ਕਿਸਾਨ ਅੰਦੋਲਨ: 'ਪਗੜੀ ਸੰਭਾਲ ਜੱਟਾ' ਸਣੇ ਉਹ ਕਿਸਾਨੀ ਅੰਦੋਲਨ ਜਦੋਂ ਕਿਸਾਨਾਂ ਨੇ ਸਰਕਾਰਾਂ ਦਾ ਡਟ ਕੇ ਵਿਰੋਧ ਕੀਤਾ - 5 ਅਹਿਮ ਖ਼ਬਰਾਂ

ਪੰਜਾਬ ਤੋਂ ਸ਼ੁਰੂ ਹੋਇਆ ਨਵੇਂ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਇੱਕ ਵੱਡੇ ਅੰਦੋਲਨ ਵਿੱਚ ਬਦਲ ਗਿਆ ਹੈ ਪਰ ਇਹ ਅਜਿਹਾ ਪਹਿਲਾ ਨਹੀਂ ਹੈ ਸਗੋਂ ਕਿਸਾਨੀ ਸੰਘਰਸ਼ ਪੰਜਾਬ ਅਤੇ ਭਾਰਤ ਦੇ ਇਤਿਹਾਸ ਦਾ ਵੀ ਹਿੱਸਾ ਰਹੇ ਹਨ।

ਅਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਹੁਣ ਤੱਕ ਕਈ ਵੱਡੇ ਕਿਸਾਨੀ ਘੋਲ ਲੜੇ ਗਏ ਹਨ। ਮੁਜਾਰਾ ਅੰਦੋਲਨ ਅਜ਼ਾਦੀ ਤੋਂ ਬਾਅਦ ਪੰਜਾਬ ਦੀ ਧਰਤੀ 'ਤੇ ਲੜਿਆ ਗਿਆ ਪਹਿਲਾ ਕਿਸਾਨੀ ਸੰਘਰਸ਼ ਸੀ।

ਇਹ ਵੀ ਪੜ੍ਹੋ:

ਜਦਕਿ ਪੰਜਾਬ ਤੋਂ ਉੱਠਿਆ ਸਭ ਤੋਂ ਪਹਿਲਾ ਆਧੁਨਿਕ ਸੰਘਰਸ਼ 'ਪਗੜੀ ਸੰਭਾਲ ਜੱਟਾ' ਲਹਿਰ ਸੀ। ਇਤਿਹਾਸਕਾਰ ਹਰਜੇਸ਼ਵਰਪਾਲ ਸਿੰਘ ਦੱਸਦੇ ਹਨ ਕਿ 1907 ਵਿੱਚ ਇਹ ਲਹਿਰ ਚੱਲੀ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਅੱਜ ਇੱਕ ਦਿਨਾ ਭੁੱਖ ਹੜਤਾਲ ਤੇ ਦੇਸ਼ ਵਿਆਪੀ ਧਰਨੇ

ਕਿਸਾਨ ਆਗੂਆਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ 14 ਦਸੰਬਰ ਤੋਂ ਭੁੱਖ ਹੜਤਾਲ ਉੱਪਰ ਬੈਠਣਗੇ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇੱਕ ਟਵੀਟ ਕੀਤਾ ਕਿ ਉਹ ਵੀ ਸੋਮਵਾਰ ਨੂੰ ਕਿਸਾਨਾਂ ਦੇ ਸੱਦੇ ਮੁਤਾਬਕ ਭੁੱਖ ਹੜਤਾਲ ਕਰਨਗੇ।

ਕਿਸਾਨਾਂ ਦੇ ਸੰਯੁਕਤ ਮੋਰਚੇ ਨੇ ਚਿੱਲਾ ਬਾਰਡਰ ਤੋਂ ਹਟਣ ਦੇ ਬੀਕੇਯੂ ਭਾਨੂ ਦੇ ਫ਼ੈਸਲੇ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ। ਕਿਸਾਨ ਅੰਦੋਲਲ ਨਾਲ ਜੁੜੇ ਸ਼ਨਿੱਚਰਵਾਰ ਦੇ ਪ੍ਰਮੁੱਖ ਘਟਨਾਕ੍ਰਮ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ।

ਕਿਸਾਨ ਅੰਦੋਲਨ ਮਜ਼ਬੂਤ ਮੋਦੀ ਸਰਕਾਰ ਨੂੰ ਇਹ ਸਖ਼ਤ ਸੁਨੇਹਾ ਦੇ ਰਿਹਾ ਹੈ-ਨਜ਼ਰੀਆ

ਸਮਾਜ ਦੀ ਗ਼ੈਰ-ਸਰਕਾਰੀ ਅਤੇ ਗ਼ੈਰ-ਸਿਆਸੀ ਅਗਵਾਈ, ਜਿਸ ਨੂੰ ਸਿਵਿਲ ਸੁਸਾਇਟੀ ਵੀ ਕਿਹਾ ਜਾਂਦਾ ਹੈ, ਉਸ ਦਾ ਵਿੱਚ ਹੀ ਕਿਤੇ ਗੁਆਚ ਜਾਣਾ ਅਤੇ ਦੁਬਾਰਾ ਉੱਭਰ ਕੇ ਸਾਹਮਣੇ ਆਉਣਾ ਦਿਲਚਸਪ ਗੱਲ ਹੈ।

