ਤਨਮਨਜੀਤ ਢੇਸੀ ਵੱਲੋਂ ਯੂਕੇ ਦੇ ਸੰਸਦ 'ਚ ਚੁੱਕੇ ਕਿਸਾਨੀ ਮੁੱਦੇ ਬਾਰੇ ਕੀ ਜਵਾਬ ਮਿਲਿਆ

ਤਸਵੀਰ ਸਰੋਤ, Tanmanjeet Singh Dhesi
ਯੂਕੇ ਵਿੱਚ ਸਲ੍ਹੋ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਭਾਰਤ 'ਚ ਚੱਲ ਰਹੇ ਕਿਸਾਨ ਅੰਦੋਲਨ ਦਾ ਮੁੱਦਾ ਇੱਕ ਵਾਰ ਮੁੜ ਯੂਕੇ ਦੀ ਸੰਸਦ ਵਿੱਚ ਚੁੱਕਿਆ ਹੈ।
ਉਨ੍ਹਾਂ ਕਿਹਾ ਕਿ ਯੂਕੇ ਪਾਰਲੀਮੈਂਟ ਦੇ ਕਰੀਬ 100 ਮੈਂਬਰਾਂ ਨੇ ਪ੍ਰਧਾਨਮੰਤਰੀ ਨੂੰ ਦਸਤਖ਼ਤ ਕਰਕੇ ਚਿੱਠੀ ਭੇਜੀ ਹੈ ਅਤੇ ਇੱਕ ਲੱਖ ਤੋਂ ਵੱਧ ਲੋਕਾਂ ਨੇ ਇਸ ਬਾਬਤ ਆਨਲਾਈਨ ਪਟੀਸ਼ਨ 'ਤੇ ਦਸਤਖ਼ਤ ਕੀਤੇ ਹਨ।
ਉਨ੍ਹਾਂ ਕਿਹਾ ਕਿ ਇਸ ਅੰਦੋਲਨ ਦੌਰਾਨ ਨੌਦੀਪ ਕੌਰ ਵਰਗੇ ਸਮਾਜਿਕ ਕਾਰਕੁਨਾਂ ਅਤੇ ਪੱਤਰਕਾਰਾਂ ਨੂੰ ਕਥਿਤ ਤੌਰ 'ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਪੁਲਿਸ ਹਿਰਾਸਤ 'ਚ ਜਿਨਸੀ ਹਿੰਸਾ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
ਉਨ੍ਹਾਂ ਨੇ ਪਾਰਲੀਮੈਂਟ 'ਚ ਇਸ ਮੁੱਦੇ 'ਤੇ ਚਰਚਾ ਕਰਨ ਦੀ ਪੇਸ਼ਕਸ਼ ਵੀ ਰੱਖੀ।
ਢੇਸੀ ਨੇ ਕਿਹਾ ਭਾਰਤ 'ਚ ਕਿਸਾਨ ਅੰਦੋਲਨ ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਿਹਾ ਹੈ ਤੇ ਇਸ ਨੇ ਸਾਡੀ ਚਿੰਤਾ ਵਧਾਈ ਹੈ।
ਇਹ ਵੀ ਪੜ੍ਹੋ:-
ਕੰਜ਼ਰਵੇਟਿਵ ਪਾਰਟੀ ਦੇ MP ਜੈਕਬ ਰੀਜ਼ ਮੋਗ ਨੇ ਵੀ ਚੁੱਕਿਆ ਮੁੱਦਾ
ਜੈਕਬ ਰੀਜ਼ ਮੋਗ ਨੇ ਕਿਹਾ ਮਾਣਯੋਗ ਸੰਸਦ ਮੈਂਬਰ ਨੇ ਇੱਕ ਅਜਿਹਾ ਮੁੱਦਾ ਚੁੱਕਿਆ ਹੈ ਜੋ ਸਦਨ ਤੇ ਹਲਕਿਆਂ ਦੇ ਬਾਹਰ ਦਾ ਮੁੱਦਾ ਹੈ।
''ਸ਼ਾਂਤੀਪੂਰਨ ਪ੍ਰਦਰਸ਼ਨ ਬੋਲਣ ਦੀ ਆਜ਼ਾਦੀ ਤੇ ਇੰਟਰਨੈੱਟ ਦੀ ਆਜ਼ਾਦੀ ਦੇ ਨਾਲ ਬੁਨਿਆਦੀ ਅਧਿਕਾਰ ਹੈ ਤੇ ਭਾਰਤ ਲੋਕਤੰਤਰੀ ਦੇਸ ਹੈ ਤੇ ਇਸ ਨਾਲ ਸਾਡੇ ਮਜ਼ਬੂਤ ਰਿਸ਼ਤੇ ਹਨ।''

