India China Border: ਭਾਰਤ-ਚੀਨ ਸਰਹੱਦ 'ਤੇ ਮਾਰੇ ਗਏ ਭਾਰਤੀ ਕਰਨਲ ਅਤੇ ਜਵਾਨ ਕੌਣ ਹਨ

ਤਸਵੀਰ ਸਰੋਤ, Ravi Prakash/BBC
"ਮੇਰਾ ਪੁੱਤਰ ਚੀਨ ਦੀ ਸਰਹੱਦ ਉੱਪਰ ਸ਼ਹੀਦ ਹੋ ਗਿਆ ਪਰ ਸਰਕਾਰ ਚੁੱਪ ਬੈਠੀ ਹੈ। ਹੁਣ ਪੁੱਤਰ ਗੁਆ ਲਿਆ। ਸਾਹਮਣੇ 15 ਦਿਨ ਦੀ ਨਵਜਾਤ ਪੋਤੀ ਹੈ। ਦੋ ਸਾਲ ਪਹਿਲਾਂ ਵਿਆਹ ਕੇ ਘਰ ਲਿਆਂਦੀ ਬਹੂ ਹੈ। ਦੱਸੋ ਅਸੀਂ ਕੀ ਕਰੀਏ?"
ਬੀਬੀਸੀ ਨੂੰ ਇਹ ਗੱਲਾਂ ਦਸਦੀ ਹੋਈ ਭਵਾਨੀ ਦੇਵੀ ਰੋਣ ਲਗ ਪੈਂਦੇ ਹਨ। ਭਵਾਨੀ ਦੇਵੀ ਭਾਰਤੀ ਫ਼ੌਜ ਦੇ ਸਿਪਾਹੀ ਕੁੰਦਨ ਕਾਂਤ ਓਝਾ ਦੀ ਮਾਂ ਹੈ। ਸਿਰਫ਼ 26 ਸਾਲਾਂ ਦੇ ਕੁੰਦਨ ਪਿਛਲੇ ਦੋ ਹਫ਼ਤਿਆਂ ਤੋਂ ਲਦਾਖ਼ ਰੇਂਜ ਦੀ ਗਲਵਾਨ ਘਾਟੀ ਵਿੱਚ ਤੈਨਾਤ ਸਨ।
ਸੋਮਵਾਰ ਦੀ ਰਾਤ ਚੀਨ ਦੇ ਫ਼ੌਜੀਆਂ ਨਾਲ ਹੋਈ ਝੜਪ ਮਾਰੇ ਗਏ 20 ਫੌਜੀਆਂ ਵਿੱਚ ਓਝਾ ਵੀ ਸ਼ਾਮਲ ਸਨ।
ਭਵਾਨੀ ਦੇਵੀ ਨੇ ਕਿਹਾ, "ਸਾਡੇ ਉੱਪਰ ਅਜਿਹੀ ਬਿਪਤਾ ਆਈ ਹੈ ਕਿ ਹੁਣ ਸਾਨੂੰ ਕੁਝ ਸਮਝ ਨਹੀਂ ਆ ਰਿਹਾ। ਸਾਡੇ ਸਾਹਮਣੇ ਸੰਘਾ ਹਨੇਰਾ ਹੈ। ਬਾਹਰ ਤੇਜ਼ ਮੀਂਹ ਪੈ ਰਿਹਾ ਹੈ ਅਤੇ ਅੰਦਰ ਅਸੀਂ ਰੋ ਰਹੇ ਹਾਂ। ਸਾਡਾ ਸਭ ਕੁਝ ਬਰਬਾਦ ਹੋ ਗਿਆ ਹੈ। ਹੁਣ ਮੈਨੂੰ ਮੇਰੇ ਪੁੱਤਰ ਦੀ ਲਾਸ਼ ਦਾ ਇੰਤਜ਼ਾਰ ਹੈ।"
