You’re viewing a text-only version of this website that uses less data. View the main version of the website including all images and videos.
ਖੇਤੀ ਕਾਨੂੰਨ ਖਿਲਾਫ਼ ਸੰਬੋਧਨ ’ਚ ਰਾਹੁਲ ਗਾਂਧੀ ਨੇ ਗੁਰੂ ਨਾਨਕ ਦੀ ਕੀ ਗੱਲ ਕੀਤੀ
ਹਾਈ ਕੋਰਟ ਨੇ ਪੰਜਾਬ ਅਤੇ ਭਾਰਤ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਕੱਲ੍ਹ ਤੱਕ ਟਰੈਕਟਰ ਰੈਲੀਆਂ ਦੀਆਂ ਤਸਵੀਰਾਂ ਵਿਸਥਾਰ ਸਹਿਤ ਦਰਜ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।
ਅਦਾਲਤ ਕੱਲ੍ਹ ਸਵੇਰੇ 10.30 ਵਜੇ ਸੁਣਵਾਈ ਕਰੇਗਾ ਅਤੇ ਅਗਲੇ ਨਿਰਦੇਸ਼ ਵੀ ਅਦਾਲਤ ਵੱਲੋਂ ਜਾਰੀ ਕੀਤੇ ਜਾਣਗੇ।
ਪਟੀਸ਼ਨ ਵਿੱਚ ਪੰਜਾਬ ਵਿੱਚ ਸਿਆਸੀ ਦਲਾਂ ਵੱਲੋਂ 100 ਵਿਅਕਤੀਆਂ ਤੋਂ ਵੱਧ ਦੀਆਂ ਸਿਆਸੀ ਰੈਲੀਆਂ ਕਰਨ ਨਾਲ ਅਨਲੌਕ 4/5 ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਅਤੇ ਰਾਹੁਲ ਗਾਂਧੀ ਦੀਆਂ ਰੈਲੀਆਂ, ਜਿਸ ਵਿੱਚ ਮੁੱਖ ਮੰਤਰੀ ਤੇ ਪੰਜਾਬ ਦੇ ਹੋਰ ਮੰਤਰੀਆਂ 'ਤੇ ਰੋਕ ਲਗਾਉਣ ਲਈ ਕਿਹਾ ਗਿਆ ਹੈ।
ਕਾਂਗਰਸ ਦੀ 'ਖ਼ੇਤੀ ਬਚਾਓ' ਰੈਲੀ ਦਾ ਅੱਜ ਦੂਜਾ ਦਿਨ ਹੈ। ਰਾਹੁਲ ਗਾਂਧੀ ਦੀ ਅਗਵਾਈ 'ਚ ਅੱਜ ਕਾਂਗਰਸ ਦੀ ਇਹ ਯਾਤਰਾ ਸੰਗਰੂਰ ਤੋਂ ਸ਼ੁਰੂ ਹੋ ਚੁੱਕੀ ਹੈ।
ਕਾਂਗਰਸ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਕਰ ਰਹੀ ਹੈ।
ਰਾਹੁਲ ਗਾਂਧੀ ਨੇ ਸੰਗਰੂਰ ਦੇ ਭਵਾਨੀਗੜ੍ਹ ਵਿੱਚ ਲੋਕਾਂ ਨੂੰ ਸੰਬੋਧਿਤ ਕੀਤਾ। ਮੰਚ 'ਤੇ ਰਾਹੁਲ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਹਰੀਸ਼ ਰਾਵਤ, ਸੁਨੀਲ ਜਾਖੜ ਅਤੇ ਦਪਿੰਦਰ ਹੁੱਡਾ ਮੌਜੂਦ ਹਨ ਪਰ ਨਵਜੋਤ ਸਿੰਘ ਸਿੱਧੂ ਨਜ਼ਰ ਨਹੀਂ ਆਏ।