ਤਸਵੀਰ ਸਰੋਤ, Tanmanjeet Singh Dhesi
''ਮੈਨੂੰ ਲਗਦਾ ਹੈ ਕਿ ਅਗਲੀ ਸਦੀ ਤੱਕ ਭਾਰਤ ਨਾਲ ਸਾਡੇ ਰਿਸ਼ਤੇ ਦੁਨੀਆਂ ਦੇ ਕਿਸੇ ਵੀ ਦੇਸ ਨਾਲੋਂ ਵੱਧ ਅਹਿਮ ਹੋਣਗੇ।''
''ਕਿਉਂਕਿ ਭਾਰਤ ਸਾਡਾ ਦੋਸਤ ਹੈ ਤਾਂ ਸਿਰਫ਼ ਇਹ ਠੀਕ ਹੋਵੇਗਾ ਕਿ ਅਸੀਂ ਨੁਮਾਇੰਦਗੀ ਕਰੀਏ ਜਦੋਂ ਉਹ ਚੀਜ਼ਾਂ ਹੋ ਰਹੀਆਂ ਹਨ ਜੋ ਦੇਸ ਦੇ ਅਕਸ ਲਈ ਠੀਕ ਨਹੀਂ ਹਨ ਜਿਸ ਦੇ ਅਸੀਂ ਦੋਸਤ ਹਾਂ।''
''ਮੈਂ ਦੱਸਣਾ ਚਾਹਾਂਗਾ ਕਿ ਵਿਦੇਸ਼ ਮੰਤਰੀ ਨੇ ਕਿਸਾਨ ਪ੍ਰਦਰਸ਼ਨ ਬਾਰੇ ਦਸੰਬਰ ਵਿੱਚ ਭਾਰਤੀ ਵਿਦੇਸ਼ ਮੰਤਰੀ ਨਾਲ ਚਰਚਾ ਕੀਤੀ ਸੀ।''
''ਯੂਕੇ ਦੀ ਸਰਕਾਰ ਦੀ ਕਿਸਾਨ ਪ੍ਰਦਰਸ਼ਨ 'ਤੇ ਕਰੀਬੀ ਨਜ਼ਰ ਰਹੇਗੀ, ਇਸ ਦਾ ਸਨਮਾਨ ਕਰਦੇ ਹੋਏ ਕਿ ਖੇਤੀ ਬਦਲਾਅ ਭਾਰਤ ਦਾ ਘਰੇਲੂ ਮੁੱਦਾ ਹੈ ਅਤੇ ਅਸੀਂ ਮਨੁੱਖੀ ਅਧਿਕਾਰਾਂ ਨੂੰ ਵਿਸ਼ਵ ਪੱਧਰ 'ਤੇ ਅਹਿਮੀਅਤ ਦਿੰਦੇ ਰਹਾਂਗੇ ਤੇ ਇਸ ਮਹੀਨੇ ਯੂਐੱਨ ਸੁਰੱਖਿਆ ਕੌਂਸਲ ਦੀ ਅਗਵਾਈ 'ਚ ਇਹ ਹਿੱਸਾ ਰਹੇਗਾ।''
ਰਾਹੁਲ ਗਾਂਧੀ ਨੇ ਖੇਤੀ ਕਾਨੂੰਨਾਂ 'ਤੇ ਮੋਦੀ ਸਰਕਾਰ ਨੂੰ ਘੇਰਿਆ, ਕਿਹਾ 'ਹਮ ਦੋ ਹਮਾਰੇ ਦੋ ਹੀ ਦੇਸ਼ ਚਲਾਉਣਗੇ'
ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਲੋਕ ਸਭਾ ਵਿੱਚ ਅੱਜ ਕਿਸਾਨਾਂ ਦਾ ਮੁੱਦਾ ਚੁੱਕਿਆ।

ਤਸਵੀਰ ਸਰੋਤ, lstv
ਰਾਹੁਲ ਗਾਂਧੀ ਨੇ ਕਿਹਾ ਕਿ ਪਹਿਲੇ ਖੇਤੀ ਕਾਨੂੰਨ ਦੇ ਕੰਟੈਂਟ ਵਿੱਚ ਮੰਡੀਆਂ ਨੂੰ ਖ਼ਤਮ ਕਰਨਾ ਹੈ। ਦੂਜੇ ਖੇਤੀ ਕਾਨੂੰਨ ਦੇ ਕੰਟੈਂਟ ਵਿੱਚ ਹੈ ਕਿ ਕੋਈ ਵੀ ਉਦਯੋਗਪਤੀ ਜਿੰਨਾ ਚਾਹੇ ਅਨਾਜ, ਫਲ ਅਤੇ ਸਬਜ਼ੀ ਓਨਾ ਸਟੋਰ ਕਰ ਸਕਦੇ ਬਨ। ਜਮਾਖੋਰੀ ਨੂੰ ਵਧਾਵਾ ਦੇਣਾ ਕਾਨੂੰਨ ਦਾ ਟੀਚਾ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਤੀਜੇ ਕਾਨੂੰਨ ਦੇ ਕੰਟੈਂਟ ਵਿੱਚ ਹੈ ਕਿ ਜਦੋਂ ਇੱਕ ਕਿਸਾਨ ਹਿੰਦੁਸਤਾਨ ਦੇ ਸਭ ਤੋਂ ਵੱਡੇ ਉਦਯੋਗਪਤੀਆਂ ਦੇ ਸਾਹਮਣੇ ਜਾ ਕੇ ਸਬਜ਼ੀ ਅਨਾਜ ਲਈ ਸਹੀ ਕੀਮਤ ਮੰਗਣਗੇ ਤਾਂ ਉਸ ਨੂੰ ਅਦਾਲਤ ਵਿੱਚ ਨਹੀਂ ਜਾਣ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਤਿੰਨੇ ਖੇਤੀ ਕਾਨੂੰਨ ਵਾਪਿਸ ਲੈਣੇ ਪੈਣਗੇ ਕਿਉਂਕਿ ਕਿਸਾਨ ਇੱਕ ਇੰਚ ਵੀ ਪਿੱਛੇ ਨਹੀਂ ਹਟੇਗਾ।
ਰਾਹੁਲ ਗਾਂਧੀ ਹੋਰ ਕੀ ਬੋਲੇ
- ਹਮ ਦੋ ਹਮਾਰੇ ਦੋ ਇਸ ਦੇਸ਼ ਨੂੰ ਚਲਾਉਣਗੇ
- ਹਿੰਦੁਸਤਾਨ ਦੇ ਲੋਕਾਂ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ
- ਪਹਿਲਾਂ ਨੋਟਬੰਦੀ, ਫਿਰ ਜੀਐਸਟੀ ਅਤੇ ਫਿਰ ਕੋਰੋਨਾ ਮਹਾਮਾਂਰੀ ਦੀ ਸੱਟ ਗਰੀਬਾਂ ਨੂੰ ਝੱਲਣੀ ਪਈ ਹੈ
- ਅੱਜ ਇਹ ਦੇਸ਼ ਰੁਜ਼ਗਾਰ ਪੈਦਾ ਨਹੀਂ ਕਰ ਸਕਦਾ, ਕਿਉਂਕਿੁ ਤੁਸੀਂ ਦੇਸ਼ ਦੀ ਰੀੜ ਦੀ ਹੱਡੀ ਤੋੜੀ ਹੈ
- ਤੁਸੀਂ ਇਹ ਨਾ ਸਮਝੋ ਕਿ ਇਹ ਸਿਰਫ਼ ਕਿਸਾਨਾਂ ਦਾ ਅੰਦੋਲਨ ਹੈ, ਬਲਕਿ ਇਹ ਪੂਰੇ ਦੇਸ਼ ਦਾ ਅੰਦੋਲਨ ਹੈ। ਕਿਸਾਨ ਹਨੇਰੇ 'ਚ ਰੋਸ਼ਨੀ ਵਿਖਾ ਰਿਹਾ ਹੈ।
- ਪੂਰਾ ਦੇਸ਼ ਹਮ ਦੋ ਹਮਾਰੇ ਦੋ ਖਿਲਾਫ਼ ਚੁੱਕਣ ਜਾ ਰਿਹਾ ਹੈ
ਨੌਦੀਪ ਕੌਰ ਦੀ ਰਿਹਾਈ ਲਈ ਕੌਮੀ ਮਹਿਲਾ ਕਮਿਸ਼ਨ ਫੌਰੀ ਦਖ਼ਲ ਦੇਵੇ: ਅਰੁਣਾ ਚੌਧਰੀ

ਤਸਵੀਰ ਸਰੋਤ, SAT SINGH/BBC
ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਵੀਰਵਾਰ ਨੂੰ ਕੌਮੀ ਮਹਿਲਾ ਕਮਿਸ਼ਨ ਨੂੰ ਨੌਦੀਪ ਕੌਰ ਦੀ ਰਿਹਾਈ ਲਈ ਫੌਰੀ ਦਖ਼ਲ ਦੇਣ ਦੀ ਅਪੀਲ ਕੀਤੀ।
