You’re viewing a text-only version of this website that uses less data. View the main version of the website including all images and videos.

Take me to the main website

US Election Results: ਕੁਝ ਸੂਬਿਆਂ ਦੇ ਨਤੀਜਿਆਂ ਦੀ ਅਜੇ ਵੀ ਉਡੀਕ

ਅਮਰੀਕੀ ਰਾਸਟਰਪਤੀ ਚੋਣਾਂ 2020 ਦੀ ਪੋਲਿੰਗ ਦੇ ਇੱਕ ਦਿਨ ਬਾਅਦ ਵੀ ਨਤੀਜਿਆਂ ਦਾ ਐਲਾਨ ਕਿਉਂ ਨਹੀਂ ਕੀਤਾ ਜਾ ਸਕਿਆ

ਲਾਈਵ ਕਵਰੇਜ

  1. ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਬੀਬੀਸੀ ਪੰਜਾਬੀ ਦੇ ਵਿਸ਼ੇਸ਼ ਲਾਈਵ ਪੇਜ ਨਾਲ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।

    ਜਿਵੇਂ ਕਿ ਤੁਸੀਂ ਜਾਣਦੇ ਹੋ, ਬਾਇਡਨ ਫਿਲਹਾਲ ਅੱਗੇ ਚੱਲ ਰਹੇ ਹਨਪਰ ਵੋਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ। ਇਸ ਲਈ ਅੰਤਮ ਨਤੀਜੇ ਜਾਣਨ ਲਈ ਤੁਹਾਨੂੰ ਕੁਝ ਹੋਰ ਘੰਟਿਆਂ ਜਾਂ ਦਿਨਾਂ ਦੀ ਉਡੀਕ ਕਰਨੀ ਪੈ ਸਕਦੀ ਹੈ।

    ਪਰ ਹੁਣ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਸਮਾਂ ਆ ਗਿਆ ਹੈ।

    ਸਾਨੂੰ ਇਜਾਜ਼ਤ ਦਿਓ ਅਤੇ ਅਮਰੀਕੀ ਚੋਣਾਂ ਸਣੇ ਹੋਰ ਖਬਰਾਂ ਦੀ ਅਪਡੇਟ ਤੁਸੀਂ ਸਾਡੀ ਵੈੱਬਸਾਈਟ 'ਤੇ ਦੇਖ ਸਕਦੇ ਹੋ।

  2. ਅਮਰੀਕਾ ਵਿੱਚ ਹੁਣ ਕੁਝ ਸੂਬਿਆਂ ਦੇ ਨਤੀਜਿਆਂ ਦੀ ਉਡੀਕ

    ਅਮਰੀਕਾ ਦੇ ਚੋਣ ਨਤੀਜਿਆਂ ਦੀ ਦਿਸ਼ਾ ਨੂੰ ਤੈਅ ਕਰਨ ਵਿੱਚ ਹੁਣ ਕੁਝ ਹੀ ਸੂਬਿਆਂ ਦੇ ਨਤੀਜਿਆਂ ਦੀ ਉਡੀਕ ਹੈ।

    ਜੋਅ ਬਾਇਡਨ ਇਸ ਵੇਲੇ 243 ਇਲੈਕਟੋਰਲ ਕੌਲੇਜ ਵੋਟਾਂ ਨਾਲ ਡੋਨਲਡ ਟਰੰਪ (214) ਤੋਂ ਅੱਗੇ ਬਣੇ ਹੋਏ ਹਨ।

    ਚੋਣਾਂ ਤੋਂ ਬਾਅਦ ਵ੍ਹਾਈਟ ਹਾਊਸ ਵਿੱਚ ਕੌਣ ਹੋਵੇਗਾ ਇਸ ਲਈ ਜਾਦੂਈ ਅੰਕੜਾ 270 ਵੋਟਾਂ ਦਾ ਹੈ। ਐਰੀਜ਼ੋਨਾ, ਜਾਰਜੀਆ, ਨੇਵਾਦਾ, ਪੈਨਸਿਲਵੇਨੀਆ, ਉੱਤਰੀ ਕੈਰੋਲਾਇਨਾ ਅਤੇ ਵਿਸਕਾਨਸਿਨ ਉਹ ਸੂਬੇ ਹਨ ਜੋ ਹੁਣ ਰਾਸ਼ਟਰਪਤੀ ਬਣਾਉਨ ਦੀ ਕੁੰਜੀ ਹਨ।

    ਕੌਣ ਜਿੱਤੇਗਾ ਅਤੇ ਕੌਣ ਪਿੱਛੇ ਰਹਿ ਜਾਵੇਗਾ, ਇਹ ਇਨ੍ਹਾਂ ਸੂਬਿਆਂ ਦੇ ਨਤੀਜਿਆਂ 'ਤੇ ਨਿਰਭਰ ਹੀ ਕਰਦਾ ਹੈ।

    ਬਾਇਡਨ ਪੈਨਸਿਲਵੇਨੀਆ ਦੇ ਬਿਨਾ ਵੀ ਜਿੱਤ ਦਰਜ ਕਰ ਸਕਦੇ ਹਨ। ਹਾਲਾਂਕਿ ਇਹ ਨਤੀਜੇ ਫਿਲਹਾਲ ਨਹੀਂ ਆਉਣ ਵਾਲੇ ਹਨ। ਪਰ ਉਨ੍ਹਾਂ ਨੂੰ ਐਰੀਜ਼ੋਨਾ, ਜਾਰਜੀਆ ਅਤੇ ਨੇਵਾਦਾ ਵਿਚ ਜਿੱਤਣਾ ਹੀ ਪਏਗਾ।

    ਕੁਝ ਖ਼ਬਰ ਸੰਸਥਾਵਾਂ ਨੇ ਵਿਸਕਾਨਸਿਨ ਅਤੇ ਐਰੀਜ਼ੋਨਾ ਵਿੱਚ ਬਾਇਡਨ ਦੀ ਜਿੱਤ ਦਾ ਕਿਆਸ ਲਾਇਆ ਹੈ ਪਰ ਬੀਬੀਸੀ ਦਾ ਮੰਨਣਾ ਹੈ ਕਿ ਇਸ ਬਾਰੇ ਕੋਈ ਫੈਸਲਾ ਲੈਣਾ ਜਲਦਬਾਜ਼ੀ ਹੋਵੇਗਾ।

    • ਜੇ ਬਾਇਡਨ ਵਿਸਕਾਨਸਿਨ ਜਿੱਤ ਜਾਂਦੇ ਹਨ ਤਾਂ ਵੀ ਉਨ੍ਹਾਂ ਨੂੰ ਐਰੀਜ਼ੋਨਾ ਅਤੇ ਨੇਵਾਦਾ ਵਿਚ ਜਿੱਤਣਾ ਪਏਗਾ। ਬੈਲਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਦੇਰ ਰਾਤ (ਭਾਰਤੀ ਸਮੇਂ) ਤੱਕ ਉਹ ਇਸ ਬਾਰੇ ਅਪਡੇਟ ਜਾਰੀ ਕਰਨਗੇ।
    • ਅਧਿਕਾਰੀਆਂ ਅਨੁਸਾਰ ਜਾਰਜੀਆ ਵਿੱਚ ਟਰੰਪ ਦੀ ਚੜਤ ਹੌਲੀ ਹੌਲੀ ਘੱਟ ਰਹੀ ਹੈ।
    • ਪੈਨਸਿਲਵੇਨੀਆ ਵਿਚ ਹੁਣ ਤੱਕ 90 ਫੀਸਦ ਵੋਟਾਂ ਦੀ ਗਿਣਤੀ ਕੀਤੀ ਜਾ ਚੁੱਕੀ ਹੈ। ਉੱਥੇ ਟਰੰਪ ਅੱਗੇ ਹਨ ਪਰ ਦੋਵਾਂ ਉਮੀਦਵਾਰਾਂ ਵਿਚਲਾ ਪਾੜਾ ਲਗਾਤਾਰ ਘਟਦਾ ਜਾ ਰਿਹਾ ਹੈ।
    • ਇਸ ਦੇ ਨਾਲ ਹੀ ਬਾਇਡਨ ਐਰੀਜ਼ੋਨਾ ਵਿਚ 90 ਫੀਸਦ ਵੋਟਾਂ ਦੀ ਗਿਣਤੀ ਕਰਨ ਤੋਂ ਬਾਅਦ 80 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ।
    • ਉੱਤਰੀ ਕੈਰੋਲਾਇਨਾ ਵਿੱਚ ਜ਼ਿਆਦਾਤਰ ਵੋਟਾਂ ਦੀ ਗਿਣਤੀ ਕੀਤੀ ਜਾ ਚੁੱਕੀ ਹੈ। ਉੱਥੇ ਟਰੰਪ ਨੂੰ 77,000 ਵੋਟਾਂ ਦੀ ਲੀਡ ਮਿਲੀ ਹੈ।
  3. ਰਿਪਬਲਿਕਨ ਪਾਰਟੀ ਨਵਾਡਾ ਵਿੱਚ ਕਰੇਗੀ ਕੇਸ

    ਨਵਾਡਾ ਵਿੱਚ ਰਿਪਬਲਿਕਨ ਪਾਰਟੀ ਨੇ ਇਹ ਇਲਜ਼ਾਮ ਲਗਾਏ ਹਨ ਕਿ ਕਰੀਬ 10 ਹਜ਼ਾਰ ਵੋਟਾਂ ਉਨ੍ਹਾਂ ਲੋਕਾਂ ਨੇ ਪਾਈਆਂ ਹਨ ਜੋ ਹੁਣ ਉਸ ਸੂਬੇ ਵਿੱਚ ਨਹੀਂ ਰਹਿੰਦੇ ਹਨ।

    ਰਿਪਬਲਿਕਨ ਪਾਰਟੀ ਨੇ ਕੇਸ ਕਰਨ ਦਾ ਫੈਸਲਾ ਕੀਤਾ ਹੈ। ਨਵਾਡਾ ਉਨ੍ਹਾਂ ਸੂਬਿਆਂ ਵਿੱਚੋਂ ਸੀ ਜਿੱਥੇ ਸਾਰੇ ਰਜਿਸਟਰਡ ਵੋਟਰਾਂ ਨੂੰ ਪੋਸਟਲ ਬੈਲਟ ਭੇਜੇ ਗਏ ਸਨ।

    ਡੌਨਲਡ ਟਰੰਪ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ ਪੋਸਟਲ ਬੈਲਟ ਕਾਰਨ ਚੋਣਾਂ ਵਿੱਚ ਧੋਖਾ ਹੋ ਸਕਦਾ ਹੈ। ਹਾਲਾਂਕਿ ਅਜੇ ਤੱਕ ਚੋਣਾਂ ਵਿੱਚ ਕਿਸੇ ਤਰ੍ਹਾਂ ਦੀ ਧੋਖਾਧੜੀ ਦੇ ਸਬੂਤ ਨਹੀਂ ਮਿਲੇ ਹਨ।

    ਇਹ ਚੌਥਾ ਸੂਬਾ ਹੈ ਜਿੱਥੇ ਰਿਪਬਲਿਕਨ ਵੋਟਾਂ ਖਿਲਾਫ਼ ਕੇਸ ਕਰਨ ਜਾ ਰਹੇ ਹਨ। ਉਨ੍ਹਾਂ ਨੇ ਵਿਕਸਾਨਸਿਨ ਵਿੱਚ ਵੀ ਵੋਟਾਂ ਦੀ ਮੁੜ ਗਿਣਤੀ ਦੀ ਅਪੀਲ ਕੀਤੀ ਹੈ।

  4. US Election Results: ਹੁਣ ਤੱਕ ਕੀ ਕੀਤੇ ਗਏ ਦਾਅਵੇ ਤੇ ਟਰੰਪ ਵਲੋਂ ਮੁਕੱਦਮਾ

    ਅਮਰੀਕੀ ਚੋਣਾਂ ਦੇ ਆ ਰਹੇ ਨਤੀਜਿਆਂ ਦੌਰਾਨ ਦੋਹਾਂ ਉਮੀਦਵਾਰਾਂ ਨੇ ਜਿੱਤ ਦੇ ਦਾਅਵੇ ਕੀਤੇ ਹਨ ਅਤੇ ਦੋਵੇਂ ਹੀ ਉਮਦੀਵਾਰ ਕਾਨੂੰਨੀ ਲੜਾਈ ਲੜਨ ਲਈ ਵੀ ਤਿਆਰ ਹਨ।

    ਰਾਸ਼ਟਰਪਤੀ ਅਹੁਦਾ ਜਿੱਤਣ ਲਈ 270 ਇਲੈਕਟੋਰਲ ਵੋਟਾਂ ਦੀ ਲੋੜ ਹੈ।

  5. ਅਗਲੇ ਅਮਰੀਕੀ ਰਾਸ਼ਟਰਪਤੀ ਤੋਂ ਭਾਰਤ ਕੀ ਚਾਹੁੰਦਾ ਹੈ, ਜ਼ੁਬੈਰ ਅਹਿਮਦ, ਬੀਬੀਸੀ ਪੱਤਰਕਾਰ

    ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਭਾਰਤ ਲਈ ਮਾਅਨੇ ਰੱਖਦੀ ਹੈ। ਅਮਰੀਕਾ ਵਿੱਚ ਭਾਰਤੀ ਤਕਨੀਕੀ ਹੁਨਰਮੰਦਾਂ ਦਾ ਵਧੀਆ ਰਿਕਾਰਡ ਰਿਹਾ ਹੈ, ਐੱਚ1ਬੀ ਵੀਜ਼ਾ ਉੱਤੇ ਆਉਣ ਵਾਲੇ ਵਰਕਰ ਵੀ ਬਾਅਦ ਵਿੱਚ ਅਮਰੀਕੀ ਨਾਗਰਿਕ ਬਣ ਸਕਦੇ ਹਨ।

    ਭਾਰਤੀ ਅਮਰੀਕੀ, ਮੁਲਕ ਦੇ ਰਾਸ਼ਟਰਪਤੀ ਨੂੰ ਆਪਣੀਆਂ ਵੋਟਾਂ ਪਾ ਸਕਦੇ ਹਨ, ਭਾਵੇਂ ਉਹ ਟਰੰਪ ਹੋਣ ਜਾਂ ਜੋ ਬਾਈਡਨ ਪਰ ਉਹ ਭਾਰਤ ਲਈ ਕੀ ਸਕਦੇ ਹਨ?

    ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

  6. ਐਰੀਜ਼ੋਨਾ ਵੋਟਿੰਗ ਕੇਂਦਰਾਂ ਦੇ ਬਾਹਰ ਟਰੰਪ ਸਮਰਥਕਾਂ ਦਾ ਪ੍ਰਦਰਸ਼ਨ

    ਟਰੰਪ ਦੇ ਸਮਰਥਕਾਂ ਨੇ ਐਰੀਜ਼ੋਨਾ ਵਿੱਚ ਕਾਉਂਟੀ ਰਿਕਾਰਡਰ ਦਫ਼ਤਰ ਦੇ ਬਾਹਰ ਤਕਰਬੀਨ 200 ਰਿਪਬਲੀਕਨ ਸਮਰਥਕਾਂ ਨੇ ਡੋਨਲਡ ਟਰੰਪ ਦੀ ਹਿਮਾਇਤ ਵਿੱਚ ਪ੍ਰਦਰਸ਼ਨ ਕੀਤਾ।

    ਇਸ ਦੌਰਾਨ ਦਫ਼ਤਰ ਦੇ ਅੰਦਰ ਬੈਲੇਟਾਂ ਦੀ ਗਿਣਤੀ ਜਾਰੀ ਰਹੀ।

    ਪ੍ਰਦਰਸ਼ਨਕਾਰੀ ਸੋਸ਼ਲ ਮੀਡੀਆ 'ਤੇ ਕੀਤੇ ਗਏ ਉਨ੍ਹਾਂ ਦਾਅਵਿਆਂ ਦਾ ਜਵਾਬ ਦੇ ਰਹੇ ਸਨ ਜਿਸ ਵਿਚ ਡੋਨਲਡ ਟਰੰਪ ਦੇ ਵੋਟਾਂ ਦੀ ਗਿਣਤੀ ਨਹੀਂ ਕੀਤੇ ਜਾਣ ਦੀ ਗੱਲ ਕਹੀ ਗਈ ਸੀ। ਹਾਲਾਂਕਿ, ਸੋਸ਼ਲ ਮੀਡੀਆ 'ਤੇ ਕੀਤੇ ਗਏ ਇਸ ਦਾਅਵੇ ਦਾ ਕੋਈ ਸਬੂਤ ਨਹੀਂ ਹੈ।

    ਅਧਿਕਾਰੀਆਂ ਨੇ ਦੁਹਰਾਇਆ ਕਿ ਉਹ ਪ੍ਰਕਿਰਿਆ ਦਾ ਪਾਲਣ ਕਰਦੇ ਹੋਏ ਸਾਰੀਆਂ ਵੋਟਾਂ ਦੀ ਗਿਣਤੀ ਕਰ ਰਹੇ ਹਨ। ਅਧਿਕਾਰੀਆਂ ਨੂੰ ਪੁਲਿਸ ਨੂੰ ਬੁਲਾਉਣਾ ਪਿਆ ਪਰ ਇਸ ਦੌਰਾਨ ਵਿਰੋਧ ਪ੍ਰਦਰਸ਼ਨ ਰੁਕਿਆ ਨਹੀਂ।

  7. ਐਰੀਜ਼ੋਨਾ ਨੇ 'ਸ਼ਾਰਪੀਗੇਟ' ਦਾਅਵਿਆਂ ਨੂੰ ਖਾਰਿਜ ਕੀਤਾ

    ਐਰੀਜ਼ੋਨਾ ਸੂਬੇ ਦੇ ਅਧਿਕਾਰੀਆਂ ਨੇ ਦਾਅਵਿਆਂ ਨੂੰ ਖਾਰਜ ਕੀਤਾ ਹੈ ਕਿ ‘ਸ਼ਾਰਪੀਜ਼’(ਪੱਕੇ ਮਾਰਕਰਾਂ) ਵਾਲੇ ਬੈਲਟ ਪੇਪਰਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ।

    ਟਵਿੱਟਰ ਉੱਤੇ ਇੱਕ ਪੋਸਟ ਵਿੱਚ ਸੂਬੇ ਦੇ ਮੁੱਖ ਚੋਣ ਅਧਿਕਾਰੀ, ਵਿਦੇਸ਼ ਮੰਤਰੀ ਕੇਟੀ ਹੋਬਜ਼ ਨੇ ਕਿਹਾ ਕਿ ਪੱਕੇ ਮਾਰਕਰ ਨਾਲ ਕੀਤੀ ਵੋਟਿੰਗ ਅਯੋਗ ਨਹੀਂ ਹੋਵੇਗੀ।

    ਸੋਸ਼ਲ ਮੀਡੀਆ 'ਤੇ ਕੁੱਝ ਪੋਸਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਐਰੀਜ਼ੋਨਾ ਵਿੱਚ ਰਿਪਬਲੀਕਨ ਵੋਟਰਾਂ ਨੂੰ ਉਨ੍ਹਾਂ ਦੀਆਂ ਵੋਟਾਂ ਨੂੰ ਅਯੋਗ ਬਣਾਉਣ ਲਈ ਪੱਕੇ ਮਾਰਕਰ ਦਿੱਤੇ ਗਏ ਸਨ।

  8. ਅਮਰੀਕਾ ਵਿੱਚ ਵੋਟਿੰਗ ਦਿਨ ਤੋਂ ਪਹਿਲਾਂ ਵੋਟਾਂ ਕਿਵੇਂ ਪਈਆਂ ਤੇ ਨੀਤੀਜਿਆਂ ’ਤੇ ਕੀ ਅਸਰ

    ਛੇਤੀ ਵੋਟਿੰਗ ਦਾ ਮਤਲਬ ਠੀਕ ਅਜਿਹਾ ਹੀ ਹੁੰਦਾ ਹੈ ਜਿਵੇਂ ਤੁਸੀਂ ਸਮਝ ਰਹੇ ਹੋ। ਯਾਨਿ ਚੋਣਾਂ ਦੀ ਉਹ ਪ੍ਰਕਿਰਿਆ ਜਿਸਦੇ ਤਹਿਤ ਲੋਕਾਂ ਨੂੰ ਵੋਟਿੰਗ ਦੇ ਦਿਨ ਤੋਂ ਪਹਿਲਾਂ ਹੀ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।

    ਇਹ ਦੋ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਬੂਥ 'ਤੇ ਪਹੁੰਚ ਕੇ ਵੋਟਿੰਗ ਕਰਕੇ ਜਾਂ ਫਿਰ ਪੋਸਟ ਜ਼ਰੀਏ ਵੋਟਿੰਗ ਪੇਪਰ ਭੇਜ ਕੇ।

