You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਭਾਰਤ ਵਿੱਚ ਵੈਕਸੀਨ ਬਣਨ 'ਚ ਹੋਰ ਕਿੰਨਾ ਸਮਾਂ ਲੱਗੇਗਾ ਤੇ ਕੀ ਹਨ ਚੁਣੌਤੀਆਂ
ਪੂਰੀ ਦੁਨੀਆਂ ਕੋਰੋਨਾ ਮਹਾਂਮਾਰੀ ਨੂੰ ਖ਼ਤਮ ਕਰਨ ਲਈ ਇਸ ਦਾ ਕੋਈ ਹੱਲ ਲੱਭਣ ਵਿੱਚ ਲੱਗੀ ਹੋਈ ਹੈ, ਭਾਰਤ ਵੀ ਇਸ ਲਈ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ।
ਪਰ ਇਹ ਸਵਾਲ ਹਰ ਕੋਈ ਪੁੱਛ ਰਿਹਾ ਹੈ ਕਿ ਭਾਰਤ ਜਿਹੜਾ ਵਿਸ਼ਵ ਦਾ ਸਭ ਤੋਂ ਵੱਡਾ ਵੈਕਸੀਨ ਨਿਰਮਾਤਾ ਦਾ ਗੜ੍ਹ ਹੈ - ਉਹ ਸਵਦੇਸ਼ੀ ਐਂਟੀ-ਕੋਵਿਡ ਫਾਰਮੂਲੇ ਦਾ ਵਿਕਾਸ ਕਦੋਂ ਕਰੇਗਾ?
ਭਾਰਤ ਬਾਇਓਟੈੱਕ ਇੰਟਰਨੈਸ਼ਨਲ ਦੇ ਚੇਅਰਮੈਨ ਡਾ. ਕ੍ਰਿਸ਼ਨ ਐਲਾ ਵੀ ਇਸ ਦੀ ਉਮੀਦ ਕਰ ਰਹੇ ਹਨ। ਉਨ੍ਹਾਂ ਦੀ ਕੰਪਨੀ ਕੋਵੈਕਸੀਨ ਵਿਕਸਿਤ ਕਰ ਰਹੀ ਹੈ, ਜੋ ਫੇਜ਼ ਤਿੰਨ ਦੇ ਟਰਾਇਲ ਵਿੱਚ ਉਤਸ਼ਾਹਜਨਕ ਸੰਕੇਤ ਦਿਖਾ ਰਹੀ ਹੈ।
ਉਨ੍ਹਾਂ ਨੇ ਹੈਦਰਾਬਾਦ ਤੋਂ ਦੱਸਿਆ, "ਭਾਰਤ ਵਿੱਚ ਕਲੀਨਿਕਲ ਟਰਾਇਲ ਕਰਨਾ ਸਭ ਤੋਂ ਔਖਾ ਕੰਮ ਹੈ। ਮੈਂ ਵਲੰਟੀਅਰਾਂ ਨੂੰ ਵਧਾਈ ਦਿੰਦਾ ਹਾਂ ਕਿਉਂਕਿ ਸਾਡੀ ਕੰਪਨੀ ਦੇਸ ਵਿੱਚ ਇਕਲੌਤੀ ਕੰਪਨੀ ਹੈ ਜੋ ਭਾਰਤ ਵਿੱਚ ਪ੍ਰਭਾਵਸ਼ਾਲੀ ਟਰਾਇਲ ਕਰ ਰਹੀ ਹੈ। ਇਸ ਵਿੱਚ ਸਮਾਂ ਲੱਗੇਗਾ ਪਰ ਅਸੀਂ ਸਾਰੇ ਆਲਮੀ ਨਿਯਮਾਂ ਦੀ ਪਾਲਣਾ ਕਰ ਰਹੇ ਹਾਂ।''
ਇਹ ਵੀ ਪੜ੍ਹੋ:
