ਖ਼ਾਲਿਸਤਾਨ ਬਾਰੇ ਯੂਕੇ ਦੇ ਸੰਸਦ ਮੈਂਬਰਾਂ ਵਿਚਾਲੇ ਛਿੜੀ ਸੋਸ਼ਲ ਮੀਡੀਆ 'ਤੇ ਤਿੱਖੀ ਬਹਿਸ

ਤਸਵੀਰ ਸਰੋਤ, Getty Images
ਬ੍ਰਿਟੇਨ ਦੀਆਂ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਦੇ ਭਾਰਤੀ ਮੂਲ ਦੇ ਸੰਸਦ ਮੈਂਬਰ ਸੋਸ਼ਲ ਮੀਡੀਆ ਉੱਤੇ ਖਾਲਿਸਤਾਨ ਦੇ ਮੁੱਦੇ ਉੱਤੇ ਇੱਕ ਦੂਜੇ ਨਾਲ ਉਲਝੇ ਹੋਏ ਹਨ।
ਭਾਰਤੀ ਪੰਜਾਬ ਵਿਚ ਖਾਲਿਸਤਾਨ ਬਣਾਉਣ ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚਾਲੇ ਵੈਸੇ ਤਾਂ ਸੋਸ਼ਲ ਮੀਡੀਆ ਉੱਤੇ ਬਹਿਸ ਚੱਲਦੀ ਰਹਿੰਦੀ ਹੈ, ਪਰ ਇਸ ਵਾਰ ਇਸ ਬਹਿਸ ਵਿਚ ਕੰਜ਼ਰਵੇਟਿਵ ਤੇ ਲੇਬਰ ਪਾਰਟੀਆਂ ਦੇ ਸੰਸਦ ਮੈਂਬਰ ਸ਼ਾਮਲ ਹਨ।
ਇਹੀ ਨਹੀਂ ਵਾਰ ਦਾਅਵਾ ਪ੍ਰਤੀ ਦਾਅਵਿਆਂ ਵਿਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਤੇ ਫੈਂਡਰਲ ਸਰਕਾਰ ਦੇ ਸਮਰਥਨ ਮਿਲਣ ਦੀ ਗੱਲ ਕੀਤੀ ਜਾ ਰਹੀ ਹੈ।
ਰਾਮੀ ਰੇਂਜਰ ਦਾ ਦਾਅਵਾ
ਅਸਲ ਵਿਚ ਖਾਲਿਸਤਾਨ ਦੇ ਮੁੱਦੇ ਉੱਤੇ ਬਹਿਸ ਰਾਮੀ ਰੇਂਜਰ ਦੇ ਇੱਕ ਬਿਆਨ ਨਾਲ ਹੋਈ, ਜਿਸ ਵਿਚ ਉਨ੍ਹਾਂ ਦਾਅਵਾ ਕੀਤਾ ਕਿ ਯੂਕੇ ਦੀ ਮੌਜੂਦਾ ਸਰਕਾਰ ਖਾਲਿਸਤਾਨ ਪੱਖੀ ਮੁਹਿੰਮ ਦਾ ਸਮਰਥਨ ਨਹੀਂ ਕਰਦੀ।
ਕੰਜ਼ਵੇਟਿਵ ਪਾਰਟੀ ਦੇ ਸੰਸਦ ਮੈਂਬਰ ਨੇ ਆਪਣੇ ਟਵੀਟ ਵਿੱਚ ਦਾਅਵਾ ਕੀਤਾ ਸੀ ਕਿ ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਖ਼ਾਲਿਸਤਾਨ ਦਾ ਸਮਰਥਨ ਨਹੀਂ ਕੀਤਾ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਆਪਣੇ ਇਸ ਟਵੀਟ ਵਿੱਚ ਰਾਮੀ ਨੇ ਲਿਖਿਆ, ''ਮੈਂ ਬ੍ਰਿਟਿਸ਼ PM ਬੌਰਿਸ ਜੌਨਸਨ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਮੈਨੂੰ ਇਹ ਭਰੋਸਾ ਜਤਾਇਆ ਹੈ ਕਿ ਬਰਤਾਨਵੀ ਸਰਕਾਰ ਖ਼ਾਲਿਸਤਾਨ ਮੁੰਹਿਮ ਦਾ ਸਾਥ ਨਹੀਂ ਦਿੰਦੀ। ਧੰਨਵਾਦ PM''

ਤਸਵੀਰ ਸਰੋਤ, Twitter/ramiranger
