ਕੋਰੋਨਾਵਾਇਰਸ : ਕੀ ਭਾਰਤ 'ਚ ਮੌਤਾਂ ਦੀ ਗਿਣਤੀ ਘਟਾ ਕੇ ਦੱਸੀ ਜਾ ਰਹੀ ਹੈ

ਤਸਵੀਰ ਸਰੋਤ, AFP
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਵਿੱਚ ਕੋਰੋਨਾਵਾਇਰਸ ਮਹਾਮਾਰੀ ਕਾਰਨ 50 ਹਜ਼ਾਰ ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ ਅਤੇ ਮੌਤਾਂ ਦੇ ਮਾਮਲੇ ਵਿੱਚ ਇਹ ਬ੍ਰਿਟੇਨ ਤੋਂ ਅੱਗੇ ਲੰਘ ਗਿਆ ਹੈ।
ਜਦਕਿ ਪ੍ਰਤੀ ਦਸ ਲੱਖ ਪਿੱਛੇ ਮਰਨ ਵਾਲਿਆਂ ਦੀ ਗਿਣਤੀ 34 ਹੈ। ਜੋ ਕਿ ਯੂਰਪ ਅਤੇ ਉੱਤਰੀ ਅਮਰੀਕਾ ਵਿੱਚ ਹੋਈਆਂ ਮੌਤਾਂ ਤੋਂ ਘੱਟ ਹਨ।
ਕੋਰੋਨਾ ਮਾਮਲਿਆਂ ਵਿੱਚ ਮੌਤ ਦਰ ਮਹਿਜ਼ 2% ਹੈ। ਦੇਸ਼ ਵਿੱਚ ਕੋਰੋਨਾਵਾਇਰਸ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸੂਬੇ ਮਹਾਰਾਸ਼ਟਰ ਵਿੱਚ ਵੀ ਮੌਤਾਂ ਦੀ ਗਿਣਤੀ 40 ਦਿਨਾਂ 'ਤੇ ਦੁੱਗਣੀ ਹੋ ਰਹੀ ਹੈ।
ਪਬਲਿਕ ਹੈਲਥ ਫਾਊਂਡੇਸ਼ਨ ਆਫ਼ ਇੰਡੀਆ ਦੇ ਕੇ. ਸ੍ਰੀਨਾਥ ਰੈਡੀ ਨੇ ਮੈਨੂੰ ਦੱਸਿਆ,"ਕੇਸ ਵਧਣ ਦੇ ਬਾਵਜੂਦ ਮੌਤ ਦਰ ਨੀਵੀਂ ਹੀ ਰਹੀ ਹੈ।"
ਘੱਟ ਮੌਤ ਦਰ ਦਾ ਕਾਰਨ
ਕਈ ਮਹਾਮਾਰੀ ਵਿਗਿਆਨੀ ਨੀਵੀਂ ਮੌਤ ਦਰ ਦੀ ਵਜ੍ਹਾ ਭਾਰਤ ਦੀ ਮੁਕਾਬਲਤਨ ਨੌਜਵਾਨ ਵਸੋਂ ਨੂੰ ਦੱਸਦੇ ਹਨ ਕਿਉਂਕ ਬਜ਼ੁਰਗ ਮਰੀਜ਼ਾਂ ਦੇ ਮਰਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਇਹ ਹਾਲੇ ਸਪਸ਼ਟ ਨਹੀਂ ਹੈ ਕਿ ਦੂਜੇ ਕੋਰੋਨਾਵਾਇਰਸ ਦੀਆਂ ਪੁਰਾਣੀਆਂ ਇਨਫੈਕਸ਼ਨਾਂ ਤੋਂ ਹਾਸਲ ਰੋਗਾਂ ਨਾਲ ਲੜਨ ਦੀ ਸ਼ਕਤੀ ਦਾ ਇਸ ਪਿੱਛੇ ਕਿੰਨਾ ਯੋਗਦਾਨ ਹੈ।
