ਸੁਸ਼ਾਂਤ ਸਿੰਘ ਰਾਜਪੂਤ: ਮੀਡੀਆ ਦੀ ਕਥਿਤ ਜਾਂਚ ਕਿਵੇਂ ਰਿਆ ਨੂੰ ਬਿਨਾਂ ਸਬੂਤ ਦੋਸ਼ੀ ਸਾਬਿਤ ਕਰਨ ਵਿੱਚ ਲੱਗੀ

ਰਿਆ ਚੱਕਰਵਰਤੀ

ਤਸਵੀਰ ਸਰੋਤ, Getty Images

    • ਲੇਖਕ, ਗੀਤਾ ਪਾਂਡੇ
    • ਰੋਲ, ਬੀਬੀਸੀ ਨਿਊਜ਼

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੁੰਬਈ ਵਿਖੇ ਆਪਣੇ ਅਪਾਰਟਮੈਂਟ 'ਚ ਮੌਤ ਹੋਣ ਤੋਂ ਦੋ ਮਹੀਨੇ ਬਾਅਦ ਉਨ੍ਹਾਂ ਦੀ ਗਰਲਫ੍ਰੈਂਡ ਰਿਆ ਚੱਕਰਵਰਤੀ, ਜੋ ਕਿ ਇੱਕ ਅਦਾਕਾਪਾ ਵੀ ਹਨ, ਨੇ ਆਪਣੇ ਆਪ ਨੂੰ ਭਾਰਤ ਦੇ ਕੁਝ ਉੱਚ ਪੱਧਰੀ ਪੱਤਰਕਾਰਾਂ ਅਤੇ ਸੋਸ਼ਲ ਮੀਡੀਆ ਟਰੋਲਜ਼ 'ਚ ਘਿਰਿਆ ਮਹਿਸੂਸ ਕੀਤਾ ਹੈ।

ਮ੍ਰਿਤਕ ਸੁਸ਼ਾਂਤ ਸਿੰਘ ਰਾਜਪੂਤ ਹਿੰਦੀ ਫ਼ਿਲਮ ਇੰਡਸਟਰੀ ਦਾ ਚਮਕਦਾ ਸਿਤਾਰਾ ਸੀ ਅਤੇ ਉਸ ਦੀ ਮੌਤ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਜਿਸ ਨੇ ਵੀ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਖ਼ਬਰ ਸੁਣੀ, ਉਸ ਦਾ ਦਿਲ ਇੱਕ ਵਾਰ ਦਹਿਲ ਜ਼ਰੂਰ ਗਿਆ ਸੀ।

14 ਜੂਨ 2020 ਨੂੰ ਸੁਸ਼ਾਂਤ ਦੀ ਮ੍ਰਿਤਕ ਦੇਹ ਉਸ ਦੇ ਕਮਰੇ 'ਚ ਮਿਲੀ। ਮੁੰਬਈ ਪੁਲਿਸ ਨੇ ਕਿਹਾ ਕਿ 34 ਸਾਲਾ ਸੁਸ਼ਾਂਤ ਨੇ ਖੁਦਕੁਸ਼ੀ ਕੀਤੀ ਹੈ। ਇਸ ਤੋਂ ਇਲਾਵਾ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਮ੍ਰਿਤਕ ਅਦਾਕਾਰ ਮਾਨਸਿਕ ਤਣਾਅ ਅਤੇ ਹੋਰ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਸੀ।

ਇਹ ਵੀ ਪੜ੍ਹੋ

ਪਰ ਕੁਝ ਹੀ ਦਿਨਾਂ ਦੇ ਅੰਦਰ ਸੁਸ਼ਾਂਤ ਦੀ ਮੌਤ ਤੋਂ ਸਾਰਿਆਂ ਦਾ ਧਿਆਨ ਹੱਟ ਕੇ ਰਿਆ ਚੱਕਰਵਰਤੀ ਵੱਲ ਚਲਾ ਗਿਆ। ਰਿਆ ਅਤੇ ਸੁਸ਼ਾਂਤ ਦਾ ਸਬੰਧ ਹੁਣ ਹਰ ਕਿਸੇ ਦੀ ਜ਼ਬਾਨ 'ਤੇ ਸੀ।