    ਫਿਨਲੈਂਡ ਅਤੇ ਕੈਨੇਡਾ ਵਿੱਚ ਵਿਅਕਤੀਗਤ ਤੌਰ 'ਤੇ ਹਾਜ਼ਰ ਹੋ ਕੇ ਵੋਟ ਪਾਉਣਾ ਆਮ ਗੱਲ ਹੈ ਜਦਕਿ ਬ੍ਰਿਟੇਨ, ਸਵਿੱਟਜ਼ਰਲੈਂਡ ਅਤੇ ਜਰਮਨੀ ਵਿੱਚ ਪੋਸਟ ਦੇ ਜ਼ਰੀਏ ਵੋਟ ਸਵੀਕਾਰ ਕੀਤੇ ਜਾਂਦੇ ਹਨ।

    ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

  9. ਐਰੀਜ਼ੋਨਾ ਦੇ ਇੱਕ ਗਿਣਤੀ ਕੇਂਦਰ ਦੇ ਬਾਹਰ ਮੁਜ਼ਾਹਰਾਕਾਰੀ ਜੁਟੇ

    ਐਰੀਜ਼ੋਨ ਵਿੱਚ ਮੈਰੀਕੋਪਾ ਦੇ ਵੋਟਿੰਗ ਗਿਣਤੀ ਕੇਂਦਰ ਦੇ ਬਾਹਰ ਰਿਪਬਲੀਕਨ ਹਮਾਇਤੀ ਇਕੱਠੇ ਹੋ ਗਏ। ਸੋਸ਼ਲ ਮੀਡੀਆ ਉੱਪਰ ਦਾਅਵੇ ਕੀਤੇ ਜਾ ਰਹੇ ਸਨ ਕਿ ਇੱਥੇ ਟਰੰਪ ਦੀਆਂ ਵੋਟਾਂ ਦੀ ਗਿਣਤੀ ਨਹੀਂ ਕੀਤੀ ਜਾ ਰਹੀ ਹੈ, ਜਿਸ ਮਗਰੋਂ ਇਹ ਲੋਕ ਇੱਥੇ ਇਕਠੇ ਹੋ ਗਏ।

    ਇਨ੍ਹਾਂ ਵਿੱਚੋਂ ਕੁਝ ਲੋਕ ਸੈਂਟਰ ਦੇ ਅੰਦਰ ਦਾਖ਼ਲ ਹੋਣ ਵਿੱਚ ਕਾਮਯਾਬ ਹੋ ਗਏ ਜਿਨ੍ਹਾਂ ਨੂੰ ਸੁਰੱਖਿਆ ਕਰਮਚਾਰੀਆਂ ਨੇ ਬਾਹਰ ਕੱਢਿਆ। ਹਾਲਾਂਕਿ ਇਸ ਦੌਰਾਨ ਵੋਟਾਂ ਦੀ ਗਿਣਤੀ ਦਾ ਕੰਮ ਜਾਰੀ ਰਿਹਾ।

  10. ਟਰੰਪ ਦੀ ਅਧਿਆਤਮਕ ਸਲਾਹਕਾਰ ਵੱਲੋਂ ਜਜ਼ਬਾਤੀ ਪ੍ਰਾਰਥਨਾ

    ਡੌਨਲਡ ਟਰੰਪ ਦੀ ਅਧਿਆਤਮਿਕ ਸਲਾਹਕਾਰ ਪਾਉਲਾ ਵ੍ਹਾਈਟ-ਕੇਨ ਵਿੱਚ ਪ੍ਰਮਾਤਮਾ ਨੂੰ ਰਾਸ਼ਟਰਪਤੀ ਟਰੰਪ ਦੀ ਮਦਦ ਕਰਨ ਲਈ ਜਜ਼ਬਾਤੀ ਅਤੇ ਊਰਜਾ ਭਰਭੂਰ ਪ੍ਰਰਾਥਨਾ ਕੀਤੀ।

    ਪ੍ਰਾਰਥਨਾ ਦੌਰਾਨ ਉਨ੍ਹਾਂ ਨੇ ਉਨ੍ਹਾਂ “ਡੈਮੋਕ੍ਰੇਟਿਕ ਕਨਫੈਡਰੀਸੀਜ਼ ਉੱਪਰ ਨਿਸ਼ਾਨਾ ਸਾਧਿਆ ਜੋ ਟਰੰਪ ਤੋਂ ਚੋਣਾਂ ਚੁਰਾਉਣਾ ਚਾਹੁੰਦੀਆਂ ਹਨ”।

    ਪ੍ਰਰਾਥਨਾ ਦੀਆਂ ਕਲਿਪ ਸੋਸ਼ਲ ਮੀਡੀਆ ਉੱਪਰ ਵੱਡੀ ਗਿਣਤੀ ਵਿੱਚ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।

  11. ਫਿਲਡੈਲਫ਼ੀਆ ਵਿੱਚ ਸੜਕਾਂ 'ਤੇ ਉਤਰੇ ਪ੍ਰਦਰਸ਼ਨਕਾਰੀ

    ਚੋਣ ਨਤੀਜਿਆਂ ਲਈ ਮਹੱਤਵਪੂਰਨ ਸੂਬਾ ਪੈਨਸਿਲਵੇਨੀਆ ਦੇ ਫਿਲਡੈਲਫ਼ੀਆ ਵਿਚ ਸੈਂਕੜੇ ਪ੍ਰਦਰਸ਼ਨਕਾਰੀ ਵੋਟਾਂ ਦੀ ਗਿਣਤੀ ਦੌਰਾਨ ਸੜਕਾਂ ’ਤੇ ਉਤਰ ਆਏ ਹਨ ਅਤੇ ਉਨ੍ਹਾਂ ਦੀ ਮੰਗ ਹੈ ਕਿ ਹਰ ਇਕ ਵੋਟ ਦੀ ਗਿਣਤੀ ਕੀਤੀ ਜਾਵੇ।

    ਟਰੰਪ ਦੀ ਚੋਣ ਮੁਹਿੰਮ ਨੇ ਵਿਨਕਾਨਸਿਨ, ਮਿਸ਼ੀਗਨ ਅਤੇ ਜਾਰਜੀਆ ਸਮੇਤ ਪੈਨਸਿਲਵੇਨੀਆ ਵਿਚ ਬਚੇ ਬੈਲਟ ਦੀ ਗਿਣਤੀ ਨਾ ਕਰਨ ਲਈ ਕਾਨੂੰਨੀ ਲੜਾਈ ਸ਼ੁਰੂ ਕਰ ਦਿੱਤੀ ਹੈ।

    ਬੀਬੀਸੀ ਪੱਤਰਕਾਰ ਹੈਨਾ ਲੌਂਗ-ਹਿਗਿਨਸ ਅਤੇ ਸ਼ਿਨਯੇਨ ਉਥੇ ਮੌਜੂਦ ਸਨ ਅਤੇ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ। ਇਨ੍ਹਾਂ ਵਿੱਚੋਂ ਵਧੇਰੇ ਡੈਮੋਕਰੇਟ ਉਮੀਦਵਾਰ ਬਾਈਡਨ ਦੇ ਸਮਰਥਕ ਸਨ।

    27 ਸਾਲਾ ਮਾਰਕ ਵਾਲ ਨੇ ਕਿਹਾ, “ਮੈਂ ਪ੍ਰਕਿਰਿਆ ਤੋਂ ਨਿਰਾਸ਼ ਨਹੀਂ ਹਾਂ। ਮੈਂ ਜਾਣਦਾ ਹਾਂ ਕਿ ਅਸੀਂ ਇੱਕ ਮਹਾਂਮਾਰੀ ਵਿੱਚ ਹਾਂ। ਮੈਂ ਜਾਣਦਾ ਹਾਂ ਕਿ ਜੇ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ, ਤਾਂ ਉਸ ਲਈ ਕੋਈ ਪ੍ਰੋਟੋਕੋਲ ਨਹੀਂ ਹੈ।”

    ਪ੍ਰਦਰਸ਼ਨ ਅਜੇ ਵੀ ਸ਼ਾਂਤੀਪੂਰਨ ਹਨ ਅਤੇ ਭਾਰੀ ਸੁਰੱਖਿਆ ਬਲ ਵੀ ਉਥੇ ਤਾਇਨਾਤ ਹਨ।

  12. ਅਮਰੀਕੀ ਚੋਣਾ: ਪਿਛਲੇ ਕੁਝ ਘੰਟਿਆਂ ਵਿਚ ਜੋ ਹੋਇਆ

    ਸੰਖੇਪ ਵਿੱਚ ਕਹੀਏ ਤਾਂ ਸਾਨੂੰ ਹਾਲੇ ਵੀ ਨਹੀਂ ਪਤਾ ਕਿ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਕੋਣ ਹੋਣ ਜਾ ਰਿਹਾ ਹੈ।

    ਪੂਰੀ ਰਾਤ ਵਿੱਚ ਕੋਈ ਵੱਡਾ ਫੇਰ ਬਦਲ ਤਾਂ ਨਹੀਂ ਹੋਇਆ ਪਰ ਛੇ ਮਹੱਤਵਪੂਰਨ ਸੂਬਿਆਂ ਵਿੱਚ ਗਿਣਤੀ ਜਾਰੀ ਹੈ ਜੋ ਪਾਸਾ ਪਲਟ ਸਕਦੇ ਹਨ। ਹਾਲਾਂਕਿ ਜੋ ਬਾਇਡਨ ਦਾ ਰਾਹ ਸਾਫ਼ ਨਜ਼ਰ ਆ ਰਿਹਾ ਹੈ ਪਰ ਹਾਲੇ ਵੀ ਦੋਵਾਂ ਵਿੱਚੋਂ ਕੋਈ ਵੀ ਬਾਜ਼ੀ ਮਾਰ ਸਕਦਾ ਹੈ।

    ਬਾਇਡਨ ਕੋਲ ਫਿਲਹਾਲ ਇਲੈਕਟੋਰਲ ਕਾਲਜ ਦੀਆਂ 243 ਵੋਟਾਂ ਹਨ ਅਤੇ ਟਰੰਪ ਕੋਲ 214, ਜਦਕਿ ਰਾਸ਼ਟਰਪਤੀ ਬਣਨ ਲਈ 270 ਦੀ ਲੋੜ ਹੈ।

    • ਜੋ ਬਾਇਡਨ ਦੇ ਮਿਸ਼ੀਗਨ ਵਿੱਚ ਜਿੱਤਣ ਦੀ ਸੰਭਾਵਨਾ ਹੈ ਜੋ ਕਿ ਰਵਾਇਤੀ ਤੌਰ ਤੇ ਇੱਕ ਡੈਮੋਕਰੇਟਸ ਸੂਬਾ ਰਿਹਾ ਹੈ ਪਰ 2016 ਵਿੱਚ ਹਿਲੇਰੀ ਕਲਿੰਟਨ ਇੱਥੋਂ ਹਾਰ ਗਏ ਸਨ।
    • ਜੌਰਜੀਆ ਵਿੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਗਿਣਤੀ ਪੂਰੀ ਹੋਣ ਤੱਕ ਕੰਮ ਜਾਰੀ ਰੱਖਣਗੇ। ਹਾਲਾਂਕਿ 04:45 GMT ਤੱਕ ਲਗਭਗ 90,000 ਵੋਟਾਂ ਦੀ ਗਿਣਤੀ ਹੋਣੀ ਰਹਿੰਦੀ ਸੀ। ਟਰੰਪ ਦੀ ਬੜ੍ਹਤ ਹੋਲੀ-ਹੋਲੀ ਘਟ ਕੇ 28,000 ਰਹਿ ਗਈ।
    • ਨਵੇਡਾ ਵਿੱਚ ਮੁਕਾਬਲਾ ਤਿੱਖਾ ਹੈ। ਬਾਇਡਨ ਸਿਰਫ਼ 7,647 ਨਾਲ ਅੱਗੇ ਹਨ। ਅਫ਼ਸਰਾਂ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਅਗਲੇ ਨਤੀਜੇ ਵੀਰਵਾਰ ਨੂੰ 17:00 GMT (09:00 ਸਥਾਨਕ ਸਮਾਂ) ਐਲਾਨੇ ਜਾਣਗੇ।
    • ਐਰੀਜ਼ੋਨਾ ਦਾ ਕਹਿਣਾ ਹੈ ਕਿ 06:00 GMT ਤੇ ਹੋਰ ਵੋਟਾਂ ਆ ਰਹੀਆਂ ਹਨ ਪਰ ਇਸ ਸਪਸ਼ਟ ਨਹੀਂ ਹੋ ਸਕਿਆ ਕਿ ਰੁਝਾਨ ਕਦੋਂ ਸੰਭਵ ਹੋ ਸਕਣਗੇ।
    • ਸਾਡੀ ਸਹਿਯੋਗੀ ਖ਼ਬਰ ਏਜੰਸੀ ਰਾਇਟਰਜ਼ ਨੇ ਹਾਲੇ ਤੱਕ ਵਿਸਕੌਸਿਨ ਬਾਬਤ ਕੋਈ ਪੇਸ਼ੇਨਗੋਈ ਨਹੀਂ ਭੇਜੀ ਹੈ-ਪਰ ਫਿਲਹਾਲ ਬਾਇਡਨ 20,510 ਨਾਲ ਅੱਗੇ ਹਨ।
    • ਪੈਨਸਲਵੇਨੀਆ ਵਿੱਚ ਟਰੰਪ ਦੀ ਮਹੱਤਵਪੂਰਨ ਲੀਡ ਘੱਟ ਗਈ ਹੈ। ਉੱਥੇ 05:45 GMT (23:30 ਬੁੱਧਵਾਰ ਸਥਾਨਕ ਸਮਾਂ) ਤੱਕ ਟਰੰਪ 1,64,414 ਵੋਟਾਂ ਨਾਲ ਅੱਗੇ ਸਨ। ਬੁੱਧਵਾਰ ਬਾਅਦ ਦੁਪਹਿਰ ਤੱਕ ਟਰੰਪ 3.79,639 ਵੋਟਾਂ ਨਾਲ ਅੱਗੇ ਸਨ।
    • ਨੌਰਥ ਕੈਰੋਲਾਈਨਾ ਜਿੱਥੇ 96% ਵੋਟਾਂ ਗਿਣੀਆਂ ਜਾ ਚੁੱਕੀਆਂ ਹਨ- ਟਰੰਪ 76,737 ਨਾਲ ਅੱਗੇ ਹੈ।
    • ਟਰੰਪ ਖੇਮੇ ਨੇ ਜੌਰਜੀਆ ਵਿੱਚ ਕਾਨੂੰਨੀ ਚਾਰਾਜੋਈ ਕੀਤੀ ਹੈ। ਇਸ ਦੇ ਨਾਲ ਹੀ ਇਹ ਚੌਥਾ ਸੂਬਾ ਬਣ ਗਿਆ ਹੈ ਜਿੱਥੇ ਟਰੰਪ ਖੇਮੇ ਵੱਲੋਂ ਬੇਨਿਯਮੀਆਂ ਦਾ ਦਾਅਵਾ ਕੀਤਾ ਗਿਆ ਹੈ।
    • ਦੋਹਾਂ ਖੇਮਿਆਂ ਵੱਲੋਂ ਹੀ ਵਿਰੋਧ ਦੀਆਂ ਖ਼ਬਰਾਂ ਹਨ। ਡਿਟਰੋਇਟ, ਮਿਸ਼ੀਗਨ ਅਤੇ ਫਿਲੇਡੇਲਫ਼ੀਆ, ਪੈਨਸਲਵੇਨੀਆ ਵਿੱਚ ਡੈਮੋਕ੍ਰੇਟ ਹਮਾਇਤੀ ਗਿਣਤੀ ਕੇਂਦਰ ਦੇ ਬਾਹਰ ਇਕੱਠੇ ਹੋ ਕੇ “ਮੇਰੀ ਵੋਟ ਗਿਣੋ” ਦੇ ਨਾਅਰੇ ਮਾਰਨ ਲੱਗੇ। ਦੂਜੇ ਪਾਸੇ ਐਰੀਜ਼ੋਨਾ ਵਿੱਚ ਟਰੰਪ ਦੇ ਲੋਕਾਂ ਨੇ ਗਿਣਤੀ ਕੇਂਣਰਾਂ ਦੇ ਬਾਹਰ ਇਕੱਠ ਕਰ ਕੇ ਗਿਣਤੀ ਰੋਕਣ ਦੀ ਮੰਗ ਕੀਤੀ।
    • ਰਿਪਬਲੀਕਨਾਂ ਦੀ ਸੈਨੇਟ ਵਿੱਚ ਪਕੜ ਬਰਕਰਾਰ ਹੈ - ਜਿਸ ਨਾਲ ਕਾਂਗਰਸ ਦੀ ਬਣਤਰ ਵਿੱਚ ਜ਼ਿਆਦਾ ਤਬਦੀਲੀ ਨਹੀਂ ਆਵੇਗੀ। ਹਾਲਾਂਕਿ ਡੈਮੋਕ੍ਰੇਟਾਂ ਨੂੰ ਉਮੀਦ ਹੈ ਕਿ ਉਹ ਵਿਰੋਧੀਆਂ ਤੋਂ ਚਾਰ ਸੀਟਾਂ ਖੋਹ ਲੈਣਗੇ।
  13. ਬਾਈਡਨ ਨੇ ਜਿੱਤ ਤੋਂ ਪਹਿਲਾਂ ਹੀ ਟ੍ਰਾਂਜ਼ਿਸ਼ਨ ਵੈਬਸਾਈਟ ਸ਼ੁਰੂ ਕੀਤੀ

    ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਜੋ ਵੀ ਉਮੀਦਵਾਰ ਜਿੱਤ ਹਾਸਲ ਕਰਦਾ ਹੈ, ਉਹ ਜਨਵਰੀ ਵਿਚ ਵ੍ਹਾਈਟ ਹਾਊਸ ਵਿਚ ਪਹੁੰਚਣ ਦੀ ਤਿਆਰੀ ਤੋਂ ਪਹਿਲਾਂ ਆਪਣੀ ਇਕ ਟ੍ਰਾਂਜ਼ਿਸ਼ਨ ਟੀਮ ਬਣਾਉਂਦਾ ਹੈ।

    ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅਜੇ ਤੱਕ ਚੋਣਾਂ ਵਿਚ ਕੋਈ ਵਿਜੇਤਾ ਨਹੀਂ ਹੈ, ਪਰ ਦੋਵੇਂ ਉਮੀਦਵਾਰਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਜਿੱਤ ਰਹੇ ਹਨ। ਦੋਵੇਂ ਇਸ ਤਰ੍ਹਾਂ ਦਾ ਨਜ਼ਰਿਆ ਪੇਸ਼ ਕਰ ਰਹੇ ਹਨ ਤਾਂਕਿ ਉਹ ਇਸ ਅਹੁਦੇ ਦੀ ਦੌੜ ਵਿਚ ਅੱਗੇ ਨਜ਼ਰ ਆਉਣ।

    ਹੁਣ ਜੋ ਬਾਈਡਨ ਨੇ 'ਬਿਲਡ ਬੈਕ ਬੈਟਰ' ਨਾਮਕ ਇਕ ਟ੍ਰਾਂਜ਼ਿਸ਼ਨ ਵੈਬਸਾਈਟ ਸ਼ੁਰੂ ਕੀਤੀ ਹੈ।

    ਇਸ ਵਿਚ ਲਿਖਿਆ ਹੈ, “ਦੇਸ਼ ਜਿਸ ਸੰਕਟ ਵਿਚੋਂ ਲੰਘ ਰਿਹਾ ਹੈ, ਉਸ ਵਿਚ ਮਹਾਂਮਾਰੀ ਤੋਂ ਲੈ ਕੇ ਆਰਥਿਕ ਮੰਦੀ ਅਤੇ ਮੌਸਮ ਵਿਚ ਤਬਦੀਲੀ ਤੋਂ ਲੈ ਕੇ ਨਸਲੀ ਬੇਇਨਸਾਫ਼ੀ ਤੱਕ ਦੇ ਗੰਭੀਰ ਮੁੱਦੇ ਸ਼ਾਮਲ ਹਨ। ਟ੍ਰਾਂਜ਼ਿਸ਼ਨ ਦੀ ਟੀਮ ਪੂਰੀ ਤੇਜ਼ੀ ਨਾਲ ਤਿਆਰੀ ਕਰੇਗੀ ਤਾਂ ਜੋ ਬਾਈਡਨ-ਹੈਰਿਸ ਪ੍ਰਸ਼ਾਸਨ ਪਹਿਲੇ ਦਿਨ ਤੋਂ ਹੀ ਕੰਮ ਸ਼ੁਰੂ ਕਰ ਸਕੇ।”

  14. US Election Results: ਅਗਲੇ ਅਮਰੀਕੀ ਰਾਸ਼ਟਰਪਤੀ ਤੋਂ ਭਾਰਤ ਕੀ ਚਾਹੁੰਦਾ ਹੈ

  15. ਕਮਲਾ ਹੈਰਿਸ ਦੇ ਸਿਆਸੀ ਸਫ਼ਰ ਰਾਹੀਂ ਸਮਝੋ ਕਿ ਔਰਤਾਂ ਨੂੰ ਮਰਦ ਆਗੂਆਂ ਮੁਕਾਬਲੇ ਵੱਧ ਕਿਉਂ ਸਾਬਿਤ ਕਰਨਾ ਪੈਂਦਾ ਹੈ

