ਕੰਗਨਾ ਰਨੌਤ: ਸ਼ਿਵ ਸੈਨਾ ਨਾਲ ਪੰਗੇ 'ਚ ਕਿਸ ਦਾ ਨਫ਼ਾ ਤੇ ਕਿਸ ਦਾ ਨੁਕਸਾਨ

ਕੰਗਨਾ ਰਨੌਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ ਹੈ ਕਿ ਮਹਾਰਾਸ਼ਟਰ ਸਰਕਾਰ ਕੰਗਨਾ ਰਨੌਤ ਦੇ ਡਰੱਗਜ਼ ਸੈਣ ਦੀ ਜਾਂਚ ਕਰੇਗੀ
    • ਲੇਖਕ, ਅਨੰਤ ਪ੍ਰਕਾਸ਼
    • ਰੋਲ, ਬੀਬੀਸੀ ਪੱਤਰਕਾਰ

ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਨੇ ਮਹਾਰਾਸ਼ਟਰ ਸਰਕਾਰ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਜਾਂਚ ਵਿੱਚ ਉਨ੍ਹਾਂ ਦੇ ਅਤੇ ਡਰੱਗ ਪੈਡਲਰਸ ਵਿਚਾਲੇ ਕਿਸੇ ਤਰ੍ਹਾਂ ਦਾ ਕਨੈਕਸ਼ਨ ਹੋਣ ਦਾ ਸਬੂਤ ਮਿਲਦਾ ਹੈ ਤਾਂ ਉਹ ਹਮੇਸ਼ਾ ਲਈ ਮੁੰਬਈ ਛੱਡਣ ਲਈ ਤਿਆਰ ਹਨ।

ਕੰਗਨਾ ਵੱਲੋਂ ਇਹ ਟਵੀਟ ਉਦੋਂ ਆਇਆ ਜਦੋਂ ਮਹਾਰਾਸ਼ਟਰ ਸਰਕਾਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ ਹੈ ਕਿ ਮਹਾਰਾਸ਼ਟਰ ਸਰਕਾਰ ਕੰਗਨਾ ਰਨੌਤ ਦੇ ਡਰੱਗਜ਼ ਸੈਣ ਦੀ ਜਾਂਚ ਕਰੇਗੀ।

ਪਰ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕੰਗਨਾ ਅਤੇ ਮਹਾਰਾਸ਼ਟਰ ਸਰਕਾਰ ਆਹਮਣੇ-ਸਾਹਮਣੇ ਹਨ।

ਇਹ ਵੀ ਪੜ੍ਹੋ-

ਕੰਗਨਾ ਰਨੌਤ ਅਤੇ ਠਾਕਰੇ ਸਰਕਾਰ ਬੀਤੇ ਤਿੰਨ ਮਹੀਨਿਆਂ ਵਿੱਚ ਕਈ ਵਾਰ ਟਕਰਾ ਚੁੱਕੇ ਹਨ। ਦੋਵਾਂ ਪੱਖਾਂ ਵੱਲੋਂ ਹਮਲਾਵਾਰ ਬਿਆਨਬਾਜ਼ੀ ਜਾਰੀ ਹੈ।

ਇਸ ਵਿਚਾਲੇ ਕੇਂਦਰ ਸਰਕਾਰ ਨੇ ਕੰਗਨਾ ਨੂੰ ਵਾਈ-ਗ੍ਰੇਡ ਸੁਰੱਖਿਆ ਮੁਹੱਈਆ ਕਰਵਾਈ ਹੈ।

ਇਹ ਵੀ ਵੇਖੋ-

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕੰਗਨਾ ਬਨਾਮ ਠਾਕਰੇ ਸਰਕਾਰ

ਬੀਤੇ ਸੋਮਵਾਰ ਕੰਗਨਾ ਰਨੌਤ ਨੇ ਇੱਕ ਟਵੀਟ ਕੀਤਾ ਸੀ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਬੀਐੱਮਸੀ ਮੰਗਲਵਾਰ ਨੂੰ ਉਨ੍ਹਾਂ ਦਾ ਦਫਤਰ ਤੋੜਨ ਜਾ ਰਹੀ ਹੈ।

