ਕੋਰੋਨਾਵਾਇਰਸ ਵੈਕਸੀਨ: ਕਦੋਂ ਤੱਕ ਮਿਲ ਸਕੇਗੀ ਅਤੇ ਕਿਸ ਨੂੰ ਸਭ ਤੋਂ ਪਹਿਲਾਂ ਮਿਲੇਗੀ - 5 ਅਹਿਮ ਖ਼ਬਰਾਂ

ਡਾਕਟਰ ਸੈਂਡਰੀਨ ਬਿਲੋਜ਼ਾਰਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਰੀਬ 240 ਵੈਕਸੀਨ ਵਿਕਸਿਤ ਹੋਈਆਂ ਹਨ, ਜਿਨ੍ਹਾਂ ਵਿੱਚੋਂ ਹਜ਼ਾਰਾਂ ਲੋਕਾਂ 'ਤੇ 40 ਕਲੀਨੀਕਲ ਟ੍ਰਾਇਲਵ ਵਿੱਚ ਹਨ

ਪਿਛਲੇ ਸਾਲ ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਮਹੱਤਵਪੂਰਨ ਖ਼ਤਰਾ ਬਣਿਆ ਹੋਇਆ ਹੈ ਪਰ ਇਸ ਕਾਰਨ ਹੋਣ ਵਾਲੇ ਰੋਗ ਕੋਵਿਡ-19 ਤੋਂ ਬਚਾਉਣ ਲਈ ਅਜੇ ਵੀ ਕੋਈ ਵੀ ਟੀਕਾ ਲਾਹੇਵੰਦ ਸਾਬਿਤ ਨਹੀਂ ਹੋਇਆ ਹੈ।

ਹਾਲਾਂਕਿ, 40 ਵੱਖੋ-ਵੱਖ ਕੋਰੋਨਾਵਾਇਰਸ ਵੈਕਸੀਨ ਕਲੀਨੀਕਲ ਟ੍ਰਾਇਲ ਹੇਠ ਹਨ, ਜਿਨ੍ਹਾਂ ਵਿੱਚੋਂ ਇੱਕ ਓਕਸਫੋਰਡ ਯੂਨੀਵਰਸਿਟੀ ਨੇ ਬਣਾਈ ਹੈ ਅਤੇ ਟੈਸਟਿੰਗ ਤੋਂ ਸਭ ਤੋਂ ਵਿਕਸਿਤ ਸਟੇਜ 'ਤੇ ਪਹੁੰਚ ਗਈ ਹੈ।

ਕਰੀਬ 240 ਵੈਕਸੀਨ ਵਿਕਸਿਤ ਹੋਈਆਂ ਹਨ, ਜਿਨ੍ਹਾਂ ਵਿੱਚੋਂ ਹਜ਼ਾਰਾਂ ਲੋਕਾਂ 'ਤੇ 40 ਕਲੀਨੀਕਲ ਟ੍ਰਾਇਲ ਅਤੇ 9 ਟ੍ਰਾਇਲ ਫਾਈਨਲ ਸਟੇਜ 'ਤੇ ਪਹੁੰਚ ਗਏ ਹਨ।

ਇਹ ਵੀ ਪੜ੍ਹੋ-

ਓਕਸਫੋਰਡ ਯੂਨੀਵਰਸਿਟੀ ਵੱਲੋਂ ਤਿਆਰ ਵੈਕਸੀਨ ਤੇ ਪ੍ਰੀਖਣਾਂ ਤੋਂ ਸਾਹਮਣੇ ਆਇਆ ਹੈ ਕਿ ਇਸ ਨਾਲ ਰੋਗ ਪ੍ਰਤੀਰੋਧਕ ਸਮਰੱਥਾ ਵਿੱਚ ਵਾਧਾ ਹੋ ਸਕਦਾ ਹੈ ਅਤੇ ਇਕੱਲੇ ਬਰਤਾਨੀਆ ਵਿੱਚ ਹੀ 100 ਮਿਲੀਅਨ ਖੁਰਾਕ ਦੀ ਪੂਰਤੀ ਲਈ ਐਸਟ੍ਰੈਜੈਨੇਕਾ ਨਾਲ ਸਮਝੌਤੇ 'ਤੇ ਹਸਤਾਖ਼ਰ ਕੀਤੇ ਗਏ ਹਨ। ਵਿਸਥਾਰ 'ਚ ਜਾਣਕਾਰੀ ਲਈ ਕਲਿੱਕ ਕਰੋ।

