇਸ ਫੰਡ ਦਾ ਮਕਸਦ ਔਰਤਾਂ ਖ਼ਿਲਾਫ਼ ਹਿੰਸਾ ਉੱਪਰ ਕਾਬੂ ਪਾਉਣਾ ਸੀ।
ਨਿਰਭਿਆ ਫੰਡ ਉਸ ਰੇਪ ਪੀੜਤ ਕੁੜੀ ਦੇ ਨਾਂਅ 'ਤੇ ਰੱਖਿਆ ਗਿਆ ਜਿਸ ਨੂੰ ਇਹ ਨਾਂਅ ਮੀਡੀਆ ਨੇ ਹੀ ਦਿੱਤਾ ਸੀ। ਨਿਰਭਿਆ ਨੂੰ ਸਾਲ 2012 ਵਿੱਚ ਰੇਪ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ।
ਹੁਣ ਔਕਸਫਾਮ ਦੀ ਤਾਜ਼ਾ ਰਿਪੋਰਟ ਨੇ ਪਾਇਆ ਹੈ ਕਿ ਲਾਲ ਫ਼ੀਤਾਸ਼ਾਹੀ, ਲੋੜ ਤੋਂ ਘੱਟ ਖ਼ਰਚੇ ਅਤੇ ਸਿਆਸੀ ਇੱਛਾ ਸ਼ਕਤੀ ਦੀ ਕਮੀ ਨੇ ਉਸ ਨਿਰਭਿਆ ਫੰਡ ਨੂੰ ਨਾਕਾਮ ਕਰ ਦਿੱਤਾ ਜਿਸ ਦਾ ਪਹਿਲਾ ਮੁਕਾਬਲਾ ਹੀ ਪਿੱਤਰਸੱਤਾ ਨਾਲ ਹੋਣਾ ਸੀ।
ਪੜ੍ਹੋ ਬੀਬੀਸੀ ਪੱਤਰਕਾਰ ਅਪਰਨਾ ਅਲੂਰੀ ਅਤੇ ਸ਼ਾਹਦਾਬ ਨਜ਼ਮੀ ਦੀ ਇਹ ਘੋਖਵੀਂ ਰਿਪੋਰਟ।
Koo app ਬਾਰੇ ਪੰਜਾਬੀ ਕਲਾਕਾਰ ਕੀ ਕਹਿੰਦੇ

ਤਸਵੀਰ ਸਰੋਤ, facebook
ਟਵਿੱਟਰ ਨਾਲ ਭਾਰਤ ਸਰਕਾਰ ਦੇ ਵਿਵਾਦ ਤੋਂ ਬਾਅਦ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਵੀ ਕੂ ਐਪ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਕਿਸਾਨ ਅੰਦੋਲਨ ਦੌਰਾਨ ਵੱਡੀ ਗਿਣਤੀ ਵਿੱਚ ਪੰਜਾਬੀ ਲੋਕ ਅਤੇ ਕਲਾਕਾਰ ਟਵਿੱਟਰ 'ਤੇ ਵੀ ਐਕਟਿਵ ਹੋਏ ਹਨ।
ਹੁਣ ਟਵਿੱਟਰ ਬੈਨ ਕਰਕੇ ਕੂ-ਐਪ 'ਤੇ ਆਉਣ ਨੂੰ ਲੈ ਕੇ ਪੰਜਾਬੀ ਕਲਾਕਾਰਾਂ ਦੇ ਕੀ ਵਿਚਾਰ ਹਨ, ਇਸ ਬਾਰੇ ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਨੇ ਕੁਝ ਕਲਾਕਾਰਾਂ ਨਾਲ ਗੱਲ ਕੀਤੀ।
ਇੱਥੇ ਕਲਿੱਕ ਕਰ ਕੇ ਪੜ੍ਹੋ ਪੂਰੀ ਰਿਪੋਰਟ।
ਰਾਜੋਆਣਾ ਦੀ ਰਹਿਮ ਅਪੀਲ 'ਤੇ ਕੇਂਦਰ ਸਰਕਾਰ ਨੇ ਕੀ ਕਿਹਾ

ਤਸਵੀਰ ਸਰੋਤ, Getty Images
ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਅਪੀਲ 'ਤੇ ਫੈਸਲਾ ਕਰਨ ਲਈ ਕੇਂਦਰ ਨੂੰ ਛੇ ਹਫ਼ਤਿਆਂ ਦਾ ਹੋਰ ਸਮਾਂ ਦਿੱਤਾ ਹੈ।
ਰਾਜੋਆਣਾ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ।
ਸੁਪਰੀਮ ਕੋਰਟ ਨੂੰ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਬਲਵੰਤ ਸਿੰਘ ਲਈ ਰਹਿਮ ਦੀ ਅਪੀਲ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਅਤੇ ਦੇਸ਼ ਦੇ ਰਾਸ਼ਟਰਪਤੀ ਇਸ 'ਤੇ ਫੈਸਲਾ ਲੈਣਗੇ।
ਇਹ ਅਤੇ ਸ਼ੁੱਕਰਵਾਰ ਦਾ ਹੋਰ ਪ੍ਰਮੁੱਖ ਘਟਨਾਕ੍ਰਮ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