ਹਰ ਵੈਕਸੀਨ ਟਰਾਇਲ ਦੌਰਾਨ ਜਿਨ੍ਹਾਂ ਲੋਕਾਂ ਨੂੰ ਵੈਕਸੀਨ ਦਾ ਟੀਕਾ ਲਾਇਆ ਜਾਂਦਾ ਹੈ, ਉਨ੍ਹਾਂ ਵਿੱਚ ਰੋਗ ਦਾ ਫ਼ੀਸਦ ਕਿੰਨਾ ਘਟਿਆ, ਇਹ ਵੈਕਸੀਨ ਦੀ ਸਮਰੱਥਾ ਹੁੰਦੀ ਹੈ।
ਮਾਹਰਾਂ ਦਾ ਦਾਅਵਾ ਹੈ ਕਿ ਜੈਨੇਟਿਕ ਅਤੇ ਨਸਲੀ ਪਿਛੋਕੜ ਦੇ ਆਧਾਰ 'ਤੇ ਇਹ ਦਰ ਵੱਖਰੀ ਹੋ ਸਕਦੀ ਹੈ। ਇਸ ਲਈ ਵੱਡੇ ਫਾਰਮਾਸਿਊਟੀਕਲ ਦੇਸ ਵੱਖ-ਵੱਖ ਦੇਸਾਂ ਵਿੱਚ ਇੱਕੋ ਸਮੇਂ ਇਨ੍ਹਾਂ ਦਾ ਟਰਾਇਲ ਕਰਦੇ ਹਨ।
ਇਸ ਲਈ ਡਾ. ਰੈਡੀਜ਼ ਲੈਬਾਰਟਰੀਜ਼ ਰੂਸ ਦੀ ਵੈਕਸੀਨ ਸਪੂਤਨਿਕ ਲਈ ਵੀ ਟਰਾਇਲ ਕਰ ਰਹੀ ਹੈ ਅਤੇ ਯੂਕੇ ਸਥਿਤ ਆਕਸਫੋਰਡ ਯੂਨੀਵਰਸਿਟੀ ਦੀ ਟੀਮ ਨੇ ਪੁਣੇ ਵਿੱਚ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨਾਲ ਟੈਸਟ ਕਰਵਾਉਣ ਲਈ ਕਰਾਰ ਕੀਤਾ ਹੈ।
ਸੀਮਿਤ ਕੋਲਡ ਸਟੋਰੇਜ ਦੀ ਚੁਣੌਤੀ
ਭਾਰਤ ਦੇ ਸਾਹਮਣੇ ਦੂਜੀ ਚੁਣੌਤੀ ਆਵਾਜਾਈ ਅਤੇ ਸੀਮਿਤ ਕੋਲਡ ਸਟੋਰੇਜ ਦੀ ਹੈ। ਅਤੇ ਇਹ ਉਹ ਥਾਂ ਹੈ ਜਿੱਥੇ ਡਾਕਟਰ ਕ੍ਰਿਸ਼ਨ ਐਲਾ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀ ਟੀਮ ਸਥਾਨਕ ਹੱਲ ਲੱਭਣ ਵਿੱਚ ਇੱਕ ਕਦਮ ਅੱਗੇ ਹੈ।
"ਅਸੀਂ ਇਸ ਸਬੰਧੀ ਮੁਸ਼ਕਿਲਾਂ ਵੱਲ ਦੇਖ ਰਹੇ ਹਾਂ ਜਿਵੇਂ ਟੀਕਾ ਲਗਾਉਣਾ ਗੰਭੀਰ ਰੂਪ ਨਾਲ ਮੁਸ਼ਕਿਲ ਹੈ। ਇਸ ਲਈ ਅਸੀਂ ਇੱਕ ਬਦਲਵੀਂ ਰਣਨੀਤੀ ਬਣਾ ਰਹੇ ਹਾਂ ਕਿ ਕੀ ਅਸੀਂ ਨੱਕ ਨਾਲ ਵੈਕਸੀਨ (ਨੇਜਲ ਡਰਾਪ ਵੈਕਸੀਨ) ਦੇ ਸਕਦੇ ਹਾਂ ਜੋ ਇੱਕ ਖੁਰਾਕ ਹੈ?''
ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਦੱਸਿਆ, ''ਇਹ ਆਂਗਨਵਾੜੀ (ਪੇਂਡੂ ਡੇਅ ਕੇਅਰ ਸੈਂਟਰ) ਵਰਕਰ ਨੂੰ ਦਿੱਤੀ ਜਾ ਸਕਦੀ ਹੈ ਜੋ ਇਸ ਨੂੰ ਆਸਾਨੀ ਨਾਲ ਲੋਕਾਂ ਨੂੰ ਦੇ ਸਕਦੇ ਹਨ।"
ਖਬਰਾਂ ਅਨੁਸਾਰ ਚੀਨ ਵੀ ਹਾਂਗਕਾਂਗ ਯੂਨੀਵਰਸਿਟੀ ਦੇ ਰਿਸਰਚਰਾਂ ਨਾਲ ਇੱਕ ਸਹਿਯੋਗੀ ਮਿਸ਼ਨ ਵਿੱਚ ਨੇਜਲ ਸਪਰੇਅ ਵੈਕਸੀਨ ਨਾਲ ਅਜਿਹੇ ਪ੍ਰਯੋਗ ਕਰ ਰਿਹਾ ਹੈ।
ਇਹ ਸਿਹਤ ਸੰਭਾਲ ਕਰਮਚਾਰੀਆਂ ਨੂੰ ਸਿਖਲਾਈ ਦੇਣ ਦਾ ਬਹੁਤ ਬੋਝ ਘਟਾਏਗਾ ਕਿਉਂਕਿ ਉਪਭੋਗਤਾ ਇਸ ਨੂੰ ਖੁਦ ਵਰਤਣ ਦੇ ਯੋਗ ਹੋਣਗੇ।
- ਕੋਰੋਨਾਵਾਇਰਸ : ਰੋਗੀ ਤੋਂ ਤੁਹਾਡੇ ਤੱਕ ਕਿੰਨੀ ਦੇਰ 'ਚ ਪੁੱਜ ਸਕਦਾ ਹੈ ਵਾਇਰਸ
- ਕੋਰੋਨਾਵਾਇਰਸ ਦੇ ਲੱਛਣ : ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ
- ਕੋਰੋਨਾਵਾਇਰਸ ਇਲਾਜ: 6 ਦਵਾਈਆਂ ਜੋ ਦੁਨੀਆਂ ਨੂੰ ਮਹਾਮਾਰੀ ਤੋਂ ਬਚਾ ਸਕਦੀਆਂ ਹਨ
- ਕੋਰੋਨਾਵਾਇਰਸ ਦੇ ਲੱਛਣ ਤੇ ਬਚਾਅ: ਸ਼ੰਕਾਵਾਂ ਦਾ ਨਿਵਾਰਣ ਕਰਨ ਵਾਲੇ 13 ਸਵਾਲਾਂ ਦੇ ਜਵਾਬ
- ਕੋਰੋਨਾਵਾਇਰਸ: ਅਮਰੀਕਾ ਦੇ ਮੈਡੀਕਲ ਖੇਤਰ ’ਚ 'ਪੰਜਾਬ ਮਾਡਲ' ਦੀ ਚਰਚਾ ਕਿਉਂ
ਕੀ ਭਾਰਤੀ ਵੈਕਸੀਨ ਸਸਤੀ ਹੋਵੇਗੀ
ਪਰ ਕੀ 'ਮੇਡ ਇਨ ਇੰਡੀਆ' ਵੈਕਸੀਨ ਆਲਮੀ ਪੱਧਰ 'ਤੇ ਬਣੀਆਂ ਹੋਰ ਵੈਕਸੀਨ ਤੋਂ ਸਸਤੀ ਹੋਵੇਗੀ?