ਮੰਗਲਵਾਰ ਦੁਪਹਿਰੇ ਤਿੰਨ ਵਜੇ ਭਾਰਤੀ ਫ਼ੌਜ ਦੇ ਇੱਕ ਅਫ਼ਸਰ ਨੇ ਫ਼ੌਨ ਰਾਹੀਂ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਉਸ ਸਮੇਂ ਤੋਂ ਹੀ ਘਰ ਵਿੱਚ ਮਾਤਮ ਹੈ।
ਭਵਾਨੀ ਦੇਵੀ ਨੇ ਦੱਸਿਆ, "ਫ਼ੋਨ ਕਰਨ ਵਾਲੇ ਨੇ ਮੈਨੂੰ ਪੁੱਛਿਆ ਕਿ ਮੈਂ ਕੇਕੇ ਦੀ ਕੀ ਲਗਦੀ ਹਾਂ। ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਮੇਰਾ ਬੇਟਾ ਹੈ। ਫ਼ਿਰ ਉਨ੍ਹਾਂ ਨੇ ਪੁੱਛਿਆ ਕੀ ਤੁਸੀਂ ਇਸ ਸਮੇਂ ਗੱਲ ਕਰ ਸਕੋਗੇ। ਮੇਰੇ ਹਾਂ ਕਹਿਣ ਉੱਤੇ ਉਨ੍ਹਾਂ ਨੇ ਦੱਸਿਆ ਕਿ ਕੁੰਦਨ ਚੀਨ ਦੀ ਸਰਹੱਦ ਉੱਪਰ ਸ਼ਹੀਦ ਹੋ ਗਏ ਹਨ।"
"ਉਹ ਲੋਕ ਮੇਰੇ ਮਰੇ ਹੋਏ ਪੁੱਤਰ ਦੀ ਲਾਸ਼ ਭੇਜਣ ਦੀ ਕੋਸ਼ਿਸ਼ ਵਿੱਚ ਲੱਗੇ ਹਨ। ਮੈਨੂੰ ਉਨ੍ਹਾਂ ਦੀ ਗੱਲ ਉੱਪਰ ਪਹਿਲਾਂ ਤਾਂ ਭਰੋਸਾ ਨਹੀਂ ਹੋਇਆ। ਫਿਰ ਮੈਂ ਆਪਣੇ ਜੇਠ ਦੇ ਪੁੱਤਰ ਤੋਂ ਉਸ ਨੰਬਰ ਉੱਪਰ ਫ਼ੋਨ ਕਰਵਾਇਆ। ਉਸ ਅਫ਼ਸਰ ਨੇ ਫਿਰ ਉਹੀ ਗੱਲ ਕਹੀ। ਹੁਣ ਅਸੀਂ ਬੇਬੱਸ ਹਾਂ ਅਤੇ ਅੱਗੇ ਕੁਝ ਵੀ ਨਹੀਂ ਕਹਿ ਸਕਦੇ।"
ਇਹ ਵੀ ਪੜ੍ਹੋ:-
15 ਦਿਨ ਪਹਿਲਾਂ ਹੀ ਕੁੰਦਨ ਪਿਤਾ ਬਣੇ ਸਨ
ਕੁੰਦਨ ਓਝਾ ਦੀ ਪਤਨੀ ਨੇਹਾ ਨੇ ਪਿਛਲੀ ਇੱਕ ਜੂਨ ਨੂੰ ਇੱਕ ਧੀ ਨੂੰ ਜਨਮ ਦਿੱਤਾ ਹੈ। ਇਹ ਬੱਚੀ ਇਸ ਜੋੜੇ ਦੀ ਪਹਿਲੀ ਔਲਾਦ ਹੈ। ਬੱਚੀ ਦਾ ਹਾਲੇ ਨਾਮ ਵੀ ਨਹੀਂ ਰੱਖਿਆ ਗਿਆ।