ਗੁਰੂ ਨਾਨਕ ਦੇਵ ਜੀ ਦਾ ਹਵਾਲਾ ਦਿੰਦਿਆਂ ਹੋਇਆਂ ਉਨ੍ਹਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸੱਚ ਦਾ ਰਸਤਾ ਦਿਖਾਇਆ ਹੈ, ਉਨ੍ਹਾਂ ਨੇ ਲੋਕਾਂ ਨੂੰ, ਖ਼ਾਸ ਤੌਰ 'ਤੇ ਕਿਸਾਨਾਂ ਨੂੰ ਆਪਣੇ ਰਸਤੇ 'ਤੇ ਚੱਲਣ ਦੀ ਪ੍ਰੇਰਣਾ ਦਿੱਤੀ ਹੈ।
ਉਨ੍ਹਾਂ ਨੇ ਕਿਹਾ, "ਤੁਸੀਂ ਬੱਚ ਨਹੀਂ ਸਕਦੇ, ਪੰਜਾਬ ਦਾ ਕਿਸਾਨ ਕੋਈ ਆਮ ਵਿਅਕਤੀ ਨਹੀਂ ਹੈ, ਬਲਕਿ ਦੇਸ਼ ਦੀ ਰੀੜ੍ਹ ਦੀ ਹੱਡੀ ਹੈ।"
ਇਹ ਵੀ ਪੜ੍ਹੋ
ਭਵਾਨੀਗੜ੍ਹ ਵਿੱਚ ਰਾਹੁਲ ਗਾਂਧੀ ਨੇ ਸੰਬੋਧਨ ਦੌਰਾਨ ਕੀ ਕਿਹਾ
- 6 ਸਾਲ ਤੋਂ ਕੇਂਦਰ ਵਿੱਚ ਮੋਦੀ ਦੀ ਸਰਕਾਰ ਹੈ, ਉਦੋਂ ਤੋਂ ਗ਼ਰੀਬਾ, ਮਜ਼ਦੂਰਾਂ 'ਤੇ ਹਮਲਾ ਹੋ ਰਿਹਾ ਹੈ, ਮੋਦੀ ਸਰਕਾਰ ਦੇ ਫ਼ੈਸਲੇ ਦੇਖੋ, ਇੱਕ ਫ਼ੈਸਲਾ ਅਜਿਹਾ ਨਹੀਂ ਜਿਸ ਨਾਲ ਛੋਟੇ ਦੁਕਾਨਦਾਰਾਂ ਨੂੰ ਫਇਦਾ ਮਿਲੇ।ਸਿਰਫ਼ ਵੱਡੇ ਕਾਰੋਬਾਰੀਆਂ ਨੂੰ ਫਾਇਦਾ ਹੋ ਰਿਹਾ ਹੈ।
- ਕੁਝ ਸਾਲ ਪਹਿਲਾਂ 8 ਵਜੇ ਮੋਦੀ ਨੇ ਕਿਹਾ ਕਾਲੇ ਧਨ ਖ਼ਿਲਾਫ਼ ਲੜਾਈ ਲੜਨੀ ਹੈ, 500, 1000 ਦੇ ਨੋਟ ਰੱਦ ਕਰਨੇ ਹਨ, ਤੁਸੀਂ ਸਭ ਗਏ, ਪੈਸਾ ਬੈਂਕ ਵਿੱਚ ਪਾਇਆ। ਨਰਿੰਦਰ ਮੋਦੀ ਨੇ ਤੁਹਾਡਾ ਪੈਸਾ ਲੈ ਕੇ ਦੋ-ਤਿੰਨ ਵੱਡੇ ਕਾਰੋਬਾਰੀਆਂ ਦਾ ਕਰਜ਼ਾ ਮਾਫ਼ ਕੀਤਾ।
- ਜਦੋਂ ਕਿਸਾਨ ਕਰਜ਼ਾ ਲੈਂਦਾ ਹੈ, ਤਾਂ ਡੰਡੇ ਮਾਰ ਕੇ ਪੈਸੇ ਵਾਪਿਸ ਲਿਆ ਜਾਂਦਾ ਹੈ, ਜਦੋਂ ਅਡਾਨੀ-ਅੰਬਾਨੀ ਕਰਜ਼ਾ ਲੈਂਦੇ ਹੇ ਤੇ ਪਿਆਰ ਨਾਲ ਮਾਫ਼ ਕੀਤਾ ਜਾਂਦਾ ਹੈ
- ਫਿਰ ਕਹਿ ਦਿੱਤਾ ਜੀਐਸਟੀ ਲਾਗੂ ਕਰਾਂਗੇ। ਇਸ ਨਾਲ ਕਿਸਾਨਾਂ, ਨੌਜਵਾਨਾਂ ਕਿਸੇ ਦਾ ਫਾਇਦਾ ਨਹੀਂ ਹੋਇਆ।