ਇਸ ਤੋਂ ਬਾਅਦ ਮੰਗਲਵਾਰ ਨੂੰ ਕੰਗਨਾ ਨੇ ਟਵੀਟ ਕੀਤਾ ਕਿ ਉਨ੍ਹਾਂ ਦੇ ਸਮਰਥਕਾਂ ਦੀ ਆਲੋਚਨਾ ਤੋਂ ਬਾਅਦ ਬੀਐਮਸੀ ਉਨ੍ਹਾਂ ਦਾ ਦਫ਼ਤਰ ਤੋੜਨ ਲਈ ਬੁਲਡੋਜ਼ਰ ਲੈ ਕੇ ਨਹੀਂ ਆਈ, ਸਗੋਂ ਲੀਕੇਜ ਰੋਕਣ ਦਾ ਨੋਟਿਸ ਲੈ ਕੇ ਆਈ ਹੈ।

ਸ਼ਿਵ ਸੈਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੰਗਨਾ ਰਨੌਤ ਅਤੇ ਸ਼ਿਵ ਸੈਨਾ ਵਿਚਾਲੇ ਜੋ ਕੁਝ ਵੀ ਚੱਲ ਰਿਹਾ ਹੈ, ਉਹ ਇੱਕ ਵੱਡੀ ਕਹਾਣੀ ਦਾ ਇੱਕ ਛੋਟਾ ਜਿਹਾ ਅੰਸ਼ ਲਗਦਾ ਹੈ।

ਬੀਬੀਸੀ ਨੇ ਬੀਐਮਸੀ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਕੰਗਨਾ ਦੇ ਦਾਅਵੇ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ।

ਬੀਐਮਸੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ ਤੇ ਇਹ ਮੰਨਿਆ ਕਿ ਬੀਐਮਸੀ ਦੇ ਅਧਿਕਾਰੀ ਕੰਗਨਾ ਦੇ ਦਫ਼ਤਰ ਪਹੁੰਚੇ ਸਨ।

ਉਨ੍ਹਾਂ ਨੇ ਕਿਹਾ, "ਬੀਐਮਸੀ ਦੀ ਟੀਮ ਕੰਗਨਾ ਦੇ ਦਫਤਰ ਪਹੁੰਚੀ ਸੀ। ਪਰ ਇਹ ਦੌਰਾ ਕਿਉਂ ਕੀਤਾ ਗਿਆ ਇਸ ਨੂੰ ਲੈ ਕੇ ਜਾਣਕਾਰੀ ਨਹੀਂ ਹੈ। ਵਾਰਡ ਅਫਸਰ ਹੀ ਦੱਸ ਸਕਣਗੇ ਕਿ ਆਖ਼ਰ ਬੀਐਮਸੀ ਦੀ ਟੀਮ ਕਿਉਂ ਗਈ ਸੀ।"

ਪਰ ਇਸ ਸਮੇਂ ਕੰਗਨਾ ਰਨੌਤ ਅਤੇ ਸ਼ਿਵ ਸੈਨਾ ਦੀ ਅਗਵਾਈ ਵਾਲੀ ਬੀਐਮਸੀ ਵਿਚਾਲੇ ਜੋ ਕੁਝ ਵੀ ਚੱਲ ਰਿਹਾ ਹੈ, ਉਹ ਇੱਕ ਵੱਡੀ ਕਹਾਣੀ ਦਾ ਇੱਕ ਛੋਟਾ ਜਿਹਾ ਅੰਸ਼ ਲਗਦਾ ਹੈ।

ਬੀਬੀਸੀ ਪੰਜਾਬੀ ਨੂੰ ਆਪਮੇ ਮੋਬਾਈਲ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਅਜਿਹੇ ਵਿੱਚ ਸਵਾਲ ਉਠਦਾ ਹੈ ਕਿ ਕੰਗਨਾ ਅਤੇ ਮਹਾਰਾਸ਼ਟਰ ਸਰਕਾਰ ਵਿਚਾਲੇ ਝਗੜੇ ਦੀ ਸ਼ੁਰੂਆਤ ਕਿਉਂ ਹੋਈ ਅਤੇ ਇਸਦਾ ਕਾਰਨ ਕੀ ਹੈ?

