ਅਮਰੀਕਾ ਦੇ ਚੋਣ ਨਤੀਜਿਆਂ
ਦੀ ਦਿਸ਼ਾ ਨੂੰ ਤੈਅ ਕਰਨ ਵਿੱਚ ਹੁਣ ਕੁਝ ਹੀ ਸੂਬਿਆਂ ਦੇ ਨਤੀਜਿਆਂ ਦੀ ਉਡੀਕ ਹੈ।
ਜੋਅ ਬਾਇਡਨ ਇਸ
ਵੇਲੇ 243 ਇਲੈਕਟੋਰਲ ਕੌਲੇਜ ਵੋਟਾਂ ਨਾਲ ਡੋਨਲਡ ਟਰੰਪ (214) ਤੋਂ ਅੱਗੇ ਬਣੇ ਹੋਏ ਹਨ।
ਚੋਣਾਂ ਤੋਂ ਬਾਅਦ ਵ੍ਹਾਈਟ
ਹਾਊਸ ਵਿੱਚ ਕੌਣ ਹੋਵੇਗਾ ਇਸ ਲਈ ਜਾਦੂਈ ਅੰਕੜਾ 270 ਵੋਟਾਂ ਦਾ ਹੈ। ਐਰੀਜ਼ੋਨਾ, ਜਾਰਜੀਆ, ਨੇਵਾਦਾ, ਪੈਨਸਿਲਵੇਨੀਆ, ਉੱਤਰੀ ਕੈਰੋਲਾਇਨਾ ਅਤੇ ਵਿਸਕਾਨਸਿਨ ਉਹ ਸੂਬੇ ਹਨ ਜੋ
ਹੁਣ ਰਾਸ਼ਟਰਪਤੀ ਬਣਾਉਨ ਦੀ ਕੁੰਜੀ ਹਨ।
ਕੌਣ ਜਿੱਤੇਗਾ ਅਤੇ
ਕੌਣ ਪਿੱਛੇ ਰਹਿ ਜਾਵੇਗਾ, ਇਹ ਇਨ੍ਹਾਂ ਸੂਬਿਆਂ
ਦੇ ਨਤੀਜਿਆਂ 'ਤੇ ਨਿਰਭਰ ਹੀ ਕਰਦਾ
ਹੈ।
ਬਾਇਡਨ ਪੈਨਸਿਲਵੇਨੀਆ
ਦੇ ਬਿਨਾ ਵੀ ਜਿੱਤ ਦਰਜ ਕਰ ਸਕਦੇ ਹਨ। ਹਾਲਾਂਕਿ ਇਹ ਨਤੀਜੇ ਫਿਲਹਾਲ ਨਹੀਂ ਆਉਣ ਵਾਲੇ ਹਨ। ਪਰ ਉਨ੍ਹਾਂ
ਨੂੰ ਐਰੀਜ਼ੋਨਾ, ਜਾਰਜੀਆ ਅਤੇ ਨੇਵਾਦਾ
ਵਿਚ ਜਿੱਤਣਾ ਹੀ ਪਏਗਾ।
ਕੁਝ ਖ਼ਬਰ
ਸੰਸਥਾਵਾਂ ਨੇ ਵਿਸਕਾਨਸਿਨ ਅਤੇ ਐਰੀਜ਼ੋਨਾ ਵਿੱਚ ਬਾਇਡਨ ਦੀ ਜਿੱਤ ਦਾ ਕਿਆਸ ਲਾਇਆ ਹੈ ਪਰ ਬੀਬੀਸੀ ਦਾ ਮੰਨਣਾ ਹੈ ਕਿ ਇਸ ਬਾਰੇ ਕੋਈ ਫੈਸਲਾ ਲੈਣਾ
ਜਲਦਬਾਜ਼ੀ ਹੋਵੇਗਾ।
- ਜੇ ਬਾਇਡਨ ਵਿਸਕਾਨਸਿਨ
ਜਿੱਤ ਜਾਂਦੇ ਹਨ ਤਾਂ ਵੀ ਉਨ੍ਹਾਂ ਨੂੰ
ਐਰੀਜ਼ੋਨਾ ਅਤੇ ਨੇਵਾਦਾ ਵਿਚ ਜਿੱਤਣਾ ਪਏਗਾ। ਬੈਲਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ ਅਤੇ ਉਮੀਦ ਕੀਤੀ
ਜਾ ਰਹੀ ਹੈ ਕਿ ਦੇਰ ਰਾਤ (ਭਾਰਤੀ ਸਮੇਂ) ਤੱਕ ਉਹ ਇਸ ਬਾਰੇ ਅਪਡੇਟ ਜਾਰੀ ਕਰਨਗੇ।
- ਅਧਿਕਾਰੀਆਂ ਅਨੁਸਾਰ ਜਾਰਜੀਆ ਵਿੱਚ ਟਰੰਪ ਦੀ ਚੜਤ ਹੌਲੀ ਹੌਲੀ ਘੱਟ ਰਹੀ ਹੈ।
- ਪੈਨਸਿਲਵੇਨੀਆ ਵਿਚ
ਹੁਣ ਤੱਕ 90 ਫੀਸਦ ਵੋਟਾਂ ਦੀ ਗਿਣਤੀ ਕੀਤੀ ਜਾ ਚੁੱਕੀ ਹੈ। ਉੱਥੇ ਟਰੰਪ ਅੱਗੇ ਹਨ ਪਰ ਦੋਵਾਂ ਉਮੀਦਵਾਰਾਂ
ਵਿਚਲਾ ਪਾੜਾ ਲਗਾਤਾਰ ਘਟਦਾ ਜਾ ਰਿਹਾ ਹੈ।
- ਇਸ ਦੇ ਨਾਲ ਹੀ ਬਾਇਡਨ ਐਰੀਜ਼ੋਨਾ ਵਿਚ 90 ਫੀਸਦ ਵੋਟਾਂ ਦੀ ਗਿਣਤੀ ਕਰਨ ਤੋਂ ਬਾਅਦ 80 ਹਜ਼ਾਰ ਵੋਟਾਂ ਨਾਲ ਅੱਗੇ ਚੱਲ ਰਹੇ ਹਨ।
- ਉੱਤਰੀ ਕੈਰੋਲਾਇਨਾ ਵਿੱਚ ਜ਼ਿਆਦਾਤਰ ਵੋਟਾਂ ਦੀ ਗਿਣਤੀ
ਕੀਤੀ ਜਾ ਚੁੱਕੀ ਹੈ। ਉੱਥੇ ਟਰੰਪ ਨੂੰ 77,000 ਵੋਟਾਂ ਦੀ ਲੀਡ
ਮਿਲੀ ਹੈ।

ਤਸਵੀਰ ਸਰੋਤ, Getty Images