GDP ਗ੍ਰੋਥ ਵਿੱਚ ਕੀ ਭਾਰਤ ਹੁਣ ਬੰਗਲਾਦੇਸ਼ ਤੋਂ ਪਿੱਛੇ ਰਹਿ ਜਾਵੇਗਾ

ਭਾਰਤ ਦੀ ਜੀਡੀਪੀ (ਕੁੱਲ ਘਰੇਲੂ ਉਤਪਾਦ) ਇਸ ਸਾਲ -10.3 ਫ਼ੀਸਦੀ ਰਹਿ ਸਕਦੀ ਹੈ। ਜਦੋਂ ਤੋਂ ਕੌਮਾਂਤਰੀ ਮੁਦਰਾ ਕੋਸ਼ (IMF) ਨੇ ਇਹ ਕਿਆਸ ਲਗਾਇਆ ਹੈ, ਭਾਰਤ ਦੀ ਜੀਡੀਪੀ ਨਾਲੋਂ ਬੰਗਲਾਦੇਸ਼ ਦੀ ਜੀਡੀਪੀ ਦੀ ਚਰਚਾ ਵੱਧ ਚੱਲ ਰਹੀ ਹੈ।

ਆਰਥਿਕਤਾ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਭਾਰਤ ਦੇ ਪ੍ਰਧਾਨ ਮੰਤਰੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨਾਲ

ਆਈਐੱਮਐੱਫ਼ ਦਾ ਇੱਕ ਅੰਦਾਜ਼ਾ ਇਹ ਵੀ ਹੈ ਕਿ ਪ੍ਰਤੀ ਜੀਅ ਜੀਡੀਪੀ ਵਿੱਚ ਆਉਣ ਵਾਲੇ ਦਿਨਾਂ ਵਿੱਚ ਬੰਗਲਾਦੇਸ਼ ਭਾਰਤ ਨੂੰ ਪਿੱਛੇ ਛੱਡ ਕੇ ਅੱਗੇ ਨਿਕਲ ਜਾਵੇਗਾ।

ਉੱਘੇ ਅਰਥਸ਼ਾਸਤਰੀ ਕੌਸ਼ਿਕ ਬਾਸੂ ਨੇ ਟਵੀਟ 'ਚ ਲਿਖਿਆ, "ਆਈਐੱਮਐੱਫ਼ ਦੇ ਅੰਦਾਜ਼ੇ ਮੁਤਾਬਕ ਪ੍ਰਤੀ ਵਿਅਕਤੀ ਜੀਡੀਪੀ ਵਿੱਚ ਬੰਗਾਲਾਦੇਸ਼ ਭਾਰਤ ਨੂੰ 2021 ਵਿੱਚ ਪਿੱਛੇ ਛੱਡ ਦੇਵੇਗਾ। ਉਭਰਦੀ ਹੋਈ ਆਰਥਿਤਕਾ ਵਾਲੇ ਦੇਸ਼ ਇੰਨਾ ਵਧੀਆ ਕਰ ਰਹੇ ਹਨ। ਇਹ ਇੱਕ ਵਧੀਆ ਖ਼ਬਰ ਹੈ।"

"ਪਰ ਭਾਰਤ ਲਈ ਇਹ ਅੰਕੜੇ ਹੈਰਾਨ ਕਰਨ ਵਾਲੇ ਹਨ। ਪੰਜ ਸਾਲ ਪਹਿਲਾਂ ਤੱਕ ਬੰਗਲਾਦੇਸ਼ ਭਾਰਤ ਤੋਂ 25 ਫੀਸਦੀ ਪਿੱਛੇ ਸੀ। ਦੇਸ਼ ਨੂੰ ਬੋਲਡ ਰਾਜਕੋਸ਼ੀ/ਮੁਦਰਾ ਨੀਤੀ ਦੀ ਲੋੜ ਹੈ।"

ਪਰ ਭਾਰਤ ਤੇ ਬੰਗਲਾਦੇਸ਼ ਦੀ ਜੀਡੀਪੀ ਦੀ ਤੁਲਨਾ ਕਿੰਨੀ ਜਾਇਜ਼? ਇਸ ਬਾਰੇ ਤਫ਼ਸੀਲ 'ਚ ਪੜ੍ਹਨ ਲਈ ਕਲਿੱਕ ਕਰੋ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਨਿਊਜ਼ੀਲੈਂਡ ਆਮ ਚੋਣਾਂ: ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਫਿਰ ਮਾਰੀ ਬਾਜੀ

ਨਿਊਜ਼ੀਲੈਂਡ ਦੀਆਂ ਆਮ ਚੋਣਾਂ ਵਿੱਚ ਪ੍ਰਧਾਨ ਮੰਤਰੀ ਜੈਸਿਡਾ ਆਰਡਨ ਨੂੰ ਵੱਡੀ ਜਿੱਤ ਮਿਲੀ ਹੈ।

ਹੁਣ ਤੱਕ ਆਏ ਨਤੀਜਿਆਂ ਵਿੱਚ ਆਰਡਨ ਦੀ ਲੇਬਰ ਪਾਰਟੀ ਨੂੰ 49 ਫੀਸਦ ਵੋਟ ਮਿਲੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਬਹੁਮਤ ਹਾਸਿਲ ਕਰ ਲੈਣਗੇ।