- ਫਿਰ ਕੋਵਿਡ ਆਇਆ ਤਾਂ ਮੋਦੀ ਨੇ ਕਿਹਾ ਕਿ ਬਿਮਾਰੀ 22 ਦਿਨਾਂ ਵਿੱਚ ਖ਼ਤਮ ਹੋ ਜਾਵੇਗੀ। ਅਸੀਂ ਕਿਹਾ ਛੋਟਾ ਕਾਰੋਬਾਰੀ, ਕਿਸਾਨ, ਮਜ਼ਦੂਰ ਇਹ ਲੋਕ ਦੇਸ਼ ਨੂੰ ਭੋਜਨ ਦਿੰਦੇ ਹਨ ਔਖਾ ਸਮਾਂ ਹੈ, ਇਨ੍ਹਾਂ ਨੂੰ ਪੈਸਾ ਦਿਓ... ਮਜ਼ਦੂਰ ਹਜ਼ਾਰਾਂ ਕਿਲੋਮੀਟਰ ਚੱਲੇ, ਪੀਣ ਨੂੰ ਪਾਣੀ ਨਹੀਂ ਸੀ
- ਪਰ ਮੋਦੀ ਨੇ ਕਿਸੇ ਦੀ ਮਦਦ ਨਹੀਂ ਕੀਤੀ, ਉਨ੍ਹਾਂ ਨੇ ਸਿਰਫ਼ ਹਿੰਦੁਸਤਾਨ ਦੇ ਕਾਰੋਬਾਰੀਆਂ ਦਾ ਕਰਜ਼ਾ ਮਾਫ਼ੀ ਕੀਤਾ।
- ਕੋਰੋਨਾਵਾਇਰਸ ਕਾਰਨ ਸਭ ਦੇ ਘਰਾਂ ਵਿੱਚ ਪ੍ਰੇਸ਼ਾਨੀ ਹੈ , 6 ਮਹੀਨੇ ਰੁਕ ਜਾਂਦੇ ਛੇਤੀ ਕੀ ਸੀ, ਮੋਦੀ ਸੋਚਦਾ ਹੈ ਕਿ ਜੇਕਰ ਅਸੀਂ ਕਿਸਾਨ ਦੇ ਪੈਰ 'ਤੇ ਕੁਲਹਾੜੀ ਮਾਰੀ ਤਾਂ ਉਹ ਕੁਝ ਨਹੀਂ ਕਰ ਸਕੇਗਾ ਪਰ ਉਨ੍ਹਾਂ ਨੂੰ ਕਿਸਾਨ ਦੀ ਸ਼ਕਤੀ ਨਹੀਂ ਪਤਾ।
- ਅੱਜ ਦੇ ਸਿਸਟਮ ਵਿੱਚ ਬਹੁਤ ਕਮੀ ਹੈ, ਪਰ ਇਹ ਸਿਸਟਮ ਤੁਹਾਡੀ ਰੱਖਿਆ ਕਰਦਾ ਹੈ, ਹੋਰ ਮੰਡੀਆ ਲਗਾਓ, ਐਮਐਸਪੀ ਦੀ ਗਰੰਟੀ ਦਿਓ, ਪਰ ਨਹੀਂ ਮੋਦੀ ਸਿਸਟਮ ਨੂੰ ਹੀ ਖ਼ਤਮ ਕਰ ਦੇਣਾ ਚਾਹੁੰਦੇ ਹਨ...
- ਨਰਿੰਦਰ ਮੋਦੀ ਸਿਸਟਮ ਨੂੰ ਤੋੜਨਾ ਚਾਹੁੰਦੇ ਹਨ , ਕੰਮ ਰਸਤਾ ਸਾਫ਼ ਕਰਨ ਦਾ ਹੈ, ਮੈਂ ਗਾਰੰਟੀ ਦਿੰਦਾ ਹਾਂ ਕਿ ਅਜਿਹਾ ਨਹੀਂ ਹੋਣ ਦਿਆਂਗੇ, ਇੱਕ ਇੰਚ ਪਿੱਛੇ ਨਹੀਂ ਹਟਂਗੇ।
- ਇਹ ਸਿਰਫ਼ ਕਿਸਾਨ ਦਾ ਮਾਮਲਾ ਨਹੀਂ, ਮੰਡੀ ਵਿੱਚ ਜਾਂਦੇ ਲੋਕਾਂ ਦਾ ਕੀ ਬਣੇਗਾ, ਲੋਕਾਂ ਨੂੰ ਰੁਜ਼ਗਾਰ ਕਿੱਥੇ ਮਿਲੇਗਾ, ਅੰਬਾਨੀ-ਅਡਾਨੀ ਇਨ੍ਹਾਂ ਦੀ ਵਰਤੋਂ ਨਹੀਂ ਕਰਨਗੇ, ਉਹ ਸਿਰਫ਼ ਮਸ਼ੀਨ ਦੀ ਵਰਤੋਂ ਕਰਨਗੇ।
