ਕੰਗਨਾ ਰਨੌਤ: 'ਅੱਜ ਮੇਰਾ ਘਰ ਟੁੱਟਿਆ ਹੈ ਕੱਲ ਤੇਰਾ ਘੁਮੰਡ ਟੁੱਟੇਗਾ' ਅਤੇ ਹੋਰ ਅਹਿਮ ਖ਼ਬਰਾਂ

ਸ਼ਿਵ ਸੈਨਾ ਨਾਲ ਚੱਲ ਰਹੀ ਲੜਾਈ ਦੌਰਾਨ ਮੁੰਬਈ ਪਹੁੰਚੀ ਕੰਗਨਾ ਰਨੌਤ ਨੇ ਇੱਕ ਵੀਡੀਓ ਰਾਹੀ ਮੁੜ ਆਪਣੀ ਗੱਲ ਰੱਖਦਿਆਂ ਕੀ ਕਿਹਾ। ਦੱਸਾਂਗੇ ਕਿ ਪੰਜਾਬ 'ਚ ਕੋਰੋਨਾਵਾਇਰਸ ਸੰਬੰਧੀ ਅਫ਼ਵਾਹਾਂ ਫੈਲਾਉਣ ਵਾਲੇ ਸੋਸ਼ਲ ਮੀਡੀਆ ਅਕਾਉਂਟ੍ਸ 'ਤੇ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਪੰਜਾਬ ਸਰਕਾਰ ਵਲੋਂ 108 ਸੋਸ਼ਲ ਮੀਡੀਆ ਅਕਾਉਂਟ੍ਸ ਡਿਲੀਟ ਕਰਵਾਏ ਗਏ ਹਨ। ਅਤੇ ਨਾਲ ਹੀ ਦੱਸਾਂਗੇ ਕਿ ਵਿਦੇਸ਼ਾਂ ਤੋਂ ਆਉਣ ਵਾਲਿਆਂ ਲਈ ਪੰਜਾਬ ਸਰਕਾਰ ਨੇ ਕਿਹੜੀਆਂ ਨਵੀਆਂ ਗਾਈਡਲਾਈਂਸ ਜਾਰੀ ਕੀਤੀਆਂ ਹਨ?

1. ਕੰਗਨਾ ਰਨੌਤ ਨੇ ਵੀਡੀਓ ਰਾਹੀਂ ਉਧਵ ਠਾਕਰੇ ਨੂੰ ਕੀਤਾ ਚੈਲੇਂਜ

ਸੋਸ਼ਲ ਮੀਡੀਆ ਉੱਤੇ ਪਾਏ ਇੱਕ ਟਵੀਟ ਵਿਚ ਕੰਗਨਾ ਨੇ ਕਿਹਾ, ''ਉਧਵ ਠਾਕਰੇ ਤੈਨੂੰ ਕੀ ਲੱਗਦਾ ਹੈ, ਤੂੰ ਫਿਲਮ ਮਾਫ਼ੀਆ ਨਾਲ ਮਿਲਕੇ, ਮੇਰਾ ਘਰ ਤੋੜ ਕੇ ਬਹੁਤ ਮੈਥੋਂ ਬਹੁਤ ਵੱਡਾ ਬਦਲਾ ਲਿਆ ਹੈ, ਅੱਜ ਮੇਰਾ ਘਰ ਟੁੱਟਿਆ ਹੈ, ਕੱਲ ਤੇਰਾ ਘੁਮੰਡ ਟੁੱਟੇਗਾ। ਇਹ ਵਕਤ ਦਾ ਪਹੀਆ ਹੈ,ਯਾਦ ਰੱਖਣਾ, ਇਹ ਹਮੇਸ਼ਾਂ ਇਕੋ ਜਿਹਾ ਨਹੀਂ ਰਹਿੰਦਾ।''

