ਯਸ਼ ਚੋਪੜਾ ਦੀ DDLJ ’ਚ ਪੇਸ਼ ਕੁੜੀਆਂ ਦੇ ਕਿਰਦਾਰ ਅਜੋਕੇ ਸਮੇਂ ਨਾਲ ਮੇਲ ਕਿਉਂ ਨਹੀਂ ਖਾਂਦੇ

DDLJ

ਤਸਵੀਰ ਸਰੋਤ, YRF PR

ਤਸਵੀਰ ਕੈਪਸ਼ਨ, ਇਹ ਦੋਵੇਂ ਕਿਰਦਾਰ ਰਾਜ ਤੇ ਸਿਮਰਨ ਤਾਂ ਤੁਹਾਨੂੰ ਯਾਦ ਹੀ ਹੋਣਗੇ
    • ਲੇਖਕ, ਸੁਪਰੀਆ ਸੋਗਲੇ
    • ਰੋਲ, ਬੀਬੀਸੀ ਦੇ ਲਈ

ਹਿੰਦੀ ਫ਼ਿਲਮ ਇੰਡਸਟਰੀ ਦੀ ਸਭ ਤੋਂ ਰੁਮਾਂਟਿਕ ਫ਼ਿਲਮ ਮੰਨੀ ਜਾਂਦੀ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਭਾਵ DDLJ ਨੂੰ ਰਿਲੀਜ਼ ਹੋਇਆਂ 25 ਸਾਲ ਪੂਰੇ ਹੋ ਗਏ ਹਨ।

ਫ਼ਿਲਮ ਜਿਸ ਵੇਲੇ ਰਿਲੀਜ਼ ਹੋਈ ਸੀ ਉਦੋਂ ਜਿਨ੍ਹਾਂ ਨੌਜਵਾਨਾਂ ਨੇ ਇਹ ਫ਼ਿਲਮ ਦੇਖੀ ਸੀ ਉਹ ਪੀੜ੍ਹੀ ਅੱਜ ਆਪਣੀ ਉਮਰ ਦਾ ਅੱਧਾ ਪੜਾਅ ਪੂਰਾ ਕਰ ਚੁੱਕੀ ਹੈ ਪਰ ਫ਼ਿਲਮ ਦਾ ਜਾਦੂ ਅਜੇ ਵੀ ਬਰਕਰਾਰ ਹੈ।

ਫ਼ਿਲਮ ਨੂੰ ਲਾਹੌਰ ਵਿੱਚ ਜੰਮੇ ਅਤੇ ਜਲੰਧਰ ਦੇ ਪੜ੍ਹੇ ਨਿਰਦੇਸ਼ਕ ਯਸ਼ ਚੋਪੜਾ ਨੇ ਡਾਇਰੈਕਟ ਕੀਤਾ ਸੀ।

ਇਹ ਵੀ ਪੜ੍ਹੋ:

20 ਅਕਤੂਬਰ, 1995 ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੂੰ ਦਰਸ਼ਕਾਂ ਦਾ ਪਿਆਰ ਨਾ ਸਿਰਫ਼ ਭਾਰਤ ਵਿੱਚ ਮਿਲਿਆ ਸਗੋਂ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਨੂੰ ਫ਼ਿਲਮ ਚੰਗੀ ਪਸੰਦ ਆਈ।

ਇਸ ਫ਼ਿਲਮ ਨਾਲ ਹਿੰਦੀ ਸਿਨੇਮਾ ਨੂੰ ਸ਼ਾਹਰੁਖ਼ ਖ਼ਾਨ ਅਤੇ ਕਾਜੋਲ ਦੇ ਰੂਪ 'ਚ ਨਵੀਂ ਰੁਮਾਂਟਿਕ ਜੋੜੀ ਮਿਲ ਗਈ, ਜਿਸ ਦਾ ਜਾਦੂ ਅਜੇ ਤੱਕ ਕਾਇਮ ਹੈ।

ਫ਼ਿਲਮ ਨੇ ਕਈ ਰਿਕਾਰਡ ਤੋੜ ਦਿੱਤੇ ਸਨ। ਮੁੰਬਈ ਦੇ ਮਰਾਠਾ ਮੰਦਿਰ ਸਿਨੇਮਾ ਵਿੱਚ ਇਹ ਫ਼ਿਲਮ 1,000 ਹਫ਼ਤਿਆਂ ਤੱਕ ਚੱਲੀ। 10 ਫ਼ਿਲਮ ਫ਼ੇਅਰ ਐਵਾਰਡ ਜਿੱਤਣ ਵਾਲੀ DDLJ ਸਿਰਫ਼ ਚਾਰ ਕਰੋੜ ਰੁਪਏ ਵਿੱਚ ਬਣੀ ਸੀ।