- ਲੱਖਾਂ ਲੋਕ ਬੇਰੁਜ਼ਗਾਰ ਹੋਣਗੇ, ਕਿਸਾਨ ਮੰਡੀ ਜਾਂਦਾ ਹੈ, ਮੁਸ਼ਕਿਲ ਹੁੰਦੀ ਹੈ ਤਾਂ ਆਹਮਣੇ-ਸਾਹਮਣੇ ਗੱਲ ਹੁੰਦੀ ਹੈ। ਆਉਣ ਵਾਲੇ ਸਮੇਂ ਵਿੱਚ ਕਿਸਾਨ ਦੀ ਗੱਲ ਅਡਾਨੀ-ਅੰਬਾਨੀ ਦੀ ਕੰਪਨੀ ਵਿੱਚ ਹੋਵੇਗੀ, ਪੁਲਿਸ ਤੇ ਪ੍ਰਸ਼ਾਸਨ ਮਦਦ ਨਹੀਂ ਕਰ ਸਕੇਗਾ। ਉਹ ਤਾਂ ਮੁੰਬਈ ਵਿੱਚ ਬੈਠੇ ਹਨ, ਪੰਜਾਬ ਦਾ ਕਿਸਾਨ ਦੇਸ਼ ਦੇ ਲੋਕਾਂ ਨੂੰ ਖਾਣੇ ਦੀ ਗਾਰੰਟੀ ਦਿੰਦਾ ਹੈ।
- ਜੋ ਅੱਜ ਲੋਕ 10 ਰਪਏ ਵਿੱਚ ਖਰੀਦਦੇ ਹਨ, ਉਹ 50 ਰੁਪਏ ਵਿੱਚ ਮਿਲੇਗਾ, ਪੈਸਾ ਅੰਬਾਨੀ-ਅਡਾਨੀ ਦੀ ਜੇਬ ਵਿੱਚ ਜਾਵੇਗਾ। ਕਿਸਾਨ ਭੁੱਖ ਮਰੇਗਾ, ਛੋਟੇ ਕਾਰੋਬਾਰੀ ਭੁੱਖੇ ਮਰਨਗੇ। ਟੀਵੀ 'ਤੇ ਸਿਰਫ਼ ਮੋਦੀ ਦਿਖੇਗਾ, ਪੂਰਾ ਹਿੰਦੁਸਤਾਨ ਗ਼ੁਲਾਮ ਹੋਵੇਗਾ।
- ਜਿਸ ਦਿਨ ਕਿਸਾਨ ਦੀ ਰੀਡ ਦੀ ਹੱਡੀ ਟੁੱਟੀ ਉਸ ਦਿਨ ਪੂਰਾ ਦੇਸ਼ ਗੁਲਾਮ ਬਣ ਜਾਵੇਗਾ। ਮੋਦੀ ਅੰਬਾਨੀ ਤੇ ਅਡਾਨੀ ਦੀ ਮਦਦ ਕਰਨ ਲਈ ਹਿੰਦੁਸਤਾਨ ਦੀ ਆਤਮਾ 'ਤੇ ਹਮਲਾ ਕਰ ਰਹੇ ਹਨ...ਅਸੀਂ ਸਾਰੇ ਮਿਲ ਕੇ ਮੋਦੀ ਤੇ ਅੰਬਾਨੀ-ਅਡਾਨੀ ਨਾਲ ਲੜਾਂਗੇ।
ਭਵਾਨੀਗੜ੍ਹ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਸੰਬੋਧਨ
- ਜਿਹੜੇ ਕਾਨੂੰਨ ਕੇਂਦਰ ਸਰਕਾਰ ਨੇ ਬਣਾਏ ਹਨ, ਜੇ ਉਹ ਚਲਦੇ ਰਹੇ ਤਾਂ ਕਿਸਾਨਾਂ ਨੂੰ ਬਚਣ ਦੀ ਉਮੀਦ ਨਹੀਂ।
- ਆੜਤੀਆਂ ਦਾ ਰਿਸ਼ਤਾ ਕਿਸਾਨੀ ਨਾਲ ਹੁੰਦਾ ਸੀ, ਜਦੋਂ ਲੋੜ ਪੈਂਦੀ ਸੀ ਉਹ ਕਿਸਾਨਾਂ ਦੀ ਮਦਦ ਕਰਦੇ ਸਨ।
- ਜਦੋਂ ਹਰੀ ਕ੍ਰਾਂਤੀ ਚੱਲੀ ਤਾਂ ਵਿਦੇਸ਼ਾਂ ਤੋਂ ਬੀਜ ਮੰਗਵਾਏ ਉਦੋਂ ਸਾਡਾ ਪੰਜਾਬ ਸੂਬਾ ਲੋਕਾਂ ਨੂੰ ਅੰਨ ਖੁਆਉਂਦਾ ਸੀ ਉਹਦੇ 'ਚ ਇਨ੍ਹਾਂ ਨੇ ਰੁਕਾਵਟ ਪਾ ਦਿੱਤੀ।
- ਆੜੀਤਏ ਐਫਸੀਆਈ ਲਈ ਖਰੀਦ ਕਰਦੇ ਸਨ, ਕੋਰੋਨਾਵਾਇਰਸ ਦੇ ਸਮੇਂ ਜਿੱਥੇ ਲੋੜ ਪਈ ,ਸਾਡੀਆਂ ਟਰੇਨਾਂ ਰਾਸ਼ਨਾਂ ਭਰ ਕੇ ਗਈਆਂ।
