ਭਾਰਤ -ਚੀਨ ਤਣਾਅ: ਚੀਨੀ ਫੌਜੀਆਂ ਦੀਆਂ ਦੱਸੀਆਂ ਜਾ ਰਹੀਆਂ ਸਰਹੱਦ 'ਤੇ ਤਾਜ਼ਾ ਤਸਵੀਰਾਂ ਦੇ ਮਾਅਨੇ

ਚੀਨੀ ਫੌਜੀ ਹਥਿਆਰਾ ਨਾਲ

ਤਸਵੀਰ ਸਰੋਤ, GOI Source

    • ਲੇਖਕ, ਜੁਗਲ ਪੁਰੋਹਿਤ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਸਰਕਾਰ ਦੇ ਉੱਚ ਪੱਧਰੀ ਸੂਤਰਾਂ ਦੇ ਹਵਾਲੇ ਨਾਲ ਭਾਰਤੀ ਮੀਡੀਆ ਅਤੇ ਸੋਸ਼ਲ ਮੀਡੀਆ ਉੱਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਖ਼ਬਰ ਏਜੰਸੀ ਏਐੱਨਆਈ ਅਤੇ ਪੀਟੀਆਈ ਨੇ ਵੀ ਇਹ ਤਸਵੀਰਾਂ ਜਾਰੀ ਕਰਦਿਆਂ ਦਾਅਵਾ ਕੀਤਾ ਗਿਆ ਹੈ ਕਿ ਇਹ ਚੀਨੀ ਫੌਜੀ ਹਨ, ਜੋ ਪੂਰਬੀ ਲੱਦਾਖ ਵਿਚ ਭਾਰਤ ਚੀਨ ਸਰਹੱਦ ਉੱਤੇ ਰਾਡਾਂ, ਨੇਜਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਭਾਰਤੀ ਪੋਸਟਾਂ ਵੱਲ ਵਧ ਰਹੇ ਸਨ।

ਇਨ੍ਹਾਂ ਫੌਜੀਆਂ ਕੋਲ ਬੰਦੂਕਾਂ ਵੀ ਹਨ ਪਰ ਇਨ੍ਹਾਂ ਨੇ ਉਹ ਥੱਲੇ ਵੱਲ ਕੀਤੀਆਂ ਹੋਈਆਂ ਹਨ,ਪਰ ਤੇਜ਼ਧਾਰ ਹਥਿਆਰ ਹੱਥਾਂ ਵਿਚ ਫੜੇ ਹੋਏ ਹਨ।

ਬੀਬੀਸੀ ਨੂੰ ਵੀ ਇਹ ਤਸਵੀਰਾਂ ਭਾਰਤ ਸਰਕਾਰ ਦੇ ਉੱਚ ਸੂਤਰਾਂ ਤੋਂ ਮਿਲਿਆਂ ਹਨ ਪਰ ਬੀਬੀਸੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਤਸਵੀਰਾਂ ਸੋਮਵਾਰ ਸ਼ਾਮ ਦੀਆਂ ਹੀ ਹਨ ਅਤੇ ਕਦੋਂ ਤੇ ਕਿੱਥੇ ਖਿੱਚੀਆਂ ਗਈਆਂ।

ਚੀਨੀ ਫੌਜੀਆਂ ਨੇ ਮੁਖਪਰੀ ਅਤੇ ਰੇਕਿਊਂਨ ਲਾਅ ਖੇਤਰ ਵਿਚ ਭਾਰਤ ਫੌਜੀਆਂ ਨੂੰ ਅਹਿਮ ਚੌਕੀਆਂ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਭਾਰਤ ਫੌਜੀਆਂ ਨੇ ਨਾਕਾਮ ਕਰ ਦਿੱਤਾ।

ਇਹ ਵੀ ਪੜ੍ਹੋ:

ਭਾਰਤ ਚੀਨ ਸਰਹੱਦ ਉੱਤੇ ਤਣਾਅ ਦੌਰਾਨ ਇਹ ਤਸਵੀਰਾਂ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀਆਂ ਹਨ , ਜਿਨ੍ਹਾਂ ਰਾਹੀ ਹਾਲਾਤ ਸਮਝਣ ਵਿਚ ਕੁਝ ਮਦਦ ਮਿਲਦੀ ਹੈ।

ਇਨ੍ਹਾਂ ਤਸਵੀਰਾਂ 'ਚ ਅਸੀਂ ਕੀ ਦੇਖ ਸਕਦੇ ਹਾਂ?

ਇਨ੍ਹਾਂ ਤਸਵੀਰਾਂ ਵਿਚ ਕਰੀਬ 25 ਚੀਨੀ ਸੈਨਿਕ ਹਨ, ਜਿਨ੍ਹਾਂ ਨੇ ਬੰਦੂਕਾਂ ਫੜੀਆਂ ਹੋਇਆਂ ਹਨ ਤੇ ਉਨ੍ਹਾਂ ਬੰਦੂਕਾਂ ਦਾ ਮੂੰਹ ਹੇਠਾਂ ਵੱਲ ਹੈ।

ਤਸਵੀਰਾਂ ਕਦੋਂ ਲਈਆਂ ਗਈਆਂ?

ਭਾਰਤ ਸਰਕਾਰ ਦੇ ਉੱਚ ਸੂਤਰਾਂ ਮੁਤਾਬਕ ਇਹ ਸੋਮਵਾਰ ਯਾਨਿ 7 ਸਤੰਬਰ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਲਈਆਂ ਗਈਆਂ ਹਨ। ਹਾਲਾਂਕਿ, ਬੀਬੀਸੀ ਇਨ੍ਹਾਂ ਤਸਵੀਰਾਂ ਦੇ ਸਮੇਂ ਅਤੇ ਸਥਾਨ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕਰਦਾ ਹੈ।

ਤਸਵੀਰਾਂ ਕਿਥੋਂ ਦੀਆਂ ਹਨ?

ਇਹ ਤਸਵੀਰਾਂ ਪੂਰਬੀ ਲੱਦਾਖ ਵਿੱਚ ਮੁਖਪਰੀ ਨਾਮ ਦੀ ਇੱਕ ਭਾਰਤੀ ਚੌਕੀ ਦੇ ਦੱਖਣੀ ਹਿੱਸੇ ਦੀਆਂ ਹਨ।

ਇਹ ਤਸਵੀਰਾਂ ਕਰੀਬ 800 ਮੀਟਰ ਦੂਰੋਂ, ਜਿੱਥੇ ਚੀਨੀ ਖੜ੍ਹੇ ਹੁੰਦੇ ਹਨ, ਉਥੋਂ ਲਈਆਂ ਗਈਆਂ ਹਨ। ਭਾਰਤ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਚੀਨੀ ਐੱਲਏਸੀ ਦੇ ਆਪਣੇ ਵਾਲੇ ਪਾਸੇ ਖੜ੍ਹੇ ਹਨ।

ਚੀਨੀ ਫੌਜੀ ਹਥਿਆਰਾਂ ਨਾਲ

ਤਸਵੀਰ ਸਰੋਤ, GoI top source

ਤਸਵੀਰ ਕੈਪਸ਼ਨ, ਸੂਤਰਾਂ ਮੁਤਾਬਕ, "ਅਜੇ ਵੀ ਉਨ੍ਹਾਂ ਦੇ ਕੁਝ ਸੈਨਿਕ ਉਸੇ ਇਲਾਕੇ ਵਿੱਚ ਹਨ ਪਰ ਸਭ ਤੋਂ ਜ਼ਰੂਰੀ ਗੱਲ ਉਹ ਪੋਸਟ ਵੱਲ ਅੱਗੇ ਨਹੀਂ ਵਧ ਰਹੇ।"

ਸਰਹੱਦ ਉੱਤੇ ਕੀ ਹੋਇਆ ਸੀ?

ਭਾਰਤ ਦਾ ਕਹਿਣਾ ਹੈ ਕਿ ਚੀਨੀ ਫੌਜੀ ਭਾਰਤੀ ਪੋਸਟ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਚਿਤਾਨਵੀ ਦੇ ਰਹੇ ਸਨ।

ਭਾਰਤੀ ਪੱਖ ਨੇ ਗੋਲੀ ਚਲਾਉਣ ਦੀ ਧਮਕੀ ਦਿੱਤੀ ਪਰ ਚਲਾਈ ਨਹੀਂ ਕਿਉਂਕਿ ਚੀਨੀ ਸੈਨਿਕਾਂ ਨੇ ਅੱਗੇ ਆਉਣਾ ਬੰਦ ਕਰ ਦਿੱਤਾ ਸੀ।

ਸੂਤਰਾਂ ਮੁਤਾਬਕ, "ਅਜੇ ਵੀ ਉਨ੍ਹਾਂ ਦੇ ਕੁਝ ਸੈਨਿਕ ਉਸੇ ਇਲਾਕੇ ਵਿੱਚ ਹਨ ਪਰ ਸਭ ਤੋਂ ਜ਼ਰੂਰੀ ਗੱਲ ਉਹ ਪੋਸਟ ਵੱਲ ਅੱਗੇ ਨਹੀਂ ਵਧ ਰਹੇ।"

ਉਨ੍ਹਾਂ ਨੇ ਕਿਹਾ, "ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਇਹ ਉਹੀ ਚੀਨੀ ਟੀਮ ਹੈ, ਜਿਸ ਨੇ ਗੋਲੀਬਾਰੀ ਕੀਤੀ ਜਾਂ ਕਿਸੇ ਹੋਰ ਪਾਰਟੀ ਨੇ ਕੀਤੀ ਪਰ ਇਸ ਤਸਵੀਰ ਤੋਂ ਬਾਅਦ ਚੀਨੀ ਫੌਜ ਨੇ ਹਵਾ ਵਿੱਚ ਗੋਲੀ ਚਲਾਈ ਸੀ।"

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਮਾਮਲੇ ਦਾ ਪਿਛੋਕੜ ਕੀ ਹੈ?

ਮੰਗਲਵਾਰ ਨੂੰ ਚੀਨ ਦੇ ਵਿਦੇਸ਼ ਮੰਤਰਾਲੇ ਅਤੇ ਇਸ ਦੇ ਪੱਛਮੀ ਥਿਏਟਰ ਕਮਾਂਡ ਨੇ ਇਲਜ਼ਾਮ ਲਗਾਇਆ ਕਿ ਭਾਰਤੀ ਫੌਜ ਨੇ ਵਾਰਨਿੰਗ ਸ਼ਾਟਸ ਫਾਇਰ ਕੀਤੇ ਅਤੇ ਐੱਲਏਸੀ ਨੂੰ ਟੱਪਣ ਦੀ ਕੋਸ਼ਿਸ਼ ਕੀਤੀ।

ਇਸ ਦੀ ਪ੍ਰਤੀਕਿਰਿਆ ਵਜੋਂ ਭਾਰਤੀ ਫੌਜ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ, "ਭਾਰਤੀ ਸੈਨਾ ਨੇ ਕਿਸੇ ਪੱਧਰ 'ਤੇ ਐੱਲਏਸੀ ਦੀ ਉਲੰਘਣਾ ਨਹੀਂ ਕੀਤੀ ਅਤੇ ਨਾ ਹੀ ਗੋਲੀਬਾਰੀ ਸਣੇ ਕੋਈ ਵੀ ਹਮਲਾਵਰ ਕਾਰਵਾਈ ਕੀਤੀ ਹੈ।"

ਇਸ ਵਿੱਚ ਚੀਨ 'ਤੇ ਦੁਵੱਲੇ ਸਮਝੌਤਿਆਂ ਦਾ ਉਲੰਘਣ ਕਰਨ ਅਤੇ ਹਮਲਾਵਰ ਜਾਲਸਾਜ਼ੀ' ਦਾ ਇਲਜ਼ਾਮ ਲਗਾਇਆ ਗਿਆ ਹੈ।

ਭਾਰਤ ਅਤੇ ਚੀਨ ਦੋਵਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਦਹਾਕਿਆਂ ਤੋਂ ਵਾਰਨਿੰਗ ਸ਼ਾਟਸ ਨਹੀਂ ਫਾਇਰ ਕੀਤੇ ਇਸ ਕਰਕੇ ਸੀਮਾ ਦੇ ਪ੍ਰੋਟੋਕੋਲ ਆਪਣੀ ਥਾਂ 'ਤੇ ਹਨ।

ਇਹ ਵੀ ਪੜ੍ਹੋ-

ਅੱਗੇ ਕੀ ਹੋ ਸਕਦਾ ਹੈ?

ਸਿਆਸੀ, ਫੌਜੀ ਅਤੇ ਡਿਪਲੋਮੈਟਿਕ ਦਖ਼ਲ ਦੇ ਬਵਾਜਦੂ ਹਾਲਾਤ ਅਜੇ ਵੀ ਤਣਾਅ ਭਰੇ ਹਨ।

ਸੂਤਰਾਂ ਮੁਤਾਬਕ, "ਅਸੀਂ ਕੁਝ ਲੀਕ ਨਹੀਂ ਕਰਨਾ ਚਾਹੁੰਦੇ ਸੀ ਪਰ ਚੀਨੀ ਨੇ ਜੋ ਇਲਜ਼ਾਮ ਲਗਾਇਆ ਹੈ ਕਿ ਅਸੀਂ ਗੋਲੀਬਾਰੀ ਕੀਤੀ ਹੈ ਉਹ ਗ਼ਲਤ ਹੈ। ਇਸ ਤੋਂ ਇਲਾਵਾ ਇਹ ਤਸਵੀਰਾਂ ਇਹ ਵੀ ਦਰਸਾਉਂਦੀਆਂ ਹਨ ਕਿ ਚੀਨ ਕਿਸ ਤਰ੍ਹਾਂ ਤੈਨਾਤ ਹੈ, ਹਥਿਆਰਬੰਦ ਤਰੀਕੇ ਨਾਲ ਤੈਨਾਤ ਹੈ।

ਇਹ ਵੀ ਵੇਖੋ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)