ਕੇਰਲ ਵਿੱਚ 21 ਸਾਲਾਂ ਦੀ ਮੇਅਰ ਬਣਨ ਵਾਲੀ ਮੁਟਿਆਰ ਬਾਰੇ ਜਾਣੋ

ਕੇਰਲ ਦੀਆਂ ਨਾਗਰਿਕ ਚੋਣਾਂ ਵਿੱਚ ਜੇਤੂ 21 ਸਾਲਾ ਕਾਲਜ ਵਿਦਿਆਰਥਣ ਆਰਿਆ ਰਾਜਿੰਦਰਨ ਤਿਰੂਵਨੰਥਪੁਰਮ ਦੀ ਨਵੀਂ ਮੇਅਰ ਬਣ ਗਏ ਹਨ।

ਖ਼ਬਰ ਏਜੰਸੀ ਪੀਟੀਆ ਨੇ ਸੀਪੀਆਈ (ਐੱਮ) ਦੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਜ਼ਿਲ੍ਹਾ ਸਕੱਤਰੇਤ ਨੇ ਅਹੁਦੇ ਲਈ ਉਨ੍ਹਾਂ ਦੇ ਨਾਂਅ ਦੀ ਸਿਫ਼ਾਰਿਸ਼ ਕੀਤੀ । ਇਸ ਸਿਫ਼ਾਰਿਸ਼ ਨੂੰ ਪਾਰਟੀ ਦੇ ਸੂਬਾ ਸਕੱਤਰੇਤ ਵੱਲੋਂ ਸ਼ਨਿੱਚਰਵਾਰ ਦੀ ਬੈਠਕ ਵਿੱਚ ਪ੍ਰਵਾਨ ਕੀਤਾ ਗਿਆ।

ਇਹ ਵੀ ਪੜ੍ਹੋ:

ਦਿ ਇੰਡੀਅਨ ਐਕਪ੍ਰੈੱਸ ਦੀ ਖ਼ਬਰ ਮੁਤਾਬਕ ਕਲੈਕਟਰ ਨਵਜੋਤ ਖੋਸਾ ਨੇ ਉਨ੍ਹਾਂ ਨੂੰ ਅਹੁਦੇ ਦਾ ਹਲਫ਼ ਚੁਕਾਇਆ। ਉਨ੍ਹਾਂ ਨੂੰ 54 ਦੇ ਮੁਕਾਬਲੇ 99 ਵੋਟਾਂ ਨਾਲ ਚੁਣਿਆ ਗਿਆ।

ਆਰਿਆ, ਤਿਰੁਵਨੰਥਪੁਰਮ ਦੇ ਹੀ ਆਲ ਸੈਂਟਸ ਕਾਲਜ ਵਿੱਚ ਬੀਐੱਸਸੀ ਮੈਥ ਦੀ ਵਿਦਿਆਰਥਣ ਹੈ। ਉਨ੍ਹਾਂ ਨੇ ਸ਼ਹਿਰ ਦੀ ਕਾਰਪੋਰੇਸ਼ਨ ਦੇ ਮੁਦਾਵੇਨੁਮੁਘਲ ਵਾਰਡ ਤੋਂ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ 549 ਦੇ ਮੁਕਾਬਲੇ 2872 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ।

ਉਹ ਸਟੂਡੈਂਟ ਫੈਡਰੇਸ਼ਨ ਆਫ਼ ਇੰਡੀਆ ਦੇ ਕਾਰਕੁਨ ਵਜੋਂ ਸਰਗਰਮ ਹਨ ਅਤੇ ਖੱਬੇ ਪੱਖੀ ਪਾਰਟੀ ਦੇ ਬਾਲ-ਵਿੰਗ (ਬਾਲਸੰਗਮ) ਦੇ ਸੂਬਾ ਪ੍ਰਧਾਨ ਵੀ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਇੰਝ ਲਿਆਓ

ਟਿੱਪਣੀ ਲਈ ਸੰਪਰਕ ਕੀਤੇ ਜਾਣ ਤੇ ਉਨ੍ਹਾਂ ਨੇ ਕਿਹਾ ਕਿ ਪਾਰਟੀ ਲੀਡਰਸ਼ਿਪ ਯੋਗ ਫ਼ੈਸਲਾ ਲਵੇਗੀ ਅਤੇ ਉਨ੍ਹਾਂ ਨੂੰ ਵੀ ਰਿਪੋਰਟਰਾਂ ਤੋਂ ਹੀ ਇਸ ਬਾਰੇ ਜਾਣਕਾਰੀ ਮਿਲ ਰਹੀ ਹੈ ਜਦਕਿ ਕਿਸੇ ਹੋਰ ਨੇ ਇਸ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਦੱਸਿਆ।

ਤਿਰੁਵਨੰਥਪੁਰਮ ਦੇ ਮੌਜੂਦਾ ਮੇਅਰ ਕੇ ਸ੍ਰੀ ਕੁਮਾਰ ਨੂੰ ਹਾਲੀਆ ਚੋਣਾਂ ਵਿੱਚ ਹੈਰਾਨੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਤਿਰੁਵਨੰਥਪੁਰਮ ਤੋਂ ਕਾਂਗਰਸ ਪਾਰਟੀ ਦੇ ਡਾ. ਸ਼ਸ਼ੀ ਥਰੂਰ ਸੰਸਦ ਮੈਂਬਰ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)