UAE ਦੀ ਇਸ ਨਵੀਂ ਕਾਨੂੰਨੀ ਸੋਧ ਨਾਲ ਅਣਵਿਆਹੇ ਜੋੜੇ ਰਹਿ ਸਕਣਗੇ ਇਕੱਠੇ ਅਤੇ ਹੋਰ ਕਿਹੜੀਆਂ ਖੁੱਲ੍ਹਾਂ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, EPA
ਸੰਯੁਕਤ ਅਰਬ ਅਮੀਰਾਤ ਨੇ ਹਾਲ ਹੀ ਵਿੱਚ ਆਪਣੀ ਕਾਨੂੰਨੀ ਪ੍ਰਣਾਲੀ 'ਚ ਸੋਧ ਕਰਦਿਆਂ ਆਪਣੇ ਸਿਵਲ ਅਤੇ ਅਪਰਾਧਿਕ ਕਾਨੂੰਨਾਂ ਵਿੱਚ ਕੁਝ ਭਾਰੀ ਬਦਲਾਅ ਕੀਤੇ ਹਨ।
ਇਹ ਦੇਸ਼ ਜੋ 200 ਕੌਮੀਅਤਾਂ ਦੇ ਤਕਰੀਬਨ 8.44 ਮਿਲੀਅਨ ਲੋਕਾਂ ਦਾ ਘਰ ਹੈ (2018 ਦੇ ਇੱਕ ਸਰਵੇਖਣ ਅਨੁਸਾਰ), ਨੇ ਕੁਝ ਨਵੇਂ ਕਾਨੂੰਨ ਵੀ ਪੇਸ਼ ਕੀਤੇ ਹਨ ਜੋ ਆਪਣੇ ਨਾਗਰਿਕਾਂ ਅਤੇ ਵਿਦੇਸ਼ੀ ਲੋਕਾਂ ਦੇ ਰੋਜ਼ਾਨਾ ਜੀਵਨ ਨੂੰ ਸਕਾਰਾਤਮਕ ਤੌਰ 'ਤੇ ਪ੍ਰਭਾਵਤ ਕਰ ਸਕਦੇ ਹਨ।
ਇਹ ਵੀ ਪੜ੍ਹੋ:
ਯੂਏਈ ਵਿੱਚ ਪਰਵਾਸੀ ਆਬਾਦੀ ਦਾ ਇੱਕ ਵੱਡਾ ਹਿੱਸਾ ਦੱਖਣੀ ਏਸ਼ੀਆ ਤੋਂ ਆਉਂਦਾ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ। ਕਰੋ।
Instagram ਉੱਤੇ 'ਪਾਬੰਦੀਸ਼ੁਦਾ' ਪਿਆਰ ਦੀਆਂ ਕਹਾਣੀਆਂ ਦੀ ਕਥਾ

ਤਸਵੀਰ ਸਰੋਤ, INDIA LOVE PROJECT
ਭਾਰਤ ਵਿੱਚ ਜਿੱਥੇ ਧਰਮ ਅਤੇ ਜਾਤੀ ਤੋਂ ਬਾਹਰ ਮੁਹੱਬਤ ਜਾਂ ਵਿਆਹ ਨਿੰਦਿਆ ਸਹੇੜਦਾ ਹੈ, ਇੰਸਟਾਗ੍ਰਾਮ 'ਤੇ ਸ਼ੂਰੁ ਹੋਇਆ ਇੱਕ ਨਵਾਂ ਪ੍ਰੋਜੈਕਟ ਵਿਸ਼ਵਾਸ, ਜਾਤ, ਨਸਲ ਅਤੇ ਲਿੰਗ ਦੀਆਂ ਪਾਬੰਦੀਆਂ ਤੋੜਦੇ ਸਾਥਾਂ ਦਾ ਜਸ਼ਨ ਮਨਾ ਰਿਹਾ ਹੈ।
ਅੰਤਰ-ਧਰਮ ਅਤੇ ਅੰਤਰ ਜਾਤੀ ਵਿਆਹ ਲੰਬੇ ਸਮੇਂ ਤੋਂ ਭਾਰਤੀ ਰੂੜ੍ਹੀਵਾਦੀ ਪਰਿਵਾਰਾਂ ਵਿੱਚ ਹੁੰਦੇ ਰਹੇ ਹਨ, ਪਰ ਹਾਲ ਦੇ ਸਾਲਾਂ ਵਿੱਚ ਇੰਨਾਂ ਵਿਆਹਾਂ ਸੰਬੰਧੀਂ ਗੱਲਾਂ ਵਧੇਰੇ ਤਿੱਖ੍ਹੀਆਂ ਹੋ ਗਈਆਂ ਹਨ। ਅਤੇ ਸਭ ਤੋਂ ਵੱਧ ਬਦਨਾਮੀ ਹਿੰਦੂ ਔਰਤਾਂ ਅਤੇ ਮੁਸਲਮਾਨ ਮਰਦਾਂ ਦੇ ਵਿਆਹਾਂ ਲਈ ਰਾਖਵੀਂ ਰੱਖ ਲਈ ਗਈ ਹੈ।
ਇਹ ਸਭ ਅੰਦਰ ਕਿਸ ਹੱਦ ਤੱਕ ਡੂੰਘਾਈ ਕਰ ਚੁੱਕਿਆ ਹੈ ਇਸ ਦਾ ਅੰਦਾਜ਼ਾ ਪਿਛਲੇ ਮਹੀਨੇ ਵਾਪਰੀ ਇੱਕ ਘਟਨਾ ਤੋਂ ਲਾਇਆ ਜਾ ਸਕਦਾ ਹੈ। ਜਦੋਂ ਗਹਿਣਿਆਂ ਦੇ ਮਸ਼ਹੂਰ ਬ੍ਰਾਂਡ ਤਨਿਸ਼ਕ ਨੇ ਸੋਸ਼ਲ ਮੀਡੀਆ 'ਤੇ ਸੱਜੇ ਪੱਖੀਆਂ ਵਲੋਂ ਕੀਤੀ ਅਲੋਚਨਾ ਤੋਂ ਬਾਅਦ ਇੱਕ ਅੰਤਰ-ਧਰਮ ਵਿਆਹ ਦਿਖਾਉਂਦੇ ਇਸ਼ਤਿਹਾਰ ਨੂੰ ਵਾਪਸ ਲੈ ਲਿਆ।
ਪੂਰੀ ਖ਼ਬਰ ਪੜਨ ਲਈ ਇੱਥੇ ਕਲਿੱਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਨਿਤੀਸ਼ ਤੇ ਮੋਦੀ ਨੇ ਪੈਸੇ ਤਾਕਤ ਤੇ ਧੋਖੇ ਦਾ ਸਹਾਰਾ ਲਿਆ - ਤੇਜਸਵੀ
ਬਿਹਾਰ ਚੋਣ ਨਤੀਜਿਆਂ ਤੋਂ ਬਾਅਦ ਵੀਰਵਾਰ ਨੂੰ ਪਹਿਲੀ ਵਾਰ ਬੋਲਦਿਆਂ ਆਰਜੇਡੀ ਨੇਤਾ ਤੇਜਸਵੀ ਯਾਦਵ ਨੇ ਚੋਣ ਕਮਿਸ਼ਨ ਤੋਂ ਉਨ੍ਹਾਂ ਬੈਲਟ ਵੋਟਾਂ ਨੂੰ ਦੁਬਾਰਾ ਗਿਣਵਾਉਣ ਦੀ ਮੰਗ ਕੀਤੀ ਹੈ, ਜਿੱਥੇ ਆਖ਼ੀਰ 'ਚ ਗਿਣਤੀ ਹੋਈ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਗਿਣਤੀ ਵਿੱਚ ਗੜਬੜ ਕੀਤੀ ਗਈ ਹੈ ਅਤੇ ਬਹੁਮਤ ਮਹਾਂਗਠਜੋੜ ਦੇ ਪੱਖ ਵਿੱਚ ਆਇਆ ਹੈ।
ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਸਵਾਲ ਕੀਤਾ ਹੈ ਕਿ ਪੋਸਟਲ ਬੈਲਟ ਨੂੰ ਪਹਿਲਾਂ ਕਿਉਂ ਨਹੀਂ ਗਿਣਿਆ ਗਿਆ ਅਤੇ ਕਈ ਸੀਟਾਂ 'ਤੇ ਉਨ੍ਹਾਂ ਗ਼ੈਰ-ਕਾਨੂੰਨੀ ਐਲਾਨ ਦਿੱਤਾ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ
ਏਅਰ ਪਿਓਰੀਫਾਇਰ ਕਿੰਨੇ ਅਸਰਦਾਰ

ਤਸਵੀਰ ਸਰੋਤ, Getty Images
ਦਿੱਲੀ ਵਿੱਚ ਪਿਛਲੇ ਪੰਜ ਦਿਨਾਂ ਤੋਂ ਹਵਾ ਇੰਨੀ ਜ਼ਿਆਦਾ ਪ੍ਰਦੂਸ਼ਿਤ ਹੋ ਚੁੱਕੀ ਹੈ ਕਿ ਬੇਹੱਦ ਖ਼ਤਰਨਾਕ ਪ੍ਰਦੂਸ਼ਕ ਪੀਐਮ 2.5 ਦੀ ਹਵਾ ਵਿੱਚ ਮੌਜੂਦਗੀ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਚੁੱਕੀ ਹੈ।
ਬੀਤੇ ਵੀਰਵਾਰ ਤੋਂ ਲੈ ਕੇ ਸ਼ਨਿੱਚਰਵਾਰ, ਐਤਵਾਰ ਅਤੇ ਸੋਮਵਾਰ ਨੂੰ ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਸ਼ਹਿਰਾਂ ਵਿੱਚ ਹਵਾ ਦਾ ਪ੍ਰਦੂਸ਼ਣ ਸਿਖ਼ਰਲੇ ਪੱਧਰ 'ਤੇ ਦਰਜ ਕੀਤਾ ਗਿਆ।
ਇਸ ਹਵਾ ਵਿੱਚ ਸਾਹ ਲੈਣਾ ਇੰਨਾ ਖ਼ਤਰਨਾਕ ਹੈ ਕਿ ਬਜ਼ਰੁਗਾਂ, ਬੱਚਿਆਂ ਅਤੇ ਦਮਾ ਜਾਂ ਸਾਹ ਨਾਲ ਜੁੜੀਆਂ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਲਈ ਐਮਰਜੈਂਸੀ ਸਿਹਤ ਸੇਵਾਵਾਂ ਲੈਣੀਆਂ ਪੈ ਸਕਦੀਆਂ ਹਨ। ਨਾਲ ਹੀ ਤੰਦਰੁਸਤ ਲੋਕਾਂ ਲਈ ਇਸ ਹਵਾ ਵਿੱਚ ਲੰਬੇ ਸਮੇਂ ਤੱਕ ਸਾਹ ਲੈਣਾ ਖ਼ਤਰਨਾਕ ਹੋ ਸਕਦਾ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।


ਬਾਇਡਨ ਲਈ ਵ੍ਹਾਈਟ ਹਾਊਸ ਦਾ ਰਾਹ ਖੋਲ੍ਹਣ ਵਿੱਚ ਇਸ ਸਿਆਹਫ਼ਾਮ ਔਰਤ ਦੀ ਕੀ ਰਹੀ ਭੂਮਿਕਾ

ਤਸਵੀਰ ਸਰੋਤ, Reuters
ਕਮਲਾ ਹੈਰਿਸ ਉੱਪ ਰਾਸ਼ਟਰਪਤੀ ਬਣਕੇ ਇਤਿਹਾਸ ਰਚਣਗੇ, ਪਰ ਇੱਕ ਹੋਰ ਸਿਆਹਫ਼ਾਮ ਔਰਤ ਹੈ ਜਿਸਨੇ ਬਾਇਡਨ ਅਤੇ ਹੈਰਿਸ ਦਾ ਵ੍ਹਾਈਟ ਹਾਊਸ ਤੱਕ ਦਾ ਸਫ਼ਰ ਪੂਰਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਜੋਅ ਬਾਇਡਨ ਨਾਲ ਅਮਰੀਕੀ ਚੋਣਾਂ ਵਿੱਚ ਉੱਪ ਰਾਸ਼ਟਰਪਤੀ ਚੁਣੇ ਜਾਣ ਵਾਲੀ ਪਹਿਲੀ ਏਸ਼ਿਆਈ ਅਮਰੀਕਨ ਮੂਲ ਦੀ ਕਮਲਾ ਹੈਰਿਸ ਨੇ ਆਪਣੀ ਮੁਹਿੰਮ ਦੀ ਸਫ਼ਲਤਾ ਲਈ ਇਸ ਖ਼ਾਸ ਘੱਟ ਗਿਣਤੀ ਔਰਤਾਂ ਦੇ ਗਰੁੱਪ ਨੂੰ ਮਾਨਤਾ ਦੇਣਾ ਯਕੀਨੀ ਬਣਾਇਆ।
ਸੈਨੇਟਰ ਹੈਰਿਸ ਨੇ ਮੰਨਿਆਂ ਕਿ "ਘੱਟ ਗਿਣਤੀ ਔਰਤਾਂ- ਖ਼ਾਸ ਤੌਰ 'ਤੇ ਸਿਆਹਫ਼ਾਮ ਔਰਤਾਂ ਨੂੰ ਅਕਸਰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ ਪਰ ਉਨ੍ਹਾਂ ਨੇ ਬਹੁਤ ਵਾਰ ਇਹ ਸਾਬਿਤ ਕੀਤਾ ਹੈ ਕਿ ਉਹ ਸਾਡੇ ਲੋਕਤੰਤਰ ਦੀ ਰੀੜ ਦੀ ਹੱਡੀ ਹਨ।"
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












