ਰਾਮ ਮੰਦਰ : ਬਾਬਰ ਅਯੁੱਧਿਆ ਕੀ ਕਰਨ ਜਾਂਦਾ ਸੀ, ਬਾਬਰਨਾਮਾ 'ਚ ਹੈ ਜ਼ਿਕਰ - 5 ਅਹਿਮ ਖ਼ਬਰਾਂ

ਉੱਤਰ ਪ੍ਰਦੇਸ਼ 'ਚ ਅਯੁੱਧਿਆ ਵਿਖੇ ਵਿਵਾਦਿਤ ਬਾਬਰੀ ਮਸਜਿਦ-ਰਾਮ ਜਨਮ ਭੂਮੀ ਦਾ ਢਾਂਚਾ ਮੌਜੂਦ ਸੀ, ਜਿਸ ਦਾ ਨਿਰਮਾਣ ਸਾਲ 1528 'ਚ ਹੋਇਆ ਸੀ।

ਹਿੰਦੂ ਸੰਗਠਨਾਂ ਦਾ ਸ਼ੂਰੂ ਤੋਂ ਹੀ ਦਾਅਵਾ ਰਿਹਾ ਹੈ ਕਿ ਇਸ ਮਸਜਿਦ ਦਾ ਨਿਰਮਾਣ ਰਾਮ ਦੇ ਜਨਮ ਅਸਥਾਨ 'ਤੇ ਬਣੇ ਮੰਦਿਰ ਨੂੰ ਤੋੜ ਕੇ ਕੀਤਾ ਗਿਆ ਹੈ।ਜਦਕਿ ਮਸਜਿਦ ਦੇ ਦਸਤਾਵੇਜਾਂ ਤਹਿਤ ਮੁਗ਼ਲ ਸ਼ਾਸਕ ਬਾਬਰ ਦੇ ਇੱਕ ਜਰਨੈਲ ਮੀਰ ਬਾਕੀ ਨੇ ਇਸ ਦਾ ਨਿਰਮਾਣ ਕਰਵਾਇਆ ਸੀ।

ਖੈਰ, ਬਾਬਰੀ ਮਸਜਿਦ ਸਾਲ 1992 'ਚ ਢਾਹ ਦਿੱਤੀ ਗਈ ਸੀ, ਪਰ ਇਸ ਖੇਤਰ 'ਚ ਤਿੰਨ ਹੋਰ ਅਜਿਹੀਆਂ ਹੀ ਮਸਜਿਦਾਂ ਮੌਜੂਦ ਹਨ।ਇੰਨ੍ਹਾਂ ਬਾਰੇ ਦੱਸਿਆ ਜਾਂਦਾ ਹੈ ਕਿ ਇਹ ਵੀ ਬਾਬਰ ਕਾਲ ਨਾਲ ਹੀ ਸਬੰਧਤ ਹਨ।

ਇਹ ਵੀ ਪੜ੍ਹੋ-

ਅਯੁੱਧਿਆ 'ਚ ਵਿਵਾਦਤ ਸਥਾਨ ਤੋਂ ਕੁੱਝ ਦੂਰੀ 'ਤੇ ਹੀ 'ਮਸਜਿਦ ਬੇਗ਼ਮ ਬਾਲਰਸ' ਮੌਜੂਦ ਹੈ ਅਤੇ ਦੂਜੀ ਮਸਜਿਦ ਜਿਸ ਦਾ ਨਾਂ 'ਮਸਜਿਦ ਬੇਗ਼ਮ ਬਲਰਾਸਪੁਰ' ਹੈ ਉਹ ਫੈਜ਼ਾਬਾਦ ਜ਼ਿਲ੍ਹੇ ਦੇ ਦਰਸ਼ਨ ਨਗਰ ਇਲਾਕੇ 'ਚ ਅੱਜ ਵੀ ਮੌਜੂਦ ਹੈ।