- ਕੇਂਦਰ ਸਰਕਾਰ ਚਾਹੁੰਦੀ ਹੈ ਕਿ ਵੱਡੇ ਕਾਰੋਬਾਰੀ ਅਡਾਨੀ ਵਰਗਿਆਂ ਦੇ ਗੋਦਾਮ ਭਰ ਜਾਣ।
- ਜੇਕਰ ਕਿਸੇ ਔਰਤ ਦਾ ਬੱਚਾ ਰਾਤ 12 ਵਜੇ ਬਿਮਾਰ ਹੋ ਜਾਂਦਾ ਹੈ, ਤਾਂ ਮੁੰਬਈ ਜਾ ਕੇ ਅਡਾਨੀ ਨੂੰ ਥੋੜ੍ਹੀ ਜਗਾਓਗੇ।
- ਜਦੋਂ ਅੰਨ ਦਾ ਭੰਡਾਰ ਭਰਦਾ ਹੈ ਤਾਂ, ਕੁਝ ਹਿੱਸਾ ਪੀਡੀਐਸ ਸਿਸਟਮ ਨੂੰ ਚਲਾਉਣਾ ਲਈ ਰੱਖਿਆ ਜਾਂਦਾ ਸੀ, ਜਿਸ ਨਾਲ ਗਰੀਬਾਂ ਨੂੰ ਅੰਨ ਦਿੱਤਾ ਜਾਂਦਾ ਸੀ। ਜਦੋਂ ਐਫਸੀਆਈ ਤੇ ਅੰਨ ਦੇ ਭੰਡਾਰ ਨਹੀਂ ਰਹਿਣਗੇ ਤਾਂ ਪੈਸੇ ਕਿੱਥੋਂ ਆਵੇਗਾ, ਸਭ ਲੁੱਟਣ ਦੀ ਗੱਲ ਹੋ ਰਹੀ ਹੈ।
- ਸਾਡੇ ਦੇਸ਼ ਦੀ ਪਰਿਵਾਰਕ ਸਾਂਝ, ਮਜ਼ਦੂਰ, ਕਿਸਾਨ ਆੜਤੀ ਤੇ ਦਲਿਤ, ਇਸ ਢਾਂਚੇ ਨੂੰ ਖ਼ਤਮ ਕਰ ਦਿੱਤਾ ਜਾਵੇਗਾ।
- ਰਾਹੁਲ ਗਾਂਧੀ ਇੱਥੇ ਇਹ ਦੱਸਣ ਆਏ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਖੜ੍ਹੀ ਹੈ, ਪਰ ਅਸੀਂ ਪਿੱਛੇ ਨਹੀਂ ਹਟਾਂਗੇ।
- ਅਸੈਂਬਲੀ ਬੁਲਾ ਕੇ ਮਤਾ ਪਾਸ ਕਰਾਂਗੇ, ਕਾਨੂੰਨ ਰੱਦ ਕਰਨ ਲਈ ਜਿੱਥੇ ਸਾਡੇ ਵਕੀਲ ਜਾਣ ਲਈ ਕਹਿਣਗੇ, ਜਾਵਾਂਗੇ।
- ਚੋਣਾਂ ਆ ਰਹੀਆਂ ਹਨ, ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨਗੇ, ਜਦੋਂ ਪਾਰਲੀਮੈਂਟ ਵਿੱਚ ਬੈਠਣਗੇ ਤਾਂ ਮੈਂ ਉਨ੍ਹਾਂ ਨੂੰ ਬੇਨਤੀ ਕਰਾਂਗਾ ਕਿ ਇਸ ਨੂੰ ਰੱਦ ਕਰੋ।
- 7 ਮਹੀਨੇ ਹੋ ਗਏ, ਸਾਨੂੰ ਕੇਂਦਰ ਨੇ ਜੀਐਸਟੀ ਦਾ ਇੱਕ ਰੁਪਿਆ ਨਹੀਂ ਦਿੱਤਾ। ਸਰਕਾਰ ਕਹਿ ਰਹੀ ਹੈ ਕੋਰੋਨਾ ਹੋ ਗਿਆ, ਸਾਰੇ ਮੁਲਕਾਂ ਵਿੱਚ ਕੋਰੋਨਾ ਪਹੁੰਚਿਆ, ਪਰ ਇਹ ਆਪਣੇ ਕਾਨੂੰਨ ਬਣਾ ਰਹੇ।
- ਕਿਸਾਨੀ ਖੜ੍ਹੀ ਰਹੇ, ਇਸਦੇ ਲਈ ਬੈਠਣਾ ਨਹੀਂ, ਲੜ ਕੇ ਖੋਹ ਕੇ ਲਿਆਵਾਂਗੇ
- ਅਸੀਂ ਕੋਈ ਭੀਖ ਨਹੀਂ ਮੰਗਦੇ, ਕਿਸਾਨਾਂ ਦੀ ਮਿਹਨਤ ਦੀ ਕਮਾਈ ਹੈ, ਇਨ੍ਹਾਂ ਨੂੰ ਕੋਈ ਅਧਿਕਾਰ ਨਹੀਂ ਕਿ ਅਜਿਹੇ ਕਾਨੂੰਨ ਬਣਾ ਕੇ ਤਬਾਹੀ ਲਿਆਉਣ।
ਭਵਾਨੀਗੜ੍ਹ ਵਿੱਤ ਕਿਸਾਨ ਬੀਬੀਆਂ ਸਿਆਸਤਦਾਨਾਂ 'ਤੇ ਕਿਉਂ ਭੜਕੀਆਂ
ਸੰਗਰੂਰ ਦੇ ਬਰਨਾਲਾ ਚੌਂਕ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਸੰਬੋਧਨ
- ਕਿਸਾਨਾਂ ਦਾ ਹੱਥ ਫੜਨ ਲਈ ਰਾਹੁਲ ਗਾਂਧੀ ਪੰਜਾਬ 'ਚ ਆਏ ਹਨ। ਸਾਡੀ ਪਾਰਟੀ ਆਖ਼ਰੀ ਦਮ ਤੱਕ ਕਿਸਾਨਾਂ ਦੇ ਹੱਕਾਂ ਲਈ ਲੜੇਗੀ।
- ਦੇਸ਼ ਦਾ 50 ਫ਼ੀਸਦ ਅਨਾਜ ਦਾ ਭੰਡਾਰ ਪੰਜਾਬ ਦੇ ਕਿਸਾਨ ਹੀ ਭਰਦੇ ਹਨ। ਹਰੀ ਕ੍ਰਾਂਤੀ ਵੀ ਪੰਜਾਬ ਦੇ ਕਿਸਾਨਾਂ ਨੇ ਸਫ਼ਲ ਬਣਾਈ ਸੀ।
- ਕੇਂਦਰ ਸਰਕਾਰ ਨੇ ਪੰਜਾਬ ਦੀ ਕਿਸਾਨੀ ਦਾ ਗੱਲਾ ਘੋਟਣ ਦੀ ਕੋਸ਼ਿਸ਼ ਕੀਤੀ ਹੈ।
- ਸਾਡੇ ਪੰਜਾਬ ਦੇ 70 ਫੀਸਦੀ ਕਿਸਾਨਾਂ ਕੋਲ 5 ਕਿੱਲੇ ਤੋਂ ਘੱਟ ਜ਼ਮੀਨ ਹੈ। ਇੰਨ੍ਹਾਂ 'ਚੋਂ ਅੱਧੇ ਕਿਸਾਨਾਂ ਕੋਲ 2 ਕਿੱਲੇ ਤੋਂ ਘੱਟ ਜ਼ਮੀਨ ਹੈ।
- ਅਡਾਨੀਆਂ ਨੂੰ ਲਿਆਉਣ ਲਈ ਮੋਦੀ ਸਰਕਾਰ ਅਜਿਹਾ ਕਰ ਰਹੀ ਹੈ।
- ਜੀਐਸਟੀ ਲਾਗੂ ਕਰਦੇ ਹੋਏ ਕੇਂਦਰ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਜੋ ਸੂਬਾ ਸਰਕਾਰਾਂ ਦਾ ਟੈਕਸ ਬਣਦਾ ਹੈ, ਤੁਹਾਡਾ ਜੋ ਹਿੱਸਾ ਬਣਦਾ ਹੈ, ਉਹ ਤੁਹਾਨੂੰ ਦੇਵਾਂਗੇ...ਪਿਛਲੇ 7 ਮਹੀਨਿਆਂ ਤੋਂ ਕੇਂਦਰ ਸਰਕਾਰ ਨੇ ਜੀਐਸਟੀ ਨਹੀਂ ਦਿੱਤੀ।
- ਹੁਣ ਮੰਡੀਆਂ ਵੀ ਬੰਦ ਕਰਨ ਦੀ ਮੋਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ। ਅਸੀਂ ਸੂਬਾ ਕਿਵੇਂ ਚਲਾਵਾਂਗੇ।
