ਅਮਿਤ ਸ਼ਾਹ ਨਾਲ ਮੀਟਿੰਗ ਕਰਕੇ ਜੋਗਿੰਦਰ ਸਿੰਘ ਉਗਰਾਹਾਂ ਦੇ ਇਤਰਾਜ਼ ’ਤੇ ਕੀ ਬੋਲੇ ਬਲਬੀਰ ਰਾਜੇਵਾਲ

ਦਿੱਲੀ ਵਿੱਚ ਕਿਸਾਨ ਆਗੂਆਂ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਖ਼ਤਮ ਹੋ ਗਈ ਹੈ। ਕਿਸਾਨਾਂ ਨੇ ਕਿਹਾ ਹੈ ਕਿ ਹੁਣ ਬੁੱਧਵਾਰ ਨੂੰ ਹੋਣ ਵਾਲੀ ਕਿਸਾਨਾਂ ਦੀ ਸਰਕਾਰ ਨਾਲ ਮੀਟਿੰਗ ਟਲ ਗਈ ਹੈ।
ਅੱਜ ਦੁਪਹਿਰ ਬਾਅਦ ਕਿਸਾਨਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਵੱਲੋਂ ਉਨ੍ਹਾਂ ਨੂੰ ਗੱਲਬਾਤ ਦਾ ਸੱਦਾ ਆਇਆ ਸੀ ਜਿਸ ਤੋਂ ਬਾਅਦ 13 ਕਿਸਾਨ ਆਗੂ ਦਿੱਲੀ ਸਥਿਤ ਪੂਸਾ ਇੰਸਟੀਚਿਊਟ ਵਿੱਚ ਮੀਟਿੰਗ ਲਈ ਪਹੁੰਚੇ ਸਨ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਬੀਬੀਸੀ ਪੱਤਰਕਾਰ ਜਸਪਾਲ ਸਿੰਘ ਨਾਲ ਗੱਲਬਾਤ ਵਿੱਚ ਕਿਹਾ ਕਿ ਅਮਿਤ ਸ਼ਾਹ ਨੇ ਮੀਟਿੰਗ ਵਿੱਚ ਮੁੜ ਖੇਤੀ ਕਾਨੂੰਨਾਂ ਵਿੱਚ ਸੋਧਾਂ ਕਰਨ ਬਾਰੇ ਹੀ ਗੱਲਬਾਤ ਕੀਤੀ।
ਬਲਬੀਰ ਸਿੰਘ ਰਾਜੇਵਾਲ ਉਨ੍ਹਾਂ ਲੀਡਰਾਂ ਵਿੱਚ ਸ਼ਾਮਿਲ ਹਨ ਜਿਨ੍ਹਾਂ ਨੇ ਅਮਿਤ ਸ਼ਾਹ ਨਾਲ ਹੋਈ ਮੀਟਿੰਗ ਵਿੱਚ ਹਿੱਸਾ ਲਿਆ ਸੀ।
ਇਹ ਵੀ ਪੜ੍ਹੋ:
ਉਨ੍ਹਾਂ ਕਿਹਾ, "ਸਰਕਾਰ ਨੇ ਮੁੜ ਤੋਂ ਸੋਧਾਂ ਕਰਨ ਬਾਰੇ ਚਰਚਾ ਕਰਨ ਦੀ ਗੱਲ ਆਖੀ। ਅਸੀਂ ਕਿਹਾ ਕਿ ਇਸ ਬਾਰੇ ਅਸੀਂ ਕਾਫੀ ਚਰਚਾ ਤੇ ਬਹਿਸ ਕਰ ਚੁੱਕੇ ਹਾਂ। ਹੁਣ ਅਸੀਂ ਇਹ ਚਾਹੁੰਦੇ ਹਾਂ ਕਿ ਤੁਸੀਂ ਕਾਨੂੰਨਾਂ ਨੂੰ ਰੱਦ ਕਰੋ।"
"ਇਸ ਤੋਂ ਬਾਅਦ ਅਮਿਤ ਸ਼ਾਹ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਸਾਨੂੰ ਨੋਟ ਭੇਜਣਗੇ। ਉਸ ਤੋਂ ਬਾਅਦ ਵੀਰਵਾਰ ਨੂੰ ਮੀਟਿੰਗ ਕੀਤੀ ਜਾਵੇਗੀ।"
"ਅਸੀਂ ਬੁੱਧਵਾਰ ਨੂੰ ਨੋਟ ਦੀ ਪੂਰੀ ਸਮੀਖਿਆ ਕਰਾਂਗੇ ਤੇ ਅਸੀਂ ਸਾਰੀਆਂ ਕਿਸਾਨ ਜਥੇਬੰਦੀਆਂ ਮੀਟਿੰਗ ਕਰਕੇ ਅੱਗੇ ਭਵਿੱਖ ਦੀ ਰਣਨੀਤੀ ਤੈਅ ਕਰਨਗੀਆਂ।"
ਜਦੋਂ ਬਲਬੀਰ ਸਿੰਘ ਰਾਜੇਵਾਲ ਨੂੰ ਇਹ ਪੁੱਛਿਆ ਕਿ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ 'ਕੁਝ ਆਗੂਆਂ ਵੱਲੋਂ ਇਕੱਲੇ ਮੀਟਿੰਗ ਵਿੱਚ ਨਹੀਂ ਜਾਣਾ ਚਾਹੀਦਾ ਸੀ,' ਤਾਂ ਉਨ੍ਹਾਂ ਕਿਹਾ, "ਅਜਿਹੀ ਕੋਈ ਗੱਲ ਨਹੀਂ ਸੀ, ਉਨ੍ਹਾਂ ਨੂੰ ਤੇ ਸਾਰੀਆਂ ਹੋਰ ਜਥੇਬੰਦੀਆਂ ਨੂੰ ਸੱਦਾ ਸਰਕਾਰ ਵੱਲੋਂ ਹੀ ਦਿੱਤਾ ਜਾਂਦਾ ਹੈ।"
ਅਸਲ ਵਿੱਚ ਬੀਕੇਯੂ ਏਕਤਾ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਮੀਟਿੰਗ ਲਈ ਸੱਦਾ ਨਹੀਂ ਆਇਆ ਤੇ ਹੋਰ ਜਥੇਬੰਦੀਆਂ ਨੂੰ ਇਕੱਲੇ ਮੀਟਿੰਗ ਵਿੱਚ ਨਹੀਂ ਜਾਣਾ ਚਾਹੀਦਾ ਸੀ।
ਬਲਬੀਰ ਸਿੰਘ ਰਾਜੇਵਾ ਨੇ ਕਿਹਾ, "ਇਸ ਵਾਰ ਪਤਾ ਨਹੀਂ ਉਨ੍ਹਾਂ ਨੂੰ ਸੱਦਾ ਕਿਉਂ ਨਹੀਂ ਦਿੱਤਾ। ਮੀਟਿੰਗ ਵਿੱਚ ਇਹ ਤੈਅ ਹੋਇਆ ਸੀ ਕਿ ਕੁਝ ਚੋਣਵੇਂ ਆਗੂ ਹੀ ਅਮਿਤ ਸ਼ਾਹ ਨੂੰ ਮਿਲਣ ਜਾਣਗੇ।"