ਕੁੰਦਨ ਉਸ ਨੂੰ ਦੇਖਣ ਘਰ ਆਉਂਦੇ ਇਸ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ। ਨੇਹਾ ਅਤੇ ਕੁੰਦਨ ਦਾ ਦੋ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ।

ਤਸਵੀਰ ਸਰੋਤ, Ravi Prakash/BBC
ਲੌਕਡਾਊਨ ਨਾ ਲੱਗਿਆ ਹੁੰਦਾ ਤਾਂ ਕੁੰਦਨ ਆਪਣੇ ਪਿੰਡ ਆ ਗਏ ਹੁੰਦੇ। ਉਨ੍ਹਾਂ ਦੀ ਮਾਂ ਭਵਾਨੀ ਨੇ ਦੱਸਿਆ ਕਿ ਪਤਨੀ ਦੇ ਗਰਭਵਤੀ ਹੋਣ ਕਾਰਨ ਉਨ੍ਹਾਂ ਦੀ ਛੁੱਟੀ 10 ਮਈ ਤੋਂ ਤੈਅ ਸੀ ਪਰ ਲੌਕਡਾਊਨ ਕਾਰਨ ਰੱਦ ਕਰ ਦਿੱਤੀ ਗਈ।
ਉਸ ਸਮੇਂ ਤੋਂ ਹੀ ਉਹ ਉੱਥੇ ਸਨ। ਇਸ ਦੌਰਾਨ ਪਹਿਲੀ ਜੂਨ ਨੂੰ ਧੀ ਦਾ ਜਨਮ ਹੋਇਆ ਤਾਂ ਕੁੰਦਨ ਨੇ ਆਪਣੇ ਮਾਂ ਨਾਲ ਆਖ਼ਰੀ ਵਾਰ ਗੱਲ ਕੀਤੀ ਸੀ।
ਇਸ ਤੋਂ ਬਾਅਦ ਉਨ੍ਹਾਂ ਨੂੰ ਗਲਵਾਨ ਘਾਟੀ ਵਿੱਚ ਤੈਨਾਤ ਕਰ ਦਿੱਤਾ ਗਿਆ ਸੀ। ਜਿੱਥੇ ਨੈਟਵਰਕ ਨਾ ਹੋਣ ਕਾਰਨ ਉਨ੍ਹਾਂ ਨੇ ਪਿਛਲੇ 15 ਦਿਨਾਂ ਤੋਂ ਆਪਣਾ ਫ਼ੋਨ ਬੰਦ ਕੀਤਾ ਹੋਇਆ ਸੀ ਜੋ ਹਾਲੇ ਵੀ ਬੰਦ ਹੈ।
ਕੁੰਦਨ ਦੇ ਚਚੇਰੇ ਭਰਾ ਮਨੋਜ ਓਝਾ ਨੇ ਬੀਬੀਸੀ ਨੂੰ ਦੱਸਿਆ ਕਿ ਕੁੰਦਨ ਆਪਣੇ ਤਿੰਨ ਭਾਈਆਂ ਵਿੱਚੋਂ ਦੂਜੇ ਨੰਬਰ ਉੱਪਰ ਸਨ।
ਸਾਲ 2011 ਵਿੱਚ ਉਹ ਫ਼ੌਜ ਵਿੱਚ ਭਰਤੀ ਹੋ ਗਏ ਸਨ। ਉਨ੍ਹਾਂ ਦੇ ਪਿਤਾ ਰਵੀ ਸ਼ੰਕਰ ਓਝਾ ਕਿਸਾਨ ਹਨ।
ਇਹ ਪਰਿਵਾਰ ਝਾਰਖੰਡ ਦੇ ਡਿਹਾਰੀ ਪਿੰਡ ਵਿੱਚ ਰਹਿੰਦਾ ਹੈ। ਜੋ ਕਿ ਸਾਹਿਬਗੰਜ ਜ਼ਿਲ੍ਹੇ ਦੇ ਬਾਹਰ-ਵਾਰ ਸਥਿਤ ਹੈ। ਉਨ੍ਹਾਂ ਦੇ ਦੋਵੇਂ ਭਰਾ ਨੌਕਰੀਪੇਸ਼ਾ ਹਨ।