ਮਜ਼ਦੂਰ ਅਧਿਕਾਰ ਕਾਰਕੁਨ 23 ਸਾਲਾ ਮੈਂਬਰ ਨੌਦੀਪ ਨੂੰ ਕੁੰਡਲੀ (ਹਰਿਆਣਾ) ਵਿੱਚ 12 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਅਰੁਣਾ ਚੌਧਰੀ ਨੇ ਕਿਹਾ,''ਹਰਿਆਣਾ ਸਰਕਾਰ ਨੇ ਨੌਦੀਪ ਕੌਰ ਤੇ ਹੋਰ ਮਜ਼ਦੂਰਾਂ ਨੂੰ ਜ਼ਬਰਦਸਤੀ ਚੁੱਕਿਆ ਜਦਕਿ ਉਹ ਕਿਸਾਨ ਸੰਘਰਸ਼ ਦੌਰਾਨ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ। ਨੌਦੀਪ ਉਤੇ ਧਾਰਾ 307 (ਕਤਲ ਦੀ ਕੋਸ਼ਿਸ਼) ਅਤੇ ਫਿਰੌਤੀ ਦਾ ਇਲਜ਼ਾਮ ਲਾਇਆ ਗਿਆ ਹੈ, ਜਿਹੜਾ ਕਿਸੇ ਕੀਮਤ ਉਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।''
ਕਿਸਾਨ ਅੰਦੋਲਨ- ਪੰਜਾਬ 'ਚ ਹੋਈ ਪਹਿਲੀ ਮਹਾਪੰਚਾਇਤ, ਸੁਣੋ ਪੀਐੱਮ ਮੋਦੀ ਬਾਰੇ ਕੀ ਬੋਲੇ ਕਿਸਾਨ ਆਗੂ

ਤਸਵੀਰ ਸਰੋਤ, Gurminder garewal/BBC
ਕਿਸਾਨ ਅੰਦੋਲਨ ਨੂੰ ਲੈ ਕੇ ਸੰਯੁਕਤ ਮੋਰਚੇ ਦੇ ਸੱਦੇ 'ਤੇ ਅੱਜ ਪੰਜਾਬ ਦੇ ਜਗਰਾਓਂ ਵਿੱਚ ਮਹਾਪੰਚਾਇਤ ਕੀਤੀ ਗਈ। ਪੰਜਾਬ ਵਿੱਚ ਹੋਈ ਇਸ ਪਹਿਲੀ ਮਹਾਪੰਚਾਇਤ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ, ਮਜ਼ਦੂਰ, ਅਤੇ ਆੜਤੀਆਂ ਦੇ ਨਾਲ ਨਾਲ ਵਕੀਲ ਵੀ ਸ਼ਾਮਲ ਹੋਏ।
ਇਸ ਮਹਾਪੰਚਾਇਤ 'ਚ ਵੱਡੀ ਗਿਣਤੀ 'ਚ ਔਰਤਾਂ ਨੇ ਵੀ ਹਾਜ਼ਿਰੀ ਭਰੀ।

ਤਸਵੀਰ ਸਰੋਤ, Gurminder garewal/bbc
ਇਸ ਮੌਕੇ ਸੰਯੁਕਤ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਡਿਪਲੋਮੈਟਿਕ ਤਰੀਕੇ ਨਾਲ ਸੰਘਰਸ਼ ਕਰ ਰਹੇ ਲੱਖਾਂ ਲੋਕਾਂ ਦੀ ਬੇਇੱਜ਼ਤੀ ਕੀਤੀ ਹੈ ।

ਤਸਵੀਰ ਸਰੋਤ, Gurminder garewal/bbc