''ਮੈਨੂੰ ਲੱਗਦਾ ਹੈ ਕਿ ਤੂੰ ਮੇਰੇ ਉੱਤੇ ਵੱਡਾ ਅਹਿਸਾਨ ਕੀਤਾ ਹੈ, ਕਿਉਂ ਕਿ ਮੈਨੂੰ ਲੱਗਦਾ ਤਾਂ ਸੀ ਕਿ ਕਸ਼ਮੀਰੀ ਪੰਡਿਤਾਂ ਉੱਤੇ ਕੀ ਬੀਤੀ ਹੋਵੇਗੀ। ਅੱਜ ਮੈਂ ਮਹਿਸੂਸ ਕੀਤਾ ਹੈ, ਅੱਜ ਮੈਂ ਇਸ ਦੇਸ ਨਾਲ ਇੱਕ ਵਾਅਦਾ ਕਰਦੀ ਹਾਂ ਕਿ ਮੈਂ ਸਿਰਫ਼ ਅਯੁੱਧਿਆ ਉੱਤੇ ਹੀ ਨਹੀਂ ਕਸ਼ਮੀਰ ਉੱਤੇ ਵੀ ਇੱਕ ਫਿਲਮ ਬਣਾਵਾਂਗੀ। ਆਪਣੇ ਦੇਸ ਵਾਸੀਆਂ ਨੂੰ ਜਗਾਵਾਂਗੀ ਕਿਉਂ ਕਿ ਮੈਨੂੰ ਪਤਾ ਸੀ ਕਿ ਸਾਡੇ ਨਾਲ ਇਹ ਕੁਝ ਹੋਵੇਗਾ।''

''ਜੋ ਮੇਰੇ ਨਾਲ ਹੋਇਆ ਹੈ ਇਸ ਦਾ ਕੋਈ ਮਤਲਬ ਹੈ ਕੋਈ ਮਾਅਨੇ ਹਨ। ਉਧਵ ਠਾਕਰੇ ਇਹ ਜੋ ਕਰੂਰਤਾ ਅਤੇ ਆਤੰਕ ਹੈ, ਚੰਗਾ ਹੋਇਆ ਇਹ ਮੇਰੇ ਨਾਲ ਹੋਇਆ ਹੈ, ਕਿਉਂ ਕਿ ਇਸ ਦੇ ਕੁਝ ਮਾਅਨੇ ਹਨ।''

ਇਹ ਵੀ ਪੜ੍ਹੋ

ਨਾਅਰੇਬਾਜ਼ੀ ਨਾਲ ਸਵਾਗਤ ਤੇ ਵਿਰੋਧ

ਕੰਗਨਾ ਰਣੌਤ ਚੰਡੀਗੜ੍ਹ-ਮੁੰਬਈ ਉਡਾਣ ਰਾਹੀਂ ਮੁੰਬਈ ਪਹੁੰਚੀ ਹੈ। ਏਅਰਪੋਰਟ ਦੇ ਬਾਹਰ, ਕਰਨੀ ਸੈਨਾ ਕੰਗਨਾ ਦੇ ਹੱਕ ਵਿਚ ਅਤੇ ਸ਼ਿਵ ਸੈਨਾ ਦੇ ਸਮਰਥਕ ਵਿਰੋਧ ਵਿਚ ਨਾਅਰੇਬਾਜ਼ੀ ਕਰ ਰਹੇ ਸਨ।

ਇਸ ਤੋਂ ਪਹਿਲਾਂ ਬੰਬਈ ਹਾਈ ਕੋਰਟ ਨੇ ਬਾਲੀਵੁੱਡ ਅਭਿਨੇਤਰੀ ਕੰਗਨਾ ਰਨੌਤ ਦੇ ਦਫ਼ਤਰ ਵਿਖੇ ਮੁੰਬਈ ਨਗਰ ਨਿਗਮ ਦੀ ਕਾਰਵਾਈ 'ਤੇ ਰੋਕ ਲਗਾਉਣ ਦੇ ਆਦੇਸ਼ ਦਿੱਤੇ ਹਨ।

ਹਾਈ ਕੋਰਟ ਨੇ ਬੀਐਮਸੀ ਤੋਂ ਕੰਗਨਾ ਦੀ ਪਟੀਸ਼ਨ 'ਤੇ ਜਵਾਬ ਦਾਇਰ ਕਰਨ ਲਈ ਵੀ ਕਿਹਾ ਹੈ।

ਕੰਗਣਾ ਦੇ ਵਕੀਲ ਰਿਜ਼ਵਾਨ ਸੱਦੀਕੀ ਨੇ ਕਿਹਾ, "ਨੋਟਿਸ ਗੈਰਕਾਨੂੰਨੀ ਹੈ ਅਤੇ ਬੀਐਮਸੀ ਦੀ ਟੀਮ ਗੈਰ-ਕਾਨੂੰਨੀ ਢੰਗ ਨਾਲ ਕੰਗਣਾ ਦੇ ਦਫ਼ਤਰ ਦਾਖ਼ਲ ਹੋਈ ਹੈ। ਉੱਥੇ ਕੋਈ ਕੰਮ ਚੱਲ ਹੀ ਨਹੀਂ ਰਿਹਾ ਸੀ।"

ਇਸ ਤੋਂ ਪਹਿਲਾਂ ਮੁੰਬਈ ਨਗਰ ਨਿਗਮ ਦੀ ਇਕ ਟੀਮ ਨੇ ਅਭਿਨੇਤਰੀ ਕੰਗਣਾ ਰਣੌਤ ਦੇ ਬੰਗਲੇ ਦੇ ਕੁਝ ਹਿੱਸੇ ਢਾਹੁਣ ਦੀ ਕਾਰਵਾਈ ਸ਼ੁਰੂ ਕੀਤੀ ਸੀ, ਜਿਸ ਦਾ ਕਾਰਨ ਉਹ ਗ਼ੈਰਕਾਨੂੰਨੀ ਤਬਦੀਲੀਆਂ ਬਾਰੇ ਦੱਸ ਰਹੇ ਸਨ।

ਕੰਗਨਾ ਰਨੌਤ ਨੇ ਵੀ ਖ਼ੁਦ ਇਸ ਕਾਰਵਾਈ ਦੀਆਂ ਤਸਵੀਰਾਂ ਟਵੀਟ ਕੀਤੀਆਂ ਹਨ ਅਤੇ ਇਕ ਵਾਰ ਫਿਰ ਮੁੰਬਈ ਦੀ ਤੁਲਨਾ 'ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ' ਨਾਲ ਕੀਤੀ ਹੈ। ਉਨ੍ਹਾਂ ਦੇ ਪਿਛਲੇ ਇਸ ਤਰ੍ਹਾਂ ਦੇ ਬਿਆਨ ਨੂੰ ਲੈ ਕੇ ਹੰਗਾਮਾ ਹੋਇਆ ਸੀ।

ਉਨ੍ਹਾਂ ਨੇ ਬੁੱਧਵਾਰ ਨੂੰ ਲਿਖਿਆ, "ਮੈਂ ਕਦੇ ਗਲ਼ਤ ਨਹੀਂ ਹੁੰਦੀ ਅਤੇ ਮੇਰੇ ਦੁਸ਼ਮਣਾਂ ਨੇ ਵਾਰ ਵਾਰ ਸਾਬਤ ਕੀਤਾ ਹੈ। ਇਸ ਲਈ ਮੇਰੀ ਮੁੰਬਈ ਹੁਣ ਪੀ.ਓ.ਕੇ. ਹੈ।"

2. ਝੂਠੀਆਂ ਅਫ਼ਵਾਹਾਂ ਫੈਲਾਉਣ ਵਾਲੇ 108 ਸੋਸ਼ਲ ਮੀਡੀਆ ਅਕਾਉਂਟ ਡਿਲੀਟ

ਕੋਰੋਨਾਵਾਇਰਸ ਸੰਬੰਧੀ ਝੂੱਠੀਆਂ ਅਫ਼ਵਾਹਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ 38 ਫੇਸਬੁੱਕ ਅਕਾਉਂਟ੍ਸ, 49 ਟਵੀਟਰ ਹੈਂਡਲ ਅਤੇ 21 ਯੂ-ਟਿਊਬ ਅਕਾਊਂਟ ਬਲੌਕ ਕੀਤੇ ਹਨ।

151 ਫੇਸਬੁੱਕ ਲਿੰਕਸ ਅਤੇ ਅਕਾਊਂਟ੍ਸ, 100 ਟਵਿਟਰ ਹੈਂਡਲ, 4 ਇੰਸਟਾਗ੍ਰਾਮ ਅਤੇ 37 ਯੂ-ਟਿਊਬ ਅਕਾਊਂਟ ਸੰਬੰਧਿਤ ਅਧਾਰਿਟੀ ਨੂੰ ਰਿਪੋਰਟ ਕੀਤੇ ਗਏ ਹਨ।

ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਸਾਇਬਰ ਲਾ ਡਿਵੀਜ਼ਨ ਅਤੇ ਇਲੈਕਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੇਕਨੋਲੋਜੀ ਮੰਤਰਾਲੇ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਕੁੱਲ 108 ਸੋਸ਼ਲ ਮੀਡੀਆ ਅਕਾਊਂਟ ਡਿਲੀਟ ਕਰ ਦਿੱਤੇ ਗਏ।

ਉਨ੍ਹਾਂ ਦੱਸਿਆ ਕਿ ਮੰਤਰਾਲੇ ਨੂੰ ਇਨ੍ਹਾਂ ਅਕਾਊਂਟ੍ਸ ਯੂਜ਼ਰਸ ਦੀ ਡੀਟੇਲ ਦੇਣ ਦੀ ਅਪੀਲ ਵੀ ਕੀਤੀ ਗਈ ਹੈ ਤਾਂਕਿ ਉਨ੍ਹਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।

ਸਾਈਬਰ ਕਰਾਈਮ ਸੈੱਲ ਪੰਜਾਬ ਦੇ ਬਿਊਰੋ ਆਫ ਇਨਵੈਸਟੀਗੇਸ਼ਨਜ਼ ਦੇ ਡਾਇਰੈਕਟਰ ਅਰਪਿਤ ਸ਼ੁਕਲਾ ਨੇ ਲੋਕਾਂ ਨੂੰ ਸੂਬੇ ਵਿੱਚ ਜਨਤਕ ਵਿਵਸਥਾ ਦੀ ਸੁਰੱਖਿਆ ਅਤੇ ਰਾਖੀ ਦੇ ਹਿੱਤ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਕਿਸੇ ਵੀ ਤਰ੍ਹਾਂ ਦੀਆਂ ਗੈਰ-ਪ੍ਰਮਾਣਿਕ/ਗੈਰ-ਅਧਿਕਾਰਤ ਪੋਸਟਾਂ, ਖਬਰਾਂ, ਵੀਡੀਓਜ਼ ਅਤੇ ਹੋਰ ਸਬੰਧਤ ਸਮੱਗਰੀ ਸਾਂਝੀ ਨਾ ਕਰਨ ਦੀ ਅਪੀਲ ਕੀਤੀ ਹੈ।

3. ਵਿਦੇਸ਼ਾਂ ਤੋਂ ਆਉਣ ਵਾਲਿਆਂ ਲਈ ਪੰਜਾਬ ਸਰਕਾਰ ਨੇ ਕਿਹੜੀਆਂ ਨਵੀਆਂ ਗਾਈਡਲਾਈਂਸ ਜਾਰੀ ਕੀਤੀਆਂ ਹਨ?

ਇਹ ਵੀ ਪੜ੍ਹੋ

ਇਹ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)