ਕੀ ਖੰਡ ਸਾਡੇ ਸਰੀਰ ਨੂੰ ਸੱਚਮੁੱਚ ਨੁਕਸਾਨ ਪਹੁੰਚਾਉਂਦੀ ਹੈ

ਭਾਰਤ ਦੀ ਸ਼ੂਗਰ ਉਦਯੋਗ ਸੰਸਥਾ, ਭਾਰਤੀਆਂ ਨੂੰ ਵਧੇਰੇ ਖੰਡ ਖਾਣ ਲਈ ਉਤਸ਼ਾਹਤ ਕਰਨ ਲਈ ਇੱਕ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ।

ਇੰਡੀਅਨ ਸ਼ੂਗਰ ਮਿੱਲ ਐਸੋਸੀਏਸ਼ਨ (ਆਈਐਸਐਮਏ) ਨੇ ਕਿਹਾ ਕਿ ਉਹ ਚੀਨੀ ਅਤੇ ਇਸ ਦੇ ਸਿਹਤ ਪ੍ਰਭਾਵਾਂ ਬਾਰੇ ਚਲ ਰਹੇ ਮਿਥਹਾਸ ਨੂੰ ਤੋੜਨਾ ਚਾਹੁੰਦੇ ਹਨ।

ਔਸਤਨ, ਇੱਕ ਭਾਰਤੀ ਹਰ ਸਾਲ 19 ਕਿਲੋਗ੍ਰਾਮ ਖੰਡ ਖਾਂਦਾ ਹੈ, ਜੋ ਕਿ ਗਲੋਬਲ ਔਸਤ ਤੋਂ ਬਹੁਤ ਘੱਟ ਹੈ।

ਇਹ ਵੀ ਪੜ੍ਹੋ

ਫਿਰ ਵੀ ਭਾਰਤ ਸਮੁੱਚੇ ਤੌਰ 'ਤੇ ਮਿੱਠੇ ਦਾ ਵਿਸ਼ਵ ਦਾ ਸਭ ਤੋਂ ਵੱਡਾ ਖਪਤਕਾਰ ਹੈ।

ਇਸ ਸਾਲ ਭਾਰਤ ਦਾ ਉਤਪਾਦਨ 13% ਵੱਧ ਕੇ 31 ਮਿਲੀਅਨ ਟਨ ਹੋਣ ਦੀ ਉਮੀਦ ਹੈ ਪਰ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਉਹ ਸਰਪਲੱਸ ਨੂੰ ਸਾਫ ਕਰਨ ਦੇ ਮਕਸਦ ਨਾਲ ਨਿਰਯਾਤ ਸਬਸਿਡੀਆਂ 'ਤੇ ਰੋਕ ਲਗਾ ਸਕਦੀ ਹੈ।

ਆਈਐਸਐਮਏ ਦੀ ਨਵੀਂ ਵੈਬਸਾਈਟ ਵਿੱਚ ਛੋਟੇ ਲੇਖ ਦਿੱਤੇ ਗਏ ਹਨ ਜਿਨ੍ਹਾਂ ਦਾ ਸਿਰਲੇਖ "ਖਾਓ, ਪੀਓ ਅਤੇ ਸਿਹਤਮੰਦ ਬਣੋ: ਥੋੜੀ ਜਿਹੀ ਸ਼ੂਗਰ ਮਾੜੀ ਨਹੀਂ ਹੁੰਦੀ।"

ਇਸ ਆਨਲਾਈਨ ਮੁਹਿੰਮ ਵਿੱਚ ਸੋਸ਼ਲ ਮੀਡੀਆ ਪੋਸਟਾਂ ਅਤੇ ਵਰਕਸ਼ਾਪਾਂ ਵੀ ਸ਼ਾਮਲ ਹਨ, ਜਿੱਥੇ ਮਸ਼ਹੂਰ ਸ਼ੈੱਫ ਅਤੇ ਸਿਹਤ ਕੋਚ ਸਿਹਤਮੰਦ ਰਹਿਣ ਬਾਰੇ ਵਿਚਾਰ ਵਟਾਂਦਰਾ ਕਰਦੇ ਹਨ।

ਇਸ ਵਿੱਚ ਮਠਿਆਈਆਂ ਬਣਾਉਣ ਦੀਆਂ ਰੈਸੀਪੀ ਹਨ ਅਤੇ ਇਸਦਾ ਉਦੇਸ਼ ਆਰਟੀਫੀਸ਼ਿਅਲ ਸ਼ੂਗਰ ਬਾਰੇ ਦੱਸਣਾ ਹੈ ਕਿ ਇਹ ਲੋਕਾਂ ਦਾ ਭਾਰ ਘਟਾਉਣ ਵਿੱਚ ਸਹਾਇਤਾ ਨਹੀਂ ਕਰਦੇ ਅਤੇ ਨਤੀਜੇ ਘਾਤਕ ਵੀ ਹੋ ਸਕਦੇ ਹਨ।

ਵੈਬਸਾਈਟ ਦੇ ਉਦਘਾਟਨ ਸਮੇਂ, ਭਾਰਤ ਦੇ ਖੁਰਾਕ ਸਕੱਤਰ ਸੁਧਾਂਸ਼ੂ ਪਾਂਡੇ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਖੰਡ ਦੀ ਸਾਖ਼ ਨੂੰ ਖ਼ਰਾਬ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ, "ਖੰਡ ਅਤੇ ਇਸ ਦੀ ਖਪਤ ਬਾਰੇ ਵਿਗਿਆਨਕ ਅਧਾਰ ਤੋਂ ਬਿਨਾਂ ਬਹੁਤ ਸਾਰੀਆਂ ਮਿਥਿਹਾਸਕ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ।"

ਕੀ ਇਹ ਸਿਹਤਮੰਦ ਹੈ?