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਹ ਪਹਿਲੀ ਮਹਾਪੰਚਾਇਤ ਹੋਈ ਹੈ ਅਤੇ ਜ਼ਰੂਰਤ ਮੁਤਾਬਕ ਹੋਰ ਮਹਾਪੰਚਾਇਤਾ ਵੀ ਕੀਤੀਆ ਜਾ ਸਕਦੀਆਂ ਹਨ । ਉਹਨਾਂ ਸਪੱਸ਼ਟ ਕਿਹਾ ਕਿ ਉਹ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਦਿੱਲੀ ਤੋਂ ਵਾਪਸ ਪਰਾਂਗੇ।

ਤਸਵੀਰ ਸਰੋਤ, ANI
ਤਪੋਵਨ ਸੁਰੰਗ 'ਚ ਬਚਾਅ ਕਾਰਜ ਰੋਕਿਆ ਗਿਆ
ਰਿਸ਼ੀਗੰਗਾ ਨਦੀ ਵਿੱਚ ਪਾਣੀ ਵਧਣ ਕਰਕੇ ਚਮੋਲੀ ਜ਼ਿਲ੍ਹੇ ਵਿੱਚ ਰਾਹਤ ਅਤੇ ਬਚਾਅ ਕਾਰਜਾਂ ਨੂੰ ਇੱਕ ਵਾਰ ਮੁੜ੍ਹ ਰੋਕਣਾ ਪਿਆ ਹੈ।
ਐਸਡੀਆਰਏਐਫ ਨੇ ਕਿਹਾ ਹੈ ਕਿ ਤਪੋਵਨ ਸੁਰੰਗ ਨੇੜੇ ਪਾਣੀ ਪਹੁੰਚਣ ਕਾਰਨ ਕੰਮ ਰੁਕ ਗਿਆ ਹੈ। ਜੇਸੀਬੀ ਮਸ਼ੀਨਾਂ, ਹੋਰ ਉਪਕਰਣਾਂ ਅਤੇ ਬਚਾਅ ਟੀਮਾਂ ਨੂੰ ਸੁਰੰਗ ਤੋਂ ਹਟਾ ਦਿੱਤਾ ਗਿਆ ਹੈ ਅਤੇ ਰੈਨੀ ਪਿੰਡ ਦੇ ਨੇੜੇ ਅਲਰਟ ਜਾਰੀ ਕੀਤਾ ਗਿਆ ਹੈ।
ਇਸ ਦੌਰਾਨ ਚਮੋਲੀ ਜ਼ਿਲ੍ਹੇ ਦੇ ਐਸ.ਪੀ. ਯਸ਼ਵੰਤ ਚੌਹਾਨ ਨੇ ਨਦੀ ਦੇ ਨੇੜੇ ਵੱਸਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।
ਉਤਰਾਖੰਡ ਦੇ ਡੀਜੀਪੀ ਅਸ਼ੋਕ ਕੁਮਾਰ ਨੇ ਕਿਹਾ ਹੈ ਕਿ ਰਿਸ਼ੀਗੰਗਾ ਨਦੀ ਵਿੱਚ ਪਾਣੀ ਵਧਣ ਕਾਰਨ ਬਚਾਅ ਕਾਰਜ ਨੂੰ ਰੋਕਣਾ ਪਿਆ ਸੀ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਨਦੀ ਦੇ ਆਲੇ-ਦੁਆਲੇ ਦੇ ਖੇਤਰ ਨੂੰ ਖਾਲੀ ਕਰਨ ਦਾ ਆਦੇਸ਼ ਦਿੱਤਾ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਐਨਟੀਪੀਸੀ, ਆਈਟੀਬੀਪੀ, ਐਸਡੀਆਰਏਐਫ ਅਤੇ ਬਚਾਅ ਕਾਰਜਾਂ ਵਿੱਚ ਲੱਗੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਪ੍ਰੈੱਸ ਨਾਲ ਗੱਲਬਾਤ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਜਿੰਨਾ ਮਲਬਾ ਤਪੋਵਨ ਸੁਰੰਗ ਵਿੱਚੋਂ ਕੱਢਿਆ ਜਾ ਰਿਹਾ ਹੈ, ਓਨਾ ਹੀ ਹੋਰ ਮਲਬਾ ਅੰਦਰੋਂ ਆ ਰਿਹਾ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੁਝ ਲੋਕ ਅਜੇ ਵੀ ਇਸ ਸੁਰੰਗ ਵਿੱਚ ਫਸੇ ਹੋਏ ਹਨ।