ਜਿਸ ਤੀਜੀ ਮਸਜਿਦ ਨੂੰ ਬਾਬਰ ਕਾਲ ਦਾ ਦੱਸਿਆ ਜਾਂਦਾ ਹੈ , ਉਹ ਹੈ 'ਮਸਜਿਦ ਮੁਮਤਾਜ਼ ਸ਼ਾਹ' ਅਤੇ ਇਹ ਲਖਨਊ ਤੋਂ ਫੈਜ਼ਾਬਾਦ ਜਾਣ ਵਾਲੇ ਰਸਤੇ 'ਚ ਪੈਂਦੇ ਮੁਮਤਾਜ਼ ਨਗਰ 'ਚ ਸਥਿਤ ਹੈ।

ਇਨ੍ਹਾਂ ਤਿੰਨਾ ਮਸਜਿਦਾਂ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ

ਰਾਮ ਮੰਦਰ ਅੰਦੋਲਨ ਨਾਲ ਜੁੜੇ ਅਡਵਾਨੀ ਸਣੇ 9 ਵੱਡੇ ਚਿਹਰਿਆਂ ਨੂੰ ਜਾਣੋ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਅਗਸਤ ਵੀਰਵਾਰ ਨੂੰ ਅਯੁੱਧਿਆ 'ਚ ਰਾਮ ਮੰਦਰ ਦਾ ਨੀਂਹ ਪੱਥਰ ਰੱਖਣਗੇ। ਕੋਰੋਨਾਵਾਇਰਸ ਮਹਾਂਮਾਰੀ ਦੇ ਦੌਰ ਵਿੱਚ ਹੋ ਰਹੇ ਇਸ ਪ੍ਰੋਗਰਾਮ ਲਈ ਖ਼ਾਸ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਅਯੁੱਧਿਆ ਪ੍ਰਸ਼ਾਸਨ ਅਤੇ ਉੱਤਰ ਪ੍ਰਦੇਸ਼ ਸਰਕਾਰ ਇਸ ਸਮਾਗਮ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਨ।

ਪ੍ਰਧਾਨ ਮੰਤਰੀ ਮੋਦੀ ਜਦੋਂ ਅਯੁੱਧਿਆ ਵਿੱਚ ਹੋਣਗੇ ਤਾਂ ਭਾਰਤ ਅਤੇ ਦੁਨੀਆਂ ਭਰ ਦੇ ਮੀਡੀਆ ਦੀਆਂ ਨਜ਼ਰਾਂ ਉਨ੍ਹਾਂ ਉੱਤੇ ਹੀ ਹੋਣਗੀਆਂ।

ਪਰ ਰਾਮ ਮੰਦਰ ਅੰਦੋਲਨ ਦੇ ਕਈ ਕਿਰਦਾਰ ਅਜਿਹੇ ਵੀ ਹਨ ਜੋ ਇਸ ਸਮਾਗਮ ਵਿੱਚ ਮੌਜੂਦ ਨਹੀਂ ਰਹਿਣਗੇ।

ਇਹ ਵੀ ਪੜ੍ਹੋ-

ਅਸ਼ੋਕ ਸਿੰਘਲ ਰਾਮ ਮੰਦਰ ਅੰਦੋਲਨ ਦੇ ਪਹਿਲੇ ਆਗੂਆਂ ਵਿੱਚੋਂ ਸਨ ਅਤੇ ਚਾਰ ਸਾਲ ਪਹਿਲਾਂ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਰਾਮ ਮੰਦਰ ਅਦੋਲਨ ਵਿੱਚ 1990 ਦੇ ਦਹਾਕੇ ਵਿੱਚ ਭਾਜਪਾ ਦੇ ਸਾਬਕਾ ਕੌਮੀ ਪ੍ਰਧਾਨ ਲਾਲ ਕ੍ਰਿਸ਼ਨ ਅਡਵਾਨੀ ਸਭ ਤੋਂ ਮੁੱਖ ਚਿਹਰਾ ਬਣੇ।

