IPL: ਕਿੰਨ੍ਹਾਂ ਕਾਰਨਾਂ ਕਰ ਕੇ ਇਸ ਵਾਰ ਦਾ ਟੂਰਨਾਮੈਂਟ ਯਾਦਗਾਰੀ ਰਿਹਾ - ਪ੍ਰੈੱਸ ਰਿਵੀਊ

ਤਸਵੀਰ ਸਰੋਤ, BCCI/IPL
ਇੰਡੀਅਨ ਪ੍ਰੀਮੀਅਰ ਲੀਗ ਦਾ 13ਵਾਂ ਐਡੀਸ਼ਨ 10 ਨਵੰਬਰ ਨੂੰ ਮੁੰਬਈ ਇੰਡੀਅਨਜ਼ ਦੀ ਜਿੱਤ ਨਾਲ ਸਮਾਪਤ ਹੋਇਆ। ਅੱਠ ਸਾਲਾਂ ਦੇ ਅੰਦਰ ਇਹ ਟੀਮ ਦੀ ਪੰਜਵੀਂ ਜਿੱਤ ਸੀ।
ਇਸ ਤੋਂ ਪਹਿਲਾਂ ਜਿੱਥੇ ਟੀਮ ਨੇ ਟਾਂਕ ਸਾਲਾਂ - 2013, 2015, 2017 ਅਤੇ 2019 ਵਿੱਚ ਜਿੱਤ ਹਾਸਲ ਕੀਤੀ ਸੀ ਇਸ ਵਾਰ ਵਿੱਚ ਵੀ ਇਹ ਕਮਾਲ ਕੀਤਾ ਅਤੇ ਆਪਣਾ ਖ਼ਿਤਾਬ ਬਚਾ ਕੇ ਟੂਰਨਾਮੈਂਟ ਦੀ 'ਮਹਾਂਸ਼ਕਤੀ' ਬਣ ਚੁੱਕੀ ਹੈ।
ਕੋਵਿਡ-19 ਕਾਰਨ ਟੂਰਨਾਮੈਂਟ ਮਾਰਚ-ਅਪ੍ਰੈਲ ਦੀ ਥਾਵੇਂ ਸਤੰਬਰ-ਨਵੰਬਰ ਵਿੱਚ ਅਤੇ ਭਾਰਤ ਦੇ ਥਾਂ ਯੂਏਈ ਵਿੱਚ ਖੇਡਿਆ ਗਿਆ।
ਇਹ ਵੀ ਪੜ੍ਹੋ:
ਦਰਸ਼ਕਾਂ ਨੂੰ ਸਟੇਡੀਅਮ ਵਿੱਚ ਆਉਣ ਦੀ ਆਗਿਆ ਨਹੀਂ ਸੀ ਤੇ ਖਿਡਾਰੀਆਂ ਨੇ ਖਾਲੀ ਸਟੇਡੀਅਮਾਂ ਵਿੱਚ ਮੈਚ ਖੇਡੇ। ਜਿਹੜੀਆਂ ਤਾੜੀਆਂ ਤੇ ਕਿਲਕਾਰੀਆਂ ਤੁਹਾਨੂੰ ਸੁਣਦੀਆਂ ਸਨ ਉਹ ਪਹਿਲਾਂ ਰਿਕਾਰਡ ਕੀਤੀਆਂ ਗਈਆਂ ਸਨ।
ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਕੋਵਿਡ ਨੇ ਪਿਛਲੀ ਵਾਰ ਦੀ ਰਨਰਅਪ ਅਤੇ ਕੁੱਲ ਤਿੰਨ ਵਾਰ ਦੀ ਚੈਂਪੀਅਨ ਚੇਨਈ ਸੂਪਰ ਕਿੰਗਜ਼ ਨੂੰ ਲੀਹ ਤੋਂ ਲਾਹ ਦਿੱਤਾ ਸੀ।
ਕਈ ਮੈਚਾਂ ਵਿੱਚ ਅਜਿਹੀ ਕਾਂਟੇ ਦੀ ਟੱਕਰ ਹੋਈ ਤੇ ਪਾਸਾ ਇੰਨੀ ਵਾਰ ਪੁੱਠਾ-ਸਿੱਧਾ ਹੋਇਆ ਕਿ ਸਾਰੇ ਕਿਆਸ ਧਰੇ ਰਹਿ ਗਏ। ਆਪੀਐੱਲ-13 ਵਿੱਚ ਕੁੱਲ 4 ਮੈਚ ਟਾਈ ਹੋਏ ਤੇ ਫ਼ੈਸਲਾ ਸੂਪਰ ਓਵਰ ਨਾਲ ਹੋਇਆ।
ਟੂਰਨਾਮੈਂਟ ਜਿੱਤੀ ਵੀ ਉਹ ਟੀਮ ਜਿਸ ਦਾ ਕੋਈ ਖਿਡਾਰੀ ਨਾ ਤਾਂ ਰਨ ਬਣਾਉਣ ਵਿੱਚ ਪਹਿਲੇ ਨੰਬਰ ਤੇ ਰਿਹਾ, ਨਾ ਵਿਕਟਾਂ ਲੈਣ ਵਿੱਚ। ਲੇਕਿਨ ਪ੍ਰਦਰਸ਼ਨ ਦੇ ਮੋਰਚੇ ਉੱਪਰ ਮੁੰਬਈ ਦੀ ਟੀਮ ਅਵੱਲ ਰਹੀ ਅਤੇ ਫੇਅਰ ਪਲੇ ਅਵਾਰਡ ਵੀ ਆਪਣੇ ਨਾਂਅ ਲਿਖਵਾ ਲਿਆ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਪੰਜਾਬ ਵਿੱਚ ਕੋਰੋਨਾਵਾਇਰਸ ਦੇ ਦੂਜੇ ਉਬਾਲੇ ਦਾ ਖ਼ਦਸ਼ਾ ਵਧਿਆ

ਪਹਿਲੀ ਤੋਂ ਅੱਠ ਨਵੰਬਰ ਦੌਰਾਨ ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕੁੱਲ 3801 ਮਾਮਲੇ ਅਤੇ 122 ਮੌਤਾਂ ਰਿਪੋਰਟ ਹੋਈਆਂ ਹਨ। ਜਦਕਿ ਉਸ ਤੋਂ ਪਿਛਲੇ 25 ਤੋਂ 31 ਅਕਤੂਬਰ ਦੌਰਾਨ 3,018 ਕੇਸ ਅਤੇ 96 ਮੌਤਾਂ ਰਿਪੋਰਟ ਹੋਈਆਂ ਸਨ। ਉਸ ਤੋਂ ਪਿਛਲੇ 18-24 ਅਕਤੂਬਰ ਵਾਲੇ ਹਫ਼ਤੇ ਦੌਰਾਨ 3484 ਕੇਸ ਅਤੇ 107 ਮੌਤਾਂ ਰਿਪੋਰਟ ਹੋਈਆਂ ਸਨ।
ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਸੂਬੇ ਵਿੱਚ ਮਹਾਂਮਾਰੀ ਦੀ ਗੰਭੀਰ ਹੁੰਦੀ ਜਾ ਰਹੀ ਸਥਿਤੀ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਆ ਰਹੀ ਦੀਵਾਲੀ ਦੌਰਾਨ ਕੋਵਿਡ ਬਾਰੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਵਾਉਣ ਸੰਬੰਧੀ ਧਾਰਮਿਕ ਆਗੂਆਂ ਅਤੇ ਸਨਅਤਕਾਰਾਂ ਨਾਲ ਬੈਠਕਾਂ ਦਾ ਸਿਲਸਿਲਾ ਅਰੰਭ ਕਰ ਦਿੱਤਾ ਗਿਆ ਹੈ।
ਪੰਜਾਬ ਦੇ ਸਿਹਤ ਸਕੱਤਰ ਹੁਸਨ ਲਾਲ ਮੁਤਾਬਕ, "ਹਾਲਾਂਕਿ ਕੇਸਾਂ ਵਿੱਚ ਮਾਮੂਲੀ ਵਾਧਾ ਹੋਇਆ ਹੈ ਪਰ ਜ਼ਿਆਦਾਤਰ ਯੂਰਪੀ ਦੇਸ਼ਾਂ ਵਿੱਚ ਦੂਜੀ ਲਹਿਰ ਅਤੇ ਦਿੱਲੀ ਵਿੱਚ ਤੀਜੀ ਲਹਿਰ ਨੂੰ ਦੇਖਦੇ ਹੋਏ ਸਾਨੂੰ ਸੁਚੇਤ ਰਹਿਣਾ ਪਵੇਗਾ।"
"ਸਾਡੀ ਸੈਂਪਲਿੰਗ ਲਗਭਗ ਉਹੀ ਹੈ ਜੋ ਕਿ 18,000 ਤੋਂ 20,000 ਪ੍ਰਤੀ ਦਿਨ ਹੈ ਪਰ ਕਈ ਜ਼ਿਲ੍ਹਿਆਂ ਵਿੱਚ ਪੌਜ਼ਿਟੀਵਿਟੀ ਰੇਟ ਵਧੀ ਹੈ ਇਸ ਲਈ ਅਸੀਂ ਤੱਥਾਂ ਨੂੰ ਅਣਗੌਲਿਆਂ ਨਹੀਂ ਕਰ ਸਕਦੇ। ਇਸ ਲਈ ਅਸੀਂ ਲੋਕਾਂ ਨੂੰ ਸੁਚੇਤ ਰਹਿਣ ਅਤੇ ਸਾਰੀਆਂ ਸਾਵਧਾਨੀਆਂ ਵਰਤਣ ਲਈ ਕਹਿ ਰਹੇ ਹਾਂ।"
ਮੁਲਕ ਇੱਕ-ਦੂਜੇ ਦੀ ਪ੍ਰਭੂਸੱਤਾ ਤੇ ਇਲਾਕਾਈ ਅਖੰਡਤਾ ਦਾ ਸਨਮਾਨ ਕਰਨ: ਮੋਦੀ

ਤਸਵੀਰ ਸਰੋਤ, Getty Images
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ' (ਐੱਸਸੀਓ) ਸੰਮੇਲਨ 'ਚ ਸੰਬੋਧਨ ਦੌਰਾਨ ਕਿਹਾ ਮੁਲਕਾਂ ਨੂੰ ਇੱਕ-ਦੂਜੇ ਦੀ ਪ੍ਰਭੂਸੱਤਾ ਅਤੇ ਇਲਾਕਾਈ ਅਖੰਡਤਾ ਦਾ ਸਨਮਾਨ ਕਰਨ ਦੀ ਲੋੜ ਹੈ।
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਸ ਦੌਰਾਨ ਉਨ੍ਹਾਂ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਸੁਣ ਰਹੇ ਸਨ। ਜਦਕਿ ਪ੍ਰਧਾਨਗੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਕਰ ਰਹੇ ਸਨ।


ਬੈਂਕ 31 ਮਾਰਚ ਤੱਕ ਸਾਰੇ ਖਾਤੇ ਅਧਾਰ ਨਾਲ ਜੋੜਨ: ਵਿੱਤ ਮੰਤਰੀ
ਭਾਰਤੀ ਬੈਂਕਾਂ ਦੀ ਐਸੋਸੀਏਸ਼ਨ ਦੀ 73ਵੀਂ ਸਾਲਾਨਾ ਬੈਠਕ ਮੌਕੇ ਬੋਲਦਿਆਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਬੈਂਕਾਂ ਨੂੰ 31 ਮਾਰਚ 2021 ਤੱਕ ਆਪਣੇ ਸਾਰੇ ਖ਼ਾਤੇਦਰਾਂ ਦੇ ਖਾਤਿਆਂ ਨੂੰ ਆਧਾਰ ਨੰਬਰਾਂ ਨਾਲ ਜੋੜਨ ਦੀ ਹਦਾਇਤ ਦਿੱਤੀ ਹੈ।
ਫਾਈਨੈਂਸ਼ਲ ਟਾਈਮਜ਼ ਦੀ ਖ਼ਬਰ ਮੁਤਾਬਕ ਊਨ੍ਹਾਂ ਕਿਹਾ ਕਿ ਵਿੱਤੀ ਸਮਾਵੇਸ਼ ਹਾਲੇ ਮੁਕੰਮਲ ਨਹੀਂ ਹੋਇਆ ਤੇ ਬੈਂਕਾਂ ਵਲੋਂ ਅਜੇ ਵੀ ਸਮਾਵੇਸ਼ ਕੀਤਾ ਜਾਣਾ ਬਾਕੀ ਹੈ। ਬਹੁਤ ਸਾਰੇ ਖਾਤੇ ਹਾਲੇ ਤੱਕ ਵੀ ਆਧਾਰ ਨਾਲ ਨਹੀਂ ਜੁੜੇ ਹਨ।
ਉਨ੍ਹਾਂ ਨੇ ਬੈਂਕਾਂ ਨੂੰ ਡਿਜੀਟਲ ਲੈਣਦੇਣ ਅਤੇ ਰੂਪੇ ਕਾਰਡ ਨੂੰ ਉਤਾਸ਼ਾਹਿਤ ਕਰਨ ਉੱਪਰ ਵੀ ਧਿਆਨ ਦੇਣ ਨੂੰ ਕਿਹਾ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