7 ਫਰਵਰੀ ਨੂੰ, ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਇਕ ਗਲੇਸ਼ੀਅਰ ਫੱਟਣ ਕਾਰਨ ਰਿਸ਼ੀਗੰਗਾ ਨਦੀ 'ਚ ਉਫ਼ਾਨ ਆਇਆ ਸੀ ਜਿਸ ਨੇ ਤਪੋਵਨ ਹਾਈਡ੍ਰੋ-ਪਾਵਰ ਪ੍ਰੋਜੈਕਟ ਨੂੰ ਤਬਾਹ ਕਰ ਦਿੱਤਾ ਸੀ।
ਸਥਾਨਕ ਪ੍ਰਸ਼ਾਸਨ ਦੇ ਅਨੁਸਾਰ ਹੁਣ ਤੱਕ ਵੱਖ-ਵੱਖ ਇਲਾਕਿਆਂ ਤੋਂ 34 ਲਾਸ਼ਾਂ ਨੂੰ ਕੱਢਿਆ ਗਿਆ ਹੈ ਅਤੇ ਲਗਭਗ 170 ਲੋਕ ਅਜੇ ਵੀ ਲਾਪਤਾ ਹਨ।
ਵੀਰਵਾਰ ਸਵੇਰੇ ਹੀ, ਉਤਰਾਖੰਡ ਦੀ ਰਾਜਪਾਲ ਬੇਬੀ ਰਾਣੀ ਮੌਰਿਆ ਨੇ ਚਮੋਲੀ ਜ਼ਿਲ੍ਹੇ ਵਿੱਚ ਤਪੋਵਨ ਸੁਰੰਗ ਦਾ ਦੌਰਾ ਕੀਤਾ ਸੀ। ਉਥੇ ਉਨ੍ਹਾਂ ਨੂੰ ਲਾਪਤਾ ਲੋਕਾਂ ਦੇ ਰਿਸ਼ਤੇਦਾਰਾਂ ਦਾ ਸਾਹਮਣਾ ਕਰਨਾ ਪਿਆ। ਇਹ ਪਰਿਵਾਰ ਪਿਛਲੇ ਚਾਰ ਦਿਨਾਂ ਤੋਂ ਆਪਣੇ ਲਾਪਤਾ ਮੈਂਬਰਾਂ ਦਾ ਇੰਤਜ਼ਾਰ ਕਰ ਰਹੇ ਹਨ।
ਜੈ ਸ਼੍ਰੀ ਰਾਮ ਜੇਕਰ ਲੋਕ ਬੰਗਾਲ ਵਿੱਚ ਨਹੀਂ ਬੋਲਣਗੇ ਤਾਂ ਕੀ ਪਾਕਿਸਤਾਨ ਵਿੱਚ ਬੋਲਣਗੇ- ਅਮਿਤ ਸ਼ਾਹ

ਤਸਵੀਰ ਸਰੋਤ, @AmitShah
ਪੱਛਮੀ ਬੰਗਾਲ ਦੇ ਕੂਚਬਿਹਾਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮਮਤਾ ਬੈਨਰਜੀ ਨੇ ਬੰਗਾਲ ਦੇ ਅੰਦਰ ਅਜਿਹਾ ਕਰ ਦਿੱਤਾ ਹੈ ਕਿ ਜੈ ਸ਼੍ਰੀ ਰਾਮ ਬੋਲਣਾ ਇੱਕ ਗੁਨਾਹ ਹੋ ਗਿਆ ਹੈ।
ਭੀੜ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ, "ਮਮਤਾ ਦੀਦੀ, ਜੇ ਜੈ ਸ਼੍ਰੀ ਰਾਮ ਬੰਗਾਲ ਵਿੱਚ ਨਹੀਂ ਬੋਲਿਆ ਜਾਵੇਗਾ ਤਾਂ ਕੀ ਇਹ ਪਾਕਿਸਤਾਨ ਵਿੱਚ ਬੋਲਿਆ ਜਾਵੇਗਾ?"
