ਤੁਰਦੀ ਫ਼ਿਰਦੀ ਲਾਇਬ੍ਰੇਰੀ ਨਾਲ ਬੱਚਿਆਂ ਨੂੰ ਪੜ੍ਹਾਉਣ ਪਿੱਛੇ ਖਿਆਲ ਕਿੱਥੋਂ ਆਇਆ

ਅਨਿਰਬਾਨ ਨੰਦੀ ਅਤੇ ਪੌਲਮੀ ਚਾਕੀ ਨੰਦੀ

ਤਸਵੀਰ ਸਰੋਤ, BISWARUP BASAK

ਤਸਵੀਰ ਕੈਪਸ਼ਨ, ਅਨਿਰਬਾਨ ਨੰਦੀ ਅਤੇ ਪੌਲਮੀ ਚਾਕੀ ਨੰਦੀ ਆਪਣੀ ਮੋਬਾਇਲ ਲਾਇਬ੍ਰੇਰੀ ਨਾਲ
    • ਲੇਖਕ, ਪ੍ਰਭਾਕਰ ਮਣੀ ਤਿਵਾੜੀ
    • ਰੋਲ, ਬੀਬੀਸੀ ਦੇ ਲਈ

ਉੱਤਰ ਬੰਗਾਲ ਦੇ ਦਾਰਜਲਿੰਗ ਜ਼ਿਲ੍ਹੇ ਦੇ ਸਿਲੀਗੁੜੀ ਨਾਲ ਲਗਦੇ ਚਾਹ ਦੇ ਬਗ਼ੀਚਿਆਂ ਨਾਲ ਭਰੇ ਇਲਾਕਿਆਂ ਦੇ ਮਜ਼ਦੂਰਾਂ ਦੇ ਬੱਚੇ ਲਾਲ ਰੰਗ ਦੀ ਕਾਰ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ।

ਅਸਲ ਵਿੱਚ ਇਸ ਕਾਰ 'ਚ ਆਉਣ ਵਾਲੇ ਪਤੀ-ਪਤਨੀ ਬੱਚਿਆਂ ਨੂੰ ਪੜ੍ਹਨ ਲਈ ਮੁਫ਼ਤ ਕਿਤਾਬਾਂ ਦਿੰਦੇ ਹਨ ਤੇ ਸਿਰਫ਼ 10 ਰੁਪਏ ਵਿੱਚ ਟਿਊਸ਼ਨ ਵੀ ਪੜ੍ਹਾਉਂਦੇ ਹਨ।

ਇਹ ਜੋੜਾ ਹੈ, ਅਨਿਰਬਾਨ ਨੰਦੀ ਅਤੇ ਪੌਲਮੀ ਚਾਕੀ ਨੰਦੀ। ਅਨਿਰਬਾਨ ਆਈਆਈਟੀ ਖ਼ੜਗਪੁਰ ਵਿੱਚ ਸੀਨੀਅਰ ਰਿਸਰਚ ਫ਼ੈਲੋ ਹਨ ਅਤੇ ਪੌਲਮੀ ਸਮਾਜ ਵਿਗਿਆਨ ਅਤੇ ਅਰਥ ਸ਼ਾਸਤਰ ਵਿੱਚ ਰਿਸਚਰ ਐਸੋਸੀਏਟ ਹਨ। ਪਰ ਫ਼ਿਲਹਾਲ ਕਾਲਜ ਬੰਦ ਹੋਣ ਕਰਕੇ ਇਹ ਦੋਵੇਂ ਆਪਣੇ ਘਰ ਹੀ ਰਹਿੰਦੇ ਹਨ।

ਇਹ ਵੀ ਪੜ੍ਹੋ:

ਲੌਕਡਾਊਨ ਵਿੱਚ ਦੋਵੇਂ ਮਿਲਕੇ ਚਾਹ ਦੇ ਬਗੀਚਿਆਂ ਵਿੱਚ ਰਹਿੰਦੇ ਮਜ਼ਦੂਰਾਂ ਦੀ ਜ਼ਿੰਦਗੀ ਸੁਧਾਰਣ ਦੀ ਕੋਸ਼ਿਸ਼ ਵਿੱਚ ਲੱਗੇ ਹਨ।

ਅਸਲ ਵਿੱਚ ਇਸ ਇਲਾਕੇ ਵਿੱਚ ਮਜ਼ਦੂਰਾਂ ਦੇ ਬੱਚਿਆਂ ਦੀ ਪੜ੍ਹਾਈ ਲੌਕਡਾਊਨ ਵਿੱਚ ਬਿਲਕੁਲ ਬੰਦ ਹੋ ਗਈ। ਇਨ੍ਹਾਂ ਦੋਵਾਂ ਨੇ ਆਪਣੀ ਇੱਕ ਮੋਬਾਇਲ ਲਾਇਬ੍ਰੇਰੀ ਸ਼ੁਰੂ ਕੀਤੀ ਤੇ ਹੁਣ ਆਪਣੀ ਗੱਡੀ ਵਿੱਚ ਕਿਤਾਬਾਂ ਭਰ ਕੇ ਇਸ ਇਲਾਕੇ ਦੇ ਬੱਚਿਆਂ ਤੱਕ ਪਹੁੰਚਾਉਂਦੇ ਹਨ।

ਇਨ੍ਹਾਂ ਦਾ ਕਹਿਣਾ ਹੈ ਕਿ ਗਰੀਬ ਬੱਚੇ ਸਮਾਰਟ ਫ਼ੋਨ, ਲੈਪਟੌਪ ਤੇ ਇੰਟਰਨੈੱਟ ਦਾ ਕੁਨੈਕਸ਼ਨ ਨਾ ਹੋਣ ਕਰਕੇ ਆਨਲਾਈਨ ਪੜ੍ਹਾਈ ਨਹੀਂ ਕਰ ਪਾ ਰਹੇ। ਇਸ ਲਈ ਉਨ੍ਹਾਂ ਨੇ ਇਹ ਲਾਇਬ੍ਰੇਰੀ ਸ਼ੁਰੂ ਕੀਤੀ ਹੈ।

ਇਸ ਲਾਇਬਰੇਰੀ ਲਈ ਨੰਦੀ ਜੋੜੇ ਨੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਤੋਂ ਮੰਗ ਕੇ 6,000 ਕਿਤਾਬਾਂ ਇਕੱਠੀਆਂ ਕੀਤੀਆਂ। ਇਹ ਜੋੜਾ ਜ਼ਰੂਰਤਮੰਦ ਬੱਚਿਆਂ ਨੂੰ ਤਿੰਨ ਮਹੀਨੇ ਲਈ ਕਿਤਾਬਾਂ ਉਧਾਰ ਦਿੰਦਾ ਹੈ।

ਬੀਬੀਸੀ ਪੰਜਾਬੀ ਦੀ ਵੈੱਬਸਾਈਟ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਇਨ੍ਹਾਂ ਬੱਚਿਆਂ ਨੂੰ ਅੰਗਰੇਜ਼ੀ, ਕੰਪਿਊਟਰ, ਅਰਥ ਸ਼ਾਸਤਰ, ਭੂਗੋਲ ਅਤੇ ਰਾਜਨੀਤੀ ਸ਼ਾਸਤਰ ਪੜ੍ਹਾਉਣ ਲਈ 'ਦਸ ਟਕਾਰ ਟਿਊਸ਼ਨ' ਯਾਨੀ 10 ਰੁਪਏ ਵਿੱਚ ਟਿਊਸ਼ਨ ਪੜ੍ਹਾਉਣ ਦੀ ਯੋਜਨਾ ਇਨ੍ਹਾਂ ਨੇ ਸ਼ੁਰੂ ਕੀਤੀ ਹੈ। ਇਸ ਸਭ ਦੌਰਾਨ ਸਮਾਜਿਕ ਦੂਰੀ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ।

ਤੁਰਦੀ ਫ਼ਿਰਦੀ ਲਾਇਬ੍ਰੇਰੀ ਦਾ ਖਿਆਲ ਆਇਆ ਕਿਵੇਂ?