ਉਹ ਕਰਨਲ ਕੌਣ ਹਨ ਜਿਨ੍ਹਾਂ ਦੀ ਹੋਈ ਮੌਤ
ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿੱਚ ਝੜਪ ਵਿੱਚ ਜਿਨ੍ਹਾਂ ਭਾਰਤੀ ਫ਼ੌਜੀਆਂ ਦੀ ਮੌਤ ਹੋਈ ਹੈ ਉਨ੍ਹਾਂ ਵਿੱਚੋਂ ਇੱਕ ਕਰਨਲ ਤੇਲੰਗਾਨਾ ਦੇ ਸੂਰਿਆਕੋ ਜ਼ਿਲ੍ਹੇ ਤੋਂ ਸਨ।
ਉਨ੍ਹਾਂ ਦਾ ਨਾਂਅ ਸੰਤੋਸ਼ ਬਾਬੂ ਹੈ ਜੋ ਚੀਨੀ ਸਰਹੱਦ ਉੱਪਰ ਪਿਛਲੇ ਡੇਢ ਸਾਲ ਤੋਂ ਤੈਨਾਤ ਸਨ।

ਕਰਨਲ ਸੰਤੋਸ਼ ਬਾਬੂ 16-ਬਿਹਾਰ ਰੈਜੀਮੈਂਟ ਵਿੱਚ ਸਨ। ਉਨ੍ਹਾਂ ਦੀ ਪਤਨੀ ਅਤੇ ਦੋ ਪੁੱਤਰ ਹਨ।
ਕਰਨਲ ਸੰਤੋਸ਼ ਦੀ ਮਾਂ ਮੰਜੁਲਾ ਨੇ ਦੱਸਿਆ ਕਿ ਉਨ੍ਹਾਂ ਨੇ ਭਾਰਤੀ ਫ਼ੌਜ ਨੇ ਸੋਮਵਾਰ ਦੁਪਹਿਰ ਨੂੰ ਇਹ ਸੂਚਨਾ ਦਿੱਤੀ ਸੀ। ਕਰਨਲ ਦੀ ਪਤਨੀ ਦਿੱਲੀ ਵਿੱਚ ਰਹਿੰਦੀ ਹੈ।
ਪਲਨੀ ਪਿਛਲੇ 22 ਸਾਲਾਂ ਤੋਂ ਫੌਜ ਵਿੱਚ ਸਨ
ਤਾਮਿਲਨਾਡੂ ਨਾਲ ਸੰਬੰਧਿਤ ਜਵਾਨ ਦਾ ਨਾਂਅ ਪਲਨੀ (40) ਹੈ, ਜਿਨ੍ਹਾਂ ਦੀ ਸਰਹੱਦ ਉੱਪਰ ਹਿੰਸਕ ਝੜਪ ਵਿੱਚ ਮੌਤ ਹੋਈ ਹੈ।
ਉਨ੍ਹਾਂ ਦੇ ਭਰਾ ਨੇ ਬੀਬੀਸੀ ਤਾਮਿਲ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਪਲਨੀ ਪਿਛਲੇ 22 ਸਾਲਾਂ ਤੋਂ ਫ਼ੌਜ ਵਿੱਚ ਸਨ।

ਤਾਮਿਲਨਾਡੂ ਦੇ ਮੁੱਖ ਮੰਤਰੀ ਈ.ਕੇ, ਪਲਾਨੀਸਾਮੀ ਨੇ ਟਵੀਟ ਕਰ ਕੇ ਸੂਬੇ ਦੇ ਜਵਾਨ ਦੀ ਮੌਤ ਉੱਪਰ ਦੁੱਖ ਜ਼ਾਹਰ ਕੀਤਾ ਹੈ ਅਤੇ ਮਰਹੂਮ ਦੇ ਪਿੰਡ ਜਾ ਕੇ ਇਸ ਦੀ ਜਾਣਕਾਰੀ ਦਿੱਤੀ ਹੈ।