ਬਲਬੀਰ ਸਿੰਘ ਰਾਜੇਵਾਲ ਨੇ ਇਹ ਮੰਨਿਆ ਕਿ ਜੋਗਿੰਦਰ ਸਿੰਘ ਉਗਰਾਹਾਂ ਨਾਲ ਉਨ੍ਹਾਂ ਦੀ ਮੀਟਿੰਗ ਵਿੱਚ ਜਾਣ ਤੋਂ ਪਹਿਲਾਂ ਕੋਈ ਗੱਲ ਨਹੀਂ ਹੋਈ ਸੀ।
ਸਾਨੂੰ ਮੀਟਿੰਗ ਦਾ ਸੱਦਾ ਨਹੀਂ ਮਿਲਿਆ-ਜੋਗਿੰਦਰ ਸਿੰਘ ਉਗਰਾਹਾਂ
ਇਸ ਮੀਟਿੰਗ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਮਿਤ ਸ਼ਾਹ ਨਾਲ ਕਿਸੇ ਗੱਲਬਾਤ ਲਈ ਕੋਈ ਸੱਦਾ ਨਹੀਂ ਮਿਲਿਆ।
ਉਨ੍ਹਾਂ ਨੇ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੂੰ ਕਿਹਾ, "ਹੁਣ ਬਾਕੀ ਜਥੇਬੰਦੀਆਂ ਨੂੰ ਅਜਿਹੀ ਕਿਸੇ ਵੀ ਗ਼ੈਰ-ਰਸਮੀ ਗੱਲਬਾਤ ਵਿੱਚ ਇਕੱਲਿਆਂ ਨਹੀਂ ਸੀ ਜਾਣਾ ਚਾਹੀਦਾ ਜਿਸ ਨਾਲ ਲੋਕਾਂ ਵਿੱਚ ਵੱਖ ਵੱਖ ਤਰ੍ਹਾਂ ਦੇ ਭੁਲੇਖੇ ਪੈਦਾ ਹੋਣ ਦਾ ਖਦਸ਼ਾ ਹੋਵੇਗਾ।"
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਕਾਨੂੰਨਾਂ ਦੀ ਮੁਕੰਮਲ ਵਾਪਸੀ ਅਤੇ ਸਭਨਾਂ ਫ਼ਸਲਾਂ ਤੇ ਸਾਰੇ ਮੁਲਕ ਵਿਚ ਘੱਟੋ ਘੱਟ ਸਮਰਥਨ ਮੁੱਲ 'ਤੇ ਸਰਕਾਰੀ ਖ਼ਰੀਦ ਕਰਨ ਦਾ ਕਾਨੂੰਨ ਬਣਾਉਣ ਅਤੇ ਜਨਤਕ ਵੰਡ ਪ੍ਰਣਾਲੀ ਮਜ਼ਬੂਤ ਕਰਨ ਦੀ ਮੰਗ 'ਤੇ ਖੜੀ ਹੈ।
ਮੀਟਿੰਗ ਦਾ ਸਥਾਨ ਬਦਲਿਆ
ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਅਮਿਤ ਸ਼ਾਹ ਦੀ ਕਿਸਾਨਾਂ ਨਾਲ ਮੀਟਿੰਗ ਅਮਿਤ ਸ਼ਾਹ ਦੇ ਘਰ ਵਿਖੇ ਹੋਣੀ ਹੈ ਪਰ ਉਸ ਤੋਂ ਬਾਅਦ ਮੀਟਿੰਗ ਦੀ ਥਾਂ ਨੂੰ ਬਦਲ ਦਿੱਤਾ ਗਿਆ ਸੀ। ਹੁਣ ਮੀਟਿੰਗ ਆਈਸੀਏਆਰ ਵਿੱਚ ਹੋ ਰਹੀ ਹੈ।
ਇਸ ਮੀਟਿੰਗ ਵਿੱਚ ਕੁਝ ਆਗੂ ਹੀ ਹਿੱਸਾ ਲੈ ਰਹੇ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਤੋਂ ਪਹਿਲਾਂ ਖੇਤੀ ਕਾਨੂੰਨਾਂ ਖਿਲਾਫ਼ ਧਰਨਿਆਂ ’ਤੇ ਬੈਠੇ ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਅੱਜ ਸ਼ਾਮ ਨੂੰ ਅਮਿਤ ਸ਼ਾਹ ਨਾਲ ਮੁਲਾਕਾਤ ਦਾ ਸੱਦਾ ਕਬੂਲ ਕਰ ਲਿਆ ਹੈ।
ਕਿਸਾਨ ਜਥੇਬੰਦੀਆਂ ਦੇ ਲੀਡਰਾ ਵੱਲੋਂ ਸਿੰਘੂ ਬਾਰਡਰ 'ਤੇ ਕੀਤੀ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਾਮ 7 ਵਜੇ ਸੱਦਿਆ ਹੈ।
ਉਨ੍ਹਾਂ ਕਿਹਾ, "ਅਸੀਂ ਅੱਜ ਅਮਿਤ ਸ਼ਾਹ ਨੂੰ ਮਿਲਣ ਜਾਵਾਂਗੇ ਪਰ ਅਸੀਂ ਕਾਨੂੰਨ ਰੱਦ ਕਰਨ ਤੋਂ ਇਲਾਵਾ ਕੋਈ ਸਮਝੌਤਾ ਨਹੀਂ ਕਰਨਾ। ਅਸੀਂ ਅੱਜ ਵੀ ਕੁਝ ਨਹੀਂ ਕਹਿਣਾ, ਸਾਡੀ ਮੰਗਾਂ ਨੂੰ ਮੰਨਿਆ ਜਾਵੇ।"ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਬੰਦ ਦਾ ਸਮਰਥਨ ਕਰਨ ਲਈ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਹੈ।
ਉਨ੍ਹਾਂ ਕਿਹਾ, "ਚਾਰ ਮੀਟਿੰਗਾਂ 'ਚ ਸੈਂਟਰ ਦੇ ਵਜ਼ੀਰਾਂ ਨੇ ਕੋਈ ਰਾਹ ਨਹੀਂ ਦੱਸਿਆ। ਉਹ ਕਹਿੰਦੇ ਕਿ ਹਰ ਮੁੱਦੇ 'ਤੇ ਗੱਲ ਕਰੋ, ਅਸੀਂ ਕਿਹਾ ਕਿ ਹਰ ਮੰਗ 'ਤੇ ਗੱਲ ਕਰੋ।"
ਚੰਡੀਗੜ੍ਹ 'ਚ ਭਾਜਪਾ ਦਫ਼ਤਰ ਵੱਲ ਜਾਂਦੇ ਲੋਕਾਂ 'ਤੇ ਪਾਣੀ ਦੀਆਂ ਬੁਛਾੜਾਂ