ਇਸ ਜੋੜੇ ਨੇ ਮੋਬਾਇਲ ਲਾਇਬ੍ਰੇਰੀ ਤਾਂ ਕੁਝ ਸਮਾਂ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ ਪਰ ਉਸ ਦਾ ਫ਼ਾਇਦਾ ਕੋਰੋਨਾ ਦੌਰਾਨ ਲੱਗੇ ਲੌਕਡਾਊਨ ਵਿੱਚ ਕਈ ਗੁਣਾ ਵੱਧ ਗਿਆ।

ਪੜ੍ਹਾਈ

ਤਸਵੀਰ ਸਰੋਤ, BISWARUP BASAK

ਤਸਵੀਰ ਕੈਪਸ਼ਨ, ਜ਼ਰੂਰਤਮੰਦ ਬੱਚਿਆਂ ਨੂੰ ਕਿਤਾਬਾਂ ਤੇ ਸਟੇਸ਼ਨਰੀ ਦਿੰਦਾ ਨੰਦੀ ਜੋੜਾ

ਚਾਹ ਦੇ ਬਗ਼ੀਚਿਆਂ ਵਿੱਚ ਆਦਿਵਾਸੀ ਬੱਚਿਆਂ ਵਿੱਚ ਪੜ੍ਹਾਈ ਪ੍ਰਤੀ ਲਗਨ ਨੂੰ ਦੇਖ ਕੇ ਇਸ ਜੋੜੇ ਨੇ 10 ਰੁਪਏ ਵਿੱਚ ਇਨ੍ਹਾਂ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੀ ਇਸ ਯੋਜਨਾ ਨੇ ਲੋਕਾਂ ਨੂੰ ਆਰਥਿਕ ਸਹਾਇਤਾ ਵੀ ਮੁਹੱਈਆ ਕਰਵਾਈ।

ਲਾਇਬ੍ਰੇਰੀ ਵਿੱਚ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰਨ ਵਾਲੇ ਬੱਚਿਆਂ ਲਈ ਵੀ ਲੋੜੀਂਦੀਆਂ ਕਿਤਾਬਾਂ ਹਨ।

ਬੀਬੀਸੀ ਨਾਲ ਗੱਲਬਾਤ ਵਿੱਚ ਅਨਿਰਬਾਨ ਨੇ ਕਿਹਾ, "ਮੈਂ ਵੀ ਇਸੇ ਪੇਂਡੂ ਇਲਾਕੇ ਤੋਂ ਹੀ ਹਾਂ। ਮੈਨੂੰ ਬਚਪਨ ਵਿੱਚ ਪੜ੍ਹਾਈ ਦੌਰਾਨ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ। ਸਕੂਲ ਦਾ ਰਾਹ ਬਹੁਤ ਲੰਬਾ ਸੀ।''

ਇਹ ਵੀ ਪੜ੍ਹੋ:

''ਉਸ ਵੇਲੇ ਮਹਾਨੰਦਾ ਨਦੀ 'ਤੇ ਪੁਲ ਵੀ ਨਹੀਂ ਸੀ ਬਣਿਆ। ਇਸ ਤੋਂ ਵੀ ਵੱਧ ਕੋਈ ਚੰਗਾ ਟਿਊਸ਼ਨ ਪੜ੍ਹਾਉਣ ਵਾਲਾ ਤੱਕ ਨਹੀਂ ਸੀ ਮਿਲਦਾ। ਇਸ ਲਈ ਮੈਂ ਸੋਚਿਆ ਜੋ ਮੈਨੂੰ ਨਹੀਂ ਮਿਲਿਆ ਉਸ ਤੋਂ ਇਸ ਬਾਗ਼ ਦੇ ਬੱਚੇ ਵਾਂਝੇ ਕਿਉਂ ਰਹਿਣ।"