DDLJ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁੰਬਈ ਦੇ ਮਰਾਠਾ ਮੰਦਿਰ ਸਿਨੇਮਾ ਵਿੱਚ ਇਹ ਫ਼ਿਲਮ 1,000 ਹਫ਼ਤਿਆਂ ਤੱਕ ਚੱਲੀ

1995 ਵਿੱਚ ਫ਼ਿਲਮ ਨੇ ਕੁੱਲ 102.50 ਕਰੋੜ ਰੁਪਏ ਦਾ ਕਾਰੋਬਾਰ ਕੀਤਾ, ਜਿਸ ਵਿੱਚੋਂ 89 ਕਰੋੜ ਰੁਪਏ ਕਮਾਈ ਭਾਰਤ ਅਤੇ 13.50 ਕਰੋੜ ਰੁਪਏ ਦੀ ਕਮਾਈ ਵਿਦੇਸ਼ਾਂ ਤੋਂ ਹੋਈ।

ਫ਼ਿਲਮ 'ਚ ਖ਼ਾਸ ਕੀ ਸੀ ਜੋ ਕਈਆਂ ਨੂੰ ਛੂਹ ਗਿਆ?

ਫ਼ਿਲਮ ਇਤਿਹਾਸਕਾਰ ਐੱਸਐੱਮਐੱਮ ਅਸਜਾ ਕਹਿੰਦੇ ਹਨ, ''DDLJ ਨਾਲ ਆਮ ਲੋਕਾਂ, ਖ਼ਾਸ ਤੌਰ 'ਤੇ ਉਸ ਦੌਰ ਦੇ ਨੌਜਵਾਨਾਂ ਨੂੰ ਇੱਕ ਪਛਾਣ ਮਿਲੀ। ਉਨ੍ਹਾਂ ਨੌਜਵਾਨਾਂ ਨੇ ਸ਼ਾਹਰੁਖ਼ ਵਿੱਚ ਆਪਣੇ ਆਪ ਨੂੰ ਦੇਖਿਆ, ਜੋ 80 ਅਤੇ 90ਵਿਆਂ ਦੇ ਸ਼ੁਰੂਆਤੀ ਦਹਾਕਿਆਂ ਦੀ ਰੁਮਾਂਟਿਕ ਹਿੰਦੀ ਫ਼ਿਲਮਾਂ ਤੋਂ ਵੱਖਰਾ ਸੀ। ਹੁਣ ਤੱਕ ਰੁਮਾਂਟਿਕ ਹਿੰਦੀ ਫ਼ਿਲਮਾਂ ਦਾ ਹੀਰੋ ਸੁਪਰ ਹੀਰੋ ਹੁੰਦਾ ਸੀ ਜਿਸ ਨੂੰ ਇਸ ਫ਼ਿਲਮ ਨੇ ਤੋੜਿਆ।''

ਬੀਬੀਸੀ ਪੰਜਾਬੀ ਦੀ ਵੈੱਬਸਾਈਟ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਸੀਨੀਅਰ ਫ਼ਿਲਮ ਪੱਤਰਕਾਰ ਅਜੇ ਬ੍ਰਮਹਾਤਮਜ ਕਹਿੰਦੇ ਹਨ, ''ਫ਼ਿਲਮ ਭਾਰਤੀ ਮੂਲ ਦੇ ਲੋਕਾਂ ਨੂੰ ਪਸੰਦ ਆਈ। ਲੋਕਾਂ ਨੂੰ ਅਪੀਲ ਕਰ ਗਈ ਕਿ ਹੀਰੋ ਜੋ ਹੀਰੋਇਨ ਨਾਲ ਭੱਜ ਸਕਦਾ ਸੀ, ਜਿਸ ਦੇ ਲਈ ਹੀਰੋਇਨ ਦੀ ਮਾਂ ਵੀ ਤਿਆਰ ਸੀ ਪਰ ਹੀਰੋ ਪਿਤਾ ਦੀ ਇਜਾਜ਼ਤ ਬਗੈਰ ਵਿਆਹ ਨਹੀਂ ਕਰੇਗੀ। ਇਹ ਗੱਲ ਆਦਰਸ਼ ਦੇ ਤੌਰ ਉੱਤੇ ਦਿਖਾਈ ਗਈ ਸੀ ਜੋ ਲੋਕਾਂ ਨੂੰ ਬਹੁਤ ਪਸੰਦ ਆਈ।''