ਅਡਵਾਨੀ ਤੇ ਸਿੰਘਲ ਤੋਂ ਇਲਾਵਾ ਹੋਰ ਕਈ ਅਜਿਹੇ ਮੁੱਖ ਚਿਹਰੇ ਹਨ ਜਿਨ੍ਹਾਂ ਰਾਮ ਮੰਦਰ ਅੰਦੋਲਨ ਦਾ ਮੋਰਚਾ ਸਾਂਭਿਆ....ਇਨ੍ਹਾਂ ਚਿਹਰਿਆਂ ਬਾਰੇ ਹੋਰ ਜਾਣੋ, ਇੱਥੇ ਕਲਿੱਕ ਕਰੋ

ਸੁਖਬੀਰ ਨੇ ਕਿਹਾ 'ਅਜਿਹੀਆਂ ਘਟਨਾਵਾਂ ਕਿਤੇ-ਕਿਤੇ ਹੋ ਜਾਂਦੀਆਂ'

ਪੰਜਾਬ ਦੇ ਮਾਝਾ ਖਿੱਤੇ ਨਾਲ ਸਬੰਧਤ ਤਿੰਨ ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ ਤੇ ਤਾਰਨ ਤਾਰਨ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ ਘੱਟੋ-ਘੱਟ 104 ਮੌਤਾਂ ਹੋਈਆਂ ਹਨ। ਸਭ ਤੋਂ ਪ੍ਰਭਾਵਿਤ ਜ਼ਿਲ੍ਹਾਂ ਤਰਨ ਤਾਰਨ ਹੈ।

ਇਸ ਮਾਮਲੇ ਨਾਲ ਸੂਬੇ ਦੀ ਸਿਆਸਤ ਵੀ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ।

ਸੁਖਬੀਰ ਬਾਦਲ ਨਾਲ ਇਹ ਗੱਲਬਾਤ ਪੜ੍ਹਨ ਲਈ ਇੱਥੇ ਕਲਿੱਕ ਕਰੋ ਜਾਂ ਇੰਟਰਵਿਊ ਦੇਖਣ ਲਈ ਹੇਠਾਂ ਕਲਿੱਕ ਕਰੋ

ਭਾਰਤ ਸ਼ਾਸ਼ਿਤ ਕਸ਼ਮੀਰ ਵਿੱਚ ਪੁੱਤਾਂ ਨੂੰ ਰੋਂਦੀਆਂ ਮਾਵਾਂ ਦਾ ਦਰਦ

6 ਅਗਸਤ, 2019 ਦੀ ਦੇਰ ਰਾਤ ਨੂੰ ਭਾਰਤੀ ਸੁਰੱਖਿਆ ਬਲਾਂ ਨੇ ਭਾਰਤ ਸ਼ਾਸਿਤ ਕਸ਼ਮੀਰ ਦੇ ਜ਼ਿਲ੍ਹਾ ਕੁਲਗਾਮ ਦੇ ਬੋਲੋਸੋ ਪਿੰਡ 'ਚ ਇੱਕ ਘਰ 'ਚ ਛਾਪਾ ਮਾਰਿਆ। ਇਹ ਘਰ 9 ਸਾਲਾ ਨਦੀਮ ਅਸ਼ਰਫ ਵਾਨੀ ਦਾ ਸੀ।

ਨਦੀਮ ਅਸ਼ਰਫ ਦੀ ਮਾਂ ਤਸਲੀਮਾ, ਜਿਸ ਨੇ ਕਿ ਰਵਾਇਤੀ ਕਸ਼ਮੀਰੀ ਕੱਪੜੇ ਪਾਏ ਹੋਏ ਸਨ, ਉਨ੍ਹਾਂ ਕਿਹਾ, " ਅਸੀਂ ਸਾਰੇ ਸੁੱਤੇ ਹੋਏ ਸੀ। ਇਹ ਲੱਗਭਗ ਅੱਧੀ ਰਾਤ ਦਾ 1 ਵਜੇ ਦਾ ਸਮਾਂ ਸੀ, ਜਦੋਂ ਸੁਰੱਖਿਆ ਮੁਲਾਜ਼ਮਾਂ ਦੀ ਇੱਕ ਟੀਮ ਨੇ ਸਾਡਾ ਦਰਵਾਜ਼ਾ ਖੜਕਾਇਆ।"