ਮਾਹਰ ਦੂਜੇ ਦੱਖਣ-ਏਸ਼ੀਆਈ ਦੇਸ਼ਾਂ ਦੀ ਮੌਤ ਦਰ ਵੱਲ ਇਸ਼ਾਰਾ ਕਰਦੇ ਹਨ, ਜਿਨ੍ਹਾਂ ਵਿੱਚ ਵਸੋਂ ਔਸਤ ਤੌਰ ਤੇ ਨੌਜਵਾਨ ਹੈ। ਮਿਸਾਲ ਵਜੋਂ ਪਾਕਿਸਤਾਨ ਵਿੱਚ ਪ੍ਰਤੀ 10 ਲੱਖ ਮਗਰ 28 ਮੌਤਾਂ ਅਤੇ ਬੰਗਲਾਦੇਸ਼ ਵਿੱਚ 22 ਮੌਤਾਂ ਹੋਈਆਂ ਹਨ।
ਇਹ ਵੀ ਪੜ੍ਹੋ:
ਸਪੱਸ਼ਟ ਤੌਰ ਤੇ ਵਸੋਂ ਦੇ ਲਿਹਾਜ਼ ਨਾਲ ਭਾਰਤ ਦੀ ਸਥਿਤੀ ਯੂਰਪ ਅਤੇ ਅਮਰੀਕਾ ਨਾਲੋਂ ਬਿਹਤਰ ਹੈ। ਫਿਰ ਵੀ ਵਿਸ਼ਵ ਬੈਂਕ ਦੇ ਸਾਬਕਾ ਮੁੱਖ ਅਰਥਸ਼ਾਸਤਰੀ ਕੌਸ਼ਿਕ ਬਾਸੂ ਦੇ ਕਹਿਣਾ ਹੈ ਕਿ ਇਸ "ਗੱਲ ਨਾਲ ਤਸੱਲੀ ਕਰ ਲੈਣਾ ਗੈਰ ਜ਼ਿੰਮੇਵਾਰਾਨਾ ਹੈ।"
ਪ੍ਰੋਫ਼ੈਸਰ ਬਾਸੂ ਨੇ ਮੈਨੂੰ ਭੂਗੋਲਿਕ ਤੁਲਨਾ ਦੀਆਂ ਤਰੁੱਟੀਆਂ ਬਾਰੇ ਦੱਸਿਆ।

"ਜਿਵੇਂ ਹੀ ਤੁਸੀਂ ਇਹ ਤੁਲਨਾ ਕਰਦੇ ਹੋ ਤੁਸੀਂ ਦੇਖਦੇ ਹੋ ਕਿ ਭਾਰਤ ਦੀ ਸਥਿਤੀ ਬਹੁਤ ਮਾੜੀ ਹੈ। ਚੀਨ ਵਿੱਚ ਕੋਵਿਡ- 19 ਨਾਲ ਦਸ ਲੱਖ ਮਗਰ 3 ਮੌਤਾਂ ਹੋਈਆਂ ਹਨ ਜਦਕਿ ਭਾਰਤ ਵਿੱਚ ਇਹ 34 ਹਨ। ਦੱਖਣੀ ਏਸ਼ੀਆ ਦੇ ਅੰਦਰ ਹੀ ਭਾਰਤ ਤੋਂ ਮਾੜਾ ਹਾਲ ਜੇ ਕਿਸੇ ਦੇਸ਼ ਦਾ ਹੈ ਤਾਂ ਉਹ ਅਫ਼ਗਾਨਿਸਤਾਨ ਹੈ। ਰੁਝਾਨ ਦੇਖੀਏ ਤਾਂ ਭਾਰਤ ਅਫ਼ਗਾਨਿਸਤਾਨ ਨੂੰ ਪਿੱਛੇ ਛੱਡ ਜਾਵੇਗਾ।"