ਫ਼ਿਲਮ ਦੇ ਸੁਪਰ ਹਿੱਟ ਹੋਣ ਦੀ ਵਜ੍ਹਾ ਸੰਗੀਤ ਵੀ ਸੀ

DDLJ ਵਿੱਚ ਕੁੱਲ਼ ਸੱਤ ਗੀਤ ਸਨ ਅਤੇ ਸਾਰੇ ਦੇ ਸਾਰੇ ਸੁਪਰ ਹਿੱਟ ਰਹੇ। ਜਤਿਨ-ਲਲਿਤ ਦਾ ਸੰਗੀਤ ਅਤੇ ਆਨੰਦ ਬਖ਼ਸ਼ੀ ਦੀ ਗੀਤਕਾਰੀ ਨੇ ਚੰਗੀ ਸਫ਼ਲਤਾ ਪਾਈ।

ਗੀਤਾਂ ਨੂੰ ਲਤਾ ਮੰਗੇਸ਼ਕਰ, ਆਸ਼ਾ ਭੌਂਸਲੇ, ਉਦਿਤ ਨਾਰਾਇਣ, ਕੁਮਾਰ ਸਾਨੂ ਅਤੇ ਅਮਿਤਾਭ ਭੱਟਾਚਾਰਿਆ ਨੇ ਗਾਇਆ ਸੀ।

DDLJ

ਤਸਵੀਰ ਸਰੋਤ, YRF PR

ਤਸਵੀਰ ਕੈਪਸ਼ਨ, ਇਹ ਫ਼ਿਲਮ ਜਤਿਨ-ਲਲਿਤ ਦੇ ਕਰੀਅਰ ਦਾ ਹਾਈ ਪੁਆਇੰਟ ਰਿਹਾ ਹੈ

ਐੱਸਐੱਮਐੱਮ ਅਸਜਾ ਕਹਿੰਦੇ ਹਨ, ''ਫ਼ਿਲਮ ਦੇ ਸੁਪਰ ਹਿੱਟ ਹੋਣ ਦੀ ਬਹੁਤ ਵੱਡੀ ਵਜ੍ਹਾ ਫ਼ਿਲਮ ਦਾ ਸੰਗੀਤ ਰਿਹਾ। ਇਹ ਗਾਣੇ ਦੇਖਣ ਵਿੱਚ ਵੀ ਬਹੁਤ ਖ਼ੂਬਸੂਰਤ ਸਨ ਅਤੇ ਇਨ੍ਹਾਂ ਨੂੰ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਕਾਫ਼ੀ ਪ੍ਰਚਾਰ ਮਿਲ ਗਿਆ ਸੀ।''

ਬੀਬੀਸੀ ਨਾਲ ਗੱਲਬਾਤ ਦੌਰਾਨ ਸੰਗੀਤਕਾਰ ਲਲਿਤ ਪੰਡਿਤ ਕਹਿੰਦੇ ਹਨ, ''ਖ਼ੁਸ਼ੀ ਹੈ ਕਿ DDLJ ਦੇ ਗਾਣੇ ਹੁਣ ਕਲਾਸਿਕ ਕੈਟੇਗਰੀ ਵਿੱਚ ਗਿਣੇ ਜਾਂਦੇ ਹਨ ਅਤੇ ਇਹ ਫ਼ਿਲਮ ਜਤਿਨ-ਲਲਿਤ ਦੇ ਕਰੀਅਰ ਦਾ ਹਾਈ ਪੁਆਇੰਟ ਰਿਹਾ ਹੈ ਜਿਸ ਨੂੰ ਕਦੇ ਤੋੜਿਆ ਨਹੀਂ ਜਾ ਸਕਦਾ।''

ਪਰਵਾਸੀ ਭਾਰਤੀ ਅਤੇ DDLJ

ਇਤਿਹਾਸਕਾਰ ਅਸਜਾ ਮੁਤਾਬਕ, ਉਸ ਦੌਰਾਨ ਪਰਵਾਸੀ ਭਾਰਤੀਆਂ ਦਰਸ਼ਕਾਂ ਵਿੱਚ ਪੰਜਾਬੀ ਜ਼ਿਆਦਾ ਸਨ। ਯਸ਼ ਚੋਪੜਾ ਦੀਆਂ ਹੋਰ ਫ਼ਿਲਮਾਂ ਵਾਂਗ ਹੀ ਇਸ ਵਿੱਚ ਵੀ ਪੰਜਾਬੀ ਸੱਭਿਆਚਾਰ ਦਾ ਜਸ਼ਨ ਮਨਾਇਆ ਗਿਆ ਹੈ।

