ਰਿਆ ਚੱਕਰਵਰਤੀ ਮਾਮਲੇ 'ਤੇ ਮੀਡੀਆ ਨੂੰ ਖੁੱਲ੍ਹੀ ਚਿੱਠੀ 'ਖ਼ਬਰਾਂ ਦੀ ਭਾਲ ਕਰੋ, ਔਰਤਾਂ ਦਾ ਸ਼ਿਕਾਰ ਨਹੀਂ'

ਰਿਆ ਚੱਕਰਵਰਤੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਮੀਡੀਆ ਕਰਮੀਆ ਵਲੋਂ ਰਿਆ ਚੱਕਰਵਰਤੀ ਨਾਲ ਬਦਸਲੂਕੀ ਕੀਤੀ ਗਈ

ਫਿਲਮ ਨਿਰਮਾਤਾ ਮੀਰਾ ਨਾਇਰ, ਫਰਹਾਨ ਅਖ਼ਤਰ, ਅਨੁਰਾਗ ਕਸ਼ਯਪ ਅਤੇ ਅਦਾਕਾਰਾ ਸੋਨਮ ਕਪੂਰ ਉਨ੍ਹਾਂ 2500 ਤੋਂ ਵੱਧ ਲੋਕਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਕਵਰੇਜ ਵਿੱਚ ਰਿਆ ਚੱਕਰਵਰਤੀ ਨਾਲ ਮੀਡੀਆ ਦੇ ਵਤੀਰੇ ਦੀ ਨਿੰਦਾ ਕਰਦਿਆਂ ਇੱਕ ਖੁੱਲ੍ਹੀ ਚਿੱਠੀ 'ਤੇ ਦਸਤਖ਼ਤ ਕੀਤੇ ਹਨ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਫਰੀਦਾ ਪਿੰਟੋ, ਜ਼ੋਇਆ ਅਖ਼ਤਰ, ਅਲੰਕ੍ਰਿਤਾ ਸ਼੍ਰੀਵਾਸਤਵ, ਗੌਰੀ ਸ਼ਿੰਦੇ, ਰੀਮਾ ਕਾਗਤੀ, ਰੁਚੀ ਨਰਾਇਣ, ਰਸਿਕਾ ਦੁੱਗਲ, ਨਿਤਿਆ ਮਹਿਰਾ, ਅਮਰੁਤਾ ਸੁਭਾਸ਼, ਮਿਨੀ ਮਾਥੁਰ, ਦਿਆ ਮਿਰਜ਼ਾ ਅਤੇ ਕੁਬੱਰਾ ਸੈਤ ਵਰਗੀਆਂ ਫਿਲਮੀ ਹਸਤੀਆਂ ਨੇ ਵੀ ਇਸ ਪੱਤਰ ਉੱਤੇ ਹਸਤਾਖ਼ਰ ਕੀਤੇ ਹਨ।

ਇਸ ਖੁੱਲੀ ਚਿੱਠੀ 'ਚ ਉਨ੍ਹਾਂ ਕਿਹਾ ਕਿ ਮੀਡੀਆ ਖ਼ਬਰਾਂ ਦੀ ਭਾਲ ਕਰੇ ਨਾ ਕਿ ਔਰਤਾਂ ਦੀ ਹੰਟਿਗ (ਸ਼ਿਕਾਰ)।

ਇਹ ਵੀ ਪੜ੍ਹੋ

ਰਿਆ, ਜਿਸ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸੁਸ਼ਾਂਤ ਦੀ ਮੌਤ ਦੇ ਕੇਸ ਵਿੱਚ ਨਸ਼ਿਆਂ ਨਾਲ ਸੰਬੰਧਤ ਆਰੋਪਾਂ ਵਿੱਚ ਗ੍ਰਿਫ਼ਤਾਰ ਕੀਤਾ ਹੈ, ਉਸ ਦੇ ਖ਼ਿਲਾਫ਼ ਇੱਕ ਪੂਰੀ ਮੁਹਿੰਮ ਚੱਲੀ ਹੋਈ ਹੈ।

ਇਹ ਖੁੱਲਾ ਪੱਤਰ ਫੇਮੀਨਿਸਟ ਵੌਇਸਜ਼ ਨਾਮਕ ਇੱਕ ਬਲਾੱਗ 'ਤੇ ਪ੍ਰਕਾਸ਼ਤ ਹੋਇਆ ਹੈ।

ਰਿਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਿਆ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸੁਸ਼ਾਂਤ ਦੀ ਮੌਤ ਦੇ ਕੇਸ ਵਿੱਚ ਨਸ਼ਿਆਂ ਨਾਲ ਸੰਬੰਧਤ ਆਰੋਪਾਂ ਵਿੱਚ ਗ੍ਰਿਫ਼ਤਾਰ ਕੀਤਾ ਹੈ

ਕੀ ਲਿਖਿਆ ਹੈ ਇਸ ਖੁੱਲੇ ਪੱਤਰ ‘ਚ

ਇਹ ਪੱਤਰ ਕੁਝ ਇਸ ਤਰ੍ਹਾਂ ਹੈ...

"ਭਾਰਤ ਦੇ ਪਿਆਰੇ ਨਿਊਜ਼ ਮੀਡੀਆ। ਅਸੀਂ ਤੁਹਾਡੇ ਬਾਰੇ ਚਿੰਤਤ ਹਾਂ। ਕੀ ਤੁਸੀਂ ਠੀਕ ਮਹਿਸੂਸ ਕਰ ਰਹੇ ਹੋ? ਕਿਉਂਕਿ, ਜਿਵੇਂ ਕਿ ਅਸੀਂ ਰਿਆ ਚੱਕਰਵਰਤੀ ਬਾਰੇ ਕੀਤੇ ਤੁਹਾਡੇ 'ਵਿਚ ਹੰਟ' (witch hunt) ਨੂੰ ਵੇਖਦੇ ਹਾਂ, ਅਸੀਂ ਇਹ ਨਹੀਂ ਸਮਝ ਪਾ ਰਹੇ ਹਾਂ ਕਿ ਤੁਸੀਂ ਕਿਉਂ ਪੱਤਰਕਾਰੀ ਦੀ ਹਰ ਪੇਸ਼ੇਵਰ ਨੈਤਿਕਤਾ, ਮਨੁੱਖੀ ਸ਼ਿਸ਼ਟਾਚਾਰ ਅਤੇ ਸਤਿਕਾਰ ਨੂੰ ਛੱਡ ਦਿੱਤਾ ਹੈ ਅਤੇ ਆਪਣੇ ਕੈਮਰੇ ਦੇ ਅਮਲੇ ਨਾਲ ਇੱਕ ਕੁੜੀ 'ਤੇ ਸਰੀਰਕ ਤੌਰ 'ਤੇ ਹਮਲਾ ਕਰ ਰਹੇ ਹੋ, ਉਸ ਦੀ ਨਿੱਜਤਾ ਦਾ ਨਿਰੰਤਰ ਘਾਣ ਕਰ ਰਹੇ ਹੋਅਤੇ 'ਰਿਆ ਨੂੰ ਫਸਾਓ' ਦੇ ਡਰਾਮੇ ਲਈ ਝੂਠੇ ਇਲਜ਼ਾਮਾਂ ਦੀ ਝੜੀ ਲਗਾ ਰਹੇ ਹੋ।"

ਹਸਤਾਖ਼ਰ ਕਰਨ ਵਾਲਿਆਂ ਨੇ ਕਿਹਾ ਕਿ ਮੀਡੀਆ ਇਸ ਮਾਮਲੇ 'ਚ ਇੱਕ ਔਰਤ ਦੇ ਚਰਿੱਤਰ ਨੂੰ ਲੈ ਕੇ ਇੱਕ ਅਜਿਹਾ ਬਿਰਤਾਂਤ ਰੱਚ ਰਿਹਾ ਹੈ, ਕਿਉਂਕਿ ਉਹ 'ਵਿਚਾਰੀ' ਬਨਣ ਦੀ ਥਾਂ ਆਪਣੇ ਲਈ ਬੋਲ ਰਹੀ ਹੈ।

ਅਦਾਕਾਰ ਸਲਮਾਨ ਖਾਨ ਅਤੇ ਸੰਜੇ ਦੱਤ ਦੇ ਕੇਸਾਂ ਦੀ ਕਵਰੇਜ ਦਾ ਹਵਾਲਾ ਦਿੰਦਿਆ ਪੱਤਰ 'ਚ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਉਹ ਰਿਆ ਪ੍ਰਤੀ ਵੀ ਉਹੋ ਜਿਹੀ ਦਿਆਲਤਾ ਅਤੇ ਸਤਿਕਾਰ ਦਿਖਾਉਣ।

ਪੱਤਰ ਵਿੱਚ ਲਿਖਿਆ ਹੈ, "ਅਸੀਂ ਜਾਣਦੇ ਹਾਂ ਕਿ ਤੁਸੀਂ ਵੱਖਰੇ ਹੋ ਸਕਦੇ ਹੋ - ਕਿਉਂਕਿ ਅਸੀਂ ਤੁਹਾਨੂੰ ਇਸ ਦੁਨੀਆਂ ਦੇ ਸਲਮਾਨ ਖਾਨਾਂ ਅਤੇ ਸੰਜੇ ਦੱਤਾਂ ਪ੍ਰਤੀ ਦਿਆਲੂ ਅਤੇ ਸਤਿਕਾਰ ਭਰੇ ਹੁੰਦੇ ਵੇਖਿਆ ਹੈ, ਅਤੇ ਅਸੀਂ ਤੁਹਾਨੂੰ ਉਨ੍ਹਾਂ ਦੇ ਪਰਿਵਾਰ, ਪ੍ਰਸ਼ੰਸਕਾਂ ਅਤੇ ਕਰੀਅਰ ਬਾਰੇ ਸੋਚਣ ਦੀ ਅਪੀਲ ਕਰ ਰਹੇ ਹਾਂ।"

ਪੱਤਰ 'ਚ ਅੱਗੇ ਲਿਖਿਆ ਗਿਆ ਹੈ, "ਅਸੀਂ ਤੁਹਾਨੂੰ, ਨਿਊਜ਼ ਮੀਡੀਆ ਨੂੰ, ਰਿਆ ਚੱਕਰਵਰਤੀ ਦੇ ਨਾਲ ਕੀਤੇ ਜਾ ਰਹੇ ਇਸ ਨਾਜਾਇਜ਼ 'ਵਿਚ ਹੰਟ' ਨੂੰ ਰੋਕਣ ਲਈ ਲਿਖ ਰਹੇ ਹਾਂ... ਅਸੀਂ ਤੁਹਾਨੂੰ ਸਹੀ ਅਤੇ ਜ਼ਿੰਮੇਵਾਰ ਕੰਮ ਕਰਨ ਲਈ ਕਹਿਣ ਲਈ ਲਿਖ ਰਹੇ ਹਾਂ। ਤੁਹਾਡਾ ਕੰਮ...ਖਬਰਾਂ ਦੀ 'ਹੰਟਿਗ' (ਭਾਲ) ਕਰਨਾ ਹੈ, ਔਰਤਾਂ ਦੀ ਹੰਟਿਗ (ਸ਼ਿਕਾਰ) ਕਰਨਾ ਨਹੀਂ।

ਇਹ ਵੀ ਪੜ੍ਹੋ

ਇਹ ਵੀ ਵੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)