ਦੋ ਸੂਬਿਆਂ ਦੀ ਮਿਸਾਲ
ਪ੍ਰੋਫ਼ੈਸਰ ਬਾਸੂ ਦਾ ਕਹਿਣਾ ਹੈ ਕਿ ਭਾਰਤ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਹੈ ਜਿੱਥੇ ਵਕਰ ਸਪਾਟ ਨਹੀਂ ਹੋਈ ਹੈ। "ਮਾਰਚ ਦੇ ਅੰਤ ਤੋਂ ਹੁਣ ਤੱਕ ਕੇਸਾਂ ਅਤੇ ਮੌਤਾਂ ਦੀ ਗਿਣਤੀ ਵਧ ਹੀ ਨਹੀਂ ਰਹੀ ਸਗੋਂ ਪਰ ਇਸ ਦੇ ਵਧਣ ਦੀ ਦਰ ਵੀ ਵਧ ਰਹੀ ਹੈ।"
ਮਾਹਰਾਂ ਜਾ ਇਹ ਵੀ ਕਹਿਣਾ ਹੈ ਭਾਰਤ ਦੀ ਨੀਵੀਂ ਮੌਤ ਦਰ ਪੂਰੀ ਕਹਾਣੀ ਨਹੀਂ ਦਸਦੀ ਅਤੇ ਕੁਝ ਸੂਬਿਆਂ ਵਿੱਚ ਬਹੁਤ ਕੁਝ ਲੁਕਿਆ ਹੋਇਆ ਹੈ।
ਪਹਿਲਾ ਤਾਂ ਬਹੁਤ ਸਾਰੇ ਸੂਬੇ ਵਿਸ਼ਵ ਸਿਹਤ ਸੰਗਠਨ ਦੀਆਂ ਹਦਾਇਤਾਂ ਦੇ ਉਲਟ ਆਪਣੀ ਗਿਣਤੀ ਵਿੱਚ ਸ਼ੱਕੀ ਮਰੀਜ਼ਾਂ ਨੂੰ ਸ਼ਾਮਲ ਨਹੀਂ ਕਰ ਰਹੇ।
ਦੂਜਾ ਕੁਝ ਹੋਰ ਸੂਬੇ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਨੂੰ ਮਰੀਜ਼ਾਂ ਦੀਆਂ ਹੋਰ ਬੀਮਾਰੀਆਂ ਕਾਰਨ ਹੋਈਆਂ ਮੌਤਾਂ ਦੱਸ ਰਹੇ ਹਨ। ਸਿਹਤ ਪੱਤਰਕਾਰ ਪ੍ਰਿਅੰਕਾ ਪੂਲਾ ਦੀ ਪੜਤਾਲ ਮੁਤਾਬਕ ਦੋ ਸੂਬਿਆਂ ਗੁਜਰਾਤ ਅਤੇ ਤੇਲੰਗਾਨਾ ਨੇ ਗਿਣਤੀ ਬਹੁਤ ਘਟਾ ਤੇ ਦੱਸੀ ਲਗਦੀ ਹੈ। ਗੁਜਰਾਤ ਦੇ ਵਦੋਦਰਾ ਸ਼ਹਿਰ ਵਿੱਚ ਮਿਸਾਲ ਵਜੋਂ ਪਿਛਲੇ ਦੋ ਮਹੀਨਿਆਂ ਦੌਰਾਨ ਮੌਤਾਂ 49% ਵਧੀਆਂ ਹਨ, ਜਦਕਿ ਕੇਸਾਂ ਦੀ ਗਿਣਤੀ 329% ਵਧੀ ਹੈ।
ਤੀਜਾ ਕੁਝ ਸ਼ਹਿਰਾਂ ਵਿੱਚ ਸਰਕਾਰੀ ਅੰਕੜਿਆਂ ਅਤੇ ਸ਼ਮਸ਼ਾਨਾਂ ਅਤੇ ਕਬਰਿਸਤਾਨਾਂ ਦੇ ਅੰਕੜਿਆਂ ਵਿੱਚ ਵੱਡਾ ਫਰਕ ਦੇਖਿਆ ਗਿਆ ਹੈ।