ਰਾਮੀ ਦੇ ਦਾਅਵੇ ਉੱਤੇ ਪ੍ਰਤੀਕਰਮ ਦਿੰਦਿਆਂ ਪ੍ਰੀਤ ਕੌਰ ਗਿੱਲ ਨੇ ਸਿੱਖਾਂ ਦੀ ਵੱਖਰੀ ਹੋਮ ਸਟੇਟ ਖਾਲਿਸਤਾਨ ਦੀ ਮੰਗ ਦੇ ਸੰਦਰਭ ਵਿਚ ਲਿਖਿਆ ਕਿ ''ਸਵੈ ਪ੍ਰਗਟਾਵੇ ਦਾ ਸਿਧਾਂਤ ਨੂੰ ਯੂਐਨਓ ਦੇ ਚਾਰਟਰ-1 ਵਿਚ ਪ੍ਰਮੁਖਤਾ ਦਿੱਤੀ ਗਈ ਹੈ।''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਇਸ ਤੋਂ ਬਾਅਦ ਰਾਮੀ ਰੇਂਜਰ ਨੂੰ ਸਵਾਲ ਪੁੱਛਦਿਆਂ ਪ੍ਰੀਤ ਕੌਰ ਗਿੱਲ ਨੇ ਟਵੀਟ ਕੀਤਾ ਕਿ ਕੀ ਤੁਸੀਂ ਜਗਤਾਰ ਸਿੰਘ ਜੌਹਲ ਨੂੰ ਭਾਰਤ ਵਿਚ ਬੰਦੀ ਬਣਾਏ ਜਾਣ ਬਾਬਤ ਕੇਸ ਬਾਰੇ ਗੱਲ ਰੱਖੀ?
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3

ਰਾਮੀ ਅਤੇ ਪ੍ਰੀਤ ਗਿੱਲ ਦੀ ਟਵਿੱਟਰ ਬਹਿਸ ਤੋਂ ਬਾਅਦ ਕਈ ਹੋਰ ਸਿੱਖ ਸੰਗਠਨ ਅਤੇ ਸੋਸ਼ਲ ਮੀਡੀਆ ਉੱਤੇ ਸਰਗਰਮ ਲੋਕ ਵੀ ਕੁੱਦ ਪਏ।
ਇਸ ਬਹਿਸ ਵਿਚ ਸ਼ਾਮਲ ਹੁੰਦਿਆਂ ਬ੍ਰਿਟੇਨ ਦੀ ਸਿੱਖ ਫ਼ੈਡਰੇਸ਼ਨ ਨੇ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਲੌਰਡ ਰਾਮੀ ਰੇਂਜਰ ਉੱਤੇ ਭਾਜਪਾ ਹਿਤੈਸ਼ੀ ਹੋਣ ਦੇ ਇਲਜ਼ਾਮ ਲਗਾਏ ਹਨ।
ਫ਼ੈਡਰੇਸ਼ਨ ਨੇ ਰਾਮੀ ਰੇਂਜਰ ਉੱਤੇ ਸਿੱਖਾਂ ਦੇ ਹੱਕ-ਹਕੂਕ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦੀ ਕੀਮਤ ਉੱਤੇ ਹਿੰਦੁਤਵ ਅਤੇ ਭਾਜਪਾ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੇ ਹਿੱਤਾਂ ਲਈ ਕੰਮ ਕਰਨ ਦਾ ਇਲਜ਼ਾਮ ਲਗਾਇਆ ਹੈ।
ਹੋਰ ਟਵਿੱਟਰ ਯੂਜ਼ਰ ਨੇ ਕੀ ਕਿਹਾ?
ਬਹੁਤੇ ਟਵਿੱਟਰ ਯੂਜ਼ਰਜ਼ ਨੇ ਰਾਮੀਂ ਰੇਂਜਰ ਨੂੰ ਜਗਤਾਰ ਸਿੰਘ ਜੱਗੀ ਜੌਹਲ ਬਾਰੇ ਸਵਾਲ ਪੁੱਛੇ
ਮੰਜ ਕੌਰ ਨਾਂ ਦੀ ਟਵਿੱਟਰ ਯੂਜ਼ਰ ਨੇ ਵੀ ਜਗਤਾਰ ਸਿੰਘ ਜੌਹਲ ਦਾ ਸਵਾਲ ਚੁੱਕਿਆ ਤੇ ਰਾਮੀ ਰੇਂਜਰ ਨੂੰ ਸਵਾਲ ਕੀਤਾ।
ਉਨ੍ਹਾਂ ਲਿਖਿਆ, ''ਕੀ ਤੁਸੀਂ ਜਗਤਾਰ ਸਿੰਘ ਜੌਹਲ ਦੀ ਬਿਨਾਂ ਟ੍ਰਾਇਲ ਭਾਰਤ ਸਰਕਾਰ ਵੱਲ਼ੋਂ ਨਜ਼ਰਬੰਦੀ ਬਾਰੇ ਪੁੱਛਿਆ?