- ਜੋ ਵੀ ਸਾਨੂੰ ਕਰਨਾ ਪਵੇਗਾ, ਅਸੀਂ ਕਰਾਂਗਾ, ਜੋ ਵਕੀਲ ਕਹਿਣਗੇ, ਅਸੀਂ ਕਾਨੂੰਨੀ ਲੜਾਈ ਲੜਾਂਗੇ।
- ਹੁਣ ਕਾਨੂੰਨ ਬਣ ਗਿਆ, ਪਰ ਕੌਣ ਕਹਿੰਦਾ ਹੈ ਕਿ ਕਾਨੂੰਨ ਨੂੰ ਵਾਪਸ ਲਿਆ ਜਾ ਸਕਦਾ।
- ਰਾਹੁਲ ਗਾਂਧੀ ਜਦੋਂ ਪ੍ਰਧਾਨ ਮੰਤਰੀ ਬਨਣਗੇ, ਉਹ ਇਸ ਕਾਨੂੰਨ ਨੂੰ ਰੱਦ ਕਰਨਗੇ।
ਸੰਗਰੂਰ ਦੇ ਬਰਨਾਲਾ ਚੌਕ ਵਿੱਚ ਰਾਹੁਲ ਗਾਂਧੀ ਨੇ ਕੀ ਕਿਹਾ
- 6 ਸਾਲਾਂ ਤੋਂ ਦਿੱਲੀ 'ਚ ਨਰਿੰਦਰ ਮੋਦੀ ਦੀ ਸਰਕਾਰ ਹੈ ਅਤੇ 6 ਸਾਲਾਂ ਤੋਂ ਇਹ ਸਰਕਾਰ ਕਿਸਾਨਾਂ, ਗਰੀਬਾਂ ਅਤੇ ਮਜ਼ਦੂਰਾਂ ਖ਼ਿਲਾਫ਼ ਨੀਤੀਆਂ ਬਣਾਈ ਜਾ ਰਹੀ ਹੈ।
- ਤੁਹਾਨੂੰ ਕਿਹਾ ਕਿ ਨੋਟਬੰਦੀ ਕਰਾਂਗੇ ਅਤੇ ਕਾਲੇ ਧਨ ਖ਼ਿਲਾਫ਼ ਲੜਾਈ ਲੜਾਂਗੇ। ਉਸ ਤੋਂ ਬਾਅਦ ਪੂਰਾ ਹਿੰਦੂਸਤਾਨ ਬੈਂਕ ਦੇ ਬਾਰ ਧੁੱਪਾਂ 'ਚ ਲਾਈਨਾਂ ਲਗਾ ਕੇ ਖੜਾ ਹੋਇਆ।
- ਕਾਲੇ ਧਨ 'ਚ ਤਾਂ ਕੋਈ ਫਰਕ ਨਹੀਂ ਪਿਆ ਪਰ ਅੰਬਾਨੀ-ਅਡਾਨੀਆਂ ਦਾ ਕਰਜ਼ਾ ਮੁਆਫ਼ ਕੀਤਾ।
- ਫਿਰ ਜੀਐਸਟੀ ਲੈਕੇ ਆਏ। ਤੁਸੀਂ ਕਿਸੇ ਵੀ ਛੋਟੇ ਦੁਕਾਨਦਾਰ ਨੂੰ ਪੁੱਛੋਂ ਕਿ ਜੀਐਸਟੀ ਨਾਲ ਕੀ ਹੋਇਆ। ਪਰ ਕੋਈ ਵੀ ਦੁਕਾਨਦਾਰ ਜੀਐਸਟੀ ਨੂੰ ਨਹੀਂ ਸਮਝ ਪਾਇਆ।
- ਅੰਬਾਨੀ-ਅਡਾਨੀ ਕੋਲ ਸੈਂਕੜੇ ਅਕਾਉਂਟੇਂਟ ਹਨ, ਪਰ ਛੋਟਾ ਵਪਾਰੀ ਅਕਾਂਉਂਟੇਟ ਕਿਵੇਂ ਲਿਆਏ
- ਜੀਐਸਟੀ ਛੋਟੇ ਵਪਾਰੀਆਂ ਨੂੰ ਮਾਰਨ ਦਾ ਤਰੀਕਾ ਹੈ
- ਕੋਰੋਨਾ ਆਇਆ, ਅਸੀਂ ਕਿਹਾਂ ਗਰੀਬਾਂ ਅਤੇ ਮਜ਼ਦੂਰਾਂ ਦੀ ਮਦਦ ਕਰੋ। ਛੋਟੇ ਵਪਾਰੀਆਂ ਨੂੰ ਬਚਾਓ...ਉਸ ਦੇ ਬਾਅਦ ਅਮੀਰ ਲੋਕਾਂ ਦਾ ਕਰਜ਼ਾ ਅਤੇ ਟੈਕਸ ਮੁਆਫ਼ ਕੀਤਾ।
- ਰੁਜ਼ਗਾਰ ਅੰਬਾਨੀ-ਅਦਾਨੀ ਪੈਦਾ ਨਹੀਂ ਕਰਦੇ, ਛੋਟੇ ਵਪਾਰੀ ਅਤੇ ਦੁਕਾਨਦਾਰ ਪੈਦਾ ਕਰਦੇ ਹਨ, ਇਨ੍ਹਾਂ ਨੂੰ ਮੋਦੀ ਖ਼ਤਮ ਕਰ ਰਿਹਾ ਹੈ।
