ਰਿਆ ਚੱਕਰਵਰਤੀ: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਸੀਬੀਆਈ ਨੇ ਦਰਜ ਕੀਤਾ ਕੇਸ

ਫ਼ਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿਚ ਸੀਬੀਆਈ ਨੇ 6 ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਬਿਹਾਰ ਸਰਕਾਰ ਦੀ ਅਪੀਲ ਉੱਤੇ ਕੇਂਦਰ ਦੇ ਨੋਟੀਫਿਕੇਸ਼ਨ ਨਾਲ ਸੀਬੀਆਈ ਨੇ ਇਹ ਕੇਸ ਆਪਣੇ ਹੱਥਾਂ ਵਿਚ ਲਿਆ ਹੈ।

ਸੀਬੀਆਈ ਨੇ ਇਸ ਮਾਮਲੇ ਵਿੱਚ ਅਦਾਕਾਰਾ ਰੀਆ ਚੱਕਰਵਰਤੀ, ਉਨ੍ਹਾਂ ਦੇ ਪਿਤਾ ਇੰਦਰਜੀਤ ਚੱਕਰਵਰਤੀ, ਸੰਧਿਆ ਚੱਕਰਵਰਤੀ, ਸ਼ੌਵਿਕ ਚੱਕਰਵਰਤੀ , ਸੈਮੂਅਲ ਮਿਰਾਂਡਾ, ਸ਼ਰੂਤੀ ਮੋਦੀ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ।

ਮੁਲਜ਼ਮ ਬਣਾਏ ਗਏ ਸਾਰੇ ਹੀ ਵਿਅਕਤੀ ਅਦਾਕਾਰਾ ਰਿਆ ਦੇ ਪਰਿਵਾਰਕ ਮੈਂਬਰ ਹਨ।

ਸੀਬੀਆਈ ਵਲੋਂ ਮੁਲਜ਼ਮ ਬਣਾਏ ਗਏ ਵਿਅਕਤੀਆਂ ਖ਼ਿਲਾਫ਼ ਧਾਰਾ 420, 506 ਅਤੇ 120 ਬੀ ( ਧੋਖਾਧੜੀ, ਅਪਰਾਧਿਕ ਕਾਰਵਾਈ ਤੇ ਸਾਜਿ਼ਸ਼) ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ਪਹਿਲਾਂ ਪਟਨਾਂ ਵਿਚ ਹੋਇਆ ਸੀ ਕੇਸ ਦਰਜ

ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਮਰਹੂਮ ਦੇ ਪਿਤਾ ਵੱਲੋਂ ਅਦਾਕਾਰਾ ਰਿਆ ਚੱਕਰਵਰਤੀ ਖ਼ਿਲਾਫ਼ ਪਟਨਾ ਵਿੱਚ ਐੱਫ਼ਆਈਆਰ ਦਰਜ ਕਰਵਾਈ ਗਈ ਸੀ।

ਪਰ ਅਦਾਕਾਰਾ ਨੇ ਐੱਫਆਈਆਰ ਮੁੰਬਈ ਤਬਦੀਲ ਕਰਨ ਲਈ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਗਈ ਸੀ। ਜਿੱਥੇ ਮਰਹੂਮ ਅਦਾਕਾਰ ਦੀ ਮੌਤ ਦੀ ਜਾਂਚ ਪਹਿਲਾਂ ਤੋਂ ਹੀ ਚੱਲ ਰਹੀ ਸੀ ।

ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇਕੇ ਸਿੰਘ ਨੇ ਰਿਆ ਅਤੇ ਉਸ ਦੇ ਪਰਿਵਾਰ ਦੇ ਛੇ ਮੈਂਬਰਾਂ ਖ਼ਿਲਾਫ਼ ਇਹ ਐੱਫਆਈਆਰ ਦਰਜ ਕਰਵਾਈ ਸੀ । ਇਲਜ਼ਾਮ ਲਾਇਆ ਗਿਆ ਹੈ ਕਿ ਇਨ੍ਹਾਂ ਲੋਕਾਂ ਨੇ ਸੁਸ਼ਾਂਤ ਸਿੰਘ ਨੂੰ ਖ਼ੁਦਕੁਸ਼ੀ ਲਈ ਉਕਸਾਇਆ।

ਅਦਾਕਾਰਾ ਨੇ ਸੁਪਰੀਮ ਕੋਰਟ ਵੱਲੋਂ ਆਪਣੀ ਅਰਜੀ ਦਾ ਨਿਪਟਾਰਾ ਕੀਤੇ ਜਾਣ ਤੱਕ ਬਿਹਾਰ ਪੁਲਿਸ ਵੱਲੋਂ ਕਾਰਵਾਈ ਉੱਪਰ ਰੋਕ ਦੀ ਵੀ ਅਪੀਲ ਵੀ ਕੀਤੀ ਹੋਈ ਸੀ।

ਓਧਰ ਦੂਜੇ ਪਾਸੇ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ਨੇ ਰਿਆ ਚੱਕਰਵਰਤੀ ਵਲੋਂ ਉੱਚ ਅਦਾਲਤ 'ਚ ਮੁੰਬਈ ਵਿਚ ਕੇਸ ਨੂੰ ਤਬਦੀਲ ਕਰਨ ਦੀ ਪਟੀਸ਼ਨ ਖ਼ਿਲਾਫ਼ ਸੁਪਰੀਮ ਕੋਰਟ 'ਚ ਕੈਵੀਐਟ (ਚੇਤਾਵਨੀ) ਦਾਇਰ ਕੀਤੀ ਸੀ।

ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਨੇ ਕੈਵੀਐਟ 'ਚ ਕਿਹਾ ਹੈ ਕਿ ਉਨ੍ਹਾਂ ਨੂੰ ਦੱਸੇ ਬਿਨਾਂ ਇਸ ਮੁੱਦੇ 'ਤੇ ਕੁਝ ਨਹੀਂ ਹੋਣਾ ਚਾਹੀਦਾ।

ਉੱਧਰ ਮੁੰਬਈ ਜਾਂਚ ਲਈ ਗਏ ਬਿਹਾਰ ਪੁਲਿਸ ਦੇ ਅਧਿਕਾਰੀ ਨੂੰ ਮੁੰਬਈ ਵਿਚ ਕੋਰੋਨਾ ਦਾ ਹਵਾਲਾ ਦੇ ਕੇ ਜ਼ਬਰੀ ਕੁਆਰੰਟਾਇਨ ਕਰ ਲਿਆ ਗਿਆ ਸੀ। ਦੋਵਾਂ ਸੂਬਿਆਂ ਦੀ ਪੁਲਿਸ ਵਿਚਾਲੇ ਅਧਿਕਾਰਾਂ ਦੀ ਲੜਾਈ ਵੀ ਸ਼ੁਰੂ ਹੋ ਗਈ ਸੀ।

ਪਰ ਬਾਅਦ ਵਿਚ ਪਰਿਵਾਰ ਦੀ ਮੰਗ ਮੁਤਾਬਕ ਮਾਮਲੇ ਦੀ ਬਿਹਾਨ ਸਰਕਾਰ ਦੀ ਬੇਨਤੀ ਉੱਤੇ ਕੇਂਦਰ ਨੇ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)