ਸੁਸ਼ਾਂਤ ਦੇ ਪ੍ਰਸੰਸਕਾਂ ਨੇ ਰਿਆ ਨੂੰ ਕਥਿਤ ਤੌਰ 'ਤੇ ਉਸ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ। ਦੋਵਾਂ ਦੇ ਆਪਸੀ ਸਬੰਧਾਂ ਦੀ ਹਰ ਛੋਟੀ ਤੋਂ ਛੋਟੀ ਗੱਲ ਆਮ ਜਨਤਾ ਦੀ ਬਹਿਸ ਦਾ ਮੁੱਦਾ ਬਣੀ।

ਰਿਆ ਚੱਕਰਵਰਤੀ

ਤਸਵੀਰ ਸਰੋਤ, Getty Images

ਰਿਆ ਨੂੰ ਕੀਤਾ ਜਾ ਰਿਹਾ ਟਰੋਲ

ਰੂੜੀਵਾਦੀ ਟੈਲੀਵਿਜ਼ਨ ਦੇ ਐਂਕਰਾਂ ਨੇ ਰਿਆ ਨੂੰ ਇੱਕ ਚਲਾਕ ਅਤੇ ਆਪਣੀ ਗੱਲ ਮਨਵਾਉਣ ਵਾਲੀ ਮਹਿਲਾ ਵੱਜੋਂ ਪੇਸ਼ ਕੀਤਾ। ਕਈਆਂ ਨੇ ਉਸ ਨੂੰ ਕਾਲੇ ਜਾਦੂ ਦੀ ਮਦਦ ਨਾਲ ਸੁਸ਼ਾਂਤ ਨੂੰ ਮੌਤ ਦੇ ਮੂੰਹ ਤੱਕ ਧੱਕੇਲਣ ਵਾਲੀ ਦੱਸਿਆ।

ਸੋਸ਼ਲ ਮੀਡੀਆ 'ਤੇ ਉਸ ਨੂੰ ਬੁਰੀ ਤਰ੍ਹਾਂ ਨਾਲ ਟਰੋਲ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਉਸ ਨੂੰ 'ਮਾਫੀਆ ਮੋਲ', ' ਫੋਰਚੂਨ ਹੰਟਰਜ਼' ਅਤੇ 'ਅਮੀਰ ਲੋਕਾਂ ਨੂੰ ਫਸਾਉਣ' ਵਾਲੀ ਔਰਤ ਵੱਜੋਂ ਪੇਸ਼ ਕੀਤਾ ਜਾ ਰਿਹਾ ਹੈ।

ਪਿਛਲੇ ਮਹੀਨੇ ਰੀਆ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ 'ਚ ਸਕ੍ਰਿਨ ਸ਼ਾਟ ਸ਼ੇਅਰ ਕੀਤਾ, ਜਿਸ 'ਚ ਇੱਕ ਵਿਅਕਤੀ, ਜਿਸ ਨੇ ਆਪਣੇ ਆਪ ਨੂੰ ਸੁਸ਼ਾਂਤ ਦਾ ਪ੍ਰਸੰਸਕ ਦੱਸਿਆ ਸੀ, ਉਸ ਨੇ ਰਿਆ ਨੂੰ ਧਮਕੀ ਦਿੱਤੀ ਸੀ ਕਿ ਉਹ ਉਸ ਦਾ ਬਲਾਤਕਾਰ ਕਰੇਗਾ ਜਾਂ ਉਸ ਨੂੰ ਮਾਰ ਦੇਵੇਗਾ ਜਾਂ ਫਿਰ ਉਹ ਖੁਦ ਹੀ ਖੁਦਕੁਸ਼ੀ ਕਰ ਲਵੇ।