ਫ਼ਿਲਮ ਦਾ ਫ਼ੋਕਸ ਹੀ ਪੰਜਾਬੀ ਸੱਭਿਆਚਾਰ ਅਤੇ ਪਰਵਾਸੀ ਭਾਰਤੀਆਂ ਉੱਤੇ ਸੀ। ਫ਼ਿਲਮ ਦੀ ਕਹਾਣੀ ਰਵਾਇਤੀ ਭਾਰਤੀ ਵਿਆਹ ਦੇ ਆਲੇ-ਦੁਆਲੇ ਰਹੀ, ਜਿਸ ਦੀ ਇੱਕ ਯੂਨੀਵਰਸਲ ਅਪੀਲ ਸੀ ਅਤੇ ਇਸ ਨੇ NRI ਦਰਸ਼ਕਾਂ ਨੂੰ ਫ਼ਿਲਮ ਨਾਲ ਜੋੜਿਆ।

DDLJ ਅਤੇ ਅੱਜ ਦਾ ਬਦਲਦਾ ਸਮਾਜ

ਦਿਲਵਾਲੇ ਦੁਲਹਨੀਆ ਲੇ ਜਾਏਂਗੇ ਨੂੰ ਦਰਸ਼ਕਾਂ ਤੋਂ ਬਹੁਤ ਪਿਆਰ ਮਿਲਿਆ ਪਰ ਅੱਜ ਦੇ ਸਮਾਜ ਨਾਲ ਇਸ ਫ਼ਿਲਮ ਦੀਆਂ ਕਈ ਗੱਲਾਂ ਮੇਲ ਨਹੀਂ ਖਾਂਦੀਆਂ।

ਇਹ ਵੀ ਪੜ੍ਹੋ:

ਅਜੇ ਬ੍ਰਮਹਾਤਮਜ ਮੁਤਾਬਕ, ਉਨ੍ਹਾਂ ਨੇ 1995 ਵਿੱਚ ਇਹ ਫ਼ਿਲਮ ਦੇਖੀ ਤਾਂ ਉਨ੍ਹਾਂ ਨੂੰ ਬਹੁਤ ਪਸੰਦ ਆਈ ਪਰ ਜਿਵੇਂ-ਜਿਵੇਂ ਵਕਤ ਲੰਘਦਾ ਗਿਆ ਉਨ੍ਹਾਂ ਨੂੰ ਫ਼ਿਲਮ ਵਿੱਚ ਦਰਸ਼ਾਏ ਗਏ ਭਾਰਤੀ ਸਿਧਾਂਤ ਖੋਖਲੇ ਲੱਗੇ।''

ਯਸ਼ ਚੋਪੜਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫ਼ਿਲਮ ਦੇ ਨਿਰਦੇਸ਼ਕ ਯਸ਼ ਚੋਪੜਾ

ਜਿੱਥੇ ਅੱਜ ਦੁਨੀਆਂ ਵਿੱਚ ਮਹਿਲਾ ਸਸ਼ਕਤੀਕਰਣ ਦੀ ਲਹਿਰ ਦੌੜ ਰਹੀ ਹੈ, ਉਧਰ ਇਸ ਫ਼ਿਲਮ ਦੀਆਂ ਕਈ ਗੱਲਾਂ ਅੱਜ ਦੇ ਬਦਲਦੇ ਸਮਾਜ ਵਿੱਚ ਸਹੀ ਨਹੀਂ ਹਨ।

ਜਿਵੇਂ ਯੂਰਪ ਟੂਰ ਦੌਰਾਨ ਜਦੋਂ ਰਾਜ ਦਾ ਕਿਰਦਾਰ ਸਿਮਰਨ ਦੇ ਕਿਰਦਾਰ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਗ਼ੈਰ-ਜ਼ਰੂਰੀ ਹਰਕਤਾਂ ਕਰਦਾ ਹੈ ਜਿਸ ਨੂੰ ਸਿਮਰਨ ਨਕਾਰਦੀ ਹੈ।