ਉਨ੍ਹਾਂ ਅੱਗੇ ਕਿਹਾ, “ਭਰਾਵੋ, ਭੈਣੋ ਮੈਨੂੰ ਦੱਸੋ ਕਿ ਜੈ ਸ਼੍ਰੀ ਰਾਮ ਬੋਲਣਾ ਚਾਹੀਦਾ ਹੈ ਜਾਂ ਨਹੀਂ? ਮੇਰੇ ਨਾਲ ਦੋਨੋਂ ਹੱਥ ਖੜ੍ਹੇ ਕਰੋ ਅਤੇ ਜੈ ਸ਼੍ਰੀਰਾਮ ਦਾ ਬਹੁਤ ਵੱਡਾ ਨਾਅਰਾ ਲਗਾਓ ... ਮਮਤਾ ਦੀਦੀ ਨੂੰ ਇਹ ਅਪਮਾਨ ਲੱਗਦਾ ਹੈ ਪਰ ਸਾਨੂੰ ਇਸ ਨੂੰ ਬੋਲਣ 'ਤੇ ਮਾਣ ਮਹਿਸੂਸ ਹੁੰਦਾ ਹੈ।''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਪੈਂਗੋਂਗ ਲੇਕ ਦੇ ਉੱਤਰ ਤੇ ਪੱਛਮੀ ਤੱਟ ਤੋਂ ਸੈਨਾ ਹਟਾਉਣ ਦਾ ਸਮਝੌਤਾ ਹੋਇਆ: ਰਾਜਨਾਥ ਸਿੰਘ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਜ ਸਭਾ ਵਿੱਚ ਕਿਹਾ ਹੈ ਕਿ ਪੈਂਗੋਂਗ ਲੇਕ ਇਲਾਕੇ ਤੋਂ ਦੋਵੇਂ ਪੱਖ ਸੈਨਾ ਹਟਾਉਣ ਲਈ ਤਿਆਰ ਹੋ ਗਏ ਹਨ।
ਇਸ ਤੋਂ ਪਹਿਲਾਂ ਚੀਨ ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ ਸੀ।
ਰਾਜਨਾਥ ਸਿੰਘ ਨੇ ਕਿਹਾ, "ਮੈਨੂੰ ਸਦਨ ਨੂੰ ਇਹ ਦਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਸਾਡੇ ਦ੍ਰਿੜ ਇਰਾਦੇ ਤੇ ਟਿਕਾਊ ਗੱਲਬਾਤ ਦੇ ਨਤੀਜੇ ਵੱਜੋਂ ਚੀਨ ਦੇ ਨਾਲ ਪੈਂਗੋਂਗ ਲੇਕ ਦੇ ਉੱਤਰ ਤੇ ਪੱਛਮੀ ਤੱਟ ਤੇ ਸੈਨਾ ਦੇ ਪਿੱਛੇ ਹਟਣ ਦਾ ਸਮਝੌਤਾ ਹੋ ਗਿਆ ਹੈ।"

ਤਸਵੀਰ ਸਰੋਤ, Getty Images
ਰਾਜਨਾਥ ਸਿੰਘ ਨੇ ਕਿਹਾ, "ਪੈਂਗੋਂਗ ਲੇਕ ਇਲਾਕੇ ਵਿੱਚ ਚੀਨ ਦੇ ਨਾਲ ਸੈਨਿਕਾਂ ਦੇ ਪਿੱਛੇ ਹਟਣ ਦਾ ਜੋ ਸਮਝੌਤਾ ਹੋਇਆ ਹੈ ਉਸ ਮੁਤਾਬਕ, ਦੋਵੇਂ ਪੱਖ ਅੱਗੇ ਦੀ ਤਾਇਨਾਤੀ ਨੂੰ ਪ੍ਰਮਾਣਿਕ ਤਰੀਕੇ ਨਾਲ ਹਟਾਉਣਗੇ।"