ਤਾਂ ਕੀ ਭਾਰਤ ਵਿੱਚ ਬਹੁਤ ਸਾਰੀਆਂ ਮੌਤਾਂ ਅਣਗਿਣੀਆਂ ਹੀ ਰਹਿ ਰਹੀਆਂ ਹਨ। ਭਾਰਤ ਦੀ ਵਸੋਂ ਦਾ ਬਹੁਤ ਛੋਟਾ ਲਗਭਗ 2% ਹਿੱਸੇ ਦਾ ਹੀ ਟੈਸਟ ਹੋਏ ਹਨ- ਅਤੇ ਬਹੁਤ ਸਾਰੀਆਂ ਮੌਤਾਂ ਡਾਕਟਰੀ ਤਰੀਕੇ ਨਾਲ ਰਿਪੋਰਟ ਨਹੀਂ ਹੋ ਰਹੀਆਂ? ਇਸ ਤੋਂ ਇਲਾਵਾ ਚਾਰ ਵਿੱਚੋਂ ਇੱਕ ਮੌਤ ਨੂੰ ਹੀ ਕੋਰੋਨਾ ਦੇ ਲੇਖੇ ਪਾਇਆ ਜਾਂਦਾ ਹੈ।

ਯੂਨੀਵਰਸਿਟੀ ਆਫ਼ ਮਿਸ਼ੀਗਨ ਵਿੱਚ ਬਾਇਓਸਟੈਟਿਕਸ ਅਤੇ ਮਹਾਮਾਰੀ ਵਿਗਿਆਨੀ ਭਰਮਾਰ ਮੁਖਰਜੀ ਦਾ ਕਹਿਣਾ ਹੈ,"ਮੌਤਾਂ ਦੇ ਪਿਛਲੇ ਅੰਕੜੇ ਦੀ ਮੌਜੂਦਗੀ ਤੋਂ ਬਿਨਾਂ ਇਸ ਸਮੇਂ ਦੌਰਾਨ ਗੱਲ ਦਾ ਕਿਆਸ ਲਾਉਣਾ ਮੁਸ਼ਕਲ ਹੈ ਕਿ ਗਿਣਤੀ ਕਿੰਨੀ ਘਟਾ ਕੇ ਦੱਸੀ ਜਾ ਰਹੀ ਹੈ।"
"ਵਾਧੂ ਮੌਤਾਂ" ਉਹ ਮੌਤਾਂ ਹੁੰਦੀਆਂ ਹਨ ਜੋ ਕਿ ਸਧਾਰਣ ਨਾਲੋਂ ਵਧੇਰੇ ਹੁੰਦੀਆਂ ਹਨ ਜਿਨ੍ਹਾਂ ਵਿੱਚੋਂ ਕੁਝ ਕੋਵਿਡ-19 ਕਾਰਨ ਹੋਈਆਂ ਹੋ ਸਕਦੀਆਂ ਹਨ।
28 ਦੇਸਾਂ ਦਾ ਵਿਸ਼ਲੇਸ਼ਣ
230 ਤੋਂ ਵਧੇਰੇ ਭਾਰਤੀਆਂ ਜਿਨ੍ਹਾਂ ਵਿੱਚ ਡਾਕਟਰ, ਖੋਜਕਾਰ ਅਤੇ ਵਿਦਿਆਰਥੀਆਂ ਨੇ ਸਰਕਾਰ ਕੋਲ ਪਿਛਲੇ ਤਿੰਨ ਸਾਲਾਂ ਦੌਰਾਨ ਹੋਈਆਂ ਮੌਤਾਂ ਦਾ ਡਾਟਾ ਜਾਰੀ ਕਰਨ ਲਈ ਪਟੀਸ਼ਨ ਪਾਈ ਹੈ ਤਾਂ ਜੋ ਇਨ੍ਹਾਂ ਵਾਧੂ ਮੌਤਾਂ ਦੀ ਗਣਨਾ ਕੀਤੀ ਜਾ ਸਕੇ।