ਪਰ ਰਾਜ ਦਾ ਕਿਰਦਾਰ ਸਮਝਦਾ ਨਹੀਂ ਹੈ ਅਤੇ ਆਪਣੀ ਚਾਲਬਾਜ਼ੀਆਂ ਜਾਰੀ ਰੱਖਦਾ ਹੈ। ਅਜਿਹੇ ਵਿਵਹਾਰ ਨੂੰ ਅੱਜ ਦੇ ਦੌਰ ਵਿੱਚ ਤੰਗ ਜਾਂ ਪਰੇਸ਼ਾਨ ਕਰਨ ਦਾ ਨਾਮ ਦਿੱਤਾ ਜਾਂਦਾ ਹੈ।

ਫ਼ਿਲਮ ਇੱਕ ਤਰੀਕੇ ਨਾਲ ਲਿੰਗ ਭੇਦਭਾਵ ਨੂੰ ਵੀ ਪੇਸ਼ ਕਰਦੀ ਹੈ। ਫ਼ਿਲਮ ਵਿੱਚ ਆਗਿਆਕਾਰੀ, ਸ਼ਰਮੀਲੀ, ਰਵਾਇਤੀ ਅਤੇ ਤਿਆਗ ਕਰਨ ਵਾਲੇ ਮਹਿਲਾ ਕਿਰਦਾਰਾਂ ਨੂੰ ਆਦਰਸ਼ ਮੰਨਿਆ ਗਿਆ ਹੈ।

ਫ਼ਿਲਮ 'ਚ ਮਹਿਲਾ ਕਿਰਦਾਰ ਨੂੰ ਸਹਿਨਸ਼ੀਲ ਵਸਤੂ ਵਾਂਗ ਦਰਸ਼ਾਇਆ ਗਿਆ ਜਿਸ ਦੀ ਜ਼ਿੰਦਗੀ ਦੇ ਸਾਰੇ ਫ਼ੈਸਲੇ ਮਰਦ ਲੈਂਦੇ ਹਨ।

ਪਰ ਇਹ ਫ਼ਿਲਮ ਆਪਣੇ ਦੌਰ ਵਿੱਚ ਰੁਮਾਂਸ ਦੇ ਤਾਜ਼ੇ ਹਵਾ ਦੇ ਬੁੱਲ਼ੇ ਵਾਂਗ ਆਈ ਜਿਸ ਦੀ ਖ਼ੁਸ਼ਬੂ ਅੱਜ ਵੀ ਲੋਕ ਮਹਿਸੂਸ ਕਰਦੇ ਹਨ।

ਫ਼ਿਲਮ ਦੀ ਕਹਾਣੀ ਪੰਜਾਬੀ ਪਰਿਵਾਰ 'ਤੇ ਆਧਾਰਿਤ

ਫ਼ਿਲਮ ਦੇ ਕਿਰਦਾਰ ਰਾਜ (ਸ਼ਾਹਰੁਖ਼ ਖ਼ਾਨ) ਅਤੇ ਸਿਮਰਨ (ਕਾਜੋਲ) ਲੰਡਨ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਪਰਿਵਾਰਾਂ ਤੋਂ ਹਨ। ਰਵਾਇਰਤੀ ਸੋਚ ਵਾਲੇ ਸਿਮਰਨ ਦੇ ਪਿਤਾ ਬਲਦੇਵ ਸਿੰਘ (ਅਮਰੀਸ਼ ਪੁਰੀ) ਨੂੰ ਆਪਣੀ ਦੇਸ਼ ਦੀ ਮਿੱਟੀ ਨਾਲ ਬੇਹੱਦ ਪਿਆਰ ਹੁੰਦਾ ਹੈ ਅਤੇ ਦੂਜੇ ਪਾਸੇ ਰਾਜ ਦੇ ਪਿਤਾ ਧਰਮਵੀਰ ਮਲਹੋਤਰਾ (ਅਨੁਪਮ ਖ਼ੇਰ) ਖੁੱਲ੍ਹੇ ਵਿਚਾਰਾਂ ਵਾਲੇ ਹਨ।

ਸਿਮਰਨ ਸੱਚੇ ਪਿਆਰ ਦੀ ਸੁਪਨੇ ਦੇਖਦੀ ਹੈ ਪਰ ਮਾਂ (ਫ਼ਰੀਦਾ ਜਲਾਲ) ਉਸ ਨੂੰ ਚੇਤਾਉਂਦੀ ਹੈ ਕਿ ਸੁਪਨਿਆਂ ਦੇ ਪੂਰਾ ਹੋਣ ਦੀ ਉਮੀਦ ਨਾ ਰੱਖੇ।

DDLJ

ਤਸਵੀਰ ਸਰੋਤ, YRF PR

ਤਸਵੀਰ ਕੈਪਸ਼ਨ, ਫ਼ਿਲਮ ਦੀ ਇਹ ਸੀਨ ਯਾਦਗਾਰ ਬਣ ਗਿਆ ਹੈ

ਬਲਦੇਵ ਨੂੰ ਬਚਪਨ ਦੇ ਦੋਸਤ ਅਜੀਤ (ਸਤੀਸ਼ ਸ਼ਾਹ) ਦੀ ਚਿੱਠੀ ਆਉਂਦੀ ਹੈ ਜਿਸ 'ਚ 20 ਸਾਲ ਪਹਿਲਾਂ ਦਿੱਤੇ ਵਚਨ ਨੂੰ ਪੂਰਾ ਕਰਨ ਦਾ ਜ਼ਿਕਰ ਹੁੰਦਾ ਹੈ। ਇਸ 'ਚ ਸਿਮਰਨ ਦਾ ਵਿਆਹ ਉਨ੍ਹਾਂ ਦੇ ਪੁੱਤਰ ਕੁਲਜੀਤ (ਪਰਮਜੀਤ ਸੇਠੀ) ਦੇ ਨਾਲ ਕਰਨ ਦਾ ਜ਼ਿਕਰ ਹੁੰਦਾ ਹੈ।

ਸਿਮਰਨ ਵਿਆਹ ਤੋਂ ਪਹਿਲਾਂ ਆਪਣੇ ਦੋਸਤਾਂ ਨਾਲ ਯੂਰਪ ਘੁੰਮਣ ਜਾਣਾ ਚਾਹੁੰਦੀ ਹੈ, ਇਸ ਦੇ ਲਈ ਪਿਤਾ ਤੋਂ ਇਜਾਜ਼ ਵੀ ਮੰਗਦੀ ਹੈ। ਯੂਰਪ ਟੂਰ ਦੌਰਾਨ ਉਸ ਦੀ ਮੁਲਾਕਾਤ ਰਾਜ ਨਾਲ ਹੁੰਦੀ ਹੈ ਅਤੇ ਅਖ਼ੀਰ ਤੱਕ ਦੋਵੇਂ ਇੱਕ-ਦੂਜੇ ਨੂੰ ਪਿਆਰ ਕਰਨ ਲਗਦੇ ਹਨ, ਪਰ ਇਜ਼ਹਾਰ ਨਹੀਂ ਕਰਦੇ।

ਇਧਰ ਸਿਮਰਨ ਕੁਲਜੀਤ ਦੇ ਮਾਲ ਵਿਆਹ ਲਈ ਪਰਿਵਾਰ ਸਣੇ ਪੰਜਾਬ ਆਉਂਦੀ ਹੈ ਤਾਂ ਰਾਜ ਵੀ ਸਿਮਰਨ ਨੂੰ ਲੱਭਦੇ-ਲੱਭਦੇ ਪੰਜਾਬ ਆ ਜਾਂਦਾ ਹੈ ਤੇ ਸਿਮਰਨ ਨੂੰ ਪਿਆਰ ਦਾ ਇਜ਼ਹਾਰ ਕਰ ਦਿੰਦਾ ਹੈ।

ਸਿਮਰਨ ਦੀ ਮਾਂ ਦੋਵਾਂ ਨੂੰ ਭੱਜ ਕੇ ਵਿਆਹ ਕਰਨ ਨੂੰ ਕਹਿੰਦੀ ਹੈ ਪਰ ਰਾਜ ਸਿਮਰਨ ਦੇ ਪਿਤਾ ਦੀ ਇਜਾਜ਼ਤ ਤੋਂ ਬਗੈਰ ਵਿਆਹ ਕਰਨ ਲਈ ਰਾਜ਼ੀ ਨਹੀਂ ਹੁੰਦਾ।

ਰਾਜ ਬਲਦੇਵ ਅਤੇ ਪੂਰੇ ਪਰਿਵਾਰ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਆਖ਼ਿਰ ਬਲਦੇਵ ਸਿੰਘ ਕਹਿੰਦੇ ਹਨ, ''ਜਾ ਸਿਮਰਨ ਜਾ, ਜੀ ਲੈ ਆਪਣੀ ਜ਼ਿੰਦਗੀ।''

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)