ਰਾਜਨਾਥ ਸਿੰਘ ਨੇ ਕਿਹਾ, "ਮੈਂ ਇਸ ਸਦਨ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਇਸ ਗੱਲਬਾਤ ਵਿੱਚ ਅਸੀਂ ਕੁਝ ਗੁਆਇਆ ਨਹੀਂ ਹੈ। ਸਦਨ ਨੂੰ ਇਹ ਵੀ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਹੁਣੇ ਵੀ ਐਲਏਸੀ 'ਤੇ ਤਾਇਨਾਤੀ ਤੇ ਪੈਟਰੋਲਿੰਗ ਦੇ ਬਾਰੇ ਕੁਝ ਵਿਵਾਦ ਬਚੇ ਹਨ।"
"ਇਨ੍ਹਾਂ 'ਤੇ ਸਾਡਾ ਧਿਆਨ ਅੱਗੇ ਦੀ ਗੱਲਬਾਤ ਦੌਰਾਨ ਰਹੇਗਾ। ਦੋਵੇਂ ਪੱਖ ਇਸ ਗੱਲ ਨਾਲ ਸਹਿਮਤ ਹਨ ਕਿ ਦੁਪੱਖੀ ਸਮਝੌਤੇ ਤੇ ਨਿਯਮਾਂ ਤਹਿਤ ਸੈਨਿਕਾਂ ਨੂੰ ਪਿੱਛੇ ਹਟਣ ਦੀ ਪੂਰੀ ਪ੍ਰਕਿਰਿਆ ਜਲਦ ਤੋਂ ਜਲਦ ਪੂਰੀ ਕੀਤੀ ਜਾਵੇਗੀ।"
"ਇਹ ਉਮੀਦ ਹੈ ਕਿ ਚੀਨ ਵੱਲੋਂ ਸਾਡੇ ਨਾਲ ਮਿਲਕੇ ਬਚੇ ਹੋਏ ਮੁੱਦੇ ਵੀ ਹੱਲ ਕਰਨ ਦੀ ਕੋਸਿਸ਼ ਕੀਤੀ ਜਾਵੇਗੀ।"
ਰੱਖਿਆ ਮੰਤਰੀ ਨੇ ਅੱਗੇ ਕਿਹਾ, "ਮੈਂ ਇਸ ਸਦਨ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੇਰੇ ਨਾਲ ਸਾਰਾ ਸਦਨ ਸਾਡੀ ਸੈਨਾ ਦੀ ਇਸ ਭਾਰੀ ਬਰਫਬਾਰੀ ਦੇ ਹਾਲਾਤ ਵਿੱਚ ਵੀ ਬਹਾਦੁਰੀ ਦੇ ਪ੍ਰਦਰਸ਼ਨ ਦੀ ਤਾਰੀਫ ਕਰੇ।"
"ਮੈਂ ਸਦਨ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਭਾਰਤ ਨੇ ਚੀਨ ਨੂੰ ਹਮੇਸ਼ਾਂ ਇਹ ਕਿਹਾ ਹੈ ਦੁਪੱਖੀ ਰਿਸ਼ਤੇ ਦੋਵੇਂ ਪੱਖਾਂ ਦੀ ਕੋਸ਼ਿਸ਼ ਨਾਲ ਹੀ ਵਿਕਸਿਤ ਹੁੰਦੇ ਹਨ। ਨਾਲ ਹੀ ਬਾਰਡਰ ਦੇ ਪ੍ਰਸ਼ਨ ਨੂੰ ਵੀ ਗੱਲਬਾਤ ਨਾਲ ਹੱਲ ਕੀਤਾ ਜਾ ਸਕਦਾ ਹੈ।"

ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