  16. ਅਮਰੀਕੀ ਚੋਣ ਨਤੀਜੇ : ਕੀ ਹੋਵੇਗਾ ਜੇ ਸਿਆਸੀ ਵੱਖਰੇਵੇਂ ਪਰਿਵਾਰ ਵਿੱਚ ਆ ਜਾਣ

    ਅਮਰੀਕਾ ਦੀਆਂ ਚੋਣਾਂ ਨੂੰ ਲੈ ਕੇ ਹਰ ਕੋਈ ਆਪਣੀ ਸਿਆਸੀ ਰਾਇ ਰੱਖ ਰਿਹਾ ਹੈ। ਅਸੀਂ ਤੁਹਾਨੂੰ ਅਮਰੀਕਾ ਦੇ ਅਜੀਹੇ ਪਤੀ-ਪਤਨੀ ਨਾਲ ਮਿਲਾਉਂਦੇ ਹਾਂ ਜਿਨ੍ਹਾਂ ਦੇ ਘਰ ’ਚ ਹੀ ਵਿਚਾਰਾਂ ਦਾ ਮਤਭੇਦ ਉਭਰ ਆਇਆ ਹੈ। ਪਰ ਕੀ ਇਸ ਦਾ ਅਸਰ ਉਨ੍ਹਾਂ ਦੇ ਰਿਸ਼ਤਿਆਂ ’ਤੇ ਵੀ ਪਿਆ ਹੈ।

  17. ਅਮਰੀਕੀ ਰਾਸ਼ਟਰਪਤੀ ਚੋਣਾਂ ਕਿਵੇਂ ਹੁੰਦੀਆਂ ਹਨ

    ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦੀਆਂ ਚੋਣਾਂ ਦਾ ਅਸਰ ਦੇਸ਼ ਅਤੇ ਵਿਦੇਸ਼ਾਂ ਦੋਹਾਂ ’ਚ ਹੁੰਦਾ ਹੈ। ਤਿੰਨ ਨਵੰਬਰ ਨੂੰ ਅਮਰੀਕਾ ’ਚ ਚੋਣਾਂ ਹੋਈਆਂ ਹਨ। ਜੋ ਵੀ ਨਤੀਜੇ ਆਉਣਗੇ, ਉਹ ਸਭ ਨੂੰ ਪ੍ਰਭਾਵਿਤ ਕਰਨਗੇ।

    ਅਮਰੀਕਾ ਦੀ ਸਿਆਸਤ ’ਚ ਦੋ ਹੀ ਮੁੱਖ ਪਾਰਟੀਆਂ ਹਨ। ਰਿਪਬਲੀਕਨਜ਼ ਅਤੇ ਡੈਮੌਕ੍ਰੇਟਜ਼।

    ਰਿਪਬਲਿਕਨਜ਼ ਅਮਰੀਕਾ ਦੀ ਕੰਜ਼ਰਵੇਟਿਵ ਪਾਰਟੀ ਹੈ ਅਤੇ ਮੌਜੂਦਾ ਰਾਸ਼ਟਰਪਤੀ ਡੌਨਲਡ ਟਰੰਪ ਦੂਜੀ ਵਾਰ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਹਨ।

    ਡੈਮੌਕ੍ਰੇਟਜ਼ ਅਮਰੀਕਾ ਦੀ ਲਿਬਰਲ ਪਾਰਟੀ ਹੈ ਜਿਸ ਦੇ ਇਸ ਵਾਰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਾਇਡਨ ਹਨ। 8 ਸਾਲ ਉਹ ਬਰਾਕ ਓਬਾਮਾ ਦੇ ਨਾਲ ਉਪ-ਰਾਸ਼ਟਰਪਤੀ ਵਜੋ ਸੇਵਾ ਨਿਭਾ ਚੁੱਕੇ ਹਨ। ਪੂਰੀ ਰਿਪੋਰਟ ਪੜ੍ਹਨ ਲਈ ਕਲਿੱਕ ਕਰੋ

  18. ਟਰੰਪ ਤੇ ਬਾਈਡਨ ਹੁਣ ਕੀ ਕਹਿ ਰਹੇ

    ਅਮਰੀਕਾ ਵਿੱਚ ਰਾਸ਼ਟਰਪਤੀ ਦੇ ਅਹੁਦੇ ਦੇ ਡੇਮੋਕਰੇਟ ਉਮੀਦਵਾਰ ਜੋ ਬਾਇਡਨ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਵ੍ਹਾਈਟ ਹਾਊਸ ਪਹੁੰਚਣ ਲਈ ਲੋੜੀਦੀਆਂ ਵੋਟਾਂ ਹਾਸਲ ਕਰ ਲਈਆਂ ਹਨ।

    ਹਾਲਾਂਕਿ ਉਨ੍ਹਾਂ ਨੇ ਕਈ ਸੂਬਿਆਂ ਵਿੱਚ ਗਿਣਤੀ ਹਾਲੇ ਜਾਰੀ ਹੋਣ ਕਾਰਨ ਜਿੱਤ ਦਾ ਦਾਅਵਾ ਕਰਨ ਤੋਂ ਗੁਰੇਜ਼ ਕੀਤਾ।

    ਬੀਬੀਸੀ ਮੁਤਾਬਕ ਬਾਇਡਨ ਦੇ ਮਿਸ਼ੀਗਨ ਵਿਚ ਜਿੱਤਣ ਦੀ ਸੰਭਾਵਨਾ ਹੈ ਪਰ ਅਮਰੀਕੀ ਮੀਡੀਆ ਮੁਤਾਬਕ ਉਹ ਵਿਸਕਾਸਿਨ ਤੋਂ ਜਿੱਤ ਗਏ ਹਨ। ਪੈਨਸਲਵੇਨੀਆ ਵਿੱਚ ਹਾਲਾਂਕਿ ਕੋਈ ਨਤੀਜਾ ਨਹੀਂ ਆਇਆ ਹੈ ਪਰ ਬਾਇਡਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ “ਚੰਗਾ ਮਹਿਸੂਸ ਹੋ ਰਿਹਾ” ਹੈ।

    ਇਸੇ ਦੌਰਾਨ ਟਰੰਪ ਖੇਮੇ ਨੇ ਮਿਸ਼ੀਗਨ, ਪੈਨਸਲਵੇਨੀਆ ਅਤੇ ਜੌਰਜੀਆ ਵਿੱਚ ਕਾਨੂੰਨੀ ਚਾਰਾਜੋਈ ਆਰੰਭ ਦਿੱਤੀ ਹੈ।