ਇਸ ਦੌਰ ਵਿੱਚ ਦੇਸ ਵਿੱਚ ਜੋ ਚੱਲ ਰਿਹਾ ਹੈ ਉਸ ਵਿੱਚ ਸਿਵਿਲ ਸੁਸਾਇਟੀ ਦਾ ਉਭਾਰ ਅਜਿਹੀ ਗੱਲ ਹੈ ਜਿਹੜੀ ਯਕੀਨਨ ਮੌਦੀ ਸਰਕਾਰ ਨੂੰ ਚਿੰਤਾ ਵਿੱਚ ਪਾ ਰਹੀ ਹੋਵੇਗੀ।

ਜਦੋਂ ਪਹਿਲੀ ਵਾਰ ਮੋਦੀ ਸਰਕਾਰ ਦਿੱਲੀ ਦੀ ਸੱਤਾ 'ਤੇ ਬੈਠੀ ਸੀ ਤਾਂ ਇਸ ਦਾ ਸਿਆਸੀ ਸੰਦੇਸ਼ ਬਿਲਕੁਲ ਸਪਸ਼ੱਟ ਸੀ।

ਮੌਜੂਦਾ ਕਿਸਾਨ ਅੰਦੋਲਨ ਕਿਵੇਂ ਨਰਿੰਦਰ ਮੋਦੀ ਦੀ ਕੇਂਦਰੀ ਵਜ਼ਾਰਤ ਲਈ ਇੱਕ ਸਖ਼ਤ ਸੁਨੇਹਾ ਹੈ, ਇਸ ਦਾ ਵਿਸ਼ਲੇਸ਼ਣ ਕਰਦਾ ਇਹ ਨਜ਼ਰੀਆ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੈਪਟਨ ਅਮਰਿੰਦਰ ਦੀ ਮੁਕੇਸ਼ ਅੰਬਾਨੀ ਨਾਲ ਤਸਵੀਰ ਦਾ ਕੀ ਸੱਚ ਹੈ

ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਭਾਰਤ ਵਿੱਚ ਹੋ ਰਹੇ ਕਿਸਾਨ ਅੰਦੋਲਨ ਵਿੱਚ ਕਮੀ ਆਉਣ ਦੀ ਥਾਂ ਇਹ ਹੋਰ ਤੇਜ਼ ਹੁੰਦਾ ਜਾ ਰਿਹਾ ਹੈ।

ਇਸ ਦੌਰਾਨ ਕਈ ਕਿਸਮ ਦੀ ਸਮੱਗਰੀ ਸੋਸ਼ਲ ਮੀਡੀਆ ਉੱਪਰ ਮੁਖ਼ਤਲਿਫ਼ ਦਾਅਵਿਆਂ ਨਾਲ ਸਾਂਝੀ ਕੀਤੀ ਜਾ ਰਹੀ ਹੈ। ਕੈਪਟਨ ਅਮਰਿੰਦਰ ਦੀ ਮੁਕੇਸ਼ ਅੰਬਾਨੀ ਨਾਲ ਇੱਕ ਤਸਵੀਰ ਨੂੰ ਵੀ ਕੁਝ ਦਾਅਵਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

ਬੀਬੀਸੀ ਨੇ ਅਜਿਹੇ ਕੁਝ ਦਾਅਵਿਆਂ ਦੀ ਪੜਤਾਲ ਕੀਤੀ, ਪੜ੍ਹਨ ਲਈ ਇੱਥੇ ਕਲਿੱਕ ਕਰੋ।

ਯੂਕੇ ਦੇ ਜੰਮੇ ਪੰਜਾਬੀ ਭਾਰਤ ਦੇ ਕਿਸਾਨ ਅੰਦੋਲਨ ਨਾਲ ਕਿਵੇਂ ਜੁੜੇ

ਭਾਰਤ ਵਿਚਲਾ ਕਿਸਾਨ ਅੰਦੋਲਨ ਕੌਮਾਂਤਰੀ ਧਿਆਨ ਖਿੱਚ ਰਿਹਾ ਹੈ। ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਅਤੇ ਸਰਕਾਰਾਂ ਇਸ ਦੇ ਪੱਖ ਵਿੱਚ ਬੋਲ ਰਹੇ ਹਨ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਸਾਹਮਣੇ ਵੀ ਇਸ ਮਸਲੇ ਨੂੰ ਰੱਖਿਆ ਜਾ ਚੁੱਕਿਆ ਹੈ।

ਅਜਿਹੇ ਵਿੱਚ ਯੂਕੇ ਵਿੱਚ ਜੰਮੇ-ਪਲਿਆਂ ਲਈ ਹਜ਼ਾਰਾਂ ਮੀਲ ਦੂਰ ਬੈਠੇ ਕਿਸਾਨਾਂ ਅਤੇ ਖੇਤੀ ਨਾਲ ਜੁੜੇ ਲੋਕਾਂ ਲਈ ਜਜ਼ਬਾਤ ਕਿਉਂ ਦੇਖਣ ਨੂੰ ਮਿਲ ਰਹੇ ਹਨ?

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)