ਪੇਂਡੂ ਇਲਾਕਿਆਂ ਦੀ ਅਰਥ ਵਿਵਸਥਾ ਬਾਰੇ ਆਪਣੀ ਖੋਜ ਦੌਰਾਨ ਉਨ੍ਹਾਂ ਨੂੰ ਇਲਾਕੇ ਦੀ ਜ਼ਮੀਨੀ ਹਕੀਕਤ ਦਾ ਪਤਾ ਲੱਗਿਆ ਸੀ।

ਇਸੇ ਦੌਰਾਨ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਲਾਕੇ ਵਿੱਚ ਸਕੂਲੀ ਬੱਚਿਆਂ ਲਈ ਬਹੁਤ ਕੁਝ ਕਰਨਾ ਬਾਕੀ ਹੈ। ਅਨਿਰਬਾਨ ਨੂੰ ਲੱਗਿਆ ਕਿ ਥੋੜ੍ਹੀ ਜਿਹੀ ਸਹਾਇਤਾ ਅਤੇ ਉਤਸ਼ਾਹ ਮਿਲਣ ਨਾਲ ਹੀ ਕਈ ਬੱਚੇ ਜ਼ਿੰਦਗੀ ਵਿੱਚ ਬਹੁਤ ਅੱਗੇ ਨਿਕਲ ਸਕਦੇ ਹਨ।

ਆਦੀਵਾਸੀ ਕੁੜੀਆਂ 'ਚ ਨਵੀਂ ਲਗਨ

ਉਹ ਦੱਸਦੇ ਹਨ, "ਪਹਿਲਾਂ ਮੈਂ ਇਨ੍ਹਾਂ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਦੇਣ ਦਾ ਫ਼ੈਸਲਾ ਕੀਤਾ। ਪਰ ਫ਼ਿਰ ਸੋਚਿਆ ਸੀਮਤ ਸਾਧਨਾਂ ਨਾਲ ਕਿੰਨੇ ਲੋਕਾਂ ਨੂੰ ਇਹ ਸਭ ਦੇ ਸਕਾਂਗਾ।''

''ਉਸ ਤੋਂ ਬਾਅਦ ਹੀ ਮੋਬਾਇਲ ਲਾਇਬ੍ਰੇਰੀ ਦੀ ਯੋਜਨਾ ਬਣੀ। ਇਸ ਤਹਿਤ ਬੱਚਿਆਂ ਨੂੰ ਤਿੰਨ-ਤਿੰਨ ਮਹੀਨਿਆਂ ਲਈ ਕਿਤਾਬਾਂ ਉਧਾਰ ਦਿੱਤੀਆਂ ਜਾਂਦੀਆਂ ਹਨ, ਉਹ ਵੀ ਬਿਲਕੁਲ ਮੁਫ਼ਤ।"

ਪੜ੍ਹਾਈ

ਤਸਵੀਰ ਸਰੋਤ, BISWARUP BASAK

ਤਸਵੀਰ ਕੈਪਸ਼ਨ, ਜ਼ਰੂਰਤਮੰਦ ਬੱਚਿਆਂ ਨੂੰ ਕਿਤਾਬਾਂ ਤੇ ਸਟੇਸ਼ਨਰੀ ਦਿੰਦਾ ਨੰਦੀ ਜੋੜਾ

10 ਰੁਪਏ ਵਿੱਚ ਟਿਊਸ਼ਨ ਦੇ ਬਾਰੇ ਅਨਿਰਬਾਨ ਕਹਿੰਦੇ ਹਨ, "ਸਾਨੂੰ ਲੱਗਿਆ ਕਿ ਮੁਫ਼ਤ ਵਿੱਚ ਪੜ੍ਹਾਈ ਦੀ ਗੱਲ ਨਾਲ ਸ਼ਾਇਦ ਬੱਚੇ ਨਾ ਆਉਣ। ਇਸ ਲਈ 10 ਰੁਪਏ ਫ਼ੀਸ ਤੈਅ ਕਰ ਦਿੱਤੀ। ਮਾਤਾ ਪਿਤਾ ਆਪਣੇ 10 ਰੁਪਏ ਦੇ ਲਾਲਚ ਵਿੱਚ ਉਨ੍ਹਾਂ ਨੂੰ ਰੋਜ਼ਾਨਾ ਟਿਊਸ਼ਨ ਪੜ੍ਹਨ ਭੇਜਣਗੇ।"

ਹੁਣ ਇਹ ਜੋੜਾ ਵੱਖ-ਵੱਖ ਦਿਨ, ਵੱਖ-ਵੱਖ ਥਾਵਾਂ 'ਤੇ ਜਾ ਕੇ ਬੱਚਿਆ ਨੂੰ ਪੜ੍ਹਾਉਂਦਾ ਹੈ।

ਇੱਕ ਹੋਰ ਸਵਾਲ ਦੇ ਜਵਾਬ ਵਿੱਚ ਅਨਿਰਬਾਨ ਨੇ ਦੱਸਿਆ, "ਬਿਨ੍ਹਾਂ ਕਿਸੇ ਠੋਸ ਯੋਜਨਾ ਦੇ ਇਹ ਸਭ ਸ਼ੁਰੂ ਕਰ ਦਿੱਤਾ ਸੀ। ਰੋਜ਼ਾਨਾ ਟਿਊਸ਼ਨ ਨਾਲ ਇਨ੍ਹਾਂ ਬੱਚਿਆਂ ਦੀ ਪੜ੍ਹਾਈ ਲਿਖਾਈ ਬਿਹਤਰ ਹੋਈ ਹੈ। ਇਸ ਗੱਲ ਨਾਲ ਮਾਨਸਿਕ ਸੰਤੁਸ਼ਟੀ ਮਿਲਦੀ ਹੈ।"

ਫ਼ਿਲਹਾਲ ਇਹ ਜੋੜਾ ਹੁਣ ਤੱਕ 30 ਪਿੰਡਾਂ ਅਤੇ 16 ਚਾਹ ਦੇ ਬਗ਼ੀਚਿਆਂ ਤੱਕ ਪਹੁੰਚਿਆ ਹੈ। ਉਨ੍ਹਾਂ ਦੀ ਲਾਇਬ੍ਰੇਰੀ ਦੇ ਤਕਰੀਬਨ 1600 ਮੈਂਬਰ ਹਨ।

ਅਨਿਰਬਾਨ ਨੰਦੀ ਅਤੇ ਪੌਲਮੀ ਚਾਕੀ ਨੰਦੀ

ਤਸਵੀਰ ਸਰੋਤ, BISWARUP BASAK

ਤਸਵੀਰ ਕੈਪਸ਼ਨ, ਪੌਲਮੀ ਮੁਤਾਬਕ ਹੁਣ ਬਗ਼ੀਚਿਆਂ ਵਿੱਚ ਜ਼ਿਆਦਾਤਰ ਕੁੜੀਆਂ ਪੜ੍ਹਨ ਲਈ ਅੱਗੇ ਆ ਰਹੀਆਂ ਹਨ

ਦਿਲਚਸਪ ਗੱਲ ਇਹ ਹੈ ਕਿ ਇੰਨਾਂ ਵਿੱਚ 80 ਫ਼ੀਸਦ ਕੁੜੀਆਂ ਹਨ। ਦਸ ਟਾਕਰ ਟਿਊਸ਼ਨ ਯੋਜਨਾ ਦੇ ਤਹਿਤ ਫ਼ਿਲਹਾਲ ਸਿਲੀਗੁੜੀ ਨਾਲ ਲਗਦੇ ਲੋਹਾਸਿੰਘ ਚਾਹ ਦੇ ਬਗ਼ੀਚੇ ਦੇ 80 ਬੱਚੇ ਪੜ੍ਹ ਰਹੇ ਹਨ। ਇਸ ਦੌਰਾਨ ਸਮਾਜਿਕ ਦੂਰੀ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ।

ਪੌਲਮੀ ਕਹਿੰਦੇ ਹਨ, "ਇਸ ਯੋਜਨਾ ਤਹਿਤ ਚਾਹ ਦੇ ਬਗ਼ੀਚਿਆਂ ਦੇ ਇਲਾਕੇ ਵਿੱਚ ਆਦੀਵਾਸੀ ਕੁੜੀਆਂ ਵਿੱਚ ਸਿੱਖਿਆ ਪ੍ਰਤੀ ਇੱਕ ਨਵੀਂ ਲਗਨ ਪੈਦਾ ਹੋਈ ਹੈ। ਹੁਣ ਬਗ਼ੀਚਿਆਂ ਵਿੱਚ ਜ਼ਿਆਦਾਤਰ ਕੁੜੀਆਂ ਪੜ੍ਹਨ ਲਈ ਅੱਗੇ ਆ ਰਹੀਆਂ ਹਨ। ਪਹਿਲਾਂ ਖ਼ਾਸਕਰ ਕੁੜੀਆਂ ਦੀ ਪੜ੍ਹਾਈ 'ਤੇ ਧਿਆਨ ਨਹੀਂ ਦਿੱਤਾ ਜਾਂਦਾ ਸੀ। ਇਹ ਹੀ ਸਾਡੇ ਲਈ ਸੰਤੁਸ਼ਟੀ ਦੀ ਗੱਲ ਹੈ।"

ਬੱਚਿਆਂ ਵਿੱਚ ਉਤਸ਼ਾਹ

ਮੈਰੀ ਵਿਊ ਚਾਹ ਦੇ ਬਗ਼ੀਚੇ ਦੀ ਰਾਨੀਮਾ ਆਪਣੇ 5 ਸਾਲ ਦੇ ਬੱਚੇ ਨਾਲ ਪੜ੍ਹਨ ਆਉਂਦੇ ਹਨ।

ਉਨ੍ਹਾਂ ਨੇ ਕਿਹਾ, "ਵਿਆਹ ਤੋਂ ਪਹਿਲਾਂ ਸਾਧਨਾਂ ਦੀ ਘਾਟ ਕਰਕੇ ਅੱਗੇ ਪੜ੍ਹਾਈ ਨਾ ਕਰ ਸਕੀ। ਹੁਣ ਛੱਡੀ ਹੋਈ ਪੜ੍ਹਾਈ ਦੁਬਾਰਾ ਕਰਨ ਦਾ ਮੌਕਾ ਮਿਲਿਆ ਹੈ।"