ਉਨ੍ਹਾਂ ਨੇ ਸੜਕ ਹਾਦਸਿਆਂ ਵਿੱਚ ਹੋਈਆਂ ਮੌਤਾਂ ਦਾ ਅੰਕੜਾ ਵੱਖ ਕੀਤੇ ਜਾਣ ਦੀ ਮੰਗ ਰੱਖੀ ਹੈ ਜਿਸ ਵਿੱਚ ਹਰ ਸਾਲ ਲਗਭਗ ਡੇਢ ਲੱਖ ਮੌਤਾਂ ਹੁੰਦੀਆਂ ਹਨ - ਤੋਂ ਜੋ ਬੀਮਾਰੀਆਂ ਕਾਰਨ ਹੋਣ ਵਾਲੀਆਂ ਮੌਤਾਂ ਬਾਰੇ ਹੋਰ ਸਪਸ਼ਟ ਤਸਵੀਰ ਹਾਸਲ ਕੀਤੀ ਜਾ ਸਕੇ।
ਗਿਣਤੀ ਘਟਾ ਕੇ ਦੱਸਣ ਦਾ ਵਰਤਾਰਾ ਸਿਰਫ਼ ਭਾਰਤ ਤੱਕ ਹੀ ਸੀਮਤ ਨਹੀਂ ਹੈ। 28 ਦੇਸ਼ਾਂ ਵਿੱਚ ਮੌਤਾਂ ਦੇ ਅੰਕੜੇ ਦੇ ਵਿਸ਼ਲੇਸ਼ਣ ਤੋਂ ਸਾਹਮਣੇ ਆਇਆ ਕਿ ਕੋਰੋਨਾਵਾਇਰਸ ਨਾਲ ਸਰਕਾਰੀ ਅੰਕੜਿਆਂ ਨਾਵੋਂ ਘੱਟੋ-ਘੱਟ 161,000 ਵਧੇਰੇ ਮੌਤਾਂ ਹੋਈਆਂ ਹਨ। ਭਾਰਤ ਵੀ ਸਰਵੇਖਣ ਵਿੱਚ ਸ਼ਾਮਲ ਦੇਸ਼ਾਂ ਵਿੱਚੋਂ ਇੱਕ ਸੀ।
ਯੂਨੀਵਰਸਿਟੀ ਆਫ਼ ਟੋਰਾਂਟੋ ਦੇ ਪ੍ਰਭਾਤ ਝਾ ਜਿਨ੍ਹਾਂ ਨੇ ਮਿਲੀਅਨ ਡੈਥ ਸਟੱਡੀ ਦੀ ਅਗਵਾਈ ਕੀਤੀ ਸੀ। ਇਹ ਦੁਨੀਆਂ ਵਿੱਚ ਸਮੇਂ ਤੋਂ ਪਹਿਲਾਂ ਹੋਈਆਂ ਮੌਤਾਂ ਬਾਰੇ ਦੁਨੀਆਂ ਦੀ ਸਭ ਤੋਂ ਵੱਡੀ ਸਟੱਡੀ ਹੈ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਵਿਕਸਿਤ ਦੇਸ਼ਾਂ ਵਿੱਚ ਵੀ ਜਿੱਥੇ ਬਹੁਤ ਵਧੀਆ ਸਿਹਤ ਸਹੂਲਤਾਂ ਹੁੰਦੀਆਂ ਹਨ ਉੱਥੇ ਵੀ "ਰੋਜ਼ਾਨਾ ਹੋਈਆਂ ਮੌਤਾਂ ਦੀ ਗਿਣਤੀ 30-60 ਫੀਸਦੀ ਘੱਟ ਹੁੰਦੀ ਹੈ।"

ਡਾ਼ ਝਾ ਦਾ ਕਹਿਣਾ ਹੈ ਕਿ ਟੈਲੀਕੌਮ ਕੰਪਨੀਆਂ ਨੂੰ ਮਾਰਚ ਤੋਂ ਬਾਅਦ ਦਾ ਆਪਣਾ ਕਾਲ ਰਿਕਾਰਡ ਦਾ ਡੇਟਾ ਜਾਰੀ ਕਰਨਾ ਚਾਹੀਦਾ ਹੈ, ਤਾਂ ਜੋ ਪਤਾ ਕੀਤਾ ਜਾ ਸਕੇ ਕਿ ਲੌਕਡਾਊਨ ਦੌਰਾਨ ਆਪਣੇ ਕੰਮ ਦੀਆਂ ਥਾਵਾਂ ਨੂੰ ਛੱਡ ਕੇ ਗਏ ਮਜ਼ਦੂਰਾਂ ਦਾ ਪਤਾ ਲਾਇਆ ਜਾ ਸਕੇ। ( ਜਿਹਾ ਕਿ ਲੌਕਡਾਊਨ ਦੌਰਾਨ ਕੰਮ ਬੰਦ ਹੋ ਜਾਣ ਕਾਰਨ ਮਜ਼ਦੂਰ ਆਪਣੇ ਜੱਦੀ ਪਿੰਡ਼ਾਂ ਵੱਲ ਚਲੇ ਗਏ ਸਨ।)
ਟੈਲੀਕੌਮ ਡੇਟਾ ਦੀ ਵਰਤੋਂ ਰਾਹੀਂ ਸਰਕਾਰਾਂ ਨੂੰ ਹੌਟਸਪੌਟ ਖੇਤਰਾਂ ਵਿੱਚ ਟੀਮਾਂ ਭੇਜਣੀਆਂ ਚਾਹੀਦੀਆਂ ਹਨ, ਤਾਂ ਜੋ ਪਿਛਲੇ ਸਮੇਂ ਦੌਰਾਨ ਹੋਈਆਂ ਬਾਲਗ ਮੌਤਾਂ ਦਾ ਪਤਾ ਲਾਇਆ ਜਾ ਸਕੇ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਮਿਊਂਸਿਪੈਲਿਟੀਆਂ ਨੂੰ ਸਾਰੇ ਕਾਰਨਾਂ ਕਰ ਕੇ ਹੋਈਆਂ ਮੌਤਾਂ ਦੀ ਗਿਣਤੀ ਜਾਰੀ ਕਰਨੀ ਚਾਹੀਦੀ ਹੈ ਤਾ ਜੋ ਇਸ ਸਾਲ ਹੋਈਆਂ ਮੌਤਾਂ ਦੀ ਤੁਲਨਾ ਪਿਛਲੇ ਸਾਲ ਹੋਈਆਂ ਮੌਤਾਂ ਨਾਲ ਕਰ ਕੇ "ਵਾਧੂ ਮੌਤਾਂ" ਦਾ ਪਤਾ ਲਾਇਆ ਜਾ ਸਕੇ।
ਡਾ਼ ਝਾ ਦਾ ਕਹਿਣਾ ਹੈ ਕਿ ਜੇ ਭਾਰਤ ਮੌਤਾਂ ਦੀ ਸਹੀ ਗਿਣਤੀ ਨਹੀਂ ਕਰੇਗਾ ਤਾਂ ਕੋਰੋਨਾਵਾਇਰਸ ਦੀ ਵਕਰ ਨੂੰ ਸਪਾਟ ਕਿਵੇਂ ਕਰੇਗਾ?
ਜਦੋਂ ਮਹਾਮਾਰੀ ਖ਼ਤਮ ਹੁੰਦੀ ਹੈ ਤਾਂ ਮੌਤਾਂ ਦਾ ਸਟੀਕ ਅੰਕੜੇ ਸਦਕਾ ਹੀ ਕਿਸੇ ਦੇਸ਼ ਦੀ ਕੋਰੋਨਾਵਾਇਰਸ ਖ਼ਿਲਾਫ਼ ਲੜਾਈ ਵਿੱਚ ਕਾਰਗੁਜ਼ਾਰੀ ਦਾ ਮੁਲਾਂਕਣ ਹੋ ਸਕੇਗਾ।
ਚਾਰਟ- ਸਾਹਦਾਬ ਨਜ਼ਮੀ
ਇਹ ਵੀਡੀਓ ਦੇਖੋ :
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3