    ਟਰੰਪ ਨੇ ਕਿਹਾ ਹੈ ਕਿ ਜਿਹੜੀਆਂ ਥਾਵਾਂ ’ਤੇ ਉਹ ਕਹਿੰਦੇ ਹਨ ਕਿ ਵੋਟਾਂ “ਫਰਾਡ” ਹਨ ਉੱਥੇ ਗਿਣਤੀ ਰੋਕ ਦਿੱਤੀ ਜਾਵੇ। ਹਾਲਾਂਕਿ ਇਸ ਬਾਰੇ ਟਰੰਪ ਕੋਈ ਸਬੂਤ ਪੇਸ਼ ਨਹੀਂ ਕਰ ਸਕੇ ਹਨ। ਇਸ ਤੋਂ ਇਲਾਵਾ ਕੌਮਾਂਤਰੀ ਸਰਵੇਖਕਾਂ ਮੁਤਾਬਕ ਵੀ ਚੋਣਾਂ ਵਿੱਚ ਕਿਸੇ ਵਿਆਪਕ ਧੋਖਾਧੜੀ ਦਾ ਕੋਈ ਸਬੂਤ ਨਹੀਂ ਹੈ।

    ਸਿਵਾਏ ਕੁਝ ਥਾਵਾਂ ਦੇ ਸਮੁੱਚੇ ਤੌਰ ਉੱਤੇ ਦੇਸ਼ ਵਿੱਚ ਅਮਨੋ-ਅਮਾਨ ਹੈ। ਜਿਵੇਂ ਡਿਟਰੋਇਟ ਜਿੱਥੇ ਡੈਮੋਕਰੇਟਸ ਅਤੇ ਰਿਪਬਲੀਕਨ ਪਾਰਟੀਆਂ ਦੇ ਹਮਾਇਤੀਆਂ ਨੂੰ ਵੋਟਾਂ ਵਾਲੀ ਗਿਣਤੀ ਦੇ ਥਾਂ ਉੱਤੇ ਜਾਣ ਤੋਂ ਰੋਕਿਆ ਗਿਆ ਤਾਂ ਕੁਝ ਟਕਰਾਅ ਨਜ਼ਰ ਆਇਆ।

  19. ਅਮਰੀਕੀ ਚੋਣ ਨਤੀਜੇ : ਹੁਣ ਤੱਕ ਜੋ ਕੁਝ ਪਤਾ ਹੈ

    • ਅਮਰੀਕੀ ਰਾਸ਼ਟਰਪਤੀ ਚੋਣਾਂ ਲੜ ਰਹੇ ਡੈਮੋਕਰੇਟ ਉਮੀਦਵਾਰ ਜੋ ਬਾਇਡਨ ਨੇ ਕਿਹਾ ਹੈ ਕਿ ਭਾਵੇਂ ਅਹਿਮ ਨਤੀਜੇ ਅਜੇ ਆਉਣੇ ਹਨ ਪਰ ਉਨ੍ਹਾਂ ਨੇ ਰਾਸ਼ਟਰਪਤੀ ਬਣਨ ਲਈ ਲੋੜੀਦੇ ਕਾਫ਼ੀ ਸੂਬੇ ਜਿੱਤ ਲਏ ਹਨ।
    • ਮਿਸ਼ੀਗਨ ਵਿਚ ਆਪਣੀ ਜਿੱਤ ਦਾ ਰੁਝਾਨ ਸਾਹਮਣੇ ਆਉਣ ਤੋਂ ਬਾਅਦ ਬਾਇਡਨ ਨੇ ਸੰਖੇਪ ਜਿਹੇ ਬਿਆਨ ਵਿਚ ਕਿਹਾ,"ਜਦੋਂ ਗਿਣਤੀ ਪੂਰੀ ਹੋਵੇਗੀ ਸਾਨੂੰ ਭਰੋਸਾ ਹੈ ਕਿ ਜਿੱਤ ਸਾਡੀ ਹੀ ਹੋਵੇਗੀ।"
    • ਜਿਨ੍ਹਾਂ ਸੂਬਿਆਂ ਨੂੰ ਅਹਿਮ ਮੰਨਿਆ ਜਾ ਰਿਹਾ ਹੈ ਅਤੇ ਜਿੱਥੇ ਦਾ ਪੂਰਾ ਨਤੀਜਾ ਨਹੀ ਆਇਆ ਹੈ ਉਸ ਵਿਚ ਐਰੀਜ਼ੋਨਾ, ਜੋਰਜੀਆ, ਵਿਸਕੋਨਸਿਨ ਅਤੇ ਪੈਨੇਸਲਵੇਨੀਆ ਸ਼ਾਮਲ ਹੈ।
    • ਟਰੰਪ ਨੂੰ ਇਹ ਖ਼ਬਰ ਲਿਖੇ ਜਾਣ ਸਮੇਂ ਜਿੰਨ੍ਹਾਂ 23 ਸੂਬਿਆਂ ਵਿਚ ਜਿੱਤ ਮਿਲਦੀ ਦਿਖ ਰਹੀ ਹੈ ਅਤੇ ਚੋਣ ਪੰਡਿਤਾਂ ਦੇ ਦਾਅਵੇ ਬਦਲਾ ਦਿੱਤੇ ਹਨ, ਉਨ੍ਹਾਂ ਵਿਚ ਟੈਕਸਸ, ਓਹਾਈਓ, ਫੋਲਰਿਡਾ ਸ਼ਾਮਲ ਹਨ।
    • ਟਰੰਪ ਬਿਨਾਂ ਕੋਈ ਸਬੂਤ ਪੇਸ਼ ਕੀਤਿਆਂ ਘੋਟਾਲਾ ਹੋਣ ਦਾ ਇਲਜ਼ਾਮ ਲਾ ਰਹੇ ਹਨ ਅਤੇ ਉਹ ਸੁਪਰੀਕ ਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਗੱਲ ਕਹਿ ਰਹੇ ਹਨ।
    • ਬਾਈਡਨ ਖੇਮੇ ਨੇ ਰਾਸ਼ਟਰਪਤੀ ਟਰੰਪ ਦੇ ਬਿਆਨ ਨੂੰ 'ਘਟੀਆ' ਦੱਸਿਆ ਹੈ ਅਤੇ ਕਿਹਾ ਹੈ ਕਿ ਵੋਟਾਂ ਦੀ ਗਿਣਤੀ ਜਾਰੀ ਰਹੇਗੀ।
    • ਅਮਰੀਕਾ ਵਿਚ ਇਹ ਇਸ ਸਦੀ ਦੀ ਸਭ ਵੱਧ ਵੋਟਿੰਗ ਹੋਈ ਹੈ ਅਤੇ ਹੋ ਸਕਦਾ ਹੈ ਕਿ ਪੂਰਾ ਨਤੀਜਾ ਆਉਣ ਨੂੰ ਕਈ ਦਿਨਾਂ ਦਾ ਇੰਤਜ਼ਾਰ ਕਰਨਾ ਪਵੇ।
    • ਟਰੰਪ ਦੇ ਖੇਮੇ ਨੇ ਜੋਰਜੀਆ ਸੂਬੇ ਵਿਚ ਵੋਟਾਂ ਦੀ ਗਿਣਤੀ ਰੁਕਵਾਉਣ ਲਈ ਕੇਸ ਦਾਇਰ ਕਰ ਦਿੱਤਾ ਹੈ, ਕੇਸ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ 53 ਵਿਅਕਤੀਆਂ ਨੂੰ ਲੰਘੇ ਸਮੇਂ ਤੋਂ ਬਾਅਦ ਪੋਸਟਲ ਵੋਟ ਪਾਉਂਦੇ ਦੇਖਿਆ ਹੈ।