ਇਸ ਪੋਸਟ ਦੇ ਹੇਠਾਂ ਰਿਆ ਨੇ ਲਿਖਿਆ ਸੀ ਕਿ " ਮੈਨੂੰ ਕਾਤਲ ਕਿਹਾ ਗਿਆ, ਮੈਂ ਚੁੱਪ ਰਹੀ। ਮੈਨੂੰ ਸ਼ਰਮਿੰਦਾ ਕੀਤਾ ਗਿਆ ਮੈਂ ਤਾਂ ਵੀ ਚੁੱਪ ਰਹੀ।’ ਉਸ ਨੇ ਸਾਈਬਰ ਕ੍ਰਾਈਮ ਪੁਲਿਸ ਤੋਂ ਮਦਦ ਦੀ ਗੁਹਾਰ ਲਗਾਈ ਅਤੇ ਅਜਿਹੀਆਂ ਧਮਕੀਆਂ ਵਾਲੇ ਸੰਦੇਸ਼ਾਂ ਪ੍ਰਤੀ ਚਿੰਤਾ ਜ਼ਾਹਰ ਕੀਤੀ।

ਇਸ ਟਰੋਲਿੰਗ ਨੇ ਹੋਰ ਜ਼ੋਰ ਉਸ ਸਮੇਂ ਫੜ੍ਹ ਲਿਆ ਜਦੋਂ ਮ੍ਰਿਤਕ ਸੁਸ਼ਾਂਤ ਦੇ ਪਿਤਾ ਨੇ 25 ਜੁਲਾਈ ਨੂੰ ਇੱਕ ਪੁਲਿਸ ਸ਼ਿਕਾਇਤ ਦਰਜ ਕਰਕੇ ਇਲਜ਼ਾਮ ਲਗਾਇਆ ਕਿ ਰਿਆ ਨੇ ਹੀ ਸੁਸ਼ਾਂਤ ਨੂੰ ਖੁਦਕੁਸ਼ੀ ਲਈ ਮਜ਼ਬੂਰ ਕੀਤਾ ਸੀ।

ਉਨ੍ਹਾਂ ਨੇ ਆਪਣੀ ਸ਼ਿਕਾਇਤ 'ਚ ਇਲਜ਼ਾਮ ਲਗਾਇਆ ਕਿ ਰਿਆ ਨੇ ਉਨ੍ਹਾਂ ਦੇ ਪੁੱਤਰ ਦੇ ਪੈਸਿਆਂ ਦੀ ਚੋਰੀ ਕੀਤੀ ਅਤੇ ਨਾਲ ਹੀ ਉਹ ਸੁਸ਼ਾਂਤ ਨੂੰ ਗਲਤ ਦਵਾਈਆਂ ਦੇ ਰਹੀ ਸੀ।

ਉਨ੍ਹਾਂ ਮੁਤਾਬ਼ਕ, ਰਿਆ ਨੇ ਧਮਕੀ ਦਿੱਤੀ ਸੀ ਕਿ ਉਹ ਸੁਸ਼ਾਂਤ ਦੀ ਮਾਨਸਿਕ ਸਥਿਤੀ ਬਾਰੇ ਹਰ ਕਿਸੇ ਨੂੰ ਦੱਸ ਦੇਵੇਗੀ। ਇਸ ਤੋਂ ਇਲਾਵਾ ਉਸ ਨੇ ਸੁਸ਼ਾਂਤ ਨੂੰ ਆਪਣੇ ਪਰਿਵਾਰ ਤੋਂ ਬਿਲਕੁੱਲ ਦੂਰ ਕਰ ਦਿੱਤਾ ਸੀ। ਸੁਸ਼ਾਂਤ ਦੇ ਪਿਤਾ ਨੇ ਸੁਸ਼ਾਂਤ ਦੇ ਮਾਨਸਿਕ ਤੌਰ 'ਤੇ ਬਿਮਾਰ ਹੋਣ ਦੀ ਗੱਲ ਨੂੰ ਸਿਰੇ ਤੋਂ ਨਕਾਰਿਆ ਹੈ।

ਸੁਸ਼ਾਂਤ ਸਿੰਘ ਰਾਜਪੂਤ

ਤਸਵੀਰ ਸਰੋਤ, Getty Images

ਕੀ ਮੀਡੀਆ ਟ੍ਰਾਇਲ ਸਹੀ ਹੈ?

ਵੀਰਵਾਰ ਨੂੰ ਉਨ੍ਹਾਂ ਵੱਲੋਂ ਲਗਾਇਆ ਗਿਆ ਇਲਜ਼ਾਮ ਕਿ ਰਿਆ ਹੀ ਉਨ੍ਹਾਂ ਦੇ ਪੁੱਤਰ ਨੂੰ ਜ਼ਹਿਰ ਦੇ ਰਹੀ ਸੀ ਅਤੇ ਉਸ ਨੇ ਹੀ ਸੁਸ਼ਾਂਤ ਦਾ ਕਤਲ ਕੀਤਾ ਹੈ, ਭਾਰਤ ਭਰ 'ਚ ਸੁਰਖੀਆਂ ਬਣਿਆ ਹੋਇਆ ਸੀ।

ਦੂਜੇ ਪਾਸੇ ਚੱਕਰਵਰਤੀ ਨੇ ਕਿਸੇ ਵੀ ਤਰ੍ਹਾਂ ਦੇ ਗਲਤ ਕੰਮ ਅਤੇ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।

ਸੁਪਰੀਮ ਕੋਰਟ ਦੀ ਸੀਨੀਅਰ ਵਕੀਲ ਮੀਨਾਕਸ਼ੀ ਅਰੋੜਾ ਨੇ ਕਿਹਾ ਕਿ ਹਾਲਾਂਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਰਿਆ ਨੇ ਕੋਈ ਗੁਨਾਹ ਕੀਤਾ ਹੈ ਅਤੇ ਸੁਸ਼ਾਂਤ ਦੀ ਮੌਤ ਦੀ ਜਾਂਚ ਵੀ ਅਜੇ ਜਾਰੀ ਹੈ, ਪਰ ਪ੍ਰੈਸ ਨੇ ਤਾਂ ਪਹਿਲਾਂ ਹੀ ਉਸ ਨੂੰ ਗੁਨਾਹਗਾਰ ਦੱਸ ਦਿੱਤਾ ਹੈ।

ਵਕੀਲ ਅਰੋੜਾ ਨੇ ਕਿਹਾ ਕਿ ਮੱਧਯੁਗੀ ਬ੍ਰਿਟੇਨ 'ਚ ਉੱਚ ਰਾਜਧ੍ਰੋਹ ਲਈ ਜੋ ਸਜ਼ਾ ਦਿਤੀ ਜਾਂਦੀ ਸੀ, ਉਸੇ ਤਰ੍ਹਾਂ ਹੀ ਰਿਆ ਨੂੰ ਅਜਿਹੀਆਂ ਤੌਹਮਤਾਂ ਨਾਲ ਫਾਂਸੀ 'ਤੇ ਟੰਗਿਆ ਗਿਆ ਹੈ। ਉਸ ਨੂੰ ਕਈ ਮੌਤਾਂ ਨਾਲ ਮਾਰਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ, "ਇਹ ਸਭ ਮੀਡੀਆ ਦਾ ਹੀ ਕੀਤਾ ਧਰਿਆ ਹੈ। ਕਿਸੇ ਦਾ ਦੋਸ਼ ਤੈਅ ਕਰਨਾ, ਜਾਂਚ ਅਤੇ ਅਦਾਲਤ ਦੀ ਕਾਰਵਾਈ 'ਤੇ ਨਿਰਭਰ ਕਰਦਾ ਹੈ। ਮੀਡੀਆ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਉਸ 'ਤੇ ਇਸ ਤਰ੍ਹਾਂ ਦੇ ਇਲਜ਼ਾਮ ਲਗਾਏ। ਕਾਨੂੰਨੀ ਤੌਰ 'ਤੇ ਇਹ ਬਹੁਤ ਗਲਤ ਹੈ।"

ਪਾਇਲ ਚਾਵਲਾ ਜੋ ਕਿ ਪੇਸ਼ੇ ਵੱਜੋਂ ਵਕੀਲ ਹੈ, ਉਸ ਦਾ ਕਹਿਣਾ ਹੈ ਕਿ ਇਸ ਸਮੇਂ ਜੋ ਰਿਪੋਰਟਿੰਗ ਹੋ ਰਹੀ ਹੈ, ਉਹ ਕਈ ਮੁਸ਼ਕਲਾਂ ਨੂੰ ਖੜ੍ਹਾ ਕਰ ਰਹੀ ਹੈ। ਖੌਫ਼ਨਾਕ ਚਰਚਾਵਾਂ, ਧੋਖਾਧੜੀ, ਲੋਕਾਂ ਦਾ ਧਿਆਨ ਆਪਣੀ ਖ਼ਬਰ ਵੱਲ ਖਿੱਚਣ ਲਈ ਕੀਤੀ ਜਾ ਰਹੀ ਰਿਪੋਟਿੰਗ ਬਹੁਤ ਹੀ ਘਟੀਆ ਹੈ।

ਉਨ੍ਹਾਂ ਕਿਹਾ, "ਇਸ ਤੋਂ ਇਹ ਪਤਾ ਚੱਲਦਾ ਹੈ ਕਿ ਕਿਵੇਂ ਕਿਸੇ ਵੀ ਔਰਤ ਨੂੰ ਬਹੁਤ ਹੀ ਅਸਾਨੀ ਨਾਲ ਕਿਸੇ ਘਟਨਾ ਲਈ ਦੋਸ਼ੀ ਕਰਾਰ ਦਿੱਤਾ ਜਾ ਸਕਦਾ ਹੈ। ਮੁੱਦਾ ਇਹ ਨਹੀਂ ਹੈ ਕਿ ਉਹ ਦੋਸ਼ੀ ਹੈ ਜਾਂ ਫਿਰ ਨਹੀਂ, ਪਰ ਮੈਨੂੰ ਜੋ ਲੱਗਦਾ ਹੈ ਕਿ ਸੁਣਵਾਈ ਤੋਂ ਪਹਿਲਾਂ ਹੀ ਕਿਸੇ ਨੂੰ ਦੋਸ਼ੀ ਕਹਿਣਾ, ਭੀੜ ਵੱਲੋਂ ਲਿਆ ਗਿਆ ਫ਼ੈਸਲਾ ਅਤੇ ਹਿੰਸਕ ਲੋਕਾਂ ਵੱਲੋਂ ਉਸ ਦੀ ਗ੍ਰਿਫ਼ਤਾਰੀ ਦੀ ਹਾਮੀ ਭਰਨਾ ਹੀ ਸਭ ਤੋਂ ਵੱਡੀ ਮੁਸ਼ਕਲ ਹੈ।"

ਰਿਆ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕਰਕੇ ਕਿਹਾ ਹੈ ਕਿ ਸੁਸ਼ਾਂਤ ਦੀ ਮੌਤ ਦੀ ਨਿਰਪੱਖ ਜਾਂਚ ਕੀਤੀ ਜਾਵੇ। ਮੀਡੀਆ ਵੱਲੋਂ ਕਥਿਤ ਤੌਰ 'ਤੇ ਉਸ ਨੂੰ ਦੋਸ਼ੀ ਠਹਿਰਾਏ ਜਾਣ 'ਤੇ ਰਿਆ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੱਟਖਟਾਇਆ ਹੈ। ਉਸ ਨੇ ਇੱਕ ਬਿਆਨ ਰਾਹੀਂ ਆਪਣੇ 'ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਹੈ।

ਸੁਸ਼ਾਂਤ ਸਿੰਘ ਰਾਜਪੂਤ

ਤਸਵੀਰ ਸਰੋਤ, Instagram

ਕਿਸ ਤਰ੍ਹਾਂ ਦੇ ਸਨ ਸੁਸ਼ਾਂਤ-ਰਿਆ ਦੇ ਰਿਸ਼ਤੇ?

ਰਿਪੋਰਟਾਂ ਅਨੁਸਾਰ ਰਿਆ ਅਤੇ ਸੁਸ਼ਾਂਤ ਪਿਛਲੇ ਸਾਲ ਤੋਂ ਇੱਕ ਦੂਜੇ ਦੇ ਨਾਲ ਸਮਾਂ ਬਿਤਾ ਰਹੇ ਸਨ ਅਤੇ ਦਸੰਬਰ ਮਹੀਨੇ ਉਹ ਇੱਕਠੇ ਰਹਿਣ ਲੱਗ ਪਏ ਸਨ।

8 ਜੂਨ ਨੂੰ ਰਿਆ ਸੁਸ਼ਾਂਤ ਦੇ ਘਰ ਤੋਂ ਚਲੀ ਗਈ ਸੀ। ਜਦੋਂ 14 ਜੂਨ ਨੂੰ ਸੁਸ਼ਾਂਤ ਨੇ ਖੁਦਕੁਸ਼ੀ ਕੀਤੀ ਤਾਂ ਉਸ ਸਮੇਂ ਰਿਆ ਆਪਣੇ ਮਾਤਾ-ਪਿਤਾ ਦੇ ਘਰ ਸੀ। ਸੁਸ਼ਾਂਤ ਦੀ ਮੌਤ ਤੋਂ ਇੱਕ ਮਹੀਨਾ ਬਾਅਦ ਰਿਆ ਨੇ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਆਪਣੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਲਿਖਿਆ ਕਿ " ਮੈਂ ਹਾਲੇ ਵੀ ਆਪਣੀਆਂ ਭਾਵਨਾਵਾਂ ਦਾ ਸਾਹਮਣਾ ਕਰ ਰਹੀ ਹਾਂ……ਇਹ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ…।"

ਰਿਆ ਦੇ ਦੋਸਤਾਂ ਨੇ ਹੱਫਪੋਸਟ ਨੂੰ ਦੱਸਿਆ ਕਿ ਉਹ ਸੁਸ਼ਾਂਤ ਨੂੰ ਬਹੁਤ ਪਿਆਰ ਕਰਦੀ ਸੀ। ਉਸ ਨੇ ਸੁਸ਼ਾਂਤ ਦੀ ਸਿਹਤ ਅਤੇ ਖੁਸ਼ੀ ਨੂੰ ਆਪਣੇ ਕੈਰੀਅਰ ਤੋਂ ਵੱਧ ਅਹਿਮੀਅਤ ਦਿੱਤੀ ਅਤੇ ਉਸ ਨੇ ਹਮੇਸ਼ਾਂ ਹੀ ਸੁਸ਼ਾਂਤ ਦੇ ਦਰਦ ਨੂੰ ਆਪਣਾ ਦਰਦ ਸਮਝਿਆ ਸੀ।

ਰਿਆ ਖਿਲਾਫ਼ ਹੋ ਰਹੇ ਦੁਰਵਿਵਹਾਰ ਨੇ ਸੁਸ਼ਾਂਤ ਦੀ ਥੈਰੇਪਿਸਟ ਸੁਸਨ ਵਾਕਰ ਨੂੰ ਵੀ ਇੱਕ ਪ੍ਰੈਸ ਬਿਆਨ ਜਾਰੀ ਕਰਨ ਲਈ ਮਜ਼ਬੂਰ ਕੀਤਾ।ਉਸ ਨੇ ਪੱਤਰਕਾਰ ਬਰਖ਼ਾ ਦੱਤ ਨਾਲ ਹੋਈ ਆਪਣੀ ਗੱਲਬਾਤ 'ਚ ਕਿਹਾ, " ਚੱਕਰਵਰਤੀ ਰਾਜਪੂਤ ਦੀ ਸਭ ਤੋਂ ਵੱਡੀ ਹਿਮਾਇਤੀ ਸੀ ਅਤੇ ਸੁਸ਼ਾਂਤ ਰਿਆ 'ਤੇ ਬਹੁਤ ਨਿਰਭਰ ਰਹਿੰਦੇ ਸਨ।"

ਉਸ ਵੱਲੋਂ ਦਿੱਤੇ ਬਿਆਨ ਨੇ ਕਈ ਸਵਾਲਾਂ ਨੂੰ ਜਨਮ ਦਿੱਤਾ ਜਿਸ 'ਚੋਂ ਇੱਕ ਸੀ ਕਿ ਵਾਕਰ ਨੇ ਡਾਕਟਰ ਅਤੇ ਮਰੀਜ਼ ਵਿਚਲੀ ਨਿੱਜਤਾ ਨੂੰ ਭੰਗ ਕੀਤਾ ਹੈ।

ਸੁਸਾਨ ਨੇ ਖੁਦਕੁਸ਼ੀ ਵਰਗੇ ਸੰਵੇਦਨਸ਼ੀਲ ਮੁੱਦੇ 'ਤੇ ਭਾਰਤੀ ਮੀਡੀਆ ਵੱਲੋਂ ਕੀਤੀ ਜਾ ਰਹੀ ਰਿਪੋਰਟਿੰਗ 'ਚ ਮੌਜੂਦ ਕਮੀਆਂ ਨੂੰ ਵੀ ਉਜਾਗਰ ਕੀਤਾ।

ਉਨ੍ਹਾਂ ਕਿਹਾ, " ਸੁਸ਼ਾਂਤ ਦੀ ਮੌਤ ਇੱਕ ਦੁਖ ਭਰੀ ਘਟਨਾ ਹੈ, ਪਰ ਅਸੀਂ ਮਾਨਸਿਕ ਮਸਲੇ ਨੂੰ ਕਿਵੇਂ ਪੇਸ਼ ਕੀਤਾ ਹੈ।"

ਉਨ੍ਹਾਂ ਅੱਗੇ ਕਿਹਾ, " ਇਹ ਮੰਨਣਾ ਬਹੁਤ ਗਲਤ ਹੈ ਕਿ ਕੋਈ ਉੱਚ ਸਖਸ਼ੀਅਤ ਵਾਲੇ ਵਿਅਕਤੀ ਨੂੰ ਮਾਨਸਿਕ ਸਮੱਸਿਆਵਾਂ ਨਹੀਂ ਹੋ ਸਕਦੀਆਂ ਹਨ। ਸਮਾਜ 'ਚ ਬਹੁਤ ਸਾਰੀਆਂ ਅਜਿਹੀਆਂ ਮਿਸਾਲਾਂ ਹਨ, ਜਿੰਨ੍ਹਾਂ 'ਚ ਵੱਡੀਆਂ-ਵੱਡੀਆਂ ਹਸਤੀਆਂ ਵੀ ਮਾਨਸਿਕ ਤਣਾਅ ਜਾਂ ਫਿਰ ਕਿਸੇ ਮਾਨਸਿਕ ਬਿਮਾਰੀ ਦਾ ਸ਼ਿਕਾਰ ਪਾਈਆਂ ਗਈਆਂ ਹਨ। ਜੋਹਨ ਨਾਸ਼ ਅਤੇ ਰੋਬੀਨ ਵਿਲੀਅਮਜ਼ ਵੀ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਨਾਲ ਪੀੜ੍ਹਤ ਸਨ।"

ਨਾਸ਼ ਇੱਕ ਅਮਰੀਕੀ ਗਣਿਤ ਸ਼ਾਸਤਰੀ ਸਨ ਅਤੇ ਉਹ ਪੈਰਾਨਾਇਡ ਸਕਿਜ਼ੋਫਰੀਨੀਆ ਦੇ ਸ਼ਿਕਾਰ ਸਨ। ਵਿਲੀਅਮਜ਼, ਜੋ ਕਿ ਇੱਕ ਅਮਰੀਕੀ ਹਾਸਰੱਸ ਕਲਾਕਾਰ ਸਨ, ਉਨ੍ਹਾਂ ਨੇ ਸਾਲ 2014 'ਚ ਖੁਦਕੁਸ਼ੀ ਕਰ ਲਈ ਸੀ।

ਇਹ ਵੀਡੀਓ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)