"ਨਦੀਮ ਅਤੇ ਮੇਰਾ ਛੋਟਾ ਮੁੰਡਾ ਮੇਰੇ ਨਾਲ ਹੀ ਇੱਕ ਕਮਰੇ 'ਚ ਸੁੱਤੇ ਹੋਏ ਸਨ। ਸੁਰੱਖਿਆ ਬਲਾਂ ਨੇ ਜ਼ੋਰ ਜ਼ੋਰ ਦੀ ਆਵਾਜ਼ ਦੇਣੀ ਸ਼ੁਰੂ ਕੀਤੀ ਅਤੇ ਦਰਵਾਜ਼ਾ ਖੋਲ੍ਹਣ ਲਈ ਕਿਹਾ। ਮੈਂ ਕਮਰੇ ਦੀ ਲਾਈਟ ਜਗਾਈ ਅਤੇ ਹੱਥ 'ਚ ਸੋਲਰ ਲਾਈਟ ਲੈ ਕੇ ਦਰਵਾਜ਼ਾ ਖੋਲ੍ਹਣ ਲਈ ਅੱਗੇ ਵਧੀ। ਮੈਂ ਵੇਖਿਆ ਕਿ ਫੌਜ ਅਤੇ ਪੁਲਿਸ ਦੀ ਸਾਂਝੀ ਟੁਕੱੜੀ ਸਾਡੇ ਘਰ ਅੱਗੇ ਖੜ੍ਹੀ ਸੀ। ਸਾਡੇ ਲਈ ਇਹ ਬਹੁਤ ਹੀ ਨਾਜ਼ੁਕ ਤੇ ਡਰਾਉਣਾ ਮਾਹੌਲ ਸੀ।"

" ਉਨ੍ਹਾਂ ਨੇ ਮੈਨੂੰ ਅੰਦਰ ਭੇਜ ਦਿੱਤਾ ਅਤੇ ਮੇਰੇ ਦੋਵੇਂ ਮੁੰਡਿਆਂ ਨੂੰ ਬਾਹਰ ਲੈ ਗਏ। ਸੁਰੱਖਿਆ ਬਲਾਂ ਦੀ ਟੀਮ ਨੇ ਉਨ੍ਹਾਂ ਤੋਂ ਤਕਰੀਬਨ 15 ਮਿੰਟਾਂ ਤੱਕ ਪੁੱਛ ਪੜਤਾਲ ਕੀਤੀ ਅਤੇ ਬਾਅਦ 'ਚ ਦੋਵਾਂ ਨੂੰ ਛੱਡ ਦਿੱਤਾ।"

ਤਸਲੀਮਾ ਅੱਗੇ ਕਹਿੰਦੀ ਹੈ, "ਪੁੱਛ ਪੜਤਾਲ ਤੋਂ ਬਾਅਦ ਸੁਰੱਖਿਆ ਬਲਾਂ ਦੀ ਟੀਮ ਚਲੀ ਗਈ ਅਤੇ ਫਿਰ ਥੋੜ੍ਹੀ ਦੇਰ ਬਾਅਦ ਉਹ ਵਾਪਸ ਪਰਤੇ ਅਤੇ ਨਦੀਮ ਨੂੰ ਨਾਲ ਦੇ ਗੁਆਂਢੀਆਂ ਦੇ ਘਰ ਦਾ ਰਾਹ ਦੱਸਣ ਲਈ ਕਿਹਾ। ਨਦੀਮ ਉਨ੍ਹਾਂ ਨਾਲ ਗਿਆ ਪਰ ਇਸ ਰਿਪੋਰਟ ਨੂੰ ਦਾਇਰ ਕਰਨ ਤੱਕ ਉਹ ਘਰ ਨਹੀਂ ਪਰਤਿਆ।"

ਖ਼ਬਰ ਨੂੰ ਹੋਰ ਤਫ਼ਸੀਲ ਵਿੱਚ ਇੱਥੇ ਪੜ੍ਹੋ

ਪੰਜਾਬ 'ਨਕਲੀ ਸ਼ਰਾਬ' ਤਰਾਸਦੀ: ਗ੍ਰਿਫਤਾਰ ਔਰਤ ਮੁਲਜ਼ਮ ਅਤੇ ਨੈੱਟਵਰਕ ਪਿੱਛੇ ਕੌਣ

ਅੰਮ੍ਰਿਤਸਰ ਤੋਂ 30 ਕਿਲੋਮੀਟਰ ਦੂਰ ਪਿੰਡ ਮੁੱਛਲ ਵਿੱਚ ਇੱਕ ਘਰ ਨੂੰ ਤਾਲਾ ਲੱਗਾ ਸੀ। ਇਹ ਉਹੀ ਘਰ ਸੀ ਜਿੱਥੇ ਕਥਿਤ ਨਕਲੀ ਸ਼ਰਾਬ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਇਸ ਘਰ ਵਿੱਚ ਰਹਿਣ ਵਾਲੀ ਬਲਵਿੰਦਰ ਕੌਰ ਨੂੰ ਪੁਲਿਸ ਹਿਰਾਸਤ ਵਿੱਚ ਲੈ ਚੁੱਕੀ ਹੈ। ਉਸ ਦੇ ਪਤੀ ਜਸਵੰਤ ਸਿੰਘ ਦੀ ਮੌਤ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਹੀ ਕਥਿਤ ਸ਼ਰਾਬ ਪੀਣ ਕਾਰਨ ਉਸ ਦੀ ਮੌਤ ਹੋਈ ਹੈ।

ਦਰਅਸਲ ਨਕਲੀ ਸ਼ਰਾਬ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਦੋ ਦਰਜਨ ਤੋਂ ਵੱਧ ਗ੍ਰਿਫ਼ਤਾਰੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਕੁਝ ਔਰਤਾਂ ਵੀ ਸ਼ਾਮਲ ਹਨ।

ਗੁਆਂਢ ਵਿੱਚ ਰਹਿੰਦੇ ਬਲਵਿੰਦਰ ਸਿੰਘ ਦੀ ਵੀ ਸ਼ਰਾਬ ਪੀਣ ਕਾਰਨ ਮੌਤ ਹੋ ਗਈ ਹੈ। ਬਲਵਿੰਦਰ ਸਿੰਘ ਦੇ ਪੁੱਤਰ ਹਰਜੀਤ ਸਿੰਘ ਨੇ ਕਿਹਾ, "ਇੰਨ੍ਹਾਂ ਨੂੰ 20-25 ਸਾਲ ਹੋ ਗਏ ਹਨ, ਸ਼ਰਾਬ ਵੇਚਦੇ ਹੋਏ। ਇੰਨ੍ਹਾਂ ਦਾ ਕੰਮ ਹੀ ਇਹੀ ਹੈ। ਇਹ ਕੰਮ ਬੰਦ ਹੋਣਾ ਚਾਹੀਦਾ ਹੈ।"

ਜਾਅਲੀ ਤੇ ਜ਼ਹਿਰੀਲੀ ਸ਼ਰਾਬ ਦੇ ਨੈੱਟਵਰਕ ਦੀਆਂ ਗੁੰਝਲਾਂ ਬਾਰੇ ਹੋਰ ਜਾਣੋ, ਇੱਥੇ ਕਲਿੱਕ ਕਰੋ

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)