ਇਸ ਸਵਾਲ ਦਾ ਜਵਾਬ ਕੰਗਨਾ ਦੇ ਉਸ ਟਵੀਟ ਵਿੱਚ ਮਿਲਦਾ ਹੈ ਜਿਸ ਵਿੱਚ ਉਨ੍ਹਾਂ ਨੇ ਸਵਾਲ ਕੀਤਾ ਸੀ ਕਿ ਮੁੰਬਈ ਹੌਲੀ-ਹੌਲੀ 'ਪਾਕ ਕਬਜ਼ੇ ਵਾਲਾ ਕਸ਼ਮੀਰ' ਕਿਉਂ ਲੱਗਣ ਲੱਗਾ ਹੈ।

ਇਸ 'ਤੇ ਸ਼ਿਵ ਸੈਨਾ ਆਗੂ ਸੰਜੇ ਰਾਊਤ ਸਮੇਤ ਕਈ ਫ਼ਿਲਮ ਹਸਤੀਆਂ ਵੱਲੋਂ ਕੰਗਨਾ ਦੀ ਨਿਖੇਧੀ ਕੀਤੀ ਗਈ। ਸ਼ਿਵ ਸੈਨਾ ਵੱਲੋਂ ਕੰਗਨਾ ਖ਼ਿਲਾਫ਼ ਏਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਗਈ।

ਕੰਗਨਾ ਰਨੌਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੰਗਨਾ ਰਨੌਤ ਨੈਪੋਟਿਜ਼ਮ ਤੋਂ ਲੈ ਕੇ ਬਾਲੀਵੁੱਡ ਮਾਫ਼ੀਆ 'ਤੇ ਖੁੱਲ੍ਹ ਕੇ ਬੋਲਦੀ ਹੈ।

ਫਿਰ ਕੰਗਨਾ ਨੇ ਵੀ ਇਸਦਾ ਜਵਾਬ ਸ਼ਿਵ ਸੈਨਾ ਦੇ ਅੰਦਾਜ ਵਾਲੇ ਹਮਲਾਵਾਰ ਰੁਖ਼ ਵਿੱਚ ਦਿੱਤਾ।

ਬਾਲੀਵੁੱਡ ਦੇ ਵੱਡੇ ਅਦਾਕਾਰਾਂ ਖ਼ਿਲਾਫ਼ ਚੁੱਕੇ ਸਵਾਲ

17 ਸਾਲ ਦੀ ਉਮਰ ਵਿੱਚ 'ਗੈਂਗਸਟਰ' ਵਰਗੀ ਫ਼ਿਲਮ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਕੰਗਨਾ ਨੇ ਕੁਈਨ ਅਤੇ 'ਤਨੂ ਵੈਡਸ ਮਨੂ' ਵਰਗੀਆਂ ਫ਼ਿਲਮਾਂ ਨਾਲ ਬਾਲੀਵੁੱਡ ਵਿੱਚ ਆਪਣੀ ਇੱਕ ਖ਼ਾਸ ਥਾਂ ਬਣਾਈ ਹੈ।

ਤਿੰਨ ਨੈਸ਼ਨਲ ਐਵਰਾਡਜ਼ ਸਮੇਤ ਕਮਰਸ਼ੀਅਲ ਫ਼ਿਲਮਾਂ ਵਿੱਚ ਧਮਾਕੇਦਾਰ ਕਮਾਈ ਦੇ ਬਾਵਜੂਦ ਕੰਗਨਾ ਰਨੌਤ ਨੈਪੋਟਿਜ਼ਮ ਤੋਂ ਲੈ ਕੇ ਬਾਲੀਵੁੱਡ ਮਾਫ਼ੀਆ 'ਤੇ ਖੁੱਲ੍ਹ ਕੇ ਬੋਲਦੀ ਹੈ।

ਇਹ ਵੀ ਵੇਖੋ-

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

ਪਿਛਲੇ ਵਿਵਾਦਾਂ ਅਤੇ ਇਸ ਵਿਵਾਦ ਵਿੱਚ ਇੱਕ ਫਰਕ ਇਹ ਹੈ ਕਿ ਹੁਣ ਤੱਕ ਇਹ ਵਿਵਾਦ ਬਾਲੀਵੁੱਡ ਅਦਾਕਾਰਾਂ ਵਿਚਾਲੇ ਰਹਿੰਦੇ ਸਨ।

ਇਹ ਵੀ ਪੜ੍ਹੋ-

ਪਰ ਇਹ ਪਹਿਲਾ ਮੌਕਾ ਹੈ ਜਦੋਂ ਕੰਗਨਾ ਇੱਕ ਅਜਿਹੇ ਮੁੱਦੇ ਦੇ ਕੇਂਦਰ ਵਿੱਚ ਆ ਗਈ ਹੈ ਜਿਸ ਵਿੱਚ ਉਨ੍ਹਾਂ ਦੇ ਨਿਸ਼ਾਨੇ 'ਤੇ ਮੁੰਬਈ ਪੁਲਿਸ, ਬੀਐਮਸੀ ਅਤੇ ਮਹਾਰਾਸ਼ਟਰ ਸਰਕਾਰ ਹੈ।

ਕੰਗਨਾ ਨੇ ਬੀਤੇ ਦਿਨੀਂ ਬਾਲੀਵੁੱਡ ਵਿੱਚ ਡਰੱਗਜ਼ ਦੀ ਵਰਤੋਂ ਨੂੰ ਲੈ ਕੇ ਵੱਡੇ ਦਾਅਵੇ ਕੀਤੇ ਹਨ।

ਕੰਗਨਾ ਨੇ ਟਵੀਟ ਕਰਕੇ ਕਈ ਅਦਾਕਾਰਾਂ ਨੂੰ ਡਰੱਗ ਟੈਸਟ ਲਈ ਸੈਂਪਲ ਦੇਣ ਲਈ ਕਿਹਾ ਸੀ।

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਨਾਰਕੋਟਿਕਸ ਬਿਊਰੋ ਦੀ ਮਦਦ ਕਰਨ ਨੂੰ ਤਿਆਰ ਹਨ ਕਿਉਂਕਿ ਉਨ੍ਹਾਂ ਨੂੰ ਬਾਲੀਵੁੱਡ ਪਾਰਟੀਜ਼ ਵਿੱਚ ਡਰੱਗਜ਼ ਦੀ ਵਰਤੋਂ ਨੂੰ ਲੈ ਕੇ ਕਾਫ਼ੀ ਜਾਣਕਾਰੀ ਹੈ।

ਉਨ੍ਹਾਂ ਨੇ ਲਿਖਿਆ, "ਮੈਂ ਨਾਰਕੋਟਿਕਸ ਬਿਊਰੋ ਦੀ ਮਦਦ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ। ਪਰ ਮੈਨੂੰ ਕੇਂਦਰ ਸਰਕਾਰ ਤੋਂ ਸੁਰੱਖਿਆ ਚਾਹੀਦੀ ਹੈ। ਮੈਂ ਸਿਰਫ਼ ਆਪਣੇ ਕਰੀਅਰ ਨੂੰ ਹੀ ਖ਼ਤਰੇ ਵਿੱਚ ਨਹੀਂ ਪਾਇਆ ਸਗੋਂ ਆਪਣੀ ਜ਼ਿੰਦਗੀ ਨੂੰ ਵੀ ਖ਼ਤਰੇ ਵਿੱਚ ਪਾਇਆ ਹੈ। ਇਹ ਕਾਫ਼ੀ ਸਪੱਸ਼ਟ ਹੈ ਕਿ ਸੁਸ਼ਾਂਤ ਨੂੰ ਕੁਝ ਬੁਰੇ ਰਾਜ਼ ਪਤਾ ਸੀ, ਇਸ ਲਈ ਉਸ ਨੂੰ ਮਾਰ ਦਿੱਤਾ ਗਿਆ।"

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਕੰਗਨਾ ਅਜਿਹਾ ਕਿਉਂ ਕਰ ਰਹੀ ਹੈ?

ਫ਼ਿਲਮ ਸਮੀਖਿਅਕ ਤਨੁਲ ਠਾਕੁਰ ਮੰਨਗੇ ਹਨ ਕਿ ਕੰਗਨਾ ਨੇ ਇੱਕ ਅਦਾਕਾਰਾ ਦੇ ਰੂਪ ਵਿੱਚ ਆਪਣੇ ਕੰਮ ਨੂੰ ਮਹੱਤਵ ਦੇਣਾ ਘਟਾ ਦਿੱਤਾ ਹੈ।

ਉਹ ਕਹਿੰਦੇ ਹਨ, "ਮੈਂ ਉਨ੍ਹਾਂ ਨੂੰ ਕੁਈਨ ਅਤੇ ਉਸ ਤੋਂ ਪਹਿਲਾਂ ਤੋਂ ਦੇਖਦਾ ਆਇਆ ਹਾਂ। ਇੱਕ ਕਲਾਕਾਰ ਦੇ ਰੂਪ ਵਿੱਚ ਉਹ ਸਮੇਂ ਦੇ ਨਾਲ ਬਹਿਤਰ ਤੋਂ ਬਹਿਤਰੀਨ ਹੋਈ ਹੈ।"

"ਮੈਨੂੰ ਇਹ ਕਹਿਣ ਵਿੱਚ ਗੁਰੇਜ਼ ਨਹੀਂ ਕਿ ਉਹ ਇੱਕ ਮਹਾਨ ਅਦਾਕਾਰਾ ਹੈ। ਪਰ ਜਦੋਂ ਗੱਲ ਆਉਂਦੀ ਹੈ ਕਿ ਇੱਕ ਸ਼ਖ਼ਸ ਦੇ ਰੂਪ ਵਿੱਚ ਕੰਗਨਾ ਦੇ ਵਿਹਾਰ ਦੀ ਤਾਂ ਮੈਨੂੰ ਕਾਫ਼ੀ ਦੁਖ਼ ਹੁੰਦਾ ਹੈ ਕਿ ਉਨ੍ਹਾਂ ਨੇ ਸ਼ਾਇਦ ਆਪਣੇ ਐਕਟਿੰਗ ਕਰੀਅਰ ਨੂੰ ਮਹੱਤਵ ਦੇਣਾ ਬੰਦ ਕਰ ਦਿੱਤਾ ਹੈ। ਅਤੇ ਸ਼ਾਇਦ ਉਹ ਸਿਆਸਤ ਵਿੱਚ ਜਾਣ ਦੇ ਸੰਕੇਤ ਦੇ ਰਹੀ ਹੈ।"

"ਮੈਂ ਇਹ ਗੱਲ ਇਸ ਲਈ ਨਹੀਂ ਕਹਿ ਰਿਹਾ ਹਾਂ ਕਿਉਂਕਿ ਉਹ ਇੱਕ ਖਾਸ ਪਾਰਟੀ ਦੀ ਵਿਚਾਰਧਾਰਾ ਵਿੱਚ ਯਕੀਨ ਰਖਦੀ ਹੈ। ਸਗੋਂ ਮੈਂ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਜਿਸ ਤਰ੍ਹਾਂ ਉਹ ਆਪਣੇ ਕਰੀਅਰ ਦੇ ਰਸਤੇ ਬੰਦ ਕਰ ਰਹੀ ਹੈ, ਅਜਿਹੇ ਵਿੱਚ ਉਨ੍ਹਾਂ ਦੇ ਨਾਲ ਕੌਣ ਕੰਮ ਕਰ ਸਕੇਗਾ?'

"ਸਾਲ 2017-18 ਤੱਕ ਮੁੱਖ ਅਦਾਕਾਰਾ ਵਿੱਚ ਗਿਣੀ ਜਾਂਦੀ ਸੀ ਜਿਨ੍ਹਾਂ ਨੇ ਆਪਣੇ ਚੰਗੇ ਕੰਮ ਲਈ ਥਾਂ ਬਣਾਈ ਪਰ ਇਸ ਤੋਂ ਬਾਅਦ ਹੌਲੀ-ਹੌਲੀ ਉਨ੍ਹਾਂ ਦੀਆਂ ਟਿੱਪਣੀਆਂ ਐਨੀਆਂ ਏਤਰਾਜ਼ਯੋਗ ਹੁੰਦੀਆਂ ਗਈਆਂ ਕਿ ਹੁਣ ਲੋਕਾਂ ਲਈ ਉਨ੍ਹਾਂ ਨਾਲ ਕੰਮ ਕਰਨਾ ਔਖਾ ਹੋਵੇਗਾ।"

ਕੰਗਨਾ ਰਨੌਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਦਾ ਮੰਨੀਏ ਤਾਂ ਕੰਗਨਾ-ਸ਼ਿਵ ਸੈਨਾ ਵਿਵਾਦ ਦੇ ਪਿੱਛੇ ਇੱਕ ਸਿਆਸੀ ਅੰਡਰ ਕਰੰਟ ਹੈ

ਹਾਲ ਹੀ ਵਿੱਚ ਇੱਕ ਸੀਨੀਅਰ ਡਾਇਰੈਕਟਰ ਆਫ਼ ਫੋਟੋਗ੍ਰਾਫ਼ੀ ਪੀਸੀ ਸ਼੍ਰੀਰਾਮ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਕੰਗਨਾ ਨਾਲ ਕੰਮ ਨਾ ਕਰਨ ਦਾ ਐਲਾਨ ਕੀਤਾ ਹੈ।

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 3

ਕੀ ਇਸਦੇ ਪਿੱਛੇ ਸਿਆਸਤ ਹੈ ਕਾਰਨ?

ਪਰ ਸਿਆਸੀ ਮਾਹਰਾਂ ਦਾ ਮੰਨੀਏ ਤਾਂ ਕੰਗਨਾ-ਸ਼ਿਵ ਸੈਨਾ ਵਿਵਾਦ ਦੇ ਪਿੱਛੇ ਇੱਕ ਸਿਆਸੀ ਅੰਡਰ ਕਰੰਟ ਹੈ ਜਿਸ ਕਾਰਨ ਦੋਵਾਂ ਪੱਖਾਂ ਵਿਚਾਲੇ ਹਮਲਾਵਰ ਬਿਆਨਬਾਜ਼ੀ ਬਹੁਤ ਜ਼ਿਆਦਾ ਵੱਧ ਗਈ ਹੈ।

ਭਾਜਪਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਟਨਾ ਵਿੱਚ ਭਾਜਪਾ ਦੇ ਵਰਕਰਜ਼ ਸੁਸ਼ਾਂਤ ਸਿੰਘ ਰਾਜਪੂਤ ਦੇ ਸਟਿੱਕਰ ਵੇਖਦੇ ਹੋਏ

ਸੀਨੀਅਰ ਪੱਤਰਕਾਰ ਹੇਮਤ ਦੇਸਾਈ ਮੰਨਦੇ ਹਨ ਕਿ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਸ਼ਿਵ ਸੈਨਾ ਅਤੇ ਭਾਜਪਾ ਦੋਵਾਂ ਹੀ ਪੱਖਾਂ ਨੂੰ ਕਾਫ਼ੀ ਫ਼ਾਇਦਾ ਹੋ ਰਿਹਾ ਹੈ।

ਉਹ ਕਹਿੰਦੇ ਹਨ, "ਇੱਕ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ ਇਹ ਮੁੱਦਾ ਮਹਾਂਵਿਕਾਸ ਅਗਾੜੀ ਸਰਕਾਰ ਨੂੰ ਫਾਇਦਾ ਪਹੁੰਚਾ ਰਿਹਾ ਹੈ ਕਿਉਂਕਿ ਮਹਾਰਾਸ਼ਟਰ ਵਿੱਚ ਪੁਣੇ, ਸੋਲ੍ਹਾਪੁਰ ਵਰਗੇ ਛੋਟੇ ਸ਼ਹਿਰਾਂ ਵਿੱਚ ਕੋਰੋਨਾਵਾਇਰਸ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ।"

"ਇਸਦੇ ਲਈ ਸੂਬਾ ਸਰਕਾਰ ਨੂੰ ਦੋਸ਼ੀ ਠਹਿਰਾਇਆ ਜਾ ਸਕਦਾ ਹੈ ਪਰ ਇਸ ਸਭ ਦੀ ਥਾਂ ਉਹ ਸੈਸ਼ਨ ਵਿੱਚ ਅਰਨਬ ਗੋਸਵਾਮੀ ਖ਼ਿਲਾਫ਼ ਵਿਸ਼ੇਸ਼ ਅਧਿਕਾਰ ਹਨਨ ਪ੍ਰਸਤਾਵ ਲੈ ਕੇ ਆ ਰਹੇ ਹਨ। ਅਤੇ ਉਨ੍ਹਾਂ ਖ਼ਿਲਾਫ਼ ਕੋਰੋਨਾ ਨੂੰ ਲੈ ਕੇ ਸਵਾਲ ਨਹੀਂ ਉੱਠ ਰਹੇ ਹਨ।"

"ਉੱਥੇ ਹੀ, ਦੂਜੇ ਪਾਸੇ ਇਹ ਮੁੱਦਾ ਭਾਜਪਾ ਲਈ ਵੀ ਫਾਇਦੇਮੰਦ ਹੈ ਕਿਉਂਕਿ ਇਸ ਕਾਰਨ ਉਸ ਨੂੰ ਉੱਤਰ ਭਾਰਤ ਸੂਬਿਆਂ ਵਿੱਚ ਸਿਆਸੀ ਫਾਇਦਾ ਹੋਵੇਗਾ। ਹੁਣ ਜੇਕਰ ਗੱਲ ਕਰੀਏ ਕਿ ਕੰਗਨਾ ਇਸ ਪੂਰੀ ਖੇਡ ਵਿੱਚ ਕੀ ਕਰ ਰਹੀ ਹੈ ਤਾਂ ਇਹ ਇੱਕ ਖਿਡਾਰੀ ਦੀ ਭੂਮਿਕਾ ਵਿੱਚ ਹੈ।"

ਹੇਮੰਤ ਦੇਸਾਈ ਕਹਿੰਦੇ ਹਨ, "ਕੰਗਨਾ ਦੇ ਕਰੀਅਰ ਦੀ ਪੀਕ ਇੱਕ ਤਰ੍ਹਾਂ ਨਾਲ ਖ਼ਤਮ ਹੋ ਗਈ ਹੈ। ਹੁਣ ਉਨ੍ਹਾਂ ਦਾ ਰਾਸ਼ਟਰੀ ਅਕਸ ਵੱਧ ਰਿਹਾ ਹੈ ਅਤੇ ਉਹ ਇਸਦਾ ਫਾਇਦਾ ਵੀ ਚੁੱਕ ਰਹੀ ਹੈ। ਸ਼ਾਇਦ ਉਹ ਰਾਸ਼ਟਰਪਤੀ ਦੇ ਕੋਟੇ ਤੋਂ ਰਾਜਸਭਾ ਜਾ ਸਕਦੀ ਹੈ।"

"ਉਨ੍ਹਾਂ ਦੀਆਂ ਇੱਛਾਵਾਂ ਵੱਡੀਆਂ ਹੋ ਸਕਦੀਆਂ ਹਨ। ਉਹ ਇਸਦਾ ਸਿਆਸੀ ਫਾਇਦਾ ਲੈ ਰਹੀ ਹੈ। ਸ਼ਿਵ ਸੈਨਾ ਵੀ ਇਸਦੇ ਜਾਲ ਵਿੱਚ ਫਸਦੀ ਨਜ਼ਰ ਆ ਰਹੀ ਹੈ। ਜਿਵੇਂ ਉਨ੍ਹਾਂ ਦੇ ਘਰ ਅਤੇ ਦਫ਼ਤਰ 'ਤੇ ਜਾ ਕੇ ਕਾਨੂੰਨੀ ਜਾਂ ਗ਼ੈਰਕਾਨੂੰਨੀ ਦੀ ਜਾਂਚ ਕਰਨ ਦਾ ਮਾਮਲਾ।"

"ਮੁੰਬਈ ਕਾਰਪੋਰੇਸ਼ਨ ਨੂੰ ਪਹਿਲਾਂ ਦੇਖਣਾ ਚਾਹੀਦਾ ਸੀ ਕਿ ਨਿਰਮਾਣ ਕਾਨੂੰਨੀ ਹੈ ਜਾਂ ਗ਼ੈਰਕਾਨੂੰਨੀ। ਅਜਿਹੇ ਵਿੱਚ ਸ਼ਿਵ ਸੈਨਾ ਤੇ ਕਾਰਪੋਰੇਸ਼ਨ ਜੋ ਕਰ ਰਹੀ ਹੈ, ਉਹ ਪੂਰੀ ਤਰ੍ਹਾਂ ਨਾਲ ਗ਼ਲਤ ਹੈ।"

ਇਹ ਵੀ ਪੜ੍ਹੋ-

ਹਾਲਾਂਕਿ ਇਸੇ ਵਿਚਾਲੇ ਬੀਤੇ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਕੰਗਨਾ ਰਨੌਤ ਦੀ ਥਾਂ ਪਹਿਲਾਂ ਤੋਂ ਕਾਫ਼ੀ ਮਜ਼ਬੂਤ ਹੋ ਗਈ ਹੈ। ਟਵਿੱਟਰ 'ਤੇ ਹਾਲ ਹੀ ਵਿੱਚ ਉਨ੍ਹਾਂ ਦੇ ਫੌਲੋਅਰਜ਼ ਦੀ ਸੰਖਿਆ 13 ਲੱਖ ਪਹੁੰਚ ਗਈ ਹੈ।

ਇਹ ਵੀ ਵੇਖੋ-

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

Skip YouTube post, 5
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 5

Skip YouTube post, 6
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 6

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)