ਇਹ ਮੁਹਿੰਮ ਦੂਜੇ ਦੇਸ਼ਾਂ ਵਿਚਾਲੀਆਂ ਮੁਹਿੰਮਾਂ ਤੋਂ ਇੱਕ ਵੱਖਰੀ ਪਹੁੰਚ ਅਪਣਾਉਂਦੀ ਹੈ, ਜਿਨ੍ਹਾਂ ਨੇ ਖੰਡ ਦੀ ਖ਼ਪਤ ਨੂੰ ਘਟਾਉਣ ਲਈ ਜ਼ੋਰ ਪਾਇਆ ਹੈ।

ਸ਼ੂਗਰ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਨਾਲ ਜੋੜੀ ਜਾਂਦੀ ਹੈ, ਜਿਵੇਂ ਕਿ ਮੋਟਾਪਾ ਅਤੇ ਡਾਇਬੀਟੀਜ਼।

ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਖਾਸ ਤੌਰ 'ਤੇ "ਫ੍ਰੀ ਸ਼ੂਗਰ" ਬਾਰੇ ਚਿੰਤਤ ਹੈ ਜੋ ਆਮ ਤੌਰ' ਤੇ ਨਿਰਮਾਤਾਵਾਂ ਦੁਆਰਾ ਖਾਣ ਪੀਣ ਵਿੱਚ ਸ਼ਾਮਲ ਕੀਤੀ ਜਾਂਦੀ ਹੈ, ਪਰ ਇਹ ਸ਼ਹਿਦ ਅਤੇ ਫਲਾਂ ਦੇ ਜੂਸ ਵਿੱਚ ਵੀ ਪਾਈ ਜਾਂਦੀ ਹੈ।

ਮਿੱਠੇ ਦਾ ਵਪਾਰ

ਭਾਰਤ ਵਿੱਚ ਤਕਰੀਬਨ 5 ਕਰੋੜ ਕਿਸਾਨ ਗੰਨੇ ਦੀ ਖੇਤੀ ਵਿੱਚ ਲੱਗੇ ਹੋਏ ਹਨ। ਲੱਖਾਂ ਲੋਕ ਖੰਡ ਦੀਆਂ ਮਿਲਾਂ ਵਿੱਚ ਕੰਮ ਕਰ ਰਹੇ ਹਨ ਜਾਂ ਗੰਨੇ ਦੀ ਟ੍ਰਾਂਸਪੋਰਟੇਸ਼ਨ ਵਿੱਚ ਲੱਗੇ ਹੋਏ ਹਨ।

ਭਾਰਤ ਸਰਕਾਰ ਵਿਦੇਸ਼ਾਂ ਵਿੱਚ ਭਾਰਤੀ ਖੰਡ ਵੇਚਣ ਵਿੱਚ ਸਹਾਇਤਾ ਲਈ ਸਬਸਿਡੀਆਂ ਦੀ ਵਰਤੋਂ ਕਰਦੀ ਹੈ। ਇਹ ਇੱਕ ਅਜਿਹੀ ਪਹੁੰਚ ਹੈ ਜਿਸਦਾ ਦੂਜੇ ਖੰਡ ਉਤਪਾਦਕ ਦੇਸ਼ਾਂ ਨੇ ਵਿਰੋਧ ਕੀਤਾ ਹੈ।

ਵਧੇਰੇ ਖੰਡ ਤੋਂ ਛੁਟਕਾਰਾ ਪਾਉਣ ਦਾ ਇੱਕ ਹੋਰ ਢੰਗ ਅਪਣਾਇਆ ਜਾ ਰਿਹਾ ਹੈ ਜਿਸ ਤਹਿਤ ਇਸ ਨੂੰ ਈਥੇਨੌਲ ਵਿੱਚ ਬਦਲ ਕੇ, ਬਾਲਣ ਲਈ ਇਸਤੇਮਾਲ ਕੀਤਾ ਜਾਂਦਾ ਹੈ।

ਇੰਡੀਅਨ ਸ਼ੂਗਰ ਮਿੱਲਰਜ਼ ਐਸੋਸੀਏਸ਼ਨ ਨੇ ਭਵਿੱਖਬਾਣੀ ਕੀਤੀ ਹੈ ਕਿ ਈਥੇਨੌਲ ਦਾ ਉਤਪਾਦਨ ਇਸ ਸਾਲ 1.9 ਬਿਲੀਅਨ ਲੀਟਰ ਤੋਂ 2021 ਵਿੱਚ 3 ਬਿਲੀਅਨ ਲੀਟਰ ਤੱਕ ਵਧੱ ਜਾਵੇਗਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)