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 4
ਰਮਨ ਨਾਂ ਦੀ ਯੂਜ਼ਰ ਨੇ ਵੀ ਰਾਮੀ ਰੇਂਜਰ ਨੂੰ ਜਗਤਾਰ ਸਿੰਘ ਜੌਹਲ ਮਸਲੇ ਬਾਰੇ ਸਵਾਲ ਕੀਤਾ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 5
ਰੈਫ਼ਰੈਂਡਮ ਕੀ ਹੈ?
ਜੇ ਰੈਫਰੈਂਡਮ ਦਾ ਸ਼ਾਬਦਿਕ ਮਤਲਬ ਦੇਖਿਆ ਜਾਵੇ ਤਾਂ ਆਕਸਫੋਰਡ ਡਿਕਸ਼ਨਰੀ ਵਿੱਚ ਕਿਹਾ ਗਿਆ ਹੈ ਕਿ ਇੱਕ ਸਿਆਸੀ ਸਵਾਲ ਤੇ ਵੋਟਰਾਂ ਵੱਲੋਂ ਇੱਕ ਆਮ ਵੋਟ, ਜਿਸ 'ਤੇ ਉਨ੍ਹਾਂ ਨੇ ਸਿੱਧਾ ਫੈਸਲਾ ਲੈਣਾ ਹੁੰਦਾ ਹੈ ਰੈਫਰੈਂਡਮ ਹੈ।
ਇਸ ਬਾਰੇ ਰੈਫ਼ਰੈਂਡਮ 2020 ਮੁਹਿੰਮ ਦੀ ਸ਼ੁਰੂਆਤ ਕਰਨ ਵਾਲੇ 'ਸਿਖਜ਼ ਫਾਰ ਜਸਟਿਸ' ਦੇ ਕਾਨੂੰਨੀ ਐਡਵਾਈਜ਼ਰ ਗੁਰਪਤਵੰਤ ਸਿੰਘ ਪੰਨੂ ਨਾਲ ਜਦੋਂ ਅਸੀਂ 2018 ਵਿੱਚ ਗੱਲਬਾਤ ਕੀਤੀ ਸੀ।
ਗੁਰਪਤਵੰਤ ਸਿੰਘ ਪੰਨੂ ਮੁਤਾਬਕ 7 ਜੂਨ 2014 ਨੂੰ ਨਿਊਯਾਰਕ ਦੇ ਹੈੱਡਕਵਾਟਰ ਸਾਹਮਣੇ ਇਸ ਮੁਹਿੰਮ ਦੀ ਸ਼ੁਰੂਆਤ ਹੋਈ।
ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਵਿੱਚ 2020 ਰੈਫਰੈਂਡਮ ਕਰਵਾਇਆ ਜਾਵੇ ਅਤੇ ਇਹ ਪੰਜਾਬ ਦੇ ਲੋਕਾਂ ਨੂੰ ਸਵਾਲ ਪੁੱਛਿਆ ਜਾਵੇ ਕਿ ਪੰਜਾਬ ਦੇ ਲੋਕ ਭਾਰਤ ਦਾ ਸੂਬਾ ਬਣ ਕੇ ਰਹਿਣਾ ਚਾਹੁੰਦੇ ਹਨ ਜਾਂ ਉਸ ਤੋਂ ਅਲੱਗ ਇੱਕ ਦੇਸ ਬਣ ਕੇ ਰਹਿਣਾ ਚਾਹੁੰਦੇ।
ਪੰਜਾਬ ਵਿਚ ਸਰਕਾਰ ਨੇ ਇਸ ਸੰਗਠਨ ਅਤੇ ਮੁਹਿੰਮ ਸਬੰਧਤ ਰੱਖਣ ਦੇ ਇਲ਼ਜ਼ਾਮ ਵਿਚ ਕਈ ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਅਤੇ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ।
ਇਹ ਵੀਡੀਓਜ਼ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3