ਡਾ. ਕ੍ਰਿਸ਼ਨ ਐਲਾ ਨੇ ਕਿਹਾ, "ਤੁਸੀਂ ਦੇਖਦੇ ਹੋ ਕਿ ਇੱਥੇ ਉਤਪਾਦਨ ਦੀ ਲਾਗਤ ਸਸਤੀ ਹੈ, ਇਸ ਲਈ ਅਸੀਂ ਇਹ ਲਾਭ ਖਪਤਕਾਰਾਂ ਨੂੰ ਦਿੰਦੇ ਹਾਂ।''
''ਉਦਾਹਰਣ ਲਈ, ਅਸੀਂ ਦੁਨੀਆਂ ਵਿੱਚ ਰੋਟਾਵਾਇਰਸ ਟੀਕੇ ਦੇ ਸਭ ਤੋਂ ਵੱਡੇ ਨਿਰਮਾਤਾ ਹਾਂ ਅਤੇ ਅਸੀਂ ਵਿਸ਼ਵ ਪੱਧਰ 'ਤੇ 65 ਡਾਲਰ ਪ੍ਰਤੀ ਖੁਰਾਕ ਨੂੰ ਘਟਾ ਕੇ ਇੱਕ ਡਾਲਰ ਪ੍ਰਤੀ ਖੁਰਾਕ ਕਰ ਦਿੱਤਾ ਹੈ। ਇਸ ਲਈ ਜਦੋਂ ਅਸੀਂ ਉਤਪਾਦਨ ਦਾ ਪੱਧਰ ਵਧਾਉਂਦੇ ਹਾਂ, ਤਾਂ ਕੀਮਤ ਘੱਟ ਜਾਵੇਗੀ।''
ਅਗਲੀ ਕਤਾਰ ਵਿੱਚ ਜ਼ਾਇਡਸ ਕੈਡਿਲਾ ਵੀ ਹੈ - ਇਹ ਇੱਕ ਭਾਰਤੀ ਦਵਾਈ ਕੰਪਨੀ ਹੈ ਜੋ ਕਿ ਪੱਛਮੀ ਭਾਰਤੀ ਸ਼ਹਿਰ ਅਹਿਮਦਾਬਾਦ ਵਿੱਚ ਸਥਿਤ ਹੈ - ਜੋ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਕਸਬੇ ਨੇੜੇ ਹੈ।
"ਕੈਡਿਲਾ ਹੈਲਥਕੇਅਰ ਲਿਮਟਿਡ ਦੇ ਐੱਮਡੀ, ਡਾ. ਸ਼ਰਵੀਲ ਪਟੇਲ ਨੇ ਟੈਲੀਫੋਨਿਕ ਇੰਟਰਵਿਊ ਵਿੱਚ ਕਿਹਾ, "ਅਸੀਂ ਆਸ਼ਾਵਾਦੀ ਹਾਂ। ਟਰਾਇਲ ਚੱਲ ਰਹੇ ਹਨ ਅਤੇ ਅਸੀਂ ਮੁਲਾਂਕਣ ਕਰ ਰਹੇ ਹਾਂ, ਇਸ ਪੜਾਅ 'ਤੇ ਅਸੀਂ ਵਧੇਰੇ ਜਾਣਕਾਰੀ ਦਾ ਖੁਲਾਸਾ ਨਹੀਂ ਕਰ ਸਕਦੇ।''
ਹਾਲਾਂਕਿ ਕੋਈ ਵੀ ਇਸ ਦੀ ਅੰਤਮ ਮਿਤੀ ਪ੍ਰਤੀ ਵਚਨਬੱਧ ਨਹੀਂ ਹੋਣਾ ਚਾਹੁੰਦਾ, ਉਹ ਅਗਲੇ ਸਾਲ ਦੇ ਦੂਜੇ ਅੱਧ ਤੱਕ ਵਿਸ਼ਵਵਿਆਪੀ ਵੈਕਸੀਨ ਬਾਜ਼ਾਰ ਦਾ ਹਿੱਸਾ ਬਣਨ ਲਈ ਆਸ਼ਾਵਾਦੀ ਹਨ।
ਇਹ ਵੀ ਪੜ੍ਹੋ: