You’re viewing a text-only version of this website that uses less data. View the main version of the website including all images and videos.
ਬਿਹਾਰ ਚੋਣਾਂ: ਆਖ਼ਰੀ ਨਤੀਜੇ ਆਉਣ ਵਿਚ ਕਿਉਂ ਹੋ ਸਕਦੀ ਹੈ ਦੇਰੀ
ਬਿਹਾਰ ਚੋਣਾਂ ਦੇ ਨਤੀਜੇ ਬੇਹੱਦ ਦਿਲਚਸਪ ਦੌਰ ਵਿੱਚ ਹਨ। ਕਿਹੜੀ ਪਾਰਟੀ ਜਾਂ ਗਠਬੰਧਨ ਜਿੱਤ ਵੱਲ ਵਧ ਰਿਹਾ ਹੈ, ਇਸ ਬਾਰੇ ਫਿਲਹਾਲ ਕੋਈ ਕਿਆਸ ਲਾਉਣਾ ਕੁਝ ਮੁਸ਼ਕਲ ਹੈ।
ਲਗਭਗ 40-50 ਸੀਟਾਂ ਅਜਿਹੀਆਂ ਹਨ ਜਿੱਥੇ ਪਹਿਲੇ ਨੰਬਰ ਦੀ ਪਾਰਟੀ ਅਤੇ ਨੰਬਰ ਦੋ ਦੀ ਪਾਰਟੀ ਵਿੱਚ ਫ਼ਰਕ 1000 ਵੋਟਾਂ ਤੋਂ ਵੀ ਘੱਟ ਹੈ।
ਅਜਿਹੇ ਵਿੱਚ ਚੋਣ ਕਮਿਸ਼ਨ ਦਾ ਅੰਦਾਜ਼ਾ ਹੈ ਕਿ ਫਾਈਨਲ ਨਤੀਜੇ ਲਈ ਰਾਤ ਤੱਕ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਹ ਗੱਲ ਚੋਣ ਕਮਿਸ਼ਨ ਦੀ ਪ੍ਰੈੱਸ ਕਾਨਫ਼ਰੰਸ ਵਿੱਚ ਉੱਪ ਚੋਣ ਕਮਿਸ਼ਨਰ ਚੰਦਰ ਭੂਸ਼ਣ ਕੁਮਾਰ ਨੇ ਕਹੀ ਹੈ।
ਇਹ ਵੀ ਪੜ੍ਹੋ-
ਨਤੀਜਿਆਂ ਵਿੱਚ ਦੇਰੀ ਦੇ ਕਾਰਨ
ਚੋਣ ਕਮਿਸ਼ਨ ਦੇ ਮੁਤਾਬਕ ਦੁਪਹਿਰੇ ਡੇਢ ਵਜੇ ਤੱਕ ਇੱਕ ਕਰੋੜ ਵੋਟਾਂ ਗਿਣੀਆਂ ਜਾ ਚੁੱਕੀਆਂ ਸਨ।
ਬਿਹਾਰ ਵਿਧਾਨ ਸਭਾ ਚੋਣਾਂ ਕੋਰੋਨਾ ਮਹਾਮਾਰੀ ਦੌਰਾਨ ਭਾਰਤ ਵਿੱਚ ਹੋਣ ਵਾਲੀਆਂ ਪਹਿਲੀਆਂ ਚੋਣਾਂ ਸਨ। ਚੋਣ ਕਮਿਸ਼ਨ ਵੱਲੋਂ ਮਹਾਮਾਰੀ ਦੌਰਾਨ ਬਚਾਅ ਲਈ ਵੀ ਕਦਮ ਚੁੱਕੇ ਗਏ ਸਨ, ਵੱਖਰੇ ਨਿਯਮ ਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਮਹਾਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਪਹਿਲਾਂ ਨਾਲੋਂ ਵਧੇਰੇ ਪੋਲਿੰਗ ਬੂਥ ਬਣਾਏ ਗਏ ਸਨ।
ਅੱਜ,10 ਨਵੰਬਰ ਨੂੰ 243 ਮੈਂਬਰੀ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਆ ਰਹੇ ਹਨ। ਵੋਟਾਂ ਦੀ ਗਿਣਤੀ ਲਈ ਬਿਹਾਰ ਦੇ 38 ਜ਼ਿਲ੍ਹਿਆਂ ਵਿੱਚ ਕੁੱਲ 55 ਕੇਂਦਰ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਗਿਣਤੀ ਜਾਰੀ ਹੈ।
ਚੋਣ ਕਮਿਸ਼ਨ ਨੇ ਕਿਹਾ ਹੈ ਕਿ 2015 ਦੀ ਤੁਲਨਾ ਵਿੱਚ ਕੇਂਦਰਾਂ ਦੀ ਗਿਣਤੀ ਵਧਾਈ ਗਈ ਹੈ, ਇਸ ਲਈ ਈਵੀਐੱਮ ਮਸ਼ਈਨਾਂ ਵੀ ਵਧ ਗਈਆਂ ਹਨ। ਅਜਿਹੇ ਵਿੱਚ ਵੋਟਾਂ ਦੀ ਗਿਣਤੀ ਵਿੱਚ ਜ਼ਿਆਦਾ ਸਮਾਂ ਲੱਗੇਗਾ।
ਚੋਣ ਕਮਿਸ਼ਨ ਮੁਤਾਬਕ ਹੁਣ ਤੱਕ ਬਿਹਾਰ ਵਿੱਚ ਇੱਕ ਕਰੋੜ ਵੋਟਾਂ ਦੀ ਗਿਣਤੀ ਹੋ ਗਈ ਹੈ।
ਹੁਣ ਤੱਕ ਰੁਝਾਨਾਂ ਦੀ ਜੇਕਰ ਗੱਲ ਕਰੀਏ ਤਾਂ ਨਿਤੀਸ਼ ਕੁਮਾਰ ਦੀ ਪਾਰਟੀ ਐੱਨਡੀਏ ਅੰਦਰ ਪੱਛੜਦੀ ਨਜ਼ਰ ਆ ਰਹੀ ਹੈ। ਚੋਣ ਕਮਿਸ਼ ਮੁਤਾਬਕ ਭਾਜਪਾ 73 ਸੀਟਾਂ ਉੱਤੇ ਅੱਗ ਚੱਲ ਰਹੀ ਹੈ ਅਤੇ ਜੇਡੀਯੂ 49 ਉੱਤੇ।
ਦੂਜੇ ਪਾਸੇ ਮਹਾਂਗਠਜੋੜ ਵਿਚ ਆਰੇਜਡੀ 67 ਸੀਟਾਂ ਉੱਤੇ ਚੱਲ ਰਹੀ ਹੈ।
ਕਾਂਗਰਸ ਨੇ 70 ਸੀਟਾਂ ਉੱਤੇ ਉਮੀਦਵਾਰ ਉਤਾਰੇ ਸਨ ਅਤੇ ਮਹਿਜ਼ 20 ਉੱਤੇ ਹੀ ਅੱਗੇ ਚੱਲ ਰਹੇ ਹਨ। ਸਭ ਤੋਂ ਚੰਗੀ ਹਾਲਤ ਸੀਪੀਆਈ ਐੱਮਐੱਲ ਦੀ ਹੈ। ਸੀਪੀਆਈ ਐੱਮਐੱਲ ਨੂੰ 18 ਸੀਟਾਂ ਲੜ ਰਹੀ ਹੈ ਅਤੇ 14 ਉੱਤੇ ਅੱਗੇ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਕੌਣ-ਕੌਣ ਮੈਦਾਨ ਵਿੱਚ
ਇਸ ਦੌੜ ਵਿੱਚ ਮੁੱਖ ਮੁਕਾਬਲਾ ਮੁੱਖ ਮੰਤਰੀ ਨਿਤੀਸ਼ ਕੁਮਾਰ ਯਾਨੀ ਐਨਡੀਏ ਦੀ ਅਗਵਾਈ ਵਾਲੀ ਰਾਸ਼ਟਰੀ ਜਨਤੰਤਰੀ ਗਠਜੋੜ ਅਤੇ ਤੇਜਸਵੀ ਯਾਦਵ ਦੀ ਅਗਵਾਈ ਵਾਲੇ ਮਹਾਗਠਜੋੜ ਵਿਚਾਲੇ ਹੈ।
ਐਨਡੀਏ ਵਿੱਚ ਜਨਤਾ ਦਲ ਯੂਨਾਈਟਿਡ (ਜੇਡੀਯੂ), ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਛੋਟੀਆਂ ਪਾਰਟੀਆਂ ਜਿਵੇਂ ਹਿੰਦੂਸਤਾਨੀ ਅਵਾਮ ਮੋਰਚਾ (ਹਮ) ਦੇ ਨਾਲ ਵਿਕਾਸਸ਼ੀਲ ਇਨਸਾਨ ਪਾਰਟੀ (ਵੀਆਈਪੀ) ਸਮੇਤ ਹਨ।
ਰਾਸ਼ਟਰੀ ਜਨਤਾ ਦਲ (ਆਰਜੇਡੀ) ਕਾਂਗਰਸ ਅਤੇ ਤਿੰਨ ਖੱਬੇਪੱਖੀ ਪਾਰਟੀਆਂ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਸੀਪੀਆਈ), ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਅਰਥਾਤ ਸੀਪੀਐਮ ਅਤੇ ਕਮਿਉਨਿਸਟ ਪਾਰਟੀ ਆਫ ਇੰਡੀਆ ਮਾਰਕਸਵਾਦੀ ਲੈਨਿਨਵਾਦੀ (ਲਿਬਰੇਸ਼ਨ) ਮਹਾਗੱਠਜੋੜ ਵਿੱਚ ਹਨ।
ਦੂਜੇ ਪਾਸੇ, ਲੋਕ ਜਨਸ਼ਕਤੀ ਪਾਰਟੀ ਕੇਂਦਰ ਵਿੱਚ ਐਨਡੀਏ ਦਾ ਇਕ ਹਿੱਸਾ ਹੈ, ਪਰ ਇਸ ਵਾਰ ਬਿਹਾਰ ਵਿੱਚ ਇਹ ਇਕੱਲੇ ਚੋਣ ਲੜੀ।
ਐਲਜੇਪੀ ਦੀ ਕਮਾਂਡ ਚਿਰਾਗ ਪਾਸਵਾਨ ਦੇ ਹੱਥਾਂ ਵਿੱਚ ਹੈ ਅਤੇ ਉਨ੍ਹਾਂ ਨੇ ਪੂਰੀ ਚੋਣ ਮੁਹਿੰਮ ਵਿੱਚ ਨਿਤੀਸ਼ ਕੁਮਾਰ ਨੂੰ ਨਿਸ਼ਾਨਾ ਬਣਾਇਆ ਸੀ।
ਇਸ ਵਾਰ ਜੇਡੀਯੂ 122 ਅਤੇ ਭਾਜਪਾ 121 ਸੀਟਾਂ 'ਤੇ ਚੋਣ ਲੜੀ।
ਇਹ ਵੀ ਪੜ੍ਹੋ: