UPSC ’ਚ ਮੁਸਲਮਾਨਾਂ ਨੂੰ ਵਧੇਰੇ ਮੌਕੇ ਮਿਲਦੇ ਹਨ? – ਜਾਣੋ ਦਾਅਵੇ ਦਾ ਸੱਚ – ਫੈਕਟ ਚੈੱਕ

ਮੁਸਲਮਾਨ ਕੁੜੀਆਂ

ਤਸਵੀਰ ਸਰੋਤ, DisobeyArt/iStock/Getty Images Plus

ਤਸਵੀਰ ਕੈਪਸ਼ਨ, ਸੋਸ਼ਲ ਮੀਡੀਆ 'ਤੇ ਲਗਾਤਾਰ UPSC ਦੀ ਸਿਵਿਲ ਸੇਵਾ ਪ੍ਰੀਖਿਆ 'ਚ ਮੁਸਲਮਾਨਾਂ ਨੂੰ ਵਧੇਰੇ ਛੋਟ ਦਿੱਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ
    • ਲੇਖਕ, ਮੁਹੰਮਦ ਸ਼ਾਹਿਦ
    • ਰੋਲ, ਬੀਬੀਸੀ ਫੈਕਟ ਚੈੱਕ

ਦੇਸ਼ ਦੀ ਸਭ ਤੋਂ ਪ੍ਰਸਿੱਧ ਪ੍ਰੀਖਿਆ ਮੰਨੀ ਜਾਣ ਵਾਲੀ ਸਿਵਿਲ ਸਰਵਿਸਜ਼ ਨਾਲ ਜੁੜੇ ਕਈ ਟਵੀਟ ਤੁਸੀਂ ਹਾਲ ਦੇ ਦਿਨਾਂ ਵਿੱਚ ਦੇਖੇ ਹੋਣਗੇ।

ਸੰਘ ਲੋਕ ਸੇਵਾ ਆਯੋਗ ਯਾਨਿ ਯੂਪੀਐੱਸਸੀ ਵੱਲੋਂ ਲਈਆਂ ਜਾਣ ਵਾਲੀਆਂ ਇਨ੍ਹਾਂ ਪ੍ਰੀਖਿਆਵਾਂ ਨੂੰ ਲੈ ਕੇ ਇੱਕ ਤਬਕਾ ਸੋਸ਼ਲ ਮੀਡੀਆ 'ਤੇ ਸਵਾਲ ਉਠਾ ਰਿਹਾ ਹੈ।

'UPSC ਜਿਹਾਦ' ਹੈਸ਼ਟਗ ਨਾਲ ਕਈ ਟਵੀਟ ਕਾਫੀ ਸਮੇਂ ਤੋਂ ਟਰੈਂਡ ਹੋ ਰਹੇ ਹਨ ਅਤੇ ਇਨ੍ਹਾਂ ਟਵੀਟਸ ਵਿੱਚ ਮੁਸਲਮਾਨ ਉਮੀਦਵਾਰਾਂ ਲਈ ਅਲਗ ਮਾਪਦੰਡਾਂ ਦਾ ਉਲੇਖ ਕੀਤਾ ਗਿਆ ਹੈ।

ਇਨ੍ਹਾਂ ਵਿੱਚੋਂ ਕੁਝ ਇਸ ਪ੍ਰਕਾਰ ਹੈ, "UPSC ਵਿੱਚ ਹਿੰਦੂਆਂ ਲਈ 6 ਮੌਕੇ ਤਾਂ ਉੱਥੇ ਹੀ ਮੁਸਲਮਾਨਾਂ ਲਈ 9 ਮੌਕੇ, "UPSC ਵਿੱਚ ਹਿੰਦੂਆਂ ਲਈ ਵਧੇਰੇ ਉਮਰ 32 ਸਾਲ ਤਾਂ ਉੱਥੇ ਹੀ ਮੁਸਲਮਾਨਾਂ ਲਈ ਵਧੇਰੇ ਉਮਰ 35 ਸਾਲ।"

ਇਹ ਵੀ ਪੜ੍ਹੋ-

ਫੈਕਟ ਚੈੱਕ, UPSC ਪ੍ਰੀਖਿਆ ਵਿੱਚ ਮੁਸਲਮਾਨਾਂ ਨੂੰ ਵਧੇਰੇ ਮੌਕੇ ਮਿਲਦੇ ਹਨ

ਤਸਵੀਰ ਸਰੋਤ, TWITTER

ਤਸਵੀਰ ਕੈਪਸ਼ਨ, ਦਾਅਵਾ, UPSC ਪ੍ਰੀਖਿਆ ਵਿੱਚ ਮੁਸਲਮਾਨਾਂ ਨੂੰ ਵਧੇਰੇ ਮੌਕੇ ਮਿਲਦੇ ਹਨ

ਇਸ ਤੋਂ ਇਲਾਵਾ ਇਨ੍ਹਾਂ ਟਵੀਟਸ ਵਿੱਚ ਉਰਦੂ ਮਾਧਿਅਮ ਨਾਲ ਦਿੱਤੀ ਜਾਣ ਵਾਲੀ ਪ੍ਰੀਖਿਆ ਦੀ ਸਫ਼ਲਤਾ ਦਰ, ਮੁਸਲਮਾਨਾਂ ਲਈ ਚਲਾਏ ਜਾਣ ਵਾਲੇ ਕੋਚਿੰਗ ਸੈਂਟਰ ਆਦਿ 'ਤੇ ਵੀ ਸਵਾਲ ਚੁੱਕੇ ਗਏ ਹਨ।

ਫੈਕਟ ਚੈੱਕ, UPSC ਪ੍ਰੀਖਿਆ ਵਿੱਚ ਮੁਸਲਮਾਨਾਂ ਨੂੰ ਵਧੇਰੇ ਮੌਕੇ ਮਿਲਦੇ ਹਨ

ਤਸਵੀਰ ਸਰੋਤ, Twitter

ਇਸ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ UPSC ਪ੍ਰੀਖਿਆ ਵਿੱਚ 'ਇਸਲਾਮਿਕ ਸਟੱਡੀਜ਼' ਵਿਸ਼ੇ ਵੀ ਕਾਫੀ ਟਰੈਂਡ ਹੋ ਚੁੱਕਾ ਹੈ।

ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਸੀ ਕਿ 'ਇਸਲਾਮਿਕ ਸਟੱਡੀਜ ਵਿਸ਼ੇ ਰਾਹੀਂ ਮੁਸਲਮਾਨ ਆਈਏਐੱਸ, ਆਈਪੀਐੱਸ ਅਤੇ ਆਈਐੱਫਐੱਸ ਬਣ ਰਹੇ ਹਨ ਜਦ ਕਿ ਵੈਦਿਕ ਜਾਂ ਹਿੰਦੂ ਸਟੱਡੀਜ਼ ਵਰਗੇ ਕੋਈ ਵਿਸ਼ੇ UPSC ਪ੍ਰੀਖਿਆ 'ਚ ਨਹੀਂ ਹਨ।'

ਫੈਕਟ ਚੈੱਕ

ਤਸਵੀਰ ਸਰੋਤ, Twitter

ਸੋਸ਼ਲ ਮੀਡੀਆ 'ਤੇ ਕੀਤੇ ਜਾ ਰਹੇ ਇਨ੍ਹਾਂ ਦਾਅਵਿਆਂ ਦੀ ਬੀਬੀਸੀ ਹਿੰਦੀ ਦੀ ਫੈਕਟ ਚੈੱਕ ਟੀਮ ਨੇ ਇੱਕ-ਇੱਕ ਕਰ ਕੇ ਜਾਂਚ ਕੀਤੀ।

ਆਓ, ਜਾਣਦੇ ਹਾਂ ਕਿ UPSC ਦੀ ਪ੍ਰਸਿੱਧ ਸਿਵਿਲ ਸੇਵਾ ਪ੍ਰੀਖਿਆ ਦੇ ਕੀ ਮਾਪਦੰਡ ਹਨ।

ਕੀ ਯੋਗਤਾ ਮੰਗਦਾ ਹੈ UPSC

ਇਸੇ ਸਾਲ 12 ਫਰਵਰੀ ਨੂੰ UPSC ਨੇ ਸਿਵਿਲ ਸਰਵਿਸਜ਼ ਦੀ ਪ੍ਰਾਥਮਿਕ ਪ੍ਰੀਖਿਆ ਲਈ ਨੋਟਿਸ ਜਾਰੀ ਕੀਤਾ ਸੀ ਜਿਸ ਵਿੱਚ ਉਸ ਨੇ ਯੋਗਤਾ, ਉਮਰ, ਰਾਖਵਾਂਕਰਨ ਅਤੇ ਪ੍ਰੀਖਿਆ ਦੇ ਵਿਸ਼ੇ ਆਦਿ ਬਾਰੇ ਸਿਲਸਿਲੇਵਾਰ ਤਰੀਕੇ ਨਾਲ ਜਾਣਕਾਰੀ ਦਿੱਤੀ ਸੀ।

ਕੌਣ ਵਿਅਕਤੀ ਆਈਪੀਐੱਸ, ਆਈਐੱਫਐੱਸ ਜਾਂ ਆਈਪੀਐੱਸ ਬਣ ਸਕਦਾ ਹੈ? ਇਸ ਸਵਾਲ 'ਤੇ ਨੋਟਿਸ ਵਿੱਚ ਸਾਫ਼ ਲਿਖਿਆ ਹੈ ਕਿ ਉਸ ਨੂੰ ਭਾਰਤ ਦਾ ਨਾਗਰਿਕ ਹੋਣਾ ਜ਼ਰੂਰੀ ਹੈ ਨਾ ਕਿ ਕਿਸੇ ਖ਼ਾਸ ਧਰਮ, ਜਾਤ ਜਾਂ ਨਸਲ ਦਾ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਇਸ ਤੋਂ ਬਾਅਦ ਆਉਂਦੇ ਹਾਂ ਉਮਰ ਦੇ ਸਵਾਲ 'ਤੇ। UPSC ਸਿਵਿਲ ਸੇਵਾ ਪ੍ਰੀਖਿਆ ਲਈ ਸਾਫ਼ ਕਹਿੰਦਾ ਹੈ ਕਿ ਇਸ ਲਈ ਘੱਟੋ-ਘੱਟ ਉਮਰ 21 ਸਾਲ ਹੈ ਜਦ ਕਿ ਵਧੇਰੇ 32 ਸਾਲ ਹੈ ਪਰ ਇਸ ਵਿੱਚ ਸਿਰਫ਼ ਐੱਸਸੀ, ਐੱਸਟੀ, ਓਬੀਸੀ, ਸਰੀਰਕ ਤੌਰ 'ਤੇ ਅਸਮਰਥ ਅਤੇ ਸਾਬਕਾ ਸੈਨਿਕ ਕਰਮੀਆਂ ਲਈ ਉਮਰ 'ਚ ਛੋਟ ਹੈ।

ਐੱਸਸੀ ਅਤੇ ਐੱਸਟੀ ਭਾਈਚਾਰੇ ਲਈ ਵਧੇਰੇ ਉਮਰ 37 ਸਾਲ, ਓਬੀਸੀ ਭਾਈਚਾਰੇ ਲਈ 36 ਸਾਲ ਅਤੇ ਸਰੀਰਕ ਤੌਰ 'ਤੇ ਅਸਮਰਥ ਲਈ 42 ਸਾਲ ਹੈ।

ਉਸ ਤੋਂ ਇਲਾਵਾ ਸੇਵਾ ਦੀ ਮੁੱਖ ਪ੍ਰੀਖਿਆ ਤੱਕ ਗ੍ਰੇਜੂਏਟ ਹੋਣਾ ਜ਼ਰੂਰੀ ਹੈ।

ਇਸ ਵਿੱਚ ਕਿਤੇ ਵੀ ਮੁਸਲਮਾਨ ਜਾਂ ਕਿਸੇ ਹੋਰ ਭਾਈਚਾਰੇ ਦਾ ਨਾਮ ਨਹੀਂ ਹੈ। ਇਸ ਦਾ ਮਤਲਬ ਇਹ ਹੋਇਆ ਕਿ ਉਮਰ ਦਾ ਪੈਮਾਨਾ ਭਾਈਚਾਰੇ ਦੇ ਆਧਾਰ 'ਤੇ ਨਾ ਹੀ ਧਰਮ 'ਤੇ ਆਧਾਰ 'ਤੇ।

ਮੁਸਲਮਾਨ ਕੁੜੀਆਂ

ਮੁਸਲਮਾਨਾਂ ਨੂੰ ਵਧੇਰੇ ਮੌਕੇ ਮਿਲਦੇ ਹਨ?

ਸੋਸ਼ਲ ਮੀਡੀਆ 'ਤੇ ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਸਲਮਾਨਾਂ ਨੂੰ UPSC ਦੀ ਪ੍ਰੀਖਿਆ 'ਚ 9 ਵਾਰ ਮੌਕਾ ਮਿਲਦਾ ਹੈ।

ਇਸ ਦਾਅਵੇ ਨੂੰ ਸੱਚ ਮੰਨਣ ਤੋਂ ਪਹਿਲਾਂ UPSC ਦੇ ਨੋਟਿਸ ਨੂੰ ਪੜ੍ਹਦੇ ਹਾਂ ਜੋ ਸਾਫ਼ ਕਹਿੰਦਾ ਹੈ ਕਿ ਉਮੀਦਵਾਰਾਂ ਲਈ 6 ਮੌਕੇ ਹਨ ਜਦ ਕਿ ਐੱਸਸੀ, ਐੱਸਟੀ ਭਾਈਚਾਰੇ ਅਤੇ ਸਰੀਰਕ ਤੌਰ 'ਤੇ ਅਸਮਰਥ ਉਮੀਦਵਾਰਾਂ ਲਈ ਪ੍ਰੀਖਿਆ ਦੇਣ ਦੀ ਕੋਈ ਸੀਮਾ ਨਹੀਂ ਹੈ

ਇਸ ਤੋਂ ਇਲਾਵਾ ਓਬੀਸੀ ਭਾਈਚਾਰੇ ਤੋਂ ਆਉਣ ਵਾਲੇ ਉਮੀਦਵਾਰ 9 ਵਾਰ ਇਹ ਪ੍ਰੀਖਿਆ ਦੇ ਸਕਦੇ ਹਨ। ਇਸ ਦਾ ਮਤਲਬ ਹੈ ਕਿ UPSC ਕਿਸੇ ਧਰਮ ਦੇ ਆਧਾਰ 'ਤੇ ਮੌਕੇ ਨਹੀਂ ਦੇ ਰਿਹਾ ਹੈ, ਸਿਰਫ਼ ਮੁਸਲਮਾਨਾਂ ਨੂੰ 9 ਵਾਰ ਪ੍ਰੀਖਿਆ ਦੇਣ ਦੀ ਛੋਟ ਦਾ ਦਆਵਾ ਝੂਠਾ ਹੈ।

ਇਸ ਤੋਂ ਇਲਾਵਾ ਸਿਵਿਲ ਸੇਵਾ ਦੀ ਮੁੱਖ ਪ੍ਰੀਖਿਆ ਦੇ 26 ਵੈਕਲਪਿਕ ਵਿਸ਼ਿਆਂ ਵਿੱਚ ਕਿਤੇ ਵੀ ਇਸਲਾਮਿਕ ਸਟੱਡੀਜ਼ ਦਾ ਵਿਸ਼ਾ ਨਹੀਂ ਹੈ।

ਭੋਪਾਲ ਵਿੱਚ ਸਿਵਿਲ ਸਰਵਿਸਜ਼ ਦੀ ਕੋਚਿੰਗ ਦੇਣ ਵਾਲੇ ਲਕਸ਼ਮੀ ਸ਼ਰਨ ਮਿਸ਼ਰਾ ਕਹਿੰਦੇ ਹਨ ਇਸਲਾਮਿਕ ਸਟੱਡੀਜ਼ ਵਿਸ਼ੇ ਵਾਲੀ ਗੱਲ ਪੂਰੀ ਤਰ੍ਹਾਂ ਝੂਠ ਹੈ।

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਉਹ ਕਹਿੰਦੇ ਹਨ, "UPSC ਵਿੱਚ ਕੋਈ ਇਸਲਾਮਿਕ ਸਟੱਡੀਜ਼ ਦਾ ਵਿਸ਼ਾ ਨਹੀਂ ਹੈ। ਉਰਦੂ ਸਾਹਿਤ ਵਿਸ਼ੇ ਵਿੱਚ ਸਾਹਿਤ ਨਾਲ ਸਬੰਧਿਤ ਸਵਾਲ ਹੁੰਦੇ ਹਨ ਨਾ ਕਿ ਮੁਸਲਮਾਨਾਂ ਨਾਲ ਜੁੜੇ। ਤੁਹਾਨੂੰ ਹੈਰਾਨੀ ਉਦੋਂ ਹੋਵੇਗੀ ਜਦੋਂ ਤੁਸੀਂ ਦੇਖੋਗੇ ਕਿ ਇਤਿਹਾਸ ਵਿੱਚ ਮੁਗ਼ਲ ਕਾਲ ਤੋਂ ਵੀ ਸਵਾਲ ਨਹੀਂ ਪੁੱਛੇ ਜਾ ਰਹੇ ਹਨ।"

"ਅੱਜ ਮੁਸਲਮਾਨਾਂ ਦਾ ਇਤਿਹਾਸ ਹੀ ਨਹੀਂ ਪੁੱਛਿਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਮੁਸਲਮਾਨਾਂ ਦਾ ਇਹ ਸਭ ਪੜ੍ਹ ਕੇ ਸਲੈਕਸ਼ਨ ਹੋ ਰਿਹਾ ਹੈ।"

ਸੋਸ਼ਲ ਮੀਡੀਆ 'ਤੇ ਮੁਸਲਮਾਨਾਂ ਨੂੰ ਇੰਟਰਵਿਊ ਵਿੱਚ ਵਧੇਰੇ ਨੰਬਰ ਦਿੱਤੇ ਜਾਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ।

ਇਸ 'ਤੇ ਲਕਸ਼ਮੀ ਸ਼ਰਨ ਮਿਸ਼ਰਾ ਕਹਿੰਦੇ ਹਨ, "ਅਜਿਹਾ ਸ਼ਾਇਦ ਹੀ ਕਦੇ ਹੋਵੇ ਕਿ ਕਿਸੇ ਮੁਸਲਮਾਨ ਨੇ ਇੰਟਰਵਿਊ ਬੋਰਡ ਦੀ ਪ੍ਰਧਾਨਗੀ ਕੀਤੀ ਹੋਵੇ। ਸਾਰੇ ਬੋਰਡ ਦੇ ਮੈਂਬਰਾਂ ਦੀ ਬਰਾਬਰ ਮਾਰਕਿੰਗ ਹੁੰਦੀ ਹੈ।"

ਇਹ ਵੀ ਪੜ੍ਹੋ-

ਇੰਟਰਵਿਊ ਦੇ 275 ਨੰਬਰ ਹੁੰਦੇ ਹਨ ਜਦ ਕਿ ਸਾਰਾ ਸਲੈਕਸ਼ਨ ਮੁੱਖ ਪ੍ਰੀਖਿਆ ਦੇ ਨੰਬਰਾਂ ਨਾਲ ਹੁੰਦਾ ਹੈ, ਜਿਸ ਲਈ ਕੁੱਲ ਮਾਰਕਸ 1750 ਹਨ।"

ਉਰਦੂ ਮੀਡੀਅਮ ਨਾਲ ਮਿਲ ਰਿਹਾ ਹੈ ਮੌਕਾ?

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਦਾਅਵਿਆਂ ਵਿੱਚ ਇੱਕ ਦਾਅਵਾ ਇਹ ਵੀ ਹੈ ਕਿ ਮੁਸਲਮਾਨ ਉਮੀਦਵਾਰ ਉਰਦੂ ਸਾਹਿਤ ਅਤੇ ਮੀਡੀਅਮ ਦੇ ਬਲ 'ਤੇ ਵੀ ਸਿਵਿਲ ਸੇਵਾਵਾਂ ਵਿੱਚ ਵਧੇਰੇ ਆ ਰਹੇ ਹਨ।

ਉਰਦੂ ਮੀਡੀਅਮ ਦੀ ਗੱਲ ਕਰੀਏ ਤਾਂ ਆਈਏਐੱਸ ਦੀ ਟ੍ਰੇਨਿੰਗ ਦੇਣ ਵਾਲੇ ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ, ਮਸੂਰੀ ਦੇ 2019 ਦੇ 94ਵੇਂ ਫਾਊਂਡੇਸ਼ਨ ਕੋਰਸ ਵਿੱਚ 326 ਟ੍ਰੇਨੀ ਆਈਏਐੱਸ ਸਨ।

UPSC

ਤਸਵੀਰ ਸਰੋਤ, PTI

ਇਨ੍ਹਾਂ ਟ੍ਰੇਨੀ ਆਈਏਐੱਸ ਦਾ ਸਿਵਿਲ ਸੇਵਾ ਦਾ ਮੀਡੀਅਮ ਦੇਖੀਏ ਤਾਂ ਮਿਲੇਗਾ ਕਿ 315 ਦਾ ਅੰਗਰੇਜ਼ੀ, 8 ਦਾ ਹਿੰਦੀ ਅਤੇ 1-1 ਗੁਜਰਾਤੀ, ਕੰਨੜ, ਮਰਾਠੀ ਮੀਡੀਅਮ ਸੀ ਯਾਨਿ ਕਿ ਇਸ ਵਿੱਚ ਉਰਦੂ ਮੀਡੀਅਮ ਦਾ ਕੋਈ ਵੀ ਆਈਏਐੱਸ ਨਹੀਂ ਸੀ।

ਇਸੇ ਤਰ੍ਹਾਂ ਅਸੀਂ 2018, 2017 ਅਤੇ 2016 ਦੇ ਫਾਊਂਡੇਸ਼ਨ ਕੋਰਸ ਦੇ ਟ੍ਰੇਨੀਆ ਦੇ ਮੀਡੀਅਮ ਦੇਖੀਏ, ਜਿਨ੍ਹਾਂ ਵਿੱਚੋਂ ਕਿਸੇ ਦਾ ਮੀਡੀਅਮ ਵੀ ਉਰਦੂ ਨਹੀਂ ਸੀ।

ਇਸ ਤੋਂ ਇਲਾਵਾ ਉਰਦੂ ਸਾਹਿਤ ਨਾਲ ਵਧੇਰੇ ਸਫ਼ਲਤਾ ਮਿਲਣ ਦੀ ਵੀ ਗੱਲ ਸੋਸ਼ਲ ਮੀਡੀਆ 'ਤੇ ਕੀਤੀ ਜਾ ਰਹੀ ਹੈ।

ਭਾਰਤ ਦੀ ਅੱਠਵੀਂ ਅਨੁਸੂਚੀ ਵਿੱਚ ਸ਼ਾਮਲ 22 ਭਾਸ਼ਾਵਾਂ ਨੂੰ ਮੁੱਖ ਪ੍ਰੀਖਿਆ ਵਿੱਚ ਵੈਕਲਪਿਕ ਵਿਸ਼ੇ ਵਜੋਂ ਲਿਆ ਜਾ ਸਕਦਾ ਹੈ।

UPSC ਨੇ ਇੱਕ ਅੰਕੜਾ ਜਾਰੀ ਕੀਤਾ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿਸ ਭਾਸ਼ਾ ਸਾਹਿਤ ਨੂੰ ਮੁੱਖ ਪ੍ਰੀਖਿਆ ਵਿੱਚ ਕਿੰਨੇ ਲੋਕਾਂ ਨੇ ਵੈਕਲਪਿਕ ਵਿਸ਼ੇ ਵਜੋਂ ਲਿਆ।

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

2017 ਵਿੱਚ ਜਿੱਥੇ 265 ਲੋਕਾਂ ਨੇ ਹਿੰਦੀ ਸਾਹਿਤ, 114 ਲੋਕਾਂ ਨੇ ਕੰਨੜ, 111 ਨੇ ਮਲਿਆਲਮ ਅਤੇ 106 ਨੇ ਤਮਿਲ ਸਾਹਿਤ ਚੁਣਿਆ ਸੀ ਉੱਥੇ ਹੀ ਉਰਦੂ ਦੀ ਗੱਲ ਕਰੀਏ ਤਾਂ ਇਸ ਨੂੰ ਸਿਰਫ਼ 26 ਉਮੀਦਵਾਰਾਂ ਨੇ ਵਿਸ਼ੇ ਵਜੋਂ ਚੁਣਿਆ ਸੀ।

ਸਾਲ 2018 ਵਿੱਚ ਉਰਦੂ ਸਾਹਿਤ ਨੂੰ ਵੈਕਲਪਿਕ ਵਿਸ਼ੇ ਵਜੋਂ ਚੁਣਨ ਵਾਲੇ ਸਿਰਫ 16 ਉਮੀਦਵਾਰ ਸਨ।

ਭਾਸ਼ਾ ਸਾਹਿਤ ਵਿਸ਼ੇ 'ਤੇ ਲਕਸ਼ਮੀ ਸ਼ਰਨ ਮਿਸ਼ਰਾ ਕਹਿੰਦੇ ਹਨ, "ਭਾਸ਼ਾ ਸਾਹਿਤ ਦੇ ਵੈਕਲਪਿਕ ਵਿਸ਼ੇ ਨੂੰ ਬਹੁਤ ਸਾਰੇ ਪੈਰਾਮੀਟਰ ਨੂੰ ਧਿਆਨ ਵਿੱਚ ਰੱਖ ਕੇ ਵਿਦਿਆਰਥੀ ਚੁਣਦੇ ਹਨ। ਇਸ ਦੀ ਸ਼ੁਰੂਆਤ ਪਾਲੀ ਭਾਸ਼ਾ ਤੋਂ ਹੋਈ ਸੀ। ਇਸ ਦਾ ਕਾਰਨ ਇਹ ਸੀ ਕਿ ਪਾਲੀ ਦਾ ਸਿਲੇਬਸ ਛੋਟਾ ਹੁੰਦਾ ਸੀ ਅਤੇ ਇਸ ਦੇ ਜਾਣਕਾਰ ਘੱਟ ਹੁੰਦੇ ਸਨ।"

"ਇਸ ਦੇ ਬਾਅਦ ਦੱਖਣੀ ਭਾਰਤ ਦੇ ਵਿਦਿਆਰਥੀਆਂ ਕਾਰਨ ਦੱਖਣੀ ਭਾਰਤ ਭਾਸ਼ਾਵਾਂ ਦਾ ਦਬਦਬਾ ਸਿਵਿਲ ਸੇਵਾ ਪ੍ਰੀਖਿਆ ਵਿੱਚ ਵਧਿਆ। ਕੰਨੜ ਦੇ ਵਿਦਿਆਰਥੀਆਂ ਨੂੰ ਕਾਫੀ ਫਾਇਦਾ ਮਿਲਿਆ ਅਤੇ ਬੀਤੇ ਇੱਕ ਦਹਾਕੇ ਵਿੱਚ ਸਭ ਤੋਂ ਵਧੇਰੇ ਲਾਭ ਸੰਸਕ੍ਰਿਤ ਸਾਹਿਤ ਦੇ ਵਿਦਿਆਰਥੀਆਂ ਨੇ ਚੁੱਕਿਆ ਹੈ।"

ਵੀਡੀਓ ਕੈਪਸ਼ਨ, ਰੁਕਈਆ ਸਖ਼ਾਵਤ: ਜਿਸ ਨੇ ਕੁੜੀਆਂ ਦੀ ਪੜ੍ਹਾਈ ਲਈ ਮੁਹਿੰਮ ਚਲਾਈ ਤੇ ਸਕੂਲ ਖੋਲ੍ਹਿਆ

"ਉਰਦੂ ਅਤੇ ਸਿੰਧੀ ਸਾਹਿਤ ਅੱਜ ਕੱਲ੍ਹ ਕਾਫੀ ਤੇਜ਼ੀ ਨਾਲ ਉਭਰਦਾ ਵਿਸ਼ਾ ਹੈ ਪਰ ਇਸ ਨੂੰ ਲੈਣ ਵਾਲੇ ਵਿਦਿਆਰਥੀ ਬਹੁਤ ਥੋੜ੍ਹੇ ਹਨ ਅਤੇ ਇਹ ਉੱਥੇ ਵਿਦਿਆਰਥੀ ਹਨ ਜਿਨ੍ਹਾਂ ਨੂੰ ਭਰੋਸਾ ਹੈ ਕਿ ਉਹ ਇਸ ਵਿਸ਼ੇ ਦੀ ਪ੍ਰੀਖਿਆ ਆਰਾਮ ਨਾਲ ਕੱਢ ਸਕਦੇ ਹਨ। ਮੁਸਲਮਾਨ ਉਮੀਦਵਾਰ ਜੋ ਸਫ਼ਲ ਹੋ ਰਹੇ ਹਨ ਉਨ੍ਹਾਂ ਵਿੱਚੋਂ 80 ਫੀਸਦ ਉਰਦੂ ਵਿਸ਼ੇ ਨੂੰ ਨਹੀਂ ਚੁਣ ਰਹੇ ਹਨ।"

ਉਰਦੂ ਸਾਹਿਤ ਦੀ ਸਫ਼ਲਤਾ ਦਰ ਵਧੀ ਹੋਈ ਕਿਉਂ ਦਿਖ ਰਹੀ ਹੈ? ਇਸ ਸਵਾਲ 'ਤੇ ਲਕਸ਼ਮੀ ਸ਼ਰਨ ਮਿਸ਼ਰਾ ਕਹਿੰਦੇ ਹਨ, "ਮੰਨ ਲਓ ਰਾਜਨੀਤਕ ਵਿਗਿਆਨ 10 ਹਜ਼ਾਰ ਵਿਦਿਆਰਥੀ ਲੈ ਰਹੇ ਹਨ ਪਰ ਉਸ ਵਿੱਚੋਂ ਕੁਝ ਵਿਦਿਆਰਥੀ ਸਫ਼ਲ ਰਹੇ ਹਨ ਅਤੇ ਉੱਥੇ ਉਰਦੂ ਵਿਸ਼ਾ ਚੋਣਵੇਂ ਲੋਕ ਲੈ ਰਹੇ ਹਨ ਅਤੇ ਵਧੇਰੇ ਪਾਸ ਹੋ ਰਹੇ ਹਨ ਤਾਂ ਸਫ਼ਲਤਾ ਦਰ ਉਰਦੂ ਦੀ ਹੀ ਵੱਧ ਹੋਈ ਹੈ।"

ਇਸ ਵਿੱਚ ਹਿੰਦੀ ਸਾਹਿਤ ਦੀ ਸਫ਼ਲਤਾ ਦਰ 7.1 ਫੀਸਦ ਹੈ ਜਦ ਕਿ ਉਰਦੂ ਸਾਹਿਤ ਦੀ ਸਫ਼ਲਤਾ ਦਰ 19.2 ਫੀਸਦ ਹੈ। ਇਸ ਦਾ ਅਰਥ ਇਹ ਹੋਇਆ ਕਿ ਅੰਕੜਿਆਂ ਨੂੰ ਘੁਮਾ ਕੇ ਜਨਤਾ ਨੂੰ ਵਹਿਮ ਵਿੱਚ ਪਾਇਆ ਜਾ ਰਿਹਾ ਹੈ।

ਵੀਡੀਓ ਕੈਪਸ਼ਨ, ਹਿਜਾਬ ਪਾ ਕੇ ਇਹ ਮੁਸਲਮਾਨ ਭਾਈਚਾਰੇ ਦੀਆਂ ਕੁੜੀਆਂ ਖੇਡ ਰਹੀਆਂ ਹਨ ਕ੍ਰਿਕਟ

ਸਿਰਫ਼ ਮੁਸਲਮਾਨਾਂ ਨੂੰ ਮਿਲ ਰਹੀ ਹੈ ਮੁਫ਼ਤ ਕੋਚਿੰਗ?

ਸੋਸ਼ਲ ਮੀਡੀਆ 'ਤੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਸਲਮਾਨਾਂ ਨੂੰ ਸਿਵਿਲ ਸੇਵਾ ਪ੍ਰੀਖਿਆ ਦੀ ਸਰਕਾਰ ਮੁਫ਼ਤ ਤਿਆਰੀ ਕਰਵਾ ਰਹੀ ਹੈ, ਪਰ ਅਜਿਹਾ ਨਹੀਂ ਹੈ।

ਸਮਾਜਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ, ਘੱਟ ਗਿਣਤੀ ਕਾਰਜ ਮੰਤਰਾਲੇ ਸਣੇ ਕਈ ਹੋਰ ਮੰਤਰਾਲੇ ਹਨ ਜੋ ਸਿਵਿਲ ਸੇਵਾ ਪ੍ਰੀਖਿਆ ਦੀ ਕਈ ਕੋਚਿੰਗ ਯੋਜਨਾਵਾਂ ਵਿੱਚ ਪੈਸਾ ਦਿੰਦੇ ਹਨ ਅਤੇ ਕੋਚਿੰਗ ਵੀ ਕਰਵਾਉਂਦੇ ਹਨ ਅਤੇ ਮੁਸਲਮਾਨਾਂ ਲਈ ਨਹੀਂ ਬਲਕਿ ਔਰਤਾਂ, ਘੱਟ ਗਿਣਤੀਆਂ, ਐੱਸਸੀ, ਐੱਸਟੀ ਅਤੇ ਓਬੀਸੀ ਲਈ ਵੀ ਹੁੰਦੀ ਹੈ।

ਹਾਲ ਹੀ ਵਿੱਚ ਸਮਾਜਕ ਨਿਆਂ ਅਤੇ ਅਧਿਕਾਰਤਾ ਵਿਭਾਗ ਨੇ ਐੱਸਸੀ, ਐੱਸਟੀ ਅਤੇ ਓਬੀਸੀ ਨੂੰ ਆਪਣੀ ਪਸੰਦ ਦੇ ਕੋਚਿੰਗ ਇੰਸਟੀਚਿਊਟ ਵਿੱਚ ਕੋਚਿੰਗ ਲੈਣ ਲਈ ਸਕੀਮ ਸ਼ੁਰੂ ਕੀਤੀ ਹੈ, ਜਿਸ ਵਿੱਚ ਪੈਸਾ ਮੰਤਰਾਲੇ ਦੇਵੇਗਾ ਅਤੇ ਨਾਲ ਹੀ ਵਜ਼ੀਫਾ ਵੀ ਦੇਵੇਗਾ।

ਇਸ਼ਤਿਹਾਰ

ਤਸਵੀਰ ਸਰੋਤ, DOSJE

ਜਾਮੀਆ ਮਿਲਿਆ ਇਸਲਾਮੀਆ ਯੂਨੀਵਰਸਿਟੀ, ਜਾਮੀਆ ਹਮਦਰਦ ਯੂਨੀਵਰਸਿਟੀ ਅਤੇ ਜ਼ਕਾਤ ਫਾਊਂਡੇਸ਼ਨ ਵਰਗੀਆਂ ਕਈ ਗ਼ੈਰ-ਸਰਕਾਰੀ ਸੰਸਥਾਵਾਂ ਸਿਵਿਲ ਸੇਵਾ ਪ੍ਰੀਖਿਆ ਦੀ ਤਿਆਰੀ ਕਰਵਾਉਂਦੀ ਹੈ।

ਇਹ ਸਾਰੇ ਘੱਟ ਗਿਣਤੀ, ਔਰਤਾਂ, ਆਰਥਿਕ ਤੌਰ 'ਤੇ ਪਿੱਛੜੇ, ਐੱਸਸੀ ਅਤੇ ਐੱਸਟੀ ਭਾਈਚਾਰੇ ਦੇ ਵਿਦਿਆਰਥੀਆਂ ਲਈ ਕੋਚਿੰਗ ਚਲਾਉਂਦੇ ਹਨ।

ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਸਿਰਫ਼ ਮੁਸਲਮਾਨ ਲੋਕਾਂ ਨਾਲ ਜੁੜੇ ਸੰਗਠਨ ਹੀ ਸਿਵਿਲ ਸੇਵਾ ਪ੍ਰੀਖਿਆ ਦੀ ਕੋਚਿੰਗ ਚਲਾ ਰਹੇ ਹਨ?

ਲਕਸ਼ਮੀ ਸ਼ਰਨ ਮਿਸ਼ਰਾ ਕਹਿੰਦੇ ਹਨ ਕਿ ਇਸ ਵਾਰ ਸਿਵਿਲ ਸੇਵਾ ਦੇ ਸਿੱਟਿਆਂ ਵਿੱਚ ਜੈਨ ਭਾਈਚਾਰੇ ਦੇ ਚੰਗੇ-ਖ਼ਾਸੇ ਉਮੀਦਵਾਰ ਸਫ਼ਲ ਹੋਏ ਹਨ ਤਾਂ ਕੀ ਇਹ ਕਹਿ ਦਿੱਤਾ ਜਾਣਾ ਚਾਹੀਦਾ ਹੈ ਕਿ UPSC ਜੈਨ ਧਰਮ ਦਾ ਸਮਰਥਨ ਕਰ ਰਹੀ ਹੈ।

"ਜੈਨ ਧਰਮ ਦੀ ਇੱਕ ਸੰਸਥਾ ਹੈ, 'ਜੈਨ ਇੰਟਰਨੈਸ਼ਨਲ ਟਰੇਡ ਆਰਗਨਾਈਜੇਸ਼ਨ', ਜਿਸ ਕੋਲ 1,000 ਕਰੋੜ ਰੁਪਏ ਦਾ ਫੰਡ ਹੈ। ਇਸ ਫੰਡ ਦੇ ਤਹਿਤ ਇਸ ਸੰਗਠਨ ਨੇ ਜੇਪੁਰ, ਇੰਦੌਰ, ਦਿੱਲੀ, ਚੇਨੱਈ ਵਿੱਚ ਆਵਾਸੀ ਕੋਚਿੰਗ ਸੈਂਟਰ ਖੋਲ੍ਹਿਆ ਹੋਇਆ ਹੈ, ਜਿੱਥੇ ਜੈਨ ਭਾਈਚਾਰੇ ਦੇ ਬੱਚਿਆਂ ਨੂੰ ਤਿੰਨ-ਚਾਰ ਸਾਲ ਤੱਕ ਮੁਫ਼ਤ ਰੱਖ ਕੇ ਕੋਚਿੰਗ ਦਿੱਤੀ ਜਾਂਦੀ ਹੈ।"

ਵੀਡੀਓ ਕੈਪਸ਼ਨ, ਹਿਜਾਬ ਪਾਉਣ ਵਾਲੀ ਔਰਤ ਬਣੀ ਮੋਚੀ

"ਮੱਧ ਪ੍ਰਦੇਸ਼ ਪੀਐੱਸਸੀ ਵਿੱਚ ਜੈਨ ਧਰਮ ਦੇ ਉਮੀਦਵਾਰਾਂ ਦੀ ਚੋਣ ਚੰਗੀ ਗਿਣਤੀ ਵਿੱਚ ਹੁੰਦੀ ਹੈ ਅਤੇ ਇਨ੍ਹਾਂ ਦੀ ਸਫ਼ਲਤਾ ਦਰ 20-25 ਫੀਸਦ ਹੈ।

"ਹਰ ਭਾਈਚਾਰਾ ਅਤੇ ਸੂਬੇ ਵੀ ਚਾਹੁੰਦੇ ਹਨ ਕਿ ਸਿਵਿਲ ਸੇਵਾ ਵਿੱਚ ਉਨ੍ਹਾਂ ਦੇ ਲੋਕ ਪਹੁੰਚਣ। ਗੁਜਰਾਤ ਵਿੱਚ ਨਰਿੰਦਰ ਮੋਦੀ ਜਦੋਂ ਮੁੱਖ ਮੰਤਰੀ ਸਨ ਤਾਂ ਸਰਦਾਰ ਪਟੇਲ ਇੰਸਟੀਚਿਊਟ ਆਫ ਪਬਲਿਕ ਐਡਮਿਨਸਟ੍ਰੇਸ਼ਨ ਨੇ ਸਿਵਿਲ ਸੇਵਾ ਪ੍ਰੀਖਿਆ ਦੀ ਕੋਚਿੰਗ ਸ਼ੁਰੂ ਕੀਤੀ, ਤਾਂ ਜੋ ਗੁਜਰਾਤੀ ਸਿਵਿਲ ਸੇਵਾ ਵਿੱਚ ਜ਼ਿਆਦਾ ਪਹੁੰਚਣ।"

"ਮਹਾਰਾਸ਼ਟਰ ਵਿੱਚ ਮਹਾਰਾਸ਼ਟਰ ਨਵਨਿਰਮਾਣ ਸੈਨਾ ਨੇ ਬਲਾਕ ਲੇਵਲ 'ਤੇ ਕੋਚਿੰਗ ਸ਼ੁਰੂ ਕੀਤੀ ਸੀ। ਆਰਐੱਸਐੱਸ ਦੀ ਸੰਕਲਪ ਸੰਸਥਾ ਬਾਰੇ ਹਰ ਕੋਈ ਜਾਣਦਾ ਹੈ ਜੋ ਤਿਆਰੀ ਕਰਵਾਉਂਦੀ ਰਹੀ ਹੈ। ਹਰ ਧਰਮ, ਹਰ ਜਾਤੀ, ਹਰ ਭਾਈਚਾਰਾ ਸਿਵਿਲ ਸੇਵਾਵਾਂ ਵਿੱਚ ਆਪਣੀ ਪ੍ਰਤੀਨਿਧਤਾ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।"

UPSC ਸਿਵਿਲ ਸੇਵਾ ਪ੍ਰੀਖਿਆ ਵਿੱਚ ਮੁਸਲਮਾਨਾਂ ਦੀ ਸਫ਼ਲਤਾ ਦਰ ਬੇਹੱਦ ਘੱਟ ਰਹੀ ਹੈ। ਇਸ ਸਾਲ ਐਲਾਨ ਹੋਏ ਸਿਵਿਲ ਸੇਵਾ ਪ੍ਰੀਖਿਆ 2019 ਦੇ ਸਿੱਟਿਆਂ ਵਿੱਚ ਕੁੱਲ 829 ਵਿੱਚੋਂ 42 ਮੁਸਲਮਾਨ ਉਮੀਦਵਾਰਾਂ ਨੇ ਸਫ਼ਲਤਾ ਹਾਸਲ ਕੀਤੀ ਸੀ, ਜੋ ਸਿਰਫ਼ ਪੰਜ ਫੀਸਦ ਹੈ ਜਦ ਕਿ ਦੇਸ਼ ਵਿੱਚ ਮੁਸਲਮਾਨਾਂ ਦੀ ਗਿਣਤੀ 15 ਫੀਸਦ ਹੈ।

2018 ਵਿੱਚ 28, 2017 ਅਤੇ 2016 ਵਿੱਚ 50-50 ਉਮੀਦਵਾਰਾਂ ਨੇ ਇਸ ਪ੍ਰੀਖਿਆ ਵਿੱਚ ਸਫ਼ਲਤਾ ਹਾਸਲ ਕੀਤੀ ਸੀ।

ਬੀਬੀਸੀ ਹਿੰਦੀ ਦੀ ਫੈਕਟ ਚੈੱਕ ਦੀ ਪੜਤਾਲ ਵਿੱਚ ਅਸੀਂ ਦੇਖਿਆ ਹੈ ਕਿ UPSC ਦੀ ਸਿਵਿਲ ਸੇਵਾ ਪ੍ਰੀਖਿਆ ਵਿੱਚ ਮੁਸਲਮਾਨਾਂ ਨੂੰ ਖ਼ਾਸ ਛੋਟ ਦਿੱਤੇ ਜਾਣ ਦੇ ਦਾਅਵੇ ਪੂਰੀ ਤਰ੍ਹਾਂ ਗ਼ਲਤ ਹਨ।

ਇਹ ਵੀ ਪੜ੍ਹੋ-

ਇਹ ਵੀ ਵੇਖੋ

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

Skip YouTube post, 5
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 5

Skip YouTube post, 6
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 6

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)