ਤਸਵੀਰ ਸਰੋਤ, Rajesh
ਚੰਡੀਗੜ੍ਹ ਦੇ ਐੱਸਐੱਸਪੀ ਕੁਲਦੀਪ ਚਾਹਲ ਨੇ ਦੱਸਿਆ, "ਭਾਰਤ ਬੰਦ ਦੇ ਸੱਦੇ ਤਹਿਤ ਕੁਝ ਲੋਕ ਚੰਡੀਗੜ੍ਹ ਦੇ ਸੈਕਟਰ-34 'ਚ ਪ੍ਰਦਰਸ਼ਨ ਕਰ ਰਹੇ ਸਨ। ਜਦੋਂ ਉਥੋਂ ਚੱਲ ਕੇ ਉਨ੍ਹਾਂ ਨੇ ਸੈਕਟਰ 33 ਸਥਿਤ ਬੀਜੇਪੀ ਦਫ਼ਤਰ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਸੈਕਟਰ 33-34 ਦੇ ਚੌੰਕ 'ਤੇ ਹੀ ਰੋਕਣ ਦੀ ਕੋਸ਼ਿਸ਼ ਕੀਤੀ।"
ਉਨ੍ਹਾਂ ਕਿਹਾ ਕਿ ਇਸ ਦੌਰਾਨ ਭੀੜ ਬੇਕਾਬੂ ਹੋ ਗਈ ਅਤੇ ਪੁਲਿਸ ਵਲੋਂ ਪਾਣੀ ਦੀਆਂ ਬੁਛਾੜਾਂ ਛੱਡੀਆਂ ਗਈਆਂ।
ਭਾਰਤ ਬੰਦ ਦਾ ਕੀ ਅਸਰ ਰਿਹਾ?
ਕਿਸਾਨ ਸੰਗਠਨਾਂ ਮੁਤਾਬਕ, ਹੁਣ ਤੱਕ ਕੁੱਲ 24 ਸਿਆਸੀ ਪਾਰਟੀਆਂ ਮੰਗਲਵਾਰ 8 ਦਸੰਬਰ ਨੂੰ ਬੁਲਾਏ ਗਏ, 'ਭਾਰਤ ਬੰਦ' ਦੇ ਸਮਰਥਨ ਦਾ ਐਲਾਨ ਕਰ ਚੁੱਕੀਆਂ ਹਨ।
ਪਰ ਕਿਸਾਨ ਨੇਤਾਵਾਂ ਨੇ ਸਮਰਥਨ ਵਿੱਚ ਆਏ ਸਾਰੇ ਸਿਆਸੀ ਦਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਅੰਦੋਲਨ ਦਾ ਸਿਆਸੀ ਲਾਹਾ ਨਾ ਲੈਣ।
ਕਿਸਾਨਾਂ ਦੀਆਂ ਮੰਗਾਂ ਨੂੰ ਸਹੀ ਠਹਿਰਾਉਂਦਿਆਂ ਹੋਇਆ ਕਾਂਗਰਸ ਅਤੇ ਖੱਬੇਪੱਖੀ ਪਾਰਟੀਆਂ ਸਣੇ ਖੇਤਰੀ ਪੱਧਰ 'ਤੇ ਮਜ਼ਬੂਤ- ਡੀਐੱਮਕੇ, ਟੀਆਰਐੱਸ, ਸਪਾ, ਬਸਪਾ, ਆਰਜੇਡੀ, ਸ਼ਿਵਸੈਨਾ, ਐੱਨਸੀਪੀ, ਅਕਾਲੀ ਦਲ, ਆਪ, ਜੇਐੱਮਐੱਮ ਅਤੇ ਗੁਪਕਰ ਗਠਜੋੜ ਨੇ 'ਭਾਰਤ ਬੰਦ' ਦਾ ਸਮਰਥਨ ਕੀਤਾ ਹੈ।
ਸੋਮਵਾਰ ਸ਼ਾਮ ਨੂੰ, ਪ੍ਰੈੱਸ ਨਾਲ ਗੱਲ ਕਰਦਿਆਂ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਪ੍ਰਧਾਨ ਦਰਸ਼ਨ ਪਾਲ ਸਿੰਘ ਨੇ ਕਿਹਾ, "ਅਸੀਂ ਸਾਰੇ ਸਿਆਸੀ ਦਲਾਂ ਦਾ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਨੇ ਸਾਡੀਆਂ ਮੰਗਾਂ ਦਾ ਸਮਰਥਨ ਕੀਤਾ ਹੈ, ਉਨ੍ਹਾਂ ਸਹੀ ਮੰਨਿਆ ਹੈ।"
"ਪਰ ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਮੰਗਲਵਾਰ ਨੂੰ ਜਦੋਂ ਉਹ 'ਭਾਰਤ ਬੰਦ' ਦੇ ਸਮਰਥਨ ਵਿੱਚ ਆਉਣ ਤਾਂ ਆਪਣੇ ਝੰਡੇ-ਬੈਨਰ ਘਰ ਛੱਡ ਕੇ ਆਉਣ ਤੇ ਸਿਰਫ਼ ਕਿਸਾਨਾਂ ਦਾ ਸਾਥ ਦੇਣ।"

ਤਸਵੀਰ ਸਰੋਤ, PAl singh nauli/bbc
ਇਸ ਵਿਚਾਲੇ ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਨਿਰਦੇਸ਼ ਦਿੱਤੇ ਹਨ ਕਿ ਉਹ ਮੰਗਲਵਾਰ ਨੂੰ ਹੋਣ ਵਾਲੇ ਭਾਰਤ ਬੰਦ ਦੌਰਾਨ ਸ਼ਾਂਤੀ ਅਤੇ ਸੰਜਮ ਰੱਖਣ। ਇਸ ਦੇ ਨਾਲ ਹੀ ਕੋਸ਼ਿਸ਼ ਕਰਨ ਕਿ ਕੋਵਿਡ-19 ਦੀਆਂ ਗਾਇਡਲਾਈਨਸ ਦੀ ਪਾਲਣਾ ਹੋਵੇ।
ਅਮਿਤ ਸ਼ਾਹ ਨੇ ਸਾਨੂੰ ਅੱਜ ਮੀਟਿੰਗ ਲਈ ਸੱਦਿਆ - ਟਿਕੈਤ

ਤਸਵੀਰ ਸਰੋਤ, Getty Images
ਬੁੱਧਵਾਰ ਦੀ ਮੀਟਿੰਗ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਿਸਾਨ ਲੀਡਰਾਂ ਨੂੰ ਬੁਲਾਉਣ ਦੀ ਗੱਲ ਕੀਤੀ ਜਾ ਰਹੀ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁਲਾਕਾਤ ਲਈ ਅੱਜ ਸ਼ਾਮ 7 ਵਜੇ ਆਪਣੀ ਰਿਹਾਇਸ਼ 'ਤੇ ਸੱਦਿਆ ਹੈ। ਹਾਲਾਂਕਿ ਬੀਕੇਯੂ ਏਕਤਾ (ਉਗਰਾਹਾਂ) ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਅਜਿਹੇ ਕਿਸੇ ਸੱਦੋ ਤੇਂ ਇਨਕਾਰ ਕੀਤਾ ਹੈ।
9 ਦਸੰਬਰ ਨੂੰ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਛੇਵੇਂ ਗੇੜ ਦੀ ਗੱਲਬਾਤ ਹੋਣ ਜਾ ਰਹੀ ਹੈ। ਖ਼ੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਕਿਸਾਨਾਂ ਵਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ।
ਸੀਐੱਮ ਖੱਟਰ ਨੇ ਕਿਹਾ, 'ਕੁਝ ਹੀ ਕਿਸਾਨ ਆਪਣੀ ਗੱਲ 'ਤੇ ਅੜੇ, ਬਾਕੀ ਸਿਰਫ਼ ਸੋਧ ਚਾਹੁੰਦੇ'
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ, "ਕੁਝ ਕਿਸਾਨ ਹਨ ਜੋ ਆਪਣੀ ਗੱਲ 'ਤੇ ਅੜੇ ਹੋਏ ਹਨ। ਕਾਫ਼ੀ ਕਿਸਾਨ ਮਹਿਜ਼ ਇਸ ਵਿੱਚ ਕੁਝ ਸੋਧਾਂ ਚਾਹੁੰਦੇ ਹਨ।"
ਐਵਾਰਡ ਵਾਪਸੀ ਦੇ ਮੁੱਦੇ 'ਤੇ ਖੱਟਰ ਨੇ ਕਿਹਾ, "ਇੱਕ ਦੌੜ ਹੁੰਦੀ ਹੈ ਅਤੇ ਇੱਕ ਹੌੜ ਹੁੰਦੀ ਹੈ। ਸਰਕਾਰ ਵੱਲੋਂ ਆਪਣੀ ਪ੍ਰਾਪਤੀਆਂ 'ਤੇ ਮਿਲੇ ਸਨਮਾਨ ਨਾਲ ਅਜਿਹਾ ਵਿਵਹਾਰ ਨਹੀਂ ਕਰਨਾ ਚਾਹੀਦਾ। ਪਰ ਸਭ ਦੀ ਆਪਣੀ ਸੋਚ ਹੈ।"
ਹਰਿਆਣਾ ਸੀਐੱਮ ਖੱਟਰ ਨੇ ਕੀਤੀ ਕੇਂਦਰੀ ਖ਼ੇਤੀ ਮੰਤਰੀ ਤੋਮਰ ਨਾਲ ਮੁਲਾਕਾਤ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੇਂਦਰੀ ਖ਼ੇਤੀ ਮੰਤਰੀ ਨਰਿੰਦਰ ਤੋਮਰ ਨਾਲ ਉਨ੍ਹਾਂ ਦੇ ਆਵਾਸ 'ਤੇ ਮੁਲਾਕਾਤ ਕੀਤੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਬਰਨਾਲਾ- ਬਾਰ ਐਸੋਸੀਏਸ਼ਨ ਵੱਲੋਂ ਰੋਸ-ਮੁਜ਼ਾਹਰਾ
ਸੁਖਚਰਨਪ੍ਰੀਤ ਮੁਤਾਬਕ ਬਰਨਾਲਾ ਸ਼ਹਿਰ ਵੀ ਵਿੱਚ ਭਾਰਤ ਬੰਦ ਦਾ ਪੁਰਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ, ਕਿਸਾਨ ਜਥੇਬੰਦੀਆਂ ਨੂੰ ਵਪਾਰੀ ਵਰਗ ਸਮੇਤ ਹਰ ਵਰਗ ਵੱਲੋਂ ਸਹਿਯੋਗ ਦਿੱਤਾ ਗਿਆ।
ਬਾਰ ਐਸੋਸੀਏਸ਼ਨ ਬਰਨਾਲਾ ਵੱਲੋਂ ਵੀ ਸਥਾਨਕ ਕਚਿਹਰੀ ਚੌਂਕ ਵਿੱਚ ਰੋਸ-ਮੁਜ਼ਾਹਰਾ ਦੇ ਕੇ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਕੀਤਾ ਗਿਆ।

ਤਸਵੀਰ ਸਰੋਤ, Sukhcharanpreet/bbc
ਬਰਨਾਲਾ-ਮੋਗਾ,ਬਰਨਾਲਾ-ਬਠਿੰਡਾ, ਬਰਨਾਲਾ-ਲੁਧਿਅਣਾ, ਬਰਨਾਲਾ-ਮਾਨਸਾ, ਬਰਨਾਲਾ-ਸੰਗਰੂਰ ਅਤੇ ਸੰਗਰੂਰ ਵਿੱਚ ਸੰਗਰੂਰ-ਚੰਡੀਗੜ੍ਹ, ਸੰਗਰੂਰ-ਲੁਧਿਆਣਾ, ਸੰਗਰੂਰ-ਸੁਨਾਮ, ਸੰਗਰੂਰ-ਬਰਨਾਲਾ ਅਤੇ ਸੰਗਰੂਰ-ਦਿੱਲੀ ਰੋਡ ਉੱਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਰੋਡ ਜਾਮ ਕਰ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਵਕੀਲਾਂ, ਸਾਬਕਾ ਫੌਜੀਆਂ, ਵਪਾਰੀਆਂ, ਫਿਲਮ ਅਦਾਕਾਰਾਂ ਸਮੇਤ ਵੱਖ-ਵੱਖ ਤਬਕਿਆਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ।

ਤਸਵੀਰ ਸਰੋਤ, Sukhcharanpreet/bbc
ਵਕੀਲਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਇਹ ਸੰਘਰਸ਼ ਸਿਰਫ ਕਿਸਾਨਾਂ ਦਾ ਨਹੀਂ ਹੈ ਸਗੋਂ ਸਾਰੇ ਵਰਗਾਂ ਦਾ ਹੈ ਕਿਉਂਕਿ ਹਰ ਵਰਗ ਖੇਤੀ ਤੇ ਨਿਰਭਰ ਹੈ।
ਟੈਕਸੀ ਚਾਲਕਾਂ ਅਤੇ ਕਾਂਗਰਸ ਸਮੇਤ ਹੋਰ ਵੱਖ-ਵੱਖ ਜਥੇਬੰਦੀਆਂ ਵੱਲੋਂ ਵੀ ਕਿਸਾਨ ਸੰਘਰਸ਼ ਦਾ ਸਮਰਥਨ ਕਰਦਿਆਂ ਹੜਤਾਲ ਕੀਤੀ ਗਈ।
ਪੀਐੱਮ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਦੇ ਜਨਮਦਿਨ 'ਤੇ ਦਿੱਤੀ ਵਧਾਈ
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅਕਾਲੀ ਦਲ ਦੇ ਸਰਪਰਸਤ ਪ੍ਰਕਾਸ਼ ਸਿੰਘ ਬਾਦਲ ਦੇ ਜਨਮਦਿਨ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ।
ਖ਼ਬਰ ਏਜੰਸੀ ਏਐੱਨਆਈ ਮੁਤਾਬ਼ਕ, ਪੀਐੱਮ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਫ਼ੋਨ 'ਤੇ ਗੱਲਬਾਤ ਕੀਤੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਅਕਾਲੀ ਦਲ ਅਤੇ ਭਾਜਪਾ ਦਹਾਕਿਆਂ ਤੋਂ ਭਾਈਵਾਲ ਪਾਰਟੀਆਂ ਸਨ ਪਰ ਖ਼ੇਤੀ ਕਾਨੂੰਨ ਦੇ ਰੋਸ ਵਿੱਚ ਅਕਾਲੀ ਦਲ ਨੇ ਭਾਜਪਾ ਨਾਲ ਗਠਜੋੜ ਨੂੰ ਤੋੜ ਦਿੱਤਾ।
ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ਕੱਥੂਨੰਗਲ ਟੋਲ ਪਲਾਜ਼ਾ ਜਾਮ
ਬੀਬੀਸੀ ਸਹਿਯੋਗੀ ਗੁਰਪ੍ਰੀਤ ਮੁਤਾਬਕ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ਕੱਥੂਨੰਗਲ ਟੋਲ ਪਲਾਜ਼ਾ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਚੱਕਾ ਜਾਮ ਕਰ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਵੱਡੀ ਗਿਣਤੀ 'ਚ ਕਿਸਾਨ ਅਤੇ ਬੀਬੀਆਂ ਇਸ ਧਰਨੇ 'ਚ ਸ਼ਾਮਿਲ ਹਨ।

ਤਸਵੀਰ ਸਰੋਤ, Gurpreet chawla/bbc
ਸਿਰਸਾ 'ਚ ਭਰਵਾਂ ਹੁੰਗਾਰਾ
ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਮੁਤਾਬਕ ਭਾਰਤ ਬੰਦ ਨੂੰ ਸਿਰਸਾ 'ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਇੱਥੇ ਬਜ਼ਾਰ ਬੰਦ ਹਨ ਅਤੇ ਆਵਾਜਾਈ ਵੀ ਪ੍ਰਭਾਵਿਤ ਹੋਈ। ਕਿਸਾਨਾਂ ਦੇ ਨਾਲ-ਨਾਲ ਕਰਮਚਾਰੀਆਂ ਵੱਲੋਂ ਭਾਰਤ ਬੰਦ ਨੂੰ ਹਮਾਇਤ ਦਿੱਤੀ ਗਈ ਹੈ।

ਤਸਵੀਰ ਸਰੋਤ, Gurpreet/bbc
ਰੋਡਵੇਜ਼ ਕਰਮਚਾਰੀਆਂ ਨੇ ਧਰਨਾ ਲਗਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਇਸ ਦੇ ਨਾਲ ਹੀ ਪਿੰਡਾਂ ਤੋਂ ਕਿਸਾਨ ਸ਼ਹਿਰਾਂ ਵੱਲ ਆ ਰਹੇ ਹਨ।
ਪਿੰਡਾਂ ਵਿੱਚ ਵੀ ਬੰਦ ਦਾ ਅਸਰ ਵੇਖਣ ਨੂੰ ਮਿਲਿਆ
ਪਿੰਡਾਂ ਦੀਆਂ ਸੜਕਾਂ 'ਤੇ ਵੀ ਕਿਸਾਨਾਂ ਨੇ ਲਾਈਆਂ ਰੋਕਾਂ।
ਜੀਂਦ-ਹਿਸਾਰ ਹਾਈਵੇਅ ਜਾਮ