ਜੈਸਿੰਡਾ ਆਰਡਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੈਸਿੰਡਾ ਆਰਡਨ

ਵਿਰੋਧੀ ਨੈਸ਼ਨਲ ਪਾਰਟੀ ਨੂੰ 27 ਫੀਸਦ ਵੋਟ ਮਿਲੇ ਹਨ ਤੇ ਉਨ੍ਹਾਂ ਨੇ ਹਾਰ ਸਵੀਕਾਰ ਕਰ ਲਈ ਹੈ।

ਜੈਸਿੰਡਾ ਦੀ ਪਾਰਟੀ ਨੂੰ ਬਹੁਮਤ ਮਿਲ ਗਿਆ ਹੈ। ਨਿਊਜ਼ੀਲੈਂਡ ਦੇ ਇਤਿਹਾਸ ਵਿੱਚ 1996 ਵਿੱਚ ਮਿਕਸਡ ਮੈਂਬਰ ਪਰਪੋਰਸ਼ਨਲ (ਐੱਮਐੱਮਪੀ) ਨੁਮਾਇੰਦਗੀ ਵਾਲੀ ਸੰਸਦੀ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਪਹਿਲੀ ਵਾਰ ਕਿਸੇ ਪਾਰਟੀ ਨੂੰ ਲੋਕ ਦੂਜੀ ਵਾਰ ਸਰਕਾਰ ਬਣਾਉਣ ਦਾ ਮੌਕਾ ਦੇ ਰਹੇ ਹਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਹਜ਼ਰਤ ਮੁਹੰਮਦ ਦੇ ਕਾਰਟੂਨ ਦਿਖਾਉਣ ਵਾਲੇ ਟੀਚਰ ਦਾ ਸਿਰ ਕਲਮ ਕੀਤਾ

ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਸ਼ੁੱਕਰਵਾਰ 16 ਅਕਤੂਬਰ ਨੂੰ ਇੱਕ ਹਮਲਾਵਰ ਨੇ 47 ਸਾਲ ਦੇ ਅਧਿਆਪਕ ਸੈਮੂਅਲ ਪੈਟੀ ਉੱਤੇ ਚਾਕੂ ਨਾਲ ਹਮਲਾ ਕਰਦਿਆਂ ਉਨ੍ਹਾਂ ਦਾ ਸਿਰ ਵੱਢ ਦਿੱਤਾ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਨ੍ਹਾਂ ਵਿੱਚ ਉਹ ਮਾਪੇ ਵੀ ਸ਼ਾਮਿਲ ਹਨ ਜਿਨ੍ਹਾਂ ਦੇ ਬੱਚੇ ਨੂੰ ਇਸ ਅਧਿਆਪਕ ਨੇ ਪੈਗੰਬਰ ਮੁਹੰਮਦ ਦੇ ਕਾਰਟੂਨ ਦਿਖਾਏ ਗਏ ਸਨ।

ਪੈਰਿਸ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਹਮਲੇ ਵਾਲੀ ਥਾਂ ਉੱਤੇ ਜਾਂਚ ਕਰਦੇ ਪੁਲਿਸ ਅਧਿਕਾਰੀ

ਪੁਲਿਸ ਮੁਤਾਬਕ ਹਮਲਾਵਰ ਦੀ ਉਮਰ 18 ਸਾਲ ਹੈ।

ਦੱਸਿਆ ਜਾਂਦਾ ਹੈ ਕਿ ਅਧਿਆਪਕਾ ਨੇ ਆਪਣੇ ਵਿਦਿਆਰਥੀਆਂ ਨੂੰ ਪੈਗੰਬਰ ਮੁਹੰਮਦ ਦੇ ਉਹ ਕਾਰਟੂਨ ਦਿਖਾਏ ਸਨ ਜੋ ਕੁਝ ਸਾਲ ਪਹਿਲਾਂ ਫ੍ਰੈਂਚ ਮੈਗਜ਼ੀਨ ਸ਼ਾਰਲੀ ਏਬਦੋ ਨੇ ਛਾਪੇ ਸਨ।

ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੇ ਅਧਿਆਪਕ ਨੂੰ ਇਸਲਾਮਕ ਅੱਤਵਾਦੀ ਹਮਲੇ ਦਾ ਪੀੜਤ ਦੱਸਿਆ ਹੈ ਅਤੇ ਕਿਹਾ ਕਿ ਪ੍ਰਗਟਾਵੇ ਦੀ ਆਜ਼ਾਦੀ ਦੇ ਸਮਰਥਕ ਸਨ। ਉਨ੍ਹਾਂ ਨੇ ਹਮਲਾਵਰ ਨੂੰ 'ਇਸਲਾਮਿਕ ਟੈਰੇਰਿਸਟ ਅਟੈਕ' ਆਖਿਆ ਹੈ। ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।

ਇਹ ਵੀ ਪੜ੍ਹੋ-

ਚੰਗੇ-ਭਲੇ ਬੰਦੇ ਨੂੰ ਵਿਟਾਮਿਨਸ ਦੀਆਂ ਗੋਲੀਆਂ ਖਾਣ ਦੀ ਲੋੜ ਕਿਉਂ

100 ਸਾਲ ਪਹਿਲਾਂ ਵਿਟਾਮਿਨ ਬਾਰੇ ਕਿਸੇ ਨੇ ਸੁਣਿਆ ਤੱਕ ਨਹੀਂ ਸੀ ਪਰ ਹੁਣ ਦੁਨੀਆਂ ਵਿੱਚ ਹਰ ਉਮਰ ਦੇ ਲੋਕ ਫੂਡ-ਸਪਲੀਮੈਂਟ ਵਜੋਂ ਵਿਟਾਮਿਨ ਦੀਆਂ ਗੋਲੀਆਂ ਖਾ ਰਹੇ ਹਨ।

100 ਸਾਲਾਂ ਅੰਦਰ ਵਿਟਾਮਿਨ ਦੀਆਂ ਗੋਲੀਆਂ ਅਰਬਾਂ ਡਾਲਰ ਦਾ ਬਾਜ਼ਾਰ ਬਣ ਗਈ ਹੈ।

ਵਿਟਾਮਿਨ ਦੀਆਂ ਗੋਲੀਆਂ

ਤਸਵੀਰ ਸਰੋਤ, Getty Images

ਸਰੀਰਕ ਅਤੇ ਮਾਨਸਿਕ ਸਿਹਤ ਲਈ ਵਿਟਾਮਿਨ ਦਾ ਵੱਡਾ ਯੋਗਦਾਨ ਮੰਨਿਆ ਗਿਆ ਹੈ। ਪਰ ਕੀ ਉਸ ਲਈ ਹਰੇਕ ਵਿਅਕਤੀ ਨੂੰ ਵਿਟਾਮਿਨ ਦੀਆਂ ਗੋਲੀਆਂ ਖਾਣਾ ਜ਼ਰੂਰੀ ਹਨ।

ਵਿਟਾਮਿਨ ਦੀਆਂ ਗੋਲੀਆਂ ਕਦੋਂ ਅਤੇ ਕਿਵੇਂ, ਕਰੋੜਾਂ ਲੋਕਾਂ ਦੀ ਜ਼ਿੰਦਗੀ ਵਿੱਚ ਸ਼ਾਮਲ ਹੋ ਗਈਆਂ? ਇਸ ਸਵਾਲ ਦੀ ਪੜਤਾਲ ਬੜੀ ਰੋਚਕ ਹੈ।

ਡਾਕਟਰ ਲੀਸਾ ਰੋਜਰਸ ਦਾ ਮੰਨਣਾ ਹੈ, "ਸਿਰਫ਼ ਗੋਲੀਆਂ ਲੈਣ ਨਾਲ ਹੀ ਗੱਲ ਨਹੀਂ ਬਣਦੀ। ਪ੍ਰੈਗਨੈਂਸੀ ਜਾਂ ਬੁਢਾਪੇ ਵਰਗੀਆਂ ਖ਼ਾਸ ਸਥਿਤੀਆਂ ਵਿੱਚ ਵਿਟਾਮਿਨ ਦੀਆਂ ਗੋਲੀਆਂ ਲੈਣਾ ਵੱਖਰੀ ਗੱਲ ਹੈ।"

ਪਰ ਫਿਰ ਵੀ ਅਜਿਹੇ ਲੱਖਾਂ ਲੋਕ ਹਨ ਜੋ ਸਿਰਫ਼ ਸਪਲੀਮੈਂਟ ਵਜੋਂ ਵਿਟਾਮਿਨ ਦੀਆਂ ਗੋਲੀਆਂ ਖਾਂਦੇ ਹਨ। ਕੀ ਸਿਹਤਮੰਦ ਲੋਕਾਂ ਲਈ ਵਿਟਾਮਿਨ ਦੇ ਸਪਲੀਮੈਂਟ ਲੈਣਾ ਜ਼ਰੂਰੀ ਹੈ? ਇਸ ਬਾਰੇ ਵਿਸਥਾਰ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)