ਗੰਗਾਰਾਮ ਵੀ ਦੁਬਾਰਾ ਪੜ੍ਹਾਈ ਸ਼ੁਰੂ ਹੋਣ 'ਤੇ ਖ਼ੁਸ਼ ਹਨ।

ਅਨਿਰਬਾਨ ਨੰਦੀ ਅਤੇ ਪੌਲਮੀ ਚਾਕੀ ਨੰਦੀ

ਤਸਵੀਰ ਸਰੋਤ, BISWARUP BASAK

ਤਸਵੀਰ ਕੈਪਸ਼ਨ, ਨੰਦੀ ਜੋੜੀ ਆਪਣੀ ਟੀਮ ਦੇ ਮੈਂਬਰਾਂ ਅਤੇ ਬੱਚਿਆਂ ਨਾਲ

ਉਹ ਦੱਸਦੇ ਹਨ, "ਆਨਲਾਈਨ ਪੜ੍ਹਾਈ ਵਿੱਚ ਕਈ ਦਿੱਕਤਾਂ ਹਨ। ਸਾਡੇ ਕੋਲ ਨਾ ਤਾਂ ਸਮਾਰਟ ਫ਼ੋਨ ਹੈ ਤੇ ਨਾ ਹੀ ਇੰਟਰਨੈੱਟ ਕੁਨੈਕਸ਼ਨ। ਪਰ ਨੰਦੀ ਅੰਕਲ ਦੀ ਸਹਾਇਤਾ ਨਾਲ ਮੈਨੂੰ ਕਿਤਾਬਾਂ ਵੀ ਮਿਲ ਗਈਆਂ ਅਤੇ 10 ਰੁਪਏ ਵਿੱਚ ਟਿਊਸ਼ਨ ਵੀ।"

ਗੰਗਾਰਾਮ ਚਾਹ ਦੇ ਬਗ਼ੀਚੇ ਦੀ ਟਿਊਸ਼ਨ ਪੜ੍ਹਨ ਵਾਲੇ ਬੱਚਿਆਂ ਦੀ ਦੇਖ ਭਾਲ ਕਰਨ ਵਾਲੀ ਆਈਲਿਨ ਮਿੰਜ ਨੇ ਕਿਹਾ, "ਕੋਰੋਨਾ ਸ਼ੁਰੂ ਹੋਣ ਤੋਂ ਬਾਅਦ ਹੀ ਇਲਾਕੇ ਦਾ ਇਕਲੌਤਾ ਸਕੂਲ ਬੰਦ ਹੋ ਪਿਆ ਹੈ। ਅਜਿਹੇ ਵਿੱਚ ਇਹ ਪ੍ਰੋਗਰਾਮ ਬਗ਼ੀਚੇ ਦੇ ਇਲਾਕੇ ਦੇ ਆਦੀਵਾਸੀ ਬੱਚਿਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਇਸ ਨਾਲ ਸਾਰੇ ਵਿਦਿਆਰਥੀਆਂ ਅਤੇ ਖ਼ਾਸਕਰ ਕੁੜੀਆਂ ਨੂੰ ਆਪਣੀ ਛੁੱਟ ਚੁੱਕੀ ਪੜ੍ਹਾਈ ਦੁਬਾਰਾ ਸ਼ੁਰੂ ਕਰਨ ਦਾ ਮੌਕਾ ਮਿਲ ਗਿਆ ਹੈ।"

ਲੋਅਰ ਬਾਗਡੋਗਰਾ ਦੀ ਪੰਚਾਇਤ ਦੀ ਪ੍ਰਧਾਨ ਵਿਭਾ ਵਿਸ਼ਮਕਰਮਾ ਕਹਿੰਦੇ ਹਨ, "ਇਸ ਪ੍ਰੋਗਰਾਮ ਨਾਲ ਇਲਾਕੇ ਦੇ ਆਦੀਵਾਸੀ ਬੱਚਿਆਂ ਨੂੰ ਬਹੁਤ ਉਤਸ਼ਾਹ ਮਿਲਿਆ ਹੈ। ਖ਼ਾਸਕਰ ਮੋਬਾਇਲ ਲਾਇਬ੍ਰੇਰੀ ਨਾਲ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰਨ ਵਾਲੇ ਬੱਚਿਆਂ ਨੂੰ ਵੀ ਮੁਫ਼ਤ ਕਿਤਾਬਾਂ ਅਤੇ ਸੇਧ ਮਿਲ ਰਹੀ ਹੈ। ਇਸ ਨਾਲ ਮਜ਼ਦੂਰਾਂ ਦੇ ਬੱਚੇ ਜੀਵਨ ਵਿੱਚ ਕੁਝ ਬਣ ਸਕਣਗੇ।"

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)