- ਮੋਦੀ ਨੇ ਰੁਜ਼ਗਾਰ ਦਵਾਉਣ ਦਾ ਸਿਸਟਮ ਬੰਦ ਕਰ ਦਿਤਾ ਹੈ। ਹੁਣ ਮੋਦੀ ਫੂਡ ਸਿਕਿਓਰਿਟੀ ਦਾ ਸਿਸਟਮ ਤਬਾਹ ਕਰ ਰਹੇ ਹਨ।
- ਖੇਤੀ ਦੇ ਸਿਸਟਮ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਮੋਦੀ ਸਿਸਟਮ ਨੂੰ ਮਜ਼ਬੂਤ ਨਹੀਂ ਕਰ ਰਹੇ ਬਲਕਿ ਤਬਾਹ ਕਰ ਰਹੇ ਹਨ।
- ਕੇਂਦਰ ਸਰਕਾਰ ਨੇ ਜੀਐਸਟੀ ਨਾਲ ਜਿਵੇਂ ਛੋਟੇ ਦੁਕਾਨਦਾਰਾਂ ਨੂੰ ਖ਼ਤਮ ਕੀਤਾ ਹੈ, ਉਸ ਤਰ੍ਹਾਂ ਹੀ ਮੋਦੀ ਹੁਣ ਕਿਸਾਨਾਂ ਦਾ ਗਲਾਂ ਕੱਟ ਰਹੇ ਹਨ।
- ਇਨ੍ਹਾਂ ਕਾਨੂੰਨਾਂ ਨਾਲ ਮੰਡੀਆਂ 'ਚ ਕੰਮ ਕਰਨ ਵਾਲੇ ਲੱਖਾਂ ਲੋਕਾਂ ਦਾ ਰੁਜ਼ਗਾਰ ਸਰਕਾਰ ਖੋਹ ਲਵੇਗੀ। ਇਹ ਸਭ ਬੇਰੁਜ਼ਗਾਰ ਹੋ ਜਾਣਗੇ।
- ਜਿਸ ਦਿਨ ਅੰਬਾਨੀ-ਅਦਾਨੀ ਨੇ ਭੋਜਨ ਦਾ ਸਿਸਟਮ ਵੀ ਆਪਣੇ ਹੱਥਾਂ 'ਚ ਲੈ ਲਿਆ, ਉਸ ਦਿਨ ਰਾਸ਼ਨ ਦੁਗਣੇ-ਤਿਗਣੇ ਰੇਟਾਂ 'ਚ ਮਿਲੇਗਾ।
- ਇਹ ਤਿੰਨ ਕਾਨੂੰਨ ਹਿੰਦੂਸਤਾਨ ਦੀ ਆਜ਼ਾਦੀ ਖੋਹਣ ਦੇ ਕਾਨੂੰਨ ਹਨ। ਇਹ ਕਾਨੂੰਨ ਪੂਰੇ ਹਿੰਦੂਸਤਾਨ ਦੇ ਖ਼ਿਲਾਫ਼ ਹਨ।
ਭਵਾਨੀਗੜ੍ਹ ਤੋਂ ਸਮਾਨਾ ਤੱਕ ਲਈ ਫਿਰ ਟ੍ਰੈਕਟਰ ਯਾਤਰਾ ਦੀ ਸ਼ੁਰੂਆਤ ਹੋਵੇਗੀ। ਫਤਿਹਗੜ੍ਹ ਚੰਨ੍ਹਾਂ ਅਤੇ ਬਾਹਮਾ ਵਿੱਚ ਟ੍ਰੈਕਟਰ ਯਾਤਰਾ ਦੋ ਵਾਰ ਰੁਕੇਗੀ।
ਕਰੀਬ 4 ਵਜੇ ਪਟਿਆਲਾ ਦੇ ਸਮਾਨਾ ਦੀ ਅਨਾਜ ਮੰਡੀ 'ਚ ਪਬਲਿਕ ਮੀਟਿੰਗ ਹੋਵੇਗੀ।
ਦੱਸ ਦੇਇਏ ਕਿ ਐਤਵਾਰ ਨੂੰ ਮੋਗਾ ਤੋਂ ਰਾਹੁਲ ਗਾਂਧੀ ਦੀ ਅਗੁਵਾਈ 'ਚ ਕਾਂਗਰਸ ਨੇ ਖੇਤੀ ਬਚਾਓ ਯਾਤਰਾ ਦੀ ਸ਼ੁਰੂਆਤ ਕੀਤੀ। ਮੋਗਾ ਦੇ ਬਧਨੀ ਕਲਾਂ ਤੋਂ ਭਾਸ਼ਣ ਮਗਰੋਂ ਰੈਲੀ ਸ਼ੁਰੂ ਹੋਈ ਜੋਂ ਸ਼ਾਮ ਨੂੰ ਲੁਧਿਆਣਾ ਦੇ ਜੱਟਪੁਰਾ ਵਿੱਚ ਪਹੁੰਚੀ।
ਇਹ ਵੀ ਪੜ੍ਹੋ: