ਇੰਦਰਜੀਤ ਕੌਰ : '47 ਦੀ ਵੰਡ ਵੇਲੇ ਉੱਜੜਿਆਂ ਦਾ ਸਹਾਰਾ ਬਣਨ ਵਾਲੀ ਬੀਬੀ

ਵੀਡੀਓ ਕੈਪਸ਼ਨ, ਇੰਦਰਜੀਤ ਕੌਰ- ਜਿਨ੍ਹਾਂ ਨੇ ਭਾਰਤ-ਪਾਕਿਸਤਾਨ ਵੰਡ ਦੌਰਾਨ ਸ਼ਰਨਾਰਥੀਆਂ ਦੀ ਮਦਦ ਕੀਤੀ
    • ਲੇਖਕ, ਸੁਸ਼ੀਲਾ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਸਵਾਲ-ਕੀ ਤੁਸੀਂ ਨਾਰੀਵਾਦੀ ਹੋ?

ਜਵਾਬ-ਹਾਂ ਪਰ ਬ੍ਰਾ ਸਾੜਨ ਵਾਲਿਆਂ ਵਰਗੀ ਨਹੀਂ।

ਸਵਾਲ ਕਿਸੇ ਪੱਤਰਕਾਰ ਦਾ ਸੀ ਅਤੇ ਜਵਾਬ ਇੰਦਰਜੀਤ ਕੌਰ ਦਾ ਸੀ।

ਇੰਦਰਜੀਤ ਕੌਰ, ਉਹ ਔਰਤ ਹੈ, ਜਿਸਨੇ ਬਹੁਤ ਦਲੇਰੀ ਅਤੇ ਸਮਝਦਾਰੀ ਨਾਲ ਔਰਤਾਂ ਲਈ ਕਈ ਦਰਵਾਜੇ ਖੋਲ੍ਹੇ। ਇੰਦਰਜੀਤ ਕੌਰ ਨੇ ਕੁੜੀਆਂ ਨੂੰ ਬਗ਼ੈਰ ਡਰੇ ਬਾਹਰੀ ਦੁਨੀਆਂ ਦੇਖਣ ਦੀ ਹਿੰਮਤ ਦਿੱਤੀ।

ਉਹ ਅਜਿਹੀ ਔਰਤ ਹੈ ਜਿਸਦੇ ਨਾਮ ਨਾਲ 'ਪਹਿਲੀ' ਸ਼ਬਦ ਵਿਸ਼ੇਸ਼ਣ ਵਜੋਂ ਕਈ ਵਾਰ ਆਉਂਦਾ ਹੈ। ਜਿਵੇਂ ਕਿ ਨਵੀਂ ਦਿੱਲੀ ਸਟਾਫ਼ ਸਿਲੈਕਸ਼ਨ ਕਮਿਸ਼ਨ ਦੀ ਪਹਿਲੀ ਮਹਿਲਾ ਮੁਖੀ, ਪੰਜਾਬੀ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਉੱਪ ਕੁਲਪਤੀ।

ਇਸ ਕਹਾਣੀ ਦੀ ਸ਼ੁਰੂਆਤ ਬਿਨਾ ਸ਼ੱਕ ਉਨ੍ਹਾਂ ਦੇ ਜਨਮ ਨਾਲ ਹੋਈ। ਸਾਲ 1923 ਦੀ ਪਹਿਲੀ ਸਤੰਬਰ ਨੂੰ ਪਟਿਆਲਾ ਜ਼ਿਲ੍ਹੇ ਦੇ ਕਰਨਲ ਸ਼ੇਰ ਸਿੰਘ ਸੰਧੂ ਦੇ ਘਰ ਧੀ ਨੇ ਜਨਮ ਲਿਆ। ਇਹ ਸ਼ੇਰ ਸਿੰਘ ਸੰਧੂ ਅਤੇ ਉਨ੍ਹਾਂ ਦੀ ਪਤਨੀ ਦੀ ਪਹਿਲੀ ਔਲਾਦ ਸੀ।

ਕਰਨਲ ਸ਼ੇਰ ਸਿੰਘ ਸੰਧੂ ਨੇ ਧੀ ਇੰਦਰਜੀਤ ਕੌਰ ਦੇ ਜਨਮ ਵੇਲੇ ਉਸੇ ਧੂਮ ਧਾਮ ਨਾਲ ਖੁਸ਼ੀਆਂ ਮਨਾਈਆਂ ਜਿਸ ਤਰ੍ਹਾਂ ਲੋਕ ਮੁੰਡਾ ਪੈਦਾ ਹੋਣ 'ਤੇ ਮਨਾਉਂਦੇ ਹਨ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕਰਨਲ ਸ਼ੇਰ ਸਿੰਘ ਨੂੰ ਇੱਕ ਪ੍ਰਗਤੀਵਾਦੀ ਅਤੇ ਉਦਾਰ ਵਿਅਕਤੀ ਮੰਨਿਆ ਜਾਂਦਾ ਸੀ। ਉਨ੍ਹਾਂ ਨੇ ਕਦੇ ਵੀ ਰੂੜੀਵਾਦੀ ਸੋਚ ਅਤੇ ਉਸ ਸਮੇਂ ਚੱਲ ਰਹੀ ਪਰਦੇ ਦੀ ਰਵਾਇਤ ਨੂੰ ਆਪਣੇ ਬੱਚਿਆਂ ਦੇ ਵਿਕਾਸ ਵਿੱਚ ਰੋੜਾ ਨਾ ਬਣਨ ਦਿੱਤਾ।

ਪਿਤਾ ਦੀ ਇਸੇ ਸੋਚ ਨੇ ਇੰਦਰਜੀਤ ਕੌਰ ਸੰਧੂ ਦੀ ਜ਼ਿੰਦਗੀ ਵਿੱਚ ਅੱਗੇ ਵੱਧਣ ਵਿੱਚ ਮਦਦ ਕੀਤੀ।

ਪਟਿਆਲਾ ਅਤੇ ਲਾਹੌਰ ਤੋਂ ਪੜ੍ਹਾਈ

ਇੰਦਰਜੀਤ ਕੌਰ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਵਿਕਟੋਰੀਆ ਗਰਲਜ਼ ਸਕੂਲ ਪਟਿਆਲਾ ਤੋਂ ਕੀਤੀ। ਦਸਵੀਂ ਤੋਂ ਬਾਅਦ ਪਰਿਵਾਰ ਵਿੱਚ ਇੰਦਰਜੀਤ ਦੇ ਅੱਗੇ ਪੜ੍ਹਨ ਬਾਰੇ ਚਰਚਾ ਹੋਣ ਲੱਗੀ।

ਇਹ ਵੀ ਪੜ੍ਹੋ:

ਇੰਦਰਜੀਤ ਕੌਰ ਦੇ ਬੇਟੇ ਤੇ ਪੱਤਰਕਾਰ ਰੁਪਿੰਦਰ ਸਿੰਘ ਕਹਿੰਦੇ ਹਨ , '' ਮੇਰੀ ਮਾਂ ਦੇ ਨਾਨੇ ਨੇ ਸਲਾਹ ਦਿੱਤੀ ਕਿ ਜਵਾਨ ਅਤੇ ਸੋਹਣੀਆਂ ਕੁੜੀਆਂ ਦਾ ਵਿਆਹ ਕਰ ਦੇਣਾ ਚਾਹੀਦਾ ਹੈ ਪਰ ਇੰਦਰਜੀਤ ਦੇ ਦ੍ਰਿੜ ਇਰਾਦੇ ਅਤੇ ਪਿਤਾ ਦੇ ਸਹਿਯੋਗ ਨੇ ਉਨ੍ਹਾਂ ਦੇ ਅੱਗੇ ਪੜ੍ਹਨ ਦੇ ਰਾਹ ਖੋਲ੍ਹਣ ਵਿੱਚ ਬਹੁਤ ਮਦਦ ਕੀਤੀ।''

ਇਸੇ ਦੌਰਾਨ ਕਰਨਲ ਸ਼ੇਰ ਸਿੰਘ ਦੀ ਬਦਲੀ ਪੇਸ਼ਾਵਰ ਹੋ ਗਈ ਅਤੇ ਇੰਦਰਜੀਤ ਵੀ ਅਗਲੀ ਪੜ੍ਹਾਈ ਲਈ ਲਾਹੌਰ ਚਲੀ ਗਈ।

ਇੰਦਰਜੀਤ ਕੌਰ
ਤਸਵੀਰ ਕੈਪਸ਼ਨ, ਸਟਾਫ਼ ਸਲੈਕਸ਼ਨ ਕਮਿਸ਼ਨ ਦੀ ਪਹਿਲੀ ਮਹਿਲਾ ਮੁਖੀ ਬਣੀ

ਉੱਥੇ ਉਨ੍ਹਾਂ ਨੇ ਆਰਬੀ ਸੋਹਨ ਲਾਲ ਟ੍ਰੇਨਿੰਗ ਕਾਲਜ ਵਿੱਚ ਬੇਸਿਕ ਟ੍ਰੇਨਿੰਗ ਕੋਰਸ ਕੀਤਾ ਅਤੇ ਲਾਹੌਰ ਦੇ ਹੀ ਸਰਕਾਰੀ ਗਰਲਜ਼ ਕਾਲਜ ਤੋਂ ਦਰਸ਼ਨ ਸ਼ਾਸਤਰ ਵਿੱਚ ਐੱਮਏ ਕੀਤੀ।

ਇਸ ਤੋਂ ਬਾਅਦ ਉਹ ਵਿਕਟੋਰੀਆ ਗਰਲਜ਼ ਇੰਟਰਮੀਡੇਅਟ ਕਾਲਜ ਵਿੱਚ ਅਸਥਾਈ ਤੌਰ 'ਤੇ ਪੜ੍ਹਾਉਣ ਲੱਗੀ। ਸਾਲ 1946 ਵਿੱਚ ਉਨ੍ਹਾਂ ਨੇ ਪਟਿਆਲਾ ਵਿੱਚ ਕੁੜੀਆਂ ਦੇ ਸਰਕਾਰੀ ਕਾਲਜ ਵਿੱਚ ਦਰਸ਼ਨ ਸ਼ਾਸਤਰ ਪੜ੍ਹਾਉਣਾ ਸ਼ੁਰੂ ਕਰ ਦਿੱਤਾ।

ਇਸ ਤੋਂ ਕੁਝ ਮਹੀਨੇ ਬਾਅਦ ਭਾਰਤ ਪਾਕਿਸਤਾਨ ਦੀ ਵੰਡ ਹੋ ਗਈ ਅਤੇ ਪਾਕਿਸਤਾਨ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਰਨਾਰਥੀ ਆਉਣ ਲੱਗੇ।

ਰਫ਼ਿਊਜੀ ਪਰਿਵਾਰਾਂ ਦੀ ਮਦਦਗਾਰ

ਰੁਪਿੰਦਰ ਸਿੰਘ ਦੱਸਦੇ ਹਨ,'' ਇਸ ਵੇਲੇ ਇੰਦਰਜੀਤ ਕੌਰ ਨੇ ਅਹਿਮ ਭੂਮਿਕਾ ਨਿਭਾਈ। ਉਹ ਇੱਕ ਕਾਰਕੁਨ (ਐਕਟੀਵਿਸਟ) ਵਜੋਂ ਵੀ ਕੰਮ ਕਰਨ ਲੱਗੇ। ਉਨ੍ਹਾਂ ਨੇ ਮਾਤਾ ਸਾਹਿਬ ਕੌਰ ਦਲ ਦਾ ਗਠਨ ਕਰਨ ਵਿੱਚ ਮਦਦ ਕੀਤੀ ਅਤੇ ਉਸ ਦੀ ਸੈਕਟਰੀ ਬਣੀ। ਇਸ ਦਲ ਨੇ ਪ੍ਰਧਾਨ ਸਰਦਾਰਨੀ ਮਨਮੋਹਨ ਕੌਰ ਦੀ ਮਦਦ ਨਾਲ ਪਟਿਆਲਾ ਵਿੱਚ ਤਕਰੀਬਨ 400 ਪਰਿਵਾਰਾਂ ਦੇ ਮੁੜਵਸੇਬੇ ਵਿੱਚ ਸਹਿਯੋਗ ਦਿੱਤਾ ਸੀ।

ਲਾਈਨ

ਇਹ ਵੀ ਦੇਖੋ - ਔਰਤ ਜਿਸ ਨੇ ਦੇਵਦਾਸੀ ਪ੍ਰਥਾ ਨੂੰ ਖ਼ਤਮ ਕਰਨ ਦਾ ਮਤਾ ਰੱਖਿਆ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਲਾਈਨ

ਇਨ੍ਹਾਂ ਲੋਕਾਂ ਦੀ ਆਰਥਿਕ ਮਦਦ ਕਰਨ ਅਤੇ ਉਨ੍ਹਾਂ ਨੂੰ ਕੱਪੜੇ ਰਾਸ਼ਨ ਪਹੁੰਚਾਉਣ ਵਿੱਚ ਪਰਿਵਾਰ, ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਮਦਦ ਲਈ ਗਈ। ਇਸ ਦੌਰ ਵਿੱਚ ਮਦਦ ਲਈ ਕੁੜੀਆਂ ਵੀ ਅੱਗੇ ਆਈਆਂ ਜੋ ਇੱਕ ਤਰ੍ਹਾਂ ਉਸ ਜ਼ਮਾਨੇ ਵਿੱਚ ਅਨੋਖੀ ਗੱਲ ਸੀ।

ਹਾਲਾਂਕਿ ਸ਼ੁਰੂ ਵਿੱਚ ਇੰਦਰਜੀਤ ਕੌਰ ਨੂੰ ਘਰ ਵਿੱਚ ਹੀ ਵਿਰੋਧ ਦਾ ਸਾਹਮਣਾ ਕਰਨਾ ਪਿਆ, ਪਰ ਉਸਦਾ ਮੰਨਣਾ ਸੀ ਕਿ ਤੁਸੀਂ ਵਿਦਰੋਹੀ ਹੋ ਕੇ ਸਾਰੀਆਂ ਚੀਜ਼ਾਂ ਨਹੀਂ ਮੰਨਵਾ ਸਕਦੇ।''

ਇੰਦਰਜੀਤ ਕੌਰ
ਤਸਵੀਰ ਕੈਪਸ਼ਨ, ਇੰਦਰਜੀਤ ਕੌਰ ਨੇ ਮਾਤਾ ਸਾਹਿਬ ਕੌਰ ਦਲ ਦਾ ਗਠਨ ਕਰਨ ਵਿੱਚ ਮਦਦ ਕੀਤੀ ਤੇ ਤਕਰੀਬਨ 400 ਪਰਿਵਾਰਾਂ ਦੇ ਮੁੜਵਸੇਬੇ ਵਿੱਚ ਸਹਿਯੋਗ ਦਿੱਤਾ

ਰੁਪਿੰਦਰ ਸਿੰਘ ਦੱਸਦੇ ਹਨ ਕਿ ਇਸ ਦਲ ਨੇ ਇਸੇ ਤਰ੍ਹਾਂ ਸਮਾਨ ਦੇ ਚਾਰ ਟਰੱਕ ਬਾਰਾਮੁਲਾ ਅਤੇ ਕਸ਼ਮੀਰ ਵੀ ਪਹੁੰਚਾਏ ਸਨ, ਜਿੱਥੇ ਪਟਿਆਲਾ ਦੀ ਫੌਜ ਸਥਾਨਕ ਲੋਕਾਂ ਦੇ ਬਚਾਅ ਵਿੱਚ ਲੱਗੀ ਹੋਈ ਸੀ।

ਇਸ ਤੋਂ ਬਾਅਦ ਉਨ੍ਹਾਂ ਨੇ ਸ਼ਰਨਾਰਥੀ ਬੱਚਿਆ ਲਈ ਮਾਤਾ ਸਾਹਿਬ ਕੌਰ ਦਲ ਸਕੂਲ ਸਥਾਪਿਤ ਕਰਨ ਵਿੱਚ ਯੋਗਦਾਨ ਪਾਇਆ। ਉਨ੍ਹਾਂ ਨੇ ਸ਼ਰਨਾਰਥੀ ਬੱਚੀਆਂ ਲਈ ਸਵੈ-ਰੱਖਿਆ ਦੀ ਸਿਖਲਾਈ ਮੁਹੱਈਆ ਕਰਵਾਈ।

ਲਾਈਨ

ਇਹ ਵੀ ਦੇਖੋ - ਉਹ ਬੀਬੀ ਜਿਸ ਨੇ ਕੁੜੀਆਂ ਦੀ ਪੜ੍ਹਾਈ ਲਈ ਮੁਹਿੰਮ ਚਲਾਈ ਤੇ ਸਕੂਲ ਖੋਲ੍ਹਿਆ

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

ਲਾਈਨ

ਇੰਦਰਜੀਤ ਕੌਰ ਸਾਲ 1955 ਵਿੱਚ ਪਟਿਆਲਾ ਦੇ ਸਟੇਟ ਕਾਲਜ ਆਫ਼ ਐਜੂਕੇਸ਼ਨ ਵਿੱਚ ਪ੍ਰੋਫੈਸਰ ਬਣ ਗਈ। ਜਿੱਥੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਵੀ ਉਨ੍ਹਾਂ ਦੀ ਵਿਦਿਆਰਣ ਸੀ।

ਇਸਤੋਂ ਬਾਅਦ ਇੰਦਰਜੀਤ ਕੌਰ 1958 ਵਿੱਚ ਚੰਡੀਗੜ੍ਹ ਦੇ ਬੇਸਿਕ ਟ੍ਰੇਨਿੰਗ ਕਾਲਜ ਵਿੱਚ ਪ੍ਰੈਫੈਸਰ ਆਫ਼ ਐਜੂਕੇਸ਼ਨ ਨਿਯੁਕਤ ਹੋ ਗਈ ਅਤੇ ਫ਼ਿਰ ਇਸੇ ਕਾਲਜ ਦੀ ਪ੍ਰਿਸੀਪਲ ਬਣ ਗਈ।

ਇੰਦਰਜੀਤ ਕੌਰ ਦਾ ਵਿਆਹ

ਇੰਦਰਜੀਤ ਕੌਰ ਦਾ ਵਿਆਹ ਮਸ਼ਹੂਰ ਲੇਖਕ ਗੁਰਦਿੱਤ ਸਿੰਘ ਨਾਲ ਹੋ ਗਿਆ। ਉਹ ਪੰਜਾਬ ਵਿਧਾਨ ਸਭ ਦੇ ਮੈਂਬਰ ਵੀ ਸਨ। ਇੰਦਰਜੀਤ ਖੁਦ ਨੂੰ ਗੁਰਦਿੱਤ ਸਿੰਘ ਦੀ ਦੋਸਤ, ਸਾਥੀ ਅਤੇ ਗਾਈਡ ਦੱਸਦੀ ਹੈ। ਵਿਆਹ ਤੋਂ ਉਨ੍ਹਾਂ ਦੇ ਦੋ ਪੁੱਤਰ ਹੋਏ।

ਇੰਦਰਜੀਤ ਨੇ ਇੱਕ ਇਨਸਾਨ, ਸਿੱਖਿਅਕ ਅਤੇ ਪ੍ਰਸ਼ਾਸਕ ਵਜੋਂ ਕਈ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ।

ਉਹ ਆਪਣੇ ਸਮੇਂ ਸਮਾਜ ਵਿੱਚ ਆਏ ਬਦਲਾਵਾਂ ਦੀ ਪ੍ਰਤੱਖਦਰਸ਼ੀ ਬਣੀ ਅਤੇ ਇੰਨ੍ਹਾ ਤਬਦੀਲੀਆਂ ਨੂੰ ਉਨ੍ਹਾਂ ਨੇ ਆਪਣੀ ਸ਼ਖਸੀਅਤ ਦਾ ਹਿੱਸਾ ਬਣਾਇਆ।

ਇੰਦਰਜੀਤ ਕੌਰ
ਤਸਵੀਰ ਕੈਪਸ਼ਨ, ਇੰਦਰਜੀਤ ਕੌਰ ਨੇ ਸ਼ਰਨਾਰਥੀ ਬੱਚਿਆ ਲਈ ਮਾਤਾ ਸਾਹਿਬ ਕੌਰ ਦਲ ਸਕੂਲ ਸਥਾਪਿਤ ਕਰਨ ਵਿੱਚ ਯੋਗਦਾਨ ਪਾਇਆ

ਇੱਕ ਅਜਿਹਾ ਸਮਾਜ ਜਿਸ ਵਿੱਚ ਪਰਦੇ ਦੀ ਰਵਾਇਤ ਨੂੰ ਅਹਿਮੀਅਤ ਦਿੱਤੀ ਜਾਂਦੀ ਸੀ, ਉੱਥੇ ਉਨ੍ਹਾਂ ਨੇ ਇਸ ਰਵਾਇਤ ਤੋਂ ਖੁਦ ਨੂੰ ਦੂਰ ਰੱਖ ਕੇ ਕੁੜੀਆਂ ਦੀ ਸਿੱਖਿਆ ਅਤੇ ਅਧਿਕਾਰਾਂ 'ਤੇ ਕੰਮ ਕੀਤਾ।

ਉਨ੍ਹਾਂ ਨੇ ਔਰਤਾਂ ਲਈ ਕਈ ਅਜਿਹੇ ਅਹੁਦਿਆਂ ਲਈ ਰਾਹ ਬਣਾਇਆ ਜਿੰਨਾਂ 'ਤੇ ਪਹਿਲਾਂ ਸਿਰਫ਼ ਮਰਦ ਹੀ ਕਾਬਜ ਸਨ।

ਇਸ ਤੋਂ ਬਾਅਦ ਇੰਦਰਜੀਤ ਕੌਰ ਪਟਿਆਲਾ ਦੇ ਸਰਕਾਰੀ ਵੁਮੈਨ ਕਾਲਜ ਦੀ ਪ੍ਰਿੰਸੀਪਲ ਬਣੀ। ਇਹ ਉਹ ਹੀ ਕਾਲਜ ਸੀ ਜਿੱਥੋਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਲਾਈਨ

ਇਹ ਵੀ ਦੇਖੋ- ਪਰਦਾ ਪ੍ਰਥਾ ਖਿਲਾਫ਼ ਔਰਤਾਂ ਨੂੰ ਲਾਮਬੰਦ ਕਰਨ ਵਾਲੀ ਇੱਕ ਔਰਤ ਦੀ ਕਹਾਣੀ:

ਵੀਡੀਓ ਕੈਪਸ਼ਨ, ਚੰਦਰਪ੍ਰਭਾ ਸੈਕਿਆਨੀ: 100 ਸਾਲ ਪਹਿਲਾਂ ਕਿਸ ਟੀਚੇ ਲਈ ਇਸ ਔਰਤ ਨੇ ਸੂਬੇ ਦੀ ਸਾਈਕਲ ਯਾਤਰਾ ਕੀਤੀ

ਤਿੰਨ ਸਾਲਾਂ ਵਿੱਚ ਹੀ ਉਨ੍ਹਾਂ ਨੇ ਕਾਲਜ ਵਿੱਚ ਸਾਇੰਸ ਵਿੰਗ ਖੁੱਲ੍ਹਵਾਇਆ ਜਿਸ ਨਾਲ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ।

ਬਤੌਰ ਪ੍ਰਿੰਸੀਪਲ ਉਨ੍ਹਾਂ ਨੇ ਕੁੜੀਆਂ ਦੀ ਪੜ੍ਹਾਈ ਦੇ ਨਾਲ ਨਾਲ ਹੋਰ ਗਤੀਵਿਧੀਆਂ 'ਤੇ ਵੀ ਜ਼ੋਰ ਦਿੱਤਾ। ਇਸੇ ਦੇ ਚਲਦੇ ਉਨ੍ਹਾਂ ਨੇ ਲੋਕਨਾਚ ਗਿੱਧੇ ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਕੀਤੀ।

ਕੁੜੀਆਂ ਨੂੰ ਗਣਤੰਤਰ ਦਿਵਸ ਪਰੇਡ ਵਿੱਚ ਸ਼ਾਮਿਲ ਕਰਵਾਉਣ ਵਿੱਚ ਇੰਦਰਜੀਤ ਕੌਰ ਨੇ ਵੱਡੀ ਭੂਮਿਕਾ ਨਿਭਾਈ ਅਤੇ ਸਮਾਗਮ ਦੌਰਾਨ ਗਿੱਧੇ ਦੇ ਪ੍ਰਦਰਸ਼ਨ ਨਾਲ ਪੰਜਾਬ ਦੇ ਇਸ ਲੋਕਨਾਚ ਨੂੰ ਕੌਮੀ ਪੱਧਰ 'ਤੇ ਪਛਾਣ ਮਿਲੀ।

ਇੰਦਰਜੀਤ ਕੌਰ
ਤਸਵੀਰ ਕੈਪਸ਼ਨ, ਇੰਦਰਜੀਤ ਕੌਰ ਪਟਿਆਲਾ ਦੇ ਸਰਕਾਰੀ ਵੁਮੈਨ ਕਾਲਜ ਦੀ ਪ੍ਰਿੰਸੀਪਲ ਬਣੀ ਤੇ ਕਾਲਜ ਵਿੱਚ ਸਾਈਂਸ ਵਿੰਗ ਖੁੱਲ੍ਹਵਾਇਆ

ਫ਼ਿਰ ਉਨ੍ਹਾਂ ਨੇ ਅਮ੍ਰਿਤਸਰ ਵਿੱਚ ਪਰਿਵਾਰ ਦੇ ਨਾਲ ਰਹਿਣ ਲਈ ਤਬਾਦਲਾ ਕਰਵਾ ਲਿਆ ਅਤੇ ਉਥੇ ਦੇ ਸਰਕਾਰੀ ਵੁਮੈਨ ਕਾਲਜ ਦੀ ਪ੍ਰਿੰਸੀਪਲ ਬਣੀ। ਉਥੇ ਵੀ ਉਨ੍ਹਾਂ ਨੇ ਵਿਦਿਆ ਦਾ ਪੱਧਰ ਉੱਚਾ ਚੁੱਕਣ ਵਿੱਚ ਮਦਦ ਕੀਤੀ। ਇਸਤੋਂ ਬਾਅਦ ਉਹ ਫ਼ਿਰ ਵਾਪਸ ਪਟਿਆਲਾ ਆ ਗਈ ਅਤੇ ਪੰਜਾਬੀ ਯੂਨੀਵਰਸਿਟੀ ਦੀ ਉੱਪ ਕੁਲਪਤੀ ਬਣ ਗਈ। ਇਸ ਉੱਚੇ ਅਹੁਦੇ 'ਤੇ ਪਹੁੰਚਣ ਵਾਲੀ ਉਹ ਉੱਤਰ ਭਾਰਤ ਦੀ ਪਹਿਲੀ ਔਰਤ ਮੰਨੀ ਜਾਂਦੀ ਹੈ।

ਇੰਦਰਜੀਤ ਨੂੰ ਲੈ ਕੇ ਇੱਕ ਕਿੱਸਾ ਮਸ਼ਹੂਰ ਹੈ। ਉੱਪ ਕੁਲਪਤੀ ਦੇ ਅਹੁਦੇ ਨੂੰ ਸੰਭਾਲਣ ਤੋਂ ਇੱਕ ਦਿਨ ਪਹਿਲਾਂ ਮੁੰਡਿਆਂ ਦੀ ਝੜਪ ਹੋਈ ਅਤੇ ਇੱਕ ਗਰੁੱਪ ਸ਼ਿਕਾਇਤ ਲੈ ਕੇ ਉਨ੍ਹਾਂ ਕੋਲ ਗੈਸਟ ਹਾਊਸ ਵਿੱਚ ਆਇਆ।

ਇੱਕ ਮੁੰਡੇ ਦੇ ਸੱਟ ਲੱਗੀ ਹੋਈ ਸੀ ਅਤੇ ਉਸ ਨੇ ਕਿਹਾ, "ਮੈਡਮ ਉਦਾਂ ਤਾਂ ਉਨ੍ਹਾਂ ਮੁੰਡਿਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ, ਕਿਉਂਕਿ ਉਹ ਕਿੰਗਸ ਪਾਰਟੀ ਦੇ ਹਨ।"

ਇੰਦਰਜੀਤ ਕੌਰ
ਤਸਵੀਰ ਕੈਪਸ਼ਨ, ਇੰਦਰਜੀਤ ਕੌਰ ਦੇ ਪਿਤਾ ਕਾਫ਼ੀ ਪ੍ਰਗਤੀਸ਼ੀਲ ਵਿਅਕਤੀ ਸਨ ਅਤੇ ਉਨ੍ਹਾਂ ਦਾ ਸਮਰਥਨ ਕੀਤਾ

ਇਸ 'ਤੇ ਇੰਦਰਜੀਤ ਕੌਰ ਨੇ ਕਿਹਾ ਜਦੋਂ ਕੋਈ ਕਿੰਗ ਹੀ ਨਹੀਂ ਤਾਂ ਕਿੰਗਸ ਪਾਰਟੀ ਕਿਵੇਂ ਹੋ ਸਕਦੀ ਹੈ। ਇਹ ਸੁਣ ਕੇ ਵਿਦਿਆਰਥੀ ਹੱਸਣ ਲੱਗੇ ਤੇ ਮਲ੍ਹੱਮ ਪੱਟੀ ਕਰਵਾਉਣ ਚਲੇ ਗਏ।

ਇੰਦਰਜੀਤ ਕੌਰ ਨੇ ਕਈ ਕੌਮਾਂਤਰੀ ਕਾਨਫ਼ਰੰਸਾਂ ਵਿੱਚ ਵੀ ਹਿੱਸਾ ਲਿਆ ਅਤੇ ਯੂਨੀਵਰਸਿਟੀਆਂ ਵਿੱਚ ਭਾਸ਼ਨ ਦਿੱਤੇ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਉੱਪ ਕੁਲਪਤੀ ਵਜੋਂ ਆਪਣਾ ਕਾਰਜਕਾਲ ਖ਼ਤਮ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਅਸਤੀਫ਼ਾ ਦਿੱਤਾ।

ਇਸ ਤੋਂ ਬਾਅਦ ਉਨ੍ਹਾਂ ਨੇ ਦੋ ਸਾਲ ਦੀ ਬਰੇਕ ਲਈ ਅਤੇ 1980 ਵਿੱਚ ਸਟਾਫ਼ ਸਿਲੈਕਸ਼ਨ ਕਮਿਸ਼ਨ ਦੀ ਪਹਿਲੀ ਮਹਿਲਾ ਪ੍ਰਧਾਨ ਚੁਣੀ ਗਈ।

ਇਹ ਵੀ ਦੇਖ ਸਕਦੇ ਹੋ:

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

Skip YouTube post, 5
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 5

Skip YouTube post, 6
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 6

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)