ਬੀਬੀਸੀ ਸਹਿਯੋਗੀ ਸਤ ਸਿੰਘ ਮੁਤਾਬਕ ਹਰਿਆਣਾ ਵਿੱਚ ਜੀਂਦ-ਹਿਸਾਰ ਹਾਈਵੇਅ ਜਾਮ ਕੀਤਾ ਗਿਆ ਹੈ।

ਤਸਵੀਰ ਸਰੋਤ, Sat singh/bbc
ਇੱਕਸ ਪਿੰਡ ਦੇ ਰਾਜਮਾਰਗ ਵਿੱਚ ਜਾਮ ਲਗਾਇਆ ਗਿਆ ਹੈ। ਪਿੰਡ ਦੇ ਕੇ ਲੋਕ ਕਿਸਾਨ ਯੂਨੀਅਨ ਦੇ ਝੰਡੇ ਲੈ ਕੇ ਧਰਨੇ 'ਤੇ ਬੈਠੇ ਹਨ।
ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਜ਼ਰਬੰਦ
ਆਮ ਆਦਮੀ ਪਾਰਟੀ ਦੇ ਟਵਿੱਟਰ ਹੈਂਡਲ ਤੋਂ ਟਵੀਟ ਕਰਦਿਆਂ ਪਾਰਟੀ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਘਰ ਵਿੱਚ ਨਜ਼ਰ ਬੰਦ ਕੀਤਾ ਹੈ।
ਉਨ੍ਹਾਂ ਦਾ ਇਲਜ਼ਾਮ ਹੈ ਕਿ ਕੇਜਰੀਵਾਲ ਜਦੋਂ ਦੇ ਸਿੰਘੁ ਬਾਰਡਰ 'ਤੇ ਕਿਸਾਨਾਂ ਨੂੰ ਮਿਲ ਕੇ ਆਏ ਹਨ ਉਦੋਂ ਤੋਂ ਹੀ ਉਨ੍ਹਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ ਅਤੇ ਨਾ ਕਿਸੇ ਨੂੰ ਅੰਦਰ ਜਾਣ ਦੀ ਆਗਿਆ ਹੈ ਤਾਂ ਨਹੀਂ ਕਿਸੇ ਨੂੰ ਬਾਹਰ ਆਉਣ ਦੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਗੁਰਦਾਸਪੁਰ- ਬਾਜ਼ਾਰ ਸਣੇ ਸਬਜ਼ੀ ਮੰਡੀ ਬੰਦ
ਬੀਬੀਸੀ ਸਹਿਯੋਗੀ ਗੁਰਪ੍ਰੀਤ ਮੁਤਾਬਕ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅੱਜ 8 ਦਸੰਬਰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਇਸ ਨੂੰ ਸਮਰਥਨ ਦੇਣ ਦਾ ਪਹਿਲਾ ਹੀ ਕਈ ਵਰਗਾ ਵੱਲੋਂ ਐਲਾਨ ਕੀਤਾ ਗਿਆ ਸੀ ਅਤੇ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ 'ਚ ਇਸ ਬੰਦ ਦਾ ਅਸਰ ਸਵੇਰ ਤੋਂ ਹੀ ਦੇਖਣ ਨੂੰ ਮਿਲ ਰਿਹਾ ਹੈ।

ਤਸਵੀਰ ਸਰੋਤ, Gurpreet/bbc
ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਦੀ ਮੁੱਖ ਸਬਜ਼ੀ ਮੰਡੀ 'ਚ ਕੰਮਕਾਜ ਬਿਲਕੁਲ ਬੰਦ ਰਿਹਾ ,ਇਸ ਦੇ ਨਾਲ ਹੀ ਬੱਸਾਂ ਦੀ ਆਵਾਜਾਈ ਵੀ ਠੱਪ ਦੇਖਣ ਨੂੰ ਮਿਲ ਰਹੀ ਹੈ ਅਤੇ ਬਸ ਸਟੈਂਡ 'ਚ ਪਨਬਸ ਅਤੇ ਨਿਜੀ ਬੱਸਾਂ ਬੰਦ ਦੇਖਣ ਨੂੰ ਮਿਲ ਰਹੀਆਂ ਹਨ।
ਉਥੇ ਹੀ ਬਾਜ਼ਾਰ ਵੀ ਮੁਕੰਮਲ ਬੰਦ ਹਨ।
ਕਿਸਾਨਾਂ ਨੇ ਕਿਹਾ ਹੈ ਕਿ ਭਾਰਤ ਬੰਦ ਸਵੇਰੇ 10 ਵਜੇ ਤੋਂ ਦੁਪਹਿਰ ਤਿੰਨ ਵਜੇ ਤੱਕ ਅਸਰਦਾਰ ਰਹੇਗਾ, ਪਰ ਐਮਰਜੈਂਸੀ ਸੇਵਾਵਾਂ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਪਾਈ ਜਾਵੇਗੀ।
ਕਿਸਾਨ ਸੰਗਠਨਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਕਿਸੇ ਸਿਆਸੀ ਪਾਰਟੀ ਦਾ ਇਸ ਅੰਦੋਲਨ 'ਤੇ ਕੋਈ ਪ੍ਰਭਾਵ ਨਹੀਂ ਹੈ।

ਤਸਵੀਰ ਸਰੋਤ, Prabhu dayal/bbc
ਸੋਮਵਾਰ ਨੂੰ ਦਰਸ਼ਨ ਪਾਲ ਨੇ ਕਿਹਾ ਹੈ, "ਕਿਸੇ ਸਿਆਸੀ ਦਲ ਨੇ ਕਿਸਾਨ ਅੰਦੋਲਨ ਨੂੰ ਹਾਈਜੈਕ ਨਹੀਂ ਕੀਤਾ ਹੈ। ਅਜਿਹਾ ਦਾਅਵਾ ਕਰਨ ਵਾਲਿਆਂ ਦੀ ਗੱਲਾਂ ਵਿੱਚ ਹੋਈ ਦਮ ਨਹੀਂ ਹੈ।"
ਆਂਧਰਾ 'ਚ ਧਰਨਾ ਤੇ ਓਡੀਸ਼ਾ 'ਚ ਰੋਕੀ ਟਰੇਨ
ਕਿਸਾਨਾਂ ਦੇ ਭਾਰਤ ਬੰਦ ਵਿੱਚ ਖੱਬੇ ਪੱਖੀ ਪਾਰਟੀਆਂ ਨੇ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਵਿੱਚ ਧਰਨਾ ਲਗਾਇਆ।

ਉੱਧਰ ਓਡੀਸ਼ਾ ਵਿੱਚ ਖੱਬੇ ਪੱਖੀ ਪਾਰਟੀਆਂ, ਟਰੇਡ ਯੂਨੀਅਨਾਂ ਤੇ ਕਿਸਾਨਾਂ ਨੇ ਭੁਵਨੇਸ਼ਵਰ ਰੇਲਵੇ ਸਟੇਸ਼ਨ 'ਤੇ ਰੇਲਾਂ ਰੋਕੀਆਂ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 4
ਬੰਦ ਦਾ ਕਿੱਥੇ ਕਿੰਨਾ ਅਸਰ
ਉੱਤਰ ਪ੍ਰਦੇਸ਼- ਬੀਬੀਸੀ ਸਹਿਯੋਗੀ ਸਮੀਰਾਤਮਜ ਮਿਸ਼ਰ ਮੁਤਾਬਕ, ਉੱਤਰ ਪ੍ਰਦੇਸ਼ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਨੇ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਹੈ।
ਜਿਸ ਨੂੰ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਸਣੇ ਕਈ ਸਿਆਸੀ ਦਲਾਂ ਨੇ ਸਮਰਥਨ ਦਿੱਤਾ ਹੈ। ਇਸ ਵਿਚਾਲੇ ਉੱਤਰ ਪ੍ਰਦੇਸ਼ ਸਰਕਾਰ ਨੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਸੁਚੇਤ ਰਹਿਣ ਦੇ ਨਿਰਦੇਸ਼ ਦਿੱਤੇ ਹਨ।
ਸੋਮਵਾਰ ਨੂੰ ਗ੍ਰਹਿ ਵਿਭਾਗ ਨੇ ਡੀਜੀਪੀ ਨੂੰ ਚਿੱਠੀ ਲਿਖ ਕੇ ਦੁਕਾਨਾਂ ਜਬਰਨ ਬੰਦ ਕਰਵਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਡੀਜੀਪੀ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਕਪਤਾਨਾਂ ਨੂੰ ਚਿੱਠੀ ਲਿਖ ਕੇ ਅੰਦੋਲਨ ਦੀ ਆੜ ਵਿੱਚ ਅਰਾਜਕਤਾ ਫੈਲਾਉਣ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਣ ਨਾਲ ਵੀ ਨਿਰਦੇਸ਼ ਦਿੱਤੇ ਹਨ।
ਬਿਹਾਰ- ਬੀਬੀਸੀ ਸਹਿਯੋਗੀ ਸੀਟੂ ਤਿਵਾੜੀ ਮੁਤਾਬਕ ਬਿਹਾਰ ਵਿੱਚ 77 ਫੀਸਦ ਕਾਰਜ ਖੇਤੀ ਕਿਰਸਾਨੀ ਨਾਲ ਜੁੜਿਆ ਹੈ, ਅਜਿਹੇ ਵਿੱਚ ਇਸ ਬੰਦ ਨੂੰ ਇਤਿਹਾਸਕ ਅਤੇ ਸਫ਼ਲ ਬਣਾਉਣ ਦੀ ਕੋਸ਼ਿਸ਼ ਸਾਰੀਆਂ ਕਿਸਾਨ ਜਥੇਬੰਦੀਆਂ ਅਤੇ ਮਹਾਗਠਜੋੜ ਦੇ ਦਲ ਕਰ ਰਹੇ ਹਨ।
ਮਹਾਗਠਜੋੜ ਵਿੱਚ ਖੱਬੇਪੱਖੀ ਦਲਾਂ ਦੇ ਨਾਲ ਆਰਜੇਡੀ ਅਤੇ ਕਾਂਗਰਸ ਵੀ ਇਸ ਬੰਦ ਨੂੰ ਸਮਰਥਨ ਦੇ ਰਹੇ ਹਨ।
ਇਸ ਦੌਰਾਨ ਉਹ ਸੜਕਾਂ ਉੱਤੇ ਉਤਰ ਕੇ ਪ੍ਰਦਰਸ਼ਨ ਵੀ ਕਰਨਗੇ।
ਇਸ ਤੋਂ ਇਲਾਵਾ ਬਿਹਾਰ ਸੂਬਾ ਕਿਸਾਨ ਸਭਾ ਅਤੇ ਅਖਿਲ ਭਾਰਤੀ ਕਿਸਾਨ ਸੰਘਰਸ਼ ਕੋਰਡੀਨੇਸ਼ ਕਮੇਟੀ ਦੇ ਬੈਨਰ ਹੇਠ ਵੀ ਸਾਰੀਆਂ ਕਿਸਾਨ ਜਥੇਬੰਦੀਆਂ ਪ੍ਰਦਰਸ਼ਨ ਕਰਨਗੀਆਂ।

ਤਸਵੀਰ ਸਰੋਤ, Getty Images
ਬਿਹਾਰ ਵਿੱਚ ਤਿੰਨਾਂ ਖੇਤੀ ਕਾਨੂੰਨਾਂ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ 2006 ਵਿੱਚ ਨਿਤੀਸ਼ ਕੁਮਾਰ ਨੇ ਜੋ ਮੰਡੀ ਸਿਸਟਮ ਖ਼ਤਮ ਕਰ ਦਿੱਤਾ ਸੀ, ਉਸ ਨੂੰ ਸਾਰੇ ਕਿਸਾਨ ਸੰਗਠਨ ਅਤੇ ਮਹਾਗਠਜੋੜ ਦੇ ਦਲ ਬਹਿਸ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਨ।
ਪੱਛਮੀ ਬੰਗਾਲ- ਬੀਬੀਸੀ ਦੇ ਸਹਿਯੋਗੀ ਪੱਤਰਕਾਰ ਅਮਿਬਾਭ ਭੱਟਾਸਾਲੀ ਮੁਤਾਬਕ ਪੱਛਮੀ ਬੰਗਾਲ ਵਿੱਚ ਖੱਬੇਪੱਖੀ ਅਤੇ ਕਾਂਗਰਸ ਭਾਰਤ ਬੰਦ ਦੇ ਸਮਰਥ ਵਿੱਚ ਸੜਕਾਂ 'ਤੇ ਤਾਂ ਉਰਣਗੇ ਹੀ, ਇਸ ਦੇ ਨਾਲ ਹੀ ਰੇਲ ਅਤੇ ਰਸਤਾ ਵੀ ਰੋਕਿਆ ਜਾਵੇਗਾ।
ਤ੍ਰਿਣਮੂਲ ਕਾਂਗਰਸ ਨੇ ਇਸ ਬੰਦ ਨੂੰ ਸਿਰਫ਼ ਨੈਤਿਕ ਸਮਰਥਨ ਦਿੱਤਾ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹੈ ਹੈ ਕਿ ਕਿਸਾਨਾਂ ਦੇ ਅੰਦੋਲਨ ਦੇ ਨਾਲ ਉਹ ਪੂਰੀ ਤਰ੍ਹਾਂ ਨਾਲ ਹਨ।

ਤਸਵੀਰ ਸਰੋਤ, Getty Images
ਪਰ ਉਨ੍ਹਾਂ ਦੀ ਪਾਰਟੀ ਬੰਦ ਵਰਗੇ ਪ੍ਰੋਗਰਾਮ ਦਾ ਸਮਰਥਨ ਨਹੀਂ ਕਰਦੀ, ਇਸ ਲਈ ਪੱਛਮੀ ਬੰਗਾਲ ਵਿੱਚ ਬਹੁਤਾ ਅਸਰ ਨਹੀਂ ਪਵੇਗਾ।
ਰਾਜਸਥਾਨ- ਬੀਬੀਸੀ ਦੇ ਸਹਿਯੋਗੀ ਮੋਹਰ ਸਿੰਘ ਮੀਣਾ ਮੁਤਾਬਕ ਭਾਰਤ ਬੰਦ ਨੂੰ ਰਾਜਸਥਾਨ ਦੇ ਕਿਸਾਨ ਸੰਗਠਨ, ਟਰੇਡ ਯੂਨੀਅਨ, ਕਾਂਗਰਸ ਅਤੇ ਐੱਨਡੀਏ ਦੇ ਸਹਿਯੋਗੀ ਦਲ ਰਾਸ਼ਟਰੀ ਲੋਕਤਾਂਤਰਿਕ ਪਾਰਟੀ ਨੇ ਸਮਰਥਨ ਦਿੱਤਾ ਹੈ।
ਬੰਦ ਦੌਰਾਨ ਰਾਜਸਥਾਨ ਵਿੱਚ ਅਨਾਜ ਅਤੇ ਫ਼ਲ ਮੰਡੀਆਂ ਤੇ ਬਾਜ਼ਾਰ ਬੰਦ ਰੱਖਣ ਦਾ ਸੱਦਾ ਦਿੱਤਾ ਹੈ। ਉੱਥੇ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਪੁਲਿਸ ਪ੍ਰਸ਼ਾਸਨ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ।
ਰਾਜਸਥਾਨ ਵਿੱਚ ਭਾਰਤ ਦਾ ਵੱਡਾ ਅਸਰ ਦੇਖਣ ਨੂੰ ਮਿਲ ਸਕਦਾ ਹੈ।
ਦੱਖਣੀ ਭਾਰਤ- ਬੀਬੀਸੀ ਸਹਿਯਗੀ ਇਮਰਾਨ ਕੁਰੈਸ਼ੀ ਦੱਸਦੇ ਹਨ ਕਿ ਦੱਖਣੀ ਭਾਰਤ ਵਿੱਚ ਬੰਦ ਦਾ ਅਸਰ ਹੋ ਸਕਦਾ ਹੈ ਸਿਰਫ਼ ਕਰਨਾਟਕਾ ਵਿੱਚ ਹੀ ਦਿਖੇ, ਕਿਉਂਕਿ ਕੇਰਲ ਵਿੱਚ ਅੱਜ ਗ੍ਰਾਮ ਪੰਚਾਇਤ ਦੀਆਂ ਚੋਣਾਂ ਦਾ ਪਹਿਲਾ ਗੇੜ ਹੋਣ ਵਾਲਾ ਹੈ।
ਹਾਲਾਂਕਿ ਇਹ ਚੋਣਾਂ ਅੱਜ ਸਿਰਫ਼ ਪੰਜ ਜ਼ਿਲ੍ਹਿਆਂ ਵਿੱਚ ਹੋਣ ਵਾਲਾ ਹੈ। ਫਿਰ ਵੀ ਹੋਰਨਾਂ ਜ਼ਿਲ੍ਹਿਆਂ ਵਿੱਚ ਲੋਕ ਦੂਜੇ ਅਤੇ ਤੀਜੇ ਗੇੜ ਦੀਆਂ ਚੋਣਾਂ ਦਾ ਕੰਮ ਵਿੱਚ ਮਸ਼ਗੂਲ ਹੈ।
ਆਂਧਰਾ ਪ੍ਰਦੇਸ਼ ਦੀ ਸਰਕਾਰ ਖੇਤੀ ਕਾਨੂੰਨਾਂ ਦਾ ਸਮਰਥਨ ਕਰਦੀ ਹੈ ਤਾਂ ਉੱਥੇ ਬੰਦ ਦਾ ਅਸਰ ਸ਼ਾਇਦ ਨਹੀਂ ਦਿਖੇਗਾ।
ਤਮਿਲਨਾਡੂ ਦੀ ਸਰਕਾਰ ਵੀ ਇਨ੍ਹਾਂ ਕਾਨੂੰਨਾਂ ਦਾ ਮਸਰਥਨ ਕਰਦੀ ਹੈ, ਪਰ ਉੱਥੇ ਡੀਐੱਮਕੇ ਅਤੇ ਖੱਬੇ ਪੱਖੀ ਦਲਾਂ ਦਾ ਪ੍ਰਦਰਸ਼ਨ ਬਹੁਤ ਜ਼ਿਲ੍ਹਿਆਂ ਵਿੱਚ ਹੋਣ ਵਾਲਾ ਹੈ
ਤੇਲੰਗਾਨਾ ਵਿੱਚ ਦਿਲਚਸਪਮ ਗੱਲ ਇਹ ਹੈ ਕਿ ਅੱਜ ਤੇਲੰਗਾਨਾ ਵਿੱਚ ਬੰਦ ਹੋਵੇਗਾ ਅਤੇ ਸ਼ਾਇਦ ਉੱਥੇ ਮੁੱਖ ਮੰਤਰੀ ਅਤੇ ਟੀਆਰਐੱਸ ਪਾਰਟੀ ਦੇ ਪ੍ਰਧਾਨ ਦੇ ਚੰਦਰਸ਼ੇਖਰ ਰਾਓ ਦੇ ਬੇਟੇ ਅਤੇ ਮੰਤਰੀ ਕੇਟੀ ਰਾਮਾ ਰਾਓ ਅਤੇ ਉਨ੍ਹਾਂ ਦੀ ਬੇਟੀ ਕਵਿਤਾ ਵੀ ਇਸ ਵਿੱਚ ਸ਼ਾਮਲ ਹੋਵੇ।
ਕਰਨਾਟਕ ਅਤੇ ਤਮਿਲਨਾਡੂ ਤੋਂ ਕਈ ਕਿਸਾਨ ਦਿੱਲੀ ਦੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਪਹੁੰਚੇ ਹਨ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2


