ਪਲਨੀ ਦੇ ਭਰਾ ਇਤਿਆਕੱਨੀ ਵੀ ਫ਼ੌਜ ਵਿੱਚ ਹਨ ਅਤੇ ਰਾਜਸਥਾਨ ਵਿੱਚ ਤੈਨਾਤ ਹਨ। ਬੀਬੀਸੀ ਤਾਮਿਲ ਦੇ ਸਾਈਰਾਮ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਘਰ ਲਈ ਰਵਾਨਾ ਹੋ ਰਹੇ ਹਨ।
ਉਨ੍ਹਾਂ ਨੇ ਕਿਹਾ, “ਲੰਘੀ ਰਾਤ ਫ਼ੌਜ ਦੇ ਕਰਮਚਾਰੀਆਂ ਨੇ ਮੈਨੂੰ ਫ਼ੋਨ ਕਰ ਕੇ ਦੱਸਿਆ ਕਿ ਲਦਾਖ਼ ਵਿੱਚ ਝੜਫ ਦੌਰਾਨ ਮੇਰੇ ਭਰਾ ਦੀ ਮੌਤ ਹੋ ਗਈ ਹੈ। ਉਨ੍ਹਾਂ ਦੇ ਅੰਤਿਮ ਸੰਸਕਾਰ ਲਈ ਮੈਂ ਰਾਜਸਥਾਨ ਤੋਂ ਆਪਣੇ ਘਰ ਜਾ ਰਿਹਾ ਹਾਂ।”
ਇਤਿਆਕੱਨੀ ਨੇ ਦੱਸਿਆ ਕਿ ਭਰਾ ਨਾਲ ਉਨ੍ਹਾਂ ਦੀ ਆਖ਼ਰੀ ਗੱਲ 10 ਦਿਨ ਪਹਿਲਾਂ ਹੋਈ ਸੀ।
ਉਨ੍ਹਾਂ ਨੇ ਕਿਹਾ, "ਉਨ੍ਹਾਂ ਨੇ ਮੈਨੂੰ ਦੱਸਿਆ ਸੀ ਕਿ ਲਦਾਖ਼ ਸੀਮਾ ਵੱਲ ਜਾ ਰਹੇ ਹਾਂ ਅਤੇ ਨੈਟਵਰਕ ਦੀ ਸਮੱਸਿਆ ਹੋਵੇਗੀ। ਉਨ੍ਹਾਂ ਨੇ ਕਿਹਾ ਸੀ ਕਿ ਮੁੜ ਕਾਲ ਕਰਨ ਵਿੱਚ ਸਮਾਂ ਲੱਗੇਗਾ।"
ਇਤਿਆਕੱਨ ਨੇ ਕਿਹਾ ਕਿ ਉਨ੍ਹਾਂ ਦੇ ਫ਼ੌਜ ਵਿੱਚ ਹੋਣ ਦਾ ਕਾਰਨ ਉਨ੍ਹਾਂ ਦਾ ਭਰਾ ਹੀ ਸੀ।
ਉਨ੍ਹਾਂ ਨੇ ਕਿਹਾ, “ਮੈਂ ਕਲਪਨਾ ਵੀ ਨਹੀਂ ਕਰ ਸਕਦਾ ਹਾਂ ਕਿ ਮੇਰੀ ਭਾਭੀ ਅਤੇ ਦੋ ਬੱਚੇ ਇਸ ਸਮੇਂ ਕਿਸ ਹਾਲਤ ਵਿੱਚੋਂ ਲੰਘ ਰਹੇ ਹੋਣਗੇ।”
ਇਹ ਵੀਡੀਓ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3














